Saturday 28 October 2017

ਅਜਾਦੀ ਵਲ ਕੈਟਾਲੋਨੀਆ ਨੇ ਵੀ ਮਾਰੀ ਛਾਲ

ਹੁਣ ਕੈਟਾਲੋਨੀਆ ਦਾ ਅਰਥ ਸਪੇਨ ਨਹੀ। 

ਕੈਟਾਲੋਨਾ ਨੂੰ ਪੰਜਾਬੀਆਂ ਦੀਆਂ ਲੱਖ ਲੱਖ ਵਧਾਈਆਂ।

ਪਰਾਧੀਨੁ ਸੁਪਨੇ ਸੁਖੁ ਨਾਹੀ॥ ਦੁਨੀਆ ਦਾ ਹਰ ਜੀਅ ਅਜਾਦੀ ਭਾਲਦਾ ਹੈ। ਪਰ ਅਕਸਰ ਹਊਮੇਧਾਰੀ ਤੇ ਸਵਾਰਥੀ ਲੋਕ ਦੂਸਰਿਆਂ ਨੂੰ ਗੁਲਾਮ ਬਣਾ ਕੇ ਆਪਣੀ ਕੌਮ ਦੇ ਖੈਰ ਖਵਾਹ ਹੋਣ ਦਾ ਸਬੂਤ ਦਿੰਦੇ ਨੇ। ਦਰ ਅਸਲ ਇਹ ਸਵਾਰਥੀ ਲੋਕ ਆਪਣੀ ਕੌਮ ਦੇ ਭਵਿਖੀ ਰਾਹ ਵਿਚ ਕੰਢੇ ਬੀਜ ਰਹੇ ਹੁੰਦੇ ਨੇ। ਕੌਮਾਂ ਦੇ ਆਪਸੀ ਰਿਸਤਿਆਂ ਵਿਚ ਤਲਖੀ ਭਰ ਰਹੇ ਹੁੰਦੇ ਨੇ।
ਪਰ ਕਲ ਕੈਟਾਲੋਨਾ ਮੁੱਲਕ ਦੇ ਸੂਰਬੀਰ ਅਸੈਂਬਲੀ ਮੈਂਬਰਾਂ ਨੇ ਬਹੁਗਿਣਤੀ ਲੋਕਾਂ ਨਾਲ ਖਲੋਦੇ ਹੋਏ ਅਸੈਂਬਲੀ (ਲੋਕ ਸਭਾ) ਵਿਚ ਕਨੂੰਨ ਪਾਸ ਕਰ ਦਿਤਾ ਕਿ ਕੈਟਾਲੋਨਾ ਅਜਾਦ ਹੈ। ਕੈਟਾਲੋਨਾ ਸਪੇਨ ਦੇ ਮੁਲਕ ਦੇ ਗਲਬੇ 'ਚ ਸੀਗਾ।


ਜਦੋਂ ਸਪੇਨ ਸਰਕਾਰ ਨੂੰ ਖਬਰ ਮਿਲੀ ਕਿ ਕੈਟਾਲੋਨੀਆਂ ਨੇ ਕੰਢਾ ਕੱਢ ਦਿਤਾ ਤਾਂ ਹੜਬੜਾਵਟ ਵਿਚ ਆਏ ਸਪੇਨ ਨੇ ਝੱਟ ਕੈਟਾਲੋਨਾ ਤੇ ਰਾਸ਼ਟਰਪਤੀ ਰਾਜ ਦਾ ਐਲਾਨ ਕਰ ਦਿਤਾ। ਕੈਟਾਲੋਨ ਦੀ ਅਸੈਬਲੀ ਭੰਗ ਕਰ ਦਿਤੀ।ਰਾਜਨੀਤੀ ਵਿਚ ਅਕਸਰ ਜੋ ਤੁਹਾਨੂੰ ਦਿਸਦਾ ਹੈ ਅਸਲ ਵਿਚ ਉਹ ਉਸ ਤਰਾਂ ਹੁੰਦਾ ਨਹੀ।ਅਸੈਂਬਲੀ ਵਿਚ ਵੀ ਕਲ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰੀਆਂ। ਕਈ ਲੀਡਰਾਂ ਨੇ ਚਿਹਰਿਆਂ ਤੇ ਦੇਸ਼ ਭਗਤੀ ਦੇ ਮਖੌਟੇ ਪਾਏ ਹੁੰਦੇ ਨੇ ਪਰ ਅਸਲ ਵਿਚ ਉਹ ਸਾਮਰਾਜੀ ਤਾਕਤਾਂ ਦੇ ਗੁਪਤ ਪਿੱਠੂ ਹੁੰਦੇ ਨੇ। ਕਲ ਕੈਟਾਲੋਨਾ ਵਿਚ ਮਖੌਟੇ ਉਤਰ ਗਏ।

(ਗਲ ਸਮਝਾਉਣ ਵਾਸਤੇ ਕੋਰੀ ਕਲਪਣਾ) ਇਹ ਕੁਝ ਇਸ ਤਰਾਂ ਹੋਇਆ ਕਿ ਸਮਝੋ ਜਾਂ ਮੰਨ ਲਓ ਕਿ ਜਿਵੇ ਨਵਜੋਤ ਸਿੰਘ ਸਿੱਧੂ ਵਰਗਾ ਬੰਦਾ ਅਜਾਦੀ ਦਾ ਮਤਾ ਪੇਸ਼ ਕਰ ਦੇਵੇ। ਕਾਂਗਰਸ ਦੇ ਤੀਸਰਾ ਹਿੱਸਾ ਬੰਦੇ ਗੈਰ-ਹਾਜਰ ਹੋ ਜਾਣ। ਨਾਲ ਹੀ ਕੁਝ ਅਕਾਲੀ ਦਲ ਦੇ ਮੈਂਬਰ ਵੀ। ਪਰ ਝਾੜੂ ਪਾਰਟੀ ਦੇ ਸਾਰੇ ਦੇ ਸਾਰੇ ਮੈਂਬਰ ਨਵਜੋਤ ਦੇ ਅਜਾਦੀ ਦੇ ਮਤੇ ਦੇ ਹੱਕ ਵਿਚ ਆ ਖਲੌਣ। ਭਾਵ ਸਭ ਕੁਝ ਹੈਰਾਨ ਕਰਨ ਵਾਲਾ ਸੀ। 135 ਮੈਂਬਰਾਂ ਵਿਚੋਂ 70 ਨੇ ਅਜਾਦੀ ਦੇ ਹੱਕ ਵਿਚ ਮਤਾ ਪਾਸ ਕੀਤਾ। 10 ਜਣਿਆਂ ਨੇ ਨੰਗੇ ਹੋਏ ਵਿਰੋਧਤਾ ਕੀਤੀ ਤੇ। 2 ਜਣਿਆਂ ਨੇ ਮੂੰਹ ਥੱਲੇ ਕਰ ਲਿਆ। ਵੋਟ ਪਾਈ ਹੀ ਨਹੀ। ਬਾਕੀ ਦੇ ਗੱਦਾਰ ਲੋਕ ਅਸੈਂਬਲੀ ਵਿਚ ਆਏ ਹੀ ਨਹੀ ਕਿਉਕਿ ਉਨਾਂ ਨੂੰ ਭਿਣਕ ਪੈ ਗਈ ਸੀ ਕਿ ਅੱਜ ਲੀਡਰ ਦੇ ਤੇਵਰ ਬਦਲੇ ਬਦਲੇ ਨੇ।

ਹੁਣ ਵੇਖੋ ਕਿਥੇ ਸਪੇਨ ਤੇ ਕਿਥੇ ਅਮਰੀਕਾ। ਇਹ ਖਬਰ ਸੁਣਦਿਆਂ ਸਾਰ ਅਮਰੀਕਾ ਦੇ ਢਿੱਡ ਵਿਚ ਸੂਲ ਉਠੀ। ਕਿਉਕਿ ਵਪਾਰ ਦੇ ਮਸਲੇ ਹੁੰਦੇ ਨੇ। ਅਮਰੀਕਾ ਤੋਂ ਅਰਬਾਂ ਖਰਬਾਂ ਦਾ ਮਾਲ ਸਪੇਨ ਲੈਂਦਾ ਹੈ। ਅਮਰੀਕਾ ਤੇ ਇੰਗਲੈਂਡ ਨੇ ਕਹਿ ਦਿਤਾ ਵਾ ਕਿ ਅਸੀ ਨਹੀ ਕੈਟਾਲੋਨਾ ਦੀ ਅਜਾਦੀ ਪ੍ਰਵਾਨ ਕਰਦੇ। ਪਰ ਕੈਟਾਲੋਨਾ ਵਿਚ ਤੁਹਾਨੂੰ ਕਿੰਨੇ ਪੁਛਣਾ ਵਾ।ਯਾਦ ਰਹੇ ਜਦੋਂ 1971 ਵਿਚ ਬੰਗਲਾਦੇਸ਼ ਅਜਾਦ ਹੋਇਆ ਤਾਂ ਉਦੋਂ ਵੀ ਕਈ ਮੁਲਕਾਂ ਨੂੰ ਬੁਖਾਰ ਚੜ੍ਹ ਗਿਆ ਸੀ।
ਕੈਟਾਲੋਨੀਆ ਦੀ ਕਹਾਣੀ ਵੀ ਕੁਝ ਪੰਜਾਬ ਨਾਲ ਮਿਲਦੀ ਜੁਲਦੀ ਹੈ।ਕੈਟਾਲੋਨ ਦੀ ਸਨਅਤ ਨੂੰ ਸਪੇਨ ਜੀਣ ਨਹੀ ਦੇ ਰਿਹਾ। ਜਿਵੇਂ ਪੰਜਾਬ ਦੇ ਕਿਸਾਨ ਨਾਲ ਧੱਕਾ ਹੁੰਦਾ ਹੈ। ਜਿਵੇ ਪੰਜਾਬ ਦਾ ਪਾਣੀ ਅਗਲੇ ਧੱਕੇ ਨਾਲ ਬਾਹਰ ਖੜ ਰਹੇ ਨੇ। ਜਿਵੇ ਪੰਜਾਬੀ ਬੋਲੀ ਨੂੰ ਆਪਣੇ ਘਰ ਵਿਚ ਹੀ ਗੋਲੀ ਬਣਾ ਦਿਤਾ ਗਿਆ ਵਾ। ਜਿਵੇ ਪੰਜਾਬੀਆਂ ਨੇ ਇੰਦਰਾ ਦੀ ਐਮਰਜੈਂਸੀ ਵੇਲੇ ਤਾਨਾਸ਼ਾਹੀ ਦਾ ਵਿਰੋਧ ਕੀਤਾ ਸੀ, ਕੈਟਾਲੋਨਾ ਨੇ ਡਿਕਟੇਟਰ ਜਨਰਲ ਫਰੈਂਕੋ ਦੀ ਮੁਖਾਲਫਤ ਕੀਤੀ ਸੀ।
ਪਰ ਯਾਦ ਰੱਖੋ। ਯੂਰਪ ਵਿਚ ਲੋਕ ਬਹੁਤ ਉਚੀ ਸੋਚ ਰਖਦੇ ਹਨ। ਉਹ ਲੋਕ ਸਾਡੇ ਤੋਂ 50 ਸਾਲ ਅੱਗੇ ਹਨ। ਉਹ ਮੰਨਦੇ ਹਨ ਕਿ ਲੋਕਾਂ ਨੂੰ ਸਵੈਰਾਜ ਦਾ ਹੱਕ ਹਾਸਲ ਹੈ। ਉਹ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਨੇ। ਪਿਛੇ ਜਿਹੇ ਆਇਰਲੈਂਡ ਨੇ ਇੰਗਲੈਂਡ ਤੋਂ ਅਜਾਦੀ ਦੀ ਮੰਗ ਕੀਤੀ। ਯੂ ਕੇ ਸਰਕਾਰ ਨੇ ਝੱਟ ਮਰਦਮ ਸ਼ੁਮਾਰੀ ਕਰਾ ਦਿਤੀ। ਪਰ ਬਹੁਗਿਣਤੀ ਨੇ ਕਹਿ ਦਿਤਾ ਕਿ ਉਹ ਯੂ ਕੇ ਦੇ ਨਾਲ ਰਹਿਣ ਦੇ ਹੱਕ ਵਿਚ ਹਨ। ਪਰ ਭਾਰਤ ਅਜਿਹਾ ਨਹੀ ਹੈ। ਇਸ ਮੁਲਕ ਦੇ ਲੋਕਾਂ ਨੇ ਹਜਾਰਾਂ ਸਾਲ ਗੁਲਾਮੀ ਕੀਤੀ ਹੈ ਇਸ ਕਰਕੇ ਅੱਜ ਇਹ ਬਹੁਤ ਭੂਤਰ ਗਏ ਹਨ। ਇਹ ਦੂਸਰੀਆਂ ਕੌਮਾਂ ਦੇ ਲੋਕਾਂ ਨੂੰ ਆਪਣੇ ਅਗੂਠੇ ਥੱਲੇ ਰੱਖ ਕੇ ਅਨੰਦ ਮਹਿਸੂਸ ਕਰਦੇ ਹਨ।
ਪਿਛੇ ਕਸ਼ਮੀਰ ਦੀ ਅਸੈਂਬਲੀ ਨੇ ਵੀ ਖੁਦਮੁਖਤਿਆਰੀ ਦਾ ਮਤਾ ਪਾਸ ਕਰ ਦਿਤਾ ਸੀ। ਪਰ ਭਾਰਤ ਦੇ ਰਾਸ਼ਟਰਪਤੀ ਨੇ ਉਸ ਨੂੰ ਪਰਵਾਨ ਹੀ ਨਹੀ ਕੀਤਾ।
ਇਥੇ ਅਜਾਦੀ ਦੀ ਭਾਵਨਾ ਨੂੰ ਗਲ, ਮਾਲ, ਤੇ ਗੋਲੀ ਨਾਲ ਦਬਾ ਦਿਤਾ ਜਾਂਦਾ ਹੈ। ਵਾਹਿਗੁਰੂ ਸਾਡੇ ਹੁਕਮਰਾਨ ਨੂੰ ਵੀ ਸੁਮੱਤ ਬਖਸ਼ੇ। ਭਾਰਤ ਵੀ ਸਹੀ ਮਾਇਨਿਆਂ ਵਿਚ ਲੋਕ ਤੰਤਰ ਬਣੇ। 
ਕਸ਼ਮੀਰ ਦੀ ਉਹ ਬਦਨਾਮ ਫੋਟੋ ਜਿਸ ਨੇ ਭਾਰਤੀ ਜਨਤਾ ਪਾਰਟੀ ਦਾ ਕਰੂਪ ਚਿਹਰਾ ਦੁਨੀਆ ਨੂੰ ਦਿਖਾ ਦਿਤਾ। ਇਸ ਫੋਟੋ ਵਿਚ ਫੌਜ ਇਕ ਕਸ਼ਮੀਰੀ ਜਵਾਨ ਨੂੰ ਢਾਲ ਦੇ ਤੌਰ ਤੇ ਵਰਤ ਰਹੀ ਹੈ। ਵਾਹਿਗੁਰੂ ਸਾਡੇ ਹੁਕਮਰਾਨ ਨੂੰ ਮਨੁੱਖੀ ਅਧਿਕਾਰਾਂ ਦੀ ਕਦਰ ਸਿਖਾਏ।

















No comments:

Post a Comment