Sunday 6 January 2019

APPEAL TO AKALI WORKERS

ਅਕਾਲੀ ਵਰਕਰਾਂ ਨੂੰ ਅਪੀਲ

ਵੀਰੋ! ਆਪਣੇ ਆਪ ਨੂੰ ਦਾਗੀ ਹੋਣ ਤੋਂ ਬਚਾਓ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਥਾਂ ਥਾਂ ਬੇਅਦਬੀ ਹੋ ਰਹੀ ਤਾਂ ਅਕਾਲੀ ਵਿਰੋਧੀ, ਸਿੱਧਾ ਅਕਾਲੀ ਸਰਕਾਰ ਤੇ ਹੀ ਇਲਜਾਮ ਲਾ ਰਹੇ ਸੀ। ਪਰ 2015 'ਚ ਇਹ ਗਲ ਕੋਈ ਵੀ ਮੰਨਣ ਨੂੰ ਤਿਆਰ ਨਹੀ ਸੀ। ਅੱਜ ਬਾਦ ਵਿਚ ਬਾਦਲ ਪ੍ਰਵਾਰ ਦੇ ਸਟੈਂਡ ਨੇ, ਸ਼ੱਕ ਨੂੰ, ਤਾਕਤ ਬਖਸ਼ ਦਿਤੀ ਹੈ।  ਅੱਜ 1. ਸਿਰਸੇ ਵਾਲੇ ਬਦਮਾਸ਼ ਸਾਧ, 2. ਤਖਤ ਜਥੇਦਾਰਾਂ, 3. ਚਿੱਟਾ ਤਸਕਰੀ ਤੇ 4. ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਤੇ ਬਾਦਲ ਪ੍ਰਵਾਰ ਦਾ ਸਿੱਖੀ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਕਿਉਕਿ ਅਗਲਾ ਵੱਡਾ ਵਪਾਰੀ ਹੈ। ਤੇ ਯਾਦ ਰੱਖੋ ਵਪਾਰੀ ਬੰਦਾ ਕਦੀ ਵੀ ਸਹੀ ਸਿਆਸਤਦਾਨ ਸਾਬਤ ਨਹੀ ਹੋ ਸਕਦਾ। ਉਹ ਥਾਂਈ ਥਾਂਈ ਮਜਬੂਰ ਹੁੰਦਾ ਹੈ। ਅਗਲੇ ਵਪਾਰੀ ਨੂੰ ਸੌਖਿਆਂ ਹੀ ਬਲੈਕਮੇਲ ਕਰ ਸਕਦੇ ਹੁੰਦੇ ਹਨ। ਵਿਰੋਧੀ ਦੀ ਇਹ ਡੂੰਘੀ ਚਾਲ ਸਮਝੋ ਜਿਸਦਾ ਅਸਲ ਨਿਸ਼ਾਨਾ ਅਕਾਲੀ ਦਲ ਹੈ। ਉਹ ਨਹੀ ਚਾਹੁੰਦਾ ਕਿ ਅਕਾਲੀ ਦਲ ਰਾਜਨੀਤਕ ਪਾਰਟੀ ਹੋਣ ਦੇ ਬਾਵਜੂਦ ਧਰਮ ਨਾਲ ਜੁੜਿਆ ਰਹੇ। ਸੋ ਵੀਰੋ ਆਪਣਾ ਘਰ ਸਾਂਭੋ। ਬਾਦਲਾਂ ਨੂੰ ਮਜਬੂਰ ਕਰੋ ਕਿ ਆਪਣੀ ਗਲਤੀ ਮੰਨਣ ਅਤੇ ਇਹ ਫਖਰੇ ਕੌਮ ਵਗੈਰਾ ਦੇ ਰੁਤਬੇ ਪੰਥ ਦੇ ਚਰਨਾਂ ਵਿਚ ਰੱਖਣ। ਡਰਾਮੇਬਾਜੀ ਨਾਂ ਕਰਨ। ਜਮਾਨਾ ਬਦਲ ਚੁੱਕਾ ਹੈ। ਯਾਦ ਰੱਖੋ ਗੁਨਾਹ ਓਦੋਂ ਹੀ ਮਾਫ ਹੁੰਦਾ ਹੈ ਜਦੋਂ ਕੋਈ ਸੁਹਿਰਦ ਹੋ ਕੇ ਕਬੂਲ ਕਰੇ। ਪੰਥਕ ਪਾਰਟੀ ਦੇ ਹੁੰਦਿਆਂ ਹੋਇਆ ਜੇ ਬੇਅਦਬੀਆਂ ਹੋਈਆਂ ਨੇ ਤਾਂ ਬਾਦਲ ਕਿਸੇ ਵੀ ਸੂਰਤ ਵਿਚ ਫਖਰੇ ਕੌਮ ਨਹੀ ਹੋ ਸਕਦਾ। ਇਨਾਂ ਨੂੰ ਮਜਬੂਰ ਕਰੋ। ਕਿਉਕਿ ਮੀਡੀਏ ਦਾ ਯੁਗ ਹੈ ਹਰ ਕੋਈ ਗਲ ਸਮਝਦਾ ਹੈ। ਸੋ ਵੀਰੋ ਜੇ ਤੁਸਾਂ ਆਪਣਾ ਘਰ ਨਾਂ ਸਾਂਭਿਆ ਤਾਂ ਕਾਂਗਰਸ ਨੂੰ ਤੁਹਾਡੇ ਘਰ 'ਚ ਵੜ੍ਹਨ  ਤੋਂ ਕੋਈ ਨਹੀ ਰੋਕ ਸਕਦਾ। ਬਾਕੀ ਕਾਂਗਰਸ ਦੀ ਸਿੱਖੀ ਬਾਰੇ ਨੀਤੀ ਤਾਂ ਤੁਸੀ ਸਮਝਦੇ ਹੀ ਹੋ। ਜੇ ਤੁਸੀ ਅੱਜ ਨਾਂ ਸਮਝੇ ਤਾਂ ਦਾਗੀ ਹੋ ਜਾਓਗੇ। ਇਤਹਾਸ ਨੇ ਇਹੋ ਲਿਖਣਾ ਹੈ ਕਿ ਸੁਖਬੀਰ ਬਾਦਲ ਨੇ ਅਕਾਲੀ ਵਰਕਰਾਂ ਦੀ ਸੋਚ ਮੁਤਾਬਿਕ ਹੀ ਗਾਹੇ ਬਿਗਾਹੇ ਪੈਂਤੜੇ ਬਦਲੇ। ਆਪਣਾ ਘਰ ਸਾਂਭੋ ਤੇ ਸਿੱਖੀ ਨੂੰ ਗਹਿਣੇ ਨਾਂ ਪਾਓ।- ਬੀ.ਐਸ.ਗੁਰਾਇਆ, ਕਰਤਾਰਪੁਰ ਲਾਂਘਾ

No comments:

Post a Comment