Wednesday 5 July 2017

ਅਮਰੀਕਾ ਦੀ ‘ਸਿੱਖਜ ਫਾਰ ਜਸਟਸ’ ਭਾਰਤ ਸਰਕਾਰ ਦੀ ਆਪਣੀ ਹੀ ਇਕਾਈ ਹੈ

SIKHS FOR JUSTICE  IS GOVT OF INDIA'S OWN UNIT


ਇੰਟਰਨੈਟ ਤੇ ਕਦੀ ਮੁਹਿੰਮ ਸ਼ੁਰੂ ਹੁੰਦੀ ਹੈ ਕਿ ਦਿੱਲੀ ਦੇ 1984 ਕਤਲਾਮ ਨੂੰ ਜੀਨੋਸਾਈਡ (ਨਸਲਕੁਸ਼ੀ) ਐਲਾਨਿਆ ਜਾਵੇ। ਕਦੀ ਪੰਜਾਬ ਦੇ ਪਾਣੀਆਂ ਤੇ ਕਦੀ ਦਸਖਤ ਮੁਹਿੰਮ ਸ਼ੁਰੂ ਹੁੰਦੀ ਹੈ ਕਿ ਮੋਦੀ ਨੂੰ ਅਮਰੀਕਾ ਨਾਂ ਵੜ੍ਹਨ ਦਿਤਾ ਜਾਵੇ। ਅਜਕਲ ਮੁਹਿੰਮ ਚਲ ਰਹੀ ਹੈ ਕਿ ਸੰਨ 2020 ਵਿਚ ਪੰਜਾਬ ਵਿਚ ਰਾਇਸ਼ੁਮਾਰੀ ਹੋਣ ਜਾ ਰਹੀ ਕਿ ਖਾਲਿਸਤਾਨ ਚਾਹੀਦਾ ਕਿ ਨਹੀ। ਇਸੇ ਸਿਲਸਿਲੇ ਵਿਚ ਕਿਤੇ ਕਿਤੇ ਪੰਜਾਬ ਵਿਚ ਵੱਡੇ ਵੱਡੇ ਬੋਅਰਡ ਲੱਗ ਗਏ। 2 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਬੋਅਰਡਾਂ ਬਾਬਤ ਮੁਜਾਹਰਾ ਕੀਤਾ ਕਿ ਇਨਾਂ ਨੂੰ ਲਾਹਿਆ ਜਾਏ। ਕਲ ਫਿਰ ਪੰਜਾਬ ਮੁਖ ਮੰਤਰੀ ਨੇ ਬਿਆਨ ਜਾਰੀ ਕੀਤਾ ਕਿ ਭਾਜਪਾ ਵਾਲਿਓ ਹੌਸਲਾ ਰੱਖੋ ਬਰਸਾਤ ਨਾਲ ਇਹ ਫੱਟੇ ਆਪੇ ਗਲ ਸੜ ਜਾਣੇ ਨੇ। ਆਓ ਇਸ ਸਾਰੀ ਮੁਹਿੰਮ ਦੀ ਤੁਹਾਨੂੰ ਕਹਾਣੀ ਦਸਦੇ ਆਂ।
-----------------------------              --------------------------   -----------------------  ----------------
11-7-17
ਗੁਰਪਤਵੰਤ ਸਿੰਘ ਪੰਨੂੰ ਦੀ ਪਛਾਣ ਬਾਬਤ ਜੋ ਅਸਾਂ ਸ਼ੱਕ ਕੀਤਾ ਸੀ ਉਹ ਗਲਤ ਨਿਕਲਿਆ ਹੈ। ਪੰਨੂੰ ਅੰਮ੍ਰਿਤਸਰ ਜਿਲੇ ਦਾ ਸਿੱਖ ਪ੍ਰਵਾਰ ਦਾ ਜੰਮ ਪਲ ਹੀ ਹੈ। ਅਸੀ ਉਮੀਦ ਕਰਦੇ ਹਾਂ ਪੰਨੂੰ ਸਾਡੇ ਬਾਕੀ ਦੇ ਸ਼ਿਕਵੇ ਵੀ ਦੂਰ ਕਰੇ ਕਿ ਪਹਿਲੀਆਂ ਮੁਹਿੰਮਾਂ ਦੀਆਂ ਪਟੀਸ਼ਨਾਂ ਕਿਓ ਨਾਂ ਪਾਈਆਂ ਗਈਆਂ ਤੇ ਉਹਨਾਂ ਦੇ ਨਤੀਜੇ ਸੰਗਤ ਨਾਲ ਸ਼ੇਅਰ ਕਿਓ ਨਾਂ ਕੀਤੇ ਗਏ?
----------------------   -----------------      -----------------------   ---------------       -----------------
ਕਿਉਕਿ ਪ੍ਰਦੇਸਾਂ ਵਿਚ ਬੋਲਣ ਦੀ ਅਜਾਦੀ ਹੈ ਅਤੇ ਸਿੱਖਾਂ ਦਾ ਵੱਡਾ ਹਿੱਸਾ ਅੱਜ ਅੰਗਰੇਜੀ ਤੇ ਅਰਬ ਮੁਲਕਾਂ ਵਿਚ ਪਹੁੰਚ ਚੁੱਕਾ ਹੈ। ਗੁਰੂ ਦਾ ਹਰ ਸਿੱਖ ਅੰਦਰੋ ਪੂਰੀ ਤਰਾਂ ਸਮਝਦਾ ਹੈ ਕਿ ਭਾਜਪਾ ਦੀ ਹੋਵੇ ਭਾਵੇ ਕਾਂਗਰਸ ਦੀ ਭਾਰਤ ਸਰਕਾਰ ਸਿੱਖਾਂ ਨਾਲ ਪੈਰ ਪੈਰ ਤੇ ਧੱਕਾ ਕਰ ਹੀ ਹੈ। ਮੁੱਕਦੀ ਗਲ ਬਹੁਤੇ ਸਿੱਖ ਮੰਨਦੇ ਹਨ ਕਿ ਜਿੰਨਾ ਚਿਰ ਆਪਣਾ ਰਾਜ ਨਹੀ ਹੁੰਦਾ ਸਿੱਖਾਂ ਨਾਲ ਧੱਕੇਸ਼ਾਹੀ ਚਲਦੀ ਹੀ ਰਹੇਗੀ।
1984 ਦੇ ਕਤਲਾਮ ਤੇ ਹਰਮੰਦਰ ਸਾਹਿਬ ਦੇ ਹਮਲੇ ਕਰਕੇ ਸਿੱਖਾਂ ਨੇ ਨੰਗੇ ਧੜ ਫਿਰ ਸਰਕਾਰ ਖਿਲਾਫ ਸੰਘਰਸ਼ ਛੇੜ ਦਿਤਾ ਸੀ। ਸਰਕਾਰਾਂ ਨੇ ਸਾਜਿਸ਼ ਤਹਿਤ ਇਸ ਵਿਚ ਫਿਰ ਮਾਰਧਾੜ (ਵਾਇਲੈਂਸ) ਵਾੜ ਦਿਤੀ ਤੇ ਨਿਸ਼ਾਨਾ ਸਾਫ ਹੀ ਜ਼ਾਹਿਰ ਕਰ ਦਿਤਾ।
ਹੁਣ ਕਿਓ ਕਿ ਪੰਜਾਬ ਵਿਚ ਤਾਂ ਦਮਨ ਰਾਂਹੀ ਸਿੱਖਾਂ ਨੂੰ ਦਬਾ ਦਿਤਾ ਗਿਆ ਹੈ ਪਰ ਪ੍ਰਦੇਸਾਂ ਵਿਚ ਸਰਕਾਰ ਦੀ ਚਲਦੀ ਨਹੀ। ਅਜਿਹੇ ਵਿਚ ਕੋਈ ਵੀ ਸਰਕਾਰ ਆਪਣੇ ਅਜੈਂਟਾਂ ਰਾਂਹੀ  ‘ਹਿੱਟ ਬਿਫੋਰ ਹਿੱਟ’ ਦੇ ਸਿਧਾਂਤ ਤੇ ਚਲਦਿਆਂ ਆਪਣੀ ਜਾਹਲੀ ਯੂਨਿਟਾਂ ਖੜੀਆਂ ਕਰ ਦਿੰਦੀ ਹੈ ਤੇ ਗਰਮ ਗਰਮ ਨਾਹਰੇ ਦਿੰਦੀ ਹੈ ਜਿਸ ਸਦਕਾ ਭੋਲਾ ਭਾਲਾ ਨਾਗਰਿਕ ਉਸ ਨੂੰ ਅਸਲੀ ਸਮਝ ਬਹਿੰਦਾ ਹੈ ਤੇ ਤਨੋ, ਮਨੋ, ਧਨੋ ਅਜਿਹੀ ਯੂਨਿਟ ਨੂੰ ਮਦਦ ਦਿੰਦਾ ਹੈ। ਇਸ ਪ੍ਰਕਾਰ ਸਰਕਾਰ ਵੱਖਰੇ ਵੱਖਰੇ ਪੱਖਾਂ ਤੋਂ ਫਾਇਦਾ ਚੁੱਕ ਲੈਂਦੀ ਹੈ ਤੇ ਨਾਲ ਦੇ ਨਾਲ ਹੀ ਖਾਲਿਸਤਾਨੀ ਬੰਦੇ ਦੀ ਨਿਸ਼ਾਨ ਦੇਹੀ ਹੋ ਜਾਂਦੀ ਹੈ।
ਖਾਲਿਸਤਾਨੀ ਦੀ ਨਿਸ਼ਾਨਦੇਹੀ ਹੋਣ ਉਪਰੰਤ ਫਿਰ ਅਜੈਂਸੀਆਂ ਦੇ ਦੂਸਰੇ ਵਿੰਗ ਕਾਰਜਸ਼ੀਲ ਹੋ ਜਾਂਦੇ ਹਨ ਤੇ ਖਾਲਿਸਤਾਨੀ ਨੂੰ ਸਮਝਾਇਆ ਜਾਂਦਾ ਹੈ ਕਿ ਖਾਲਿਸਤਾਨ ਦੀ ਲਹਿਰ ਤਾਂ ਸ਼ੁਦਾਈ ਲੋਕਾਂ ਦਾ ਕੰਮ ਹੈ ਤੇ ਇਸ ਦੀ ਕਮਾਂਡ ਖੁੱਦ ਸਰਕਾਰ ਕੋਲ ਹੈ। ਅਗਲੇ ਨੂੰ ਪੂਰੀ ਤਰਾਂ ਯਕੀਨ ਦਿਵਾ ਦਿਤਾ ਜਾਂਦਾ ਹੈ ਕਿ ਅਜਿਹੀ ਕੋਈ ਸੋਚ ਜਾਂ ਲਹਿਰ ਹੈ ਹੀ ਨਹੀ।
ਏਸੇ ਨੀਤੀ ਤਹਿਤ ਫਿਰ ਭਾਰਤ ਸਰਕਾਰ ਕ੍ਰੋੜਾਂ ਡਾਲਰ ਖਰਚ ਕੇ ਸਿੱਖ ਮੀਡੀਏ ਤੇ ਕਬਜਾ ਕਰੀ ਬੈਠੀ ਹੈ। ਨਿਰਾ ਕਬਜਾ ਹੀ ਨਹੀ ਬਹੁਤੇ ਅਖਬਾਰ, ਰੇਡੀਓ ਤੇ ਟੀ ਵੀ ਚੈਨਲ ਭਾਰਤ ਸਰਕਾਰ ਨੇ ਆਪਣੇ ਅਜੈਂਟਾਂ ਰਾਂਹੀ ਖੋਲੇ ਹੋਏ ਨੇ। ਦੂਸਰੇ ਦਿਨ ਗੁਰਦੁਆਰਿਆਂ ਵਿਚ ਜਿਹੜੇ ਲੜਾਈ ਝਗੜੇ  ਕਾਰਨ ਸਿੱਖਾਂ ਦਾ ਜਲੂਸ ਨਿਕਲਦਾ ਹੈ ਉਹਦਾ ਮੂਲ ਕਾਰਨ ਵੀ ਇਹੋ ਹੁੰਦਾ ਹੈ।
ਜਿਹੜੇ ਗੁਰਦੁਆਰੇ ਦਾ ਪ੍ਰਬੰਧਕ ਅਜੈਂਸੀਆਂ ਦੀ ਗਲ ਨਾਂ ਮੰਨੇ ਉਹਦੇ ਖਿਲਾਫ ਫਿਰ ਤੀਸਰੇ ਦਿਨ ਕੋਈ ਨਾਂ ਕੋਈ ਮੁੱਦਾ ਖੜਾ ਰਹਿੰਦਾ ਹੈ। ਬਦਕਿਸਮਤੀ ਨਾਲ ਜਿਹੜੇ ਕਾਮਰੇਡ ਤੇ ਡੇਰਿਆਂ ਆਦਿ ਦੇ ਸਿੱਖ ਨੇ ਉਹ ਅਜੈਂਸੀਆਂ ਦੀ ‘ਸਟੈਂਡਿੰਗ ਸਪੋਰਟ’ ਹੁੰਦੇ ਨੇ। ਓਨਾਂ ਨੂੰ ਜਿਥੇ ਮਰਜੀ ਵਰਤ ਲਓ।
ਸੋ ਅਜਿਹੇ ਯੂਨਿਟ ਖੜੇ ਕਰਕੇ ਸਰਕਾਰ ਦਾ ਨਾਲ ਨਿਸ਼ਾਨਾ ਹੁੰਦਾ ਹੈ ਅਸਲੀ ਲੀਡਰਾਂ ਨੂੰ ਉੱਠਣ ਨਹੀ ਦੇਣਾਂ ਤੇ ਓਨਾਂ ਨੂੰ ਗੈਰਪ੍ਰਸੰਗਕ ਕਰ ਕੇ ਰਖਣਾ। ਫਿਰ ਬਦਕਿਸਮਤੀ ਨਾਲ ਪ੍ਰਦੇਸਾਂ ਵਿਚ ਗਏ ਸਿੱਖਾਂ ਕੋਲ ਏਨਾਂ ਟਾਈਮ ਵੀ ਨਹੀ ਕਿ ਉਹ ਇਸ ਗੰਭੀਰ ਮੁੱਦੇ ਵਲ ਤਵੱਜੋ ਦੇ ਸਕਣ। ਮਤਲਬ ਉਹ ਡੂੰਗਾ ਸੋਚਦੇ ਹੀ ਨਹੀ ਹਨ ਪਰ ਪੰਜਾਬ ਦੇ ਹੱਕਾਂ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਹਨ। ਸੋ ਪੰਜਾਬ ਦੇ ਹੱਕ ਦੇ ਮਮੂਲੀ ਨਾਹਰੇ ਤੇ ਅਗਲੇ ਡਾਲਰ ਵਾਰਨੇ ਸ਼ੁਰੂ ਕਰ ਦਿੰਦੇ ਹਨ ਤੇ ਆਪਣੀ ਕੌਮ ਦਾ ਨੁਕਸਾਨ ਕਰ ਦਿੰਦੇ ਹਨ।
SUPER TOUTS
The so named Dr. Amarjit Singh and Gurpatwant Singh Pannu
ਫਿਰ ਅਜੈਸੀਆਂ ਦੀ ਇਹ ਵੀ ਨੀਤ ਹੁੰਦੀ ਹੈ ਕਿ ਉਹ ਕਿਸੇ ਇਕ ਯੂਨਿਟ ਨੂੰ ਜਿਆਦਾ ਸਿਰ ਤੇ ਨਹੀ ਚੜ੍ਹਨ ਦਿੰਦੀ। ਜਦੋਂ ਕੋਈ ਉਪਰ ਉਠ ਜਾਂਦੀ ਹੈ ਤਾਂ ਉਸ ਦੇ ਸਮਾਨਅੰਤਰ ਇਕ ਹੋਰ ਖੜੀ ਕਰ ਦਿਤੀ ਜਾਂਦੀ ਹੈ।
ਮਿਸਾਲ ਦੇ ਤੌਰ ਤੇ ਅਜੈਂਸੀਆਂ ਇਕ ਪੰਜਾਬੀ ਬ੍ਰਾਹਮਣ ਨੂੰ ਪੂਰੀ ਤਰਾਂ ਤਿਆਰ ਕਰਕੇ ਅਮਰੀਕਾ ਪਹੁੰਚਾਉਦੀਆਂ ਹਨ। ਮੁਖਬਰਾਂ ਨੂੰ ਹੁਕਮ ਹੋ ਜਾਂਦਾ ਹੈ ਕਿ ਡਾਕਟਰ ਅਮਰਜੀਤ ਸਿੰਘ ਦੀ ਹਰ ਤਰਾਂ ਨਾਲ ਮਦਦ ਕੀਤੀ ਜਾਵੇ। ਉਹ ‘ਖਾਲਿਸਤਾਨ ਕਾਲਿੰਗ’ ਨਾਂ ਦੀ ਜਥੇਬੰਦੀ ਬਣਾਉਂਦਾ ਹੈ। ਡਾਲਰ ਵਰਨੇ ਸ਼ੁਰੂ ਹੋ ਜਾਂਦੇ ਨੇ।ਜੋਸ਼ ਵਿਚ ਆ ਕੇ ਉਹ ਖਾਲਿਸਤਾਨ ਦੇ ਮਸਲੇ ਨੂੰ ਯੂ. ਐਨ. ਓ ਤਕ ਲੈਂ ਜਾਂਦਾ ਹੈ ਤੇ ਦੁਨੀਆਂ ਦੀਆਂ ਗੁਲਾਮ ਕੌਮਾਂ ਦੀ ਲਿਸਟ (UNPO-
Unrepresented Nations and Peoples Organization)
ਵਿਚ ਖਾਲਿਸਤਾਨ ਵੀ ਆ ਜਾਂਦਾ ਹੈ।
ਭਈ ਜੀਂਦੇ ਰਹੋ ਪ੍ਰਦੇਸਾਂ ਵਿਚ ਵੱਸੇ ਪੰਜਾਬੀਓ। ਤੁਹਾਡੀ ਅਕਲ ਦੀ ਵੀ ਦਾਤ
ਦੇਣੀ ਪਊ। ਇਹ ਤੁਸੀ ਹੀ ਹੋ ਜੋ ਕਿਸੇ ਹਿਮਾਚਲੀ ਬ੍ਰਾਹਮਣ ਨੂੰ ਆਪਣਾ ਲੀਡਰ
ਮੰਨ ਕੇ ਡਾਲਰ ਵਾਰਦੇ ਹੋ। ਕਿਉਕਿ ਅਗਲਾ ਆਪਣਾ ਨਾਂ ਰੱਖ ਲੈਂਦਾ ਅਮਰਜੀਤ

 ਸਿੰਘ  ਤੇ ਅੱਗੇ ਡਾਕਟਰ ਲਿਖ ਦਿੰਦਾ ਹੈ। ਆਹ ਹੁਣ ਤੁਸਾਂ ਇਕ ਹੋਰ ਚੰਦ ਚਾੜਿਆ 
ਵਾ ਇਕ ਰਾਜਸਥਾਨੀ ਬਈਏ ਨੂੰ ਗੁਰਪਤਵੰਤ ਸਿੰਘ ਪੰਨੂੰ ਬਣਾ ਕੇ। ਕਿਉਕਿ ਜਦੋਂ
 ਤੁਸੀ ਕੁਝ ਕਰੋਗੇ ਨਹੀ ਤਾਂ ਕੁਦਰਤ ਨੇ ਤਾਂ ਖਲਾਅ ਭਰਨਾ ਹੀ ਹੈ। ਭਈ 
ਸ਼ੁਕਰੀਆ ਬਹੁਤ ਲਾਇਕ ਨਿਕਲੇ ਤੁਸੀ।
ਇਹ ਗਲ ਭਾਰਤ ਸਰਕਾਰ ਨੂੰ ਮਹਿੰਗੀ ਪੈਂਦੀ ਹੈ। ਲਗਦੈ ਫਿਰ ਪੰਡਤ ਜੀ ਨੂੰ ਝਾੜ ਪਈ ਕਿ ਮੂਰਖਾ ਇਹ ਕੀ ਕੀਤਾ ਈ? ਓਧਰ ਆਪਣੇ ਗੋਗੀ ਭਾਜੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ। ਅਮਰਜੀਤ ਝੱਟ ਯੂ ਐਨ ਓ ਦੌੜਾ ਜਾਂਦਾ ਹੈ ਤੇ ਦਰਖਾਸਤ ਦਾਇਰ ਕਰਦਾ ਹੈ ਕਿ “ਜੀ ਖਾਲਿਸਤਾਨ ਹੁਣ ਗੁਲਾਮ ਨਹੀ ਰਿਹਾ ਕਿਉਕਿ ਇਕ ਸਿੱਖ ਬੰਦਾ ਪ੍ਰਧਾਨ ਮੰਤਰੀ ਬਣ ਗਿਆ ਹੈ।“ ਯੂ ਐਨ ਓ ਖਾਲਿਸਤਾਨ ਨੂੰ UNPO  ਲਿਸਟ ਵਿਚੋਂ ਕੱਢ ਦਿੰਦਾ ਹੈ।
ਕਿਉਕਿ ਪੰਡਤ ਜੀ (ਅਮਰਜੀਤ) ਦੀ ਸਿੱਖ ਤੇ ਸਿੱਖ ਸਿਆਸਤ ਮੁੱਦਿਆਂ ਤੇ ਡੂੰਗੀ ਪਕੜ ਹੈ ਫਿਰ ਉਹ ਯੂ ਟਿਊਬ ਤੇ ਚੈਨਲ ਹੀ ਸ਼ੁਰੂ ਕਰ ਦਿੰਦਾ ਹੈ ਟੀ ਵੀ 1984 ਤੇ ਹਰ ਹੀਲਾ ਵਸੀਲਾ ਵਰਤ ਕੇ ਅਸਲੀ ਮੁੱਦਿਆਂ ਤੇ ਅਸਲੀ ਲੀਡਰਾਂ ਨੂੰ ਅੱਗੇ ਆਉਣ ਨਹੀ ਦੇਣਾ।
ਤੇ ਲਓ ਪੰਡਤ ਜੀ ਨੂੰ ਟਿਕਾਣੇ ਰੱਖਣ ਵਾਸਤੇ ਇਕ ਹੋਰ ਵਕੀਲ ਬੲ੍ਹੀਆ ਅਮਰੀਕਾ ਸੈਟਲ ਕੀਤਾ ਜਾਂਦਾ ਹੈ ਉਹ ਬਣ ਜਾਦਾ ਹੈ: ਗੁਰਪਤਵੰਤ ਸਿੰਘ ਪੰਨੂ ਤੇ ਉਹਦੀ ਜਥੇਬੰਦੀ ਬਣਦੀ ਹੈ ‘ਸਿਖਜ਼ ਫੌਰ ਜਸਟਸ’। ਮੁਹਿੰਮਾਂ ਚਲਦੀਆਂ ਕਦੀ ਕੋਈ ਤੇ ਕਦੀ ਕੋਈ।
ਆਹ ਜੇ ਸਬੂਤ ਕਿ ‘ਸਿਖਜ਼ ਫੌਰ ਜਸਟਸ’ ਸਰਕਾਰੀ ਯੂਨਿਟ ਹੈ
1.    ਪਹਿਲੀ ਗਲ ਤਾਂ ਇਹ ਕਿ ਜਿਹੜੇ ਬੰਦੇ ਅਜੈਂਸੀਆਂ ਖੜੇ ਕਰਦੀਆਂ ਨੇ ਉਹਨਾਂ ਦਾ ਅੱਗਾ ਪਿੱਛਾ ਕਿਸੇ ਨੂੰ ਕੋਈ ਪਤਾ ਨਹੀ ਹੁੰਦਾ। ਡਾਕਟਰ ਅਮਰਜੀਤ ਸਿੰਘ ਦਾ ਕਿਸੇ ਨੂੰ ਕੋਈ ਪਤਾ ਨਹੀ ਕਿ ਕਿਥੋ ਦਾ ਹੈ। ਕਿਸੇ ਨੂੰ ਇਹ ਵੀ ਨਹੀ ਪਤਾ ਕਿ ਅਗਲਾ ਇਲਾਜ ਕਰਨ ਵਾਲਾ ਡਾਕਟਰ ਹੈ ਕਿ ਪੀ ਐਚ ਡੀ ਵਾਲਾ। ਪਰ ਉਸ ਬਾਬਤ ਕਿਹਾ ਜਾਂਦਾ ਹੈ ਕਿ ਉਹ ਰਾਅ ਅਜੈਸੀ ਦਾ ਫੀਲਡ ਵਰਕਰ ਹੈ ਤੇ ਹਿਮਾਚਲ ਧਰਮਸਾਲਾ ਦੇ ਕਿਸੇ ਬ੍ਰਾਹਮਣ ਪ੍ਰਵਾਰ ਵਿਚੋਂ ਹੈ ਜਿਸ ਨੂੰ ਅਮਰੀਕਾ ਵਿਚ ਸੈਟਲ ਕਰਨ ਲਈ ਸਾਬਕਾ ਵਿਦੇਸ ਮੰਤਰੀ ਸਵੱਰਨ ਸਿੰਘ ਦੇ ਕੁੜਮ ਡਾ. ਸੋਹਣ ਸਿੰਘ ਨੇ ਭੂਮਿਕਾ ਨਿਭਾਈ ਸੀ। ਇਹ ਗਲ ਓਨਾਂ ਲੋਕਾਂ ਨੇ ਲੀਕ ਕਰ ਦਿਤੀ ਜਿੰਨਾਂ ਨੇ ਇਨੂੰ ਅਮਰੀਕਾ ਵਿਚ ਸੈਟਲ ਹੋਣ ਵਿਚ ਮਦਦ ਕੀਤੀ ਸੀ।
ਐਨ ਇਹੋ ਹਾਲਤ ‘ਸਿਖਜ਼ ਫੌਰ ਜਸਟਸ’ ਦੇ ਗੁਰਪਤਵੰਤ ਸਿੰਘ ਪੰਨੂ ਦੀ ਹੈ। ਯਾਦ ਰਹੇ ਅਜੈਂਸੀਆਂ ਦੇ ਬੰਦੇ ਆਪਣੇ ਪਾਸਪੋਰਟ ਜਿਸ ਮਰਜੀ ਨਾਂ ਨਾਲ ਬਣਵਾ ਲੈਣ ਸਰਕਾਰ ਵਲੋਂ ਇਹ ਖੁੱਲ ਹੁੰਦੀ ਹੈ।
Karnail Singh Peer Mohd. (2nd from left)
I AM THE REAL PIR
Karnail Singh Peer Mohd. 2nd from left.
I am still a student.

‘ਸਿਖਜ਼ ਫੌਰ ਜਸਟਸ’ ਨੂੰ ਭਾਰਤ ਵਿਚ ਖੜਾ ਕਰਨ ਵਿਚ ਭੂਮਿਕਾ ਨਿਭਾਈ ਸੀ ਕਰਨੈਲ ਸਿੰਘ ਪੀਰ ਮੁਹੰਮਦ। ਪੀਰ ਮੁਹੰਮਦ ਸਿੱਖ ਸਟੂਡੈਂਟਜ਼ ਫੈਡਰੇਸ਼ਨ ਨਾਲ ਸਬੰਧ ਰਖਦੇ ਹਨ।  ਭਾਰਤ ਸਰਕਾਰ ਦੇ ਇਕ ਕਿਸਮ ਦੇ ਸੈਫਟੀ ਵਾਲਵ ਹਨ।
ਮਤਲਬ ਕਿ ਸਰਕਾਰੀ ਬੰਦਿਆਂ ਜਾਂ ਸਰਕਾਰੀ ਵੈਬਸਾਈਟਾਂ ਦੀ ਪਛਾਂਣ ਬਹੁਤ ਸੌਖੀ ਹੁੰਦੀ ਹੈ। ਉਹ ਆਪਣੇ ਬਾਰੇ ਕੁਝ ਨਹੀ ਦਸਦੇ। ਵੈਬਸਾਈਟਾਂ ਦੇ ‘ਅਬਾਉਟ ਅਸ’ (ਸਾਡੇ ਬਾਰੇ) ਤੇ ਆ ਕੇ ਇਹ ਪਛਾਣੇ ਜਾਂਦੇ ਹਨ ਜਿਥੇ ਇਨਾਂ ਐਵੇਂ ਊਲ ਜਲੂਲ ਗੱਲਾਂ ਲਿਖੀਆਂ ਹੁੰਦੀਆਂ ਨੇ।
2.    ‘ਸਿਖਜ਼ ਫੌਰ ਜਸਟਸ’ ਸਰਕਾਰੀ ਯੂਨਿਟ ਹੈ -ਇਸ ਦੀ ਪਛਾਣ ਇਸ ਦੀ ਕਾਰਜਸ਼ੈਲੀ ਤੋਂ ਵੀ ਸਹਿਜ ਹੀ ਲਗ ਜਾਂਦੀ ਹੈ। ਇਹ ਲਹਿਰ ਚਲਾਉਦੀ ਹੈ। ਨਾਹਰਾ ਮਾਰਦੀ ਹੈ। ਨਤੀਜੇ ਨਹੀ ਭਾਲਦੀ। ਮਿਸਾਲ ਦੇ ਤੌਰ ਤੇ ਇਸ ਨੇ ਮੋਦੀ ਖਿਲਾਫ ਮੁਹਿੰਮ ਵਿੱਢੀ ਕਿ ਲੱਖ ਦਸਖਤ ਕਰਵਾਉਣੇ ਨੇ। ਸਿੱਖਾਂ ਨੇ ਟਾਰਗਿਟ ਡੇਟ ਤੋਂ 10 ਦਿਨ ਪਹਿਲਾਂ ਹੀ ਲੱਖ ਦਸਤਖਤ ਕਰ ਦਿਤੇ। ਤੇ ਲਓ ‘ਸਿਖਜ਼ ਫੌਰ ਜਸਟਸ’ ਨੇ ਆਪਣੀ ਕਮਪੇਨ (ਮੁਹਿੰਮ) ਓਥੇ ਰੋਕ ਦਿਤੀ। ਅਗਾਂਹ ਕੋਈ ਕਾਰਵਾਈ ਹੀ ਨਹੀ ਕੀਤੀ।
ਇਨਾਂ ਨੇ ਦਿੱਲੀ ਦੇ ਕਤਲੇਆਮ ਨੂੰ ਜੀਨੋਸਾਈਡ (ਨਸਲਕੁਸ਼ੀ) ਕਰਾਰ ਦੇਣ ਵਾਲੀ ਮੁਹਿੰਮ ਚਲਾਈ। ਸੰਗਤਾਂ ਨੇ ਵਿਤੋਂ ਵੱਧ ਮਦਦ ਕੀਤੀ। ਇਨਾਂ ਨੇ ਗੱਦਾਰੀ ਕੀਤੀ ਤੇ ਯੂ ਐਨ ਓ ਨੂੰ ਜਿਹੜਾ ਮੈਮੋਰੰਡਮ ਦਿਤਾ ਉਸ ਵਿਚ ਕੁਝ ਹੋਰ ਹੀ ਲਿਖ ਦਿਤਾ।
ਕਹਿਣ ਤੋਂ ਮਤਲਬ ਇਹ ਜੋ ਕੁਝ ਕਰਦੇ ਨੇ ਸਭ ਗੁਪਤ ਹੁੰਦਾ ਹੈ ਭਾਵ ਯੂ ਐਨ ਓ ਨੂੰ ਵੀ ਜਿਹੜੀ ਇਨਾਂ ਚਿੱਠੀ ਜਾਂ ਮੈਮੋ ਦੇਣਾ ਹੁੰਦਾ ਹੈ ਉਹ ਦਿੱਲੀ ‘ਚ ਤਿਆਰ ਹੁੰਦਾ ਹੈ।
ਸੋ ਜੇ ਸਬੂਤ ਚਾਹੁੰਦੇ ਹੋ ਤਾਂ ਇਨਾਂ ਕੋਲੋ ਪੁਛੋ ਕਿ ਜਿਹੜੀਆਂ ਪਹਿਲਾਂ ਕੰਮਪੇਨਾਂ ਚਲਾਈਆਂ ਸਨ ਉਨਾਂ ਦੇ ਨਤੀਜੇ ਕੀ ਹਨ? ਜੋ ਮੈਮੋਰੰਡਮ ਤੁਸਾਂ ਸਬੰਧਤ ਸਰਕਾਰਾਂ ਜਾਂ ਯੂ ਐਨ ਓ ਨੂੰ ਦਿਤੇ ਉਹ ਪਬਲਸ਼ ਕਿਓ ਨਹੀ ਕੀਤੇ।
3.    ਬਾਕੀ ਰਹਿੰਦੀ ਕਸਰ ਅੱਜ ਕੈਪਟਨ ਨੇ ਕੱਢ ਹੀ ਦਿਤੀ ਹੈ ਕਿ ਇਹ ਫਸਲੀ ਬਟੇਰੇ ਨੇ। ਫਸਲ ਵੱਡੀ ਗਈ ਤਾਂ ਇਨਾਂ ਦਾ ਰੈਫਰੈਂਡਮ ਪੂਰਾ ਹੋ ਜਾਂਣਾ ਹੈ। ਪੜ ਲਓ ਅੱਜ 5 ਜੂਨ 2017 ਦੀਆਂ ਅਖਬਾਰਾਂ। ਕੈਪਟਨ ਨੇ ਇਕ ਤਰਾਂ ਨਾਲ ਸਾਫ ਹੀ ਕਰ ਦਿਤਾ ਹੈ ਕਿ ਇਹ ਸਰਕਾਰ ਦੀ ਮਰਜੀ ਨਾਲ ਹੋ ਰਿਹਾ ਹੈ ਜੋ ਹੋ ਰਿਹਾ ਹੈ। ਕਿਉਕਿ ਰੈਫਰੈਂਡਮ ਦਾ ਨਤੀਜਾ ਵੀ ਦਿੱਲੀ ਨੇ ਹੀ ਕੱਢਣਾ ਹੈ ਅਖੀਰ ਤੇ ਕਿ ਕੋਈ ਸਿੱਖ ਖਾਲਿਸਤਾਨ ਨਹੀ ਚਾਹੁੰਦਾ।
ਇਹ ਜੋ ਡਰਾਮੇਬਾਜੀ ਚਲ ਰਹੀ ਹੈ ਇਸ ਵਿਚ ਸਭ ਤੋਂ ਵੱਧ ਦੋਸ਼ ਪੰਜਾਬੋਂ ਬਾਹਰ ਬੈਠੇ ਸਿੱਖ ਬੁਧੀਜੀਵੀ ਦਾ ਹੈ ਜੋ ਆਪਣੀ ਕੌਮ ਦੀ ਵਾਗਡੋਰ ਭਾਰਤੀ ਅਜੈਂਸੀਆਂ ਦੇ ਹੱਥੀ ਦੇ ਮਸਤ ਹੋਇਆ ਬੈਠਾਂ ਹੈ। ਮੁਖ ਤੌਰ ਤੇ ਸਾਡਾ ਨੌਜਵਾਨ ਜੋ ਇੰਟਰਨੈਟ ਖੂਬ ਵਰਤਦਾ ਹੈ ਪਰ ਆਪਣੀ ਸੋਚ ਨੂੰ ਡੂੰਗਿਆਈ ਤਕ ਨਹੀ ਲੈ ਕੇ ਜਾਂਦਾ। ਇਨਾਂ ਪੜੇ ਲਿਖੇ ਨੌਜਵਾਨਾਂ ਨਾਲੋ ਤਾਂ ਪੰਜਾਬ ਦੇ ਪਿੰਡਾ ਦੇ ਸਰਪੰਚ ਰਾਜਨੀਤੀ ਜਿਆਦਾ ਸਮਝਦੇ ਹਨ। ਸਿੱਖਾਂ ਦਾ ਅੱਜ ਮੌਜੂ ਉਡਾਇਆ ਜਾ ਰਿਹਾ ਹੈ, ਇਹ ਉਡਦਾ ਹੀ ਰਹੇਗਾ ਜਿੰਨਾਂ ਚਿਰ ਸਿੱਖ ਅਜੈਂਸੀਆਂ ਦੀ ਕਾਰਜਸ਼ੈਲੀ ਨਹੀ ਸਮਝਦੇ ਤੇ ਦੂਸਰਾ ਜਿੰਨਾਂ ਚਿਰ ਆਪਣੇ ਵੱਗ ਵਿਚ ਵੜ ਚੁੱਕੀਆਂ ਕਾਮਰੇਡੀ ਕਾਲੀਆਂ ਭੇਡਾਂ ਨੂੰ ਨਹੀ ਪਛਾਣਦੇ। ਕਿਓ ਨਹੀ ਬਾਹਰ ਦੇ ਸੂਝਵਾਨ ਸਿੱਖ ਕਦੀ ਸਿਰ ਜੋੜਕੇ ਬਹਿੰਦੇ? ਇਨਾਂ ਦੀਆਂ ਡਾਕਟਰੀਆਂ, ਇੰਜੀਨੀਅਰੀਆਂ ਕੀਤੀਆਂ ਦਾ ਕੀ ਫਾਇਦਾ ਹੋਇਆ ਜੇ ਇਹ ਰਾਜਨੀਤੀ ਦੀ ਛੋਟੀ ਜਿਹੀ ਗਲ ਨਹੀ ਸਮਝ ਸਕਦੇ।
ਗੁਰੂ ਦੇ ਹਰ ਸਿੱਖ ਨੂੰ ਸੂਝਵਾਨ ਬਣਨਾ ਪਵੇਗਾ। ਜੇ ਕੋਈ ਲਹਿਰ ਚਲਾਉਣੀ ਹੈ ਤਾਂ ਉਹਦਾ ਸਟੇਰਿੰਗ ਆਪਣੇ ਹੱਥ ਰੱਖੋ। ਆਪਣਾ ਜਲੂਸ ਆਪ ਨਾਂ ਕੱਢੋ।

Kitho labhne laal gavache, Tu mitti na pharol jogia.
Innocents Sikhs searching Khalistan from Govt of India lens

ਅਜਿਹੇ ਟਾਊਟਾਂ ਬਾਬਤ ਗੁਰਸਿੱਖ ਦੀ ਪਹੁੰਚ ਕੀ ਹੋਵੇ?

ਮੈਂ ਪਹਿਲਾਂ ਵੀ ਲਿੱਖ ਚੁੱਕਾ ਹਾਂ ਕਿ ਟਾਊਟ ਲੋਕ ਸ਼ਿਕਾਰੀ ਵਾਲੀ ਚਾਲ ਚਲਦੇ ਹਨ। ਜਿਵੇ ਸ਼ਿਕਾਰੀ ਆਪਣੇ ਸ਼ਿਕਾਰ ਵਾਲੀ ਅਵਾਜ ਕੱਢਦਾ ਹੈ: ਤਿੱਤਰ ਨੂੰ ਫੜ੍ਹਨ ਵਾਲਾ ਤਿੱਤਰੀ ਦੀ, ਹਰਨ ਨੂੰ ਫੜ੍ਹਨ ਵਾਲਾ ਹਰਨ ਦੀ ਆਦਿ। ਜਿਸ ਤੇ ਸ਼ਿਕਾਰ ਲੁੱਕ ਕੇ ਬੈਠੇ ਸ਼ਿਕਾਰੀ ਵਲ ਭੱਜਾ ਆਉਦਾ ਹੈ। ਸੋ ਇਹ ਲੋਕ ਖਾਲਿਸਤਾਨ ਦਾ ਨਾਹਰਾ ਦੇ ਕੇ ਤੁਹਾਨੂੰ ਆਪਣੇ ਵਲ ਖਿੱਚ ਲੈਂਦੇ ਹਨ। ਬਹੁਤ ਗਰਮ ਗਰਮ ਤੇ ਦਿਲਚਸਪ ਜਾਣਕਾਰੀ ਤੁਹਾਨੂੰ ਦੇਣਗੇ। ਪਰ ਭੋਲੇ ਲੋਕ ਇਹ ਨਹੀ ਪੁਛਦੇ ਭਈ ਇਨਾਂ ਨੂੰ ਇਸ ਜਾਣਕਾਰੀ ਕਿਥੋ ਮਿਲੀ? ਤੁਹਾਡੀ ਨਿਸ਼ਾਨ ਦੇਹੀ ਹੋਣ ਉਪਰੰਤ  ਫਿਰ ਆਪਣੀ ਦੂਸਰੀ ਟੀਮ ਰਾਂਹੀ ਤੁਹਾਡਾ ਕੰਮ ਕਰ ਦਿੰਦੇ ਹਨ। ਸੋ ਜਰੂਰਤ ਹੈ ਇਨ੍ਹਾਂ ਤੋਂ ਸੁਚੇਤ ਰਹੋ। ਪਹਿਲੀ ਗਲ ਤਾਂ ਇਨਾਂ ਤੋਂ ਦੂਰ ਰਹੋ। ਫਿਰ ਵੀ ਜੇ ਤੁਸੀ ਸਮਝਦੇ ਹੋ ਕਿ ਤੁਸੀ ਇਨੇ ਕੁ ਸੁਚੇਤ ਹੋ ਕਿ ਇਨਾਂ ਨੂੰ ਪਛਾਣਦੇ ਹੋ ਤਾਂ ਇਨਾਂ ਕੋਲੋ ਜਾਣਕਾਰੀ ਲਈ ਜਾਓ। ਇਨਾਂ ਨਾਲ ਕਿਸੇ ਤਰਾਂ ਦਾ ਸੰਪਰਕ ਨਾਂ ਬਣਾਉ।
ਇਹੋ ਜਿਹੇ ਲੋਕਾਂ ਨੂੰ ਵੇਖਦੇ ਹੋਏ ਕਿ ਇਹ ਤੁਹਾਡੀ ਕੌਮ ਨੂੰ ਬੁੱਧੂ ਬਣਾ ਰਹੇ ਹਨ ਤਾਂ ਤੁਸੀ ਆਪਣੇ ਪੱਧਰ ਤੇ ਜੋ ਕਰ ਸਕਦੇ ਹੋ ਕਰੋ। ਆਪਣੇ ਹਮ ਖਿਆਲੀ ਲੋਕਾਂ ਨਾਲ ਮਿਲ ਕੇ ਆਪਣਾ ਥਿੰਕ ਟੈਂਕ ਟਾਈਪ ਗਰੂਪ ਬਣਾਓ। ਛੁੱਟੀ ਵਾਲੇ ਦਿਨ ਆਪਣੇ ਸਾਥੀਆਂ ਨਾਲ ਬੈਠੋ ਆਪਣੀ ਕੌਮ ਦੇ ਭਲੇ ਲਈ ਸਥਾਨਕ ਪੱਧਰ ਤੇ ਵਿਚਾਰਾਂ ਕਰੋ। ਵਿਚਾਰ ਕਰਨ ਮੌਕੇ ਸਹਿਣਸ਼ੀਲ ਬਣੋ। ਯਾਦ ਰੱਖੋ ਕਿ ਵਿਚਾਰ ਤਾਂ ਮਾਂ ਧੀ ਦੇ ਵੀ ਨਹੀ ਮਿਲਦੇ ਤਾਂ ਤੁਹਾਡੇ ਕਿਵੇ ਇਕ ਦਮ ਮਿਲ ਜਾਣਗੇ। ਕੁਦਰਤ ਨੇ ਵੰਨਗੀ ਪੈਦਾ ਕੀਤੀ ਹੈ। ਸੋ ਵਿਰੋਧੀ ਵਿਚਾਰ ਦੀ ਕਦਰ ਕਰੋ। ਅਗਲੇ ਨਾਲ ਜੇ ਤੁਸੀ ਸਹਿਮਤ ਨਹੀ ਹੋ ਤਾਂ ਘੱਟੋ ਘੱਟ ਚੁੱਪ ਰਹੋ ਜੇ ਦਲੀਲ ਨਹੀ ਦੇ ਸਕਦੇ ਤਾਂ। ਸੋ ਆਪਣੇ ਦੋਸਤਾਂ ਮਿਤਰਾਂ ਨਾਲ ਕੌਮ ਦੇ ਭਲੇ ਲਈ ਵਿਚਾਰਾਂ ਕਰਿਆ ਕਰੋ ਤੇ ਵਿਰੋਧੀ ਦੀਆਂ ਰੋਜ ਰੋਜ ਦੀਆਂ ਚਾਲਾਂ ਨੂੰ ਆਪਣੇ ਲੋਕਾਂ ਤਕ ਨੰਗਾ ਕਰੋ।


 --------------------------------ਝੱਲੇ ਦੀਆਂ ਯਬਲੀਆਂ------------------------

7-7-17
ਲਓ ਜੀ ਜਦੋਂ ਘਰ ਘਰ ਗਲ ਪਹੁੰਚ ਗਈ ਕਿ ਪੰਨੂੰ ਸਰਕਾਰੀ ਬੰਦਾ ਹੈ ਤਾਂ ਸਰਕਾਰ ਨੇ ਝੱਟ ਉਹਦੀ ਸਾਖ ਬਚਾਉਣ ਲਈ ਉਹਦੇ ਤੇ ਕੇਸ ਕਰ ਦਿਤਾ ਹੈ। ਸਰਕਾਰ ਜੀ ਹੁਣ ਸਾਰੇ ਸਿੱਖ ਬੇਵਕੂਫ ਨਹੀ ਹਨ। ਅੱਜ 2017 ਹੈ 1947 ਨਹੀ।
---------------------

8-7-17
The so named Gurpatwant Singh Pannu challenges Captain Amrinder Singh
See this video of Mam Chand 


----------------------------------
---
-------------

9-7-17

ਲਓ ਜੀ ਸਿੱਖਜ਼ ਫਾਰ ਜਸਟਸ ਬਾਰੇ ਹੋਰ ਵੀ ਜਾਣਕਾਰੀ ਹਾਸਲ ਹੋਈ ਹੈ।

•    ਇਹਦੀ ਜਥੇਬੰਦੀ ਸਿਖਜ਼ ਫਾਰ ਜਸਟਸ ਇਕ ਸਪੈਨਿਸ਼ ਲੇਡੀ ਦੇ ਨਾਂ ਤੇ ਰਜਿਸਟਰਡ ਹੈ। ਪੰਨੂੰ ਆਪ ਵਕੀਲ ਹੈ ਤੇ ਇਹਦੇ ਜਿਹੜੇ ਗ੍ਰਾਹਕ () ਨੇ ਉਹ ਹੀ ਜਿਆਦਾ ਜਥੇਬੰਦੀ ਵਿਚ ਐਕਟਿਵ ਨੇ। ਕੁਝ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀ ਇਹਦੇ ਝਾਂਸੇ ਵਿਚ ਆ ਚੁੱਕੇ ਨੇ।
•    ਪੰਜਾਬ ਦੇ ਦਰਿਆਈ ਪਾਣੀਆਂ ਤੇ ਜਿਹੜੀ ਇਹਨੇ ਦਸਤਖਤੀ ਮੁਹਿੰਮ ਚਲਾਈ ਸੀ ਗੁਰੂ ਪਿਆਰਿਆਂ ਨੇ ਉਸ ਨੂੰ ਦਿਲੋਂ ਹੋ ਕੇ ਸਪੋਰਟ ਕੀਤਾ। ਇਹਦੇ ਆਪਣੇ ਬੰਦੇ ਨੇ ਹੀ ਮੰਨਿਆ ਕਿ 13 ਲੱਖ ਲੋਕਾਂ ਨੇ ਦਸਤਖਤ ਕੀਤੇ। ਪਰ ਇਸ ਅਕ੍ਰਿਤਘਣ ਨੇ ਉਹ ਪਟੀਸ਼ਨ ਵੀ ਯੂ ਐਨ ਓ ਵਿਚ ਨਾਂ ਪਾਈ।
•    ਇਸੇ ਤਰਾਂ ਪਹਿਲੀਆਂ ਕਮਪੇਨਜ਼ ਵਿਚ ਹੋਇਆਂ ਗੁਰਸਿੱਖਾਂ ਨੇ ਵੱਧ ਚੜ੍ਹ ਕੇ ਮੁਹਿੰਮਾ ਵਿਚ ਹਿੱਸਾ ਪਾਇਆ ਪਰ ਇਹ ਪਟੀਸ਼ਨਾਂ ਲੈ ਕੇ ਬੈਠਾ ਰਹਿੰਦਾ ਰਿਹਾ।
•    ਇਸ ਨੇ ਅੱਜ ਤਕ ਕੋਈ ਵੀ ਪਟੀਸ਼ਨ ਵੈਬਸਾਈਟ ਤੇ ਨਹੀ ਪਾਈ ਕਿ ਸਬੰਧਤ ਮਹਿਕਮੇ/ਮੁਲਕ/ਯੂ ਐਨ ਓ ਨੂੰ ਇਸ ਨੇ ਕੀ ਲਿਖਿਆ ਸੀ।
•    ਮੰਨ ਲਓ ਜੇ ਕੋਈ ਕੇਸ ਦਾ ਹਾਰ ਵੀ ਜਾਂਦਾ ਹੈ ਤਾਂ ਕੌਮ ਇਸ ਦਾ ਹਰਗਿਜ਼ ਬੁਰਾ ਨਹੀ ਮਨਾਉਦੀ। ਪਰ ਗਲ ਪਾਰਦਰਸ਼ੀ ਹੋਣੀ ਚਾਹੀਦੀ ਹੈ।
•    ਪੰਨੂੰ ਤਾਂ ਪੰਥ ਦਾ ਦੋਖੀ ਹੈ ਹੀ ਸਾਡੇ ਸਿੱਖ ਲੀਡਰ ਵੀ ਦੋਸ਼ੀ ਨੇ ਜਿਹੜੇ ਸੰਗਤਾਂ ਨੂੰ ਅਜਿਹੇ ਬਘਿਆੜਾਂ ਬਾਰੇ ਸੁਚੇਤ ਨਹੀ ਕਰਦੇ।

4 comments:

  1. I don't know whether Pannun belongs to RAW or ISI but I am telling you that he is from Chandigarh and his father's residence was in sector 15. His sister is married to my friend and my friend lives with her in Boston and my friend's name is Karminder Randhawa. His elder brother was my friend and he died many years ago due to excessive alcohol use. Anybody can contact me to get more info. about him. Basically I never liked him due to his activities against politicians. It is his bread and butter.

    ReplyDelete
  2. G thanks Dilawar Chahal saab. May guru bless u. It will be so nice of you if u can give details about his father i.e his name, last profession and the village he originally belonged to.
    Thanks again g.

    ReplyDelete
  3. Sardar Goraya ji, You have the right to your opinion and it is good to caution the Sikh diaspora. My question is, you are a newsman/patarkar under special provisions of information Act you can easily probe who Pannu is. If you have found Dr. Amarjit Singh to be Brahmin and fake why don't you challenge him and expose him too.
    The problem is Sikhs are so divided yet they are all linked to Panthic Soch(thinking). They want to exist as Guru's expects them to. They are under attack all the time from Brahmanical ideology-idols, casteism, ritualism etc... in order to protect themselves they go to Gurdwaras and pray.
    Some leaders take to podium and propagate Akali Dal, Aam Admi Party, Congress etc.And these are Indian Oriented Politicians. None of them are honest(some exceptions). They are the ones most opportunist.
    Few take up to explain sufferings and redressals of the community and they actually suffer. They sacrifice their efforts and get results too.
    Obama did not agree to genocide, but he did say gross human rights violations. US cities have accepted genocides, Canada's states have passed resolutions. UK and other European countries have accepted in varying degrees. It is the effort of all these Sikhs who spent time and energy to get to it.
    Instead of publishing derogatory reference and inciting antipathy and creating confusions we all expect from your periodical to publish goodness and award to those who making a change.Criticism is part of democratic system, do it with a postive purpose.Justice still eludes the community.

    ReplyDelete
    Replies
    1. Sir, All that I can say in reply to your assertion is that I over all agree to you.
      As far as question under RTI is concerned Govt of India doesn't reply the things which are very much under their domain why would they take pains to expose their external sources who are not their citizens.
      As far as criticism is concerned here again I agree with you after all who ever these people are the quom gets some kind of relief from such utterings. No doubt they are befooling every time.
      I understand that what ever little the Sikh diaspora achieved like the term 'Genocide' in stead of roits is because of the committed Gursikhs and not because of this tout lana the gang. However if u live overseas u can correct me.
      regards

      Delete