Thursday 14 February 2019

ਚਲ ਰਹੀ ਬੇਅਬਦੀ ਮੁਹਿੰਮ ਦਾ ਮੁੱਢ ਮਹਾਤਮਾ ਗਾਂਧੀ ਨੇ ਹੀ ਬੰਨਿਆ ਸੀ  MAHATMA GANDHI HIMSELF LAID DOWN THE FOUNDATION OF DESECRATION CAMPAIGN

ਇਸ ਲੇਖ ਵਿਚ ਪੜੋ:   *  1947 ' ਆਰੀਆ ਸਮਾਜੀ ਲੀਡਰਾਂ ਇਕ ਉਘੇ ਸਿੱਖ ਲੀਡਰ ਨੂੰ ਲਾਲਚ ਦਿਤੇ ਕੀ ਉਹ ਸ਼੍ਰੇਆਮ ਹਜਾਮਤ ਕਰਾਏ   *  ਕਿਵੇ ਦੁਨੀਆਂ ਦੀ ਬਹਾਦਰ ਕੌਮ ਅੱਜ ਦਹਿਸ਼ਤ ਕਰਕੇ ਸਭ ਤੋਂ ਡਰਪੋਕ ਕੌਮ ਬਣ ਗਈ ਹੈ   *  ਈਰਖਾਲੂ ਗਵਾਂਢੀ ਦੀ ਸੋਚ ਉਹਦੀ ਪਤਨੀ ਤੇ ਬਚਿਆਂ ਤੋਂ ਨੰਗੀ ਹੋ ਜਾਂਦੀ ਹੈ   *  ਖਾਲਿਸਤਾਨ ਦੀ ਲਹਿਰ ਨੂੰ ਕਾਊਟਰ ਕਰਨ ਹਿੱਤ ਖੜੀ ਕੀਤੀ ਗਈ ਮੁਖਬਰ ਫੌਜ ਨੂੰ  ਕਿਵੇ ਅੱਜ ਸਿੱਖ ਧਰਮ ਦੇ ਖਿਲਾਫ ਵਰਤਿਆ ਜਾ ਰਿਹਾ ਹੈ  *   ਡਰਪੋਕ ਸਿੱਖ ਲੀਡਰ ਬੇਅਦਬੀ ਦੇ ਮਸਲੇ ਤੇ ਇਸ ਕਰਕੇ ਚੁੱਪ ਹੋ ਜਾਂਦੇ ਹਨ ਕਿਉਕਿ ਓਨਾਂ ਨੂੰ ਕਿਹਾ ਜਾਂਦਾ ਹੈ ਇਹ ਖਾਲਿਸਤਾਨੀਆਂ ਨੂੰ ਲੱਭਣ ਲਈ ਤਜੱਰਬਾ ਹੈ?  *  ਜਦੋਂ ਚੀਫ ਖਾਲਸਾ ਦੀਵਾਨ ਨੇ ਇਕ ਫਿਲਮ ਨਿਰਮਾਤਾ ਨੂੰ ਮੋਟੀ ਰਕਮ ਦਿਤੀ ਕਿ ਸਿੱਖਾਂ ਦਾ ਇਮੇਜ ਸੁਧਾਰੇ ਤਾਂ ਅਗਲੇ ਨੇ ਦਾਰੂ ਪੀਂਦੇ ਸਿੱਖ ਵਿਖਾ ਦਿਤੇ   *  ਹਿੰਦੀ ਫਿਲਮਾਂ ਦਾ ਸਿੰਘ ਖਾਲਸਾ   *  ਅਕਾਲ ਤਖਤ ਨੂੰ ਤਾਂ ਫੌਜ ਨੇ ਢਾਹਿਆ, ਪਰ ਛੇਵੇ ਗੁਰੂ ਦੇ ਲੋਹਗੜ੍ਹ ਕਿਲੇ ਨੂੰ ਇਕ ਕਾਰਸੇਵਾ ਵਾਲੇ ਰਾਂਹੀ ਚੁੱਪ ਚਾਪ ਢੁਹਾਇਆ ਗਿਆ।   *    10 ਕੁ ਫੋਟੋਆਂ ਸਮੇਤ, 7 ਜੂਨ 1984 ਦੀ ਅਕਾਲ ਤਖਤ ਦੀ ਫੋਟੋ ਵੀ ਹੈ ਜਿਸ ਵਿਚ ਅਜੇ ਅੱਗ ਲੱਗੀ ਹੋਈ ਹੈ ਅਜਿਹੇ ਹੀ ਹੋਰ ਕਈ ਦਰਦਨਾਕ ਪਹਿਲੂ:-

ਅੱਜ ਹਰ ਦੂਸਰੇ ਤੀਸਰੇ ਦਿਨ ਮਨੁੱਖਤਾਵਾਦੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕੀਤਾ ਜਾ ਰਿਹਾ ਹੈ। ਸਰਾਸਰ ਗਲਤ ਹੈ ਕਿ ਬੇਅਦਬੀ ਲਹਿਰ ਭਾਜਪਾ ਨੇ ਸ਼ੁਰੂ ਕੀਤੀ। ਹਾਂ ਇਹ ਜਰੂਰ ਹੈ ਕਿ ਮੋਦੀ ਸਾਹਿਬ ਦੇ ਰਾਜ ਵਿਚ ਮੁਹਿੰਮ ਨੂੰ ਪ੍ਰਚੰਡ ਜਰੂਰ ਕਰ ਦਿਤਾ ਗਿਆ ਹੈ। ਜੋ ਗਲ ਖਾਸ ਨੋਟ ਕਰਨ ਵਾਲੀ ਹੈ ਉਹ ਇਹ ਕਿ ਸਰਕਾਰੀ ਬੇਅਬਦੀ ਮੁਹਿੰਮ ਵਿਚ ਅੱਜ ਤਕ ਕਿਸੇ ਇਕ ਵੀ ਹਿੰਦੂ ਲੀਡਰ ਨੇ ਬੇਅਦਬੀ ਦੀ ਖੰਡਣਾ ਨਹੀ ਕੀਤੀ। ਦੂਸਰੇ ਪਾਸੇ ਸਿੱਖ ਰਾਜਨੀਤਕ ਲੀਡਰ ਜਦੋਂ ਬੇਅਦਬੀ ਬਾਬਤ ਗਲ ਕਰਦੇ ਹਨ ਤਾਂ ਉਨਾਂ ਦੇ ਕੰਨ ਵਿਚ ਕਹਿ ਦਿਤਾ ਜਾਂਦਾ ਹੈ ਕਿ ਇਹ ਤਾਂ ਜੀ ਤਜੱਰਬਾ ਹੈ ਇਹ ਵੇਖਣ ਲਈ ਕਿ ਸਿੱਖਾਂ ਵਿਚ ਖਾਲਿਸਤਾਨੀ ਜੋਸ਼ ਕਿੰਨਾ ਕੁ ਬਚਿਆ ਹੈ। ਗਿੱਦੜਾਂ ਨੂੰ ਜਦੋਂ ਪਤਾ ਲਗਦਾ ਕਿ ਇਹ ਤਾਂ ਸਰਕਾਰ ਆਪ ਹੀ ਕਰਵਾ ਰਹੀ ਹੈ ਤਾਂ ਪੁਛਾਂ ਲੱਤਾਂ 'ਚ ਲੁਕਾ ਕੇ ਚੁੱਪ ਹੋ ਜਾਂਦੇ ਨੇ।  ਕੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਖਾਲਿਸਤਾਨੀ ਹੀ ਮੰਨਦੇ ਹਨ???  ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਉਹ ਕੌਮ ਜੋ ਦੁਨੀਆ ਦੀ ਸਭ ਤੋਂ ਬਹਾਦਰ ਗਿਣੀ ਗਈ ਸੀ ਅੱਜ ਦੁਨੀਆ ਦੀ ਸਭ ਤੋਂ ਡਰਪੋਕ ਕੌਮਾਂ ਵਿਚੋਂ ਹੈ ਜੋ ਆਪਣੇ ਇਸ਼ਟ ਦੀ ਵੀ ਰਾਖੀ ਨਹੀ ਕਰ ਸਕਦੀ।


Dr. Sushila Nayyar with Gandhi and other leaders
Dr. Sushila Nayyar with Gandhi and other leaders
1980 ਤੋਂ ਪਹਿਲਾਂ ਆਮ ਹਿੰਦੂ ਨਾਗਰਿਕ ਸਿੱਖ ਅਤੇ ਸਿੱਖੀ ਪ੍ਰਤੀ ਵੱਡੀ ਸ਼ਰਧਾ ਰੱਖਦਾ ਸੀ। ਜੇ ਤੁਸੀ ਬਸ ਜਾਂ ਰੇਲ ਵਿਚ ਸਫਰ ਕਰ ਰਹੇ ਹੁੰਦੇ ਸੀ ਤਾਂ ਸਿੱਖ ਵਾਸਤੇ ਸੀਟ ਖਾਲੀ ਕਰ ਦਿਤੀ ਜਾਂਦੀ ਸੀ। ਸਿੱਖਾਂ ਪ੍ਰਤੀ ਆਮ ਹਿੰਦੂ ਜਨਤਾ ਦੀ ਸ਼ਰਧਾ ਤੇ, ਕੱਟੜ ਹਿੰਦੂ ਲੀਡਰਾਂ ਨੂੰ ਬੜੀ ਚਿੜ ਚੜ੍ਹਦੀ ਸੀ।
ਸਿੱਖਾਂ ਨਾਲ ਈਰਖਾ, ਸਭ ਤੋਂ ਪਹਿਲਾਂ ਆਰੀਆ ਸਮਾਜੀਆਂ ਨੇ ਆਪਣੇ ਮੋਢੀ ਦਿਆਨੰਦ ਦੀ ਅਗਵਾਈ ਹੇਠ ਵਿਖਾਈ ਸੀ। ਦਿਆਨੰਦ ਨੇ ਆਪਣੀ ਪੁਸਤਕ ਸਤਿਆਰਥ ਪ੍ਰਕਾਸ਼ ਵਿਚ ਗੁਰੂ ਸਾਹਿਬਾਨ ਅਤੇ ਭਗਤਾਂ ਖਿਲਾਫ ਬੜੀਆਂ ਭੱਦੀਆਂ ਟਿਪਣੀਆਂ ਕੀਤੀਆਂ। ਓਦੋਂ ਅਜੇ ਨਵਾਂ ਨਵਾਂ ਸਿੱਖ ਰਾਜ ਖਤਮ ਹੀ ਹੋਇਆ ਸੀ ਇਸ ਕਰਕੇ ਅੰਗਰੇਜਾਂ ਨੇ ਵੀ ਸਮਾਜੀਆਂ ਨੂੰ ਖੂਬ ਉਤਸ਼ਾਹ ਦਿਤਾ।
ਵੀਹਵੀ ਸਦੀ ਦਾ ਸਭ ਤੋਂ ਵੱਡਾ ਹਿੰਦੂ ਲੀਡਰ ਹੋਇਆ ਹੈ ਮਹਾਤਮਾ ਗਾਂਧੀ। ਗਾਂਧੀ ਵੀ ਸਿੱਖੀ ਅਤੇ ਸਿੱਖਾਂ ਨਾਲ ਚਿੜ੍ਹਦਾ ਸੀ। ਉਸਨੇ ਤਾਂ ਇਕ ਵੇਰਾਂ ਆਪਣੀ ਲਿਖਤ ਵਿਚ ਹੀ ਕਹਿ ਦਿਤਾ ਕਿ 'ਗੁਰੂ ਗੋਬਿੰਦ ਸਿੰਘ ਗੁੰਮਰਾਹ ਹੋਇਆ ਦੇਸ਼ ਭਗਤ ਸੀ'। ਜਦੋਂ ਕੁਝ ਅਖੌਤੀ ਅਛੂਤ ਜਾਤਾਂ ਦੇ ਲੋਕਾਂ ਸਿੱਖ ਧਰਮ ਅਪਣਾਉਣ ਦੀ ਗਲ ਕਹੀ ਤਾਂ ਗਾਂਧੀ ਕਹਿੰਦਾ ਹੈ ਕਿ ਸਿੱਖ ਬਣਨ ਨਾਲੋਂ ਤਾਂ ਬਿਹਤਰ ਹੈ ਉਹ ਮੁਸਲਮਾਨ ਬਣ ਜਾਣ।
ਉਪਰੰਤ ਗਾਂਧੀ ਦੀ ਸੋਚ ਹੀ ਫਿਰ ਕਾਗਰਸੀ ਸਰਕਾਰ ਤੇ ਲੀਡਰਾਂ ਦਾ ਮਾਰਗ ਦਰਸ਼ਕ ਬਣੀ। ਅਜਾਦੀ ਤੋਂ ਬਾਦ ਫਿਰ ਕਾਂਗਰਸ ਨੇ ਸਿੱਖਾਂ ਨੂੰ ਹਿੰਦੂ ਧਰਮ ਵਿਚ ਜ਼ਜ਼ਬ ਕਰਨ ਦੀ ਦੂਰਗਾਮੀ ਨੀਤੀ ਤਹਿ ਕਰ ਲਈ। ਭਾਰਤੀ ਸੰਵਿਧਾਨ ਵਿਚ ਵੀ ਅਜਿਹੇ ਜੁਗਾੜ ਕਰ ਦਿਤੇ ਗਏ।
1947 ਤੋਂ ਤੁਰੰਤ ਬਾਦ ਫਿਰ ਮਾਸਟਰ ਤਾਰਾ ਸਿੰਘ ਦੇ ਸਾਥੀ ਸਿੱਖ ਵਿਦਵਾਨ ਬਾਵਾ ਹਰਕਿਸ਼ਨ ਸਿੰਘ ਨੂੰ ਕੁਝ ਆਰੀਆ ਸਮਾਜੀ ਲੀਡਰਾਂ  ਨੇ ਗੁਪਤ ਤੌਰ ਤੇ ਸਲਾਹ ਦਿਤੀ ਕਿ ਬਾਵਾ ਜੀ ਤੁਸੀ ਸ਼ਰੇਆਮ ਆਪਣੇ ਕੇਸ ਕਟਵਾਉ। ਸਮਾਜੀਆਂ ਦਾ ਕਹਿਣਾ ਸੀ ਕਿ ਜਿਸ ਮਕਸਦ ਵਾਸਤੇ ਖਾਲਸਾ ਪੰਥ ਸਾਜਿਆ ਗਿਆ ਸੀ ਉਹ ਹੁਣ ਪੂਰਾ ਹੋ ਗਿਆ ਹੈ। ਓਦੋਂ ਮਹਾਸ਼ਾ ਕਿਸ਼ਨ ਜਿਹੇ ਸਮਾਜੀਆਂ ਤੇ ਬੜੀ ਥੂ ਥੂ ਹੋਈ ਜਦੋਂ ਬਾਵਾ ਜੀ ਨੇ ਸਮਾਜੀਆਂ ਦੀ ਇਹ ਸਾਜਿਸ਼ ਜੱਗ ਜ਼ਾਹਿਰ ਕਰ ਦਿਤੀ।
 Daya Nand Sarswati
Daya Nand Sarswati founder of Arya Samaj
ਯਾਦ ਰਹੇ ਸਵਾਮੀ ਦਿਆਨੰਦ ਜਦੋਂ ਸਿੱਖਾਂ ਨੂੰ ਸਮਾਜ ਵਿਚ ਪ੍ਰਵੇਸ਼ ਕਰਾਉਦਾ ਸੀ ਤਾਂ ਸਾਰਿਆਂ ਨੂੰ ਇਕੱਠਿਆਂ ਬੈਠਾ ਕੇ ਹਜਾਮਤ ਕਰਾਇਆ ਕਰਦਾ ਸੀ। ਇਸ ਨੂੰ ਉਹ ਸ਼ੁਧੀਕਰਣ ਪ੍ਰੋਗਰਾਮ ਕਹਿੰਦੇ ਸਨ। ਸਿਆਲਕੋਟ ਦਾ ਸ਼ੁਧੀਕਰਣ ਪ੍ਰੋਗਰਾਮ ਕਿਸੇ ਵੇਲੇ ਖੂਬ ਸੁਰਖੀਆਂ ਵਿਚ ਰਿਹਾ ਸੀ।
ਕਿਸੇ ਮੂੰਹ  ਦੇ ਮਿੱਠੇ ਗਵਾਂਢੀ ਦੀ ਅੰਦਰੂਨੀ ਈਰਖਾ ਦਾ ਪਤਾ ਉਸ ਦੀ ਪਤਨੀ ਤੇ ਬੱਚਿਆਂ ਦੇ ਵਿਹਾਰ ਤੋਂ ਤੁਰੰਤ ਲਗ ਜਾਂਦਾ ਹੈ। ਜਨਾਨੀ ਜਾਤ ਆਪਣੀ ਦਿਲ ਅੰਦਰਲੀ ਈਰਖਾ ਜਿਆਦਾ ਚਿਰ ਲੁਕਾ ਕੇ ਨਹੀ ਰੱਖ ਸਕਦੀ। ਗਾਂਧੀ ਦੀ ਸਭ ਤੋਂ ਵੱਡੀ ਚੇਲੀ ਡਾ. ਸੁਸ਼ੀਲਾ ਨਯੀਅਰ ਜੋ ਖੁੱਦ ਪੰਜਾਬਣ ਸੀ ਉਸ ਨੇ ਇਕ ਵੇਰਾਂ ਆਪਣੀ ਸਪੀਚ 'ਚ ਇਥੋਂ ਤਕ ਕਹਿ ਦਿਤਾ ਕਿ ਸਿੱਖ, ਹਿੰਦੂ ਹੀ ਤਾਂ ਹੈਨ, ਬਸ ਗਲ ਏਨੀ ਹੈ ਕਿ ਪੁਰਾਣੇ ਜਮਾਨਿਆਂ ਵਿਚ ਉਸਤਰਿਆਂ ਦੀ ਘਾਟ ਕਰਕੇ ਇਹ ਹਜਾਮਤ ਨਹੀ ਸਨ ਕਰਵਾ ਸਕਦੇ। ਸੁਸ਼ੀਲਾ ਨੇ ਸਿੱਖਾਂ ਨੂੰ ਉਪਦੇਸ਼ ਦਿਤਾ ਕਿ ਹੁਣ ਕਿਉਕਿ ਦੁਸ਼ਮਣ (ਮੁਸਲਮਾਨ) ਜਾ ਚੁੱਕਾ ਹੈ ਉਹ ਕੇਸ ਕਟਵਾ ਲੈਣ।
Vinoba Bhave
ਫਿਰ ਗਾਂਧੀ ਦੇ ਦੂਸਰੇ ਵੱਡੇ ਚੇਲੇ ਵਿਨੋਭਾ ਭਾਵੇ ਨੇ ਵੀ ਕਈ ਵਾਰ ਸਿੱਖਾਂ ਦੇ ਕੱਕਾਰਾਂ ਦਾ ਮਜਾਕ ਉਡਾਇਆ।
ਹੌਲੀ ਹੌਲੀ ਫਿਰ ਇਹ ਗਾਂਧੀਵਾਦੀ ਸੋਚ ਆਮ ਲੋਕਾਂ ਵਿਚ ਵੀ ਪ੍ਰਵੇਸ਼ ਕਰਨੀ ਸ਼ੁਰੂ ਹੋ ਗਈ। ਜਨਵਰੀ 1964 ਵਿਚ ਬਿਹਾਰ ਵਿਚ ਇਕ ਸਿੱਖ ਡਰਾਈਵਰ ਦੀਆਂ ਦਾਹੜੀ ਮੁੱਛਾਂ ਸਰਕਾਰੀ ਅਫਸਰਾਂ ਨੇ ਮੁੰਨ ਦਿਤੀਆਂ। ਇਸ ਬਾਬਤ ਜਦੋਂ ਸਿੱਖਾਂ ਦੁਹਾਈ ਪਾਈ ਤਾਂ ਇਸ ਦਾ ਉਲਟਾ ਅਸਰ ਪਿਆ। ਅਜਿਹੀਆਂ ਘਟਨਾਵਾਂ ਹੋਰ ਵੀ ਹੋਣੀਆਂ ਸ਼ੁਰੂ ਹੋ ਗਈਆਂ। 22 ਮਈ 1964 ਨੂੰ ਪੁਲਸ ਨੇ ਪਾਉਂਟਾ ਸਾਹਿਬ ਗੁਰਦੁਆਰੇ ਅੰਦਰ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕੁਝ ਸਿੱਖ ਕਤਲ ਕਰ ਦਿਤੇ।
ਜਲੰਧਰ ਦੇ ਮਹਾਸ਼ਾ ਪ੍ਰੈਸ ਨੇ ਫਿਰ ਇਹ ਗਲ ਕਹਿਣ ਦੀ ਮੁਹਿੰਮ ਛੇੜ ਦਿਤੀ ਕਿ ਖਾਲਸਾ ਪੰਥ ਹਿੰਦੂ ਧਰਮ ਦੀ ਰਾਖੀ ਲਈ ਹੀ ਤਾਂ ਸਾਜਿਆ ਗਿਆ ਸੀ। ਅੱਜ ਹਿੰਦੁਸਤਾਨ ਅਜਾਦ ਹੋਣ ਤੇ ਉਹ ਮਕਸਦ ਪੂਰਾ ਹੋ ਗਿਆ ਹੈ। ਸੋ ਜਰੂਰਤ ਹੈ ਹੁਣ ਸਿੱਖ, ਕੱਕਾਰਾਂ ਦਾ ਸਿਧਾਂਤ ਤਿਆਗ ਦੇਣ।
ਇਕ ਪਾਸੇ ਫਿਰਕਾਪ੍ਰਸਤ ਹਿੰਦੂ ਈਰਖਾ ਵਿਚ ਭੁੱਜ ਰਿਹਾ ਸੀ ਦੂਸਰੇ ਪਾਸੇ ਸਿੱਖ ਫੌਜੀਆਂ ਨੇ 1962 ਦੇ ਭਾਰਤ ਚੀਨ ਯੁਧ ਵਿਚ ਜਦੋਂ ਜਾਨਾਂ ਵਾਰੀਆਂ ਤਾਂ ਬੇਅਦਬੀ ਪ੍ਰੋਗਰਾਮ ਦੀ ਪ੍ਰੋੜਤਾ ਕਮਜੋਰ ਪੈਂਦੀ ਨਜਰ ਆ ਰਹੀ ਸੀ। ਪਰ ਕੁਝ ਹੀ ਸਮੇਂ ਬਾਦ ਸਾਬਕਾ ਰੱਖਿਆ ਮੰਤਰੀ ਸਰਦਾਰ ਬਲਦੇਵ ਸਿੰਘ ਨੇ ਬੇਅਦਬੀ ਪ੍ਰੋਗਰਾਮ ਦਾ ਭਾਂਡਾ ਵਿਚ ਚੌਰਾਹੇ ਭੰਨ ਦਿਤਾ ਜਦੋਂ ਉਸਨੇ ਆਪਣੀ ਮੌਤ ਤੋਂ ਪਹਿਲਾਂ ਇਹ ਇੰਕਸ਼ਾਫ ਕਰ ਦਿਤਾ ਕਿ ਮੈਨੂੰ ਸਿੱਖਾਂ ਖਿਲਾਫ ਵਰਤਿਆ ਗਿਆ ਹੈ।
1964 ਵਿਚ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਨੇ ਇਕ ਫਿਲਮ ਨਿਰਮਾਤਾ ਕੰਪਨੀ ਨੂੰ ਲੱਖ ਰੁਪਏ ਮਦਦ ਦਿਤੀ ਕਿ ਸਿੱਖਾਂ ਦੇ ਅਕਸ ਨੂੰ ਉਭਾਰਿਆ ਜਾਵੇ। ਦੀਵਾਨ ਵੇਖ ਕੇ ਦੰਗ ਰਹਿ ਗਿਆ ਜਦੋਂ ਫਿਲਮ ਸਿਨੇਮਾ ਘਰਾਂ ਵਿਚ ਚਲੀ ਤਾਂ ਉਸ ਵਿਚ ਸਿੱਖਾਂ ਨੂੰ ਸ਼ਰਾਬੀ ਦੇ ਤੌਰ ਤੇ ਵਖਾਇਆ ਗਿਆ ਸੀ। ਫਿਲਮਾਂ ਵਿਚ ਸਿੱਖਾਂ ਨੂੰ ਭੰਡਣ ਦਾ ਕੰਮ ਲਗਾਤਾਰ ਚਲਦਾ ਆ ਰਿਹਾ ਹੈ। ਟੀ ਵੀ ਦੇ ਜਨਾਨਾ ਪ੍ਰੋਗਰਾਮਾਂ ਵਿਚ ਇਕ ਖਾਸ ਪੱਖ ਤੇ ਜੋਰ ਦਿਤਾ ਜਾ ਰਿਹਾ ਹੈ ਕਿ ਸਿੱਖ ਲੜਕੀਆਂ ਬੀੜੀ ਸਿਗਰਟ ਪੀਣ ਵਾਲੇ ਹਿੰਦੂ ਮੁੰਡਿਆਂ ਨੂੰ ਸਿੱਖਾਂ ਦੇ ਬਿਜਾਏ ਜਿਆਦਾ ਚਾਹੁੰਦੀਆਂ ਹਨ। ਸਿੰਘ ਇਜ ਕਿੰਗ ਜਿਹੀਆਂ ਫਿਲਮਾਂ ਵਿਚ ਸਿੱਖ ਦਸਤਾਰ ਦਾ ਮਜਾਕ ਉਡਾਇਆ ਗਿਆ।
The SINGH of Hindi films.

ਕਾਂਗਰਸ ਸਰਕਾਰ ਨੇ ਸਾਜਿਸ਼ ਤਹਿਤ ਡੇਰਾਵਾਦ ਨੂੰ ਉਤਸ਼ਾਹ ਤਾਂ ਦਿਤਾ ਹੋਇਆ ਸੀ। ਪਰ ਸਰਕਾਰ ਦੀ ਮੁਸ਼ਕਲ ਸੀ ਕਿ ਕੋਈ ਵੀ ਡੇਰੇਦਾਰ ਖੁੱਲ ਕੇ ਸਿੱਖੀ ਦੇ ਖਿਲਾਫ ਨਹੀ ਸੀ ਆਇਆ। ਡੇਰੇਦਾਰਾਂ ਨੂੰ ਟੋਹਣ ਉਪਰੰਤ ਫਿਰ ਦਿੱਲੀ ਦੇ ਨਕਲੀ ਨਿਰੰਕਾਰੀ ਮਿਸ਼ਨ ਤੋਂ ਕੁਝ ਉਮੀਦ ਬੱਝੀ। ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਜਮੀਨ ਅਲਾਟਮੈਂਟ ਆਦਿ ਮਾਮੂਲੀ ਰਿਆਇਤਾਂ ਖਾਤਰ ਸਿੱਖੀ ਖਿਲਾਫ ਬਗਾਵਤ ਕਰਨ ਨੂੰ ਤਿਆਰ ਹੋ ਗਿਆ। ਸਿੱਖ ਧਰਮ ਖਿਲਾਫ ਮੁਹਿੰਮ ਛੇੜ ਦਿਤੀ ਗਈ। ਪੰਜਾਬੀ ਕਵੀਆਂ ਤੇ ਲਿਖਾਰੀਆਂ ਨੂੰ ਗੁਰਬਚਨ ਨਾਲ ਜੋੜਿਆ ਗਿਆ। ਜਿੰਨਾ ਨਿਤਨੇਮ ਅਤੇ ਗੁਰਬਾਣੀ ਨੂੰ ਨਿਸ਼ਾਨਾ ਬਣਾਇਆ। ਪੰਜ ਪਿਆਰੇ ਆਦਿ ਸਿੱਖ ਸਿਧਾਂਤਾਂ ਦੀ ਨਕਲ ਕਰ ਦਿਤੀ ਗਈ। ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਉਤਸ਼ਾਹ ਦਿਤਾ ਗਿਆ ਕਿ ਉਹ ਨਿਰੰਕਾਰੀ ਬਣਨ। ਪਰ ਸਾਜਿਸ਼ਕਾਰੀਆਂ ਦੀ ਬਦਕਿਸਮਤੀ ਕਿ ਨਿਰੰਕਾਰੀ ਅੰਦੋਲਨ ਛੇਤੀ ਹੀ ਹਿੰਸਾਤਮਕ ਹੋ ਗਿਆ ਤੇ ਨਤੀਜਾ 14 ਅਪਰੈਲ 1978 ਨਿਕਲਿਆ।
Baba Gurbachan the pseudo- Nirankari

ਉਂਜ ਫਿਰਕਾਪ੍ਰਸਤ ਨੇ ਇਹ ਨਹੀ ਸੀ ਚਾਹਿਆ ਕਿ ਬੇਅਦਬੀ ਪ੍ਰੋਗਰਾਮ ਇਸ ਸਟੇਜ ਤੇ ਹੀ ਹਿੰਸਕ ਬਣੇ।
ਹਾਲਾਂ ਨਹਿਰੂ ਆਉਣ ਵਾਲੇ ਹੁਕਮਰਾਨਾਂ ਵਾਸਤੇ ਇਕ ਨਿਰਦੇਸ਼ ਛੱਡ ਗਿਆ ਸੀ (For Eyes Only) ਕਿ ਸਿੱਖਾਂ ਤੋਂ ਸੁਚੇਤ ਰਹਿਣਾ ਤੇ ਇਨਾਂ ਨੂੰ ਕੋਈ ਸਹੂਲਤ ਨਹੀ ਦੇਣੀ।
ਪਰ ਸਿੱਖਾਂ ਦਾ ਕੇਂਦਰੀ ਰਾਜਨੀਤੀ, ਅਫਸ਼ਾਹੀ ਤੇ ਫੌਜ ਵਿਚ ਚੰਗਾ ਅਸਰ ਰਸੂਖ ਸੀ ਜਿਸ ਕਰਕੇ ਨਹਿਰੂ ਦੀ ਧੀ ਇੰਦਰਾ ਗਾਂਧੀ ਖੁੱਲੇਆਮ ਸਿੱਖਾਂ ਨਾਲ ਪੰਗਾ ਨਹੀ ਸੀ ਲੈਣਾ ਚਾਹੁੰਦੀ। 1975 ਵਿਚ ਉਸ ਐਮਰਜੈਂਸੀ ਲਈ। ਪੂਰੇ ਹਿੰਦੁਸਤਾਨ ਦਾ ਉਸ ਮੂੰਹ ਬੰਦ ਕਰ ਦਿਤਾ। ਅਕਾਲੀਆਂ ਨੇ ਪਿਛੇ ਰਾਜਨੀਤੀ ਵਿਚ ਅਲ੍ਹੜਪੁਣਾ ਹੀ ਦਿਖਾਇਆ ਸੀ ਤੇ ਐਮਰਜੈਂਸੀ ਦੌਰ ਵਿਚ ਇਨਾਂ ਮੂਰਖਾਂ ਨੇ ਬੇਗਾਨੀ ਲੜਾਈ ਆਪਣੇ ਗਲ ਪਾ ਲਈ। ਇਨਾਂ ਐਮਰਜੈਂਸੀ ਖਿਲਾਫ ਮੁਹਿੰਮ ਹੀ ਛੇੜ ਦਿਤੀ ਜਿਸਦਾ ਕੇਂਦਰ ਹਰਮੰਦਰ ਸਾਹਿਬ ਬਣਿਆ।
ਫਿਰਕਾਪ੍ਰਸਤ ਪਹਿਲਾ ਹੀ ਮਨੁੱਖਤਾਵਾਦੀ ਇਸ ਸੁਨਿਹਰੀ ਮੰਦਰ ਤੋਂ ਔਖਾ ਸੀ ਜਿਸ ਦੇ ਚਾਰ ਦਰਵਾਜੇ ਚਹੁੰ ਵਰਨਾਂ ਲਈ ਖੁੱਲੇ ਹਨ। ਇਹਨੂੰ ਬਦਨਾਮ ਅਤੇ ਬੇਅਦਬ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾਣ ਲੱਗੀਆਂ। ਕਦੀ ਸਰੋਵਰ ਵਿਚ ਸਿਗਰਟਾਂ ਸੁੱਟੀਆਂ ਗਈਆਂ ਅਤੇ ਕਦੀ ਕੜਾਹ ਪ੍ਰਸ਼ਾਦਿ ਦਾ ਮਜਾਕ ਉਡਾਇਆ ਗਿਆ।
Kangha Kacha te Kirpan: Dhakk diange Pakistan
Memorising the leader in whose procession the above slogan
was given. HARBANS LAL KHANNA OF BJP
ਅੰਮ੍ਰਿਤਸਰ ਵਿਚ ਕੱਟੜਪੰਥੀ ਹਿੰਦੂਆਂ ਨੇ ਓਨੀ ਦਿਨੀ ਸਿਗਰਟਾਂ ਪੀਂਦਿਆਂ ਜਲੂਸ ਕੱਢਣੇ ਤੇ ਕੁਝ ਇਸ ਪ੍ਰਕਾਰ ਦੇ ਨਾਹਰੇ ਲੱਗਿਆ ਕਰਦੇ ਸਨ:
ਸ਼ਾਨ ਸੇ ਜੀਏਂਗੇ। ਬੀੜੀ ਸਿਗਰਟ ਪੀਏਂਗੇ।

ਜਾਂ ਫਿਰ
ਕੰਘਾ, ਕੱਛਾ ਤੇ ਕਿਰਪਾਨ । ਧੱਕ ਦਿਆਂਗੇ ਪਾਕਿਸਤਾਨ।

ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਘਟਨਾਵਾਂ ਨੇ ਸਰਕਾਰ ਨੂੰ ਸੁਨਿਹਰੀ ਮੌਕਾ ਦੇ ਦਿਤਾ ਕਿ ਉਹ ਦਰਬਾਰ ਸਾਹਿਬ ਦੀ ਬੇਅਦਬੀ ਕਰ ਸਕੇ। ਸੰਤ ਜੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਜੁਲਾਈ 1982 ਵਿਚ ਦਰਬਾਰ ਸਾਹਿਬ ਕੰਮਪਲੈਕਸ ਵਿਚ ਡੇਰੇ ਲਾ ਲਏ।ਸਰਕਾਰ ਨੂੰ ਪੂਰਾ ਭਰੋਸਾ ਸੀ ਕਿ ਸੰਤ ਜੀ ਪੁਲਿਸ ਦਾ ਡੱਟ ਕੇ ਮੁਕਾਬਲਾ ਕਰਨਗੇ। ਕਿਉਕਿ ਮਹਿਤਾ ਚੌਂਕ ਵਿਚ ਹੋਈ ਗ੍ਰਿਫਤਾਰੀ ਮੌਕੇ ਹਿੰਸਕ ਵਿਰੋਧਤਾ ਹੋਈ ਸੀ।
ਸਰਕਾਰ ਨੇ ਪੂਰੇ ਦੋ ਸਾਲ ਦਿਤੇ ਸੰਤ ਨੂੰ ਤਿਆਰੀ ਕਰਨ ਲਈ। ਯਾਦ ਰਹੇ ਸੰਤ ਦੁਆਲੇ ਅਜੈਂਸੀਆਂ ਦੇ ਬੰਦੇ ਘੇਰਾ ਘੱਤੀ ਰਖਦੇ ਸਨ। ਰਹੱਸਮਈ ਬੰਦਿਆਂ ਰਾਂਹੀ ਸੰਤਾਂ ਨੂੰ ਇਹ ਪ੍ਰਭਾਵ ਦਿਤਾ ਜਾਂਦਾ ਸੀ ਕਿ ਜਦੋਂ ਪੁਲਿਸ ਜਾਂ ਫੌਜ ਹਮਲਾ ਕਰੇਗੀ ਤਾਂ ਤੁਰੰਤ ਪਾਕਿਸਤਾਨ ਬਾਰਡਰ ਖੋਲ ਦੇਵੇਗਾ। ਉਨਾਂ ਨੂੰ ਗਰਮ ਗਰਮ ਬਿਆਨ ਦੇਣ ਵਾਸਤੇ ਉਕਸਾਇਆ ਜਾਂਦਾ ਸੀ। ਅਗਲੇ ਦਿਨ ਫਿਰ ਜਵਾਬ ਵਿਚ ਗਰਮਪੰਥੀ ਹਿੰਦੂ ਓਸੇ ਭਾਸ਼ਾ ਵਿਚ ਜਵਾਬ ਦਿਆ ਕਰਦੇ ਸਨ ਜਿਨਾਂ ਵਿਚ ਪੰਜਾਬ ਦੀਆਂ ਅਖੌਤੀ ਹਿੰਦੂ ਸ਼ਿਵ ਸੈਨਾਵਾਂ ਅਤੇ ਬੰਬੇ ਦਾ ਬਾਲ ਠਾਕਰੇ ਖਾਸ ਵਰਨਣ ਯੋਗ ਹਨ। (ਅੱਜ 2019 ਤਕ ਸਾਬਤ ਹੋ ਚੁੱਕਾ ਹੈ ਕਿ ਪੰਜਾਬ ਦੀਆਂ ਇਨਾਂ ਸੈਨਾਵਾਂ ਦੀ ਤੋਪ ਵਿਚ ਬਰੂਦ ਖੁਫੀਆ ਅਜੈਂਸੀਆਂ ਹੀ ਪਾਉਦੀਆਂ ਹਨ।) ਸਿੱਖਾਂ ਖਿਲਾਫ ਨਫਰਤ ਭਰਨ ਦੀ ਮੁਹਿੰਮ ਜੋਰਾਂ ਤੇ ਸੀ।
ਅਜੈਂਸੀਆਂ ਸੰਤ ਜੀ ਨੂੰ ਕਈ ਸਰਕਾਰੀ ਭੇਦ ਵੀ ਜਾਣ ਬੁੱਝ ਦੇ ਰਹੀਆਂ ਸਨ। ਅਕਾਲੀ ਕਹਿ ਰਹੇ ਸਨ ਕਿ ਸੰਤ ਜੀ ਦੀ ਗਿਆਨੀ ਜੈਲ ਸਿੰਘ ਨਾਲ ਗਲ ਬਾਤ ਹੈ। ਐਮਰਜੈਂਸੀ ਦਾ ਵਿਰੋਧ ਕਰਨ ਵਾਲਾ ਅਕਾਲੀ ਦਲ ਅੱਜ ਗੈਰਪ੍ਰਸੰਗਕ ਹੋ ਚੁੱਕਾ ਸੀ। 

ਦਰਬਾਰ ਸਾਹਿਬ ਨੂੰ ਢਾਹੁੰਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ ਤਾਂ ਕਿ ਜਿਹੜੇ ਸਿੱਖ ਭੂਤਰੇ ਰਹਿੰਦੇ ਹਨ ਇਨਾਂ ਦੀ ਖੁੰਭ ਠੱਪੀ ਜਾ ਸਕੇ ਭਾਵ ਸਿੱਖ ਮਾਨਸਿਕਤਾ ਦਾ ਮਨੋਬਲ ਡੇਗਿਆ ਜਾਵੇ (Demoralise) ਇਕ ਪਾਸੇ ਮੀਡੀਆ ਸੰਤਾਂ ਦੀ ਗਰਜ ਉਜਾਗਰ ਕਰ ਰਿਹਾ ਸੀ ਦੂਸਰੇ ਪਾਸੇ ਭਾਰਤੀ ਰਾਜਦੂਤ ਬਾਹਰਲੇ ਦੇਸਾਂ ਵਿਚ ਪ੍ਰਚਾਰ ਕਰ ਰਹੇ ਸਨ ਕਿ ਵੇਖੋ ਸਿੱਖ ਸਾਨੂੰ ਕਾਰਵਾਈ ਕਰਨ ਲਈ ਮਜਬੂਰ ਕਰ ਰਹੇ ਹਨ । ਬ੍ਰਿਟੈਨ ਜੋ ਸਿੱਖ ਹਿਤੈਸ਼ੀ ਮੁਲਕ ਗਿਣਿਆ ਜਾਂਦਾ ਹੈ ਉਨੂੰ ਵੀ ਆਪਣੇ ਹੱਕ ਵਿਚ ਕੀਤਾ ਗਿਆ ਸੀ। ਭਾਰਤ ਅਤੇ ਦੁਨੀਆ ਅੱਗੇ ਸਿੱਖ ਨੂੰ ਦਹਿਸ਼ਤਗਰਦ ਦੇ ਤੌਰ ਤੇ ਪੇਸ਼ ਕੀਤਾ ਗਿਆ।
ਪਰ ਸਰਕਾਰ ਦੀ ਵੱਡੀ ਦਿੱਕਤ ਇਹ ਸੀ ਕਿ ਸੰਤਾਂ ਕੋਲ ਬਹੁਤ ਮਾਮੂਲੀ ਹਥਿਆਰ ਸਨ। ਕੁਲ ਮਿਲਾਕੇ ਦਰਜਨ ਤੋਂ ਘੱਟ ਦੁਨਾਲੀਆ। ਜਿਸ ਕਾਰਨ ਦਰਬਾਰ ਸਾਹਿਬ ਨੂੰ ਢਾਹੁੰਣਾ ਸਰਕਾਰ ਭਵਿਖ ਵਿਚ ਉਚਿਤ (Justify) ਸਾਬਤ ਨਹੀ ਕਰ ਸਕੇਗੀ। ਖੁਸ਼ਕਿਸਮਤੀ ਨਾਲ ਅੱਜ ਖੁਫੀਆ ਅਜੈਂਸੀਆਂ ਦੇ ਕੁਝ ਕਾਰਕੁੰਨਾਂ ਨੇ ਆਪਣੀਆਂ ਕਿਤਾਬਾਂ ਵਿਚ ਜੱਗ ਜ਼ਾਹਿਰ ਕਰ ਦਿਤਾ ਹੈ ਕਿ ਸੰਤਾਂ ਨੂੰ ਮਾਰੂ ਹਥਿਆਰ ਭਾਰਤੀ ਅਜੈਂਸੀਆਂ ਖੁੱਦ ਦਿਤੇ।
ਸਰਕਾਰ ਦੀ ਮਨਸ਼ਾ ਤਾਂ ਸ਼ਾਇਦ ਹਰਮੰਦਰ ਸਾਹਿਬ ਨੂੰ ਢਾਹੁਣ ਦੀ ਸੀ।
ਪਰ ਸੰਤਾਂ ਨੇ ਓਥੇ ਸ਼ਰਨ ਨਾਂ ਲਈ।  ਨਾਲੇ ਫੌਜ ਵਿਚ ਅਫਸਰ ਕਾਫੀ ਸਿੱਖ ਸਨ।
ਅਕਾਲ ਤਖਤ ਸਾਹਿਬ ਜੋ ਮੀਰੀ ਪੀਰੀ ਦਾ ਪ੍ਰਤੀਕ ਹੈ ਉਨੂੰ ਢਾਹ
ਕੇ ਅਗਲਿਆਂ ਨੂੰ ਠੰਡ ਪੈ ਗਈ।

ਸਰਕਾਰ ਨੇ ਪੂਰੇ ਦੋ ਸਾਲ ਸੰਤਾਂ ਨੂੰ ਦਿਤੇ ਤਾਂ ਕਿ ਸਿੱਖਾਂ ਖਿਲਾਫ ਪ੍ਰਾਪੇਗੰਡਾ ਕੀਤਾ ਜਾ ਸਕੇ ਅਤੇ ਸੰਤ ਵੀ ਹਥਿਆਰਬੰਦ ਮੁਕਾਬਲੇ ਲਈ ਤਿਆਰ ਹੋ ਸਕੇ।
ਦੋ ਸਾਲ ਤਕ ਸੰਤ ਜੀ ਦੀ ਗ੍ਰਿਫਤਾਰੀ ਲਈ ਕੋਈ ਵੀ ਉਪਰਾਲਾ ਨਹੀ ਕੀਤਾ ਗਿਆ।ਭਾਵ ਸੰਤਾਂ ਨੂੰ ਕਿਹਾ ਹੀ ਨਹੀ ਗਿਆ ਕਿ ਬਾਹਰ ਆ ਕੇ ਗ੍ਰਿਫਤਾਰੀ ਦੇਵੋ।
ਹਰਮੰਦਰ ਸਾਹਿਬ ਤੇ ਹਮਲਾ ਕਰਨ ਮੌਕੇ ਦੁਨੀਆ ਸਾਹਮਣੇ ਸੱਚੇ ਹੋਣ ਲਈ ਸਰਕਾਰ ਨੇ ਇਕ ਸਿੱਖ (ਕੁਲਦੀਪ ਸਿੰਘ ਬਰਾੜ) ਨੂੰ ਹੀ ਫੌਜ ਦੀ ਕਮਾਂਡ ਸੰਭਾਲ ਦਿਤੀ। ਪਰ ਸਭ ਕੁਝ ਸਰਕਾਰ ਦੀ ਗਿਣਤੀ ਮਿਣਤੀ ਤੋਂ ਉਲਟ ਹੋ ਗਿਆ। ਪਹਿਲੀ ਗਲ ਤਾਂ ਸੰਤਾਂ ਨੇ ਖਾਸ ਹਰਮੰਦਰ ਸਾਹਿਬ ਅੰਦਰ ਡੇਰਾ ਨਾਂ ਲਾਇਆ। ਦੂਸਰੀ ਗਲ ਸੰਤਾਂ ਦੇ ਪੈਰੋਕਾਰ ਪੂਰੀ ਦ੍ਰਿੜਤਾ ਅਤੇ ਸੂਰਮਤਾਈ ਨਾਲ ਲੜੇ। ਅੱਜ ਬਰਾੜ ਨੇ ਆਪਣੀ ਪੰਜਾਬੀ ਵਿਚ ਲਿਖੀ ਕਿਤਾਬ ਵਿਚ ਦੇ ਦਿਤਾ ਕਿ ਫੌਜ ਦੇ ਕੋਈ 15700 ਸਿਪਾਹੀ ਮਾਰੇ ਗਏ ਸਨ।
ਫੌਜ ਨੇ ਹਰਮੰਦਰ ਸਾਹਿਬ ਤਾਂ ਨਾਂ ਢਾਹਿਆ ਪਰ ਸਰਕਾਰ ਵਾਸਤੇ ਸਕੂਨ ਵਾਲੀ ਗਲ ਸੀ ਕਿ ਉਹ ਅਕਾਲ ਤਖਤ ਢਾਹ ਸਕੀ ਜਿਸ ਤੋਂ ਮੀਰੀ ਪੀਰੀ ਦਾ ਸਿੱਖ ਸਿਧਾਂਤ ਨਿਕਲਦਾ ਹੈ। ਕਾਂਗਰਸ ਨੂੰ ਇਸ ਸਿਧਾਂਤ ਤੋਂ ਖਾਸ ਚਿੜ ਸੀ ਜਿਸ ਕਰਕੇ ਅਕਾਲੀ ਨਾਲੇ ਗੁਰਦੁਆਰਿਆਂ ਤੇ ਕਾਬਜ਼ ਸਨ ਨਾਲੇ ਹਕੂਮਤ ਵੀ ਲੋਚਦੇ ਸਨ।
From left 7 June 1984 Gen. K. Sunderji, Gen Vaidya , Gen. K.S.Brar
Examining the battle scene. Gen Brar has in his book revealed
the a total of 15700 Indian army men were killed in Operation
ਪੂਰੀ ਦੁਨੀਆ ਵਿਚ ਸਿੱਖ ਨੂੰ "ਆਤੰਕਵਾਦੀ" ਦੇ ਤੌਰ ਤੇ ਮਸ਼ਹੂਰ ਕਰ ਦਿਤਾ ਗਿਆ। 1947 ਵਿਚ ਜਦੋਂ ਗਵਰਨਰ ਪੰਜਾਬ ਚੰਦੂ ਲਾਲ ਤ੍ਰਿਵੇਦੀ ਨੇ ਡਿਪਟੀ ਕਮਿਸ਼ਨਰਾਂ ਨੂੰ ਸਰਕੂਲਰ ਜਾਰੀ ਕਰਕੇ ਹੁਕਮ ਕੀਤਾ ਸੀ ਕਿ ਸਿੱਖਾਂ ਤੇ ਸਖਤ ਨਿਗਾਹ ਰੱਖੀ ਜਾਵੇ ਕਿਉਕਿ ਇਹ ਜਰਾਇਮ ਪੇਸ਼ਾ ਕੌਮ ਹੈ ਓਦੋਂ ਸਿੱਖ ਬਹੁਤ ਤਿਲਮਿਲਾਏ ਸਨ। ਪਰ ਅੱਜ ਸਿੱਖ ਬੇਵੱਸ ਹੋ ਚੁੱਕੇ ਸਨ।ਢਾਹਡਾ ਮਾਰ ਵੀ ਰਿਹਾ ਸੀ ਤੇ ਰੌਣ ਵਾਸਤੇ ਕੋਈ ਥਾਂ ਵੀ ਨਹੀ ਸੀ ਛੱਡੀ।
 CHANDU LAL TRIVEDI THE GOVERNOR OF PUNJAB AT 1947
Chandu Lal Trivedi ICS
ਮੀਡੀਏ ਤੇ ਸੈਂਸਰਸ਼ਿਪ ਲਾ ਦਿਤੀ ਗਈ ਸੀ। ਅਣ ਐਲਾਨੀ ਸੈਂਸਰਸ਼ਿਪ ਅੱਜ ਵੀ ਪੰਜਾਬ ਵਿਚ ਜਾਰੀ ਹੈ।
ਉਪਰੰਤ ਦਿੱਲੀ ਦੇ ਸਿੱਖਾਂ ਨੂੰ ਬਲਦੇ ਟਾਇਰ ਗਲਾਂ ਵਿਚ ਪਾ ਕੇ ਸਬਕ ਸਿਖਾਇਆ ਗਿਆ।
ਜਵਾਨ ਸਿੱਖਾਂ ਦਾ ਖੂਨ ਇਨਾਂ ਘਟਨਾਵਾਂ ਕਰਕੇ ਖੌਲਣ ਲੱਗ ਪਿਆ। ਸਰਕਾਰ ਨੇ ਟਾਈਮ ਨਾਲ ਇਨੂੰ ਭਾਪ ਲਿਆ ਤੇ ਗਰਮ ਖੂਨ ਦੀ ਅਗਵਾਈ ਗੁਪਤ ਅਜੈਂਸੀਆਂ ਰਾਂਹੀ ਆਪਣੇ ਹੱਥ ਲੈ ਲਈ। ਕਦੀ ਨਿਰਦੋਸ਼ ਲੋਕਾਂ ਨੂੰ ਬੱਸਾਂ ਵਿਚੋਂ ਕੱਢ ਕੱਢ ਮਰਵਾਇਆ ਗਿਆ ਤਾਂ ਕਿ ਪੰਜਾਬ ਦਾ ਇਕ ਤਬਕਾ ਸਿੱਖਾਂ ਖਿਲਾਫ ਹੋ ਜਾਏ।ਨਾਲੇ ਪੁਲਸੀਆਂ ਦੇ ਪ੍ਰਵਾਰ ਮਰਵਾਏ ਗਏ ਤਾਂ ਕਿ ਪੁਲਸ ਸਿੱਖਾਂ ਤੇ ਜੁਲਮ ਕਰੇ। ਉਪਰੰਤ ਸਿੱਖਾਂ ਦੀ ਇਕ ਜਵਾਨ ਪੀੜੀ ਮੁਕਾ ਦਿਤੀ ਗਈ। ਜਿਸ ਦੇ ਨਤੀਜੇ ਮਰਦਮ ਸ਼ੁਮਾਰੀ ਦੇ ਅੰਕੜਿਆਂ ਵੀ ਜੱਗ ਜਾਹਿਰ ਕਰ ਦਿਤੇ ਹਨ। ਭਾਰਤ ਵਿਚ  ਸਿੱਖ ਅਨੁਪਾਤ ਝੱਟ ਡਿਗ ਪਿਆ ਹੈ।
Elimination of Sikh youth in custody.
After killing it was shown as encounter

ਕਤਲਿਆਮ ਦੀ ਹਨੇਰੀ ਵਿਚ ਸਿੱਖ ਭੈਅ ਭੀਤ ਹੋ ਚੁੱਕਾ ਸੀ। ਸਰਕਾਰ ਕਹਿ ਰਹੀ ਸੀ ਕਿ ਅਸੀ ਖਾਲਿਸਤਾਨ ਦੀ ਲਹਿਰ ਨਾਲ ਨਜਿੱਠ ਰਹੇ ਹਾਂ। ਭੈਅ ਭੀਤ ਹੋਏ ਹਜਾਰਾਂ ਲੱਖਾਂ ਸਿੱਖਾਂ ਨੂੰ ਫਿਰ ਸਰਕਾਰ ਨੇ ਮੁਖਬਰਾਂ ਦੇ ਤੌਰ ਤੇ ਆਪਣੇ ਨਾਲ ਜੋੜਿਆ। ਖਾਲਿਸਤਾਨ ਲਹਿਰ ਫਿਰ ਪੂਰੀ ਤਰਾਂ ਸਰਕਾਰ ਦੇ ਕਬਜ਼ੇ ਵਿਚ ਸੀ।
ਅਕਾਲੀ ਦਲ ਦੀ ਲੀਡਰਸ਼ਿਪ ਫਿਰ ਸ. ਪ੍ਰਕਾਸ਼ ਸਿੰਘ ਬਾਦਲ ਰਾਂਹੀ ਆਪਣੇ ਹੱਕ ਵਿਚ ਕਰ ਲਈ ਗਈ।
1990 ਵੇ ਦਹਾਕੇ ਵਿਚ ਆ ਕੇ ਬੇਅਬਦੀ ਦਾ ਦੂਸਰਾ ਦੌਰ ਸ਼ੁਰੂ ਹੋ ਚੁੱਕਾ ਸੀ। ਪਹਿਲਾਂ ਤਾਂ ਬੇਅਦਬੀ ਲਈ ਹਿੰਦੂਆਂ ਨੂੰ ਵਰਤਿਆ ਜਾਂਦਾ ਸੀ। ਹੁਣ ਸਰਕਾਰ ਨੇ ਸਿੱਖਾਂ ਵਿਚੋਂ ਹੀ ਇਕ ਫੌਜ ਖੜੀ ਕਰ ਲਈ ਸੀ।
ਇਸ ਮੁਹਿੰਮ ਵਿਚ ਪਹਿਲ ਇਕ ਮੂਰਖ ਜਿਹੇ ਡੇਰੇਦਾਰ ਪਿਆਰਾ ਸਿੰਘ ਭਨਿਆਰਾ ਰਾਂਹੀ ਕਰਵਾਈ ਗਈ। ਭਨਿਆਰੇ ਨੇ ਪਿੰਡ ਪਿੰਡ ਜਾ ਕੇ ਸ਼ਰੇਆਮ ਕਿਹਾ ਕਿ ਗੁਰੂ ਗ੍ਰੰਥ ਦੀ ਥਾਂ ਤੇ ਮੇਰੇ ਗ੍ਰੰਥ ਦਾ ਪ੍ਰਕਾਸ਼ ਕਰੋ।ਹਥਿਆਰਬੰਦ ਬੰਦੇ ਭਨਿਆਰੇ ਨਾਲ ਮੌਜੂਦ ਹੁੰਦੇ ਸਨ। ਗ੍ਰੰਥ ਸਾਹਿਬ ਦੀ ਸ਼੍ਰੇਆਮ ਬੇਅਦਬੀ ਸ਼ੁਰੂ ਹੋ ਗਈ। (ਪਿਛੇ 2013 ਵਿਚ ਭਨਿਆਰੇ ਨੂੰ ਅੰਬਾਲਾ ਦੀ ਅਦਾਲਤ ਨੇ ਤਿੰਨ ਸਾਲ ਦੀ ਸਜਾ ਸੁਣਾ ਦਿਤੀ। ਬਾਦਲ ਸਰਕਾਰ ਨੇ ਅਪੀਲ ਵਿਚ ਭਨਿਆਰੇ ਦੀ ਮਦਦ ਕਰ ਦਿਤੀ)
Piara Bhaniwara who was convicted in 2013. Later helped by Badals

ਰਾਤ ਵੇਲੇ ਪਿੰਡੀਂ ਥਾਂਈ ਘਰਾਂ ਵਿਚ ਹਥਿਆਰਬੰਦ ਗੁੰਡੇ ਬਦਮਾਸ਼ ਲੁੱਟ ਮਾਰ ਅਤੇ ਸਿੱਖ ਔਰਤਾਂ ਨੂੰ ਬੇਪੱਤ ਕਰਨ ਲਈ ਭੇਜੇ ਜਾਂਦੇ। ਸਰਕਾਰ ਦੀ ਇਹ ਮੁਹਿੰਮ 'ਕਾਲਾ ਕੱਛਾ ਗੈਂਗ' ਦੇ ਨਾਂ ਨਾਲ ਬਦਨਾਮ ਹੈ।
ਅਕਾਲੀ ਦਲ ਇਨਾਂ ਕਾਰਵਾਈਆਂ ਤੇ ਖਾਮੋਸ਼ ਸੀ ਕਿਉਕਿ ਬਾਦਲ ਸਾਹਿਬ ਰਾਂਹੀ ਇਹ ਸੁਨੇਹਾ ਪਹੁੰਚ ਰਿਹਾ ਸੀ ਕਿ ਇਹ ਸਭ ਕੁਝ ਖਾਲਿਸਤਾਨ ਦੀ ਲਹਿਰ ਨੂੰ ਪਰਖਣ ਵਾਸਤੇ ਕੀਤਾ ਜਾ ਰਿਹਾ ਹੈ। ਇਨਾਂ ਦਿਨਾਂ ਵਿਚ ਹੀ ਬਾਦਲ ਸਾਹਿਬ ਨੇ ਮੋਗਾ ਕਾਨਫ੍ਰੰਸ ਵਿਚ ਫਿਰ ਮਤਾ ਪਾਸ ਕਰਵਾ ਲਿਆ ਕਿ ਅਕਾਲੀ ਦਲ ਹੁਣ ਸਿੱਖ ਪਾਰਟੀ ਨਾਂ ਹੋ ਕੇ ਪੰਜਾਬੀ ਪਾਰਟੀ ਹੋਵੇਗੀ। ਭੈਅ ਭੀਤ ਹੋਏ ਅਕਾਲੀਆਂ ਵਿਚੋਂ ਕੋਈ ਨਾਂ ਕੁਸਕਿਆ।
ਦੂਸਰੇ ਪਾਸੇ ਕੁਝ ਚਲਾਕ ਮੁਜਰਮ ਲੋਕਾਂ ਨੇ ਸਰਕਾਰ ਦੀ ਇਹ ਨੀਤੀ ਭਾਂਪ ਲਈ, ਕਿ ਸਰਕਾਰ ਸਿੱਖਾਂ ਨੂੰ ਜਲੀਲ ਕਰ ਕੇ ਖੁਸ਼ ਹੁੰਦੀ ਹੈ ਜਿਸ ਤੇ ਮੁਜਰਮਾਂ ਨੇ ਸਿੱਖ ਵਿਰੋਧੀ ਹੋਣ ਦੇ ਨਕਾਬ ਪਾ ਲਏ। ਸਿਰਸਾ ਵਾਲਾ ਬਦਮਾਸ਼ ਸਾਧ ਇਸ ਸ਼੍ਰੇਣੀ ਵਿਚ ਆਉਦਾ ਹੈ। ਚੰਡੀਗੜ੍ਹ ਦੇ ਇਤਹਾਸ ਦਾ ਸਭ ਤੋਂ ਵੱਡਾ ਰੋਸ ਮੁਜਾਹਿਰਾ ਸਿਰਸਾ ਡੇਰਾ ਨੇ ਕੀਤਾ ਜਿਸ ਵਿਚ ਉਨਾਂ ਇਲਜਾਮ ਲਾਇਆ ਕੇ ਸਰਕਾਰ ਸਾਡੇ ਬੇਕਸੂਰ ਬਾਬੇ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜਦੋਂ ਕਿ ਸਾਡਾ ਬਾਬਾ ਤਾਂ ਖਾਲਿਸਤਾਨੀਆਂ ਖਿਲਾਫ ਜੱਦੋਜਹਿਦ ਕਰ ਰਿਹਾ ਹੈ।
Gurmit Ram Rahim imitating sri Guru Gobind Singh

ਕਿਉਕਿ ਦਸਮ ਗ੍ਰੰਥ ਬਾਬਤ ਸਿੱਖਾਂ ਵਿਚ ਪੁਰਾਣੇ ਮੱਤ ਭੇਦ ਹਨ। ਇਸ ਮੁੱਦੇ ਰਾਂਹੀ ਸਿੱਖਾਂ ਨੂੰ ਸਿੱਖੀ ਖਿਲਾਫ ਵਰਤਣ ਦਾ ਸਰਕਾਰ ਨੇ ਪਹਿਲਾ ਤਜੱਰਬਾ ਕੀਤਾ। ਸਰਕਾਰ ਨੇ ਇਹ ਵੀ ਪ੍ਰਵਾਹ ਨਾਂ ਕੀਤੀ ਕਿ ਇਸ ਮੁਹਿੰਮ ਵਿਚ ਉਹਦੇ ਗੁਪਤ ਮੋਹਰੇ ਨੰਗੇ ਹੋ ਰਹੇ ਸਨ। ਸਰਕਾਰ ਨੂੰ ਕੁਝ ਹੱਦ ਤੱਕ ਕਾਮਯਾਬੀ ਤਾਂ ਮਿਲੀ ਪਰ ਕੀਮਤ ਵੀ ਵੱਡੀ ਚੁਕਾਉਣੀ ਪਈ। ਇਹਦੇ ਕੁਝ ਬੰਦੇ ਜੋ ਕਿਸੇ ਵੇਲੇ ਤਖਤਾਂ ਦੇ ਜਥੇਦਾਰ ਤਕ ਰਹਿ ਚੁੱਕੇ ਸਨ, ਨੰਗੇ ਹੋ ਗਏ। ਖਾਸ ਕਰਕੇ ਦਰਸ਼ਨ ਸਿੰਘ ਰਾਗੀ ਜਿਹੇ ਓਹ ਲੋਕ ਜੋ ਦਸਮ ਗ੍ਰੰਥ ਦੀ ਪ੍ਰਸੰਸਾ ਦੇ ਸੋਹਲੇ ਪੜਿਆ ਕਰਦੇ ਸਨ।

ਖੈਰ ਸਰਕਾਰ ਨੂੰ ਭਰੋਸਾ ਹੋ ਗਿਆ ਕਿ ਮੁਖਬਰਾਂ ਨੂੰ ਕਿਸੇ ਵੀ ਹੱਦ ਤਕ ਵੀ ਵਰਤਿਆ ਜਾ ਸਕਦਾ ਹੈ, ਬਸ ਪੈਸਾ ਸੁਟਿਆ ਜਾਏ। ਧਰਾਤਲ ਜਾਂ ਇੰਟਰਨੈੱਟ ਤੇ ਫਿਰ ਬੇਅਦਬੀ ਦੀ ਮੁਹਿੰਮ ਪ੍ਰਚੰਡ ਕਰ ਦਿਤੀ ਗਈ। ਇਸ ਕੰਮ ਨੂੰ ਅੰਜ਼ਾਮ ਦੇਣ ਲਈ ਫਿਰ ਲੈਨਿਨ ਸਟਾਲਿਨ ਦੇ ਇਨਕਲਾਬੀਆਂ ਅਤੇ ਡੇਰੇਦਾਰਾਂ ਦੇ ਪੈਰੋਕਾਰਾਂ ਨੇ ਵੱਡੇ ਵੱਡੇ ਖਾਲਸਈ ਨਾਮ ਰੱਖ ਲਏ ਨੇ।
ਮੋਹਰੇ ਬਣ ਚੁੱਕੇ ਲਾਲ ਇਨਕਲਾਬੀਆਂ ਦੇ ਇਨਕਲਾਬ ਦਾ ਓਦੋਂ ਦੀਵਾਲਾ ਨਿਕਲ ਗਿਆ ਜਦੋਂ ਉਹ ਚੁੱਪ ਰਹੇ ਜਦੋ ਸਰਕਾਰ ਨੇ ਪੰਜਾਬ ਦੇ ਕਾਰਖਾਨੇ ਵੀ ਬਾਹਰ ਕੱਢਣ ਦਾ ਐਲਾਨ ਕੀਤਾ। ਵਿਚਾਰੇ ਕਿਹੜੇ ਮੂੰਹ ਨਾਲ ਵਿਰੋਧੀ ਬਿਆਨ ਚਾੜਦੇ। ਅੱਜ ਇਨਕਲਾਬ ਦਾ ਮੂੰਹ ਖਾ ਰਿਹਾ ਹੈ ਤੇ ਅੱਖਾਂ ਸ਼ਰਮਾਅ ਰਹੀਆ ਨੇ।
Vajpayee welcoming Advani on arrival of his Bharat Vijay Yatra in Amritsar.
Parkash Singh Badal welcomed him and presented a sword.

ਅਕਾਲ ਤਖਤ ਸਰਕਾਰ ਨੇ ਫੌਜ ਲਾ ਕੇ ਢਾਹਿਆ ਸੀ, ਕਿਉਕਿ 'ਇਥੋ ਮੀਰੀ ਪੀਰੀ ਦੇ ਸਿਧਾਂਤ ਦਾ ਫੁਹਾਰਾ ਫੁਟਦਾ ਹੈ'। ਪਰ ਅੰਮ੍ਰਿਤਸਰ ਦਾ ਲੋਹਗੜ੍ਹ ਕਿਲਾ ਜਿਥੇ ਸਿੱਖਾਂ ਨੇ ਛੇਵੇ ਪਾਤਸ਼ਾਹ ਦੀ ਅਗਵਾਈ ਵਿਚ ਪਹਿਲਾ ਯੁਧ ਲੜਿਆ ਸੀ ਉਹਨੂੰ ਢਾਹੁੰਣ ਵਾਸਤੇ ਸਰਕਾਰ ਨੂੰ ਹੁਣ ਫੌਜ ਨਹੀ ਵਰਤਣੀ ਪਈ। ਕਾਰ ਸੇਵਾ ਵਾਲੇ 'ਬ੍ਰਹਮਗਿਆਨੀ' ਬਾਬਾ ਜਗਤਾਰ ਸਿੰਘ ਨੇ ਕਿਲੇ ਦਾ ਜਦੋਂ ਨਾਮੋ ਨਿਸ਼ਾਨ ਮਿਟਾਇਆ ਤਾਂ ਲਾਲ ਕ੍ਰਿਸ਼ਨ ਅਡਵਾਨੀ ਦੀ ਭਾਰਤ ਵਿਜੇ ਰੱਥ ਯਾਤਰਾ ਦਾ ਸਵਾਗਤ ਖੁਦ ਫਖਰਿ ਕੌਮ ਸਰਦਾਰ ਪ੍ਰਕਾਸ਼ ਬਾਦਲ ਨੇ ਕਿਲੇ ਦੇ ਲਾਗੇ ਦੁਸਿਹਰਾ ਗਰਾਉਂਡ ਵਿਚ ਕਿਰਪਾਨ ਭੇਟ ਕਰਕੇ ਕੀਤਾ।
Baba Jagtar Singh of Karsewa wale
ਜਦੋਂ ਮਾਮਲਾ ਕਿਸੇ ਕੌਮ ਨੂੰ ਜਲੀਲ ਕਰਨ ਦਾ ਹੋਵੇ ਓਦੋਂ ਫਿਰ ਇਹ ਨਹੀ ਵੇਖਿਆ ਜਾਂਦਾ ਕਿ ਗ੍ਰੰਥ ਵਿਚ ਲਿਖਿਆ ਕੀ ਹੈ। ਫਿਰ ਕੀ ਹੋਇਆ ਜੇ ਗ੍ਰੰਥ ਦਾ ਨਾਹਰਾ ਹੈ 'ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬਤ ਦਾ ਭਲਾ॥'  ਇਹਦੀ ਬੇਅਦਬੀ ਕਿਸੇ ਹਿੰਦੂ ਜਾਂ ਮੁਸਲਮਾਨ ਰਾਂਹੀ ਨਹੀ ਕਰਵਾਈ ਜਾ ਰਹੀ। ਜੀ ਹਾਂ। - b.s.goraya
No comments:

Post a Comment