Wednesday 7 October 2015

ਨੈੱਟ ਤੇ ਗੁਰੂ ਸਾਹਿਬਾਨ ਤੇ ਸਿੱਖਾਂ ਦੇ ਭੱਦੇ ਚਿਤ੍ਰ ਸ਼ਾਜ਼ਿਸ਼ ਤਹਿਤ ਬਣ ਰਹੇ ਨੇ

ALERTS! SACRILIGIOUS PAINTINGS OF GURUS AND SIKHS ARE BEING FABRICATED 


ਚਿਹਰੇ ਤੇ ਭਿਬੂਤ ਲਾਈ ਗੁਰੂ ਨਾਨਕ ਨੂੰ ਸੰਨਿਆਸੀ ਸਾਧੂ ਪੇਸ਼ ਕਰ ਰਹੀ ਹੈ RSS ਵਲੋਂ  ਬਣਵਾਈ ਪੇਂਟਿੰਗ।ਸ਼ੱਕ ਕੀਤਾ ਜਾਂਦਾ ਹੈ ਕਿ ਇਹ ਕਰਤੂਤ ਦਿੱਲੀ ਦੇ ਭਾਈ (ਅਖੌਤੀ) ਚਮਨ ਲਾਲ ਦੀ ਹੈ। ਇਸ ਨੇ ਆਪਣੀ ਖੁੱਦ ਦੀ ਫੋਟੋ ‘ਚ ਕੁਝ ਬਦਲਾਅ ਕਰਕੇ ਪਾਈ ਹੈ। ਅਜ ਕਲ ਇਹ ਸੰਗਤਾਂ ਨੂੰ ਮੂਰਖ ਬਣਾਉਣ ਖਾਤਰ ਆਪਣੇ ਆਪ ਨੂੰ ਚਮਨਜੀਤ ਸਿੰਘ ਲਾਲ ਲਿਖਦਾ ਹੈ। ਬਦਕਿਸਮਤੀ ਨਾਲ ਸਾਡੇ ਕੁਝ ਅਨਪੜ੍ਹ ਬੰਦੇ ਅੰਨੇਵਾਹ ਇਨੂੰ ਸ਼ੇਅਰ ਕਰੀ ਜਾ ਰਹੇ ਹਨ। ਅਸੀ ਓਨਾਂ ਦਾ ਨਾਂ ਟੋਪੀਵਾਲੇ (ਬਾਂਦਰ ) ਰੱਖਿਆ ਹੈ। ਪਹਿਲਾਂ ਵੀ ਇਸ ਨੇ ਬੇਅਦਬੀ ਕੀਤੀ ਸੀ ਜੋ ਇੰਦੋਰ ਦੇ ਭਾਈ ਰਤਿੰਦਰ ਸਿੰਘ ਨੇ ਉਜਾਗਰ ਕੀਤੀ ਸੀ। ਖੈਰ ਹੇਠਲਾ ਲੇਖ ਅਸੀ 2 ਕੁ ਸਾਲ ਪਹਿਲਾਂ ਲਿਖਿਆ ਸੀ ਜਿਸ ਵਿਚ ਇਸ ਫੋਟੋ ਬਾਬਤ ਵੀ ਜਿਕਰ ਕੀਤਾ ਸੀ।



ਸੰਨ 2009 ਦੀ ਗਲ ਹੈ ਇਸ ਲਿਖਾਰੀ ਨੇ ਫੇਸਬੁੱਕ ਤੇ ਇਕ ਖਾਲਿਸਤਾਨ ਦੇ ਨਾਂ ਤੇ ਬਣਿਆ ਗਰੂਪ ਵੇਖਿਆ ਜਿਸ ਵਿਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਬੜਾ ਭੱਦਾ ਜਿਹਾ ਚਿਤ੍ਰ ਬਣਾ ਕੇ ਪ੍ਰੋਫਾਈਲ ਫੋਟੋ ਤੇ ਤੌਰ ਤੇ ਲਾਇਆ ਹੋਇਆ ਸੀ।(ਇਹ ਚਿਤ੍ਰ ਇਥੇ ਦਿਤਾ ਗਿਆ ਹੈ) ਕਿਉਕਿ ਗਰੂਪ ਦਾ ਨਾਂ ਖਾਲਿਸਤਾਨ ਸੀ ਜਿਸ ਕਰਕੇ ਸਾਡੇ ਭੋਲੇ ਭਾਲੇ ਸੂਰਬੀਰ ਸਿੰਘ ਅੰਧਾ ਧੁੰਦ ਗਰੂਪ ਦੇ ਮੈਂਬਰ ਬਣ ਰਹੇ ਸਨ। ਅਸਾਂ ਉਸ ਫੋਟੋ ਦਾ ਵਿਰੋਧ ਕੀਤਾ। ਐਡਮਿਨ (ਮਾਲਕ) ਚੁੱਪ ਰਿਹਾ ਪਰ ਉਹ ਫੋਟੋ ਨਾਂ ਹਟਾਈ। ਮੈਂ ਸਮਝ ਗਿਆ ਕਿ ਇਹ ਟਾਊਟਾਂ ਦਾ ਗਰੂਪ ਹੈ ਜਿਨ੍ਹਾਂ ਦਾ ਮਕਸਦ ਖਾਲਿਸਤਾਨੀ ਲਹਿਰ ਨੂੰ ਕਾਊਟਰ ਕਰਨਾਂ ਹੈ। ਮੈਂ ਇਨ੍ਹਾਂ ਗਲਾਂ ਦਾ ਬਾਰ ਬਾਰ ਵਿਰੋਧ ਕਰਦਾ ਰਿਹਾ ਕਿ ਤੁਸੀ ਰਾਜਨੀਤਕ ਅੰਦੋਲਨ ਦਾ ਬੇਸ਼ੱਕ ਵਿਰੋਧ ਕਰੋ ਪਰ ਸਾਡੇ ਧਰਮ ਤੇ ਵਾਰ ਨਾ ਕਰੋ। ਪਰ ਕੌਣ ਸੁਣਦਾ ਹੈ। ਸ਼ਾਇਦ ਵਿਰੋਧੀ ਸਮਝਦਾ ਹੈ ਕਿ ਖਾਲਿਸਤਾਨ ਦੀ ਜੜ੍ਹ ਸਿੱਖ ਧਰਮ ਵਿਚ ਹੈ। ਜੇ ਅਜਿਹਾ ਸੋਚਦਾ ਹੈ ਤਾਂ ਫਿਰ ਇਸ ਅੰਦੋਲਨ ਨੂੰ ਕੋਈ ਨਹੀ ਰੋਕ ਸਕਦਾ। ਕਿਉਕਿ ਔਰੰਗਜੇਬ ਤੇ ਬਾਦ ਦੇ ਹੁਕਮਰਾਨਾਂ ਨੇ ਵੀ ਕਿਸੇ ਵੇਲੇ ਸਿੱਖੀ ਨੂੰ ਖਤਮ ਕਰਨ ਦਾ ਤਹੱਈਆ ਕੀਤਾ ਸੀ।ਆਪ ਖਤਮ ਹੋ ਗਏ ਸਗੋਂ ਸਿੱਖੀ ਹੋਰ ਅੰਗੜਾਈ ਲੈ ਕੇ ਉੱਠੀ ਤੇ ਆਖਿਰ 1799 ਵਿਚ ਮੁਕੰਮਲ ਸਿੱਖ ਰਾਜ ਹੀ ਹੋਂਦ ਵਿਚ ਆ ਗਿਆ।
ਕਿਉਕਿ ਕੁਝ ਇਕ ਭੱਦੇ ਚਿਤ੍ਰਾਂ ਦੀ ਬਣਤਰ ਵਿਚ ਸਮਾਨਤਾ ਹੈ ਤੇ ਪਤਾ ਲਗ ਜਾਂਦਾ ਹੈ ਕਿ ਇਹ ਇਕ ਹੀ ਕਲਾਕਾਰ ਦੀ ਕਰਤੂਤ ਹੈ।
ਕਿਉਕਿ ਸਾਡੇ ਸ਼ਰਧਾਵਾਨ ਸਿੱਖ ਜਿਆਦਾ ਗਹਿਰਾਈ 'ਚ ਨਹੀ ਜਾਂਦੇ ਜਿਸ ਕਰਕੇ ਕਈ ਭਦੀਆਂ ਤਸਵੀਰਾਂ ਤੇ ਵੀ ਲਾਈਕ ਵਾਲਾ ਬਟਨ ਦਬਾਈ ਜਾਂਦੇ ਨੇ। ਜਿਸਦਾ ਨਤੀਜਤ ਇਹ ਨਿਕਲਿਆ ਹੈ ਕਿ ਜਿਹੜੇ ਕਲਾਕਾਰ ਭੱਦੀਆਂ ਤਸਵੀਰਾਂ ਬਣਾਉਦੇ ਸਨ ਉਨ੍ਹਾਂ ਨੇ ਸ਼੍ਰੇਆਮ ਤਸਵੀਰਾਂ ਵੇਚਣੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਨੇ।
ਅਜਿਹਾ ਹੀ ਇਕ ਕਲਾਕਾਰ ਆਪਣੇ ਆਪ ਨੂੰ ਭਗਤ ਸਿੰਘ ਬੇਦੀ (ਸਿਖੀਆਰਟ ਡਾਟ ਕਾਮ) ਲਿਖ ਰਿਹਾ ਹੈ ਤੇ ਪਹਿਲਾਂ ਤੇ ਇਸ ਨੇ ਆਪਣਾ ਅਤਾ ਪਤਾ ਛੁਪਾਇਆ ਹੋਇਆ ਸੀ ਤੇ ਹੁਣ ਇਨੇ ਲਿਖਿਆ ਹੈ ਕਿ ਉਹ ਕਨੇਡਾ ਨਿਵਾਸੀ ਹੈ। ਉਹ ਇਹ ਵੀ ਲਿਖਦਾ ਹੈ ਕਿ ਪਿਛੋ ਉਹ ਲੁਧਿਆਣੇ ਤੋਂ ਹੈ। ਕਿਉਕਿ ਅਸੀ ਲੰਮੇ ਸਮੇਂ ਤੋਂ ਘੋਖ ਵਿਚ ਸਾਂ ਸਾਡਾ ਯਕੀਨ ਹੈ ਕਿ ਇਹ ਬੰਦਾ ਆਪਣਾ ਅਸਲੀ ਨਾਂ ਨਹੀ ਵਰਤ ਰਿਹਾ। ਖੁਸ਼ਕਿਸਮਤੀ ਨਾਲ ਇਸ ਦਾ ਫੇਸਬੁਕ ਪੇਜ ਵੀ ਅਸਾਂ ਦੇਖਿਆ ਹੈ ਉਸ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਕਿਸੇ ਜੋਗੀ ਡੇਰੇ ਦਾ ਉਪਾਸ਼ਕ ਹੈ। ਇਸ ਨੇ ਅੰਮ੍ਰਿਤ ਵੇਲੇ ਤੇ ਜੋ ਵੀਡੀਓ ਪਾਇਆ ਹੈ ਉਸ ਤੋਂ ਇਹ ਗਲ ਸਪੱਸ਼ਟ ਹੋ ਜਾਂਦੀ ਹੈ। ਇਹ ਬਾਣੀ ਦੀ ਵੀ ਗਲ ਨਹੀ ਕਰਦਾ। ਸਿਰਫ ਧਿਆਨ ਲਾਉਣ ਦੀ ਗਲ ਕਰਦਾ ਹੈ। ਵੀਡੀਓ ਤੋਂ ਲਗਦਾ ਹੈ ਕਿ ਇਹ ਮੁੰਡਾ ਸਿਰਫ 25-30 ਦੀ ਉਮਰ ਦਾ ਹੈ। ਸਾਨੂੰ ਸ਼ੱਕ ਹੈ ਕਿ ਇਹ ਅਖੌਤੀ ਭਗਤ ਸਿੰਘ ਕਿਸੇ ਡੂੰਘੀ ਸਾਜ਼ਿਸ਼ ਦਾ ਹਿਸਾ ਹੈ। 
ਅਸੀ ਆਪਣਾ ਇਹ ਵਿਰੋਧ ਭਰਿਆ ਲੇਖ ਇਸ ਚਿਤ੍ਰਹਾਰੇ ਤਕ ਵੀ ਪਹੁੰਚਾ ਰਹੇ ਹਾਂ ਤੇ ਜੇ ਉਹ ਇਸ ਸਬੰਧ ਵਿਚ ਕੁਝ ਕਹਿਣਾ ਚਾਹੁੰਦਾ ਹੈ ਤਾਂ ਇਸ ਲੇਖ ਦੇ ਥੱਲੇ ਕੰਮੈਟ ਬਾਕਸ ਵਿਚ ਦੇ ਸਕਦਾ ਹੈ।
ਇਸ ਦੀ ਦਿਤੀ ਜਾਣਕਾਰੀ ਤੋਂ ਸਪੱਸ਼ਟ ਹੋਇਆ ਹੈ ਕਿ ਪਹਿਲਾਂ ਕਿਸੇ ਹੋਰ ਬੰਦੇ ਨਾਲ ਮਿਲ ਕੇ ਇਹ ਚਿਤ੍ਰ ਆਦਿ ਬਣਾਉਦਾ ਸੀ।ਇਨਾਂ ਨੇ ਕੋਈ ਵੀਡੀਓ ਗੇਮ ਵੀ ਬਣਾਈ ਜੋ ਇੰਗਲੈਂਡ ਦੀ ਸਰਕਾਰ ਨੇ ਬੰਦ ਕਰਵਾ ਦਿਤੀ ਕਿਉਕਿ ਉਸ ਵਿਚ ਮੁਸਲਮਾਨਾਂ ਖਿਲਾਫ ਦ੍ਰਿਸ਼ ਸਨ।
ਅਸੀ ਹੇਠਾਂ ਕੁਝ ਹੋਰ ਵੀ ਇਸ ਦੀਆਂ ਬਣਾਈਆਂ ਤਸਵੀਰਾਂ ਪਾ ਰਹੇ ਕਿ ਦੇਖੋ ਕਿਵੇ ਕਿਵੇ ਜਲੂਸ ਕੱਢ ਰਿਹਾ ਹੈ ਸਿੱਖਾਂ ਤੇ ਗੁਰੂ ਸਾਹਿਬਾਨ ਦਾ।
ਐਹ ਦਸਮ ਪਾਤਸ਼ਾਹ ਦਾ ਚਿਤ੍ਰ ਵੇਖੋ ਜੋ ਇਸ ਨੇ ਬਣਾਇਆ ਹੈ ਕਿਵੇਂ ਢਹਿੰਦੀ ਕਲਾ ਵਿਚ ਗੁਰੂ ਸਾਹਿਬ ਨੂੰ ਦਿਖਾਇਆ ਗਿਆ ਹੈ। ਜਦੋਂ ਕਿ ਗੁਰੂ ਸਾਹਿਬ ਆਪਣੇ ਚਾਰੇ ਲਾਲ ਵਾਰਨ ਉਪਰੰਤ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ, ਔਰੰਗੇਜੇਬ ਨੂੰ ਜਫਰਨਾਮਾ ਭਾਵ ਫਤਹਿਨਾਮਾ ਲਿਖਦੇ ਹਨ।ਲੁਧਿਆਣਾ ਦਾ ਗੁਰਮਤ ਗਿਆਨ ਮਿਸ਼ਨਰੀ ਕਾਲਜ ਜਿਸ ਬਾਰੇ ਸ਼ੱਕ ਹੈ ਕਿ ਇਸਨੂੰ ਆਰ ਐਸ ਐਸ ਦੀ ਮਾਇਕ ਸਹਾਇਤਾ ਪ੍ਰਾਪਤ ਹੈ ਜਿਸ ਨੇ ਧੂੰਧਾ ਤੇ ਕੁਝ ਹੋਰ ਗੁਰਮਤ ਵਿਰੋਧੀ ਪ੍ਰਚਾਰਕ ਪੈਦਾ ਕੀਤੇ ਹਨ, ਮੈਂ ਦੇਖਿਆ  ਹੈ ਕਿ ਝਬਾਲ (ਤਰਨ ਤਾਰਨ) ਦੇ ਇਲਾਕੇ ਵਿਚ ਇਸ ਚਿਤ੍ਰ ਨੂੰ ਪ੍ਰਚਾਰਿਆ ਜਾ ਰਿਹਾ ਹੈ। ਇਹਦੀ ਵੈਬਸਾਈਟ ਤੋਂ ਪਤਾ ਲਗਦਾ ਹੈ ਕਿ ਬਾਹਰ ਦੇ ਗੁਰਦੁਆਰੇ ਜਿਨਾਂ ਤੇ ਟਾਊਟਾਂ ਦਾ ਕੰਟਰੋਲ ਹੈ ਉਹ ਇਨੂੰ ਮਾਇਕ ਸਹਾਇਤਾ ਵੀ ਦੇ ਰਹੇ ਹਨ। ਜਿਸ ਕਰਕੇ ਸਾਡਾ ਸ਼ੱਕ ਹੈ ਕਿ ਇਸ ਪਿਛੇ ਆਰ ਐਸ ਐਸ ਦਾ ਹੱਥ ਹੋ ਸਕਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਨੋਹਰ ਸ਼ਖਸੀਅਤ ਨੂੰ ਵਿਗਾੜਦਾ ਆਹ ਵੇਖੋ ਇਕ ਹੋਰ ਚਿਤ੍ਰ ਇਸ ਵਿਚ ਇਸ ਮਾਨਸਿਕ ਤੌਰ ਤੇ ਬੀਮਾਰ ਕਲਾਕਾਰ ਨੇ ਸਾਹਿਬ ਦਾ ਚਿਹਰਾ ਬੜਾ ਗੁਸੇ ਵਾਲਾ ਦਿਖਾਇਆ ਗਿਆ ਹੈ। ਨਾਲ ਹੀ ਇਹ ਦਸਿਆ ਹੈ ਕਿ ਗੁਰੂ ਸਾਹਿਬ ਨੂੰ ਗੁੱਸਾ ਤਾਂ ਆਇਆ ਜੇ ਚੋਟ ਪਈ ਸੀ ਤਾਂ। ਇਤਹਾਸ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਕ੍ਰੋਧ ਤੋਂ ਉਪਰ ਸਨ।

ਚਮਕੌਰ ਦੀ ਗੜੀ ਦੀ ਤਸਵੀਰ ਬਣਾਉਦਿਆਂ ਇਸ ਨੇ ਸਹਿਬਜਾਦਾ ਅਜੀਤ ਸਿੰਘ ਨੂੰ ਵੀ ਇਸ ਨੇ ਭੱਦੀ ਅਵਸਥਾ ਵਿਚ ਵਿਖਾਇਆ ਹੈ ਜੋ ਕਿ ਕਿਸੇ ਨਿਹੱਥੇ ਉਤੇ ਹਮਲਾ ਕਰ ਰਿਹਾ ਹੈ।ਆਪਾਂ ਸਭ ਜਾਣਦੇ ਹਾਂ ਕਿ ਗੁਰੂ ਸਾਹਿਬਾਨ ਖਤਰੀ ਜਾਤ ਵਿਚ ਹੋਏ ਤੇ ਸਰੀਰਕ ਤੌਰ ਤੇ ਇਸ ਜਾਤ ਦੇ ਲੋਕ ਪੂਰੇ ਹਿੰਦੁਸਤਾਨ ਉਪ ਮਹਾਦੀਪ ਵਿਚ ਸਭ ਤੋਂ ਖੂਬਸੂਰਤ ਕੌਮ ਹੈ। ਸਾਡਾ ਕਹਿਣ ਦਾ ਮਤਲਬ ਕਿ ਗੁਰੂ ਸਾਹਿਬਾਨ ਵੀ ਰੰਗ ਦੇ ਗੋਰੇ ਸਨ ਤੇ ਸਰੀਰ ਸੁੰਦਰ ਸਨ। ਫਿਰ ਵੀ ਇਹ ਕਲਾਕਾਰ ਵੇਖੋ ਉਨਾਂ ਨੂੰ ਕਿਹੋ ਜਿਹੀ ਸ਼ਕਲ ਵਿਚ ਚਿਤ੍ਰਦਾ ਹੈ।

ਇਸ ਬੀਮਾਰ ਬੰਦੇ ਨੇ ਸਿੱਖ ਜਰਨੈਲ ਜਿਸ ਦੇ ਨਾਂ ਤੋਂ ਪੂਰਾ ਕਾਬਲ ਕੰਧਾਰ ਥਰ ਥਰ ਕੰਬਦਾ ਸੀ ਤੇ ਪਠਾਣ ਮਾਵਾਂ ਆਪਣੇ ਬੱਚਿਆਂ ਨੂੰ 'ਹਰੀਆ ਰਾਗਲੇ' ਕਹਿਕੇ ਸਵਾਉਦੀਆਂ ਸਨ ਦੀ ਵੀ ਸ਼ਕਲ ਵਿਗਾੜ ਕੇ ਇਕ ਪੇਂਟਿੰਗ ਬਣਾਈ ਹੈ ਜਿਸ ਵਿਚ ਜਰਨੈਲ ਦੇ ਸਿਰ ਤੇ ਹਾਸੋਹੀਣਾ ਤਾਜ ਬਣਾ ਦਿਤਾ ਹੈ। 

ਹੇਠਾਂ ਅਸੀ ਸਿੱਖ ਜਰਨੈਲ ਦੀ ਮੂਲ ਇਤਹਾਸਿਕ ਪੇਂਟਿੰਗ ਵੀ ਦੇ ਰਹੇ ਹਾਂ।


ਆਹ ਪੇਟਿੰਗ ਸੰਤ ਭਿੰਡਰਾਂਵਾਲੇ ਦੀ ਬਣਾਈ ਲਗਦੀ ਹੈ ਜਿਸ ਦੇ ਸਿਰ ਤੇ ਵੱਡਾ ਸਾਰਾ ਪੱਗੜ ਰੱਖ ਦਿਤਾ ਹੈ ਤੇ ਪੱਗ ਉਤੇ ਮਕਾਨਾਂ ਦੀਆਂ ਤਸਵੀਰਾਂ ਹਨ ਕਿ ਸੰਤ ਇਨਾਂ ਵਿਚ ਛੁਪਿਆ ਬੈਠਾ ਸੀ। ਨਾਲ ਇਸ ਚਿਤ੍ਰਹਾਰੇ ਨੇ ਲਿਖਿਆ ਹੈ ਕਿ  ਮੈਨੂੰ ਵੱਡੀਆਂ ਪੱਗਾਂ ਪਸੰਦ ਨੇ ਤੇ ਮੈਂ ਇਸ ਗਲ ਨੂੰ ਛੁਪਾਉਦਾ ਨਹੀ। ਅੰਦਰੋਂ ਇਹਦਾ ਕਹਿਣ ਦਾ ਮਤਲਬ ਹੈ ਕਿ ਮੈਂ ਪੱਗਾਂ ਵਾਲਿਆਂ ਨੂੰ  ਨਫਰਤ ਕਰਦਾ ਹਾਂ ਤੇ ਇਸ ਗਲ ਨੂੰ ਮੈਂ ਛੁਪਾ ਨਹੀ ਸਕਦਾ।
ਏਥੇ ਸਧਾਰਨ ਸਿੱਖ ਦੀ ਸ਼ਕਲ ਵਿਗਾੜ ਕੇ ਹੱਥ ਵਿਚ ਹਥਿਆਰ ਦੇ ਕੇ ਤੇ ਹਥਿਆਰਾਂ ਦਾ ਮੂੰਹ ਖੁੱਦ ਵਲ ਕਰਕੇ ਇਸ ਨੇ ਇਹ ਦਸਿਆ ਹੈ ਕਿ ਸਿੱਖ ਖੁੱਦਕੁਸ਼ੀ ਕਰਨ ਜਾ ਰਿਹਾ ਹੈ।ਅਖੇ ਜੀ ਇਹ ਪਟਿਆਲੇ ਵਾਲੇ ਨੇ।

ਇਸ ਬੁਜਦਿਲ ਚਿਤ੍ਰਹਾਰੇ ਨੇ ਇਸ ਪੇਂਟਿੰਗ ਵਿਚ ਸਿੱਖ ਨੂੰ ਜੂੰਅ ਕਹਿ ਕੇ ਕੈਪਸ਼ਨ ਦਿਤਾ ਹੈ। ਅਖੇ ਇਹ ਜੂਆਂ ਵਾਂਗ ਸਿਰ ਦੀ ਖੁਰਕ ਨੇ।ਅਖੇ ਇਨਾਂ ਦਾ ਇਲਾਜ ਦੱਸੋ।
LICE PROBLEM


ਇਸ ਪੇਂਟਿੰਗ ਵਿਚ ਇਸ ਪਾਗਲ ਕਲਾਕਾਰ ਨੇ ਸਿੱਖ ਨੂੰ ਮੈਦਾਨੇ ਜੰਗ ਵਿਚੋਂ ਨੰਗ ਤੜੰਗਾ ਦੌੜਦਾ ਦੱਸਿਆ ਹੈ। ਅਖੇ ਆਪਣੇ ਕਪੜੇ ਤਕ ਪਿਛੇ ਛੱਡ ਗਿਆ ਹੈ।


ਕੀ ਮਾਈ ਭਾਗੋ ਇਹੋ ਜਿਹੀ ਹੋਵੇਗੀ?



ਕੀ ਸਿੰਘ ਸੂਰਮੇ ਸਾੜੀਆਂ ਜਿਹੀਆਂ ਪਾਇਆ ਕਰਦੇ ਸਨ।


ਆਹ ਵੇਖੋ ਇਸ ਦੀ ਕਰਤੂਤ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਟੋਪੀ ਪਵਾ ਦਿਤੀ ਹੈ।





ਤੇ ਲਓ ਇਸ ਭਗਤ ਸਿੰਘ ਨੇ ਸਿੰਘ ਦੇ ਹੱਥ ਵਿਚ ਤ੍ਰਿਸ਼ੂਲ ਵੀ ਫੜਾ ਦਿਤਾ ਹੈ।


ਬੜਾ ਚਲਾਕ ਹੈ ਇਹ ਚਿਤ੍ਰਹਾਰਾ। ਹਿੰਦੂ ਦੇਵਤਿਆਂ ਨੂੰ ਚਿਤਰਨ ਮੌਕੇ ਸ਼ੈਤਾਨੀ ਨਹੀ ਕਰਦਾ। ਜੂਤੀ ਦਾ ਪਤਾ ਹੈ ਇਨੂੰ। ਆਹ ਸ਼ਿਵ ਜੀ ਦਾ ਚਿਤ੍ਰ।



ਹਾਂ ਇਹ ਤਾਰੀਫ ਵੀ ਕਰਦਾ ਹੈ। 
ਵੇਖੋ ਕਿਹਦੀ? ਪਿਛੇ ਜਿਹੇ ਰਾਗੀ ਬਲਬੀਰ ਸਿੰਘ ਦੀ ਕਰਤੂਤ ਜੱਗ ਜਾਹਿਰ ਹੋਈ ਸੀ ਤੇ ਇਕ ਵੀਡਿਓ ਬਾਹਰ ਆਇਆ ਜਿਸ ਵਿਚ ਰਾਗੀ ਨੇ ਆਸ਼ੂਤੋਸ਼ ਨੂੰ ਖੁਸ਼ ਕਰਨ ਹਿਤ ਗੁਰਬਾਣੀ ਦੀਆਂ ਪਵਿਤ੍ਰ ਤੁਕਾਂ ਉਚਾਰੀਆਂ ਸਨ। ਇਸ ਚਿਤ੍ਰਹਾਰੇ ਨੇ ਉਸ ਲਾਲਚੀ ਰਾਗੀ ਦੀ ਵੀ ਤਸਵੀਰ ਬਣਾ ਮਾਰੀ ਹੈ ਤੇ ਉਸ ਦੀਆਂ ਤਾਰੀਫਾਂ ਲਿਖ ਮਾਰੀਆਂ ਹਨ।
This is the facebook page of the mentally sick artist:
https://www.facebook.com/Bhagat-Singh-Sikhi-Art-222532867757361



--
ਕੁਝ ਹੋਰ ਵੀ ਟੁਕੜਬੋਚ
ਸਿਰਫ ਅਖੌਤੀ ਭਗਤ ਸਿੰਘ ਹੀ ਨਹੀ ਕੁਝ ਹੋਰ ਲੋਕ ਵੀ ਇਹ ਘਿਨੋਣਾ ਕੰਮ ਕਰਕੇ ਆਪਣਾ ਮੂੰਹ ਕਾਲਾ ਕਰ ਰਹੇ ਹਨ। ਜਿੰਨਾਂ ਦਾ ਸੰਖੇਪ ਵੇਰਵਾ ਕੁਝ ਇਸ ਪ੍ਰਕਾਰ ਹੈ :-
ਆਹ ਚਿਤ੍ਰ ਇਨਾਂ ਮਨਹੂਸ ਲੋਕਾਂ ਨੇ ਗੁਰੂ ਨਾਨਕ ਦਾ ਬਣਾਇਆ ਹੈ ਤੇ ਫੇਸਬੁੱਕ ਤੇ ਜਦੋਂ ਚਾੜਿਆ ਤਾਂ ਲਿਖ ਦਿਤਾ ਕਿ ਇਹ ਗੁਰੂ ਸਾਹਿਬ ਦੀ ਅਸਲੀ ਤਸਵੀਰ ਹੈ ਜੋ ਨਨਕਾਣਾ ਸਾਹਿਬ ਤੋਂ ਮਿਲੀ ਹੈ। ਸ਼ੱਕ ਕੀਤਾ ਜਾਂਦਾ ਹੈ ਕਿ ਇਹ ਤਸਵੀਰ ਨਾਨਕਸਰ ਡੇਰੇ ਦੇ ਇਕ ਬ੍ਰਿਗੇਡੀਅਰ ਸ਼ਰਧਾਲੂ ਨੇ ਬਣਵਾਈ ਹੈ। (ਇਸ ਬਾਬਤ ਸ਼ੱਕ ਭਾਈ ਚਮਨਲਾਲ ਰਾਗੀ ਤੇ ਵੀ ਕੀਤਾ ਜਾਂਦਾ ਹੈ।) ਇਥੇ ਗੁਰੂ ਸਾਹਿਬ ਭਿਭੂਤ ਲਗਾਈ ਨੂੰ ਸਨਿਆਸੀ ਸਾਧੂ ਦੱਸਿਆ ਗਿਆ ਹੈ



ਹੇਠਾਂ ਚਮਨ ਲਾਲ ਦੀ ਫੋਟੋ। ਸ਼ੱਕ ਹੇ ਕਿ ਇਸ ਨੇ ਇਹ ਚਿਤ੍ਰ ਬਣਾਵਾਇਆ ਹੋਵੇ।


Chaman Lal Ragi of Delhi.



ਇਸ ਦੀ ਵਜਾ ਇਹ ਹੈ ਕਿ ਇਨਾਂ ਦਾ ਕਹਿਣਾ ਹੈ ਕਿ ਸ਼ਕਲ ਵਿਚ ਕੀ ਰਖਿਆ ਹੈ ਕਿ ਗੁਰੂ ਸਾਹਿਬ ਦੀ ਸ਼ਕਲ ਕਿਸੇ ਤਰਾਂ ਦੀ ਵੀ ਹੋ ਸਕਦੀ ਹੈ। ਇਨਾਂ ਦਾ ਕਹਿਣਾ ਹੈ ਕਿ ਇਕ ਵੇਰੀ ਬਾਬਾ ਨੰਦ ਸਿੰਘ ਨੂੰ ਕਿਸੇ ਫੋਟੋਗ੍ਰਾਫਰ ਨੇ ਕਿਹਾ ਕਿ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਵਾਊ ਮੈਂ ਉਨਾਂ ਦੀ ਫੋਟੋ ਖਿੱਚਣਾ ਚਾਹੁੰਨਾ ਵਾ। ਕਿਹਾ ਜਾਂਦਾ ਹੈ ਕਿ ਬਾਬਾ ਨੰਦ ਸਿੰਘ ਨੇ ਉਸ ਨੂੰ ਕਿਹਾ ਕਿ ਫਲਾਣੇ ਕਮਰੇ ਵਿਚ ਜਾਓ ਓਥੇ ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਅਖੇ ਉਹ ਓਥੇ ਗਿਆ ਤਾਂ ਕੀ ਦੇਖਦਾ ਹੈ ਖੁੱਦ ਬਾਬਾ ਨੰਦ ਸਿੰਘ ਹੀ ਗੁਰੂ ਨਾਨਕ ਦੇ ਅਵਤਾਰ ਦੇ ਰੂਪ ਵਿਚ ਬਿਰਾਜਮਾਨ ਸਨ। ਏਸੇ ਕਰਕੇ ਇਹ ਨਾਨਕਸਰੀਏ ਲੋਕ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਬਾਬੇ ਨੰਦ ਸਿੰਘ ਵਰਗੀ ਬਣਾਉਦੇ ਹਨ। ਪੈਰਾ ਵਿਚ ਕਾਲਾ ਦਾਗ ਦੇ ਕੇ ਕਹਿੰਦੇ ਹਨ ਅਖੇ ਇਹ 'ਪਦਮ' ਹੈ।




ਏਹੋ ਕਰਤੂਤ ਅਮਰੀਕਾ ਨਿਵਾਸੀ ਯੋਗੀ ਭਜਨ ਨੇ ਵੀ ਕਿਸੇ ਵੇਲੇ ਕੀਤੀ ਸੀ। ਉਸ ਨੇ ਗੁਰੂ ਨਾਨਕ ਦੀ ਤਸਵੀਰ ਆਪਣੇ ਵਰਗੀ ਬਣਵਾ ਦਿਤੀ।
ਪਿਛੇ ਜਿਹੇ ਇਹੋ ਜਿਹੀ ਹਰਕਤ ਦਿੱਲੀ ਨਿਵਾਸੀ ਅਖੌਤੀ ਭਾਈ ਚਮਨਲਾਲ ਸਿੰਘ ਨੇ ਵੀ ਕੀਤੀ। ਉਸ ਨੇ ਕੁਝ ਪੰਥਕ ਜਥੇਦਾਰ (ਅਕਾਲ ਤਖਤ ਦੇ ਜਥੇਦਾਰ ਸਮੇਤ) ਦਿੱਲੀ ਸੱਦ ਕੇ ਜਥੇਦਾਰਾਂ ਨੂੰ ਗੁਰੂ ਸਾਹਿਬਾਨ ਦੇ ਚਿਤ੍ਰ ਭੇਟ ਕੀਤੇ ਜਿਸ ਵਿਚ ਸਾਹਿਬਾਨ ਨੂੰ ਭੱਦੀ ਰੋਸ਼ਨੀ ਵਿਚ ਪੇਸ਼ ਕੀਤਾ ਗਿਆ ਸੀ। ਓਦੋਂ ਜੋਗਿੰਦਰ ਸਿੰਘ ਵੇਦਾਂਤੀ ਤਾਂ ਚੁੱਪ ਰਹੇ ਪਰ ਜਥੇਦਾਰ ਗੁਰਬਚਨ ਸਿੰਘ ਨੇ ਹਲਕਾ ਵਿਰੋਧ ਕੀਤਾ ਸੀ। ਗੁਰੂ ਸਾਹਿਬ ਦੇ ਨਾਂ ਤੇ ਆਹ ਜੋ ਚਿਤ੍ਰ ਹੈ ਹੋ ਸਕਦੈ ਇਹ ਵੀ ਏਸੇ ਚਮਨ ਲਾਲ ਦੀ ਕਰਤੂਤ ਹੋਵੇ।


 ਏਸੇ ਤਰਾਂ ਕੁਝ ਮੂਰਖ ਸਿੱਖ, ਕਿਸੇ ਮੁਸਲਮਾਨ ਫਕੀਰ ਦੀ ਇਸ ਤਸਵੀਰ ਨੂੰ ਗੁਰੂ ਨਾਨਕ ਦੀ ਕਹਿ ਕੇ ਪ੍ਰਚਾਰ ਰਹੇ ਹਨ। ਅਖੇ ਇਹ ਬਗਦਾਦ ਵਿਚੋਂ ਮਿਲੀ ਹੈ ਤੇ ਓਦੋਂ ਬਣਾਈ ਗਈ ਸੀ ਜਦੋਂ ਸਾਹਿਬ ਬਗਦਾਦ ਗਏ ਸਨ। ਝੂਠ ਦੇ ਪੈਰ ਨਹੀ ਹੁੰਦੇ। ਇਨਾਂ ਮੂਰਖਾਂ ਨੂੰ ਇਹ ਨਹੀ ਪਤਾ ਕਿ ਗੁਰੂ ਸਾਹਿਬ ਜਦੋਂ ਬਗਦਾਦ ਗਏ ਉਦੋਂ ਉਹ ਲਗਪਗ ਜਵਾਨ ਅਵਸਥਾ ਵਿਚ ਸਨ। ਇਥੇ 70 ਕੁ ਸਾਲ ਦਾ ਬਜੁਰਗ ਹੈ।








ਸੂਚਨਾ ----ਇਸ ਲੇਖ ਵਿਚ ਅਸਾਂ ਕੁਝ ਲੋਕਾਂ ਤੇ ਇਲਜਾਮ ਲਾਏ ਹਨ।ਇਹ ਸਾਡੇ ਨਿੱਜੀ ਵੀਚਾਰ ਹਨ। ਜਰੂਰੀ ਨਹੀ ਕਿ ਅਸੀ ਪੂਰੀ ਤਰਾਂ ਦਰੁਸਤ ਹੋਈਏ। ਪਾਠਕ ਆਪਣੀ ਸੂਝ ਬੂਝ ਤੋਂ ਕੰਮ ਲੈਣ। ਜੇ ਕੋਈ ਆਪਣੀ ਰਾਇ ਦੇਣਾ ਚਾਹੁੰਦਾ ਹੋਵੇ ਤਾਂ ਉਹ ਕੰਮੈਂਟ ਬਾਕਸ ਵਿਚ ਦੇ ਸਕਦਾ ਹੈ। ਅਸੀ ਡੀਲੀਟ ਨਹੀ ਕਰਾਂਗੇ।
ਭਬੀਸ਼ਨ ਸਿੰਘ ਗੁਰਾਇਆ।

2 comments:

  1. sikh sangat nu jagrook karna chahida hai enna sikhi de vaireyan to

    ReplyDelete
  2. Tusi Sach keya ji sanu sikhan nu pehlan sobha singh ne apne shakal mildi tasveer bna ke murakh banaya te fer holli holli sare he Sikh guru sahebaan dian pictures bna ke Sikh guru sahebaan nu sikhan nu majak da patar bna dita Sanu apni akal toh v kam laina chahida hai thanks veer ji Tusi 101 %Sach keya

    ReplyDelete