Showing posts with label YABLIAN. Show all posts
Showing posts with label YABLIAN. Show all posts

Saturday, 25 April 2020

ਗੁਜਰਾਤੀਆਂ ਨੂੰ ਮਾਣ ਹੈ ਕਿ ਉਹਨਾਂ ਦਾ ਅੰਬਾਨੀ ਸਭ ਤੋਂ ਅਮੀਰ ਹੈ ਪਰ ਪੰਜਾਬੀ ਤਾਂ ਹੁੰਦਿਆਂ ਸੁੰਦਿਆਂ ਵੀ ਨਹੀ ਕਰ ਸਕਦੇ

----<>ਗੁਜਰਾਤੀਆਂ ਨੂੰ ਮਾਣ ਹੈ ਕਿ ਉਹਨਾਂ ਦਾ ਅੰਬਾਨੀ ਸਭ ਤੋਂ ਅਮੀਰ ਹੈ ਪਰ ਪੰਜਾਬੀ ਤਾਂ ਹੁੰਦਿਆਂ ਸੁੰਦਿਆਂ ਵੀ ਮਾਣ ਨਹੀ ਕਰ ਸਕਦੇ<>----
THE POOREST MAN ON EARTH
ਯੂਟਿਊਬ ਤੇ ਪਏ ਗੁਰਦਰਸ਼ਨ ਸਿੰਘ ਢਿੱਲੋਂ ਦੇ ਵੀਡਿਓ ਤੋਂ ਖਬਰ ਮਿਲੀ ਹੈ ਕਿ ਵੱਡੇ ਬਾਦਲ ਸਾਹਿਬ ਅੱਜ ਕਲ੍ਹ ਡੈਂਟਿਸਟ ਕੋਲੋਂ ਆਪਣੇ ਦੰਦ ਤਿੱਖੇ ਕਰਵਾ ਰਹੇ ਹਨ। (ਮਤਲਬ ਅਜੇ ਵੀ ਨਹੀ ਰੱਜੇ) ਵੀਡੀਓ ਵਿਚ ਦੱਸਿਆ ਗਿਆ ਹੈ ਕਿ ਕਿਵੇ ਜਨਾਬ ਪੰਜਾਬ ਦੇ ਸਭ ਤੋਂ ਅਮੀਰ ਇਨਸਾਨ ਹੀ ਨਹੀ ਸਗੋਂ ਦੁਨੀਆ ਦੇ ਅਮੀਰ ਬੰਦਿਆਂ ਵਿਚੋਂ ਹਨ। ਪਰ ਇਹਨਾਂ ਦੀ ਦੌਲਤ ਅੰਬਾਨੀ ਜਾਂ ਟਾਟਾ ਵਰਗੀ ਲਿਕੁਇਡ ਨਹੀ ਹੈ। ਇਹਨਾਂ ਦੀ ਦੌਲਤ ਨਿੱਗਰ ਹੈ; ਉੱਤੇ ਥੱਲੇ ਜਾਣ ਵਾਲੇ ਸ਼ੇਅਰ ਆਦਿ ਨਹੀ।ਭਾਵ ਇਹ ਜਿਆਦਾ ਰੀਅਲ ਅਸਟੇਟ ਵਿਚ ਵਿਸ਼ਵਾਸ਼ ਰੱਖਦੇ ਹਨ; ਜਮੀਨਾਂ ਜਾਇਦਾਦਾਂ, ਬਾਗ-ਬਗੀਚੇ, ਹੋਟਲ, ਮੌਲਜ਼ ਆਦਿ। ਦੱਸਿਆ ਗਿਆ ਹੈ ਕਿ ਕਿਵੇ ਬਾਹਰਲੇ ਮੁਲਕਾਂ ਵਿਚ ਵੀ ਇਹਨਾਂ ਦੀਆਂ ਵੱਡੀਆਂ ਜਾਇਦਾਦਾਂ ਹਨ। ਇਸ ਗਲ ਦੀ ਤਾਂ ਮੈਂ (ਬੀ.ਐਸ.ਗੁਰਾਇਆ) ਵੀ ਹਾਮੀ ਭਰਦਾ ਹਾਂ। ਅਸਟ੍ਰੇਲੀਆ ਦੇ ਇਕ ਪ੍ਰਸਿੱਧ ਟੂਰਿਸਟ ਸ਼ਹਿਰ ਵਿਚ ਜਦੋਂ ਅਸੀ ਗੱਡੀ ਪਾਰਕ ਕੀਤੀ ਸੀ ਤਾਂ ਪਤਾ ਲੱਗਾ ਕਿ ਇਹ ਪਾਰਕਿੰਗ ਸਲਾਟ ਬਾਦਲ ਸਾਹਿਬ ਦਾ ਹੀ ਹੈ। ਓਥੇ ਗੱਡੀ ਖੜੀ ਕਰਨ ਦੇ ਘੰਟੇ ਦੇ 10 ਡਾਲਰ ਫੀਸ ਸੀ। ਪੰਜਾਬੀਆਂ ਬਾਰੇ ਅੰਗਰੇਜਾਂ ਨੇ ਲਿਖਿਆ ਸੀ ਕਿ ਇਹ ਬੌਲਦ ਬੁੱਧ ਹੁੰਦੇ ਹਨ। ਸੋ ਤੁਸੀ ਨਹੀ ਸਮਝ ਸਕਦੇ ਕਿ ਸਲਾਟ ਕਿਥੋਂ ਦੇ ਪੈਸੇ ਨਾਲ ਖਰੀਦਿਆ ਗਿਆ ਤੇ ਆਮਦਨ ਕਿਥੇ ਲਗ ਰਹੀ ਹੈ।ਮੈਂ ਅਕਸਰ ਫੇਸਬੁੱਕ/ਵੱਟਜ਼ਐਪ ਤੇ ਵਿਦਵਾਨਾਂ ਦੀਆਂ ਪੋਸਟਾਂ ਪੜ੍ਹਦਾ ਰਹਿੰਦਾ ਹਾਂ ਜਿਸ ਵਿਚ ਉਹ ਗਿਲਾ ਕਰ ਰਹੇ ਹੁੰਦੇ ਹਨ ਕਿ ਬਾਦਲ ਸਾਹਿਬ 8 ਪੈਂਨਸ਼ਨਾਂ ਲੈ ਰਹੇ ਨੇ ਅਤੇ ਫਿਰ ਵੀ ਕੋਰੋਨਾ ਦੇ ਭਿਆਨਕ ਮੌਕੇ ਤੇ ਗਰੀਬਾਂ ਨੂੰ ਕੋਈ ਦਾਨ ਨਹੀ ਦਿੱਤਾ। ਭੋਲੀ ਜਨਤਾ! ਵੀਰੋ ਕੁਝ ਤਾਂ ਹੋਸ਼ ਕਰੋ।ਤੁਸੀ ਸੱਚ ਮੁੱਚ ਸ਼ੇਰਾਂ ਦੇ ਘੋਰਨਿਆਂ ਵਿਚੋਂ ਮਾਸ ਦੀ ਉਮੀਦਾਂ ਲਾਈ ਬੈਠੇ ਹੋ।ਪੰਜਾਬ ਵਾਸਤੇ ਸਿਰਫ ਅਰਦਾਸ ਕਰਿਆ ਕਰੋ। ਅਗਲੇ ਨੇ ਤਾਂ ਆਪਣੀ ਪਿਆਰੀ ਪਤਨੀ ਦੇ ਗੁਜਰ ਜਾਣ ਤੇ ਲੰਗਰ ਵੀ ਬਗਾਨੇ ਖਾਤੇ ਮਤਲਬ ਸ਼੍ਰੋਮਣੀ ਕਮੇਟੀ ਕੋਲੋਂ ਲਵਾਇਆ ਸੀ।ਉਹ ਬਾਹਰ ਜਾ ਕੇ ਜਦੋਂ ਆਪਣਾ ਕੋਈ ਇਲਾਜ ਵਗੈਰਾ ਕਰਵਾਉਦੇ ਹਨ ਤਾਂ ਸਭ ਸਰਕਾਰ ਦੇ ਖਾਤੇ ਵਿਚੋਂ ਹੁੰਦਾ ਹੈ। ਪਿੱਛੇ ਜਿਹੇ ਅਸੀ ਪੋਸਟ ਪਾਈ ਸੀ ਕਿ ਕਿਵੇਂ ਬਾਦਲ ਸਾਹਿਬ ਲਗਦੀ ਵਾਹੇ ਆਪਣੇ ਕਿਸੇ ਵਰਕਰ ਦੇ ਖੁਸ਼ੀ ਗਮੀ ਦੇ ਕਾਰਜ ਤੋਂ ਨਹੀ ਖੁੰਝਦੇ ਪਰ ਸਗਨ ਪਾਉਣ ਵੇਲੇ ਉਹ ਨਾਲ ਆਏ ਵਰਕਰ ਦੇ ਬਟੂਏ ਤੇ ਨਿਰਭਰ ਕਰਦੇ ਹਨ ਕਿਉਕਿ 'ਵੱਡੀ ਉਮਰ ਹੋਣ ਕਰਕੇ ਆਪਣਾ ਬਟੂਆ ਲਿਆਉਣਾ ਉਹ ਹਰ ਵਾਰੀ ਭੁੱਲ ਜਾਂਦੇ ਹਨ' ਜਾਂ ਫਿਰ 'ਯਾਰ ਜਿਆਦਾ ਰੁਝੇਵਿਆਂ ਕਰਕੇ ਭੁੱਲ ਗਿਆ ਹਾਂ'।

Friday, 24 April 2020

ਇਹ ਛੇਤੀ ਜਾਣ ਵਾਲੀ ਨਹੀ ਜੇ -ਕਰੋਨਾ ਵਾਇਰਸ ਤੇ ਮੈਂ

---<>ਕਰੋਨਾ ਵਾਇਰਸ ਤੇ ਮੈਂ<>---
ਇਹ ਛੇਤੀ ਜਾਣ ਵਾਲੀ ਨਹੀ ਜੇ
  ਜਿਵੇ ਇਹ ਨਾਮੁਰਾਦ ਮਹਾਮਾਰੀ ਦਾ ਪ੍ਰਕੋਪ ਵਧਿਐ ਮੇਰੇ ਰਿਸਤੇਦਾਰਾਂ, ਦੋਸਤਾਂ, ਮਿਤ੍ਰਾਂ ਨੇ ਮੈਨੂੰ ਚੁਕੰਨਿਆ ਕੀਤੈ, ਕਿ ਬਚ ਜਾ, ਬੁੱਢਿਆਂ ਨੂੰ ਖਤਰਾ ਜਿਆਦਾ ਹੁੰਦਾ ਹੈ।ਉਂਜ ਗੁਰੂ ਦੀ ਕਿਰਪਾ ਨਾਲ ਮੇਰਾ ਮੌਤ ਦਾ ਡਰ ਤਾਂ ਮੁੱਕ ਚੁੱਕਾ ਹੈ। ਮੈਂ ਖੁਸ਼ੀ ਖੁਸ਼ੀ ਜਾਵਾਂਗਾ। ਮੇਰੇ ਕੋਈ ਗਿਲੇ ਰਹਿ ਨਹੀ ਗਏ। ਪਰ ਮੈਂ ਖਾਹ ਮਖਾਹ ਵੀ ਮਰਨਾਂ ਨਹੀ ਚਾਹੁੰਦਾ। ਅਕਾਲ ਪੁਰਖ ਦੀ ਰਚਨਾ ਮੈਨੂੰ ਬਹੁਤ ਹਸੀਨ ਦਿਸਦੀ ਹੈ। ਮੈਨੂੰ ਕਾਦਰ ਦੀ ਕੁਦਰਤ ਨਾਲ ਪਿਆਰ ਹੈ।
ਨਾਲੇ ਮੈਂ ਸਮਝਦਾ ਹਾਂ ਲਿਖਾਰੀਆਂ ਜਿਹੇ ਲੋਕ ਚਾਹੇ ਉਹ ਸੋਸ਼ਮ ਮੀਡੀਏ ਤੇ ਹੀ ਲੋਕ ਹਿੱਤ ਵਿਚ ਪੋਸਟਾਂ ਪਾ ਰਹੇ ਹੋਣ ਉਹਨਾਂ ਵਿਚੋਂ ਕਿਸੇ ਦੇ ਚਲੇ ਜਾਣ ਨਾਲ ਸਬੰਧਿਤ ਕੌਮ ਦਾ ਨੁਕਸਾਨ ਹੁੰਦਾ ਹੈ। (ਬਸ਼ਰਤੇ ਕਿ ਅਜਿਹਾ ਲਿਖਾਰੀ ਆਪਣੇ ਨਿੱਜ ਨੂੰ ਹੀ ਮੁੱਖ ਰਖ ਕੇ ਨਾਂ ਲਿਖ ਰਿਹਾ ਹੋਵੇ। ਇਸ ਅਸੂਲ ਤਹਿਤ ਮੇਰੇ ਵਰਗੇ ਬੁੱਢੇ ਦਾ ਰਹਿਣਾ ਕੌਮ ਹਿੱਤ ਵਿਚ ਹੈ।)
ਇਹਨਾਂ ਹਾਲਾਤਾਂ ਦੇ ਮੱਦੇ ਨਜਰ ਪੜੋ ਮੈਂ ਆਪਣੇ ਆਪ ਨੂੰ ਬਚਾਉਣ ਦੀ ਕਿਵੇਂ ਕੋਸ਼ਿਸ਼ ਕਰ ਰਿਹਾ ਹਾਂ:

Wednesday, 8 May 2019

ਕਿਹਨੂੰ ਵੋਟ ਪਾਉਣਗੇ ਕਰਤਾਰਪੁਰ ਲਾਂਘਾ ਸਮਰਥਕ?

WHO WILL THE KARTARPUR CORRIDOR SUPPORTERS VOTE TO?

ਕਰਤਾਰਪੁਰ ਲਾਂਘਾ ਭਾਵ ਪਾਕਿਸਤਾਨ ਨਾਲ ਬਿਹਤ੍ਰ ਸਬੰਧ

ਉਂਜ ਸਾਡੀ ਪਹਿਲੀ ਵੋਟ ਨਵਜੋਤ ਸਿੱਧੂ ਨੂੰ।


ਸਿੱਧੂ ਨੇ ਜਦੋਂ ਜੱਫੀ ਪਾਈ ਤਾਂ ਸਭ ਤੋਂ ਪਹਿਲਾਂ ਵਿਰੋਧਤਾ ਕੀਤੀ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਨੇ ਅਖੇ ਇਸ ਨਾਲ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੈ। ਸੋ ਇਨਾਂ ਦੋਵਾਂ ਨਾਵਾਂ ਤੇ ਮੋਹਰ ਲੱਗਣ ਦਾ ਸਵਾਲ ਹੀ ਨਹੀ। ਫਿਰ ਇਨਾਂ ਦੀ ਸਰਕਾਰ ਵੇਲੇ ਜੋ ਬੇਅਦਬੀ ਹੋਈ ਓਨੂੰ ਵੀ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ।

ਅਗਲੀ ਮੁਖਾਲਫਤ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ।

ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਨੇ ਕਿਸੇ ਦੀ ਪ੍ਰਵਾਹ ਨਾਂ ਕੀਤੀ ਤੇ 28-11-18 ਨੂੰ ਲਾਂਘੇ ਦਾ ਉਦਘਾਟਨ ਕਰਨ ਦਾ ਐਲਾਨ ਕਰ ਦਿਤਾ।

Monday, 1 April 2019

ਸ਼੍ਰੋਮਣੀ ਕਮੇਟੀ ਤੇ ਸੰਗੀਨ ਇਲਜਾਮ ਲਾਏ ਹਨ ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ.ਐਸ.ਗੁਰਾਇਆ ਨੇ

 ਸ਼੍ਰੋਮਣੀ ਕਮੇਟੀ ਤੇ ਸੰਗੀਨ ਇਲਜਾਮ ਲਾਏ ਹਨ ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ.ਐਸ.ਗੁਰਾਇਆ ਨੇ 

B.S.GORAYA'S SERIOUS ALLEGATIONS AGAINST SGPC


ਬ੍ਰਿਸਬੇਨ 1 ਅਪ੍ਰੈਲ, (       ) ਕਲ੍ਹ ਸ਼੍ਰੋਮਣੀ ਕਮੇਟੀ ਨੇ 12 ਅਰਬ ਰੁਪਏ ਦਾ ਬਜਟ ਪਾਸ ਕੀਤਾ ਹੈ। ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ. ਐਸ. ਗੁਰਾਇਆ ਨੇ ਗੰਭੀਰ ਇਲਜਾਮ ਲਾਉਦੇ ਹੋਏ, ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੁਣ ਕੋਈ ਪੰਥਕ ਜਾਂ ਲੋਕਤੰਤਰੀ ਜਥੇਬੰਦੀ ਨਹੀ ਰਹਿ ਗਈ। ਉਨਾਂ ਕਿਹਾ ਹੈ ਕਿ ਕਮੇਟੀ ਫਿਰਕਾਪ੍ਰਸਤ ਸਰਕਾਰਾਂ ਦਾ ਮੋਹਰਾ ਬਣ ਚੁੱਕੀ ਹੈ ਤੇ ਚੁਣੇ ਹੋਏ ਨੁੰਮਾਇਦਿਆਂ ਦੀ ਕਮੇਟੀ ਵਿਚ ਕੋਈ ਵੁਕਤ ਨਹੀ। ਲੋਕਤੰਤਰੀ ਹੋਣ ਦਾ ਭੁਲੇਖਾ ਪਾਉਣ ਖਾਤਰ, ਸਾਲ ਵਿਚ ਸਿਰਫ ਇਕ ਦਿਨ ਸਿਰਫ ਦੋ ਚਾਰ ਘੰਟੇ ਲਈ, ਜਨਰਲ ਇਜਲਾਸ ਸੱਦਿਆ ਜਾਂਦਾ ਹੈ ਉਹ ਵੀ ਬਜੱਟ ਦੀ ਅਖੌਤੀ ਮਨਜੂਰੀ ਵਾਸਤੇ । ਅਕਾਲੀ ਦਲ ਦੇ ਪ੍ਰਧਾਨ (ਬਾਦਲ ਸਾਹਿਬ)  ਦੀ ਸਹਿਮਤੀ ਨਾਲ ਕਮੇਟੀ ਤੇ ਅਸਲ ਕੰਟਰੋਲ ਭਾਰਤੀ ਗੁਪਤ ਅਜੈਂਸੀਆਂ ਤੇ ਆਰ ਐਸ ਐਸ ਦਾ ਹੈ । ਗੁਰਾਇਆ ਨੇ ਆਪਣੀ ਗਲ ਸਾਬਤ ਕਰਨ ਲਈ ਇਲਜਾਮਾਂ ਦੀ ਝੜੀ ਲਾ ਦਿਤੀ ਹੈ। Yesterday SGPC passed its multi-million budget without allowing members to express their views. In this article B.S.Goraya alleges how members are virtually being bribed to remain silent. The SGPC has on the contrary become a tool in the hands of communal Indian Agencies whose nefarious design is to absorb Sikhism in Hinduism. It is on this end that a campaign of descration of Sikh holy book is going on unabated. Goraya's view is that this conspiracy may ultimately result into friction in Hindu-Sikh relations. The Sikh heritage buildings are systematically being demolished and how a 400 year castle has been anhiliated. How SGPC being forced to recommend anti-Sikh people to go overseas as Sikh preachers. How SGPC has itself been an hurdle in the peace corridor the Kartarpur Corridor. How saffron Hindu flag is being hoisted in Sikh shrines in violation of Sikh code of conduct the Rehatmaryada. Read in details at www.kartarpur dot com

Thursday, 14 February 2019

ਚਲ ਰਹੀ ਬੇਅਬਦੀ ਮੁਹਿੰਮ ਦਾ ਮੁੱਢ ਮਹਾਤਮਾ ਗਾਂਧੀ ਨੇ ਹੀ ਬੰਨਿਆ ਸੀ



  MAHATMA GANDHI HIMSELF LAID DOWN THE FOUNDATION OF DESECRATION CAMPAIGN

ਇਸ ਲੇਖ ਵਿਚ ਪੜੋ:   *  1947 'ਚ ਆਰੀਆ ਸਮਾਜੀ ਲੀਡਰਾਂ ਇਕ ਉਘੇ ਸਿੱਖ ਲੀਡਰ ਨੂੰ ਲਾਲਚ ਦਿਤੇ ਕੀ ਉਹ ਸ਼੍ਰੇਆਮ ਹਜਾਮਤ ਕਰਾਏ।   *  ਕਿਵੇ ਦੁਨੀਆਂ ਦੀ ਬਹਾਦਰ ਕੌਮ ਅੱਜ ਦਹਿਸ਼ਤ ਕਰਕੇ ਸਭ ਤੋਂ ਡਰਪੋਕ ਕੌਮ ਬਣ ਗਈ ਹੈ।   *  ਈਰਖਾਲੂ ਗਵਾਂਢੀ ਦੀ ਸੋਚ ਉਹਦੀ ਪਤਨੀ ਤੇ ਬਚਿਆਂ ਤੋਂ ਨੰਗੀ ਹੋ ਜਾਂਦੀ ਹੈ।   *  ਖਾਲਿਸਤਾਨ ਦੀ ਲਹਿਰ ਨੂੰ ਕਾਊਟਰ ਕਰਨ ਹਿੱਤ ਖੜੀ ਕੀਤੀ ਗਈ ਮੁਖਬਰ ਫੌਜ ਨੂੰ  ਕਿਵੇ ਅੱਜ ਸਿੱਖ ਧਰਮ ਦੇ ਖਿਲਾਫ ਵਰਤਿਆ ਜਾ ਰਿਹਾ ਹੈ।   *   ਡਰਪੋਕ ਸਿੱਖ ਲੀਡਰ ਬੇਅਦਬੀ ਦੇ ਮਸਲੇ ਤੇ ਇਸ ਕਰਕੇ ਚੁੱਪ ਹੋ ਜਾਂਦੇ ਹਨ ਕਿਉਕਿ ਓਨਾਂ ਨੂੰ ਕਿਹਾ ਜਾਂਦਾ ਹੈ ਇਹ ਖਾਲਿਸਤਾਨੀਆਂ ਨੂੰ ਲੱਭਣ ਲਈ ਤਜੱਰਬਾ ਹੈ?  *  ਜਦੋਂ ਚੀਫ ਖਾਲਸਾ ਦੀਵਾਨ ਨੇ ਇਕ ਫਿਲਮ ਨਿਰਮਾਤਾ ਨੂੰ ਮੋਟੀ ਰਕਮ ਦਿਤੀ ਕਿ ਸਿੱਖਾਂ ਦਾ ਇਮੇਜ ਸੁਧਾਰੇ ਤਾਂ ਅਗਲੇ ਨੇ ਦਾਰੂ ਪੀਂਦੇ ਸਿੱਖ ਵਿਖਾ ਦਿਤੇ।   *  ਹਿੰਦੀ ਫਿਲਮਾਂ ਦਾ ਸਿੰਘ ਖਾਲਸਾ।   *  ਅਕਾਲ ਤਖਤ ਨੂੰ ਤਾਂ ਫੌਜ ਨੇ ਢਾਹਿਆ, ਪਰ ਛੇਵੇ ਗੁਰੂ ਦੇ ਲੋਹਗੜ੍ਹ ਕਿਲੇ ਨੂੰ ਇਕ ਕਾਰਸੇਵਾ ਵਾਲੇ ਰਾਂਹੀ ਚੁੱਪ ਚਾਪ ਢੁਹਾਇਆ ਗਿਆ।   *    10 ਕੁ ਫੋਟੋਆਂ ਸਮੇਤ, 7 ਜੂਨ 1984 ਦੀ ਅਕਾਲ ਤਖਤ ਦੀ ਫੋਟੋ ਵੀ ਹੈ ਜਿਸ ਵਿਚ ਅਜੇ ਅੱਗ ਲੱਗੀ ਹੋਈ ਹੈ। ਅਜਿਹੇ ਹੀ ਹੋਰ ਕਈ ਦਰਦਨਾਕ ਪਹਿਲੂ:-

Wednesday, 6 February 2019

ਖਹਿਰਾ ਤੇ ਬ੍ਰਹਮਪੁਰਾ ਅਜੈਂਸੀਆਂ ਦੀ ਖੇਡ ਹੀ ਖੇਡ ਰਹੇ ਹਨ।

IN DEFENCE OF LAST YABLI THE MUMBO JUMBU

ਖਹਿਰਾ ਤੇ ਬ੍ਰਹਮਪੁਰਾ ਅਜੈਂਸੀਆਂ ਦੀ ਖੇਡ ਹੀ ਖੇਡ ਰਹੇ ਹਨ।

ਨਹੀ ਤਾਂ ਬਾਦਲਾਂ ਨੂੰ ਗਲੋਂ ਲਾਹੁਣਾ ਕੋਈ ਮੁਸ਼ਕਲ ਨਹੀ।

ਦੋ ਫਰਵਰੀ ਨੂੰ ਅਸਾਂ ਪੋਸਟ ਪਾਈ ਸੀ ਜਿਸ ਵਿਚ ਇਲਜਾਮ ਲਾਏ ਸਨ ਕਿ ਪੰਜਾਬ ਵਿਚ ਉਠ ਰਿਹਾ ਤੀਸਰਾ ਫਰੰਟ ਅਜੈਂਸੀਆਂ ਦੇ ਅਸਰ ਹੇਠ ਹੈ। (ਉਹ ਪੋਸਟ ਹੇਠਾਂ +++ ਦੇ ਦਿਤੀ ਗਈ ਹੈ)। ਇਸ ਤੇ ਕਈ ਸੱਜਣਾਂ ਨੇ ਢਾਹਡਾ ਗਿਲਾ ਕੀਤਾ ਹੈ ਤੇ ਕਿਹਾ ਕਿ ਤੇਰੀਆਂ ਇਹ ਯਬਲੀਆਂ ਘੁੰਮਾ ਫਿਰਾ ਕੇ ਬਾਦਲ ਨੂੰ ਹੀ ਤਾਕਤ ਦਿੰਦੀਆਂ ਹਨ। ਦਾਸ ਇਸ ਦਾ ਸਪੱਸ਼ਟੀਕਰਨ ਦੇਣ ਲਈ ਮਜਬੂਰ ਹੋਇਆ ਹੈ:

Friday, 1 February 2019

" ਚੁੱਕ ਲਿਫਾਫਾ! ਹਰਾਮ ਦਿਆ" ਬਾਬਾ ਬੋਲ ਉਠਿਆ

PICK YOUR BAG YOU FOOL-  BABA SHOUTED AT ME

ਗਲ ਅਕਤੂਬਰ 1974 ਦੀ ਹੈ।  ਯੂ ਪੀ ਐਸ ਸੀ ਨੇ ਆਈ ਐਮ ਏ ਦਾ ਰਿਜੱਲਟ ਐਲਾਨਿਆ ਤੇ ਸਾਡਾ ਨਾਂ ਵੀ ਕਾਮਯਾਬ ਉਮੀਦਵਾਰਾਂ ਵਿਚ ਸੀ। ਉਸ ਤੋਂ ਮਹੀਨੇ ਕੁ ਬਾਦ ਸੈਕੰਡ ਲੈਫਟੀਨੈੱਟ ਵਾਸਤੇ ਇੰਟਰਵਿਊ ਲਈ ਜਾਣਾ ਸੀ। ਸਾਨੂੰ ਬੜਾ ਚਾਅ ਸੀ ਆਪਾਂ ਹੁਣ ਲਫਟੈਣ ਬਣ ਜਾਣਾ ਤੇ ਭਾਈਏ ਦਾ ਪਿੰਡ ਵਿਚ ਟੌਹਰ ਬਣ ਜਾਊ। ਆਪਾਂ ਦਿੱਲੀਓ ਸਪੈਸ਼ਲ ਪਿੰਡ ਦੱਸਣ ਆ ਗਏ।
ਸਿਰਫ ਏਨਾ ਹੀ ਨਹੀ। ਆਪਣੀ ਵੱਡੀ ਭੈਣ ਨੂੰ ਦੱਸਣ ਵੀ ਉਹਦੇ ਸਹੁਰੇ ਗਏ। ਭੈਣ ਜੀ ਨੂੰ ਬਹੁਤ ਚਾਅ ਚੜਿਆ ਕਿ ਭਰਾ ਨੇ ਲਫਟੈਣ ਬਣ ਜਾਣਾ। ਮੈਨੂੰ ਬੜੇ ਜੋਰ ਨਾਲ ਕਹਿਣ ਲੱਗੀ ਵੀਰਾਂ ਆਪਾਂ ਘੁੰਮਣਾਂ ਵਾਲੇ ਬਾਬੇ ਨੂੰ ਮੱਥਾ ਟੇਕ ਆਈਏ। ਆਪਾਂ ਮੰਨ ਗਏ।

Sunday, 6 January 2019

APPEAL TO AKALI WORKERS

ਅਕਾਲੀ ਵਰਕਰਾਂ ਨੂੰ ਅਪੀਲ

ਵੀਰੋ! ਆਪਣੇ ਆਪ ਨੂੰ ਦਾਗੀ ਹੋਣ ਤੋਂ ਬਚਾਓ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਥਾਂ ਥਾਂ ਬੇਅਦਬੀ ਹੋ ਰਹੀ ਤਾਂ ਅਕਾਲੀ ਵਿਰੋਧੀ, ਸਿੱਧਾ ਅਕਾਲੀ ਸਰਕਾਰ ਤੇ ਹੀ ਇਲਜਾਮ ਲਾ ਰਹੇ ਸੀ। ਪਰ 2015 'ਚ ਇਹ ਗਲ ਕੋਈ ਵੀ ਮੰਨਣ ਨੂੰ ਤਿਆਰ ਨਹੀ ਸੀ। ਅੱਜ ਬਾਦ ਵਿਚ ਬਾਦਲ ਪ੍ਰਵਾਰ ਦੇ ਸਟੈਂਡ ਨੇ, ਸ਼ੱਕ ਨੂੰ, ਤਾਕਤ ਬਖਸ਼ ਦਿਤੀ ਹੈ।  ਅੱਜ 1. ਸਿਰਸੇ ਵਾਲੇ ਬਦਮਾਸ਼ ਸਾਧ, 2. ਤਖਤ ਜਥੇਦਾਰਾਂ, 3. ਚਿੱਟਾ ਤਸਕਰੀ ਤੇ 4. ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਤੇ ਬਾਦਲ ਪ੍ਰਵਾਰ ਦਾ ਸਿੱਖੀ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਕਿਉਕਿ ਅਗਲਾ ਵੱਡਾ ਵਪਾਰੀ ਹੈ। ਤੇ ਯਾਦ ਰੱਖੋ ਵਪਾਰੀ ਬੰਦਾ ਕਦੀ ਵੀ ਸਹੀ ਸਿਆਸਤਦਾਨ ਸਾਬਤ ਨਹੀ ਹੋ ਸਕਦਾ। ਉਹ ਥਾਂਈ ਥਾਂਈ ਮਜਬੂਰ ਹੁੰਦਾ ਹੈ। ਅਗਲੇ ਵਪਾਰੀ ਨੂੰ ਸੌਖਿਆਂ ਹੀ ਬਲੈਕਮੇਲ ਕਰ ਸਕਦੇ ਹੁੰਦੇ ਹਨ। ਵਿਰੋਧੀ ਦੀ ਇਹ ਡੂੰਘੀ ਚਾਲ ਸਮਝੋ ਜਿਸਦਾ ਅਸਲ ਨਿਸ਼ਾਨਾ ਅਕਾਲੀ ਦਲ ਹੈ। ਉਹ ਨਹੀ ਚਾਹੁੰਦਾ ਕਿ ਅਕਾਲੀ ਦਲ ਰਾਜਨੀਤਕ ਪਾਰਟੀ ਹੋਣ ਦੇ ਬਾਵਜੂਦ ਧਰਮ ਨਾਲ ਜੁੜਿਆ ਰਹੇ। ਸੋ ਵੀਰੋ ਆਪਣਾ ਘਰ ਸਾਂਭੋ। ਬਾਦਲਾਂ ਨੂੰ ਮਜਬੂਰ ਕਰੋ ਕਿ ਆਪਣੀ ਗਲਤੀ ਮੰਨਣ ਅਤੇ ਇਹ ਫਖਰੇ ਕੌਮ ਵਗੈਰਾ ਦੇ ਰੁਤਬੇ ਪੰਥ ਦੇ ਚਰਨਾਂ ਵਿਚ ਰੱਖਣ। ਡਰਾਮੇਬਾਜੀ ਨਾਂ ਕਰਨ। ਜਮਾਨਾ ਬਦਲ ਚੁੱਕਾ ਹੈ। ਯਾਦ ਰੱਖੋ ਗੁਨਾਹ ਓਦੋਂ ਹੀ ਮਾਫ ਹੁੰਦਾ ਹੈ ਜਦੋਂ ਕੋਈ ਸੁਹਿਰਦ ਹੋ ਕੇ ਕਬੂਲ ਕਰੇ। ਪੰਥਕ ਪਾਰਟੀ ਦੇ ਹੁੰਦਿਆਂ ਹੋਇਆ ਜੇ ਬੇਅਦਬੀਆਂ ਹੋਈਆਂ ਨੇ ਤਾਂ ਬਾਦਲ ਕਿਸੇ ਵੀ ਸੂਰਤ ਵਿਚ ਫਖਰੇ ਕੌਮ ਨਹੀ ਹੋ ਸਕਦਾ। ਇਨਾਂ ਨੂੰ ਮਜਬੂਰ ਕਰੋ। ਕਿਉਕਿ ਮੀਡੀਏ ਦਾ ਯੁਗ ਹੈ ਹਰ ਕੋਈ ਗਲ ਸਮਝਦਾ ਹੈ। ਸੋ ਵੀਰੋ ਜੇ ਤੁਸਾਂ ਆਪਣਾ ਘਰ ਨਾਂ ਸਾਂਭਿਆ ਤਾਂ ਕਾਂਗਰਸ ਨੂੰ ਤੁਹਾਡੇ ਘਰ 'ਚ ਵੜ੍ਹਨ  ਤੋਂ ਕੋਈ ਨਹੀ ਰੋਕ ਸਕਦਾ। ਬਾਕੀ ਕਾਂਗਰਸ ਦੀ ਸਿੱਖੀ ਬਾਰੇ ਨੀਤੀ ਤਾਂ ਤੁਸੀ ਸਮਝਦੇ ਹੀ ਹੋ। ਜੇ ਤੁਸੀ ਅੱਜ ਨਾਂ ਸਮਝੇ ਤਾਂ ਦਾਗੀ ਹੋ ਜਾਓਗੇ। ਇਤਹਾਸ ਨੇ ਇਹੋ ਲਿਖਣਾ ਹੈ ਕਿ ਸੁਖਬੀਰ ਬਾਦਲ ਨੇ ਅਕਾਲੀ ਵਰਕਰਾਂ ਦੀ ਸੋਚ ਮੁਤਾਬਿਕ ਹੀ ਗਾਹੇ ਬਿਗਾਹੇ ਪੈਂਤੜੇ ਬਦਲੇ। ਆਪਣਾ ਘਰ ਸਾਂਭੋ ਤੇ ਸਿੱਖੀ ਨੂੰ ਗਹਿਣੇ ਨਾਂ ਪਾਓ।- ਬੀ.ਐਸ.ਗੁਰਾਇਆ, ਕਰਤਾਰਪੁਰ ਲਾਂਘਾ

Tuesday, 20 November 2018

ਕਿਓ ਨਾਂ ਫੂਲਕਾ ਮਾਫੀ ਮੰਗੇ? ਆਖਿਰ ਉਹ ਸਿੱਖ ਤਾਂ ਕੇਜਰੀਵਾਲ ਦਾ ਹੀ ਹੈ

ਗੁਰੂ ਜਿੰਨਾਂ ਦੇ ਟੱਪਣੇ, ਚੇਲੇ ਜਾਣ ਛੜੱਪ

WHY SHOULDN'T PHULKA APOLOGIZE? AFTER ALL HE IS A MAN OF KEJRIWAL

ਅਦਲੀਵਾਲ (ਅੰਮ੍ਰਿਤਸਰ) ਬੰਬ ਧਮਾਕਾ


ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਆਉਣ ਤੋਂ 4 ਦਿਨ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਦੇ ਚਿੱਟੀਸਿੰਘਪੁਰਾ ਵਿਖੇ 35 ਬੇਗੁਨਾਹ ਸਿੱਖਾਂ ਦਾ ਕਤਲ ਕਰ ਦਿਤਾ ਗਿਆ ਸੀ। ਭਾਰਤੀ ਮੀਡੀਏ ਤੇ ਬਾਦਲ ਅਕਾਲੀ ਦਲ ਨੇ ਉਦੋਂ ਦੁਹਾਈ ਪਾਈ ਸੀ ਕਿ ਇਹ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਆ। ਕੇਂਦਰ ਵਿਚ ਓਦੋਂ ਵੀ ਭਾਜਪਾ- ਅਕਾਲੀ ਦਲ ਦੀ ਸਰਕਾਰ ਸੀ। ਛੇਤੀ ਹੀ ਸਿੱਖਾਂ ਦੀ ਇਕ ਟੀਮ ਜਿਸ ਵਿਚ ਸਾਬਕਾ ਜੱਜ ਅਜੀਤ ਸਿੰਘ ਬੈਂਸ, ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਲੈਫਟੀਨੈਟ ਜਨਰਲ (ਰੀਟਾਇਡ)  ਕਰਤਾਰ ਸਿੰਘ ਗਿੱਲ ਨੇ ਮੌਕੇ ਤੇ ਪਹੁੰਚ ਕੇ ਸਾਰੀ ਗਲ ਦਾ ਜਾਇਜਾ ਲਿਆ। ਇਨਾਂ ਨੇ ਸ਼ੱਕ ਜ਼ਾਹਿਰ ਕਰ ਦਿਤਾ ਕਿ ਇਹ ਫੌਜ ਦੇ ਕੁਝ ਪਾਗਲ ਅਫਸਰਾਂ ਦੀ ਆਪਣੀ ਕਰਤੂਤ ਹੀ ਹੈ। ਬਾਦ ਵਿਚ ਇਕ ਵੇਰਾਂ ਫਾਰੂਖ ਅਬਦੁਲਾ (ਸਾਬਕਾ ਮੁਖ ਮੰਤਰੀ, ਜੰਮੂ ਕਸ਼ਮੀਰ) ਨੇ ਵੀ ਇਸ਼ਾਰਾ ਦੇ ਦਿਤਾ ਕਿ ਕਤਲੇਆਮ ਵਿਚ ਕੇਂਦਰ ਦੀ ਭਾਜਪਾ ਸਰਕਾਰ ਤੇ ਸ਼ੱਕ ਜਾਂਦਾ ਹੈ। ਸੀ ਬੀ ਆਈ ਨੇ ਤਫਤੀਸ਼ ਕੀਤੀ। ਰੱਬ ਜਾਣੇ ਉਨਾਂ ਕੀ ਵੇਖਿਆ ਕਿ ਸਰਕਾਰ ਨੇ ਝੱਟ ਸੀ. ਬੀ. ਆਈ ਦੀ ਰਿਪੋਰਟ ਨੂੰ 'ਗੁਪਤ' ਐਲਾਨ ਦਿਤਾ ਤੇ ਅੱਜ ਤਕ ਉਸ ਬਾਰੇ ਭਿਣਕ ਨਹੀ ਲਗਣ ਦਿਤੀ। ਸੋ ਸ਼ੱਕ ਇਕ ਤਰਾਂ ਨਾਲ ਸੱਚ ਵਿਚ ਤਬਦੀਲ ਹੋ ਗਿਆ।

Sunday, 21 October 2018

ਭੀੜ ਨੂੰ ਦੋਸ਼ ਨਾਂ ਦਿਓ- ਅੰਮ੍ਰਿਤਸਰ ਦੁਸਹਿਰਾ ਹਾਦਸਾ

ਭੀੜ ਨੂੰ ਦੋਸ਼ ਨਾਂ ਦਿਓ- ਅੰਮ੍ਰਿਤਸਰ ਦੁਸਹਿਰਾ ਹਾਦਸਾ

AMRITSAR FESTIVAL INCIDENCE -  DONT BLAME THE CROWD

ਜਿੰਨਾਂ ਨੇ ਸਮਾਜਿਕ ਵਿਗਿਆਨ (ਸੋਸ਼ਲ ਸਾਈਕਾਲੋਜੀ) ਪੜ੍ਹੀ ਹੈ ਉਨਾਂ ਨੂੰ ਪਤਾ ਹੈ ਕਿ ਭੀੜ ਦਾ ਦਿਮਾਗ ਨਹੀ ਹੁੰਦਾ। ਭੀੜ ਬੰਦਿਆਂ ਦੀ ਹੋਵੇ ਭਾਵੇ ਭੇਡਾਂ ਦੀ ਸਭ ਇਕੋ ਤਰਾਂ ਨਾਲ ਵਰਤਾ ਕਰਦੀ ਹੈ। ਭੀੜ ਵਿਚ ਸਿਰਫ ਇਕ ਦਾ ਦਿਮਾਗ ਹੀ ਕੰਮ ਕਰਦਾ ਹੈ ਜਿਹੜਾ ਅੱਗੇ ਲੱਗਾ ਹੋਵੇ।
ਅੰਮ੍ਰਿਤਸਰ 19 ਅਕਤੂਬਰ ਨੂੰ ਦੁਸਹਿਰਾ ਸਾੜਨ ਮੌਕੇ, ਜੌੜਾ ਫਾਟਕ, ਗੋਲਡਨ ਐਵਨਿਊ ਲਾਗੇ ਕੋਈ 100 ਕੁ ਦਰਸ਼ਕ ਰੇਲ ਗੱਡੀ ਹੇਠ ਆ ਕੇ ਮਾਰਿਆ ਗਿਆ ਹੈ। (ਸਰਕਾਰੀ ਅੰਕੜਿਆਂ ਮੁਤਾਬਿਕ 61 ਜਾਂਨਾਂ ਗਈਆਂ)। ਇਸ ਸਬੰਧ ਵਿਚ ਬਹੁਤੇ ਵਿਦਵਾਨ ਭੀੜ ਤੇ ਦੋਸ਼ ਮੜੀ ਜਾ ਰਹੇ ਨੇ ਕਿ ਇਹ ਲੋਕ ਅੰਨੇ ਸੀ ਜੋ ਰੇਲ ਦੀਆਂ ਲਾਈਨਾਂ ਤੇ ਜਾ ਖਲੋਤੇ। ਪੜੋ ਇਸ ਸਬੰਧ ਵਿਚ ਸਚਾਈ ਕੀ ਹੈ।

Thursday, 23 August 2018

ਅਕਾਲੀ ਲੀਡਰ ਪ੍ਰਦੇਸਾਂ ਵਿਚ ਖਾਲਿਸਤਾਨ ਖਿਲਾਫ ਪ੍ਰਚਾਰ ਕਰਦੇ ਨੇ ਗੁਰੂ ਕੀ ਗੋਲਕ ਦੇ ਸਿਰ ਤੇ

AKALI LEADERS' OVERSEAS VISITS TO COUNTER KHALISTAN ON GURDWARA FUNDS

ਹੋਮ ਮਨਿਸਟਰ ਨੂੰ ਲਿਖੀ ਚਿੱਠੀ ਨੇ ਖੋਲੇ ਪਾਜ


ਆਹ ਵੇਖ ਲਓ ਸਿੱਖੀ ਪ੍ਰਚਾਰ ਹੋ ਰਿਹਾ।
ਮਨਜੀਤ ਸਿੰਘ ਜੀ ਕੇ ਆਪਣੀ ਪਤਨੀ ਨਾਲ
ਅਮਰੀਕਾ ਦੀ ਫੇਰੀ ਤੇ ਗਏ ਦਿੱਲੀ ਦੇ ਅਕਾਲੀ ਮੁਖੀ ਮਨਜੀਤ ਸਿੰਘ ਜੀ.ਕੇ ਦਾ ਵਿਰੋਧ ਖਾਲਿਸਤਾਨੀਆਂ ਨੇ ਕਰ ਦਿਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮਨਜੀਤ ਨੇ ਖੁਦ ਹੀ ਡਰਾਮਾ ਰਚਿਆ ਹੈ ਤਾਂ ਕਿ ਭਾਰਤੀ ਅਜੈਂਸੀਆਂ ਦੇ ਮੋਹਰੇ ਹੀਰੋ ਬਣ ਸਕੇ।

Sunday, 12 August 2018

ਖੁਫੀਆ ਅਜੈਂਸੀਆਂ ਖੁਦ ਖਾਲਿਸਤਾਨ ਦੀ ਗਲ ਕਿਓ ਕਰਦੀਆਂ ਨੇ?

WHY DO INDIAN SECRET AGENCIES TALK KHALISTAN ?


ਤੇ ਫਿਰ ਸਾਨੂੰ ਮਾਣ ਡਾ. ਗਾਂਧੀ ਤੇ

ਪਤਾ ਜੇ ਭਲਾ ਖੁਫੀਆ ਅਜੈਂਸੀਆਂ ਖੁਦ ਖਾਲਿਸਤਾਨ ਦੀ ਗਲ ਕਿਓ ਕਰਦੀਆਂ ਨੇ?


ਇਵੇ ਆਂ ਤਾਂ ਫਿਰ ਇਵੇ ਸਹੀ!

Thursday, 9 August 2018

ਖਾਲਿਸਤਾਨ ਨਾਂ ਦੀ ਸਨਅੱਤ

THE INDUSTRY CALLED KHALISTAN

ਹਫਤਾ ਪਹਿਲਾਂ ਭਾਵ ਪਹਿਲੀ ਅਗਸਤ ਨੂੰ ਪੰਜਾਬ ਦੇ ਉਘੇ ਕਾਂਗਰਸੀ ਪ੍ਰਤਾਪ ਬਾਜਵਾ ਨੇ ਪਾਰਲੀਮੈਂਟ ਵਿਚ ਦੁਹਾਈ ਦਿਤੀ ਕਿ ਭਾਰਤ ਨੂੰ ਬਚਾਇਆ ਜਾਵੇ ਕਿਉਕਿ ਟ੍ਰਿਬਿਊਨ ਅਖਬਾਰ ਨੇ 31 ਜੁਲਾਈ ਨੂੰ ਖਬਰ ਛਾਪੀ ਹੈ ਕਿ ਪੰਜਾਬ ਵਿਚੋਂ 26000 ਕ੍ਰੋੜ ਰੁਪਿਆ ਸਲਾਨਾ ਬਾਹਰ ਜਾ ਰਿਹਾ ਹੈ। ਪੰਜਾਬ ਦੇ ਵਿਦਿਆਰਥੀ ਬਾਹਰ ਦੇਸਾਂ ਵਿਚ ਪੜ੍ਹਨ ਦੀਆਂ ਫੀਸਾਂ ਦੇ ਰੂਪ ਵਿਚ ਭੇਜ ਰਹੇ ਹਨ।
Bajwa's Speech in Lok Sabha on 1-8-18

https://www.facebook.com/PartapSBajwa/videos/1797590526997900/

Monday, 6 August 2018

ਅਖੇ 2020 ਆਈ ਐਸ ਆਈ ਦਾ ਕਾਰਾ ਹੈ। ਪੰਜਾਬ ਅੱਜ ਖੁਫੀਆ ਅਜੈਂਸੀਆਂ ਲਈ ਖੇਡ ਦਾ ਮੈਦਾਨ ਬਣ ਚੁੱਕਾ ਹੈ।

LO AND BEHOLD! 2020 IS HANDIWORK OF ISI

Punjab has become a Play Ground for Agencies

ਅਖੇ 2020 ਆਈ ਐਸ ਆਈ ਦਾ ਕਾਰਾ ਹੈ।

 ਪੰਜਾਬ ਅੱਜ ਖੁਫੀਆ ਅਜੈਂਸੀਆਂ ਲਈ ਖੇਡ ਦਾ ਮੈਦਾਨ ਬਣ ਚੁੱਕਾ ਹੈ। 


ਪੂਰਬੀ ਪੰਜਾਬ ਵਿਚ ਜਦੋਂ ਅਜੈਂਸੀਆਂ ਖੇਡਦੀਆਂ ਹਨ ਤਾਂ ਇਹ ਇਲਜਾਮ ਲਾ ਦਿੰਦੀਆਂ ਹਨ ਪਾਕਿਸਤਾਨ ਦੀ ਆਈ ਐਸ ਆਈ ਤੇ। ਓਧਰ ਪਾਕਿਸਤਾਨ ਵਿਚ ਆਈ ਐਸ ਆਈ ਜਦੋਂ ਧਮਾਕੇ ਕਰਦੀ ਹੈ ਤਾਂ ਇਲਜਾਮ ਭਾਰਤੀ ਖੁਫੀਆ ਅਜੈਂਸੀ ਰਾਅ ਤੇ ਲਗਦਾ ਹੈ।
ਆਹ ਹੇਠਾਂ ਅਸੀ ਕੁਝ ਖਬਰਾਂ ਦੀਆਂ ਕਤਰਨਾਂ ਦੇ ਰਹੇ ਹਾਂ ਜਿਸ ਤੋਂ ਤੁਹਾਨੂੰ ਅੰਦਾਜ਼ਾ ਲਗ ਜਾਏਗਾ ਕਿ ਕਿਹੋ ਜਿਹੀ ਖੇਡ ਚਲ ਰਹੀ ਹੈ ਪੰਜਾਬ ਨਾਲ। ਸਾਨੂੰ ਸਭ ਤੋਂ ਵੱਡਾ ਦੁਖ ਇਹ ਹੈ ਕਿ ਸਾਡੇ ਲੀਡਰ ਵਲੋਂ ਇਸ ਬਾਬਤ ਪੰਜਾਬੀਆਂ ਨੂੰ ਸੁਚੇਤ ਕਰਨ ਦੇ ਬਿਜਾਏ, ਸਗੋ ਅਜੈਂਸੀਆਂ ਦੇ ਮੋਹਰੇ ਬਣੇ ਹੋਏ ਹਨ।

Saturday, 4 August 2018

ਓਨੂੰ ਕਹਿ ਦੇ ਪਾਪਾ ਘਰ ਨਹੀ

ਅੰਦਰੋਂ ਇਕ ਦੂਜੇ ਦੇ ਕੱਟੜ ਵਿਰੋਧੀ
ਪਰ  ਸ਼ੁਭਚਿੰਤਕ ਹੋਣ ਦਾ ਡਰਾਮਾ ਕਰਦੇ ਹੋਏ ਲੀਡਰ।
TELL HIM PAPA IS AWAY

ਹੁਣੇ ਹੁਣੇ ਮਸਖਰਾ -ਫੰਨਕਾਰ ਤੋਂ ਪੰਜਾਬੀਆਂ ਦੇ ਰਹਿਨੁਮਾ ਬਣੇ ਭਗਵੰਤ ਮਾਨ ਐਮ ਪੀ ਵਾਸਤੇ ਬੜੀ ਮੁਸ਼ਕਲ ਦੀ ਘੜੀ ਆਈ ਸੀ। ਕਿਉਕਿ ਜਨਾਬ ਪਿਛਲੇ 5-6 ਸਾਲਾਂ ਤੋਂ ਅਕਾਲੀਆਂ ਤੇ ਲਤੀਫੇ ਸੁਣਾ ਸੁਣਾ ਲੋਕਾਂ ਦੇ ਢਿੱਡੀ ਪੀੜਾਂ ਪਾ ਰਹੇ ਸਨ। ਇਨਾਂ ਦਾ ਮੁੱਖ ਨਿਸ਼ਾਨਾ ਹੁੰਦਾ ਸੀ ਬਿਕਰਮ ਮਜੀਠਿਆ ਤੇ ਉਸਦਾ ਚਿੱਟਾ। ਪਰ ਭਗਵੰਤ ਦੇ ਲੀਡਰ ਲਾਲਾ ਕੇਜਰੀਵਾਲ ਨੇ ਬਿਨਾਂ ਉਸ ਦੀ ਸਲਾਹ ਲਏ 15 ਮਾਰਚ 2018 ਨੂੰ ਮਜੀਠੀਏ ਤੋਂ ਬਿਨਾਂ ਸ਼ਰਤ ਮਾਫੀ ਮੰਗ ਲਈ। ਇਸ ਘਟਨਾ ਨਾਲ ਭਗਵੰਤ ਦੀ ਸਾਰੀ ਸਿਆਸਤ ਖੂਹ ਖਾਤੇ ਵਿਚ ਪੈ ਗਈ। ਭਗਵੰਤ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਤਾ। ਮਾਰਚ ਤੋਂ ਲੈ ਕੇ ਅਖੀਰ ਜੁਲਾਈ ਤਕ ਭਗਵੰਤ ਦਾ ਅਸਤੀਫਾ ਵਿਚੇ ਲਮਕਿਆ ਰਿਹਾ। ਨਾਂ ਕੇਜਰੀਵਾਲ ਨੇ ਮਨਜੂਰ ਕੀਤਾ ਤੇ ਨਾਂ ਭਗਵੰਤ ਨੇ ਵਾਪਸ ਲਿਆ।

Friday, 3 August 2018

ਕੇਜਰੀਵਾਲ ਤੇ ਅਜੀਤ ਡੋਵਾਲ

ARVIND KEJRIWAL AND SUPER SPY AJIT DOVAL 


ਗਲ 2012 ਦੀ ਹੈ। ਤਰਨ ਤਾਰਨ ਲਾਗਲੇ ਪਿੰਡ ਦੇ ਇਕ ਮਸ਼ਹੂਰ ਟਾਊਟ (ਬ. ਸਿੰਘ) ਦਾ ਮੈਨੂੰ ਸਵੇਰੇ ਸਵੇਰੇ ਫੋਨ ਆਇਆ।ਕਹਿਣ ਲੱਗਾ:-
 "ਓਏ ਗੁਰਾਇਆ! ਅੱਜ ਆ ਗਿਆ ਈ ਮੌਕਾ ਤੇਰੇ ਵਾਸਤੇ। ਦਿੱਲੀ 'ਚ ਪਾਰਟੀ ਖੜੀ ਹੋਣ ਜਾ ਰਹੀ ਹੈ। ਚਲ ਸਾਡੇ ਨਾਲ। ਐਵੇ ਤਰਲੇ ਮਾਰਦੈ ਰਹਿੰਦੇ। ਹੁਣ ਲੋਹਾ ਗਰਮ ਈ।"
ਮੈਂ ਮਾਫੀ ਮੰਗੀ ਤੇ ਕਿਹਾ ਕਿ ਗੰਜੀ ਨੇ ਨਹੌਣਾ ਕੀ ਤੇ ਨਿਚੋੜਨਾ ਕੀ? ਜਦੋਂ ਉਸ ਜਿੱਦ ਕੀਤੀ ਤਾਂ ਮੈਂ ਉਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਜਿਸ ਹਾਲ ਵਿਚ ਹਾਂ ਬਹੁਤ ਖੁਸ਼ ਹਾਂ।
ਟਾਊਟ ਨੂੰ ਮੇਰੇ ਤੇ ਬੜਾ ਤਰਸ ਵਾਲਾ ਗੁੱਸਾ ਆਇਆ। ਉਸ ਕਚੀਚੀਆਂ ਖਾਧੀਆਂ।
ਖੈਰ ਜੀ ਬਾਦ ਵਿਚ ਆਪਾਂ ਝਾੜੂ ਪਾਰਟੀ ਦਾ ਜਨਮ ਤੇ ਇਹਦੀ ਤਰੱਕੀ ਵੇਖਦੇ ਹਾਂ। ਕਹਿਣ ਤੋਂ ਮਤਲਬ ਆਪਾਂ ਨੂੰ ਪਹਿਲੇ ਦਿਨ ਤੋਂ ਪਤਾ ਹੈ ਕਿ ਖੁਫੀਆ ਅਜੈਂਸੀਆਂ ਨੇ ਹੀ ਝਾੜੂ ਪਾਰਟੀ ਖੜੀ ਕੀਤੀ ਸੀ।

Friday, 27 July 2018

ਅਸੀ ਕਿਓ ਨਾਂ ਕਰੀਏ ਗੋਰਿਆਂ ਤੇ ਮੁਸਲਮਾਨਾਂ ਦੀਆਂ ਤਾਰੀਫਾਂ?

 WHY SHOULDN'T WE PRAISE WHITES AND MUSLIMS?
ਪਰਸੋਂ ਮੇਰੀ ਪੋਸਟ ਤੇ ਇਕ ਟਾਊਟ ਬਹੁਤ ਤੜਫਿਆ। ਅਖੇ ਤੁਸੀ ਸਿੱਖ ਭਾਰਤ ਦੇ ਖਿਲਾਫ ਤੇ ਅੰਗਰੇਜਾਂ ਤੇ ਮੁਸਲਮਾਨਾਂ ਦੇ ਚਿਮਚੇ ਬਣ ਗਏ ਹੋੇ। ਮੈਂ ਕਹਿਨਾਂ ਭਾਈ ਜੀ ਅਸੀ ਤਾਂ ਸਾਰਾ ਕੁਝ ਕੁਰਬਾਨ ਕਰਕੇ ਆਪਣੀ ਕਿਸਮਤ ਦੀ ਡੋਰ ਦਿੱਲੀ ਹੱਥ ਫੜਾ ਦਿਤੀ ਸੀ। ਪਰ ਦਿੱਲੀ ਨੇ ਜੋ ਕੁਝ ਸਾਨੂੰ ਦਿਤਾ ਉਹ ਕਿਸੇ ਨੂੰ ਭੁੱਲਿਆ ਨਹੀ।
ਗਲ ਪੱਗ ਤੇ ਕੇਸਾਂ ਦੀ ਹੀ ਲੈ ਲਓ।ਪੁਰਾਤਨ ਹਿੰਦੂ ਗ੍ਰੰਥਾਂ ਵਿਚ ਕੇਸਾਂ ਨੂੰ ਬਹੁਤ ਅਹਿਮੀਅਤ ਦਿਤੀ ਗਈ ਹੈ ਤੇ ਮੰਨਿਆ ਗਿਆ ਹੈ ਕਿ ਜੇ ਕਿਸੇ ਨੂੰ ਪਤਿਤ ਕਰਨਾਂ ਹੋਵੇ ਤਾਂ ਉਹਦੇ ਵਾਲ ਕੱਟ ਦਿਓ। ਕਿਸੇ ਔਰਤ ਨੂੰ ਬੇਇਜਤ ਕਰਨ ਵੇਲੇ ਉਹਦੀ ਗੁੱਤ ਮੁੰਨ ਦਿਤੀ ਜਾਂਦੀ ਸੀ ਤੇ ਮਰਦ ਦੀਆਂ ਦਾੜੀ ਮੁੱਛਾਂ। (ਜੇ ਕਿਸੇ ਨੂੰ ਸ਼ੱਕ ਹੈ ਤਾਂ ਅਸੀ ਸ਼ਾਸਤਰਾਂ ਦੇ ਹਵਾਲੇ ਵੀ ਦੇ ਸਕਦੇ ਹਾਂ।)

Wednesday, 4 July 2018

ਤੁਸੀ ਚਿੱਟਾ ਚਿੱਟਾ ਪਏ ਕੂਕਦੇ ਓ! ਮੇਰੇ ਇਲਾਕੇ ਦੀ ਜਵਾਨੀ ਤਾਂ ਮੈਡੀਕਲ ਸਟੋਰਾਂ 'ਚ ਖੱਪ ਗਈ

 YOU CRY CHITTA CHITTA! WHILE MY VILLAGE SWALLOWED BY CHEMISTS


ਤੁਸੀ ਚਿੱਟਾ ਚਿੱਟਾ ਦੀ ਦੁਹਾਈ ਦਈ ਜਾ ਰਹੇ ਹੋ। ਤੁਸੀ ਹੋ ਵੀ ਬਿਲਕੁਲ ਦਰੁੱਸਤ, ਕਿਉਕਿ ਅੱਜ 'ਚਿੱਟਾ' ਲਫਜ ਸਮੱਗਲਰ-ਲੀਡਰ- ਪੁਲਿਸ ਦੇ ਗੱਠਜੋੜ ਦਾ ਪ੍ਰਤੀਕ ਜੁ ਬਣ ਚੁੱਕਾ ਹੈ। ਪਰ ਜਦੋਂ ਮੈਂ ਆਪਣੇ ਇਲਾਕੇ (ਮੇਰਾ ਪਿੰਡ ਅਲਾਵਲਪੁਰ, ਨੇੜੇ ਕਲਾਨੌਰ ਜਿ. ਗੁਰਦਾਸਪੁਰ) ਵਲ ਧਿਆਨ ਮਾਰਦਾ ਹਾਂ ਤਾਂ ਕੀ ਵੇਖਦਾ ਹਾਂ ਇਸ ਛੋਟੇ ਜਿਹੇ ਪਿੰਡ ਵਿਚ ਅੱਧਾ ਦਰਜਨ ਜਵਾਨ ਕੈਪਸੂਲਾਂ ਤੇ ਖੰਘ ਦੀ ਦਵਾਈ ਨੇ ਖਾਧੇ ਨੇ। (ਕੁੱਕੂ, ਗੁੱਲਾ, ਮ੍ਹੱਪ, ਬੰਸਾ, ਉਹਦਾ ਮੁੰਡਾ, ਇਕ ਜਵਾਨ ਵਹੁਟੀ।)
ਕਿਉਕਿ ਕੁਝ ਦਵਾਈਆਂ ਵੀ ਨਸ਼ੇ ਦਾ ਝਟਕਾ ਦਿੰਦੀਆਂ ਹਨ।
ਕਿਉਕਿ ਪੰਜਾਬ ਦੇ ਡਾਕਟਰਾਂ ਨੂੰ ਆਪਣਾ ਖੁੱਦ ਦਾ ਹਸਪਤਾਲ ਖੋਹਲਣ ਦੀ ਕਾਹਲੀ ਆ। www.ਕਰਤਾਰਪੁਰ ਡਾਟ ਕਾਮ ਤੇ ਜਾ ਅਖੀਰ ਤਕ ਪੜੋ ਕਿਵੇ ਗਲ ਜਾ ਮੁਕਦੀ ਆ ਬਾਦਲ ਸਾਹਿਬ ਤੇ।

Tuesday, 19 June 2018

ਪੜੋ। ਗੁਰਬਾਣੀ ਦੀ ਬੇਅਦਬੀ ਕਰਾਉਣ ਵਿਚ ਸਿਰਸੇ-ਵਾਲੇ ਨੂੰ ਕੀ ਫਾਇਦਾ ਮਿਲਦਾ ਹੈ?

WHAT DOES SIRSA-BABA GAIN IN GURBANI DESECRATION?


ਵਿਦਿਆਰਥੀ ਨੂੰ ਪਹਾੜੇ ਨਾਂ ਆਉਦੇ ਹੋਣ ਤੇ ਤੁਸੀ ਉਨੂੰ ਗੁਣਾਂ ਜਾਂ ਭਾਗ ਕਰਨਾਂ ਸਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਫੇਲ ਹੀ ਹੋਵੋਗੇ। ਪ੍ਰਚਾਰਕ ਦੇ ਤੌਰ ਤੇ ਇਹ ਗਲ ਮੇਰੇ ਤੇ ਪੂਰੀ ਢੁੱਕਦੀ ਹੈ।
ਗੱਲ ਕੁਝ ਇਸਤਰਾਂ ਹੋਈ ਕਿ ਪਰਸੋਂ ਬੇਅਦਬੀ ਬਾਰੇ ਗੱਲਾਂ ਚਲ ਰਹੀਆਂ ਸਨ ਕਿ ਵੀਰ ਗੁਰਿੰਦਰ ਸਿੰਘ ਨੇ ਸਵਾਲ ਕਰ ਦਿਤਾ, "ਸਰਸੇ ਵਾਲੇ ਨੂੰ ਕੀ ਮਜਬੂਰੀ ਸੀ ਕਿ ਉਹ ਬੇਅਦਬੀ ਕਰਵਾਉਦਾ? ਉਹ ਕਿਓ ਕਰਵਾਏਗਾ?"
ਗੁਰਿੰਦਰ ਦਾ ਸਵਾਲ ਠੀਕ ਸੀ। ਕਸੂਰ ਸਾਡਾ ਵੀ ਨਹੀ, ਕਿਉਕਿ ਅਸੀ ਇਹ ਗਲ ਸੈਂਕੜੇ ਵਾਰੀ ਲਿਖ ਚੁੱਕੇ ਹਾਂ ਕਿ ਸਿਰਸੇ ਵਾਲੇ ਸਾਧ ਨੂੰ ਬੇਅਬਦੀ ਕਰਵਾਉਣ ਨਾਲ ਕੀ ਮਿਲਣਾ ਸੀ?
ਸੋ ਸੁਣੋ ਸਿਰਸੇ ਵਾਲਾ ਕੀ ਹਾਸਲ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ:-

Friday, 1 June 2018

ਬਲਿਊ ਸਟਾਰ ਦਾ ਅਸਲ ਮਕਸਦ ਸੀ ਸਿੱਖਾਂ ਨੂੰ ਸਬਕ ਸਿਖਾਉਣਾ

 TEACH SIKHS A LESSON WAS  AIM OF BLUE START OPERATION


ਬਲਿਊ ਸਟਾਰ - ਹਾਲਾਤਾਂ ਦੀ ਗਹਿਰਾਈ ਵਿਚ ਜਾਓ ਤਾਂ ਪਤਾ ਲਗਦਾ ਹੈ ਕਿ ਜੂਨ 1984 ਦਾ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਸੰਤ ਭਿੰਡਰਾਂਵਾਲੇ ਨੂੰ ਬਾਹਰ ਕੱਢਣ ਲਈ ਨਹੀ ਸੀ। ਇਹਦਾ ਮਕਸਦ ਸੀ, ਸਿੱਖਾਂ ਨੂੰ ਸਬਕ ਸਿਖਾਉਣਾ। ਸੰਤਾਂ ਨੂੰ ਹਰਮੰਦਰ ਸਾਹਿਬ ਕੰਪਲੈਕਸ ਵਿਚ ਡੇਰਾ ਜਮਾਉਣ ਲਈ ਖੁੱਦ ਅਕਾਲੀ ਦਲ ਦੇ ਪ੍ਰਧਾਨ (ਸੰਤ ਲੋਗੋਂਵਾਲ) ਨੇ ਜੁਲਾਈ 1982 ਵਿਚ ਆਪ ਸੱਦਾ ਦਿਤਾ ਸੀ। (ਬਾਦ ਵਿਚ ਸਾਬਤ ਹੋ ਗਿਆ ਸੀ ਕਿ ਸੰਤ ਲੋਗੋਂਵਾਲ ਅੰਦਰਖਾਤੇ ਸਰਕਾਰ ਨਾਲ ਰਲੇ ਹੋਏ ਸਨ।) ਸਿੱਖ ਪੁਲਿਸ ਅਫਸਰ ਅੱਜ ਦੱਸ ਰਹੇ ਨੇ ਕਿ 1982 -83 ਵੇਲੇ ਉਤੋਂ ਹੁਕਮ ਸਨ ਕਿ ਸੰਤਾਂ ਨੂੰ ਗ੍ਰਿਫਤਾਰ ਨਹੀ ਕਰਨਾਂ।