Thursday 9 March 2017

ਇਹ ਗਲ ਮੈਂ ਚੋਣਾਂ ਤੋਂ ਪਹਿਲਾਂ ਜਾਣ ਕੇ ਨਹੀ ਸੀ ਲਿਖੀ

ਇਹ ਗਲ ਮੈਂ ਚੋਣਾਂ ਤੋਂ ਪਹਿਲਾਂ ਜਾਣ ਕੇ ਨਹੀ ਸੀ ਲਿਖੀ
I deliberately didn't write this before

 ਮੈਨੂੰ ਨਹੀ ਪਤਾ ਆ ਆਹ ਉੱਤੇ ਵਾਲੀ ਪੋਸਟ ਮੂਲ ਰੂਪ ਵਿਚ ਕਿਸ ਨੇ ਫੇਸ ਬੁਕ ਤੇ ਪਾਈ ਹੈ ਪਰ ਇਸ ਵਿਚ ਡਾਹਢੀ ਸਚਾਈ ਹੈ। ਦਾਸ ਪਿਛਲੇ 16 ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਅੰਦੋਲਨ ਦਾ ਪ੍ਰਚਾਰ ਕਰ ਰਿਹਾ ਹੈ। ਕਿਉਕਿ ਇਸ ਲਹਿਰ ਦਾ ਸਬੰਧ ਪਾਕਿਸਤਾਨ ਨਾਲ ਜਾ ਜੁੜਦਾ ਹੈ। ਇਸ ਕਰਕੇ ਅਜੈਂਸੀਆਂ  ਸਾਡੇ ਤੇ ਖਾਸ ਮਿਹਰਬਾਨ ਰਹਿੰਦੀਆਂ ਨੇ। ਅਸੀ ਕੋਈ ਸਿਆਣੇ ਤਾਂ ਨਹੀ ਪਰ ਜਿਵੇ ਸੰਸਕ੍ਰਿਤ ਵਿਚ ਅਖਾਣ ਹੈ ਕਿ ‘ਕਰਤ ਕਰਤ ਅਭਿਆਸ ਕੇ ਜੜ੍ਹਮਤੀ ਹੋਤ ਸੁਜਾਨ’ ਭਾਵ ਰੋਜ ਰੋਜ ਵਾਹ ਪੈਣ ਕਰਕੇ ਸਾਡੇ ਜਿਹੇ ਮੂਰਖ ਬੰਦੇ ਵੀ ਪਛਾਣ ਲੈਂਦੇ ਨੇ ਕਿ ਸਾਹਮਣਾ ਬੰਦਾ ਮੁਖਬਰ ਹੈ ਕਿ ਨਹੀ।

ਆਰ ਐਸ ਐਸ ਦੀ ਸਭ ਤੋਂ ਵੱਡੀ ਤਾਕਤ ਅਗਿਆਨਤਾ ਤੇ ਬੇਈਮਾਨੀ ਹੈ। ਆਰ ਐਸ ਐਸ ਤੇ ਭਾਰਤੀ ਖੁਫੀਆ ਅਜੈਂਸੀਆਂ ਓਦੋਂ ਹੈਰਾਨ ਰਹਿ ਗਈਆਂ ਜਦੋਂ 2011 ‘ਚ ਭ੍ਰਿਸ਼ਟਾਚਾਰ ਖਿਲਾਫ ਉਠੀ ਲਹਿਰ ਨੂੰ ਐਨਾ ਸਮਰਥਨ ਮਿਲਿਆ ਸੀ। ਇਹ ਪਹਿਲੀ ਵਾਰ ਹੋਇਆ ਸੀ।ਅਜੈਂਸੀਆਂ ਹਮੇਸ਼ਾਂ ‘ਹਿੱਟ ਬਿਫੋਰ ਹਿੱਟ’ ਦੀ ਨੀਤੀ ਤਹਿਤ ਚਲਦੀਆਂ ਹਨ। ਕਿਉਕਿ ਅੰਨਾ ਹਜ਼ਾਰੇ ਆਪਣੀ ਲਹਿਰ ਨੂੰ ਟਾਈਮ ਨਾਲ ਰਾਜਨੀਤਕ ਮੋੜਾ ਨਾਂ ਦੇ ਸਕਿਆ ਤਾਂ ਅਗਲਿਆ ਸਾਰੀ ਲਹਿਰ ਹੀ ਅਗਵਾਹ ਕਰ ਲਈ। ਕੇਜਰੀਵਾਲ ਓਸੇ ਨੀਤੀ ਦਾ ਪੌਦਾ (ਪ੍ਰੌਡਕਟ) ਹੈ।

ਇਹ ਹਿੰਦੁਸਤਾਨ ਦੇ ਲੋਕਾਂ ਦੀ ਬਦਕਿਸਮਤੀ ਕਿ ਖੁਫੀਆ ਅਜੈਂਸੀਆਂ ਇਹ ਨਹੀ ਵੇਖਦੀਆਂ ਕਿ ਕੋਈ ਅੰਦੋਲਨ ਮੁਲਕ ਜਾਂ ਲੋਕਾਂ ਦੇ ਹਿੱਤ ਵਿਚ ਹੈ ਜਾਂ ਖਿਲਾਫ। ਆਈ ਬੀ ਦੇ ਸਾਬਕਾ ਡਾਇਰੈਕਟਰ ਮਲੋਇ ਕ੍ਰਿਸ਼ਨ ਧਰ (ਕਿਤਾਬ: ਓਪਨ ਸੀਕਰੇਟਜ਼) ਨੇ ਲਿਖਿਆ ਹੈ ਕਿ ਅਜੈਂਸੀਆਂ ਆਰ ਐਸ ਐਸ ਦੀ ਨੀਤੀ ਤਹਿਤ ਚਲਦੀਆਂ ਹਨ। ਮਤਲਬ ਕਿ ਅਜੈਂਸੀਆਂ ਹਰ ਹਾਲਤ ਵਿਚ ਹਾਲਾਤ ਬਰਕਰਾਰ (ਸਟੇਟਸ-ਕੋ) ਬਣਾ ਕੇ ਰਖਣਾ ਚਾਹੁੰਦੀਆਂ ਹਨ। ਪਾਰਦ੍ਰਸ਼ਤਾ  (Transparency) ਆਰ ਐਸ ਐਸ ਨੂੰ ਮਾਫਕ ਨਹੀ ਬੈਠਦੀ।

ਪੜ੍ਹ ਕੇ ਹੈਰਾਨ ਹੋਵੋਗੇ ਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿਚ ਖੜੀ ਕੀਤੀ ਗਈ ਸੀ ਤਾਂ ਹੁਕਮ ਤਹਿਤ ਮਦਦ ਮੁਖਬਰਾਂ ਕੋਲੋਂ ਲਈ ਗਈ ਸੀ। ਇਹ ਸਾਰੀ ਫੌਜ ਪਹਿਲਾਂ ਕਾਂਗਰਸ ਸਪੋਰਟਰ ਹੁੰਦੀ ਸੀ। ਇਕ ਮੁਖਬਰ ਵੀਰ ਜਿਸਦਾ ਪਿਛੋਕੜ ਮਾਰਕਸੀ ਹੈ ਅਸਾਂ ਉਹਨੂੰ ਪੁਛਿਆ ਕਿ ਤੁਸੀ ਇਸ ਰਿਐਕਸ਼ਨਰੀ ਪਾਰਟੀ ਦੀ ਮਦਦ ਤੇ ਕਿਓ ਆ ਗਏ ਹੋ ਜਦੋ ਇਹ ਸਾਫ ਹੈ ਕਿ ਆਰ ਐਸ ਐਸ ਇਹਦੀ ਪਿੱਠ ਤੇ ਹੈ। ਕਹਿੰਦਾ ਭਾਜੀ ਇਹ ਇਮਾਨਦਾਰੀ ਦਾ ਨਾਹਰਾ ਮਾਰ ਰਹੀ ਹੈ। ਅਸਾਂ ਕਿਹਾ ਕਿ ਨਾਹਰਾ ਤਾਂ ਹਰ ਪਾਰਟੀ ਮਾਰਦੀ ਹੈ ਪਰ ਸਵਾਲ ਤੇ ਅਸਲੀ ਕਰਦਾਰ ਦਾ ਹੁੰਦਾ ਹੈ। ਵਿਚਾਰਾ ਚੁੱਪ।

ਓਹਨੀ ਦਿਨੀ ਦਾਸ ਨੂੰ ਇਕ ਬਹੁਤ ਹੀ ਸੀਨੀਅਰ ਮੁਖਬਰ ਦਾ ਸਵੇਰੇ ਸਵੇਰੇ ਫੋਨ ਆਇਆ ਕਿ “ਗੁਰਾਇਆ ਤੇਰਾ ਟਾਈਮ ਨੇੜੇ ਹੀ (ਭਾਵ ਮੌਤ ਨੇੜੇ) ਆ ਗਿਆ। ਆ ਜਾ ਇਕ ਮੌਕਾ ਮਿਲਣ ਲਗਾ ਈ। ਪਰਸੋਂ ਦਿੱਲੀ ਚਲ।” (((ਇਹ ਮੁਖਬਰ ਜਦੋਂ ਵੀ ਮੇਰੇ ਨਾਲ ਗਲ ਕਰਦਾ ਹਰ ਵਾਰੀ ਇਹੋ ਕਹੇਗਾ ਕਿ ਤੇਰਾ ਟਾਈਮ ਆ ਗਿਐ। ਪਹਿਲਾਂ ਤਾਂ ਮੰਨ ਵਿਚ ਗੰਭੀਰਤਾ ਆਇਆ ਕਰਦੀ ਸੀ ਹੁਣ ਨਹੀ। ਅੱਜ ਕਲ ਜਦੋਂ ਵੀ ਇਹ ਗਲ ਕਹਿੰਦੈ ਮੈਂ ਕਹਿ ਦਿਆ ਕਰਦਾ ਵਾਂ ਕਿ ਜੀ ਤੁਹਾਡੇ ਪਿਛੇ ਪਿਛੇ ਆ ਰਹੇ ਹਾਂ। ਅਗਵਾਈ ਕਰੋ। ਕਿਉਕਿ ਉਮਰ ‘ਚ ਸੀਨੀਅਰ ਹੋ।)))

 ਇੰਡੀਆ ਤੋਂ ਬਾਹਰ ਵੀ ਸਾਰੀ ਫੌਜ ਨੂੰ ਹੁਕਮ ਕੀਤਾ ਗਿਆ ਸੀ ਕਿ ਝਾੜੂ ਪਾਰਟੀ ਦਾ ਡੰਕਾ ਵਜਾ ਦਿਓ। ਬਾਹਰ ਦੇ ਜਿੰਨੇ ਰੇਡੀਓ/ਟੀਵੀ ਚੈਨਲ ਸੀ ਉਨਾਂ ਨੂੰ ਝਾੜੂ ਦਾ ਪ੍ਰਚਾਰ ਕਰਨ ਦਾ ਹੁਕਮ ਦੇ ਦਿਤਾ ਗਿਆ ਸੀ। (ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਪ੍ਰਦੇਸਾਂ ਵਿਚ ਵਸ ਰਹੇ ਲਗ ਪਗ 95% ਪੱਤ੍ਰਕਾਰ ਭਾਰਤ ਸਰਕਾਰ ਦੇ ਪੇਡ ਅਜੈਂਟ (ਭਾੜੇ ਦੇ ਟੱਟੂ ਲਫਜ਼ ਜਿਆਦਾ ਰੁੱਖਾ) ਹਨ।)


ਮੇਰੇ ਕਹਿਣ ਤੋਂ ਮਤਲਬ ਹੈ ਕਿ ਪੰਜਾਬ ਨਾਲ ਜੋ ਹੋ ਰਿਹਾ ਹੈ ਉਹਦੀ ਸਕ੍ਰਿਪਟ ਪਹਿਲਾਂ ਦਿੱਲੀ ਲਿਖੀ ਜਾਂਦੀ ਹੈ। ਇਥੇ ਤਾਂ ਸਭ ਐਕਟਰ ਨੇ (ਸਣੇ ਬਾਦਲ)। ਪਰ ਸਾਡੇ ਪੰਜਾਬੀ ਬੰਦੇ ਨੇ ਕਸਮ ਖਾਧੀ ਹੋਈ ਹੈ ਕਿ ਸੰਜੀਦਾ ਸੋਚ ਨੇੜੇ ਨਹੀ ਫੜਕਣ ਦੇਣੀ। ਇਹੋ ਗਲ ਭਾਵ ਮੁਖਬਰ ਪਾਰਟੀ ਹੋਣ ਵਾਲੀ ਪਹਿਲਾਂ ਇਸ ਕਰਕੇ ਨਹੀ ਸੀ ਲਿਖੀ ਕਿ ਕਿਸੇ ਨੇ ਭਰੋਸਾ ਨਹੀ ਕਰਨਾਂ।

ਸੋ ਜਿਹੜੇ ਵੀਰ ਪੰਜਾਬ ਨਾਲ ਦਰਦ ਰਖਦੇ ਨੇ ਓਨਾਂ ਲਈ ਇਸ਼ਾਰਾ ਹੈ ਕਿ ਇਹ ਸਾਰਾ ਵਰਤਾਰਾ (ਫਿਨਾਮੀਨਾ) ਸਮਝ ਲਓ। ਅਜੈਂਸੀਆਂ ਤੇ ਆਰ ਐਸ ਐਸ ਦੇ ਹਿਸਾਬ ਕਾਂਗਰਸ ਖਤਮ ਹੋ ਚੁੱਕੀ ਹੈ। ਝਾੜੂ ਉਸ ਖਲਾਅ ਨੂੰ ਭਰਨ ਲਈ ਲਿਆਂਦਾ ਗਿਆ ਹੈ ਤਾਂ ਕਿ ਕਿਤੇ ਸਥਾਨਕ ਪਾਰਟੀਆਂ ਨਾਂ ਉਭਰ ਜਾਣ।

ਮੁਖਬਰ ਵਰਤਾਰੇ ਨੂੰ ਸਮਝ ਕੇ ਮੈਂ ਹੈਰਾਨ ਰਹਿ ਜਾਂਦਾ ਹਾਂ ਕਿ ਕਈ ਵਾਰੀ ਸਾਰੀ ਖੇਡ ਇਨਾਂ ਦੇ ਹੱਥ ਵਿਚ ਹੁੰਦੀ ਹੈ ਤੇ ਨਤੀਜਾ ਫਿਰ ਵੀ ਇਨਾਂ ਦੇ ਹੀ ਖਿਲਾਫ ਆ ਜਾਂਦਾ ਹੈ। ਸੋ ਵੇਖੋ 11 ਤਰੀਕ ਨੂੰ ਕਿਹੜਾ ਚੰਨ ਚੜ੍ਹਦੈ।
-------------
@@@@@@@@@
-------------
ਆਹ ਫੋਟੋਆਂ ਜਰੂਰ ਵੇਖੋ (ਭਾਰਤ ਦੀਆਂ ਗਲੀਆਂ ਮੁਹੱਲਿਆਂ ਵਿਚ ਜਿਹੜੇ ਝੰਡੇ ਝੂਲਦੇ ਨੇ ਉਨਾਂ ਦੀਆਂ) ਦੂਸਰੇ ਪਾਸੇ ਸਰਕਾਰ ਨੇ 360 ਫੁੱਟ ਉਚਾ ਝੰਡਾ ਪਾਕਿਸਤਾਨ ਬਾਰਡਰ ਤੇ ਲਾ ਕੇ ਅਗਲਿਆਂ ਨੂੰ ਉਕਸਾਇਆ ਹੈ। ਸਰਕਾਰ ਕਹਿੰਦੀ ਹੈ ਕਿ ਗਲੀਆਂ ਮੁਹੱਲਿਆਂ ਵਾਲੇ ਝੰਡੇ ਅੰਤਰਰਾਸ਼ਟਰੀ ਪੱਧਰ ਤੇ ਵਿਖਾਈ ਨਹੀ ਦਿੰਦੇ। 3000 ਕ੍ਰੋੜ ਨਾਲ ਸਰਦਾਰ ਪਟੇਲ ਦੀ ਮੂਰਤੀ ਵੀ ਖੜੀ ਕੀਤੀ ਜਾ ਰਹੀ ਹੈ। (ਸਿਰਫ ਤਸਵੀਰਾਂ)  
-------------
@@@@@@@@@
-------------


3 comments:

  1. This comment has been removed by the author.

    ReplyDelete
  2. ਉਂਜ ਬਾਦਲ ਨਾਲ ਥੋੜਾ ਫਰਕ ਹੈ ਕਿਉਕਿ ਪਾਰਟੀ ਕਾਡਰ ਦਾ ਦਬਾਅ ਬਣਿਆ ਰਹਿੰਦਾ ਹੈ।
    ਹਾਂ ਸਵਾਲ ਉਠਦਾ ਹੈ ਕਿ ਜਦੋਂ ਸਾਰੇ ਆਰ ਐਸ ਐਸ ਦੇ ਅਸਰ ਅਧੀਨ ਹਨ ਫਿਰ ਕੀ ਫਰਕ ਪੈਂਦਾ ਕਿ ਰਾਜ ਕੇਜਰੀ ਦਾ ਹੋਵੇ ਜਾਂ ਬਾਦਲ ਜਾਂ ਕੈਪਟਨ ਦਾ? ਫਰਕ ਪੈਂਦਾ ਹੈ ਕਿਉਕਿ ਜੇ ਕੇਜਰੀ ਦਾ ਰਾਜ ਹੋਇਆ ਤਾਂ ਮੁੱਖ ਮੰਤਰੀ ਓਹਨੇ ਬਣਨਾ ਵਾ ਜਿਹੜਾ ਕੇਜਰੀ ਦਾ ਚਮਚਾ ਹੋਵੇਗਾ। ਉਸ ਬੰਦੇ ਵਾਸਤੇ ਪੰਜਾਬ ਦਾ ਦਰਦ ਦੂਸਰੇ ਨੰਬਰ ਤੇ ਹੋਵੇਗਾ। ਜਦੋਂ ਕਿ ਅਕਾਲੀ ਦਲ ਦੀ ਅਜਿਹੀ ਕੋਈ ਮਜਬੂਰੀ ਨਹੀ। ਅਕਾਲੀ ਦਲ ਦਾ ਕੇਂਦਰ ਪੰਜਾਬ ਹੈ। ਤੇ ਦੂਸਰੀ ਮਾੜੀ ਗਲ ਇਹ ਕਿ ਝਾੜੂ ਪਾਰਟੀ ਦਾ ਸਾਰਾ ਕਾਡਰ ਅਨਾੜੀ ਹੈ।
    ਦੂਸਰੇ ਪਾਸੇ ਝਾੜੂ ਪਾਰਟੀ ਨੂੰ ਕਾਗਰਸ ਨਾਲ ਕੰਮਪੇਅਰ ਕਰੋ। ਕਾਂਗਰਸ ਦਾ ਕਾਡਰ ਜੀਵਤ ਤੇ ਹੰਢਿਆ ਹੋਇਆ ਹੈ। ਕਾਂਗਰਸੀ ਲੀਡਰਾਂ ਨੂੰ ਪਤਾ ਹੈ ਕਿ ਜਦੋਂ ਵੀ ਪਾਰਟੀ ਕੋਈ ਪੰਜਾਬ ਵਿਰੋਧੀ ਸਟੈਂਡ ਲੈਂਦੀ ਹੈ ਤਾਂ ਝੱਟ ਘੁਸਰ-ਮੁਸਰ ਸ਼ੁਰੂ ਹੋ ਜਾਂਦੀ ਹੈ ਜਿਸਦਾ ਚੋਣਾਂ ਮੌਕੇ ਪਾਰਟੀ ਨੂੰ ਖਮਿਆਜਾ ਭੁਗਤਣਾ ਪੈਂਦਾ ਹੈ। ਇਹੋ ਕਾਰਨ ਹੈ ਕਿ ਪੰਜਾਬ ਕਾਂਗਰਸ ਐਕਸ਼ਨ (ਕੋਈ ਕਾਰਜ ਸੰਵਾਰਨ) ਦੇ ਬਿਜਾਏ ਇਨ-ਐਕਸ਼ਨ (ਨਾਂ ਕੰਮ ਨਾਂ ਗਲਤੀ) ਵਿਚ ਵਿਸ਼ਵਾਸ਼ ਰਖਦੀ ਹੈ।
    ਸੋ ਝਾੜੂ ਪਾਰਟੀ ਦਾ ਰਾਜ ਆਉਣ ਤੇ ਸਭ ਤੋਂ ਪਹਿਲਾ ਹਮਲਾ ਪੰਜਾਬੀ ਸਭਿਆਚਾਰ ਤੇ ਹੋਵੇਗਾ। ਆਰ ਐਸ ਐਸ ਨੂੰ ਪੰਜਾਬ ਨਾਲ ਕੋਈ ਦੁੱਖ ਨਹੀ । ਉਹ ਸਿਰਫ ਵਖਰੇਵੇਂ ਦੇ ਵਿਰੁਧ ਹੈ। ਉਹ ਕਹਿੰਦੀ ਹੈ ਕਿ ਪੰਜਾਬ ਵੀ ਬਸ ਓਸੇ ਤਰਾਂ ਦਾ ਹੋਵੇ ਜਿਵੇਂ ਯੂ ਪੀ ਜਾਂ ਹਰਿਆਣਾ ਜਾਂ ਹਿਮਾਚਲ ਹੈ। ਸੋ ਪਹਿਲਾ ਨਿਸ਼ਾਨਾ ਬਣੇਗੀ ਤੁਹਾਡੀ ਭਾਸ਼ਾ। ਯਹ ਕਿਆ ਹੂਆ, “ਅਸੀ ਤੁਸੀ, ਸਾਡਾ, ਤੁਹਾਡਾ।”
    ਨਹੀ ਸੀ ਕਰਨਾ

    ReplyDelete