Wednesday 8 May 2019

ਕਿਹਨੂੰ ਵੋਟ ਪਾਉਣਗੇ ਕਰਤਾਰਪੁਰ ਲਾਂਘਾ ਸਮਰਥਕ?

WHO WILL THE KARTARPUR CORRIDOR SUPPORTERS VOTE TO?

ਕਰਤਾਰਪੁਰ ਲਾਂਘਾ ਭਾਵ ਪਾਕਿਸਤਾਨ ਨਾਲ ਬਿਹਤ੍ਰ ਸਬੰਧ

ਉਂਜ ਸਾਡੀ ਪਹਿਲੀ ਵੋਟ ਨਵਜੋਤ ਸਿੱਧੂ ਨੂੰ


ਸਿੱਧੂ ਨੇ ਜਦੋਂ ਜੱਫੀ ਪਾਈ ਤਾਂ ਸਭ ਤੋਂ ਪਹਿਲਾਂ ਵਿਰੋਧਤਾ ਕੀਤੀ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਨੇ ਅਖੇ ਇਸ ਨਾਲ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੈ ਸੋ ਇਨਾਂ ਦੋਵਾਂ ਨਾਵਾਂ ਤੇ ਮੋਹਰ ਲੱਗਣ ਦਾ ਸਵਾਲ ਹੀ ਨਹੀ ਫਿਰ ਇਨਾਂ ਦੀ ਸਰਕਾਰ ਵੇਲੇ ਜੋ ਬੇਅਦਬੀ ਹੋਈ ਓਨੂੰ ਵੀ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ

ਅਗਲੀ ਮੁਖਾਲਫਤ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ

ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਨੇ ਕਿਸੇ ਦੀ ਪ੍ਰਵਾਹ ਨਾਂ ਕੀਤੀ ਤੇ 28-11-18 ਨੂੰ ਲਾਂਘੇ ਦਾ ਉਦਘਾਟਨ ਕਰਨ ਦਾ ਐਲਾਨ ਕਰ ਦਿਤਾ


ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਸਰਕਾਰ ਨੇ ਸੂਝ ਬੂਝ ਵਿਖਾਈ ਤੇ ਲਾਂਘਾ ਪ੍ਰਵਾਨ ਕਰ ਦਿਤਾ ਅਤੇ 26-11-18 ਨੂੰ ਲਾਂਘੇ ਦਾ ਉਦਘਾਟਨ ਕਰਨ ਦਾ ਐਲਾਨ ਕਰ ਦਿਤਾ ਭਾਵ ਪਾਕਿਸਤਾਨ ਤੋਂ ਵੀ ਪਹਿਲਾਂ

ਉਦਘਾਟਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਨੰਗੀ ਮੁਖਾਲਫਤ ਕਰ ਦਿਤੀ ਕੈਪਟਨ ਨੇ ਜ਼ਾਹਿਰ ਕਰ ਦਿਤਾ ਕਿ ਕਾਂਗਰਸ ਇਸ ਗਲ ਦੇ ਹੱਕ ਵਿਚ ਨਹੀ ਹੈ ਕਿ ਪਾਕਿਸਤਾਨ ਨਾਲ ਸਬੰਧ ਸੁਧਰਨ

ਫਿਰ ਲਾਂਘੇ ਵਾਸਤੇ ਜਦੋਂ ਜਮੀਨ ਅਕਵਾਇਰ ਕਰਨ ਦਾ ਮਸਲਾ ਉਠਿਆ ਤਾਂ ਕੈਪਟਨ ਸਰਕਾਰ ਨੇ ਤਿੰਨ ਮਹੀਨੇ ਐਵੇ ਆਨੇ ਬਹਾਨੇ ਬਣਾਉਦਿਆਂ ਹੀ ਕੱਢ ਦਿਤੇ

ਹੁਣ ਪੰਜਾਬ ਕਾਂਗਰਸ ਨੇ ਨਵਾਂ ਤੋਹਫਾ ਦਿਤਾ ਹੈ ਕਿਉਕਿ ਸੰਗਤਾਂ ਹਜਾਰਾਂ ਦੀ ਗਿਣਤੀ ਵਿਚ ਕਰਤਾਰਪੁਰ ਦੇ ਦੂਰਬੀਨ ਰਾਂਹੀ ਦਰਸ਼ਨ ਕਰਦੀਆਂ ਰਹੀਆਂ ਨੇ ਇਹ ਪੱਖ ਕਾਂਗਰਸੀਆਂ ਨੂੰ ਬੜਾ ਚੁੱਭਦਾ ਆਇਆ ਹੈ ਹੁਣ 6-5-19 ਨੂੰ ਪੰਜਾਬ ਸਰਕਾਰ ਨੇ ਸੰਗਤਾਂ ਦਾ ਬਾਰਡਰ ਤਕ ਜਾਣ ਤੇ ਬਹਾਨੇ ਨਾਲ ਰੋਕ ਲਾ ਦਿਤੀ ਹੈ
ਮਤਲਬ ਸਾਫ ਹੈ ਕਿ ਲਾਂਘੇ ਦੇ ਮਸਲੇ ਤੇ ਪੰਜਾਬ ਦੀ ਕਾਂਗਰਸ ਸਰਕਾਰ ਅੰਦਰੋਂ ਵਿਰੋਧ ਵਿਚ ਹੈ ਬਸ ਬਹਾਨਾਂ ਲੱਭ ਰਹੀ ਹੈ ਕਾਂਗਰਸ ਨੇ ਇਕ ਵਾਰ ਫਿਰ ਸਾਫ ਕਰ ਦਿਤਾ ਹੈ ਕਿ ਕੁਝ ਵੀ ਹੋਵੇ ਅੰਦਰੋ ਉਹ ਪੰਜਾਬੀ ਅਤੇ ਸਿੱਖ ਦੁਸ਼ਮਣ ਪਾਰਟੀ ਹੀ ਹੈ


ਸੋ ਕਰਤਾਰਪੁਰ ਲਾਂਘੇ ਦੇ ਚਾਹਵਾਨ ਅਤੇ ਜਿਹੜੇ ਪਾਕਿਸਤਾਨ ਨਾਲ ਸੁਖਾਵੇਂ ਸਬੰਧ ਚਾਹੁੰਦੇ ਹਨ ਹੇਠ ਲਿਖੇ ਅਨੁਸਾਰ ਵੋਟਾਂ ਪਾਉਣਗੇ ਭਾਵ ਉਸ ਉਮੀਦਵਾਰ ਨੂੰ ਜਿਹੜਾ ਲਾਂਘੇ ਦੇ ਹੱਕ ਵਿਚ ਭੁਗਤਿਆ ਹੈ
ਕਰਮ ਅੰਕ
ਹਲਕਾ
ਕਿਹੜੇ ਉਮੀਦਵਾਰ ਨੂੰ ਵੋਟ ਪਾਉਣੀ ਹੈ


ਹੋਰ ਕਿਹੜੇ ਕਿਹੜੇ ਮੁਖ ਉਮੀਦਵਾਰ ਨੇ


ਕਾਰਨ
1.       
ਗੁਰਦਾਸਪੁਰ
ਸੰਨੀ ਦਿਓਲ- ਭਾਜਪਾ

  ਸੁਨੀਲ ਜਾਖੜ- ਕਾਂਗਰਸ
  ਪੀਟਰ ਮਸੀਹ- ਆਪ

ਹਾਲਾਂ ਸੁਨੀਲ ਜਾਖੜ ਨੇ ਹਮੇਸ਼ਾਂ ਲਾਂਘੇ ਦੇ ਹੱਕ ਵਿਚ ਹੀ ਬਿਆਨ ਦਿਤੇ ਹਨ ਪਰ ਜਦੋਂ ਜਦੋਂ ਉਹਦੀ ਪਾਰਟੀ ਨੇ ਲਾਂਘੇ ਦਾ ਵਿਰੋਧ ਕੀਤਾ ਤਾਂ ਇਹ ਚੁੱਪ ਰਿਹਾ ਹੈ
ਸੰਨੀ ਨੂੰ ਵੋਟ ਮਤਲਬ ਮੋਦੀ ਨੂੰ ਵੋਟ

2.       
ਅੰਮ੍ਰਿਤਸਰ
ਹਰਦੀਪ ਸਿੰਘ ਪੁਰੀ- ਭਾਜਪਾ

ਗੁਰਜੀਤ ਸਿੰਘ ਔਜਲਾ - ਕਾਂਗਰਸ
ਕੁਲਦੀਪ ਸਿੰਘ ਧਾਲੀਵਾਲ- ਆਪ

ਲਾਘੇ ਦੇ ਮਾਮਲੇ ਤੇ ਪੁਰੀ ਦਾ ਰੋਲ ਵਧੀਆ
ਗੁਰਜੀਤ ਔਜਲਾ ਵਾਹਿਦ ਪੰਜਾਬੀ ਲੀਡਰ ਹੈ ਜਿਸ ਦੇ ਪਾਰਲੀਮੈਂਟ ਡੈਲੀਗੇਸ਼ਨ ਨੇ ਨੰਗੇ ਹੋ ਕੇ ਲਾਂਘੇ ਦੀ ਵਿਰੋਧਤਾ ਕੀਤੀ ਸੀ ਜਦੋਂ ਸ਼ੱਸ਼ੀ ਥਰੂਰ ਦੀ ਅਗਵਾਈ ਵਿਚ ਡੈਲੀਗੇਸ਼ਨ ਲਿਆਂਦਾ ਸੀ

3.       
ਖਡੂਰ ਸਾਹਿਬ
ਪਰਮਜੀਤ ਕੌਰ ਖਾਲੜਾ

  ਜਗੀਰ ਕੌਰ -ਅਕਾਲੀ
ਜਸਬੀਰ ਸਿੰਘ ਡਿੰਪਾ- ਕਾਂਗਰਸ
  ਮਨਜਿੰਦਰ ਸਿੰਘ ਸਿੱਧੂ - ਆਪ

ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਜਲੀ

4.       
ਜਲੰਧਰ
ਚਰਨਜੀਤ ਸਿੰਘ ਅਟਵਾਲ -ਅਕਾਲੀ

  ਸੰਤੋਖ ਚੌਧਰੀ - ਕਾਂਗਰਸ
  ਜੋਰਾ ਸਿੰਘ -ਆਪ
ਬਲਵਿੰਦਰ ਕੁਮਾਰ - ਬਹੁਜਨ

ਜੋਰਾ ਸਿੰਘ ਨੇ ਬੇਅਦਬੀ ਮੌਕੇ ਵਧੀਆ ਰੋਲ ਨਹੀ ਨਿਭਾਇਆ
ਚੌਧਰੀ ਹੋਇਆ ਨਾਂ ਹੋਇਆਂ ਬਰਾਬਰ  ਨਾਲੇ  ਪਾਰਟੀ ਮਾੜੀ
ਬਲਵਿੰਦਰ ਨੂੰ ਕੋਈ ਜਾਣਦਾ ਨਹੀ

5.       
ਹੁਸ਼ਿਆਰਪੁਰ
ਸੋਮ ਪ੍ਰਕਾਸ਼ -(ਭਾਜਪਾ)

ਰਾਜ ਕੁਮਾਰ ਚੱਬੇਵਾਲ -ਕਾਂਗਰਸ
  ਰਵਜੋਤ ਸਿੰਘ -ਆਪ
  ਖੁਸ਼ੀ ਰਾਮ- ਬਹੁਜਨ

ਮੋਦੀ ਨੂੰ ਵੋਟ

6.       
ਅਨੰਦਪੁਰ
ਨਰਿੰਦਰ ਸਿੰਘ ਸ਼ੇਰਗਿਲ- ਆਪ

ਪ੍ਰੇਮ ਸਿੰਘ ਚੰਦੂਮਾਜਰਾ- ਅਕਾਲੀ
  ਮਨੀਸ਼ ਤਿਵਾੜੀ- ਕਾਂਗਰਸ
  ਵਿਕਰਮ ਸੋਢੀ-ਬਹੁਜਨ

ਚੰਦੂਮਾਜਰੇ ਦਾ ਲਾਂਘੇ ਦੇ ਮਸਲੇ ਤੇ ਰੋਲ ਚੰਗਾ ਨਹੀ ਸੀ ਇਸਨੇ ਅਕਾਲੀ ਹੋਣ ਦੇ ਬਾਵਜੂਦ ਲਾਂਘੇ ਦੀ ਵਕਾਲਤ ਨਾਂ ਕੀਤੀ ਡੇਲੀਗੇਸ਼ਨ ਇਹ ਵੀ ਲੈ ਕੇ ਆਇਆ ਸੀ

7.       
ਲੁਧਿਆਣਾ
ਸਿਮਰਜੀਤ ਸਿੰਘ ਬੈਂਸ- ਇਨਸਾਫ ਪਾਰਟੀ

ਮਹੇਸ਼ਇੰਦਰ ਗਰੇਵਾਲ- ਅਕਾਲੀ
  ਰਵਜੀਤ ਸਿੰਘ ਬਿੱਟੂ- ਕਾਂਗਰਸ
  ਤੇਜਪਾਲ ਸਿੰਘ - ਆਪ

ਸਿਮਰਜੀਤ ਬੈਂਸ ਦੇ ਜੋਸ਼ ਨੂੰ ਸਲੂਟ ਹੈ
8.       
ਫਤਹਿਗੜ੍ਹ ਸਾਹਿਬ
ਡਾ. ਅਮਰ ਸਿੰਘ- ਕਾਂਗਰਸ

ਮਨਵਿੰਦਰ ਸਿੰਘ ਗਿਆਸਪੁਰਾ- ਇਨਸਾਫ ਪਾਰਟੀ
  ਦਰਬਾਰਾ ਸਿੰਘ ਗੁਰੂ- ਅਕਾਲੀ
  ਬਲਦੀਪ ਸਿੰਘ ਦੂਲੋ -ਆਪ

ਅਮਰ ਸਿੰਘ ਚੰਗਾ ਬੰਦਾ ਤੇ ਲਾਂਘੇ ਦੇ ਹੱਕ ਵਿਚ
ਗਿਆਸਪੁਰਾ ਦੇ '84 ਦੇ ਕਤਲਾਮ ਬਾਬਤ ਰੋਲ ਨੂੰ ਸਲੂਟ ਹੈ ਪਰ ਸੁਣਿਐ ਉਹਦੀ ਕੰਮਪੇਨ ਢਿੱਲੀ ਚਲ ਰਹੀ ਹੈ ਇਸ ਬਾਬਤ ਹੋਰ ਜਾਣਕਾਰੀ ਦੀ ਸਾਨੂੰ ਜਰੂਰਤ ਹੈ
ਦਰਬਾਰਾ ਸਿੰਘ ਦਾ ਰੋਲ ਨਕੋਦਰ ਕਾਂਡ ਨਾਲ ਜੁੜਿਆ ਜਦੋਂ ਇਸ ਬੇਦੋਸ਼ੇ ਸਿੱਖ ਜਵਾਨ ਕਤਲ ਕਰਵਾਏ ਸਨ
ਦੂਲੋ ਦਾ ਪਿਓ ਪੱਕੀ ਕਾਂਗਰਸੀ ਸੋਚ ਰਖਦੈ

9.       
ਫਰੀਦਕੋਟ
ਮੁਹੰਮਦ ਸਦੀਕ- ਕਾਗਰਸ

  ਗੁਲਜਾਰ ਸਿੰਘ ਰਾਣੀਕੇ- ਅਕਾਲੀ
  ਸਾਧੂ ਸਿੰਘ - ਆਪ
  ਬਲਦੇਵ ਸਿੰਘ ਜੈਤੋ- ਪੇਪ

ਸਦੀਕ ਲਾਂਘੇ ਦੇ ਹੱਕ ਵਿਚ ਹੈ
ਸਾਧੂ ਸਿੰਘ ਪਿਛਲੇ 5 ਸਾਲ ਲੋਕ ਸਭਾ ਵਿਚ ਚੁੱਪ ਰਿਹਾ
ਰਣੀਕੇ ਹੋਇਆ ਨਾਂ ਹੋਇਆਂ ਬਰਾਬਰ
ਜੈਤੋ ਨੂੰ ਜਾਣਦੇ ਨਹੀ

10.   
ਫਿਰੋਜਪੁਰ
ਸ਼ੇਰ ਸਿੰਘ ਘੁਬਾਇਆ- ਕਾਂਗਰਸ

  ਸੁਖਬੀਰ ਬਾਦਲ- ਅਕਾਲੀ
  ਹਰਜਿੰਦਰ ਸਿੰਘ ਕਾਕਾ- ਆਪ

ਘੁਬਾਇਆਂ ਦੀ ਆਪਣੀ ਅਜਾਦ ਹੋਂਦ ਹੈ
ਸੁਖਬੀਰ ਨੂੰ ਬੇਅਦਬੀ ਦਾ ਸਬਕ ਜਰੂਰ ਸਿਖਾਉਣਾ ਚਾਹੀਦਾ
ਕਾਕੇ ਨੂੰ ਕੋਈ ਨਹੀ ਜਾਣਦਾ
11.   
ਬਠਿੰਡਾ
ਸੁਖਪਾਲ ਸਿੰਘ ਖਹਿਰਾ- ਪੇਪ

  ਹਰਸਿਮਰਤ ਬਾਦਲ- ਅਕਾਲੀ
ਅਮਰਿੰਦਰ ਰਾਜਾ ਵੜਿੰਗ- ਕਾਂਗਰਸ
  ਬਲਜਿੰਦਰ ਕੌਰ- ਆਪ

ਹਰਸਿਮਰਤ ਨੇ ਨੰਗਿਆਂ ਹੋ ਲਾਂਘੇ ਦੀ ਮੁਖਾਲਫਤ ਕੀਤੀ ਸੀ
ਵੜਿੰਗ ਸਿੱਖੀ ਦਾ ਦੁਸ਼ਮਣ ਹੈ ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿੰਦਾ
ਇਥੇ ਆਪ ਨੂੰ ਵੋਟ ਪਾਉਣੀ ਸੀ ਪਰ ਬਲਜਿੰਦਰ ਚੋਣ ਬਾਰੇ ਗੰਭੀਰ ਨਹੀ
ਉਮੀਦ ਕਰਦੇ ਹਾਂ ਖਹਿਰਾ ਆਖਰੀ ਦਿਨ ਤਕ ਖੜਾ ਰਹੇਗਾ

12.   
ਸੰਗਰੂਰ
ਭਗਵੰਤ ਸਿੰਘ ਮਾਨ- ਆਪ

  ਪਰਮਿੰਦਰ ਢੀਂਡਸਾ- ਅਕਾਲੀ
  ਕੇਵਲ ਸਿੰਘ ਢਿੱਲੋ- ਕਾਂਗਰਸ
  ਜਸਰਾਜ ਜੱਸੀ- ਇਨਸਾਫ

ਭਗਵੰਤ ਮਾਨ ਸਹੀ ਮਾਇਨਿਆਂ ਵਿਚ ਲੋਕ ਸੇਵਕ ਹੈ ਇਸ ਨੇ ਲਾਂਘੇ ਦੇ ਹੱਕ ਵਿਚ ਬਿਆਨ ਵੀ ਦਿਤਾ ਸੀ ਮਾਨ ਦੇ ਸਾਹਮਣੇ ਬਾਕੀ ਸਭ ਸਿਫਰ ਨੇ
ਢੀਡਸਾ ਨਾਂ ਹੋਇਆਂ ਬਰਾਬਰ ਹੈ
ਜਸਰਾਜ  ਸਿਰਫ ਵੋਟਾਂ ਕੱਟਣ ਆਇਆ ਹੈ
ਢਿੱਲੋ ਦਾ ਕੰਮ ਢਿੱਲਾ ਤੇ ਪਾਰਟੀ ਬੇਈਮਾਨ

13.   
ਪਟਿਆਲਾ
ਡਾ. ਧਰਮਵੀਰ ਗਾਂਧੀ

ਪਰਨੀਤ ਕੌਰ ਮਹਾਰਾਣੀ- ਕਾਗਰਸ
ਸੁਰਜੀਤ ਸਿੰਘ ਰੱਖੜਾ- ਅਕਾਲੀ
  ਨੀਨਾ ਮਿੱਤਲ- ਆਪ
ਧਰਮਵੀਰ ਇਮਾਨਦਾਰ ਬੰਦਾ ਪਾਰਲੀਮੈਂਟ ਵਿਚ ਬੋਲਦਾ ਹੈ
ਪਰਨੀਤ ਨੇ ਉਪ ਵਿਦੇਸ਼ ਮੰਤਰੀ ਹੋਣ ਮੌਕੇ ਲਾਂਘੇ ਦੇ ਖਿਲਾਫ ਬਿਆਨ ਦਿਤਾ ਸੀ
ਨੀਨਾ ਮਿੱਤਲ ਡਾ. ਗਾਂਧੀ ਦੇ ਸਾਹਮਣੇ ਜ਼ੀਰੋ ਹੈ
ਰੱਖੜਾ ਐਵੇ ਖਾਨਾਂਪੂਰੀ ਕਰਦਾ ਉਹਦਾ ਮਤਲਬ ਰਾਣੀ ਨੂੰ ਜਿਤਾਉਣਾ ਹੁੰਦਾ ਹੈ

No comments:

Post a Comment