Thursday 9 August 2018

ਖਾਲਿਸਤਾਨ ਨਾਂ ਦੀ ਸਨਅੱਤ

THE INDUSTRY CALLED KHALISTAN

ਹਫਤਾ ਪਹਿਲਾਂ ਭਾਵ ਪਹਿਲੀ ਅਗਸਤ ਨੂੰ ਪੰਜਾਬ ਦੇ ਉਘੇ ਕਾਂਗਰਸੀ ਪ੍ਰਤਾਪ ਬਾਜਵਾ ਨੇ ਪਾਰਲੀਮੈਂਟ ਵਿਚ ਦੁਹਾਈ ਦਿਤੀ ਕਿ ਭਾਰਤ ਨੂੰ ਬਚਾਇਆ ਜਾਵੇ ਕਿਉਕਿ ਟ੍ਰਿਬਿਊਨ ਅਖਬਾਰ ਨੇ 31 ਜੁਲਾਈ ਨੂੰ ਖਬਰ ਛਾਪੀ ਹੈ ਕਿ ਪੰਜਾਬ ਵਿਚੋਂ 26000 ਕ੍ਰੋੜ ਰੁਪਿਆ ਸਲਾਨਾ ਬਾਹਰ ਜਾ ਰਿਹਾ ਹੈ। ਪੰਜਾਬ ਦੇ ਵਿਦਿਆਰਥੀ ਬਾਹਰ ਦੇਸਾਂ ਵਿਚ ਪੜ੍ਹਨ ਦੀਆਂ ਫੀਸਾਂ ਦੇ ਰੂਪ ਵਿਚ ਭੇਜ ਰਹੇ ਹਨ।
Bajwa's Speech in Lok Sabha on 1-8-18

https://www.facebook.com/PartapSBajwa/videos/1797590526997900/

 ਬਾਜਵਾ ਸਦਨ ਨੂੰ ਇਹ ਸੁਨੇਹਾ ਦੇ ਰਿਹਾ ਸੀ ਕਿ ਉਹ ਭਾਰਤ ਦਾ ਵੱਡਾ ਖੈਰ ਖੁਆਹ ਹੈ। ਇਸ ਕਰਕੇ ਬਾਜਵੇ ਨੇ ਜਾਣ ਬੁਝ ਕੇ ਉਸ ਰਕਮ (ਤਕਰੀਬਨ 100000 ਕ੍ਰੋੜ ਸਲਾਨਾ) ਦਾ ਜਿਕਰ ਨਹੀ ਕੀਤਾ ਜਿਹੜੀ ਪ੍ਰਦੇਸੀ ਗਏ ਲੋਕ ਪੰਜਾਬ 'ਚ ਘਰਾਂ ਨੂੰ ਭੇਜ ਰਹੇ ਹਨ। ਇਸ ਤਰਾਂ ਕਰਕੇ ਬਾਜਵੇ ਨੇ ਤਾਂ ਆਪਣੇ ਨੰਬਰ ਬਣਾ ਲਏ ਪਰ ਹੋ ਸਕਦਾ ਸਰਕਾਰ ਕਲ ਨੂੰ ਬਾਹਰ ਜਾਂਦੇ ਪੈਸੇ ਤੇ ਟੈਕਸ ਲਾ ਦੇਵੇ।
ਇਕ ਹੋਰ ਕੁਦਰਤੀ ਸਬੱਬ ਵੇਖੋ ਪਹਿਲੀ ਅਗਸਤ (ਸੰਨ 2009) ਨੂੰ ਸਾਬਕਾ ਮੰਤਰੀ ਬੂਟਾ ਸਿੰਘ ਦਾ ਮੁੰਡਾ ਸਵੀਟੀ ਇਕ ਕ੍ਰੋੜ ਰੁਪਏ ਦੀ ਰਿਸ਼ਵਤ ਲੈਂਦਾ ਸੀ ਬੀ ਆਈ ਨੇ ਰੰਗੇ ਹੱਥੀ ਕਾਬੂ ਕਰ ਲਿਆ। ਸਵੀਟੀ ਨੇ ਸਾਰੀ ਗਲ ਪੁਲਿਸ ਨੂੰ ਦੱਸ ਦਿਤੀ ਕਿ ਪਿਓ ਦੇ ਹੁਕਮ ਅਨੁਸਾਰ ਉਸ ਨੇ ਪੈਸੇ ਵਸੂਲ ਪਾਏ ਨੇ।
ਬੂਟਾ ਬੁਰੀ ਤਰਾਂ ਫਸ ਗਿਆ। ਬੂਟੇ ਨੇ ਪ੍ਰੈਸ ਰਾਂਹੀ ਧਮਕੀ ਦੇ ਦਿਤੀ ਕਿ ਮੈਂ ਆਤਮ ਹੱਤਿਆ ਕਰ ਲਵਾਂਗਾ। ਪਰ ਫੋਨ ਤੇ ਸਬੰਧਿਤ ਲੋਕਾਂ ਨੂੰ ਕਹਿ ਦਿਤਾ ਕਿ ਖੁਦਕੁਸ਼ੀ ਦਾ ਮਤਲਬ ਮੈਂ ਸਰਕਾਰ ਦੀ ਸਾਰੀ ਕਰਤੂਤ ਜੱਗ ਜ਼ਾਹਿਰ ਕਰ ਦਿਆਂਗਾ ਜਿਹੜੀਆਂ ਸਾਜਿਸ਼ਾਂ ਸਰਕਾਰ ਸਿੱਖਾਂ ਖਿਲਾਫ ਕਰਦੀ ਆਈ ਹੈ। ਉਸ ਤੋਂ ਬਾਦ ਹਰ ਕੋਈ ਚੁੱਪ ਹੋ ਗਿਆ। ਕੇਸ ਦੀ ਵੀ ਲਗਦਾ ਫੂਕ ਨਿਕਲ ਗਈ ਹੋਵੇਗੀ। ਬਾਦ ਉਸ ਬਾਬਤ ਕਦੀ ਖਬਰ ਨਹੀ ਆਈ।
ਕਾਂਗਰਸੀ ਵਰਕਰ ਮਨਜਿੰਦਰ ਸਿੰਘ ਬਿੱਟਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਤੇ ਕਿਸੇ ਵੇਲੇ ਸਕੂਟਰ ਦੀ ਸਟੱਪਣੀ ਚੋਰੀ ਕਰਨ ਦਾ ਕੇਸ ਰਜਿਸਟਰ ਹੋਇਆ ਸੀ ਅੱਜ ਅਰਬਾਂ ਦਾ ਮਾਲਕ ਹੈ। ਕਿਉਕਿ ਉਹ ਵੀ ਖਾਲਿਸਤਾਨ ਖਿਲਾਫ ਬਿਆਨ ਦਿੰਦਾ ਹੈ।
5-6 ਸਾਲ ਪਹਿਲਾਂ ਚਿੱਟੇ ਦੀ ਸਮੱਗਲਿੰਗ ਵਿਚ ਇਕ ਸੀਨੀਅਰ ਪੁਲਿਸ ਅਫਸਰ ਫੜਿਆ ਗਿਆ। ਉਸ ਨੇ ਇਕ ਅਕਾਲੀ ਮੰਤਰੀ ਦਾ ਨਾਂ ਲੈ ਦਿਤਾ ਕਿ ਚਿੱਟੇ ਦਾ ਸਾਰਾ ਕਾਰੋਬਾਰ ਉਸ ਮੰਤਰੀ ਦਾ ਹੈ। ਉਸ ਮੰਤਰੀ ਦਾ ਵਾਲ ਵਿੰਗਾ ਨਹੀ ਹੋਇਆ ਤੇ ਅੱਜ ਕਲ ਉਹ ਵੀ ਬਿੱਟੇ ਵਾਗੂ ਬਸ ਖਾਲਿਸਤਾਨ ਖਿਲਾਫ ਬਿਆਨ ਦਿੰਦਾ ਹੈ।
ਇਹ ਕਹਾਣੀ ਬਹੁਤ ਲੰਮੀ ਹੈ ਜਿਸ ਵਿਚ ਹਜ਼ਾਰਾਂ ਲੀਡਰਾਂ ਨੇ ਹੱਥ ਧੋਤੇ ਤੇ ਧੋ ਰਹੇ ਨੇ । ਇਹਦੀ ਸ਼ੁਰੂਆਤ 1947 ਵੇਲੇ ਹੀ ਹੋ ਜਾਂਦੀ ਹੈ। ਸਾਬਕਾ ਰਾਖੀ ਵਜੀਰ ਬਲਦੇਵ ਸਿੰਘ ਨੇ ਇਸ ਸਨਅੱਤ ਦਾ ਭਾਂਡਾ ਵਿਚ ਬਜਾਰ ਭੰਨ ਦਿਤਾ ਸੀ।


ਗਲ ਇਥੇ ਨਹੀ ਹੀ ਨਹੀ ਮੁੱਕਦੀ। ਇਸੇ ਸਨਅਤ ਦਾ ਵੱਡਾ ਫਾਇਦਾ ਲੈਣ ਵਾਲੇ ਹਨ ਅਕਾਲੀ ਦਲ ਦੇ ਸੁਪਰੀਮ ਲੀਡਰ। ਇਸ ਲੀਡਰ ਦੀ ਕਹਾਣੀ ਵਿਚ ਥੋੜਾ ਜਿਹਾ ਫਰਕ ਵੀ ਹੈ। ਇਹ ਐਨੇ ਘਾਕ ਹਨ ਕਿ ਇਹ ਥੋੜਾ ਬਹੁਤਾ ਦੂਸਰਾ ਪਾਸਾ ਵਰਤਣਾ ਵੀ ਜਾਣਦੇ ਹਨ।ਸੈਂਟਰ 'ਚ ਜੇ ਕਿਤੇ ਕਮੀ ਪੇਸ਼ੀ ਆ ਜਾਵੇ ਤਾਂ ਇਹ ਦੂਸਰੇ ਪਾਸਿਓ ਕੋਈ ਕਾਰਵਾਈ ਵੀ ਪਵਾ ਦਿੰਦੇ ਹਨ ਤੇ ਫਿਰ ਸਰਕਾਰ ਤੇ ਚੰਗੀ ਤਰਾਂ ਹੱਥ ਫੇਰ ਲੈਂਦੇ ਹਨ।
S. Parkash Singh Badal the master manoeverer

ਇਹ ਕੁਝ ਚਲ ਰਿਹਾ ਭੋਲੀ ਸਿੱਖ ਕੌਮ ਨਾਲ।ਪਰ ਮੈਂ ਹੈਰਾਨ ਹਾਂ ਸਰਕਾਰ ਦੀਆਂ ਖੁਫੀਆ ਅਜੈਂਸੀਆਂ ਵੀ ਏਸੇ ਸਨਅੱਤ ਦਾ ਵੱਡਾ ਹਿੱਸਾ ਬਣੀਆਂ ਹੋਈਆਂ ਹਨ। ਇਨੂੰ ਕਾਰਖਾਨਾ ਕਹਿ ਲਓ ਜਾਂ ਸਿੱਖਾਂ ਖਿਲਾਫ ਨਫਰਤ ਦੀ ਲਹਿਰ।ਜਿਸ ਬਾਰੇ ਹਿੰਦੁਸਤਾਨੀ ਲੋਕ ਕੁਝ ਗੁੱਸੇ ਨਾਲ ਜਾਂ ਕੁਝ ਚਸਕੇ ਲੈ ਲੈ ਪੜ੍ਹਦੇ ਸੁਣਦੇ ਹਨ। ਪਰ ਇਸ ਦਾ ਸੰਤਾਪ ਹੰਢਾਉਦੇ ਹਨ ਸਾਰੇ ਪੰਜਾਬੀ। ਚਾਹੇ ਉਹ ਸਿੱਖ ਹੋਣ ਜਾਂ ਗੈਰ ਸਿੱਖ। ਯਾਦ ਰੱਖਿਓ 'ਚਿੱਟਾ' ਸਿੱਖ ਤੇ ਹਿੰਦੂ ਦਰਮਿਆਨ ਫਰਕ ਨਹੀ ਕਰਦਾ। ਜਦੋਂ ਪੰਜਾਬ ਦੇ ਵਪਾਰ ਨੂੰ ਮਾਰ ਪੈਂਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬੀ ਹਿੰਦੂ ਦਾ ਹੀ ਹੁੰਦਾ ਹੈ। ਯਾਦ ਰੱਖਿਓ ਦਰਿਆਵਾਂ ਦਾ ਪਾਣੀ ਸਿਰਫ ਸਿੱਖ ਨਹੀ ਵਰਤਦੇ।
ਬਸ! ਕੀ ਕੀ ਲਿਖਾਂ ਪਾਪ ਦੀ ਰਾਜਨੀਤੀ ਚਲ ਰਹੀ ਹੈ। -ਬੀ. ਐਸ. ਗੁਰਾਇਆ
(ਯਬਲੀਆਂ - ਭਾਵ ਸੁਣੀਆਂ ਸੁਣਾਈਆਂ ਗੱਲਾਂ। ਸੱਚ ਦੀ ਗਰੰਟੀ ਨਹੀ)

No comments:

Post a Comment