Friday, 27 July 2018

ਅਸੀ ਕਿਓ ਨਾਂ ਕਰੀਏ ਗੋਰਿਆਂ ਤੇ ਮੁਸਲਮਾਨਾਂ ਦੀਆਂ ਤਾਰੀਫਾਂ?

 WHY SHOULDN'T WE PRAISE WHITES AND MUSLIMS?
ਪਰਸੋਂ ਮੇਰੀ ਪੋਸਟ ਤੇ ਇਕ ਟਾਊਟ ਬਹੁਤ ਤੜਫਿਆ। ਅਖੇ ਤੁਸੀ ਸਿੱਖ ਭਾਰਤ ਦੇ ਖਿਲਾਫ ਤੇ ਅੰਗਰੇਜਾਂ ਤੇ ਮੁਸਲਮਾਨਾਂ ਦੇ ਚਿਮਚੇ ਬਣ ਗਏ ਹੋੇ। ਮੈਂ ਕਹਿਨਾਂ ਭਾਈ ਜੀ ਅਸੀ ਤਾਂ ਸਾਰਾ ਕੁਝ ਕੁਰਬਾਨ ਕਰਕੇ ਆਪਣੀ ਕਿਸਮਤ ਦੀ ਡੋਰ ਦਿੱਲੀ ਹੱਥ ਫੜਾ ਦਿਤੀ ਸੀ। ਪਰ ਦਿੱਲੀ ਨੇ ਜੋ ਕੁਝ ਸਾਨੂੰ ਦਿਤਾ ਉਹ ਕਿਸੇ ਨੂੰ ਭੁੱਲਿਆ ਨਹੀ।
ਗਲ ਪੱਗ ਤੇ ਕੇਸਾਂ ਦੀ ਹੀ ਲੈ ਲਓ।ਪੁਰਾਤਨ ਹਿੰਦੂ ਗ੍ਰੰਥਾਂ ਵਿਚ ਕੇਸਾਂ ਨੂੰ ਬਹੁਤ ਅਹਿਮੀਅਤ ਦਿਤੀ ਗਈ ਹੈ ਤੇ ਮੰਨਿਆ ਗਿਆ ਹੈ ਕਿ ਜੇ ਕਿਸੇ ਨੂੰ ਪਤਿਤ ਕਰਨਾਂ ਹੋਵੇ ਤਾਂ ਉਹਦੇ ਵਾਲ ਕੱਟ ਦਿਓ। ਕਿਸੇ ਔਰਤ ਨੂੰ ਬੇਇਜਤ ਕਰਨ ਵੇਲੇ ਉਹਦੀ ਗੁੱਤ ਮੁੰਨ ਦਿਤੀ ਜਾਂਦੀ ਸੀ ਤੇ ਮਰਦ ਦੀਆਂ ਦਾੜੀ ਮੁੱਛਾਂ। (ਜੇ ਕਿਸੇ ਨੂੰ ਸ਼ੱਕ ਹੈ ਤਾਂ ਅਸੀ ਸ਼ਾਸਤਰਾਂ ਦੇ ਹਵਾਲੇ ਵੀ ਦੇ ਸਕਦੇ ਹਾਂ।)

ਮੁੱਗਲ ਹਕੂਮਤ (ਔਰੰਗਜੇਬ ਆਦਿ) ਨੇ ਹਿੰਦੂਆਂ ਨੂੰ ਜਲੀਲ ਕਰਨ ਖਾਤਰ ਇਨ੍ਹਾਂ ਦੇ ਦਾੜੀ ਕੇਸ ਕੱਟਣ ਦਾ ਹੁਕਮ ਦੋ ਵਾਰੀ ਜਾਰੀ ਕੀਤਾ। ਓਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਟੈਂਡ ਲਿਆ ਤੇ ਉਲਟਾ ਹੁਕਮ ਕੱਢ ਦਿਤਾ ਕਿ ਹੁਣ ਕੋਈ ਕੇਸ ਨਹੀ ਕਟਾਏਗਾ। ਘਰ ਵਿਚ ਮੌਤ ਹੋਣ ਤੇ ਮੁੰਡਨ ਵੀ ਨਹੀ। ਓਦੋਂ ਹਿੰਦੂਆਂ ਨੂੰ ਸਿੱਖ ਚੰਗੇ ਲਗਦੇ ਸੀ। ਵਕਤ ਪਾ ਕੇ ਇਹ ਤਾਂ ਆਪਣੇ ਮੁੱਢਲੇ ਅਸੂਲ ਹੀ ਛੱਡ ਗਏ ਪਰ ਸਾਡੇ ਵਾਸਤੇ ਕੇਸ ਤੇ ਪੱਗ ਅਣਖ ਦਾ ਸਵਾਲ ਬਣ ਗਿਆ। ਤਾਨਾ ਜਾਂ ਤਣਜ ਵੇਖੋ ਅੱਜ ਓਸੇ ਹਿੰਦੂ ਨੂੰ ਸਿੱਖਾਂ ਦੇ ਕੇਸ ਤੇ ਪੱਗ ਚੁੱਭਦੀ ਹੈ। (ਮੇਰੇ ਕਹਿਣ ਤੋਂ ਮਤਲਬ ਸਾਰੇ ਹਿੰਦੂ ਨਹੀ। ਕੱਟੜ ਹਿੰਦੂਆਂ ਦੀ ਗਲ ਕਰ ਰਿਹਾ ਹਾਂ) ਜਦੋਂ ਵੀ ਕੋਈ ਮੌਕਾ ਆਉਦਾ ਹੈ ਸਿੱਖ ਦਾ ਜਲੂਸ ਕੱਢਦੇ ਹਨ। ਫਿਲਮਾਂ ਵਿਚ ਤਾਂ ਰੱਜ ਕੇ। ਮੈਂ 'ਸਿੰਘ ਇਜ਼ ਕਿੰਗ' ਦੀ ਮਿਸਾਲ ਦਿੰਦਾ ਹਾਂ। ਮੈਂ ਪੁੱਛਦਾ ਹਾਂ ਕੀ ਆਈਡੀਅਲ (ਨਮੂਨੇ ਦਾ) ਸਿੱਖ ਓਹ ਹੁੰਦਾ ਹੈ ਜਿਵੇ ਫਿਲਮ ਵਿਚ ਹੀਰੋ ਨੂੰ ਵਿਖਾਇਆ ਗਿਆ ਹੈ: ਦਾਹੜੀ ਕੇਸ ਮੁੰਨ ਕੇ ਤੇ ਪੱਗ ਵੀ ਹੋਰ ਈ ਤਰਾਂ ਦੀ ਕੰਨਾਂ ਤੋਂ ਉਪਰ ਬੰਨੀ ਗਈ? ਭਾਰਤੀ ਮੀਡੀਆ ਕੋਈ ਮੌਕਾ ਨਹੀ ਖੁੰਝਦਾ ਸਿੱਖਾਂ ਦਾ ਮੌਜੂ ਬਣਾਉਣ ਤੇ।
ਇਹ ਹਾਲ ਹੈ ਉਸ ਭਾਰਤ ਦਾ ਜਿਥੇ ਸਿੱਖਾਂ ਦੀ ਹੋਮਲੈਂਡ ਹੈ। ਹੁਣ ਦੂਸਰੇ ਪਾਸੇ ਦੇਖੋ: ਪਾਕਿਸਤਾਨੀ ਟੀਵੀ ਫਿਲਮਾਂ ਵਿਚ ਸਿੱਖ ਦੇ ਇਮੇਜ ਨੂੰ ਵਗਾੜ ਕੇ ਪੇਸ਼ ਨਹੀ ਕੀਤਾ ਜਾਂਦਾ।
ਪੱਛਮ ਵਿਚ ਗੋਰਿਆਂ ਨੂੰ ਸਿੱਖਾਂ ਬਾਰੇ ਕੋਈ ਗਿਆਨ ਨਹੀ।ਬਹੁਤੇ ਉਲੂ ਤਾਂ ਸਿੱਖਾਂ ਨੂੰ ਵੀ ਅਰਬ ਹੀ ਸਮਝਦੇ ਹਨ।ਓਥੋਂ ਦੀਆਂ ਸਰਕਾਰਾਂ ਬਾਰ ਬਾਰ ਪ੍ਰਾਪੇਗੰਡਾ ਕਰ ਕਰ ਕੇ ਲੋਕਾਂ ਨੂੰ ਸਿੱਖਾਂ ਬਾਰੇ ਦੱਸਦੀਆਂ ਹਨ। ਆਹ ਅੱਜ ਦੀ ਹੀ ਖਬਰ ਲੈ ਲਓ। ਟੀ ਵੀ ਤੇ ਇਕ ਸਿੱਖ ਅਫਸਰ ਨੂੰ ਸੰਬੋਧਨ ਹੁੰਦਿਆਂ ਐਂਕਰ ਨੇ ਦੋ ਤਿੰਨ ਵਾਰੀ 'ਪੱਗ ਵਾਲੇ ਭਾ ਜੀ'  ਕਿਹਾ। ਭਾਵ ਪੱਗ ਕਰਕੇ ਸਿੱਖ ਨੂੰ ਨਖੇੜਿਆ। ਜੋ ਗਲਤ ਸੀ। ਅਗਲਿਆਂ ਟੀ ਵੀ ਦੋਵੇ ਐਂਕਰਾਂ ਨੂੰ ਘਰ ਭੇਜ ਦਿਤਾ। ਟਾਊਟ ਭਾ ਜੀ ਕੀ ਤੁਸੀ ਕੋਈ ਇਕ ਵੀ ਮਿਸਾਲ ਦੇ ਸਕਦੇ ਹੋ। ਇਥੇ ਤੇ ਜਿਹੜਾ ਸਿੱਖ ਦਾ ਜਿਆਦਾ ਜਲੂਸ ਕੱਢੇ ਉਨੂੰ ਪੱਦਮ-ਸ਼੍ਰੀ ਫੜਾ ਦਿੰਦੇ ਨੇ।
ਸੋ ਕਿਓ ਨਾਂ ਕਰੀਏ ਅਸੀ ਗੋਰਿਆਂ ਤੇ ਮੁਸਲਮਾਨਾਂ ਦੀਆਂ ਤਾਰੀਫਾਂ ਜਿਹੜੇ ਸਾਡੇ ਨਾਲ ਖਲੋਦੇ ਨੇ? ਸਾਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ।







1 comment:

  1. Apne Dharam de pakke raho
    Har dharam da satkar kro
    Politicians ta dharam d rajneti da hamesha fayda lende ne

    ReplyDelete