Sunday 12 August 2018

ਖੁਫੀਆ ਅਜੈਂਸੀਆਂ ਖੁਦ ਖਾਲਿਸਤਾਨ ਦੀ ਗਲ ਕਿਓ ਕਰਦੀਆਂ ਨੇ?

WHY DO INDIAN SECRET AGENCIES TALK KHALISTAN ?


ਤੇ ਫਿਰ ਸਾਨੂੰ ਮਾਣ ਡਾ. ਗਾਂਧੀ ਤੇ

ਪਤਾ ਜੇ ਭਲਾ ਖੁਫੀਆ ਅਜੈਂਸੀਆਂ ਖੁਦ ਖਾਲਿਸਤਾਨ ਦੀ ਗਲ ਕਿਓ ਕਰਦੀਆਂ ਨੇ?


ਇਵੇ ਆਂ ਤਾਂ ਫਿਰ ਇਵੇ ਸਹੀ!ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਹੈ ਪਰ ਹਿੰਦੁਸਤਾਨ ਤੇ ਪਾਕਿਸਤਾਨ ਅਜੇ ਵੀ ਪੁਰਾਣੇ ਰਾਗ ਛੋਹੇ ਹੋਏ ਹਨ। ਇਨਾਂ ਦੀਆਂ ਸਰਕਾਰਾਂ ਨੂੰ ਪਤਾ ਹੈ ਕਿ ਜਦੋਂ ਲੋਕਾਂ ਨੂੰ ਜਮਾਨੇ ਦੀ ਹਵਾ ਲੱਗ ਗਈ ਦੋਵੇ ਮੁਲਕ ਟੁੱਟ ਜਾਣਗੇ।
ਦੋਵਾਂ ਮੁਲਕਾਂ ਨੇ ਆਪਣੇ ਆਪਣੇ ਥਾਂ ਇਕ ਜੁੱਟ ਰੱਖਣ ਵਾਸਤੇ ਕੁਝ ਤਰੀਕੇਕਾਤ ਲੱਭੇ ਹੋਏ ਹਨ। 1. ਹਿੰਦੁਸਤਾਨ ਦੀ ਸਰਕਾਰ ਨੂੰ ਪਤਾ ਹੈ ਕਿ ਜੇ ਮੁਲਕ ਨੂੰ ਇਕ ਰੱਖਣਾ ਤਾਂ ਘੱਟ ਗਿਣਤੀਆਂ ਨੂੰ ਦਬੱਲਦੇ ਰਹੋ। ਤੁਸੀ ਪੜ੍ਹ ਕੇ ਹੈਰਾਨ ਹੋਵੋਗੇ ਕਿ ਜਦੋਂ ਵੀ ਕਿਸੇ ਘੱਟ ਗਿਣਤੀ ਨੂੰ ਕੁੱਟਿਆ ਜਾਂਦਾ ਹੈ ਮੁਲਕ ਦੇ ਹਿੰਦੂ ਸਰਕਾਰ ਨੂੰ ਇਕ ਵੱਢੋ ਵੋਟ ਪਾ ਦਿੰਦੇ ਹਨ। ਇਹ ਤਜੱਰਬਾ ਇਕ ਵਾਰ ਨਹੀ, ਬਾਰ ਬਾਰ ਕਾਰਗਰ ਸਿੱਧ ਹੋਇਆ ਹੈ। 1984 ਵਿਚ ਜਦੋਂ ਸਿੱਖਾਂ ਨੂੰ ਕੁਟਿਆ ਗਿਆ ਤਾਂ ਹਿੰਦੁਸਤਾਨੀ ਲੋਕਾਂ ਨੇ ਅੰਨੇ ਵਾਹ ਕਾਂਗਰਸ ਨੂੰ ਵੋਟਾਂ ਪਾਈਆਂ ਤੇ ਕਾਂਗਰਸ ਦੀ ਰਿਕਾਰਡ ਜਿੱਤ ਹੋਈ ਸੀ। ਏਸੇ ਤਰਾਂ ਮੋਦੀ ਸਾਹਿਬ ਨੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਕੁਟਿਆ ਤਾਂ ਇਸ ਮਸਲੇ ਤੇ ਸਾਰਾ ਹਿੰਦੁਸਤਾਨ ਇਕ ਹੋ ਗਿਆ ਹੈ। ਐਨ ਇਹੋ ਹਾਲਾਤ ਪਾਕਿਸਤਾਨ ਦੇ ਹਨ। ਓਥੇ ਲੋਕ ਵਾਧੂ ਪਿੱਸ ਰਹੇ ਹਨ। ਅੱਤ ਦੀ ਮਹਿੰਗਾਈ ਹੈ। ਪਰ ਕਸ਼ਮੀਰ ਨੇ ਸਾਰਾ ਪਾਕਿਸਤਾਨ ਇਕ ਮੁੱਠ ਕੀਤਾ ਹੋਇਆ ਹੈ। ਓਥੋਂ ਦਾ ਮੀਡੀਆ ਅੱਜ ਹਿੰਦੂ, ਹਿੰਦੁਸਤਾਨ ਤੇ ਕਸ਼ਮੀਰ ਦਾ ਰਾਗ ਅਲਾਪਣਾ ਬੰਦ ਕਰ ਦਏ ਤਾਂ ਪਾਕਿਸਤਾਨ ਦੇ ਚਾਰ ਟੁਕੜੇ ਹੋ ਜਾਣਗੇ।
ਭਾਰਤ ਵੀ ਵੱਖ ਵੱਖ ਕੌਮਾਂ ਦਾ ਮੁਲਕ ਹੈ; ਬੰਗਾਲੀ, ਅਸਾਮੀ, ਮਦਰਾਸੀ, ਤੈਲਗੂ, ਕੱਹੜ, ਓੜੀਆ, ਗੁਜਰਾਤੀ, ਮਰਾਠੀ, ਪੰਜਾਬੀ ਆਦਿ ਆਦਿ। ਇਹਦੇ ਵੀ ਟੁੱਟਣ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ। ਇਹ ਗਲ ਖੁਫੀਆ ਅਜੈਂਸੀਆਂ ਜਿਵੇ ਭਾਰਤ ਦੀ ਆਈ ਬੀ (ਅਤੇ ਰਾਅ) ਅਤੇ ਪਾਕਿਸਤਾਨ ਦੀ ਆਈ ਐਸ ਆਈ ਭਲੀ ਭਾਤੀ ਜਾਣਦੀਆਂ ਹਨ।
ਹਾਂ ਹਿੰਦੁਸਤਾਨ ਵਿਚ ਸਰਕਾਰ ਮੁਸਲਮਾਨਾਂ ਤੋਂ ਥੋੜਾ ਬਹੁਤ ਡਰਦੀ ਹੈ ਪਰ ਸਿੱਖਾਂ ਨੂੰ ਘੜੇ ਦੀ ਮੱਛੀ ਸਮਝਦੀ ਹੈ। ਖੁਫੀਆ ਅਜੈਂਸੀਆਂ ਵਾਸਤੇ ਕੁਝ ਸਮੇਂ ਤੋਂ ਦਿੱਕਤ ਬਣੀ ਹੋਈ ਸੀ, ਕਿਉਕਿ ਸਿੱਖ ਤਾਂ ਕੁਸਕ ਹੀ ਨਹੀ ਸਨ ਰਹੇ। ਏਸੇ ਕਰਕੇ ਹੀ ਥਾਂ ਥਾਂ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ ਤਾਂ ਕਿ ਸਿੱਖ ਉਠਣ।ਫਿਰ ਉਨਾਂ ਨੂੰ ਕੁਚਲਿਆ ਜਾਵੇ ਤੇ ਸਾਰਾ ਭਾਰਤ ਇਕ ਰਹੇ। ਏਸੇ ਕਰਕੇ ਹਰ ਥਾਂ, ਹਰ ਮੌਕੇ ਫਿਰ ਪੰਜਾਬ ਤੇ ਸਿੱਖਾਂ ਨਾਲ ਵਿਤਕਰੇ ਕੀਤੇ ਜਾ ਰਹੇ ਹਨ।
ਇਹ ਗਲ ਜਦੋਂ ਦੀ ਮੈਨੂੰ ਸਮਝ ਆਈ ਹੋਈ ਹੈ ਮੈਂ ਤਾਂ ਓਦੋਂ ਦਾ ਹੀ ਸਰਕਾਰ ਤੇ ਥੁੱਕਣ ਡਿਹਾ ਹੋਇਆ ਹਾਂ। ਮੈਂ ਓਦੋ ਦਾ ਹੀ ਸੋਚਦਾ ਹਾਂ ਕਿ ਜੇ ਇਸ ਤਰਾਂ ਤਾਂ ਫਿਰ ਇਵੇ ਹੀ ਸਹੀ। ਅਸੀ ਭਾਰਤ ਦੇ ਅੰਦਰੋ ਅੰਦਰ ਫਿਰ ਖਾਲਿਸਤਾਨ ਹੀ ਬਣਾ ਲੈਂਦੇ ਹਾਂ ਜੇ ਤੁਸੀ ਤੁਲੇ ਹੋਏ ਹੋ ਤਾਂ।
ਇਹ ਵਰਤਾਰਾ ਪੰਜਾਬ ਦੇ ਸਾਰੇ ਲੀਡਰ ਸਮਝਦੇ ਹਨ, ਪਰ ਅਫਸੋਸ ਕਿ ਹਰ ਕੋਈ ਚੁੱਪ ਹੈ। ਸਾਡੇ ਲੀਡਰ ਹੱਦ ਦਰਜੇ ਦੇ ਚਿਮਚੇ ਬਣ ਚੁੱਕੇ ਹਨ। ਲੀਡਰਾਂ ਵਿਚ ਮੱਕਾਰੀ ਹੱਦ ਦਰਜੇ ਦੀ ਆ ਗਈ ਹੈ। ਇਸ ਦਾ ਮੁਖ ਕਾਰਨ ਖੁੱਦ ਸਰਦਾਰ ਬਾਦਲ ਹਨ। ਜੋ ਮੰਨੇ ਹੋਏ ਮੱਕਾਰ ਲੀਡਰ ਹਨ। ਯਾਦ ਰੱਖੋ ਲੀਡਰ ਦਾ ਵਿਵਹਾਰ ਕੌਮ ਦੇ ਵਿਵਹਾਰ ਤੇ ਵੱਡਾ ਅਸਰ ਕਰ ਜਾਂਦਾ ਹੈ।
ਸੋ ਅੱਜ ਲੰਡਣ ਵਿਚ ਖਾਲਿਸਤਾਨ ਐਲਾਨਨਾਮਾ ਹੋ ਰਿਹਾ ਹੈ।ਮੈਨੂੰ ਪਤਾ ਹੈ ਇਹ ਅਜੈਂਸੀਆਂ ਦਾ ਕਾਰਾ ਹੈ ਪਰ ਫਿਰ ਵੀ ਇਸ ਨੂੰ ਸਵੀਕਾਰ ਕਰਦਾ ਹਾਂ। ਇਸ ਦੇ ਹੱਕ ਵਿਚ ਹਾਂ। ਭਾਈ ਜੇ ਇਸ ਤਰਾਂ ਹੈ ਤਾਂ ਠੀਕ ਇਵੇ ਹੀ ਸਹੀ। ਜੇ ਦੂਸਰੇ ਪਾਸੇ ਜੁੱਤੀਆਂ ਹੀ ਪੈਣੀਆਂ ਹਨ ਤਾਂ ਇੱਜਤ ਨਾਲ ਜੁੱਤੀਆਂ ਖਾਈਏ। ਦੁਨੀਆਂ ਨੂੰ ਪਤਾ ਵੀ ਲੱਗੇ ਕਿ ਕਾਹਦੇ ਵਾਸਤੇ ਖਾ ਰਹੇ ਨੇ।
ਹੇਠਾਂ ਪੰਜਾਬ ਦੇ ਸੂਰਬੀਰ ਲੀਡਰ ਡਾ. ਧਰਮਿੰਦਰ ਗਾਂਧੀ ਦੇ ਦੋ ਬਿਆਨਾਂ ਦੀਆਂ ਖਬਰਾਂ ਹਨ ਜੋ ਓਨਾਂ ਪਾਰਲੀਮੈਂਟ ਵਿਚ ਦਿਤੇ। ਇਕ 8 ਤਰੀਕ ਤੇ ਦੂਸਰਾ 11 ਨੂੰ। (ਬੀ.ਐਸ.ਗੁਰਾਇਆ ਅੰਮ੍ਰਿਤਸਰ)No comments:

Post a Comment