ਪਛਾਣੋ RSS ਦਾ ‘ਕੋਡ-ਵਰਡ’ ਜਿਥੇ ਇਹ ਘੁਸਪੈਠ ਕਰ ਚੁੱਕੀ ਹੁੰਦੀ ਹੈ।
ਇੰਗਲੈਂਡ ਦੀ ਫੇਰੀ ਮੌਕੇ ਮੈਨੂੰ ਇਕ ਗ੍ਰੰਥੀ ਸਿੰਘ ਨੇ ਬੜੀ ਹੀ ਹੈਰਾਨੀ ਵਾਲੀ ਗਲ ਦੱਸੀ ਕਿ ਜਿਥੇ ਜਿਥੇ ਆਰ ਐਸ ਐਸ ਨੇ ਘੁਸਪੈਠ ਕਰ ਲਈ ਹੈ ਭਾਵ ਕੋਈ ਪ੍ਰਬੰਧਕ ਜਾਂ ਗ੍ਰੰਥੀ ਆਪਣੇ ਨਾਲ ਜੋੜ ਲਿਆ ਹੈ ਓਥੇ ਇਹਨਾਂ ਨੇ ਬਕਾਇਦਾ ਕੋਡ-ਵਰਡ ਦੇ ਤੌਰ ਤੇ ਇਕ ਨਿਸ਼ਾਨ ਬਣਾਇਆ ਹੁੰਦਾ ਹੈ। ਨਿਸ਼ਾਨ ਹੈ ਸਿੱਖੀ ਦੇ ੴ ਨੂੰ ਹਿੰਦੀ ਦੇ ਅੱਖਰ ‘उ’ ਨੂੰ ਤੋੜ ਮਰੋੜ ਕੇ ‘ੳ’ ਦੀ ਸ਼ਕਲ ਦਿਤੀ ਹੁੰਦੀ ਹੈ। ਬਾਹਰੋਂ ਆ ਰਹੇ ਕਿਸੇ ਟਾਊਟ ਵਾਸਤੇ ਇਸ਼ਾਰਾ ਹੁੰਦਾ ਹੈ ਕਿ ਤੁਸੀ ਇਥੇ ਖੁੱਲ ਦਿਲੀ ਨਾਲ ਪ੍ਰਚਾਰ ਕਰ ਸਕਦੇ ਹੋ।
ਆਰ ਐਸ ਐਸ ਝੂਠ ਤੇ ਫਰੇਬ ਕਰਨ ਤੋਂ ਜਰਾ ਜਿੰਨੀ ਨਹੀ ਸ਼ਰਮਾਉਦੀ। ਇਹ ਨਕਲੀ ੴ ਜੋ ਇਨਾਂ ਬਣਾਇਆ ਹੈ ਉਹ ਵੀ ਹਾਸੋਹੀਣੀ ਗਲ ਹੈ ਕਿਉਕਿ ਦੇਵਨਾਗਰੀ ਦੇ 'उ' ਤੇ ਹੋੜਾ ਪੈ ਹੀ ਨਹੀ ਸਕਦਾ, ਜਿਵੇ ਸਾਡੇ 'ੳ' ਨੂੰ ਸਿਹਾਰੀ ਬਿਹਾਰੀ ਲਾਵਾ ਦੁਲਾਵਾਂ ਨਹੀ ਪੈ ਸਕਦੀਆਂ,। ਦੇਵਨਾਗਰੀ ਵਿਚ ਜੇ ਤੁਸਾਂ ਓਂਕਾਰ ਲਿਖਣਾ ਹੈ ਤਾਂ ਉਹ ਅ ('अ') ਨਾਲ ਲਿਖਿਆ ਜਾਂਦਾ ਹੈ: ओंकार (ਔਂਕਾਰ)। ਭਾਵ 'उ' ਨਾਲ ੴ ਲਿਖਿਆਂ ਹੀ ਨਹੀ ਜਾ ਸਕਦਾ। ਸੋ ਇਨ ਚਿੰਨ ਬਣਾ ਕੇ ਇਨਾਂ ਸ਼ੈਤਾਨਾਂ ਨੇ ਪਵਿਤ੍ਰ ਲਿਪੀ ਦੇਵਨਾਗਰੀ ਦੀ ਵੀ ਤੌਹੀਨ ਕੀਤੀ ਹੈ।
ਗੁਰਮੁੱਖੀ ਤੇ ਦੇਵਨਾਗਰੀ ਦੇ ਏਕੇ ਵੀ ਬਿਲਕੁਲ ਵੱਖਰੇ ਨੇ। ਪੰਜਾਬੀ ਦੇ ਏਕੇ ਦਾ ਉਪਰਲਾ ਘੇਰਾ ਲਗ ਪਗ ਗੋਲ ਤੇ ਅਨੁਪਾਤ ਵਿਚ ਵਾਹਵਾ ਵੱਡਾ ਹੁੰਦਾ ਹੈ ਤੇ ਥੱਲੇ ਆਉਦੀ ਡੰਡੀ ਦਾ ਬਹੁਤ ਮਾਮੂਲੀ ਮੋੜ ਪਿਛੇ ਨੂੰ ਹੁੰਦਾ ਹੈ। ਦੂਸਰੇ ਪਾਸੇ ਹਿੰਦੀ ਦੇ ਏਕੇ ਦਾ ਸਿਰਾ ਅਸੂਲਨ ਜਿਆਦਾ ਭਾਰਾ ਨਹੀ ਹੁੰਦਾ ਤੇ ਨਾਲੇ ਪੂਰਾ ਗੋਲ ਵੀ ਨਹੀ ਹੁੰਦਾ ਤੇ ਨਾਲੇ ਡੰਡੀ ਦੇ ਅੱਧ ਵਿਚ ਮੋੜੇ ਵਾਲੀ ਘੁੰਡੀ ਪਾਈ ਹੁੰਦੀ ਹੈ। ਆਰ ਐਸ ਐਸ ਵਾਲੇ ਏਕਾ ਵੀ ਹਿੰਦੀ ਦਾ ਹੀ ਵਰਤ ਰਹੇ ਨੇ। ਤੇ ਇਸ ਪ੍ਰਕਾਰ ਗੁਰਮੁੱਖੀ ਲਿਪੀ ਨੂੰ ਵਿਗਾੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਫਰੇਬ ਪੂਰੇ ਜੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ।
ਸੋ ਜਦੋਂ ਤੁਸੀ ਕਿਸੇ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਤੇ ਇਹ ਹਿੰਦੀ ਵਾਲਾ ਨਿਸ਼ਾਨ ਵੇਖੋ ਤਾਂ ਝੱਟ ਸਮਝ ਜਾਣਾ ਕਿ ਇਥੇ ਟੁੱਕੜਬੋਚ ਪਹੁੰਚ ਚੁੱਕੇ ਨੇ। ਬਾਹਰ ਮੁਲਕਾਂ ਦੇ ਸਿੱਖਾਂ ਵਾਸਤੇ ਇਸ ਗਲ ਨੂੰ ਸਮਝਣਾ ਨਹਾਇਤ ਜਰੂਰੀ ਹੈ।
ਬਾਕੀ ਵਿਆਹ ਸ਼ਾਦੀਆਂ ਤੇ ਜਦੋਂ ਕਾਰਡ ਛੁਪਵਾਉਂਦੇ ਹੋ ਤੇ ਜੇ ਪ੍ਰਿਟਿੰਗ ਪ੍ਰੈਸ ਦਾ ਮਾਲਕ ਹਿੰਦੂ ਹੋਵੇ ਤਾਂ ਓਹ ਵੀ ਕਾਰਡ ਤੇ ੴ ਦੀ ਥਾਂਵੇ ਨਕਲੀ ਸਾਈਨ ਹੀ ਲਾਵੇਗਾ। ਸੋ ਸੁਚੇਤ ਰਹਿਣਾ ਜੀ।
ਬਾਕੀ ਇਕ ਹੋਰ ਪਛਾਣ। ਟਾਊਟ ਗੂੜੇ ਭਗਵੇ ਰੰਗ ਦਾ ਨਿਸ਼ਾਨ ਸਾਹਿਬ (ਝੰਡਾ) ਚੜਾਉਂਦੇ ਹਨ। ਪਰ ਇਹ ਕੋਈ ਜਿਆਦਾ ਪੱਕੀ ਪਛਾਣ ਨਹੀ ਹੈ ਕਿਉਕਿ ਕਈ ਮੂਰਖ ਸਿੱਖ ਵੀ ਭਗਵਾ ਚੜਾ ਦਿੰਦੇ ਹਨ। ਯਾਦ ਰੱਖੋ ਸਿੱਖਾਂ ਦਾ ਨਿਸ਼ਾਨ ਸਾਹਿਬ ਗੂੜਾ ਨੀਲਾ ਜਾਂ ਬਸੰਤੀ ਹੈ।
ਅਸੀ ਸਮਝਦੇ ਹਾਂ ਆਰ ਐਸ ਐਸ ਦੀਆਂ ਇਹੋ ਜਿਹੀਆਂ ਕਰਤੂਤਾਂ ਕੌਮਾਂ ਵਿਚ ਕੁੜੱਤਣ ਲਿਆਉਦੀਆਂ ਹਨ। ਜਾਗਰੂਕ ਇਨਸਾਨ ਲੋਕਾਂ ਵਿਚ ਮੁਹੱਬਤ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਨਾਂ ਕਿ ਨਫਰਤ। ਗੁਲਾਬ ਗੁਲਾਬ ਹੁੰਦਾ ਹੈ ਤੇ ਗੇਂਦਾ ਗੇਂਦਾ। ਜੇ ਤੁਸੀ ਗੁਲਾਬ ਨੂੰ ਕਹੋਗੇ ਕਿ ਤੂੰ ਵੀ ਗੇਂਦਾ ਹੀ ਹੈ ਆਜਾਂ ਆਪਾਂ ਇਕੱਠੇ ਹੋ ਜਾਈਏ ਤਾਂ ਗੁਲਾਬ ਤਾਂ ਭੜਕੇਗਾ ਹੀ। ਹਾਂ ਇਹ ਕਹੋ ਕਿ ਆਪਾਂ ਦੋਨੋਂ ਫੁੱਲ ਹਾਂ ਫਿਰ ਸ਼ਾਇਦ ਕੋਈ ਗਲ ਬਣ ਜਾਏ। ਪਰ ਨਹੀ ਆਰ ਐਸ ਐਸ ਇਹ ਗਲ ਨਹੀ ਸਮਝਦੀ। ਜੇ ਸਮਝਦੀ ਹੁੰਦੀ ਤਾਂ ਪਾਕਿਸਤਾਨ ਨਾਂ ਬਣਦਾ।
ਲੰਡਨ ਦੇ ਇਕ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖਿਆ ਨਕਲੀ ੴ ਦਾ ਸਾਈਨ |
"ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥"