Thursday 23 August 2018

ਅਕਾਲੀ ਲੀਡਰ ਪ੍ਰਦੇਸਾਂ ਵਿਚ ਖਾਲਿਸਤਾਨ ਖਿਲਾਫ ਪ੍ਰਚਾਰ ਕਰਦੇ ਨੇ ਗੁਰੂ ਕੀ ਗੋਲਕ ਦੇ ਸਿਰ ਤੇ

AKALI LEADERS' OVERSEAS VISITS TO COUNTER KHALISTAN ON GURDWARA FUNDS

ਹੋਮ ਮਨਿਸਟਰ ਨੂੰ ਲਿਖੀ ਚਿੱਠੀ ਨੇ ਖੋਲੇ ਪਾਜ


ਆਹ ਵੇਖ ਲਓ ਸਿੱਖੀ ਪ੍ਰਚਾਰ ਹੋ ਰਿਹਾ।
ਮਨਜੀਤ ਸਿੰਘ ਜੀ ਕੇ ਆਪਣੀ ਪਤਨੀ ਨਾਲ
ਅਮਰੀਕਾ ਦੀ ਫੇਰੀ ਤੇ ਗਏ ਦਿੱਲੀ ਦੇ ਅਕਾਲੀ ਮੁਖੀ ਮਨਜੀਤ ਸਿੰਘ ਜੀ.ਕੇ ਦਾ ਵਿਰੋਧ ਖਾਲਿਸਤਾਨੀਆਂ ਨੇ ਕਰ ਦਿਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮਨਜੀਤ ਨੇ ਖੁਦ ਹੀ ਡਰਾਮਾ ਰਚਿਆ ਹੈ ਤਾਂ ਕਿ ਭਾਰਤੀ ਅਜੈਂਸੀਆਂ ਦੇ ਮੋਹਰੇ ਹੀਰੋ ਬਣ ਸਕੇ।

ਇਸ ਅਖੌਤੀ ਡਰਾਮੇ ਦੀ ਵੀਡੀਓ ਆਹ ਹੇਠਾਂ ਵੇਖੋ।
ਪਰ ਗਲ ਇਥੇ ਹੀ ਖਤਮ ਨਹੀ ਹੁੰਦੀ ਦਿੱਲੀ ਗੁਰਦੁਆਰਾ ਕਮੇਟੀ ਨੇ ਭਾਰਤੀ ਹੋਮ ਮਨਿਸਟਰ ਨੂੰ ਚਿੱਠੀ ਤਕ ਲਿਖ ਦਿਤੀ ਹੈ ਕਿ ਮਨਜੀਤ ਤੇ ਸਿਰਸਾ ਦੀ ਸਕ੍ਰਿਓਟੀ ਵਧਾਈ ਜਾਏ ਕਿਉਕਿ ਇਨਾਂ ਦੀ ਜਾਨ ਨੂੰ ਖਤਰਾ। ਨਹੀ! ਗਲ ਇਥੇ ਹੀ ਨਹੀ ਮੁੱਕਦੀ ਕਿਉਕਿ ਬਿੱਲੀ ਵੀ ਥੈਲਿਓ ਬਾਹਰ ਆ ਗਈ ਹੈ। ਚਿੱਠੀ ਵਿਚ ਲਿਖਿਆ ਹੈ ਕਿ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਦੀ ਡਿਊਟੀ ਲਗੀ ਹੈ ਕਿ ਪ੍ਰਦੇਸਾਂ ਵਿਚ ਜਾ ਕੇ ਖਾਲਿਸਤਾਨ ਖਿਲਾਫ ਪ੍ਰਚਾਰ ਕਰਨ। ਅਖੇ ਇਹ ਡਿਊਟੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਾਈ ਹੈ। ਹਾਲਾਂ ਅਸਲ ਗਲ ਇਹ ਹੈ ਕਿ ਮਨਜੀਤ ਤੇ ਸਿਰਸਾ ਭਾਰਤੀ ਗੁਪਤ ਅਜੈਂਸੀਆਂ ਦੇ ਕਰਿੰਦੇ ਬਣੇ ਹੋਏ ਹਨ।
ਸਾਡੀਆਂ ਹੀ ਜੁੱਤੀਆਂ ਤੇ ਸਾਡਾ ਹੀ ਸਿਰ।


ਇਹ ਸਾਰਾ ਕੁਝ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਸਿਰ ਤੇ ਚਲ ਰਿਹਾ ਹੈ। ਭਾਵ ਇਹਨਾਂ ਟਾਊਟਾਂ ਦੇ ਹਵਾਈ ਸਫਰ ਤੇ ਮਹਿੰਗੇ ਹੋਟਲਾਂ ਵਿਚ ਰਹਿਣਾ ਸਭ ਗੁਰੂ ਦੀ ਗੋਲਕ ਦੇ ਸਿਰ ਤੇ ਹੋ ਰਿਹਾ ਹੈ। ਸੰਗਤ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਲੀਡਰ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਹਨ।
ਹੁਣ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਵੇਗਾ ਕਿ ਅਕਾਲ ਤਖਤ ਦੇ ਜਥੇਦਾਰ ਨੇ ਰਾਜ ਕਰੇਗਾ ਖਾਲਸਾ ਦੋਹਿਰੇ ਦੇ ਖਿਲਾਫ ਹੁਕਮਨਾਮਾ ਕਿਓ ਜਾਰੀ ਕੀਤਾ। ਗੁਰਸਿੱਖਾਂ ਨੂੰ ਜਾਗਣਾ ਪਵੇਗਾ। ਬਾਦਲ ਪ੍ਰਵਾਰ ਖੁੱਲ ਕੇ ਪੰਥ ਦੇ ਖਿਲਾਫ ਆ ਗਿਆ ਹੈ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗੁਰਮੁਖ ਸਿੰਘ ਦੀ ਵੀਡੀਓ ਵੀ ਤੁਸੀ ਵੇਖੀ ਹੋਣੀ ਆ ਜਿਸ ਵਿਚ ਉਸ ਨੇ ਸਾਫ ਸਾਫ ਕਿਹਾ ਹੈ ਕਿ ਬਾਦਲ ਸਾਹਿਬ ਹੁਕਮਨਾਮਾ ਜਾਰੀ ਕਰਨ ਲਈ ਸਾਨੂੰ ਚੰਡੀਗੜ੍ਹ ਸੱਦ ਕੇ ਹੁਕਮ ਕਰਦੇ ਨੇ।


ਕਰਤਾਰਪੁਰ ਡਾਟ ਕਾਮ ਤੇ ਇਹਨਾਂ ਦੀ ਇਹ ਚਿੱਠੀ ਜੋ ਕਿਸੇ ਤਰਾਂ ਲੀਕ ਹੋ ਗਈ ਹੈ ਉਹ ਪੜੋ ਤੇ ਨਾਲੇ ਮਨਜੀਤ ਜੀ ਕੇ  ਤੇ ਹੋਏ ਹਮਲੇ ਦੀ ਵੀਡੀਓ ਵੀ ਵੇਖ ਲਓ। 

No comments:

Post a Comment