Thursday 24 August 2017

ਸਿਰਸਾ ਸਾਧ ਖਿਲਾਫ ਇਹ ਹੈ ਲੜਕੀ ਦੀ ਉਹ ਗੁੰਮਨਾਮ ਚਿੱਠੀ ਪ੍ਰਧਾਨ ਮੰਤਰੀ ਨੂੰ


The Anonymous Letter of the Girl to Prime Minister against Sirsa Baba
ਸਿਰਸਾ ਸਾਧ ਖਿਲਾਫ ਇਹ ਹੈ ਗੁੰਮਨਾਮ ਲੜਕੀ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ[ ਇਹ ਉਹ ਚਿੱਠੀ ਹੈ ਜਿਹੜੀ ਇਕ ਲੜਕੀ ਨੇ ਸਿਰਸੇ ਵਾਲੇ ਸਾਧ ਖਿਲਾਫ ਪ੍ਰਧਾਨ ਮੰਤਰੀ ਨੂੰ ਲਿਖੀ ਸੀ । ਬਾਦ ਵਿਚ ਰਣਜੀਤ ਸਿੰਘ ਜੋ ਉਸ ਲੜਕੀ ਦਾ ਰਿਸ਼ਤੇਦਾਰ ਸੀ ਪਰ ਸੱਚਾ ਸੌਦਾ ਕਮੇਟੀ ਦਾ ਮੈਂਬਰ ਸੀ ਉਸ ਨੂੰ ਵੀ ਮਾਰ ਦਿਤਾ ਗਿਆ। ਹਰਿਆਣੇ ਦੇ ਇਕ ਪਿੰਡ ਦਾ ਲੜਕਾ ਜਿਸ ਤੇ ਸ਼ੱਕ ਸੀ ਕਿ ਚਿੱਠੀ ਲਿਖਣ ਲਈ ਲੜਕੀ ਨੂੰ ਜਿਸ ਨੇ ਉਤਸ਼ਾਹ ਦਿਤਾ ਉਹ ਵੀ ਮਾਰ ਦਿਤਾ ਗਿਆ।
(ਇਹ ਚਿੱਠੀ ਵੀਰ ਗੁਰਨਾਮ ਸਿੰਘ ਨੇ ਸਾਨੂੰ ਪਟਿਆਲਾ ਤੋਂ ਭੇਜੀ ਹੈ।)


(ਯਾਦ ਰਹੇ ਓਦੋਂ ਇਸ ਚਿੱਠੀ ਨੂੰ ਅਖਬਾਰਾਂ ਤੋਂ ਬਚਾਉਣ ਖਾਤਰ ਬਾਬੇ ਨੇ 5-5 ਲੱਖ ਦੇ ਇਸ਼ਤਿਹਾਰ ਅਖਬਾਰਾਂ ਨੂੰ ਦਿਤੇ ਸਨ। ਚੰਡੀਗੜ੍ਹ ਦੇ ਦੇਸ ਸੇਵਕ ਅਖਬਾਰ ਨੇ ਸਿਰਫ ਛਾਪੀ ਸੀ।ਇਹ ਪੇਪਰ ਨਵਾ ਨਵਾਂ ਸ਼ੁਰੂ ਹੋਇਆ ਸੀ।ਡੇਰੇ ਵਾਲਿਆਂ ਇਨੂੰ ਨਜਰ ਅੰਦਾਜ਼ ਕਰ ਦਿਤਾ ਉਨਾਂ ਨੂੰ ਅਹਿਸਾਸ ਹੀ ਨਹੀ ਸੀ ਕਿ ਗਲ ਜਦੋਂ ਤੁਰੇ ਇਕ ਤੋਂ ਲੱਖਾਂ ਤਕ ਪਹੁੰਚ ਜਾਂਦੀ ਹੈ। ਸੱਚ ਸੱਤ ਪੜਦੇ ਪਾੜ ਕੇ ਵੀ ਬਾਹਰ ਆਉਦਾ ਹੈ।)

ਕਈ ਲੋਕ ਜਿਹੜੇ ਸਿਰਸੇ ਵਾਲੇ ਨੂੰ ਨਿਰਦੋਸ਼ ਮੰਨ ਰਹੇ ਨੇ ਕਿ ਉਹ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ:-
1.    ਲੋਕ ਭਲਾਈ ਦੇ ਕੰਮ ਡੇਰੇ ਨੇ 2002 ਤੋਂ ਬਾਦ (ਕੇਸ ਪੈਣ ਤੋਂ ਬਾਦ) ਹੀ ਸ਼ੁਰੂ ਕੀਤੇ।
2.    ਸਾਧੂ ਬੰਦਾ ਆਪਣੀ ਨਿੰਦਾ ਕਰਾ ਕੇ ਰਾਜੀ ਹੁੰਦਾ ਹੈ। ਸਾਧੂ ਲੋਕ ਸਮਝਦੇ ਹਨ ਕਿ ਨਿੰਦਕ ਸਾਧ ਦਾ ਧੋਬੀ ਹੁੰਦਾ ਹੈ। ਫਿਰ 'ਪੂਰਾ ਸੱਚ' ਦੇ ਪਤਰਕਾਰ ਛਤ੍ਰਪਤੀ ਦਾ ਕਤਲ ਕਿਓ ਕੀਤਾ?
3.     ਕੀ ਇਹ ਝੂਠ ਹੈ ਕਿ ਡੇਰੇ ਵਿਚ 40-50 ਸਾਧਣੀਆਂ ਵੀ ਹੈਗੀਆਂ ਨੇ?
4.    ਕੀ ਇਹ ਝੂਠ ਹੈ ਕਿ ਬਾਬਾ ਜੀ ਨੇ ਗੁਫਾ ਬਣਾਈ ਹੋਈ ਹੈ ਜਿਥੇ ਸਿਰਫ ਜਨਾਨੀਆਂ ਤੇ ਬਾਬੇ ਦੇ ਸੇਵਾਦਾਰ ਦਾ ਜਾਣ ਆਉਣ ਹੈ?
5.    ਕੀ ਇਹ ਝੂਠ ਹੈ ਕਿ 40 ਸਾਧੂਆਂ ਨੂੰ ਖੱਸੀ ਕਰ ਦਿਤਾ ਗਿਆ ਸੀ?
6.    ਮੈਨੇਜਰ ਫਕੀਰ ਚੰਦ ਦੇ ਕਤਲ ਦੀ ਪੜਤਾਲ ਕਿਓ ਨਾਂ ਹੋਵੇ?
7.     ਏਸੇ ਤਰਾਂ ਇਕ ਹੋਰ ਪ੍ਰਚਾਰਕ ਜਿਹੜਾ ਗੁੰਮਨਾਮ ਚਿੱਠੀ ਦੀ ਲਿਖਾਰਨ ਦਾ ਰਿਸ਼ਤੇਦਾਰ ਸੀ ਉਸ ਨੂੰ ਕਿਸ ਨੇ ਮਾਰਿਆ? ਇਹ ਤਪਤੀਸ਼ ਤਾਂ ਹੋਣੀ ਚਾਹੀਦੀ ਹੈ ਨਾਂ?
8.    ਫਿਰ ਜੋ ਸ਼ਰਧਾਲੂ ਕਰ ਰਹੇ ਨੇ ਕੀ ਇਹ ਕੋਰਟ ਕਚਿਹਰੀਆਂ ਨੂੰ ਬਲੈਕ ਮੇਲ ਕਰਨ ਤੁਲ ਨਹੀ ਹੈ?

---------------------


hor parho sada 2006 February wich is baabat article

http://www.punjabmonitor.com/2013/06/serious-allegations-of-murders-sex-in.html

ਆਹ ਲਓ ਨਿੱਗਰ ਸਬੂਤ। ਸ਼ਰੋਮਣੀ ਕਮੇਟੀ ਦੀ ਨਲਾਇਕੀ ਕਰਕੇ ਹੀ ਡੇਰੇ ਪਣਪੇ ਨੇ http://www.kartarpur.com/2017/08/blog-post_25.html#more


No comments:

Post a Comment