TWO MEDIEVAL WELLS APPEARED DURING KARSEWA OF DERA BABA NANAK GURDWARA HAVE BEEN DESTROYED BY KARSEWA BABA
ਡੇਰਾ ਬਾਬਾ ਨਾਨਕ ਦੀ ਚਲ ਰਹੀ ਕਾਰ ਸੇਵਾ ਮੌਕੇ ਪ੍ਰਗਟ ਹੋਏ ਦੋ ਪੁਰਾਤਨ ਖੂਹਾਂ ਨੂੰ ਬਾਬਿਆਂ ਢਾਹ ਦਿਤਾ
![]() |
| ਦਰਬਾਰ ਸਾਹਿਬ ਦੀ ਇਮਾਰਤ ਜੋ ਛੇਤੀ ਹੀ ਅਲੋਪ ਹੋ ਜਾਏਗੀ। ਨਾਲ ਇਸ਼ਾਰੇ ਦਿਤੇ ਹਨ ਜਿਥੋਂ ਖੂਹ ਨੰ. 2 ਅਤੇ 3 ਮਿਲੇ ਹਨ। |
ਅੰਮ੍ਰਿਤਸਰ, 21 ਜੁਲਾਈ -- ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਮੁਖ ਸੇਵਾਦਾਰ ਬੀ. ਐਸ. ਗੁਰਾਇਆ ਨੇ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੀ ਚਲ ਰਹੀ ਕਾਰ ਸੇਵਾ ਤੇ ਸਵਾਲ ਖੜਾ ਕਰ ਦਿਤਾ ਹੈ। ਗੁਰਾਇਆ ਨੇ ਤਸਵੀਰਾਂ ਭੇਜ ਕੇ ਇਲਜਾਮ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦੋ ਪੁਰਾਤਨ ਖੂਹਾਂ ਨੂੰ ਢਾਹ ਦਿਤਾ ਹੈ ਜਿੰਨਾਂ ਨਾਲ ਗੁਰੂ ਨਾਨਕ ਸਾਹਿਬ ਦੀ ਯਾਦ ਜੁੜੀ ਹੋਈ ਹੈ। ਗੁਰਾਇਆ ਦਾ ਕਹਿਣਾ ਹੈ ਕਿ ਢਾਹੇ ਗਏ ਖੂਹ ਉਸ ਖੂਹ ਨਾਲੋ ਪੁਰਾਣੇ ਹਨ ਜਿਸ ਨੂੰ ਸੰਵਾਰਨ ਦੀ ਗਲ ਕਹੀ ਜਾ ਰਹੀ ਹੈ । ਗੁਰਾਇਆ ਨੇ ਦਰਬਾਰ ਸਾਹਿਬ ਦੇ ਇਤਹਾਸ ਬਾਰੇ ਬੜੀ ਦਿਲਚਸਪ ਜਾਣਕਾਰੀ ਵੀ ਭੇਜੀ ਹੈ।















