IN DEFENCE OF LAST YABLI THE MUMBO JUMBU
ਖਹਿਰਾ ਤੇ ਬ੍ਰਹਮਪੁਰਾ ਅਜੈਂਸੀਆਂ ਦੀ ਖੇਡ ਹੀ ਖੇਡ ਰਹੇ ਹਨ।
ਨਹੀ ਤਾਂ ਬਾਦਲਾਂ ਨੂੰ ਗਲੋਂ ਲਾਹੁਣਾ ਕੋਈ ਮੁਸ਼ਕਲ ਨਹੀ।
ਦੋ ਫਰਵਰੀ ਨੂੰ ਅਸਾਂ
ਪੋਸਟ ਪਾਈ ਸੀ ਜਿਸ
ਵਿਚ ਇਲਜਾਮ ਲਾਏ ਸਨ
ਕਿ ਪੰਜਾਬ ਵਿਚ ਉਠ
ਰਿਹਾ ਤੀਸਰਾ ਫਰੰਟ ਅਜੈਂਸੀਆਂ
ਦੇ ਅਸਰ ਹੇਠ ਹੈ। (ਉਹ
ਪੋਸਟ ਹੇਠਾਂ +++ ਦੇ ਦਿਤੀ ਗਈ
ਹੈ)। ਇਸ
ਤੇ ਕਈ ਸੱਜਣਾਂ ਨੇ
ਢਾਹਡਾ ਗਿਲਾ ਕੀਤਾ ਹੈ
ਤੇ ਕਿਹਾ ਕਿ ਤੇਰੀਆਂ
ਇਹ ਯਬਲੀਆਂ ਘੁੰਮਾ ਫਿਰਾ
ਕੇ ਬਾਦਲ ਨੂੰ ਹੀ
ਤਾਕਤ ਦਿੰਦੀਆਂ ਹਨ।
ਦਾਸ ਇਸ ਦਾ ਸਪੱਸ਼ਟੀਕਰਨ
ਦੇਣ ਲਈ ਮਜਬੂਰ ਹੋਇਆ
ਹੈ:
ਮੁੱਖ ਵਿਰੋਧਤਾ ਸੁਖਪਾਲ ਸਿੰਘ
ਖਹਿਰਾ, ਰਣਜੀਤ ਸਿੰਘ ਬ੍ਰਹਮਪੁਰਾ
ਅਤੇ ਭਗਵੰਤ ਮਾਨ ਦੇ
ਨਾਂ ਲੈਣ ਤੇ ਹੋਈ
ਹੈ। ਮੈਨੂੰ
ਨਾਲ ਹੀ ਕੁਝ ਸਕੂਨ
ਵੀ ਮਿਲਿਆ ਕਿ ਵੀਰ
ਸਮਝਦੇ ਨੇ ਕਿ ਮੰਡ
ਸਾਹਿਬ ਹਮੇਸ਼ਾਂ ਅਜੈਂਸੀਆਂ ਦੇ
ਮੋਹਰੇ ਦੇ ਤੌਰ ਤੇ
ਹੀ ਵਿਚਰਦੇ ਆਏ ਨੇ। ਫੂਲਕਾ
ਦੇ ਹੱਕ ਜਾਂ ਵਿਰੋਧ
ਵਿਚ ਕਿਸੇ ਨੇ ਨਹੀ
ਲਿਖਿਆ। ਇਥੇ
ਫਿਰ ਮੈਂ ਸਾਫ ਕਰ
ਦਿਆ ਕਿ ਫੂਲਕਾ ਸਾਹਿਬ
ਵੀ ਪਿਛਲੇ ਸਾਲਾਂ ਤੋਂ
(ਸੈਫਟੀ ਵਾਲ ਵਜੋਂ) ਅਜੈਂਸੀਆਂ
ਦਾ ਹੀ ਹੁਕਮ ਵਜਾਉਦੇ
ਆਏ ਹਨ। 84 ਦੇ
ਦਿੱਲੀ ਕੇਸਾਂ ਵਿਚ ਇਕ
ਦੋ ਕੇਸ ਵਿਚ ਫੈਸਲੇ
ਹਾਸਲ ਕਰਨਾਂ ਭਰਮ ਭਾਅ
ਹੈ। ਛੋਟੇਪੁਰ
ਸਾਹਿਬ ਬਾਰੇ ਵੀ ਕਿਸੇ
ਨੇ ਕੋਈ ਕੰਮੈਂਟ ਨਹੀ
ਕੀਤਾ। ਫਿਰ
ਵੀ ਦੁਹਰਾਉਣਾ ਬਣਦਾ ਹੈ ਕਿ
ਛੋਟੇਪੁਰ ਸਾਹਿਬ ਕਿਸੇ ਵੇਲੇ
ਸ. ਸਿਮਰਨਜੀਤ ਸਿੰਘ ਮਾਨ ਦੀ
ਪਾਰਟੀ ਦੇ ਉਪ ਪ੍ਰਧਾਨ
ਰਹੇ ਨੇ ਜੋ ਅਜੈਂਸੀਆਂ
ਖੜੀ ਕੀਤੀ ਸੀ।
ਬ੍ਰਹਮਪੁਰਾ
ਸਾਹਿਬ ਸ. ਗੁਰਚਰਨ ਸਿੰਘ
ਟੌਹੜਾ ਦੇ ਲੈਫਟੀਨੈਂਟ ਰਹੇ
ਹਨ। ਇਹ ਵਫਾਦਾਰ ਸਿਪਾਹੀ
ਵਜੋਂ ਵਿਚਰਦੇ ਹਨ।
ਪਾਰਲੀਮੈਂਟ ਵਿਚ ਚੁੱਪ ਰਹਿਣ
ਵਿਚ ਇਨਾਂ ਦਾ ਰਿਕਾਰਡ
ਹੈ। ਇਨਾਂ
ਨੂੰ ਪੰਜਾਬ ਦੇ ਮੁੱਦਿਆਂ
ਨਾਲ ਕਦੀ ਲਗਾਵ ਨਹੀ
ਰਿਹਾ। ਇਨਾਂ
ਦੇ ਇਲਾਕੇ ਵਿਚ ਸਮੈਕ
ਦਾ ਕਾਰੋਬਾਰ ਟੀਸੀ ਤੇ
ਚਲਦਾ ਆ ਰਿਹਾ ਹੈ। ਇਸ
ਬਾਬਤ ਇਹ ਹਮੇਸ਼ਾਂ ਚੁੱਪ
ਰਹੇ ਨੇ। ਬੇਅਦਬੀਆਂ
ਮੌਕੇ ਵੀ ਇਹ ਚੁੱਪ
ਰਹੇ ਨੇ। ਹੋਰ
ਤੇ ਹੋਰ ਜਦੋਂ ਇਕ
ਕਾਂਗਰਸੀ ਐਮ ਐਲ ਏ
ਨੇ ਬੇਅਦਬੀ ਦੇ ਵਿਰੋਧ
ਵਿਚ ਅਸਤੀਫਾ ਦਿਤਾ ਤਾਂ
ਬ੍ਰਹਮਪੁਰਾ ਸਾਹਿਬ ਨੇ ਆਪਣਾ
ਮੁੰਡਾ ਐਲ ਐਲ ਏ
ਬਣਵਾ ਲਿਆ ਸੀ ਤੇ
ਇਹ ਸਾਬਤ ਕੀਤਾ ਸੀ
ਕਿ ਬੇਅਦਬੀ ਕੋਈ ਮਸਲਾ
(ਇਸ਼ੂ) ਹੈ ਹੀ ਨਹੀ। ਕੁਲ
ਮਿਲਾ ਕੇ ਇਹ ਚਲ
ਚੁੱਕੇ ਕਾਰਤੂਸ ਨੇ।
ਅਗਲੀ ਗਲ ਭਗਵੰਤ ਮਾਨ
ਦੀ। ਇਥੇ
ਮੈਂ ਇਕਬਾਲ ਕਰਦਾ ਹਾਂ
ਕਿ ਮਾਨ ਨੂੰ ਇਸ
ਕੈਟਾਗਰੀ ਵਿਚ ਰੱਖਣਾ ਗਲਤੀ
ਸੀ। ਕਿਉਕਿ ਮਾਨ ਅਜੈਂਸੀਆਂ
ਦੇ ਅਸਰ ਤਹਿਤ ਨਹੀ
ਵਿਚਰਦਾ। ਪਰ
ਇਸ ਦੀ ਕਮਜੋਰੀ ਇਹ
ਹੈ ਕਿ ਕੇਜਰੀਵਾਲ ਦੇ
ਮੰਨੇ ਹੋਏ ਚਿਮਚੇ ਹਨ
ਜਦੋਂ ਕਿ ਕੇਜਰੀਵਾਲ ਖੁੱਦ
ਆਰ ਐਸ ਐਸ ਤੇ
ਅਜੈਂਸੀਆਂ ਦੀ ਪੈਦਾਵਾਰ ਹਨ। ਤਾਂ ਹੀ ਤਾ ਇਸ ਨੇ ਥੁੱਕ ਕੇ ਚੱਟਿਆ ਸੀ ਭਾਵ ਚਿੱਟੇ ਕੋਲੋ ਮੁਆਫੀ ਮੰਗ ਲਈ ਸੀ। ਇਸ
ਕਰਕੇ ਮਾਨ ਕੋਲੋਂ ਬਹੁਤੀ
ਉਮੀਦ ਵੀ ਨਹੀ ਲਾਈ
ਜਾ ਸਕਦੀ। ਉਂਜ
ਇਸ ਇਨਸਾਨ ਵਿਚ ਕੁਝ
ਕਰਨ ਦਾ ਜ਼ਜ਼ਬਾ ਜਰੂਰ
ਹੈਗਾ। ਪੰਜਾਬ
ਤੋਂ ਗਿਆ ਇਹ ਵਾਹਿਦ
ਸ਼ਖਸ਼ ਹੈ ਜੋ ਪਾਰਲੀਮੈਂਟ
ਵਿਚ ਗਰਜਦਾ ਹੈ।
ਪਰ ਇਸ ਨੂੰ ਨਸ਼ਿਆਂ
ਨੇ ਬੇਹਾਲ ਕੀਤਾ ਹੋਇਆ
ਹੈ। ਮੈਨੂੰ
ਯਾਦ ਹੈ ਜਦੋ ਇਹ
ਕਰਤਾਰਪੁਰ ਸਾਹਿਬ ਦੇ ਲਾਂਘੇ
ਤੇ ਲੋਕ ਸਭਾ ਵਿਚ
ਬੋਲ ਰਿਹਾ ਸੀ ਤਾਂ
ਇਨੂੰ ਇਸ ਸਿੱਧੇ ਸਾਦੇ
ਇਸ਼ੂ ਦਾ ਪਤਾ ਹੀ
ਨਹੀ ਸੀ। ਉਥੇ
ਕਹਿੰਦਾ 'ਮੈਡਮ ਸਪੀਕਰ ਜੀ
ਲੋਕ ਕਰਤਾਰਪੁਰ ਲਈ ਪੁਲ ਦੀ
ਮੰਗ ਕਰ ਰਹੇ ਨੇ।'
ਜਿਥੋਂ ਤਕ ਸ. ਸੁਖਪਾਲ
ਸਿੰਘ ਖਹਿਰਾ ਦਾ ਮਸਲਾ
ਹੈ ਇਨਾਂ ਦੇ ਪਿਛੋਕੜ
ਬਾਰੇ ਸ਼ੱਕ ਕੀਤਾ ਜਾਂਦਾ
ਹੈ ਕਿ ਅਜੈਂਸੀਆਂ ਤੋਂ
ਹੀ ਹੈ। ਇਨਾਂ
ਦੇ ਸਤਿਕਾਰ ਯੋਗ ਪਿਤਾ
ਜੀ ਬਾਰੇ ਅੱਜ ਦੇ
ਦਿਨ ਕੰਮੈਂਟ ਕਰਨਾਂ ਸੋਭਦਾ
ਨਹੀ। ਖੈਰ
ਰਾਜਨੀਤਕ ਬੰਦੇ ਦੇ ਬਾਰੇ
ਪਿਛੋਕੜ ਦੇ ਸਬੂਤ ਲੱਭਣ
ਦੀ ਜਰੂਰਤ ਹੀ ਨਹੀ
ਹੁੰਦੀ। ਉਹਦੀ
ਕਾਰਜਸ਼ੈਲੀ ਆਪਣੇ ਆਪ ਬੋਲਦੀ
ਹੈ।ਖਹਿਰਾ
ਸਾਹਿਬ ਉਂਜ ਮੰਨੇ ਹੋਏ
ਬੁਲਾਰੇ ਨੇ ਪਰ ਕਦੀ
ਨੋਟ ਕਰਨਾਂ ਹੇਠ ਦਿਤੇ
ਮੁੱਦਿਆਂ ਤੇ ਇਹ ਕਿੰਨਾ
ਕੁ ਬੋਲਦੇ ਹਨ? ਇਹ
ਸਿਰਫ ਪਾਰਟੀਆਂ ਦੀ ਵਿਰੋਧਤਾ
ਦੀ ਲਗ ਕਰਨਗੇ।
ਮੁੱਦਿਆਂ ਤੇ ਨਹੀ ਆਉਣਗੇ। ਇਹਦਾ
ਮਤਲਬ ਇਹ ਨਹੀ ਕਿ
ਇਨਾਂ ਨੂੰ ਇੰਨਾ ਨੂੰ
ਪੰਜਾਬ ਦੇ ਮੁੱਦਿਆ ਦਾ
ਪਤਾ ਨਹੀ ਹੁੰਦਾ:
1. ਬੇਅਦਬੀ,
2. ਨਸ਼ਿਆਂ ਦਾ ਮਸਲਾ, 3. ਟੈਕਸਾਂ
ਦੀ ਵੰਡ। ਕੇਂਦਰ
ਪੰਜਾਬ ਨਾਲ ਪੱਖ ਪਾਤ
ਕਰਕੇ ਸ਼੍ਰੇਆਮ ਧੱਕਾ ਕਰ
ਰਿਹਾ ਹੈ। 4.ਪੰਜਾਬ
ਦੇ ਦਰਿਆਈ ਪਾਣੀਆਂ ਦਾ
ਮਸਲਾ, 5. ਪੰਜਾਬ ਦੇ ਕਾਰਖਾਨੇ
ਬਾਹਰ ਕੱਢਣਾ, 6. ਪੰਜਾਬੀ ਦਾ ਘੱਟ
ਵਾਧਾ ਦਰ ਜਿਸ ਤੋਂ
ਸਾਫ ਜ਼ਾਹਿਰ ਹੈ ਕਿ
ਇਹ ਵੀ ਬੲ੍ਹੀਆ ਸੂਬਾ
ਬਣ ਜਾਏਗਾ, 7. ਪੰਜਾਬੀ ਭਾਸ਼ਾ ਨਾਲ
ਵਿਤਕਰਾ, 8. ਪੰਜਾਬ ਦੇ ਸਿਖਿਆ
ਢਾਂਚੇ ਦੀ ਜਾਣਬੁਝ ਕੇ
ਕੀਤੀ ਗਈ ਬਰਬਾਦੀ ਤੇ
ਮੰਦਹਾਲੀ, 9. ਫੌਜ ਅਤੇ ਕੇਂਦਰੀ
ਸੰਸਥਾਵਾਂ ਵਿਚ ਭਰਤੀ ਮੌਕੇ
ਹੋ ਰਹੀ ਪੰਜਾਬੀਆਂ ਨਾਲ
ਵਿਤਕਰੇਬਾਜੀ, 10. ਪੰਜਾਬ ਅਣਐਲਾਨੀ ਮੀਡੀਆ ਸੈਂਸਰਸ਼ਿਪ, 11. ਸਿੱਖਾਂ ਦੇ ਵਿਛੜੇ
ਅਸਥਾਨਾਂ ਦਾ ਮਸਲਾ, 12. ਅੰਮ੍ਰਿਤਸਰ
ਹਵਾਈ ਅੱਡੇ ਨਾਲ ਵਿਤਕਰੇਬਾਜੀ
ਆਦਿ ਆਦਿ।
ਸੋ ਪੰਜਾਬ ਵਿਚ ਸੱਤਾ
ਤਬਦੀਲੀ ਕੋਈ ਮੁਸ਼ਕਲ ਗਲ
ਨਹੀ ਜੇ ਅਜੈਂਸੀਆਂ ਆਪਣੀ
ਖੇਡ ਨਾਂ ਖੇਡਣ ਤਾਂ। ਲੋਕਾਂ
ਦੇ ਮੁੱਦੇ ਚੁੱਕੋ।
ਲੋਕ ਤੁਹਾਡੇ ਨਾਲ ਖਲੋਦੇ
ਹਨ।
ਯਾਦ ਰਹੇ ਅਜੈਂਸੀਆਂ ਹਮੇਸ਼ਾਂ
ਰਾਜਨੀਤਕ ਸਟੈਟਸ ਕੋ (ਭਾਵ
ਜਿਹੋ ਜਿਹਾ ਹੈ ਓਹੋ
ਰਹੇ) ਬਣਾਈ ਰੱਖਣ ਦੇ
ਹੱਕ ਵਿਚ ਹੁੰਦੀਆਂ ਹਨ। ਉਹ
ਸਮਝਦੀਆਂ ਹਨ ਕਿ ਕੋਈ
ਨਵਾਂ ਪੁਆੜਾ ਨਾਂ ਸਹੇੜਿਆ
ਜਾਵੇ। ਉਹ
ਕਿਸੇ ਵੀ ਸੂਰਤ ਵਿਚ
ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ
ਵਿਚ ਤਬਦੀਲੀ ਨਹੀ ਚਾਹੁੰਦੀਆਂ। ਉਨਾਂ
ਨੂੰ ਬਾਦਲ ਕੋਈ ਪਿਆਰਾ
ਨਹੀ ਲਗਦਾ। ਉਹ
ਉਹਨੂੰ ਇਸ ਕਰਕੇ ਚਾਹੁੰਦੀਆਂ
ਹਨ ਕਿ ਬਾਦਲ ਛਲਾਵੇ
ਰਾਂਹੀ ਸਾਰੇ ਪਾਸੇ ਰਖਣਾ
ਜਾਣਦਾ ਹੈ।
ਸੋ ਸਾਡੇ ਹਿਸਾਬ ਖਹਿਰਾ ਤੇ ਬ੍ਰਹਮਪੁਰਾ ਅਜੈਂਸੀਆਂ ਦੀ ਖੇਡ ਹੀ ਖੇਡ ਰਹੇ ਹਨ ।
ਇਹ ਅਜੈਂਸੀਆਂ ਦੇ ਹੁਕਮ ਮੁਤਾਬਿਕ ਸੇਫਟੀ ਵਾਲ ਦਾ ਕੰਮ ਕਰ ਰਹੇ ਹਨ। ਤਾਂ ਕਿ ਕਿਤੇ ਕੋਈ ਰਾਜਨੀਤਕ ਲਹਿਰ ਨਾਂ ਖੜੀ ਹੋ ਜਾਵੇ ਜਿਹੜੀ ਕਾਂਗਰਸ ਤੇ ਬਾਦਲਾਂ ਨੂੰ ਉਖੇੜ ਸੁੱਟੇ। ਬਾਕੀ ਫਿਰ ਦੁਹਰਾਅ ਦਿਆਂ ਬਾਦਲ ਜੁੰਡਲੀ ਨੂੰ ਗਲੋਂ ਲਾਹੁੰਣਾ ਕੋਈ ਮੁਸ਼ਕਲ ਨਹੀ। ਅੱਜ ਹਰ ਕੋਈ ਬਾਦਲਾਂ -ਮਜੀਠੀਆਂ ਦੀ ਅਸਲੀਅਤ ਸਮਝ ਚੁੱਕਾ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਤੇ ਆ ਕੇ ਬਾਦਲਾਂ ਦਾ ਪੰਥ ਵਿਰੋਧੀ ਕਰੂਪ ਚਿਹਰਾ ਵੀ ਨੰਗਾ ਹੋ ਚੁੱਕਾ ਹੈ। ਪਰ ਲੋਕਾਂ ਨੂੰ ਦੂਸਰਾ ਰਾਹ ਕੋਈ ਨਜਰ ਨਹੀ ਆਉਦਾ। ਜਦੋਂ ਕੋਈ ਲਹਿਰ ਉੱਠਣ ਲੱਗਦੀ ਹੈ ਅਜੈਂਸੀਆਂ ਉਨੂੰ ਬੜੇ ਤਰੀਕੇ ਨਾਲ ਦਬਾਅ ਦਿੰਦੀਆਂ ਹਨ। ਐਸ ਵੇਲੇ ਪੰਥ ਦੀ ਪੂਰੀ ਘੇਰਾਬੰਦੀ ਕੀਤੀ ਹੋਈ ਹੈ। ਪਰ ਇਨਾਂ ਨੂੰ ਪਤਾ ਨਹੀ ਕਿ ਗੁਰੂ ਨਾਨਕ ਬੜਾ ਢਾਹਡਾ ਹੈ। ਇਨਾਂ ਦੇ ਅੱਖਾਂ ਸਾਹਮਣੇ ਹੀ ਉਹ ਅਜਿਹਾ ਚਮਤਕਾਰ ਕਰੇਗਾ ਕਿ ਇਨਾਂ ਦੀਆਂ ਸਾਜਸ਼ਾਂ ਧਰੀਆਂ ਧਰਾਈਆਂ ਹੀ ਰਹਿ ਜਾਣੀਆਂ ਨੇ।
(ਇਹ ਪੋਸਟ ਕਰਤਾਰਪੁਰ ਡਾਟ
ਕਾਮ ਤੇ ਵੀ ਪਾ
ਦਿਤੀ ਹੈ।)
++++++++++++
ਮੁਖਬਰ ਵੀਰਾਂ ਨੂੰ -- ਅੱਜ
ਧਿਆਨ ਸਿੰਘ ਮੰਡ ਨੂੰ
ਚੁਫੇਰਿਓ ਜੁੱਤੀਆਂ ਪੈ ਰਹੀਆਂ
ਨੇ ਕਿਉਕਿ ਉਸ ਨੇ
ਆਪਣੇ ਮੁਜਾਹਿਰੇ ਦਾ ਸਟੇਰਿੰਗ ਸੀ
ਆਈ ਡੀ ਦੇ ਹੱਥ
ਦੇ ਰਖਿਆ ਸੀ।
ਕਰਤਾਰਪੁਰ ਲਾਂਘੇ ਦੇ ਅੰਦੋਲਨ
ਦੌਰਾਨ ਸਾਡੇ ਤੇ ਵੀ
ਵੱਡਾ ਪ੍ਰੈਸ਼ਰ ਪਾਇਆ ਜਾਂਦਾ
ਸੀ ਕਿ ਤੁਸੀ ਵੀ
ਅਜੈਂਸੀਆਂ ਨਾਲ ਮੋਢਾ ਜੋੜ
ਕੇ ਕੰਮ ਕਰੋ, ਅਸੀ
ਤੁਹਾਡੀਆਂ ਮੁਸ਼ਕਲਾਂ, ਦੁਖ, ਤਕਲੀਫਾਂ ਵੰਡਾਵਾਂਗੇ। ਲਾਲਚ
ਦਿੰਦੇ ਸਨ ਕਿ ਤੁਹਾਡੀ
ਹਰ ਪਾਸੇ ਜੈ ਜੈ
ਕਾਰ ਹੋਵੇਗੀ। ਤੁਹਾਡੀ
ਖਬਰ ਮੀਡੀਆ ਚੁੱਕੇਗਾ।
ਪਰ ਗੁਰੂ ਨਾਨਕ ਦੀ
ਬਖਸ਼ੀ ਸੋਝੀ ਸਦਕਾ ਅਸਾਂ
ਕਿਹਾ ਕਿ ਤੁਸੀ ਜਰੂਰ
ਸਾਡੇ ਨਾਲ ਨਾਲ ਚਲੋ। ਸਲਾਹ
ਵੀ ਬੇਸ਼ੱਕ ਦਿਓ।
ਪਰ ਸਟੇਰਿੰਗ ਸਾਡੇ ਹੱਥ
ਵਿਚ
ਹੀ
ਰਹੇਗਾ। ਅਜੈਂਸੀਆਂ
ਸਾਡੇ
ਨਾਲ
ਬੰਦੇ
ਜੋੜਦੀਆਂ
ਸਨ।ਅਸੀ
ਉਨਾਂ
ਦਾ
ਵੀ
ਸਤਿਕਾਰ
ਕਰਦੇ
ਆਏ
ਹਾਂ। ਨੁਕਸਾਨ
ਵੀ
ਉਠਾਏ। ਅੰਦੋਲਨ
ਵਿਚ
ਬੰਦੇ
ਨਾਲ
ਵੀ
ਨਹੀ
ਸਨ
ਜੁੜਨ
ਦਿੰਦੇ। ਕਈ ਸਵਾਰਥੀ
ਟਾਊਟਾਂ
ਕਰਕੇ
ਜੇਲ
ਯਾਤਰਾ
ਵੀ
ਕਰਨੀ
ਪਈ। ਥਾਂ
ਥਾਂ
ਤੇ
ਸਾਨੂੰ
ਮੂਰਖ
ਹੋਣ
ਦੇ
ਸਰਟੀਫਿਕੇਟ
ਵੀ
ਮਿਲਦੇ
ਰਹੇ। ਪਰ ਅਸਾਂ
ਵਾਗਡੋਰ
ਆਪਣੇ
ਹੱਥ
ਹੀ
ਰੱਖੀ। ਅੱਜ
ਨਤੀਜਾ
ਸੰਗਤਾਂ
ਦੇ
ਸਾਹਮਣੇ
ਹੈ
ਤੇ
ਦੂਸਰਾ
ਮੰਡ
ਵਾਲੀ
ਮਿਸਾਲ
ਵੀ
ਆਪ
ਸਭ
ਦੇ
ਸਾਹਮਣੇ
ਹੈ। ਅੱਜ
ਮੈਂ
ਬਦਕਿਸਮਤੀ
ਨਾਲ
ਵੇਖ
ਰਿਹਾ
ਹਾਂ
ਕਿ
ਪੰਜਾਬ
ਵਿਚ
ਜਿੰਨੇ
ਅੰਦੋਲਨ
ਉਠ
ਰਹੇ
ਨੇ
ਓਨਾਂ
ਸਭ
ਦਾ
ਸਟੇਰਿੰਗ
ਅਜੈਂਸੀਆਂ
ਦੇ
ਹੱਥ
ਵਿਚ
ਹੀ
ਹੁੰਦਾ
ਹੈ। ਇਨਾਂ
ਦੀ
ਕਾਰਜਸ਼ੈਲੀ
ਤੋਂ
ਸਭ
ਕੁਝ
ਸਾਫ
ਹੋ
ਜਾਂਦਾ
ਹੈ
ਚਾਹੇ
ਉਹ
ਛੋਟੇਪੁਰ
ਹੋਵੇ,
ਖਹਿਰਾ
ਹੋਵੇ
ਤੇ
ਭਾਵੇ
ਭਗਵੰਤ
ਮਾਨ,
ਬ੍ਰਹਮਪੁਰਾ
ਹੋਵੇ
ਤੇ
ਭਾਵੇ
ਫੂਲਕਾ। ਹਾਲ
ਇੰਨਾਂ
ਸਭ
ਦਾ
ਮੰਡ
ਵਾਲਾ
ਹੀ
ਹੋਵੇਗਾ।ਸੋ ਜਿਹੜੇ ਵੀਰ ਅਜੈਂਸੀਆਂ ਦੇ ਮੋਹਰੇ ਬਣੇ ਹੋਏ ਨੇ ਉਹ ਸਮਝ ਲੈਣ ਕਿ ਪੰਜਾਬ ਦੀ ਇਸ ਮਾੜੀ ਹਾਲਤ ਵਿਚ ਸਭ ਤੋਂ ਵੱਧ ਉਹ ਹੀ ਜਿੰਮੇਵਾਰ ਹਨ। ਕਿਉਕਿ ਪੰਜਾਬ ਵਿਚ ਲੋਕ ਭਲਾਈ ਦੇ ਅੰਦੋਲਨਾਂ ਨੂੰ ਦਬਾਉਣ ਵਿਚ ਤੁਹਾਨੂੰ ਹੀ ਵਰਤਿਆ ਜਾਂ ਰਿਹਾ ਹੈ। ਸੋ ਜਦੋਂ ਤੁਹਾਡੇ ਬੱਚੇ ਜਾਂ ਰਿਸ਼ਤੇਦਾਰ ਚਿੱਟੇ ਦੇ ਅਮਲੀ ਬਣਦੇ ਹਨ ਤਾਂ ਉਹਦੇ ਜਿੰਮੇਵਾਰ ਤੁਸੀ ਖੁੱਦ ਹੁੰਦੇ ਹੋ ਐਂਵੇ ਨਾਂ ਲੀਡਰਾਂ ਨੂੰ ਦੋਸ਼ ਦਿਓ ਕਰੋ। ਪੰਜਾਬ ਦੀ ਤਬਾਹੀ ਦੇ ਤੁਸੀ ਜਿੰਮੇਵਾਰ ਹੋ।
No comments:
Post a Comment