TEACH SIKHS A LESSON WAS AIM OF BLUE START OPERATION
ਬਲਿਊ ਸਟਾਰ - ਹਾਲਾਤਾਂ ਦੀ ਗਹਿਰਾਈ ਵਿਚ ਜਾਓ ਤਾਂ ਪਤਾ ਲਗਦਾ ਹੈ ਕਿ ਜੂਨ 1984 ਦਾ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਸੰਤ ਭਿੰਡਰਾਂਵਾਲੇ ਨੂੰ ਬਾਹਰ ਕੱਢਣ ਲਈ ਨਹੀ ਸੀ। ਇਹਦਾ ਮਕਸਦ ਸੀ, ਸਿੱਖਾਂ ਨੂੰ ਸਬਕ ਸਿਖਾਉਣਾ। ਸੰਤਾਂ ਨੂੰ ਹਰਮੰਦਰ ਸਾਹਿਬ ਕੰਪਲੈਕਸ ਵਿਚ ਡੇਰਾ ਜਮਾਉਣ ਲਈ ਖੁੱਦ ਅਕਾਲੀ ਦਲ ਦੇ ਪ੍ਰਧਾਨ (ਸੰਤ ਲੋਗੋਂਵਾਲ) ਨੇ ਜੁਲਾਈ 1982 ਵਿਚ ਆਪ ਸੱਦਾ ਦਿਤਾ ਸੀ। (ਬਾਦ ਵਿਚ ਸਾਬਤ ਹੋ ਗਿਆ ਸੀ ਕਿ ਸੰਤ ਲੋਗੋਂਵਾਲ ਅੰਦਰਖਾਤੇ ਸਰਕਾਰ ਨਾਲ ਰਲੇ ਹੋਏ ਸਨ।) ਸਿੱਖ ਪੁਲਿਸ ਅਫਸਰ ਅੱਜ ਦੱਸ ਰਹੇ ਨੇ ਕਿ 1982 -83 ਵੇਲੇ ਉਤੋਂ ਹੁਕਮ ਸਨ ਕਿ ਸੰਤਾਂ ਨੂੰ ਗ੍ਰਿਫਤਾਰ ਨਹੀ ਕਰਨਾਂ।
ਦੂਸਰੇ ਪਾਸੇ ਸਰਕਾਰੀ ਅਜੈਂਸੀਆਂ ਸੰਤਾਂ ਨੂੰ ਹਥਿਆਰ ਪਹੁੰਚਾ ਰਹੀਆਂ ਸਨ। (ਵੇਖੋ ਕਿਤਾਬਾਂ: ਐਮ ਕੇ ਧਰ ਦੀ ਓਪਨ ਸੀਕਰੇਟਜ਼ ਤੇ ਗੁਰਤੇਜ ਸਿੰਘ ਦੀ ਚਕਰਵਿਊ) ਕਹਿਣ ਤੋਂ ਭਾਵ ਜੁਲਾਈ 1982 ਤੋਂ ਜੂਨ 1984 ਤਕ ਭੋਲੇ ਭਾਲੇ ਸਿੱਖਾਂ ਨੂੰ ਹਰ ਤਰਾਂ ਉਕਸਾਇਆ ਜਾ ਰਿਹਾ ਸੀ ਕਿ ਉਹ ਹਥਿਆਰ ਚੁੱਕਣ। ਸਰਕਾਰੀ ਟਾਊਟ ਸੰਤਾਂ ਨੂੰ ਰੋਜ ਉਕਸਾਉਦੇ ਸਨ ਕਿ ਉਹ ਗਰਮ ਗਰਮ ਬਿਆਨ ਦੇਣ। ਉਨਾਂ ਦੇ ਬਿਆਨਾਂ ਨੂੰ ਫਿਰ ਮੀਡੀਆ ਲੂਣ ਮਿਰਚ ਲਾ ਕੇ ਸਿੱਖਾਂ ਖਿਲਾਫ ਨਫਰਤ ਫੈਲਾ ਰਿਹਾ ਸੀ।
ਦੂਸਰੇ ਪਾਸੇ ਫੌਜ ਕਵਾਇਦਾਂ ਕਰ ਰਹੀ ਸੀ ਕਿ ਕਿਵੇ ਹਰਮੰਦਰ ਸਾਹਿਬ ਤੇ ਹਮਲਾ ਕਰਨਾਂ ਹੈ। ਸਰਕਾਰ ਨੇ ਪੂਰੀ ਦੋ ਸਾਲ ਤਿਆਰੀ ਕੀਤੀ। ਸੰਤਾਂ ਨੂੰ ਬਾਹਰ ਆਉਣ ਲਈ ਸਿਰਫ ਜੋ ਉਪਰਾਲੇ ਹੋਏ ਉਹ ਗੋਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਸਨ। ਦੋ ਸਾਲ ਵਿਚ ਸਿਰਫ ਤਿੰਨ ਬੰਦੇ ਸੁਬਰਾਮਨੀਅਮ ਸਵਾਮੀ, ਵਕੀਲ ਜੇਠਮਲਾਨੀ ਤੇ ਜੈਨ ਮੁਨੀ ਨੂੰ ਭੇਜਿਆ ਗਿਆ। ਜਿੰਨਾਂ ਦਾ ਮਕਸਦ ਸੰਤਾਂ ਨੂੰ ਸਮਝਾਉਣਾ ਬੁਝਾਉਣਾ ਨਹੀ ਸੀ ਸਗੋਂ ਹੋਰ ਪੱਕਿਆਂ ਕਰਨਾਂ ਸੀ।
ਪੰਜਾਬ ਦੇ ਸਿੱਖ ਕਾਂਗਰਸੀ ਵੀ ਇਹ ਖੇਡ ਸਮਝ ਨਹੀ ਸਨ ਪਾਏ। ਉਹ ਸਿਰਫ ਇਸ ਕਰਕੇ ਖੁਸ਼ ਸਨ ਕਿ ਅਕਾਲੀ ਦਲ ਨੂੰ ਰਾਹੇ ਪਉਣ ਲਈ ਬੰਦਾ ਮਿਲ ਗਿਆ ਹੈ। ਅਕਾਲੀ ਲੀਡਰ ਓਦੋਂ ਏਸੇ ਤਰਾਂ ਚੁੱਪ ਸਨ ਜਿਵੇ ਅੱਜ ਕਲ ਬੇਅਦਬੀ ਦੇ ਮਸਲੇ ਤੇ ਆ ਕੇ ਚੁੱਪ ਹੋ ਜਾਂਦੇ ਨੇ। ਇਹ ਵੱਡੇ ਦੁੱਖ ਦੀ ਗਲ ਹੈ ਕਿਉਕਿ ਰਾਜਸੀ ਸਾਜਿਸ਼ਾਂ ਨੂੰ ਨਜਿੱਠਣਾ ਆਮ ਪਬਲਕ ਦਾ ਨਹੀ ਬਲਕਿ ਰਾਜਨੀਤੀਵਾਨ ਦਾ ਕੰਮ ਹੁੰਦਾ ਹੈ।
ਖੈਰ ਸਰਕਾਰ ਤਾਂ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਪਰ ਜਦੋ ਇਸ ਨੇ ਆਪਣੇ 15000 ਫੌਜੀ ਜਵਾਨ ਗਵਾ ਲਏ ਤਾਂ ਫਿਰ ਇਨੂੰ ਸਮਝ ਆਈ ਕਿ ਸਿੱਖ ਤਾਂ ਇਕ ਵੀ ਭਾਰੂ। ਖੈਰ ਮਰੇ ਤਾਂ ਮਾਵਾਂ ਦੇ ਪੁੱਤ। ਇੰਦਰਾ ਤਾਂ ਜੈ ਜੈਕਾਰ ਕਰ ਰਹੀ ਸੀ। ਅੱਜ ਸਭ ਕੁਝ ਯਾਦ ਕਰਕੇ ਦੁੱਖ ਹੋ ਰਿਹਾ ਕਿ ਕਾਂਗਰਸ/ਭਾਜਪਾ ਦੇ ਉਸ ਭਾਰਤ ਨੇ ਅਜਾਦੀ ਖਾਤਰ ਸਿੱਖਾਂ ਦੀਆਂ ਕੁਰਬਾਨੀਆ ਦਾ ਕੌਡੀ ਮੁੱਲ ਨਹੀ ਪਾਇਆ। ਖੈਰ ਵਕਤ ਸਦਾ ਇਕੋ ਜਿਹਾ ਨਹੀ ਰਹਿੰਦਾ। ਇਥੇ ਬੜੇ ਬੜੇ ਆਏ ਤੇ ਗਏ। (ਜੇ ਸਹਿਮਤ ਹੋ ਤਾਂ ਮੈਸੇਜ ਸ਼ੇਅਰ ਕਰੋ। ਆਪਣੇ ਲੋਕਾਂ ਨੂੰ ਸੁਚੇਤ ਕਰੋ।)
No comments:
Post a Comment