Tuesday 20 November 2018

ਕਿਓ ਨਾਂ ਫੂਲਕਾ ਮਾਫੀ ਮੰਗੇ? ਆਖਿਰ ਉਹ ਸਿੱਖ ਤਾਂ ਕੇਜਰੀਵਾਲ ਦਾ ਹੀ ਹੈ

ਗੁਰੂ ਜਿੰਨਾਂ ਦੇ ਟੱਪਣੇ, ਚੇਲੇ ਜਾਣ ਛੜੱਪ

WHY SHOULDN'T PHULKA APOLOGIZE? AFTER ALL HE IS A MAN OF KEJRIWAL

ਅਦਲੀਵਾਲ (ਅੰਮ੍ਰਿਤਸਰ) ਬੰਬ ਧਮਾਕਾ


ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਆਉਣ ਤੋਂ 4 ਦਿਨ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਦੇ ਚਿੱਟੀਸਿੰਘਪੁਰਾ ਵਿਖੇ 35 ਬੇਗੁਨਾਹ ਸਿੱਖਾਂ ਦਾ ਕਤਲ ਕਰ ਦਿਤਾ ਗਿਆ ਸੀ। ਭਾਰਤੀ ਮੀਡੀਏ ਤੇ ਬਾਦਲ ਅਕਾਲੀ ਦਲ ਨੇ ਉਦੋਂ ਦੁਹਾਈ ਪਾਈ ਸੀ ਕਿ ਇਹ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਆ। ਕੇਂਦਰ ਵਿਚ ਓਦੋਂ ਵੀ ਭਾਜਪਾ- ਅਕਾਲੀ ਦਲ ਦੀ ਸਰਕਾਰ ਸੀ। ਛੇਤੀ ਹੀ ਸਿੱਖਾਂ ਦੀ ਇਕ ਟੀਮ ਜਿਸ ਵਿਚ ਸਾਬਕਾ ਜੱਜ ਅਜੀਤ ਸਿੰਘ ਬੈਂਸ, ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਲੈਫਟੀਨੈਟ ਜਨਰਲ (ਰੀਟਾਇਡ)  ਕਰਤਾਰ ਸਿੰਘ ਗਿੱਲ ਨੇ ਮੌਕੇ ਤੇ ਪਹੁੰਚ ਕੇ ਸਾਰੀ ਗਲ ਦਾ ਜਾਇਜਾ ਲਿਆ। ਇਨਾਂ ਨੇ ਸ਼ੱਕ ਜ਼ਾਹਿਰ ਕਰ ਦਿਤਾ ਕਿ ਇਹ ਫੌਜ ਦੇ ਕੁਝ ਪਾਗਲ ਅਫਸਰਾਂ ਦੀ ਆਪਣੀ ਕਰਤੂਤ ਹੀ ਹੈ। ਬਾਦ ਵਿਚ ਇਕ ਵੇਰਾਂ ਫਾਰੂਖ ਅਬਦੁਲਾ (ਸਾਬਕਾ ਮੁਖ ਮੰਤਰੀ, ਜੰਮੂ ਕਸ਼ਮੀਰ) ਨੇ ਵੀ ਇਸ਼ਾਰਾ ਦੇ ਦਿਤਾ ਕਿ ਕਤਲੇਆਮ ਵਿਚ ਕੇਂਦਰ ਦੀ ਭਾਜਪਾ ਸਰਕਾਰ ਤੇ ਸ਼ੱਕ ਜਾਂਦਾ ਹੈ। ਸੀ ਬੀ ਆਈ ਨੇ ਤਫਤੀਸ਼ ਕੀਤੀ। ਰੱਬ ਜਾਣੇ ਉਨਾਂ ਕੀ ਵੇਖਿਆ ਕਿ ਸਰਕਾਰ ਨੇ ਝੱਟ ਸੀ. ਬੀ. ਆਈ ਦੀ ਰਿਪੋਰਟ ਨੂੰ 'ਗੁਪਤ' ਐਲਾਨ ਦਿਤਾ ਤੇ ਅੱਜ ਤਕ ਉਸ ਬਾਰੇ ਭਿਣਕ ਨਹੀ ਲਗਣ ਦਿਤੀ। ਸੋ ਸ਼ੱਕ ਇਕ ਤਰਾਂ ਨਾਲ ਸੱਚ ਵਿਚ ਤਬਦੀਲ ਹੋ ਗਿਆ।

ਹੁਣ 18-11-18 ਨੂੰ ਅੰਮ੍ਰਿਤਸਰ ਲਾਗੇ 3 ਨਿਰੰਕਾਰੀ ਸਿੱਖ ਮਾਰੇ ਗਏ ਹਨ। ਇਸ ਬਾਬਤ ਭਵਿਖਬਾਣੀ ਭਾਰਤੀ ਫੌਜ ਮੁਖੀ ਨੇ ਪਹਿਲਾਂ ਹੀ ਕਰ ਦਿਤੀ ਸੀ ਕਿ ਕੋਈ ਵਾਰਦਾਤ ਹੋ ਸਕਦੀ ਹੈ। ਇਸ ਸਬੰਧ ਵਿਚ ਆਮ ਪਾਰਟੀ ਦੇ ਐਮ ਐਲ ਏ ਐਚ ਐਸ ਫੂਲਕਾ ਨੇ ਝੱਟ ਬਿਆਨ ਦੇ ਦਿਤਾ ਕਿ ਇਸ ਵਾਰਦਾਤ ਨੂੰ ਫੌਜ ਮੁੱਖੀ ਦੀ ਭਵਿਖਬਾਣੀ ਨਾਲ ਜੋੜ ਕੇ ਵੇਖਿਆ ਜਾਵੇ ਕਿਉਕਿ 31 ਜਨਵਰੀ 2017 ਨੂੰ ਮੌੜ ਮੰਡੀ ਹੋਏ ਬੰਬ ਬਲਾਸਟ ਜਿਸ ਵਿਚ 7 ਲੋਕ ਮਾਰੇ ਗਏ ਸਨ ਓਦੋਂ ਵੀ ਸ਼ੱਕ ਸਿੱਖਾਂ ਤੇ ਕੀਤਾ ਗਿਆ ਸੀ ਕਿਉਕਿ ਰੈਲੀ ਸਿਰਸਾ ਸਾਧ ਦੇ ਕੁੜਮ ਹਰਮਿੰਦਰ ਜੱਸੀ ਦੀ ਸੀ ਜਿਸ ਲਾਗੇ ਬਲਾਸਟ ਹੋਇਆ। ਪੁਲਿਸ ਪੜਤਾਲ ਤੋਂ ਸਾਬਤ ਹੋ ਗਿਆ ਕਿ ਬਲਾਸਟ ਸਿਰਸੇ ਵਾਲਿਆਂ ਆਪ ਹੀ ਕਰਵਾਇਆ ਸੀ। ਬਾਦ ਵਿਚ ਕੇਸ ਢਿਲਾ ਪੈ ਗਿਆ। ਸੋ ਫੂਲਕਾ ਦਾ ਕਹਿਣਾ ਬਿਲਕੁਲ ਜ਼ਾਇਜ ਤੇ ਸੁਭਾਵਕ ਸੀ।
ਪਰ ਜਿਵੇ ਫੂਲਕਾ ਦਾ ਬਿਆਨ ਪ੍ਰੈਸ ਵਿਚ ਆਇਆ। ਵਿਰੋਧਤਾ ਹੋਈ ਤਾਂ ਫੂਲਕਾ ਨੇ ਝੱਟ ਮਾਫੀ ਮੰਗ ਲਈ। ਫੂਲਕਾ ਦਾ ਵੀ ਕਸੂਰ ਨਹੀ ਕਿਉਕਿ ਇਸ ਦੇ ਰਹਿਨੁਮਾ ਅਰਵਿੰਦ ਕੇਜਰੀਵਾਲ ਨੇ ਵੀ ਬਿਕਰਮ ਮਜੀਠਿਆ ਕੋਲੋਂ ਲਿਖਤੀ ਮਾਫੀ ਮੰਗ ਲਈ ਸੀ। ਹਾਲਾਂ ਕਿ ਮਜੀਠੀਏ ਤੇ ਇਲਜਾਮ ਜਿਓ ਤੇ ਤਿਓ ਹਨ।
ਯਾਦ ਰਹੇ ਫੂਲਕਾ ਤੇ ਵੀ ਇਲਜਾਮ ਲੱਗੇ ਨੇ ਕਿ ਇਸ ਨੇ 84 ਕਤਲੇਆਮ ਦੇ ਕੇਸਾਂ ਵਿਚ ਸਰਕਾਰ ਦੇ ਸੇਫਟੀ ਵਾਲਵ ਦੇ ਤੌਰ ਤੇ ਹੀ ਭੂਮਿਕਾ ਨਿਭਾਈ ਹੈ। ਕਿਸੇ ਵੀ ਕੇਸ ਨੂੰ ਟਿਕਾਣੇ ਨਹੀ ਲੱਗਣ ਦਿਤਾ ਗਿਆ। ਸੋ ਇਨਾਂ ਦਾਲ-ਫੁਲਕਿਆਂ ਤੋਂ ਵੀ ਸਿੱਖ ਜਿਆਦਾ  ਉਮੀਦਾਂ ਨਾਂ ਲਾਉਣ।

ਫੂਲਕਾ ਦੇ ਤੇ ਹੋਰ ਬਿਆਨ




ਐੱਚ.ਐੱਸ. ਫੂਲਕਾ ਦਾ ਯੂ-ਟਰਨ, ਕਿਹਾ- 'ਫੌਜ ਨਹੀਂ ਕਾਂਗਰਸ 'ਤੇ ਸਾਧਿਆ ਸੀ ਨਿਸ਼ਾਨਾ'



CHITTISINGHPORA MASSACRE CASE 


ਸਿੱਖ ਰਾਜਨੀਤਕ ਕਾਰਕੁੰਨ ਮਨਜੀਤ ਸਿੰਘ ਭੋਮਾ ਦਾ ਫੌਜ ਮੁਖੀ ਦੇ ਬਿਆਨ ਦਾ ਖੰਡਣ ਕਰਦਾ ਬਿਆਨ

ਸੈਨਾ ਮੁਖੀ ਦੇ ਫਿਰਕੂ ਬਿਆਨ ਦਾ ਨੋਟਿਸ ਲੈ ਕੇ ਤੁਰੰਤ ਅਹੁੱਦੇ ਤੋਂ ਹਟਾਇਆ ਜਾਵੇ = ਭੋਮਾਂ, ਪੀਰਮੁਹੰਮਦ, 

ਜੰਮੂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਡਾ:ਮਨਜੀਤ ਸਿੰਘ ਭੋਮਾਂ, ਸ ਕਰਨੈਲ ਸਿੰਘ ਪੀਰਮੁਹਮੰਦ ਸ ਸਰਬਜੀਤ ਸਿੰਘ ਜੰਮੂ ਅਤੇ ਹੋਂਦ ਛਿੱਲੜ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਇੱਕ ਸਾਂਝੇ ਬਿਆਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸੈਨਾ ਮੁਖੀ ਜਨਰਲ ਬਿਪਨ ਰਾਵਤ ਨੂੰ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ ਕਿਉਂਕਿ ਉਸਨੇ ਆਪਣੇ ਅਹੁਦੇ ਦੀ ਮਰਯਾਦਾ ਤੇ ਜਾਬਤੇ ਦੀ ਉਲੰਘਣਾ ਕਰਕੇ ਪੰਜਾਬ ਦੇ ਹਾਲਾਤਾਂ ਬਾਰੇ ਬਿਨਾਂ ਸਿਰ ਪੈਰ ਬਿਆਨ ਦਿੱਤਾ ਹੈ। ਜਦੋ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਕਦੇ ਵੀ ਅਜਿਹੀ ਸਥਿਤੀ ਬਾਰੇ ਕੋਈ ਸੰਕੇਤ ਨਹੀਂ ਦਿੱਤਾ। ਉਨ੍ਹਾਂ ਵੱਲੋਂ ਬਾਹਰੀ ਅਤੇ ਅੰਦਰੂਨੀ ਹਾਲਾਤਾਂ ਬਾਰੇ ਕੀਤੀ ਜਾ ਰਹੀ ਸਿਆਸੀ ਅਤੇ ਫਿਰਕੂ ਬਿਆਨਬਾਜ਼ੀ ਅਨੁਸਾਸ਼ਨ ਅਤੇ ਵਿਧਾਨ ਦੀ ਉਲੰਘਣਾ ਹੈ। ਭਾਰਤ ਦੇ ਸੰਵਿਧਾਨਕ ਪ੍ਰਬੰਧ ਵਿੱਚ ਫੌਜ ਦਾ ਮੁਖੀ ਇਕ ਸਰਕਾਰੀ ਮੁਲਾਜ਼ਮ ਹੈ। ਉਸ ਨੂੰ ਦੇਸ਼ ਦੇ ਸਿਆਸੀ ਰਹਿਨੁਮਾ ਦਾ ਦਰਜਾ ਨਹੀਂ ਦਿੱਤਾ ਗਿਆ। ਫੌਜ ਦੇ ਮੁਖੀ ਨੂੰ ਇਕ ਮਰਿਆਦਾ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਮੁੱਦਿਆਂ ਬਾਰੇ ਸਿਆਸੀ ਬਿਆਨਬਾਜ਼ੀ ਦਾ ਉਸ ਨੂੰ ਕੋਈ ਅਧਿਕਾਰ ਨਹੀਂ। ਇਹ ਬੇਹੱਦ ਚਿੰਤਾ ਵਾਲੀ ਗੱਲ ਹੈ ਕਿ ਭਾਰਤੀ ਫੌਜ ਦੇ ਮੌਜੂਦਾ ਮੁਖੀ ਜਰਨਲ ਵਿਪਨ ਰਾਵਤ ਕੌਮੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਲਗਾਤਾਰ ਬੇਲੋੜੀ ਅਤੇ ਵਿਵਾਦਗ੍ਰਸਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਦਾ ਜਦੋਂ ਜੀਅ ਕਰਦਾ ਹੈ ਉਹ ਗੁਆਂਢੀ ਦੇਸ਼ ਖਿਲਾਫ ਬਿਆਨ ਜਾਰੀ ਕਰ ਦਿੰਦੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਰੋਕ ਨਹੀਂ ਰਹੀ। ਵਿਦੇਸ਼ੀ ਮਾਮਲਿਆਂ ਬਾਰੇ ਬਿਆਨ ਪ੍ਰਧਾਨ ਮੰਤਰੀ ਜਾਂ ਵਿਦੇਸ਼ ਮੰਤਰੀ ਹੀ ਦੇ ਸਕਦੇ ਹਨ। ਫੌਜੀ ਮੁਖੀ ਨੇ ਹੁਣ ਆਪਣੇ ਅਹੁਦੇ ਦੀ ਮਰਿਆਦਾ ਨੂੰ ਉਲੰਘਦੇ ਹੋਏ ਪੰਜਾਬ ਦੇ ਹਾਲਾਤਾਂ ਬਾਰੇ ਬਿਨਾ ਸਿਰ ਪੈਰ ਬਿਆਨ ਦਿੱਤਾ ਹੈ। ਫਿਰਕੂ ਨਜ਼ਰੀਏ ਵਾਲਾ ਇਹ ਬਿਆਨ ਬਹੁਤ ਹੀ ਇਤਰਾਜ਼ਯੋਗ ਹੈ। ਇਸ ਬਿਆਨ ਵਿੱਚ ਫੌਜੀ ਮੁਖੀ ਨੇ ਆਖਿਆ ਹੈ ਕਿ 'ਪੰਜਾਬ ਦੇ ਹਾਲਾਤ ਠੀਕ ਨਹੀਂ, ਜੇ ਜਲਦੀ ਐਕਸ਼ਨ ਨਾ ਲਿਆ ਗਿਆ ਤਾਂ ਬਹੁਤ ਦੇਰ ਹੋ ਜਾਏਗੀ।' ਉਨ੍ਹਾਂ ਦੇ ਇਸ ਬਿਆਨ ਦਾ ਆਧਾਰ ਕੀ ਹੈ ਇਸ ਬਾਰੇ ਵੀ ਕੋਈ ਤੱਥ ਸਾਂਝੇ ਨਹੀਂ ਕੀਤੇ ਗਏ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਵੀ ਅਜਿਹੀ ਸਥਿਤੀ ਬਾਰੇ ਕਦੇ ਕੋਈ ਸੰਕੇਤ ਨਹੀਂ ਦਿੱਤਾ। ਫੌਜੀ ਮੁਖੀ ਦੇ ਬਿਆਨ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਉਹ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ ਤਾਂ ਜੋ ਪੰਜਾਬ ਵਿੱਚ 1984 ਦੀ ਤਰ੍ਹਾਂ ਫੌਜ ਰਾਹੀਂ ਸਿੱਖ ਭਾਈਚਾਰੇ 'ਤੇ ਇਕ ਵਾਰ ਫਿਰ ਜ਼ੁਲਮ ਢਾਇਆ ਜਾਵੇ। ਫੌਜੀ ਮੁਖੀ ਦਾ ਇਹ ਬਿਆਨ ਕੇਵਲ ਇਤਰਾਜ਼ਯੋਗ ਹੀ ਨਹੀਂ ਹੈ ਸਗੋਂ ਇਹ ਇਕ ਵੱਡੀ ਸਾਜਿਸ਼ ਦਾ ਹਿੱਸਾ ਮਾਲੂਮ ਹੁੰਦਾ ਹੈ। ਕੁਝ ਸਿੱਖ ਵਿਰੋਧੀ ਤਾਕਤਾਂ ਲਗਾਤਾਰ ਇਸ ਤਰ੍ਹਾਂ ਦੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਪੰਜਾਬ ਵਿੱਚ ਸਿੱਖ ਭਾਈਚਾਰੇ ਦੀ ਆਵਾਜ਼ ਨੂੰ ਦਬਾਇਆ ਜਾਵੇ। ਜਦੋਂ ਵੀ ਸਿੱਖ ਭਾਈਚਾਰਾ ਆਪਣੇ ਨਾਲ ਹੋਈ ਬੇਇਨਸਾਫੀ ਸਬੰਧੀ ਇਨਸਾਫ ਲੈਣ ਲਈ ਆਵਾਜ਼ ਉਠਾਉਂਦਾ ਹੈ ਤਦ ਹੀ ਦੇਸ਼ ਨੂੰ ਖਤਰੇ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਮਕਸਦ ਸਾਫ ਹੈ ਕਿ ਸਿੱਖ ਭਾਈਚਾਰੇ ਨੂੰ ਲੋਕਤੰਤਰੀ ਤਰੀਕੇ ਨਾਲ ਵੀ ਆਪਣੀ ਆਵਾਜ਼ ਉਠਾਉਣ ਦਾ ਅਧਿਕਾਰ ਨਹੀਂ ਹੈ। ਫੌਜੀ ਮੁਖੀ ਅਜਿਹਾ ਮਾਹੌਲ ਬਣਾ ਰਹੇ ਹਨ ਕਿ ਸਿੱਖਾਂ ਵਿੱਚ ਡਰ ਅਤੇ ਦਹਿਸ਼ਤ ਫੈਲ ਜਾਵੇ ਅਤੇ ਉਹ ਘਰਾਂ ਵਿੱਚ ਜਾ ਵੜਨ। ਦੂਸਰੇ ਪਾਸੇ ਇਸ ਬਿਆਨ ਰਾਹੀਂ ਉਹ ਅਜਿਹਾ ਮਾਹੌਲ ਤਿਆਰ ਕਰ ਰਹੇ ਹਨ ਕਿ ਪੰਜਾਬ ਵਿੱਚ ਫਿਰ ਫੌਜ ਤਾਇਨਾਤ ਕਰਕੇ ਸਿੱਖ ਭਾਈਚਾਰੇ ਉੱਪਰ ਜ਼ੁਲਮ ਢਾਏ ਜਾਣ ਪੰਜਾਬ ਨੂੰ ਉਜਾੜਿਆ ਜਾਵੇ। ਇਸ ਸਾਜਿਸ਼ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਫੌਜੀ ਮੁਖੀ ਦੀ ਮਾਨਸਿਕਤਾ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਿਹਾ। ਇਸ ਲਈ ਅਜਿਹੇ ਫਿਰਕੂ ਜਰਨਲ ਨੂੰ ਫੌਜ ਦੇ ਮੁਖੀ ਵਜੋਂ ਤੁਰੰਤ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾਵੇ। ਦੇਸ਼ ਦੀ ਨਿਆਪਾਲਿਕਾ ਨੂੰ ਵੀ ਇਸ ਬਿਆਨਬਾਜ਼ੀ ਦਾ ਖੁਦ ਨੋਟਿਸ ਲੈਣਾ ਚਾਹੀਦਾ ਹੈ ਅਤੇ ਜਵਾਬਦੇਹੀ ਲਈ ਫੌਜੀ ਮੁਖੀ ਨੂੰ ਅਦਾਲਤ ਵਿੱਚ ਤਲਬ ਕੀਤਾ ਜਾਵੇ।






No comments:

Post a Comment