Tuesday 31 January 2017

ਜਨਰਲ ਸੁੰਦਰਜੀ ਨੇ ਆਪ ਭਿੰਡਰਾਂਵਾਲੇ ਨੂੰ ਮਾਰਿਆ ਸੀ?

ਜਨਰਲ ਸੁੰਦਰਜੀ ਨੇ ਆਪ ਭਿੰਡਰਾਂਵਾਲੇ ਨੂੰ ਮਾਰਿਆ ਸੀ?
Infuriated Gen. Sunderji himself Killed Bhinderanwale

ਪ੍ਰਸਿਧ ਪੁਸਤਕ “ਇਤਹਾਸ ਵਿਚ ਸਿੱਖ” ਦੇ ਲਿਖਾਰੀ ਸੰਗਤ ਸਿੰਘ ਜੋ ਖੁੱਦ ਭਾਰਤੀ ਖੁਫੀਆ ਅਜੈਂਸੀਆਂ ਦਾ ਕਰਿੰਦਾ ਰਿਹਾ ਹੈ। (ਹੋ ਸਕਦਾ ਅੱਜ ਵੀ ਹੋਵੇ) ਦੀ ਦਾਸ ਨੂੰ ਈਮੇਲ ਮਿਲੀ ਹੈ ਜਿਸ ਵਿਚ ਉਸ ਨੇ ਮੌਜੂਦਾ ਹਾਲਾਤਾਂ ਤੇ ਲੰਮਾ ਚੌੜਾ ਲਿਖਿਆ ਹੈ। ਉਸ ਨੇ ਜੋ ਗੱਲਾਂ ਲਿਖੀਆਂ ਹਨ ਓਨਾਂ ਵਿਚੋਂ ਇਕ ਗਲ ਮੈ ਦੋਸਤਾਂ ਨਾਲ ਸਾਂਝੀ ਕਰਨੀ ਚਾਹਾਂਗਾ। ਮੈਨੂੰ ਪਤਾ ਹੈ ਅਜੈਸੀਆਂ ਦੇ ਬੰਦਿਆਂ ਦੀਆਂ ਗੱਲਾਂ ਪੂਰੀ ਤਰਾਂ ਭਰੋਸੇਯੋਗ ਨਹੀ ਹੁੰਦੀਆਂ ਪਰ ਜਾਣਕਾਰੀ ਖਾਤਰ ਦੇ ਰਿਹਾ ਹਾਂ। ਉਹ ਇਹ ਕਿ ਸੰਗਤ ਸਿੰਘ ਨੇ ਲਿਖਿਆ ਹੈ ਕਿ ਜਦੋਂ ਮਿਲਟਰੀ ਨੇ ਅਕਾਲ ਤਖਤ ਤੇ ਕਬਜਾ ਕਰ ਲਿਆ ਤਾਂ ਸੰਤ ਭਿੰਡਰਾਂਵਾਲੇ ਬੁਰੀ ਤਰਾਂ ਜਖਮੀ ਹਾਲਤ ਵਿਚ ਅਜੇ ਜਿੰਦਾ ਸਨ। ਉਹ ਖੜੇ ਹੋਣ ਦੀ ਹਾਲਤ ਵਿਚ ਨਹੀ ਸਨ। ਲਿਖਾਰੀ ਨੇ ਤਾਂ ਸਪੱਸ਼ਟ ਨਹੀ ਕੀਤਾ ਪਰ ਲਗਦਾ ਹੈ ਕਿ ਦਰਸ਼ਨੀ ਡਿਓੜੀ ਦੇ ਸਾਹਮਣੇ ਫੌਜੀਆਂ ਤੇ ਸਿੰਘਾਂ ਦੀਆਂ ਲਾਸ਼ਾਂ ਵਿਚ ਹੀ ਕਿਤੇ ਸੰਤ ਜੀ ਮਿਲੇ ਹੋਣ। ਜਿਨੂੰ ਆਪਾਂ ਕਹਿ ਦਿੰਨੇ ਆ ਸਹਿਕਦੇ ਹੋਏ।
ਕੁਦਰਤੀ ਹੈ ਮਿਲਟਰੀ ਅਫਸਰ ਉਸ ਦੇ ਦੁਆਲੇ ਹੋਏ ਹੋਣਗੇ। ਲਿਖਿਆ ਹੈ ਕਿ ਫੌਜੀ ਜਰਨਲ ਨੇ ਭਿੰਡਰਾਂਵਾਲੇ ਨੂੰ ਕਿਹਾ ਕਿ ਉਹ ਇੰਦਰਾਂ ਗਾਂਧੀ ਤਕ ਕੋਈ ਸੁਨੇਹਾ ਪਹੁੰਚਾਉਣਾ ਚਾਹੁੰਣਗੇ। ਸੰਤ ਨੇ (ਗਰਜਦੀ ਅਵਾਜ ਵਿਚ) ਕਿਹਾ ‘ਓਨੂੰ ਕਹਿ ਦਿਓ ਤੂੰ ਕੁੱਤੀ ਏਂ।” ਇਸ ਤੇ ਜਰਨਲ ਸੁੰਦਰਜੀ ਨੇ ਆ ਵੇਖਿਆ ਨਾਂ ਤਾ। ਝੱਟ ਆਪਣੇ ਪਸਤੌਲ ਨਾਲ ਸੰਤਾਂ ਦੇ ਮੱਥੇ ਤੇ ਗੋਲੀਆਂ ਮਾਰ ਦਿਤੀਆਂ। ( ਹੋ ਸਕਦਾ ਹੈ ਕਿ ਇੰਦਰਾਂ ਗਾਂਧੀ ਨਾਲ ਫੋਨ ਉਸ ਵੇਲੇ ਚਲ ਰਿਹਾ ਹੋਵੇ।) ਇਹ ਹੁੰਦਾ ਹੀ ਹੈ ਜਦੋਂ ਲੜਾਈ ਮੁੱਕ ਜਾਂਦੀ ਹੈ ਤਾਂ ਡਰਪੋਕ ਬੰਦੇ ਓਦੋਂ ਬੰਬ ਬੁਲਾਉਦੇ ਨੇ। ਜੁੱਧ ਠੰਡਾ ਹੋਣ ਬਾਦ ਕਿਸੇ ਮਰਦੇ ਬੰਦੇ ਤੇ ਕੋਈ ਡਰਪੋਕ ਹੀ ਗੋਲੀ ਚਲਾਏਗਾ।
ਸ਼ਾਇਦ ਇਹੋ ਕਾਰਨ ਹੈ ਕਿ ਜਨਰਲ ਸੁੰਦਰਜੀ ਤੇ ਪੱਕਾ ਟੈਗ ਲਗ ਗਿਆ ਕਿ ਇਹ ਕਾਹਲਾ ਹੈ। ਉਂਜ ਕਿਹਾ ਜਾਂਦਾ ਹੈ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਦ ਸੁੰਦਰਜੀ ਬਿਲਕੁਲ ਬਦਲ ਗਿਆ ਸੀ। ਖੁੱਦ ਉਹਦੀ ਪਤਨੀ ਵੀ ਕਹਿੰਦੀ ਹੈ ਕਿ ਉਹਦੇ ਮੰਨ ਤੇ ਵੱਡਾ ਬੋਝ ਸੀ।
ਇਹ ਪੜ੍ਹਨ ਉਪਰੰਤ ਅਸਾਂ ਸੰਤਾਂ ਦੀ ਪੋਸਟ ਮਾਰਟਮ ਰਿਪੋਰਟ ਵੀ ਪੜੀ ਹੈ। ਉਹ ਵੀ ਸਾਬਤ ਕਰਦੀ ਹੈ ਕਿ ਸੰਤਾਂ ਦੇ ਜਿਆਦਾ ਗੋਲੀਆਂ ਮੂੰਹ ਤੇ ਹੀ ਵੱਜੀਆਂ। ਸਿਰ ਤਾਂ ਛਨਣੀ ਕਰ ਦਿਤਾ ਹੋਇਆ ਸੀ। ਪੋਸਟ ਮਾਰਟਮ ਰਿਪੋਰਟ ਤੋਂ ਇਹ ਵੀ ਪਤਾ ਲਗਦਾ ਹੈ ਕਿ ਸੰਤ ਨੇ ਕਾਫੀ ਸਮੇਂ ਤੋਂ ਕੁਝ ਖਾਧਾ ਪੀਤਾ ਵੀ ਨਹੀ ਸੀ। ਉਸ ਸੂਰਮੇ ਨੇ ਆਪਣਾ ਪੇਟ ਕਈ ਦਿਨਾਂ ਤੋਂ ਖਾਲੀ ਨਹੀ ਸੀ ਕੀਤਾ। ਇਹ ਡਾਕਟਰਾਂ ਦਾ ਕਹਿਣਾ ਹੈ।
ਆਪਾਂ ਉਨਾਂ ਦੀ ਪਹੁੰਚ ਨਾਲ ਸਹਿਮਤ ਹੋਈਏ ਜਾਂ ਨਾਂ ਹੋਈਏ ਇਹ ਮੰਨਣਾ ਪਵੇਗਾ ਕਿ ਉਹ ਸੱਚਾ ਸੂਰਬੀਰ ਸੀ।  ਅਸੀ ਉਹਦੀਆਂ ਇੰਟਰਵਿਊ ਸੁਣੀਆਂ ਹਨ ਉਹ ਬਾਬਾ ਦੀਪ ਸਿੰਘ ਨੂੰ ਆਪਣਾ ਅਦਰਸ਼ (ਆਈਡੀਅਲ) ਮੰਨਦਾ ਸੀ ਅਤੇ ਅੰਤ ਸ਼ਹੀਦੀ ਦੇ ਕੇ ਤਕ ਉਸਨੇ ਇਹ ਗਲ ਸਾਬਤ ਕਰ ਦਿਤੀ।
ਸੰਤਾਂ ਦੀ ਥਾਂਵੇ ਕੋਈ ਹੋਰ ਹੁੰਦਾ ਤਾਂ ਗਿੜਗਿੜਾਉਂਦਾ । ਜੀਣ ਦੀ ਭੀਖ ਮੰਗਦਾ। ਪਰ ਉਸ ਯੋਧੇ ਨੇ ਬੇਗੈਰਤ ਜਿੰਦਗੀ ਤੇ ਥੁੱਕ ਦਿਤਾ ਸੀ। ਮੌਤ ਕਬੂਲੀ ਪਰ ਆਪਣੀ ਕੌਮ ਦੀ ਹੇਠੀ ਨਾਂ ਹੋਣ ਦਿਤੀ।

(ਅਸੀ ਬਾਰ ਬਾਰ ਲਿਖਦੇ ਰਹਿੰਨੇ ਆ ਕਿ ਹਥਿਆਰਬੰਦ ਸੰਘਰਸ਼ ਸਿੱਖਾਂ ਦੇ ਹੱਕ ਵਿਚ ਨਹੀ। ਖੁੱਦ ਗੁਰੂ ਸਹਿਬ ਨੇ ਇਨੂੰ ਆਖਰੀ ਆਪਸ਼ਨ ਕਿਹਾ ਹੈ। ਭਾਵ ਜਦੋਂ ਤੁਹਾਡੇ ਤੇ ਥੋਪ ਹੀ ਦਿਤਾ ਜਾਂਦਾ ਹੈ, ਓਦੋਂ ਹਥਿਆਰ ਫੜ੍ਹਨਾ ਹੈ। “ਚੂੰ ਕਾਰ ਅਜ ਹਮੇ ਹੀਲਤੇ ਦਰ ਗੁਜੱਸ਼ਤ। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਏ ਦਸਤ।")
 (ਅਸੀ ਸਮਝਦੇ ਹਾਂ ਸੰਤਾਂ ਨੂੰ ਦਰਬਾਰ ਸਾਹਿਬ ਦੇ ਘੇਰੇ ਅੰਦਰ ਮੋਰਚਾ ਨਹੀ ਸੀ ਲਾਉਣਾ ਚਾਹੀਦਾ। ਕੋਈ ਹੋਰ ਅਸਥਾਂਨ ਚੁੱਣ ਲੈਂਦੇ)

Post mortem report
http://www.shaheed-khalsa.com/postmortem.html

-----------

ਸੰਤ ਭਿੰਡਰਾਂਵਾਲੇ ਨੇ ਸਰਕਾਰ ਨੂੰ ਹੈਰਾਨ ਪ੍ਰੇਸ਼ਾਨ ਕਰ ਦਿਤਾ ਸੀ। ਸਰਕਾਰ ਨੇ ਤਾਂ ਸੋਚਿਆ ਸੀ ਕਿ ਭਿੰਡਰਾਂਵਾਲੇ ਨੂੰ ਅੰਦਰੋ ਫੜ੍ਹ ਹੱਥ ਖੜੇ ਕਰਵਾ ਸਿੱਖੀ ਦੀ ਹੇਠੀ ਕਰਵਾਏਗੀ, ਪਰ ਭਿੰਡਰਾਂਵਾਲੇ ਨੇ ਤਾਂ ਫੌਜ ਨੂੰ ਦਿਨੇ ਹੀ ਤਾਰੇ ਵਿਖਾ ਦਿਤੇ ਸਨ।  ਜਨਰਲ ਬਰਾੜ ਦੀ ਜਿਹੜੀ ਬਾਦ ਵਾਲੀ ਕਿਤਾਬ ਆਈ ਹੈ ਉਸ ਵਿਚ ਉਹਨੇ ਮੰਨਿਆ ਹੈ ਕਿ ਫੌਜ ਦਾ 15700 ਬੰਦਾ ਮਾਰਿਆ ਗਿਆ ਸੀ।
ਸਿੱਖਾਂ ਨੂੰ ਨੀਚਾ ਦਿਖਾਉਣ ਲਈ ਹੀ ਸਰਕਾਰ ਨੇ ਸਾਰੀ ਸਕੀਮ ਘੜੀ ਸੀ। ਦੋ ਢਾਈ ਸਾਲ ਤਕ ਫੌਜ ਮਸ਼ਕਾਂ ਕਰਦੀ ਰਹੀ ਸੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀਆਂ।
ਦੂਸਰੇ ਪਾਸੇ ਸਰਕਾਰ ਆਪ ਹੀ ਸੰਤਾਂ ਤਕ ਮਾੜੇ ਮੋਟੇ ਹਥਿਆਰ ਵੀ ਪੁਚਾ ਰਹੀ ਸੀ।
ਸੰਤਾਂ ਦੁਆਲੇ ਅਜੈਂਸੀਆਂ ਦੇ ਬੰਦੇ ਘੇਰਾ ਘੱਤੀ ਰਖਦੇ ਸਨ। ਜੋ ਓਨਾਂ ਨੂੰ ਹਰ ਪਲ ਲੜ੍ਹਨ ਵਾਸਤੇ ਉਕਸਾਉਂਦੇ ਰਹਿੰਦੇ ਸਨ। ਸੰਤਾਂ ਨੂੰ ਇਹ ਪ੍ਰਭਾਵ ਦਿਤਾ ਜਾਂਦਾ ਸੀ ਕਿ ਜਦੋਂ ਸਰਕਾਰ ਫੌਜ ਚੜਾਏਗੀ ਤਾਂ ਲੋਕਾਂ ਬਗਾਵਤ ਕਰ ਦੇਣੀ ਹੈ ਤੇ ਪਾਕਿਸਤਾਨ ਨੇ ਹਮਲਾ। ਰੋਜ ਦੇ ਰੋਜ ਸੰਤਾਂ ਕੋਲੋਂ ਗਰਮ ਬਿਆਨ ਦੁਆਏ ਜਾਂਦੇ ਸਨ ਤਾਂ ਕਿ ਪੂਰੀ ਹਿੰਦੂ ਕੌਮ ਸਿੱਖਾਂ ਨੂੰ ਨਫਰਤ ਕਰਨ ਲਗ ਜਾਏ।
ਬਦਕਿਸਮਤੀ ਨਾਲ ਸਰਕਾਰ ਦੀ ਇਹ ਗੁਪਤ ਖੇਡ ਅੱਜ ਵੀ ਪੰਜਾਬ ਨਾਲ ਜਾਰੀ ਹੈ। ਪਰ ਕੀਤਾ ਕੀ ਜਾਵੇ ਸਾਡੇ ਸਿੱਖ ਲੋਕ ਗੁਪਤ ਚਾਲ ਨੂੰ ਸਮਝਦੇ ਹੀ ਨਹੀ ਹਨ।
ਸਰਬਤ ਖਾਲਸੇ ਬੁਲਾਉਣੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਭ ਓਸੇ ਖੇਡ ਦਾ ਹੀ ਹਿੱਸਾ ਹੈ। ਦਰ ਅਸਲ ਆਰ ਐਸ ਐਸ ਸਿੱਖ ਧਰਮ ਨੂੰ ਜਿਆਦਾ ਵੱਡਾ ਖਤਰਾ ਸਮਝਦੀ ਹੈ। ਬੜੀ ਹਾਸੋਹੀਣੀ ਗਲ ਹੈ ਕਿ ਇਨਾਂ ਨੂੰ ਇਸ ਗਲ ਦੀ ਵੀ ਪ੍ਰਵਾਹ ਨਹੀ ਕਿ ਚੀਨ ਰੋਜ ਇਨਾਂ ਦਾ ਇਲਾਕਾ ਮਲ ਲੈਂਦਾ ਹੈ।
ਪਿਛੇ ਇਨ੍ਹਾ ਚੀਨ ਨੂੰ ਧਮਕੀ ਦਿਤੀ ਕਿ ਜੇ ਹੋਰ ਇਲਾਕਾ ਮੱਲਿਆ ਤਾਂ ਅਸੀ ਤੁਹਾਡਾ ਮਾਲ ਇੰਡੀਆ ਵਿਚ ਬੈਨ ਕਰ ਦੇਣਾ ਹੈ। ਅੱਗੋ ਚੀਨ ਨੇ ਕਿਹਾ ਕਿ ਆਪਣੀ ਔਕਾਤ ਵਿਚ ਰਹੋ। ਅਸੀ ਚਾਹੀਏ ਤਾਂ 10 ਘੰਟਿਆਂ ਵਿਚ ਦਿੱਲੀ ਦੇ ਸੰਸਦ ਭਵਨ ਤੇ ਆਪਣਾ ਝੰਡਾ ਝੁਲਾ ਦਈਏ। ਇਹ ਗਲ ਬਕਾਇਦਾ ਟੀ ਵੀ ਚੈਨਲਾਂ ਤੇ ਵੀ ਆਈ। ਪਰ ਇਹ ਸ਼ਰਮਿੰਦੇ ਅੱਗੋ ਕੁਸਕੇ ਨਹੀ। ਦੜ ਵੱਟ ਕੇ ਬਹਿ ਗਏ। ਇਕ ਬਿਆਨ ਤਕ ਨਹੀ ਦਿਤਾ।
Gen. Brar, Gen Sunderji and Gen. Vaidya in Golden Temple Complex
ਸਿੱਖ ਹੋਣ ਤੇ ਫਖਰ ਹੁੰਦਾ ਹੈ ਕਿ ਵੇਖੋ ਸਿੱਖ ਹਿੰਦੁਸਤਾਨ ਦਾ ਸਿਰਫ 1% ਹੈ ਫਿਰ ਵੀ ਸਰਕਾਰ ਖਰਬਾਂ ਰੁਪਏ ਲਾ ਕੇ ਸਿੱਖਾਂ ਨੂੰ ਹਿੰਦੂ ਧਰਮ ਵਿਚ ਜ਼ਜ਼ਬ ਕਰਨ ਲਈ ਤਰਲੋ ਮੱਛੀ ਹੈ।
ਸਾਰਾ ਪ੍ਰਾਪੋਗੰਡਾ ਸਿੱਖੀ ਦੇ ਖਿਲਾਫ ਹੈ ਫਿਰ ਵੀ ਨਾਨਕ ਦਾ ਫਲਸਫਾ ਲਗਾਤਾਰ ਅੱਗੇ ਵਧਦਾ ਹੀ ਜਾ ਰਿਹਾ ਹੈ। ਹੁਣ ਤਾਂ ਕੋਈ ਮੁਲਕ ਰਹਿ ਹੀ ਨਹੀ ਗਿਆ ਜਿਹਦੇ ਕਿਸੇ ਨਾਂ ਕਿਸੇ ਕੋਨੇ ਵਿਚ ਨਿਸ਼ਾਨ ਸਾਹਿਬ ਨਾਂ ਝੂਲਦਾ ਹੋਵੇ। ਇਹ ਵੱਖਰੀ ਗਲ ਹੈ ਕਿ ਸਿੱਖ ਦੇ ਭੋਲੇਪਣ ਕਾਰਨ ਕਈ ਥਾਂਈ  ਨਿਸ਼ਾਨ ਸਾਹਿਬ ਦਾ ਰੰਗ ਭਗਵਾ ਹੁੰਦਾ ਹੈ। ਪਰ ਗੁਰੂ ਦੇ ਜੋਸ਼ੀਲੇ ਸਿੰਘ ਨੂੰ ਇਸ ਗਲ ਦੀ ਵੀ ਪ੍ਰਵਾਹ ਨਹੀ ਹੁੰਦੀ। ਸਿੱਖੀ ਜ਼ਜ਼ਬਾ ਤਾਂ ਉਹਦੇ ਅੰਦਰ ਹੈ।

------------------------      ----------------

ਇਕ ਗੋਰੀ ਕਹਿਣ ਲੱਗੀ ਮੈਨੂੰ ਵੀ ਦੱਸੋ ਇੰਡੀਆਂ ਵਿਚ ਤੁਸੀ ਛੋਟੀ ਜਾਤ ਦੇ ਬੰਦੇ ਨੂੰ ਕਿਵੇਂ ਪਛਾਣਦੇ ਹੋ? 1 comment:

  1. Eh sale haramkhor kute aa jo eho jehian sant ji bare gla krde aa

    ReplyDelete