Saturday, 25 April 2020

ਗੁਜਰਾਤੀਆਂ ਨੂੰ ਮਾਣ ਹੈ ਕਿ ਉਹਨਾਂ ਦਾ ਅੰਬਾਨੀ ਸਭ ਤੋਂ ਅਮੀਰ ਹੈ ਪਰ ਪੰਜਾਬੀ ਤਾਂ ਹੁੰਦਿਆਂ ਸੁੰਦਿਆਂ ਵੀ ਨਹੀ ਕਰ ਸਕਦੇ

----<>ਗੁਜਰਾਤੀਆਂ ਨੂੰ ਮਾਣ ਹੈ ਕਿ ਉਹਨਾਂ ਦਾ ਅੰਬਾਨੀ ਸਭ ਤੋਂ ਅਮੀਰ ਹੈ ਪਰ ਪੰਜਾਬੀ ਤਾਂ ਹੁੰਦਿਆਂ ਸੁੰਦਿਆਂ ਵੀ ਮਾਣ ਨਹੀ ਕਰ ਸਕਦੇ<>----
THE POOREST MAN ON EARTH
ਯੂਟਿਊਬ ਤੇ ਪਏ ਗੁਰਦਰਸ਼ਨ ਸਿੰਘ ਢਿੱਲੋਂ ਦੇ ਵੀਡਿਓ ਤੋਂ ਖਬਰ ਮਿਲੀ ਹੈ ਕਿ ਵੱਡੇ ਬਾਦਲ ਸਾਹਿਬ ਅੱਜ ਕਲ੍ਹ ਡੈਂਟਿਸਟ ਕੋਲੋਂ ਆਪਣੇ ਦੰਦ ਤਿੱਖੇ ਕਰਵਾ ਰਹੇ ਹਨ। (ਮਤਲਬ ਅਜੇ ਵੀ ਨਹੀ ਰੱਜੇ) ਵੀਡੀਓ ਵਿਚ ਦੱਸਿਆ ਗਿਆ ਹੈ ਕਿ ਕਿਵੇ ਜਨਾਬ ਪੰਜਾਬ ਦੇ ਸਭ ਤੋਂ ਅਮੀਰ ਇਨਸਾਨ ਹੀ ਨਹੀ ਸਗੋਂ ਦੁਨੀਆ ਦੇ ਅਮੀਰ ਬੰਦਿਆਂ ਵਿਚੋਂ ਹਨ। ਪਰ ਇਹਨਾਂ ਦੀ ਦੌਲਤ ਅੰਬਾਨੀ ਜਾਂ ਟਾਟਾ ਵਰਗੀ ਲਿਕੁਇਡ ਨਹੀ ਹੈ। ਇਹਨਾਂ ਦੀ ਦੌਲਤ ਨਿੱਗਰ ਹੈ; ਉੱਤੇ ਥੱਲੇ ਜਾਣ ਵਾਲੇ ਸ਼ੇਅਰ ਆਦਿ ਨਹੀ।ਭਾਵ ਇਹ ਜਿਆਦਾ ਰੀਅਲ ਅਸਟੇਟ ਵਿਚ ਵਿਸ਼ਵਾਸ਼ ਰੱਖਦੇ ਹਨ; ਜਮੀਨਾਂ ਜਾਇਦਾਦਾਂ, ਬਾਗ-ਬਗੀਚੇ, ਹੋਟਲ, ਮੌਲਜ਼ ਆਦਿ। ਦੱਸਿਆ ਗਿਆ ਹੈ ਕਿ ਕਿਵੇ ਬਾਹਰਲੇ ਮੁਲਕਾਂ ਵਿਚ ਵੀ ਇਹਨਾਂ ਦੀਆਂ ਵੱਡੀਆਂ ਜਾਇਦਾਦਾਂ ਹਨ। ਇਸ ਗਲ ਦੀ ਤਾਂ ਮੈਂ (ਬੀ.ਐਸ.ਗੁਰਾਇਆ) ਵੀ ਹਾਮੀ ਭਰਦਾ ਹਾਂ। ਅਸਟ੍ਰੇਲੀਆ ਦੇ ਇਕ ਪ੍ਰਸਿੱਧ ਟੂਰਿਸਟ ਸ਼ਹਿਰ ਵਿਚ ਜਦੋਂ ਅਸੀ ਗੱਡੀ ਪਾਰਕ ਕੀਤੀ ਸੀ ਤਾਂ ਪਤਾ ਲੱਗਾ ਕਿ ਇਹ ਪਾਰਕਿੰਗ ਸਲਾਟ ਬਾਦਲ ਸਾਹਿਬ ਦਾ ਹੀ ਹੈ। ਓਥੇ ਗੱਡੀ ਖੜੀ ਕਰਨ ਦੇ ਘੰਟੇ ਦੇ 10 ਡਾਲਰ ਫੀਸ ਸੀ। ਪੰਜਾਬੀਆਂ ਬਾਰੇ ਅੰਗਰੇਜਾਂ ਨੇ ਲਿਖਿਆ ਸੀ ਕਿ ਇਹ ਬੌਲਦ ਬੁੱਧ ਹੁੰਦੇ ਹਨ। ਸੋ ਤੁਸੀ ਨਹੀ ਸਮਝ ਸਕਦੇ ਕਿ ਸਲਾਟ ਕਿਥੋਂ ਦੇ ਪੈਸੇ ਨਾਲ ਖਰੀਦਿਆ ਗਿਆ ਤੇ ਆਮਦਨ ਕਿਥੇ ਲਗ ਰਹੀ ਹੈ।ਮੈਂ ਅਕਸਰ ਫੇਸਬੁੱਕ/ਵੱਟਜ਼ਐਪ ਤੇ ਵਿਦਵਾਨਾਂ ਦੀਆਂ ਪੋਸਟਾਂ ਪੜ੍ਹਦਾ ਰਹਿੰਦਾ ਹਾਂ ਜਿਸ ਵਿਚ ਉਹ ਗਿਲਾ ਕਰ ਰਹੇ ਹੁੰਦੇ ਹਨ ਕਿ ਬਾਦਲ ਸਾਹਿਬ 8 ਪੈਂਨਸ਼ਨਾਂ ਲੈ ਰਹੇ ਨੇ ਅਤੇ ਫਿਰ ਵੀ ਕੋਰੋਨਾ ਦੇ ਭਿਆਨਕ ਮੌਕੇ ਤੇ ਗਰੀਬਾਂ ਨੂੰ ਕੋਈ ਦਾਨ ਨਹੀ ਦਿੱਤਾ। ਭੋਲੀ ਜਨਤਾ! ਵੀਰੋ ਕੁਝ ਤਾਂ ਹੋਸ਼ ਕਰੋ।ਤੁਸੀ ਸੱਚ ਮੁੱਚ ਸ਼ੇਰਾਂ ਦੇ ਘੋਰਨਿਆਂ ਵਿਚੋਂ ਮਾਸ ਦੀ ਉਮੀਦਾਂ ਲਾਈ ਬੈਠੇ ਹੋ।ਪੰਜਾਬ ਵਾਸਤੇ ਸਿਰਫ ਅਰਦਾਸ ਕਰਿਆ ਕਰੋ। ਅਗਲੇ ਨੇ ਤਾਂ ਆਪਣੀ ਪਿਆਰੀ ਪਤਨੀ ਦੇ ਗੁਜਰ ਜਾਣ ਤੇ ਲੰਗਰ ਵੀ ਬਗਾਨੇ ਖਾਤੇ ਮਤਲਬ ਸ਼੍ਰੋਮਣੀ ਕਮੇਟੀ ਕੋਲੋਂ ਲਵਾਇਆ ਸੀ।ਉਹ ਬਾਹਰ ਜਾ ਕੇ ਜਦੋਂ ਆਪਣਾ ਕੋਈ ਇਲਾਜ ਵਗੈਰਾ ਕਰਵਾਉਦੇ ਹਨ ਤਾਂ ਸਭ ਸਰਕਾਰ ਦੇ ਖਾਤੇ ਵਿਚੋਂ ਹੁੰਦਾ ਹੈ। ਪਿੱਛੇ ਜਿਹੇ ਅਸੀ ਪੋਸਟ ਪਾਈ ਸੀ ਕਿ ਕਿਵੇਂ ਬਾਦਲ ਸਾਹਿਬ ਲਗਦੀ ਵਾਹੇ ਆਪਣੇ ਕਿਸੇ ਵਰਕਰ ਦੇ ਖੁਸ਼ੀ ਗਮੀ ਦੇ ਕਾਰਜ ਤੋਂ ਨਹੀ ਖੁੰਝਦੇ ਪਰ ਸਗਨ ਪਾਉਣ ਵੇਲੇ ਉਹ ਨਾਲ ਆਏ ਵਰਕਰ ਦੇ ਬਟੂਏ ਤੇ ਨਿਰਭਰ ਕਰਦੇ ਹਨ ਕਿਉਕਿ 'ਵੱਡੀ ਉਮਰ ਹੋਣ ਕਰਕੇ ਆਪਣਾ ਬਟੂਆ ਲਿਆਉਣਾ ਉਹ ਹਰ ਵਾਰੀ ਭੁੱਲ ਜਾਂਦੇ ਹਨ' ਜਾਂ ਫਿਰ 'ਯਾਰ ਜਿਆਦਾ ਰੁਝੇਵਿਆਂ ਕਰਕੇ ਭੁੱਲ ਗਿਆ ਹਾਂ'।

Friday, 24 April 2020

ਇਹ ਛੇਤੀ ਜਾਣ ਵਾਲੀ ਨਹੀ ਜੇ -ਕਰੋਨਾ ਵਾਇਰਸ ਤੇ ਮੈਂ

---<>ਕਰੋਨਾ ਵਾਇਰਸ ਤੇ ਮੈਂ<>---
ਇਹ ਛੇਤੀ ਜਾਣ ਵਾਲੀ ਨਹੀ ਜੇ
  ਜਿਵੇ ਇਹ ਨਾਮੁਰਾਦ ਮਹਾਮਾਰੀ ਦਾ ਪ੍ਰਕੋਪ ਵਧਿਐ ਮੇਰੇ ਰਿਸਤੇਦਾਰਾਂ, ਦੋਸਤਾਂ, ਮਿਤ੍ਰਾਂ ਨੇ ਮੈਨੂੰ ਚੁਕੰਨਿਆ ਕੀਤੈ, ਕਿ ਬਚ ਜਾ, ਬੁੱਢਿਆਂ ਨੂੰ ਖਤਰਾ ਜਿਆਦਾ ਹੁੰਦਾ ਹੈ।ਉਂਜ ਗੁਰੂ ਦੀ ਕਿਰਪਾ ਨਾਲ ਮੇਰਾ ਮੌਤ ਦਾ ਡਰ ਤਾਂ ਮੁੱਕ ਚੁੱਕਾ ਹੈ। ਮੈਂ ਖੁਸ਼ੀ ਖੁਸ਼ੀ ਜਾਵਾਂਗਾ। ਮੇਰੇ ਕੋਈ ਗਿਲੇ ਰਹਿ ਨਹੀ ਗਏ। ਪਰ ਮੈਂ ਖਾਹ ਮਖਾਹ ਵੀ ਮਰਨਾਂ ਨਹੀ ਚਾਹੁੰਦਾ। ਅਕਾਲ ਪੁਰਖ ਦੀ ਰਚਨਾ ਮੈਨੂੰ ਬਹੁਤ ਹਸੀਨ ਦਿਸਦੀ ਹੈ। ਮੈਨੂੰ ਕਾਦਰ ਦੀ ਕੁਦਰਤ ਨਾਲ ਪਿਆਰ ਹੈ।
ਨਾਲੇ ਮੈਂ ਸਮਝਦਾ ਹਾਂ ਲਿਖਾਰੀਆਂ ਜਿਹੇ ਲੋਕ ਚਾਹੇ ਉਹ ਸੋਸ਼ਮ ਮੀਡੀਏ ਤੇ ਹੀ ਲੋਕ ਹਿੱਤ ਵਿਚ ਪੋਸਟਾਂ ਪਾ ਰਹੇ ਹੋਣ ਉਹਨਾਂ ਵਿਚੋਂ ਕਿਸੇ ਦੇ ਚਲੇ ਜਾਣ ਨਾਲ ਸਬੰਧਿਤ ਕੌਮ ਦਾ ਨੁਕਸਾਨ ਹੁੰਦਾ ਹੈ। (ਬਸ਼ਰਤੇ ਕਿ ਅਜਿਹਾ ਲਿਖਾਰੀ ਆਪਣੇ ਨਿੱਜ ਨੂੰ ਹੀ ਮੁੱਖ ਰਖ ਕੇ ਨਾਂ ਲਿਖ ਰਿਹਾ ਹੋਵੇ। ਇਸ ਅਸੂਲ ਤਹਿਤ ਮੇਰੇ ਵਰਗੇ ਬੁੱਢੇ ਦਾ ਰਹਿਣਾ ਕੌਮ ਹਿੱਤ ਵਿਚ ਹੈ।)
ਇਹਨਾਂ ਹਾਲਾਤਾਂ ਦੇ ਮੱਦੇ ਨਜਰ ਪੜੋ ਮੈਂ ਆਪਣੇ ਆਪ ਨੂੰ ਬਚਾਉਣ ਦੀ ਕਿਵੇਂ ਕੋਸ਼ਿਸ਼ ਕਰ ਰਿਹਾ ਹਾਂ:

Thursday, 16 April 2020

Read; WHY INDIA PREFERS CHINA OVER PAKISTAN?


Read; WHY INDIA PREFERS CHINA OVER PAKISTAN?
China has occupied thousands of sq. kms of Indian territory. China is now only 500 kms away from Bay of Bengal coast. It has also recently given a deadly gift to entire world.
On the other hand Pakistan has been on the receiving end during all the battles India fought against her (except of course the Kargil one). India also often faces international embarrassment on Kashmir issue.

Monday, 9 September 2019

ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਉਸਾਰੀ ਵਿਚ ਹੋ ਰਹੀ ਦੇਰੀ ਤੇ ਸਵਾਲ ਉਠੇ।

ਅੰਮ੍ਰਿਤਸਰ, 6 ਸਤੰਬਰ । ਕਰਤਾਰਪੁਰ ਲਾਂਘੇ ਦੇ ਮੋਢੀ ਪ੍ਰਚਾਰਕ ਬੀ. ਐਸ. ਗੁਰਾਇਆ ਨੇ ਕਲ੍ਹ 5 ਮਹੀਨੇ ਬਾਦ, ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਉਪਰੰਤ, ਪ੍ਰੈਸ ਨੋਟ ਜਾਰੀ ਕਰਕੇ ਖੁਸ਼ੀ ਦਾ ਇਜਹਾਰ ਕੀਤਾ ਹੈ। ਲਾਂਘੇ ਦੀਆਂ ਤਿਆਰੀਆਂ, ਜਿਸ ਪ੍ਰਕਾਰ, ਦੋਵੇ ਪਾਸੀ ਜੋਰ ਸ਼ੋਰ ਨਾਲ ਚਲ ਰਹੀਆਂ ਹਨ ਇਹ ਵੇਖ ਕੇ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਹੈ। ਨਾਲ ਹੀ ਉਹਨਾਂ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਉਸਾਰੀ ਵਿਚ ਹੋ ਰਹੀ ਦੇਰੀ ਤੇ ਸਵਾਲ ਉਠਾਏ ਨੇ।
(15 ਤਸਵੀਰਾਂ ਸਮੇਤ।)

Saturday, 25 May 2019

ALAS! SOHAN SINGH NEVER REPLIED BACK

ALAS! SOHAN SINGH NEVER REPLIED BACK

I was moved to receive an email in June 2004 from one Sohan Singh the erstwhile resident of Doda near Kartarpur sahib.  I promptly replied back seeking some more information about Doda and Kartarpur sahib. But unfortunately never received the reply. Most likely this mail was from UK.  This tells about the life of village Doda and its people before 1947. In those initial years of Corridor Movement I also had contact with Mr. Zulfikar Bhatt a senior journalist then living in USA. But after some time there was abrupt end to this correspondence.  Any relative of these people please?

A Letter from erstwhile Kartarpur resident.

Those Haunting Memories of Kartarpur

ਸੰਨ 2004 ਵਿਚ ਮੈਨੂੰ 1947 ਤੋਂ ਪਹਿਲਾਂ ਦੇ ਕਰਤਾਰਪੁਰ ਸਾਹਿਬ ਅਤੇ ਨਾਲ ਦੇ ਇਤਹਾਸਿਕ ਪਿੰਡ ਦੋਦਾ ਦੇ ਹਾਲਾਤਾਂ ਤੇ ਚਾਨਣਾ ਪਾਉਦੀ ਹੋਈ ਇਕ ਬਜੁਰਗ ਦੀ ਇੰਗਲੈਂਡ ਤੋਂ ਈਮੇਲ ਮਿਲੀ। ਮੈਂ ਤੁਰੰਤ ਉਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਨਾਲ ਕੁਝ ਹੋਰ ਜਾਣਕਾਰੀਆਂ ਮੰਗੀਆਂ। ਪਰ ਅਫਸੋਸ….! (ਸ਼ਾਇਦ ਸੋਹਨ ਸਿੰਘ ਵਾਹਿਗੁਰੂ ਨੂੰ ਪਿਆਰੇ ਹੋ ਗਏ)। ਅੱਜ ਸ. ਸੋਹਨ ਸਿੰਘ ਦੀ ਈਮੇਲ ਦੁਬਾਰਾ ਵੈਬਸਾਈਟ ਤੇ ਪਾ ਰਿਹਾ ਹਾਂ। ਸੋਹਨ ਸਿੰਘ ਜੀ ਦੋਦਾ ਵਿਚਲੀ ਗੁਰੂ ਨਾਨਕ ਸਾਹਿਬ ਦੀ ਧਰਮਸਾਲ ਦੀ ਗਲ ਕਰਦੇ ਹਨ ਜਿਸਦੇ ਨਿਸ਼ਾਨ ਹੁਣ ਮਿੱਟ ਚੁੱਕੇ ਹਨ। ਧਰਮਸਾਲ ਅਤੇ ਮੰਜੀ ਸਾਹਿਬ ਬਾਬਤ ਅਸੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਈਮੇਲ ਕੀਤੀ ਹੈ। ਉਮੀਦ ਹੈ ਇਨਾਂ ਦੋਵਾਂ ਅਸਥਾਨਾਂ ਦੀਆਂ ਨੀਹਾਂ ਲੱਭ ਕੇ ਦੋਵੇ ਦੁਬਾਰਾ ਉਸਾਰ ਦਿਤੇ ਜਾਣਗੇ। ਯਾਦ ਰਹੇ ਮੰਜੀ ਸਾਹਿਬ ਉਹ ਥੜਾ ਜਾਂ ਪਲੇਟਫਾਰਮ ਸੀ ਜਿਥੇ ਬਹਿ ਗੁਰੂ ਸਾਹਿਬ ਵਖਿਆਨ ਜਾਂ ਕੀਰਤਨ ਕਰਿਆ ਕਰਦੇ ਸਨ। ਜਾਂ ਇਹ ਕਹਿ ਲਓ ਉਹ ਫਕੀਰ- ਬਾਦਸ਼ਾਹ ਦਾ ਤਖਤ ਸੀ। ਫਿਰ 1539 ਈ. ਵਿਚ ਓਸੇ ਤਖਤ ਤੇ ਭਾਈ ਲਹਿਣੇ ਨੂੰ ਬੈਠਾ ਗੁਰੂ ਅੰਗਦ ਬਣਾ ਦਿਤਾ ਗਿਆ।

Wednesday, 8 May 2019

ਕਿਹਨੂੰ ਵੋਟ ਪਾਉਣਗੇ ਕਰਤਾਰਪੁਰ ਲਾਂਘਾ ਸਮਰਥਕ?

WHO WILL THE KARTARPUR CORRIDOR SUPPORTERS VOTE TO?

ਕਰਤਾਰਪੁਰ ਲਾਂਘਾ ਭਾਵ ਪਾਕਿਸਤਾਨ ਨਾਲ ਬਿਹਤ੍ਰ ਸਬੰਧ

ਉਂਜ ਸਾਡੀ ਪਹਿਲੀ ਵੋਟ ਨਵਜੋਤ ਸਿੱਧੂ ਨੂੰ


ਸਿੱਧੂ ਨੇ ਜਦੋਂ ਜੱਫੀ ਪਾਈ ਤਾਂ ਸਭ ਤੋਂ ਪਹਿਲਾਂ ਵਿਰੋਧਤਾ ਕੀਤੀ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਨੇ ਅਖੇ ਇਸ ਨਾਲ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੈ ਸੋ ਇਨਾਂ ਦੋਵਾਂ ਨਾਵਾਂ ਤੇ ਮੋਹਰ ਲੱਗਣ ਦਾ ਸਵਾਲ ਹੀ ਨਹੀ ਫਿਰ ਇਨਾਂ ਦੀ ਸਰਕਾਰ ਵੇਲੇ ਜੋ ਬੇਅਦਬੀ ਹੋਈ ਓਨੂੰ ਵੀ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ

ਅਗਲੀ ਮੁਖਾਲਫਤ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ

ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਨੇ ਕਿਸੇ ਦੀ ਪ੍ਰਵਾਹ ਨਾਂ ਕੀਤੀ ਤੇ 28-11-18 ਨੂੰ ਲਾਂਘੇ ਦਾ ਉਦਘਾਟਨ ਕਰਨ ਦਾ ਐਲਾਨ ਕਰ ਦਿਤਾ

Monday, 8 April 2019

ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜੀਆਂ ਮੇਰੀਆਂ ਯਾਦਾਂ

ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜੀਆਂ ਮੇਰੀਆਂ ਯਾਦਾਂ


ਬੂਟਾ ਰਾਮ

Monday, 1 April 2019

ਸ਼੍ਰੋਮਣੀ ਕਮੇਟੀ ਤੇ ਸੰਗੀਨ ਇਲਜਾਮ ਲਾਏ ਹਨ ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ.ਐਸ.ਗੁਰਾਇਆ ਨੇ

 ਸ਼੍ਰੋਮਣੀ ਕਮੇਟੀ ਤੇ ਸੰਗੀਨ ਇਲਜਾਮ ਲਾਏ ਹਨ ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ.ਐਸ.ਗੁਰਾਇਆ ਨੇ 

B.S.GORAYA'S SERIOUS ALLEGATIONS AGAINST SGPC


ਬ੍ਰਿਸਬੇਨ 1 ਅਪ੍ਰੈਲ, (       ) ਕਲ੍ਹ ਸ਼੍ਰੋਮਣੀ ਕਮੇਟੀ ਨੇ 12 ਅਰਬ ਰੁਪਏ ਦਾ ਬਜਟ ਪਾਸ ਕੀਤਾ ਹੈ। ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ. ਐਸ. ਗੁਰਾਇਆ ਨੇ ਗੰਭੀਰ ਇਲਜਾਮ ਲਾਉਦੇ ਹੋਏ, ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੁਣ ਕੋਈ ਪੰਥਕ ਜਾਂ ਲੋਕਤੰਤਰੀ ਜਥੇਬੰਦੀ ਨਹੀ ਰਹਿ ਗਈ। ਉਨਾਂ ਕਿਹਾ ਹੈ ਕਿ ਕਮੇਟੀ ਫਿਰਕਾਪ੍ਰਸਤ ਸਰਕਾਰਾਂ ਦਾ ਮੋਹਰਾ ਬਣ ਚੁੱਕੀ ਹੈ ਤੇ ਚੁਣੇ ਹੋਏ ਨੁੰਮਾਇਦਿਆਂ ਦੀ ਕਮੇਟੀ ਵਿਚ ਕੋਈ ਵੁਕਤ ਨਹੀ। ਲੋਕਤੰਤਰੀ ਹੋਣ ਦਾ ਭੁਲੇਖਾ ਪਾਉਣ ਖਾਤਰ, ਸਾਲ ਵਿਚ ਸਿਰਫ ਇਕ ਦਿਨ ਸਿਰਫ ਦੋ ਚਾਰ ਘੰਟੇ ਲਈ, ਜਨਰਲ ਇਜਲਾਸ ਸੱਦਿਆ ਜਾਂਦਾ ਹੈ ਉਹ ਵੀ ਬਜੱਟ ਦੀ ਅਖੌਤੀ ਮਨਜੂਰੀ ਵਾਸਤੇ । ਅਕਾਲੀ ਦਲ ਦੇ ਪ੍ਰਧਾਨ (ਬਾਦਲ ਸਾਹਿਬ)  ਦੀ ਸਹਿਮਤੀ ਨਾਲ ਕਮੇਟੀ ਤੇ ਅਸਲ ਕੰਟਰੋਲ ਭਾਰਤੀ ਗੁਪਤ ਅਜੈਂਸੀਆਂ ਤੇ ਆਰ ਐਸ ਐਸ ਦਾ ਹੈ । ਗੁਰਾਇਆ ਨੇ ਆਪਣੀ ਗਲ ਸਾਬਤ ਕਰਨ ਲਈ ਇਲਜਾਮਾਂ ਦੀ ਝੜੀ ਲਾ ਦਿਤੀ ਹੈ। Yesterday SGPC passed its multi-million budget without allowing members to express their views. In this article B.S.Goraya alleges how members are virtually being bribed to remain silent. The SGPC has on the contrary become a tool in the hands of communal Indian Agencies whose nefarious design is to absorb Sikhism in Hinduism. It is on this end that a campaign of descration of Sikh holy book is going on unabated. Goraya's view is that this conspiracy may ultimately result into friction in Hindu-Sikh relations. The Sikh heritage buildings are systematically being demolished and how a 400 year castle has been anhiliated. How SGPC being forced to recommend anti-Sikh people to go overseas as Sikh preachers. How SGPC has itself been an hurdle in the peace corridor the Kartarpur Corridor. How saffron Hindu flag is being hoisted in Sikh shrines in violation of Sikh code of conduct the Rehatmaryada. Read in details at www.kartarpur dot com

Thursday, 14 February 2019

ਚਲ ਰਹੀ ਬੇਅਬਦੀ ਮੁਹਿੰਮ ਦਾ ਮੁੱਢ ਮਹਾਤਮਾ ਗਾਂਧੀ ਨੇ ਹੀ ਬੰਨਿਆ ਸੀ  MAHATMA GANDHI HIMSELF LAID DOWN THE FOUNDATION OF DESECRATION CAMPAIGN

ਇਸ ਲੇਖ ਵਿਚ ਪੜੋ:   *  1947 ' ਆਰੀਆ ਸਮਾਜੀ ਲੀਡਰਾਂ ਇਕ ਉਘੇ ਸਿੱਖ ਲੀਡਰ ਨੂੰ ਲਾਲਚ ਦਿਤੇ ਕੀ ਉਹ ਸ਼੍ਰੇਆਮ ਹਜਾਮਤ ਕਰਾਏ   *  ਕਿਵੇ ਦੁਨੀਆਂ ਦੀ ਬਹਾਦਰ ਕੌਮ ਅੱਜ ਦਹਿਸ਼ਤ ਕਰਕੇ ਸਭ ਤੋਂ ਡਰਪੋਕ ਕੌਮ ਬਣ ਗਈ ਹੈ   *  ਈਰਖਾਲੂ ਗਵਾਂਢੀ ਦੀ ਸੋਚ ਉਹਦੀ ਪਤਨੀ ਤੇ ਬਚਿਆਂ ਤੋਂ ਨੰਗੀ ਹੋ ਜਾਂਦੀ ਹੈ   *  ਖਾਲਿਸਤਾਨ ਦੀ ਲਹਿਰ ਨੂੰ ਕਾਊਟਰ ਕਰਨ ਹਿੱਤ ਖੜੀ ਕੀਤੀ ਗਈ ਮੁਖਬਰ ਫੌਜ ਨੂੰ  ਕਿਵੇ ਅੱਜ ਸਿੱਖ ਧਰਮ ਦੇ ਖਿਲਾਫ ਵਰਤਿਆ ਜਾ ਰਿਹਾ ਹੈ  *   ਡਰਪੋਕ ਸਿੱਖ ਲੀਡਰ ਬੇਅਦਬੀ ਦੇ ਮਸਲੇ ਤੇ ਇਸ ਕਰਕੇ ਚੁੱਪ ਹੋ ਜਾਂਦੇ ਹਨ ਕਿਉਕਿ ਓਨਾਂ ਨੂੰ ਕਿਹਾ ਜਾਂਦਾ ਹੈ ਇਹ ਖਾਲਿਸਤਾਨੀਆਂ ਨੂੰ ਲੱਭਣ ਲਈ ਤਜੱਰਬਾ ਹੈ?  *  ਜਦੋਂ ਚੀਫ ਖਾਲਸਾ ਦੀਵਾਨ ਨੇ ਇਕ ਫਿਲਮ ਨਿਰਮਾਤਾ ਨੂੰ ਮੋਟੀ ਰਕਮ ਦਿਤੀ ਕਿ ਸਿੱਖਾਂ ਦਾ ਇਮੇਜ ਸੁਧਾਰੇ ਤਾਂ ਅਗਲੇ ਨੇ ਦਾਰੂ ਪੀਂਦੇ ਸਿੱਖ ਵਿਖਾ ਦਿਤੇ   *  ਹਿੰਦੀ ਫਿਲਮਾਂ ਦਾ ਸਿੰਘ ਖਾਲਸਾ   *  ਅਕਾਲ ਤਖਤ ਨੂੰ ਤਾਂ ਫੌਜ ਨੇ ਢਾਹਿਆ, ਪਰ ਛੇਵੇ ਗੁਰੂ ਦੇ ਲੋਹਗੜ੍ਹ ਕਿਲੇ ਨੂੰ ਇਕ ਕਾਰਸੇਵਾ ਵਾਲੇ ਰਾਂਹੀ ਚੁੱਪ ਚਾਪ ਢੁਹਾਇਆ ਗਿਆ।   *    10 ਕੁ ਫੋਟੋਆਂ ਸਮੇਤ, 7 ਜੂਨ 1984 ਦੀ ਅਕਾਲ ਤਖਤ ਦੀ ਫੋਟੋ ਵੀ ਹੈ ਜਿਸ ਵਿਚ ਅਜੇ ਅੱਗ ਲੱਗੀ ਹੋਈ ਹੈ ਅਜਿਹੇ ਹੀ ਹੋਰ ਕਈ ਦਰਦਨਾਕ ਪਹਿਲੂ:-

Wednesday, 6 February 2019

ਖਹਿਰਾ ਤੇ ਬ੍ਰਹਮਪੁਰਾ ਅਜੈਂਸੀਆਂ ਦੀ ਖੇਡ ਹੀ ਖੇਡ ਰਹੇ ਹਨ।

IN DEFENCE OF LAST YABLI THE MUMBO JUMBU

ਖਹਿਰਾ ਤੇ ਬ੍ਰਹਮਪੁਰਾ ਅਜੈਂਸੀਆਂ ਦੀ ਖੇਡ ਹੀ ਖੇਡ ਰਹੇ ਹਨ

ਨਹੀ ਤਾਂ ਬਾਦਲਾਂ ਨੂੰ ਗਲੋਂ ਲਾਹੁਣਾ ਕੋਈ ਮੁਸ਼ਕਲ ਨਹੀ।

ਦੋ ਫਰਵਰੀ ਨੂੰ ਅਸਾਂ ਪੋਸਟ ਪਾਈ ਸੀ ਜਿਸ ਵਿਚ ਇਲਜਾਮ ਲਾਏ ਸਨ ਕਿ ਪੰਜਾਬ ਵਿਚ ਉਠ ਰਿਹਾ ਤੀਸਰਾ ਫਰੰਟ ਅਜੈਂਸੀਆਂ ਦੇ ਅਸਰ ਹੇਠ ਹੈ (ਉਹ ਪੋਸਟ ਹੇਠਾਂ +++ ਦੇ ਦਿਤੀ ਗਈ ਹੈ) ਇਸ ਤੇ ਕਈ ਸੱਜਣਾਂ ਨੇ ਢਾਹਡਾ ਗਿਲਾ ਕੀਤਾ ਹੈ ਤੇ ਕਿਹਾ ਕਿ ਤੇਰੀਆਂ ਇਹ ਯਬਲੀਆਂ ਘੁੰਮਾ ਫਿਰਾ ਕੇ ਬਾਦਲ ਨੂੰ ਹੀ ਤਾਕਤ ਦਿੰਦੀਆਂ ਹਨ ਦਾਸ ਇਸ ਦਾ ਸਪੱਸ਼ਟੀਕਰਨ ਦੇਣ ਲਈ ਮਜਬੂਰ ਹੋਇਆ ਹੈ:

Friday, 1 February 2019

" ਚੁੱਕ ਲਿਫਾਫਾ! ਹਰਾਮ ਦਿਆ" ਬਾਬਾ ਬੋਲ ਉਠਿਆ

PICK YOUR BAG YOU FOOL-  BABA SHOUTED AT ME

ਗਲ ਅਕਤੂਬਰ 1974 ਦੀ ਹੈ।  ਯੂ ਪੀ ਐਸ ਸੀ ਨੇ ਆਈ ਐਮ ਏ ਦਾ ਰਿਜੱਲਟ ਐਲਾਨਿਆ ਤੇ ਸਾਡਾ ਨਾਂ ਵੀ ਕਾਮਯਾਬ ਉਮੀਦਵਾਰਾਂ ਵਿਚ ਸੀ। ਉਸ ਤੋਂ ਮਹੀਨੇ ਕੁ ਬਾਦ ਸੈਕੰਡ ਲੈਫਟੀਨੈੱਟ ਵਾਸਤੇ ਇੰਟਰਵਿਊ ਲਈ ਜਾਣਾ ਸੀ। ਸਾਨੂੰ ਬੜਾ ਚਾਅ ਸੀ ਆਪਾਂ ਹੁਣ ਲਫਟੈਣ ਬਣ ਜਾਣਾ ਤੇ ਭਾਈਏ ਦਾ ਪਿੰਡ ਵਿਚ ਟੌਹਰ ਬਣ ਜਾਊ। ਆਪਾਂ ਦਿੱਲੀਓ ਸਪੈਸ਼ਲ ਪਿੰਡ ਦੱਸਣ ਆ ਗਏ।
ਸਿਰਫ ਏਨਾ ਹੀ ਨਹੀ। ਆਪਣੀ ਵੱਡੀ ਭੈਣ ਨੂੰ ਦੱਸਣ ਵੀ ਉਹਦੇ ਸਹੁਰੇ ਗਏ। ਭੈਣ ਜੀ ਨੂੰ ਬਹੁਤ ਚਾਅ ਚੜਿਆ ਕਿ ਭਰਾ ਨੇ ਲਫਟੈਣ ਬਣ ਜਾਣਾ। ਮੈਨੂੰ ਬੜੇ ਜੋਰ ਨਾਲ ਕਹਿਣ ਲੱਗੀ ਵੀਰਾਂ ਆਪਾਂ ਘੁੰਮਣਾਂ ਵਾਲੇ ਬਾਬੇ ਨੂੰ ਮੱਥਾ ਟੇਕ ਆਈਏ। ਆਪਾਂ ਮੰਨ ਗਏ।

Sunday, 6 January 2019

APPEAL TO AKALI WORKERS

ਅਕਾਲੀ ਵਰਕਰਾਂ ਨੂੰ ਅਪੀਲ

ਵੀਰੋ! ਆਪਣੇ ਆਪ ਨੂੰ ਦਾਗੀ ਹੋਣ ਤੋਂ ਬਚਾਓ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਥਾਂ ਥਾਂ ਬੇਅਦਬੀ ਹੋ ਰਹੀ ਤਾਂ ਅਕਾਲੀ ਵਿਰੋਧੀ, ਸਿੱਧਾ ਅਕਾਲੀ ਸਰਕਾਰ ਤੇ ਹੀ ਇਲਜਾਮ ਲਾ ਰਹੇ ਸੀ। ਪਰ 2015 'ਚ ਇਹ ਗਲ ਕੋਈ ਵੀ ਮੰਨਣ ਨੂੰ ਤਿਆਰ ਨਹੀ ਸੀ। ਅੱਜ ਬਾਦ ਵਿਚ ਬਾਦਲ ਪ੍ਰਵਾਰ ਦੇ ਸਟੈਂਡ ਨੇ, ਸ਼ੱਕ ਨੂੰ, ਤਾਕਤ ਬਖਸ਼ ਦਿਤੀ ਹੈ।  ਅੱਜ 1. ਸਿਰਸੇ ਵਾਲੇ ਬਦਮਾਸ਼ ਸਾਧ, 2. ਤਖਤ ਜਥੇਦਾਰਾਂ, 3. ਚਿੱਟਾ ਤਸਕਰੀ ਤੇ 4. ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਤੇ ਬਾਦਲ ਪ੍ਰਵਾਰ ਦਾ ਸਿੱਖੀ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਕਿਉਕਿ ਅਗਲਾ ਵੱਡਾ ਵਪਾਰੀ ਹੈ। ਤੇ ਯਾਦ ਰੱਖੋ ਵਪਾਰੀ ਬੰਦਾ ਕਦੀ ਵੀ ਸਹੀ ਸਿਆਸਤਦਾਨ ਸਾਬਤ ਨਹੀ ਹੋ ਸਕਦਾ। ਉਹ ਥਾਂਈ ਥਾਂਈ ਮਜਬੂਰ ਹੁੰਦਾ ਹੈ। ਅਗਲੇ ਵਪਾਰੀ ਨੂੰ ਸੌਖਿਆਂ ਹੀ ਬਲੈਕਮੇਲ ਕਰ ਸਕਦੇ ਹੁੰਦੇ ਹਨ। ਵਿਰੋਧੀ ਦੀ ਇਹ ਡੂੰਘੀ ਚਾਲ ਸਮਝੋ ਜਿਸਦਾ ਅਸਲ ਨਿਸ਼ਾਨਾ ਅਕਾਲੀ ਦਲ ਹੈ। ਉਹ ਨਹੀ ਚਾਹੁੰਦਾ ਕਿ ਅਕਾਲੀ ਦਲ ਰਾਜਨੀਤਕ ਪਾਰਟੀ ਹੋਣ ਦੇ ਬਾਵਜੂਦ ਧਰਮ ਨਾਲ ਜੁੜਿਆ ਰਹੇ। ਸੋ ਵੀਰੋ ਆਪਣਾ ਘਰ ਸਾਂਭੋ। ਬਾਦਲਾਂ ਨੂੰ ਮਜਬੂਰ ਕਰੋ ਕਿ ਆਪਣੀ ਗਲਤੀ ਮੰਨਣ ਅਤੇ ਇਹ ਫਖਰੇ ਕੌਮ ਵਗੈਰਾ ਦੇ ਰੁਤਬੇ ਪੰਥ ਦੇ ਚਰਨਾਂ ਵਿਚ ਰੱਖਣ। ਡਰਾਮੇਬਾਜੀ ਨਾਂ ਕਰਨ। ਜਮਾਨਾ ਬਦਲ ਚੁੱਕਾ ਹੈ। ਯਾਦ ਰੱਖੋ ਗੁਨਾਹ ਓਦੋਂ ਹੀ ਮਾਫ ਹੁੰਦਾ ਹੈ ਜਦੋਂ ਕੋਈ ਸੁਹਿਰਦ ਹੋ ਕੇ ਕਬੂਲ ਕਰੇ। ਪੰਥਕ ਪਾਰਟੀ ਦੇ ਹੁੰਦਿਆਂ ਹੋਇਆ ਜੇ ਬੇਅਦਬੀਆਂ ਹੋਈਆਂ ਨੇ ਤਾਂ ਬਾਦਲ ਕਿਸੇ ਵੀ ਸੂਰਤ ਵਿਚ ਫਖਰੇ ਕੌਮ ਨਹੀ ਹੋ ਸਕਦਾ। ਇਨਾਂ ਨੂੰ ਮਜਬੂਰ ਕਰੋ। ਕਿਉਕਿ ਮੀਡੀਏ ਦਾ ਯੁਗ ਹੈ ਹਰ ਕੋਈ ਗਲ ਸਮਝਦਾ ਹੈ। ਸੋ ਵੀਰੋ ਜੇ ਤੁਸਾਂ ਆਪਣਾ ਘਰ ਨਾਂ ਸਾਂਭਿਆ ਤਾਂ ਕਾਂਗਰਸ ਨੂੰ ਤੁਹਾਡੇ ਘਰ 'ਚ ਵੜ੍ਹਨ  ਤੋਂ ਕੋਈ ਨਹੀ ਰੋਕ ਸਕਦਾ। ਬਾਕੀ ਕਾਂਗਰਸ ਦੀ ਸਿੱਖੀ ਬਾਰੇ ਨੀਤੀ ਤਾਂ ਤੁਸੀ ਸਮਝਦੇ ਹੀ ਹੋ। ਜੇ ਤੁਸੀ ਅੱਜ ਨਾਂ ਸਮਝੇ ਤਾਂ ਦਾਗੀ ਹੋ ਜਾਓਗੇ। ਇਤਹਾਸ ਨੇ ਇਹੋ ਲਿਖਣਾ ਹੈ ਕਿ ਸੁਖਬੀਰ ਬਾਦਲ ਨੇ ਅਕਾਲੀ ਵਰਕਰਾਂ ਦੀ ਸੋਚ ਮੁਤਾਬਿਕ ਹੀ ਗਾਹੇ ਬਿਗਾਹੇ ਪੈਂਤੜੇ ਬਦਲੇ। ਆਪਣਾ ਘਰ ਸਾਂਭੋ ਤੇ ਸਿੱਖੀ ਨੂੰ ਗਹਿਣੇ ਨਾਂ ਪਾਓ।- ਬੀ.ਐਸ.ਗੁਰਾਇਆ, ਕਰਤਾਰਪੁਰ ਲਾਂਘਾ

Wednesday, 2 January 2019

Some Sweet Sour Experiences during Corridor Preaching

ਬੱਚੇ ਨੂੰ ਮੇਰੇ ਲਾਗੇ ਸਵਾਂ ਮਾਂ ਮੇਲੇ 'ਚ ਗਵਾਚ ਗਈ।
ਬੱਚੇ ਨੂੰ ਮੇਰੇ ਲਾਗੇ ਸਵਾਂ, ਮਾਂ ਮੇਲੇ 'ਚ ਗਵਾਚ ਗਈ।  

"Take this and pray for my son he is addicted to drinking"

ਲਾਂਘਾ ਪ੍ਰਚਾਰ ਦੇ ਕੁਝ ਮਿੱਠੇ ਫਿਕੇ ਪਲ

"ਸ਼ਰਾਬ ਨਹੀ ਛੱਡਦਾ, ਬਾਬਾ ਮੇਰੇ ਪੁੱਤ ਲਈ ਅਰਦਾਸ ਕਰਦੇ"

-ਭਬੀਸ਼ਨ ਸਿੰਘ ਗੁਰਾਇਆ
ਪੰਜਾਬ ਵਿਚ ਥਾਈ ਥਾਂਈ ਲਗਦੇ ਮੇਲੇ ਜਿਥੇ ਲੱਖਾਂ ਲੋਕ ਪਹੁੰਚਦੇ ਹਨ, ਪ੍ਰਚਾਰਕਾਂ ਨੂੰ ਵੱਡਾ ਮੌਕਾ ਫਰਾਹਮ ਕਰਦੇ ਹਨ। ਲਾਂਘਾ ਲਹਿਰ ਦੀ ਕਾਮਯਾਬੀ ਇਨਾਂ ਮੇਲਿਆਂ ਦੇ ਰਸਤੇ ਮਿਲੀ ਹੈ ਜਿਥੇ ਅਸੀ ਜਾ ਜਾ ਪ੍ਰਚਾਰ ਸਮੱਗਰੀ ਕਿਤਾਬਚੇ, ਪੋਸਟਰ ਅਤੇ ਸੀਡੀਆਂ ਆਦਿ ਵੇਚਦੇ ਰਹੇ । ਕੌਮੀ ਕਾਰਜ ਤਾਂ ਵੱਖਰਾ, ਮੇਲਿਆਂ ਨੇ ਸਾਨੂੰ ਜੀਵਨ ਜਾਂਚ ਸਿੱਖਾ ਦਿਤੀ ਹੈ। ਇਸ ਲਹਿਰ ਨੇ ਸਾਨੂੰ ਚੁਫੇਰਿਓ ਮਾਲਾ ਮਾਲ ਕਰ ਦਿਤਾ ਹੈ। ਕੁਝ ਇਕ ਤਜਰਬੇ ਸਾਂਝੇ ਕਰਦੇ ਹਾਂ ਜੋ ਹੋਰਨਾਂ ਲਈ ਲਈ (ਖਾਸ ਕਰਕੇ ਪ੍ਰਚਾਰਕਾਂ) ਲਈ ਸ਼ਾਇਦ ਲਾਹੇਵੰਦ ਹੋਣ।

Monday, 17 December 2018

CORRIDOR ORGANISATION DISSOLVED. B.S.GORAYA RESIGNS

 ਬੀ. ਐਸ. ਗੁਰਾਇਆ ਦਾ ਅਸਤੀਫਾ ਤੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਭੰਗ। 

MISSION ACCOMPLISHED

ਲਾਂਘਾ ਐਲਾਨ ਹੋਣ ਤੇ ਖਾਲਸਾ ਪੰਥ ਨੂੰ ਵਧਾਈਆਂ


 Amritsar, Dec 17 ਕਿਉਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ 26 ਅਤੇ 28 ਨਵੰਬਰ ਨੂੰ ਕਰਮਵਾਰ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਉਦਘਾਟਨ ਕਰ ਚੁੱਕੀਆਂ ਹਨ, ਇਸ ਕਰਕੇ ਕਲ੍ਹ ਸੰਗਰਾਂਦ ਦੇ ਦਿਹਾੜੇ ਤੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਨੇ ਸ਼ੁਕਰਾਨੇ ਵਜੋਂ ਧੁੱਸੀ ਬੰਨ ਤੇ ਭਾਵ ਐਨ ਸਰਹੱਦ ਤੇ ਸਵੇਰੇ 10 ਵਜੇ ਤੋਂ ਲੈ ਕੇ ਦੁਪਿਹਰ ਇਕ ਵਜੇ ਤਕ ਜਪੁਜੀ ਸਾਹਿਬ ਦੇ ਪਾਠ ਕੀਤੇ।

ਪਾਠ ਉਪਰੰਤ ਅਰਦਾਸ ਵਿਚ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਕਿ ਕਿਵੇ ਉਹਨਾਂ ਨੇ ਚਮਤਕਾਰ ਕਰਕੇ ਲਾਂਘੇ ਦੇ ਹੁਕਮ ਜਾਰੀ ਕਰਵਾਏ ਨੇ, ਕਿਉਕਿ ਸਰਕਾਰਾਂ ਦਾ ਨਜਰੀਆ ਪਿਛਲੇ 18 ਸਾਲਾਂ ਤੋਂ ਸੁਹਿਰਦ ਨਹੀ ਸੀ। ਅਰਦਾਸ, ਜਿਸ ਵਿਚ ਤਕਰੀਬਨ 150 ਜੀਆਂ ਨੇ ਸ਼ਿਰਕਤ ਕੀਤੀ, ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਂਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਅਸੀਸਾਂ ਦਿਤੀਆਂ ਗਈਆਂ। ਲਾਂਘਾ ਅੰਦੋਲਨ ਦੀ ਫਤਹਿ ਹੋਣ ਤੇ ਸਮੁਚੇ ਪੰਜਾਬੀ ਜਗਤ ਨੂੰ ਲੱਖ ਲੱਖ ਵਧਾਈ ਦਿਤੀ ਗਈ।

Sunday, 9 December 2018

LEADERS OF KARTARPUR CORRIDOR MOVEMENT

LEADERS OF KARTARPUR CORRIDOR MOVEMENT

ਕਰਤਾਰਪੁਰ ਲਾਂਘਾ ਅੰਦੋਲਨ ਦੇ ਆਗੂ

This has 3 lists. 1. is the leaders who consistly pursued this cause for more than 17 years
2. The leaders who supported this moment (a) consistely, (b) at some important phase.
3.  Such leaders and activists who participated at the fore front i.e who have been regularly participating in the prayers on Indo- Pak border for the last 17 years. This is a very long list and I am trying to complete it and will upload as and when it gets some shape.

ਇਥੇ 1. ਉਨਾਂ ਆਗੂਆਂ ਦੇ ਨਾਂ ਹਨ ਜਿੰਨਾਂ ਲਗਾਤਾਰ 18 ਸਾਲ ਲਾਂਘਾ ਅੰਦੋਲਨ ਵਿਚ ਲਾਏ ਤੇ 2. ਉਹ ਸੱਜਣ ਜਿੰਨਾਂ ਲਾਂਘਾ ਅੰਦੋਲਨ ਨੂੰ ਮਜਬੂਤ ਕਰਨ ਲਈ ਵੱਖ ਵੱਖ ਤਰਾਂ ਨਾਲ ਰੋਲ ਨਿਭਾਇਆ।
3. ਲਿਸਟ ਓਨਾਂ ਸੂਰਮਿਆਂ ਦੀ ਹੈ ਜੋ ਫਰੰਟ ਤੇ ਜੱਦੋਜਹਿਦ ਕਰਦੇ ਰਹੇ ਤੇ ਅਰਦਾਸਾਂ ਵਿਚ ਦੂਰ ਦੁਰਾਡਿਓ ਚਲ ਕੇ ਹਾਜਰੀ ਭਰਦੇ ਰਹੇ। (ਇਹ ਲਿਸਟ ਲੰਮੀ ਹੋਣ ਕਰਕੇ ਅੱਜ ਅਜੇ ਪੋਸਟ ਨਹੀ ਕੀਤੀ ਜਾ ਰਹੀ ਅਤੇ ਕੋਸ਼ਿਸ਼ ਹੋਵੇਗੀ ਕਿ ਜਲਦੀ ਹੀ ਜਾਰੀ ਕਰ ਦਿਤੀ ਜਾਵੇ।)