Tuesday 19 June 2018

ਪੜੋ। ਗੁਰਬਾਣੀ ਦੀ ਬੇਅਦਬੀ ਕਰਾਉਣ ਵਿਚ ਸਿਰਸੇ-ਵਾਲੇ ਨੂੰ ਕੀ ਫਾਇਦਾ ਮਿਲਦਾ ਹੈ?

WHAT DOES SIRSA-BABA GAIN IN GURBANI DESECRATION?


ਵਿਦਿਆਰਥੀ ਨੂੰ ਪਹਾੜੇ ਨਾਂ ਆਉਦੇ ਹੋਣ ਤੇ ਤੁਸੀ ਉਨੂੰ ਗੁਣਾਂ ਜਾਂ ਭਾਗ ਕਰਨਾਂ ਸਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਫੇਲ ਹੀ ਹੋਵੋਗੇ। ਪ੍ਰਚਾਰਕ ਦੇ ਤੌਰ ਤੇ ਇਹ ਗਲ ਮੇਰੇ ਤੇ ਪੂਰੀ ਢੁੱਕਦੀ ਹੈ।
ਗੱਲ ਕੁਝ ਇਸਤਰਾਂ ਹੋਈ ਕਿ ਪਰਸੋਂ ਬੇਅਦਬੀ ਬਾਰੇ ਗੱਲਾਂ ਚਲ ਰਹੀਆਂ ਸਨ ਕਿ ਵੀਰ ਗੁਰਿੰਦਰ ਸਿੰਘ ਨੇ ਸਵਾਲ ਕਰ ਦਿਤਾ, "ਸਰਸੇ ਵਾਲੇ ਨੂੰ ਕੀ ਮਜਬੂਰੀ ਸੀ ਕਿ ਉਹ ਬੇਅਦਬੀ ਕਰਵਾਉਦਾ? ਉਹ ਕਿਓ ਕਰਵਾਏਗਾ?"
ਗੁਰਿੰਦਰ ਦਾ ਸਵਾਲ ਠੀਕ ਸੀ। ਕਸੂਰ ਸਾਡਾ ਵੀ ਨਹੀ, ਕਿਉਕਿ ਅਸੀ ਇਹ ਗਲ ਸੈਂਕੜੇ ਵਾਰੀ ਲਿਖ ਚੁੱਕੇ ਹਾਂ ਕਿ ਸਿਰਸੇ ਵਾਲੇ ਸਾਧ ਨੂੰ ਬੇਅਬਦੀ ਕਰਵਾਉਣ ਨਾਲ ਕੀ ਮਿਲਣਾ ਸੀ?
ਸੋ ਸੁਣੋ ਸਿਰਸੇ ਵਾਲਾ ਕੀ ਹਾਸਲ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ:-

1. ਗੁਰਮੀਤ ਰਾਮ ਰਹੀਮ ਤੋਂ ਪਹਿਲੋਂ ਡੇਰੇ ਦਾ ਗੁਰੂ ਸੀ ਸ਼ਾਹ ਸਤਨਾਮ। ਅਫਵਾਹਾਂ ਨੇ ਕਿ ਗੁਰਮੀਤ ਦੀ ਮਾਂ ਦੀ ਸਤਨਾਮ ਬਾਬੇ ਨਾਲ ਕੁਝ ਜਿਆਦਾ ਹੀ ਨੇੜਤਾ ਸੀ। ਗੁਰਮੀਤ ਦਾ ਪਿਤਾ ਗੰਗਾਨਗਰ ਰਾਜਸਥਾਨ ਦਾ ਗਰੀਬ ਜੱਟ ਸੀ।
2. ਅਫਵਾਹ ਹੈ ਕਿ ਗੁਰਮੀਤ ਨੇ  ਗੱਦੀ ਹਥਿਆਉਣ ਲਈ ਗੁਰਜੰਟ ਸਿੰਘ ਰਾਜਸਥਾਨੀ ਨਾਂ ਦੇ ਖਾਲਿਸਤਾਨੀ ਦੀ ਮਦਦ ਲਈ। ਬਾਬੇ ਸਤਿਨਾਮ ਦੀ ਲੱਤ ਨਾਲ ਬੰਬ (ਅਸਲ ਵਿਚ ਬਿਜਲੀ ਦਾ ਕਿਪੈਸਟਰ) ਲਵੇਟ ਦਿਤਾ ਗਿਆ ਤੇ ਬਾਬੇ ਨੂੰ ਕਹਿ ਦਿਤਾ ਕਿ "ਇਹ ਬੰਬ ਹੈ, ਜਦੋਂ ਇਨੂੰ ਕੋਈ ਖੋਲਣ ਦੀ ਕੋਸ਼ਿਸ਼ ਕਰੇਗਾ। ਇਹ  ਬੰਬ ਚਲ ਜਾਏਗਾ। ਇਨੂੰ ਸਿਰਫ ਅਸੀ ਹੀ ਖੋਲ ਸਕਦੇ ਹਾਂ। ਅਸੀ ਓਦੋਂ ਖੋਲਾਂਗੇ ਜਦੋਂ ਤੂੰ ਆਪਣਾ ਵਾਰਸ ਗੁਰਮੀਤ ਨੂੰ ਬਣਾਏਗਾ। ਤੂੰ ਮਜ਼ੇ ਲਏ ਨੇ ਹੁਣ ਕਿਓ ਨਹੀ ਗੁਰਮੀਤ ਨੂੰ ਆਪਣਾ ਵਾਰਸ ਐਲਾਨਦਾ?"
ਗੁਰਮੀਤ ਰਾਮ ਰਹੀਮ ਦੀ ਪੁਰਾਣੀ ਤਸਵੀਰ
ਜਦੋਂ ਉਹ ਟਰੱਕ ਡਰਾਈਵਰ ਸੀ।
ਨਾਲ ਉਸਦੀ ਪਤਨੀ ਤੇ ਬੱਚੇ ਨੇ।
3. ਸਹਿਮੇ ਹੋਏ ਬਾਬੇ ਨੇ ਗੁਰਮੀਤ ਨੂੰ ਆਪਣਾ ਵਾਰਸ ਐਲਾਨ ਦਿਤਾ। ਕੁਝ ਚਿਰ ਬਾਦ ਬਾਬੇ ਨੂੰ ਟੀਕਾ ਲਾ ਕੇ ਸਦਾ ਦੀ ਨੀਂਦ ਸਵਾ ਦਿਤਾ ਗਿਆ।
4. ਗੁਰਮੀਤ ਓਦੋਂ ਟਰੱਕ ਡਰਾਈਵਰ ਸੀ ਤੇ ਰੂਹਾਨੀਅਤ ਦੇ ਮਸਲਿਆਂ ਤੋਂ ਉਕਾ ਹੀ ਸੱਖਣਾ ਸੀ। ਲੱਖਾਂ ਲੋਕਾਂ ਦਾ ਉਹ ਗੁਰੂ ਬਣ ਗਿਆ ਤਾਂ ਇਹਦੀਆਂ ਜਦੋਂ ਬੇਥਵੀਆਂ ਦਾ ਜਿਸ ਵੀ ਬੰਦੇ ਬੇ ਵਿਰੋਧ ਕੀਤਾ ਉਨੂੰ ਕੁੱਟਿਆ ਗਿਆ। ਡੇਰੇ ਦੇ ਮੈਨੇਜਰ ਫਕੀਰ ਚੰਦ ਨੇ ਇਨੂੰ ਸਮਝਾਉਣਾ ਚਾਹਿਆ ਤਾਂ ਪਹਿਲਾਂ ਤਾਂ ਇਨੇ ਫਕੀਰ ਚੰਦ ਨੂੰ ਕੁਟਾਪਾ ਚੜਵਾਇਆ ਫਿਰ ਕੁਝ ਦਿਨਾਂ ਬਾਦ ਸਿੱਧਾ ਗੱਡੀ ਹੀ ਚਾੜ ਦਿਤਾ।
5. ਹੌਲੀ ਹੌਲੀ ਜਦੋਂ ਗੁਰਮੀਤ ਨੇ ਵੇਖਿਆ ਕਿ ਇਲਾਕੇ ਦੇ ਹੁਕਮਰਾਨ ਤਾਂ ਆ ਆ ਪੈਰੀ ਪੈ ਰਹੇ ਹਨ ਤਾਂ ਗੁਰਮੀਤ ਦਾ ਜੁਰਮ ਵਿਚ ਹੌਸਲਾ ਵੱਧ ਗਿਆ। ਉਹ ਫਿਰ ਇਕ ਤੋਂ ਬਾਦ ਇਕ ਕਰਕੇ ਆਪਣੇ ਵਿਰੋਧੀ ਟਿਕਾਣੇ ਲਾਉਦਾ ਗਿਆ। ਚੋਣਾਂ ਮੌਕੇ ਲੀਡਰਾਂ ਦੀ ਲਗਦੀ ਲਾਈਨ ਤੋਂ ਗੁਰਮੀਤ ਵਿਚ ਹੋਰ ਵੀ ਸਰੂਰ ਆ ਗਿਆ।
6. ਆਪਣੀ ਹਵੱਸ ਮਿਟਾਉਣ ਲਈ ਇਸ ਨੇ ਸ਼ਰਧਾਲੂਆਂ ਦੀਆਂ ਕੋਈ 40-50 ਧੀਆਂ ਸ਼੍ਰੇਆਮ ਹੀ ਡੇਰੇ ਵਿਚ ਰੱਖ ਲਈਆਂ।
7. ਸੰਨ 2001 ਵਿਚ ਇਕ ਲੜ੍ਹਕੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਡੇਰੇ ਵਿਚ ਹੋ ਰਹੇ ਸੈਕਸ ਸਕੈਂਡਲ ਦਾ ਪੜਦਾਫਾਸ਼ ਕਰ ਦਿਤਾ। ਉਸ ਸੂਰਬੀਰ ਧੀ ਨੇ ਇਸ ਚਿੱਠੀ ਦੀਆਂ ਕਾਪੀਆਂ ਸੁਪਰੀਮ ਕੋਰਟ, ਹਾਈ ਕੋਰਟ, ਮੁੱਖ ਮੰਤਰੀ ਹਰਿਆਣਾ, ਡੀ ਸੀ ਸਿਰਸਾ, ਐਸ ਐਸ ਪੀ ਸਿਰਸਾ ਤੇ ਮੀਡੀਆ ਨੂੰ ਵੀ ਕਰ ਦਿਤੀਆਂ।
ਬਾਬੇ ਨੇ  ਉਸ ਕੁੜੀ ਦਾ ਮਾਮਾ ਰਣਜੀਤ ਸਿੰਘ ਗੱਡੀ ਚੜਵਾ ਦਿਤਾ ਜੋ ਡੇਰੇ ਦੇ ਪ੍ਰਬੰਧਕਾਂ ਵਿਚੋਂ ਸੀ। ਬਾਬੇ ਨੂੰ ਸ਼ੱਕ ਸੀ ਕਿ ਰਣਜੀਤ ਦੇ ਕਹਿਣ ਤੇ ਹੀ ਕੁੜੀ ਨੇ ਸ਼ਕਾਇਤ ਕੀਤੀ ਹੈ। ਸਿਰਸੇ ਦੇ ਇਕ ਪਤ੍ਰਕਾਰ ਰਾਮਚੰਦਰ ਛਤ੍ਰਪਤੀ ਨੂੰ ਵੀ ਮਾਰ ਦਿਤਾ ਗਿਆ। ਅਫਵਾਹਾਂ ਨੇ ਕਿ ਬਾਬੇ ਨੇ ਕੋਈ 6-7 ਮਸ਼ਹੂਰ ਬੰਦੇ ਸਦਾ ਦੀ ਨੀਂਦੇ ਸਵਾਏ ਸਨ।

8. ਇਸ ਤੋਂ ਬਾਦ ਫਿਰ ਮਾਮਲੇ 'ਚ ਮੋੜ ਆਉਦਾ ਹੈ। ਡੇਰੇ ਦੇ ਪੰਜ ਮੈਂਬਰ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪੇਈ ਨੂੰ ਮਿਲਦੇ ਹਨ। ਇਸ ਮਿਲਣੀ ਲਈ ਸ਼ਿਫਾਰਸ਼ ਪੰਜਾਬ ਦੇ ਕਿਸੇ ਲੀਡਰ ਨੇ ਕੀਤੀ ਸੀ। ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਕਿ ਸਿਰਸਾ ਡੇਰਾ ਦੇਸ਼ ਦੀ ਅਖੰਡਤਾ ਬਣਾਈ ਰੱਖਣ ਲਈ ਵੱਡਾ ਯੋਗਦਾਨ ਪਾ ਰਿਹਾ ਹੈ ਇਸ ਕਰਕੇ ਇਸ ਦੇ ਸਾਰੇ ਗੁਨਾਹ ਮਾਫ ਹੋਣੇ ਚਾਹੀਦੇ ਨੇ। ਸੀ ਬੀ ਆਈ ਢਿੱਲੀ ਪੈ ਜਾਂਦੀ ਹੈ।
9. ਹਾਈ ਕੋਰਟ ਨੂੰ ਚੁੱਪ ਕਰਾਉਣ ਵਾਸਤੇ 26 ਅਕਤੂਬਰ 2005 ਨੂੰ ਸਿਰਸਾ ਡੇਰੇ ਨੇ ਚੰਡੀਗੜ੍ਹ ਵਿਚ ਮੁਜਾਹਰਾ ਕੀਤਾ। ਇਹ ਚੰਡੀਗੜ੍ਹ ਦੇ ਇਤਹਾਸ ਦਾ ਸੱਭ ਤੋਂ ਵੱਡਾ ਮੁਜਾਹਰਾ ਸੀ। ਇਸ ਵਿਚ ਮੁਜਾਹਰੇ ਦੇ ਲੀਡਰਾਂ ਜੋ ਬਿਆਨ ਦਿਤੇ ਉਹ ਗੌਰ ਕਰਨ ਲਾਇਕ ਹਨ, "ਸਾਡਾ ਡੇਰਾ ਦੇਸ਼ ਦੀ ਅਖੰਡਤਾ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ ਇਸ ਦੇ ਬਾਵਜੂਦ ਸਰਕਾਰ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।" ਪਰ ਇਹ ਅਖੰਡਤਾ ਵਾਲੀ ਗਲ ਹਰ ਕਿਸੇ ਦੇ ਸਮਝ ਨਹੀ ਸੀ ਆ ਰਹੀ। ਡੇਰੇ ਦੇ ਸਲਾਹਕਾਰਾਂ ਨੇ ਕਿਹਾ ਕਿ ਕਾਰਵਾਈ ਸਿੱਧੀ (ਡਾਇਰੈਕਟ) ਤੇ ਸਪੱਸ਼ਟ ਹੋਣੀ ਚਾਹੀਦੀ ਹੈ।
10. ਕਿਉਕਿ ਖਾਲਸਾ-ਪੰਥ-ਵਿਰੋਧੀ ਨੂੰ ਅੰਮ੍ਰਿਤਧਾਰੀ ਸਿੱਖ ਬਹੁਤ ਚੁੱਭਦੇ ਹਨ ਸੋ ਬਾਬੇ ਨੇ ਪਾਹੁਲ ਛਕਾਉਣ ਦਾ ਮਜਾਕ ਬਣਾਉਣ ਦੀ ਠਾਣ ਲਈ। ਗੁਰਮੀਤ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨ ਲਈ ਤੇ ਮਿੱਠਾ ਰੰਗੀਨ ਪਾਣੀ (ਜਾਮ ਇ ਇਨਸਾਨ) ਆਪਣੇ ਸ਼ਰਧਾਲੂਆਂ ਨੂੰ ਛਕਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੰਘ (ਸ਼ੇਰ) ਸਾਜੇ ਸਨ ਗੁਰਮੀਤ ਨੇ ਕਿਹਾ ਮੈ ਬੰਦੇ ਨੂੰ ਇਨਸਾਨ ਬਣਾਵਾਂਗਾ। ਤੇ ਹਰ ਸ਼ਰਧਾਲੂ ਨੂੰ ਕਹਿ ਦਿਤਾ ਕਿ ਆਪਣੇ ਨਾਂ ਨਾਲ ਸਿੰਘ ਜਾਂ ਕੁਮਾਰ ਦੀ ਥਾਂ ਇਨਸਾਨ ਜਾਂ ਇਨਸਾਂ ਲਿਖੋ।
ਬਾਬੇ ਨੇ ਪੂਰਾ ਪੂਰਾ ਸਫੇ ਦੇ ਇਸ਼ਤਿਹਾਰ ਪੰਜਾਬ ਦੀਆਂ ਅਖਬਾਰਾਂ ਨੂੰ ਦੇ ਦਿਤੇ। ਵਿਚ ਜਾਮੇ ਇਨਸਾਨ ਪਿਲਾਉਦੇ ਹੋਏ ਦੀਆਂ ਤਸਵੀਰਾਂ। (ਯਾਦ ਰਹੇ 2001 ਵਿਚ ਜਦੋਂ ਉਸ ਦਲੇਰ ਬੀਬੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਤਾਂ ਕਾਪੀਆਂ ਪ੍ਰੈਸ ਨੂੰ ਵੀ ਜਾਰੀ ਕੀਤੀਆਂ ਸਨ। ਜਦੋਂ ਪਤ੍ਰਕਾਰਾਂ ਨੇ ਬਾਬੇ ਦਾ ਪੱਖ ਲੈਣਾ ਚਾਹਿਆ ਤਾਂ ਬਾਬੇ ਨੇ ਪੂਰੇ ਪੂਰੇ ਸਫੇ ਦੇ ਇਸ਼ਤਿਹਾਰ ਅਖਬਾਰਾਂ ਨੂੰ ਜਾਰੀ ਕਰ ਦਿਤੇ ਸਨ। ਅਖਬਾਰਾਂ ਚੁੱਪ ਹੋ ਗਈਆਂ ਸਨ। ਸਿਰਫ ਚੰਡੀਗੜ੍ਹ ਦੇ ਇਕ ਛੋਟੇ ਜਿਹੇ ਅਖਬਾਰ 'ਦੇਸ ਸੇਵਕ' ਨੂੰ ਮਾਲ ਨਹੀ ਸੀ ਮਿਲਿਆ ਤੇ ਉਸ ਨੇ ਇਹ ਸਾਰਾ ਭਾਂਡਾ ਵਿਚ ਚੌਰਾਹੇ ਭੰਨ ਦਿਤਾ।)
11. ਪਰ ਕੋਈ ਸਿੱਖ ਕੁਸਕਿਆ ਨਹੀ ਸੀ। ਫਿਰ ਬਠਿੰਡੇ ਦੇ ਇਕ ਅਕਾਲੀ ਲੀਡਰ ਨੇ ਅਕਾਲ ਤਖਤ ਕੋਲ ਬਾਬੇ ਦੀ ਸ਼ਕਾਇਤ ਕੀਤੀ। ਅਫਵਾਹ ਹੈ ਕਿ ਡੇਰੇ ਨੇ ਆਪ ਕਹਿ ਕੇ ਸ਼ਕਾਇਤ ਕਰਵਾਈ ਸੀ।
12. ਓਸੇ "ਅਖੰਡਤਾ" ਵਾਲੇ ਮਸਲੇ ਨੂੰ ਅੱਗੇ ਤੋਰਨ ਲਈ ਫਿਰ ਗੁਰਬਾਣੀ ਦੀ ਬੇਅਦਬੀ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਜੋ ਬਾਦਸਤੂਰ ਜਾਰੀ ਹੈ ਹਾਲਾਂ ਬਾਬਾ ਬਰਫ ਵਿਚ ਲੱਗ ਗਿਆ ਹੈ, ਤਾਂ ਵੀ।
13. ਇਹ ਵੀ ਅਫਵਾਹ ਹੈ ਕਿ ਬੇਅਦਬੀ ਮਸਲੇ ਵਿਚ ਆਰੀਆ ਸਮਾਜੀ ਜਿਹੀਆਂ ਪੰਥ ਵਿਰੋਧੀ ਤਾਕਤਾਂ ਮੁਜਰਮਾਂ ਦਾ ਮਾਰਗਦਰਸ਼ਨ ਤੇ ਮਾਇਕ ਸਹਾਇਤਾ ਦੇ ਰਹੀਆਂ ਹਨ। ਕੋਈ ਕਹਿੰਦਾ ਹੈ ਕਿ ਇਸ ਵਿਚ ਆਰ ਐਸ ਐਸ ਦਾ ਹੱਥ ਹੈ। ਕੋਈ ਕਹਿ ਰਿਹਾ ਹੈ ਕਿ ਕੋਈ ਕੇਂਦਰੀ ਅਜੈਂਸੀ ਡੇਰੇ ਦੇ ਪ੍ਰੇਮੀਆਂ ਨੂੰ ਗਾਈਡ ਕਰ ਰਹੀ ਹੈ। ਇਹ ਵੀ ਅਫਵਾਹ ਹੈ ਕਿ ਇਸ ਜੁਰਮ ਵਿਚ ਉਹ ਟਾਊਟ ਵੀ ਸ਼ਾਮਲ ਹਨ ਜਿੰਨਾਂ ਨੂੰ ਖਾਲਿਸਤਾਨ ਦੀ ਲਹਿਰ ਨੂੰ ਕਾਊਟਰ ਕਰਨ ਲਈ ਭਰਤੀ ਕੀਤਾ ਗਿਆ ਸੀ।
ਕਹਿਣ ਤੋਂ ਮਤਲਬ ਬਾਬਾ ਕਿਸੇ ਤਰਾਂ ਕੇਸਾਂ ਤੋਂ ਬਚਣਾ ਚਾਹੁੰਦਾ ਸੀ ਤੇ ਅਗਲਿਆਂ ਉਨੂੰ ਇਹ ਸਲਾਹ ਦਿਤੀ ਕਿ ਤੂੰ ਸਿੱਖਾਂ ਨਾਲ ਪੰਗਾ ਲੈ ਲੈ। ਫਿਰ ਸਿੱਖ ਵਿਰੋਧੀ ਹਿੰਦੂ ਦੀ ਤੇਰੇ ਨਾਲ ਹਮਦਰਦੀ ਹੋ ਜਾਏਗੀ। ਸ਼ੁਰੂ 'ਚ ਹਿਦੂਤਵਾ ਨੇ ਇਸ ਦੀ ਮਦਦ ਵੀ ਕਰਨੀ ਚਾਹੀ ਪਰ ਇਸ ਬਾਬੇ ਦੀ ਬਦਨਾਮੀ ਹੀ ਏਨੀ ਕੁ ਹੋ ਚੁੱਕੀ ਸੀ ਕਿ ਇਹਦੇ ਕਰਕੇ ਪੂਰਾ ਮੁੱਲਕ ਬਦਨਾਮ ਹੋ ਰਿਹਾ ਸੀ। ਦਿੱਲੀ ਦੀਆਂ ਟੀ ਵੀ ਚੈਨਲਾਂ ਨੇ ਇਹਦੀ ਕਹਾਣੀ ਘਰ ਘਰ ਪਹੁੰਚਾ ਦਿਤੀ ਸੀ। ਬਾਬੇ ਦਾ ਭਾਰ ਇਨਾਂ ਵਧ ਗਿਆ ਸੀ ਕਿ ਭਾਜਪਾ/ਕਾਂਗਰਸ ਦਾ ਭਾਰਤ ਇਨੂੰ ਬਰਦਾਸ਼ਤ ਕਰਨ ਵਿਚ ਆਪ ਲਿਫਦਾ ਜਾ ਰਿਹਾ ਸੀ। ਹਾਂ ਨਰਿੰਦਰ ਮੋਦੀ ਦੀ ਥਾਂ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਬਾਬੇ ਨੇ ਬਚ ਜਾਂਣਾ ਸੀ ਕਿਉਕਿ ਕਾਂਗਰਸ (Central Command) ਤਾਂ ਅਜਿਹੀ ਖੇਡ ਖੇਡਣ ਦੀ ਆਦੀ ਹੋ ਚੁੱਕੀ ਸੀ। ਬਾਪੂ ਆਸਾ ਰਾਮ ਦੇ ਅੰਦਰ ਜਾਣ ਨਾਲ ਮੋਦੀ ਦੀ ਜੋ ਵਾਹ ਵਾਹ ਹੋਈ ਸੀ ਉਸ ਨੇ ਵੀ ਮੋਦੀ ਨੂੰ ਉਤਸ਼ਾਹ ਦਿਤਾ।
ਗੁਰਮੀਤ ਤੋਂ ਪਹਿਲਾਂ ਵਾਲਾ ਬਾਬਾ ਸ਼ਾਹ ਸਤਨਾਮ
(ਇਹ ਸਾਰਾ ਕੁਝ ਮੈਂ ਇੰਟਰਨੈਟ ਤੋਂ ਪੜਿਆ ਹੈ। ਜਰੂਰੀ ਨਹੀ ਕਿ ਇਹ ਕੁਝ ਸੱਚ ਹੀ ਹੋਵੇ। ਆਪਾਂ ਕਿਹੜੇ ਜਾਣੀ ਜਾਣ ਆਂ। ਸੁਣੀਆਂ ਸੁਣਾਈਆਂ ਗੱਲਾਂ ਨੇ। ਬਾਕੀ ਤੁਸੀ ਸੱਚ ਦੀ ਆਪ ਘੋਖ ਕਰੋ।)


No comments:

Post a Comment