Saturday, 25 March 2017

ਪੁਰਾਣੇ ਸਮਿਆਂ ਵਿਚ ਹਰ ਸਰਦਾ-ਪੁਜਦਾ ਦੇ ਘਰ ਭੋਰਾ ਹੁੰਦਾ ਸੀ -ਵਿਵਾਦ ਬੇਲੋੜਾ

OLD TIMES - EVERY  INFLUENTIAL INDIAN PERSON HAD AN UNDERGROUND ROOM

Under ground room at Mai Bhago's House at Jhabal

ਮੈਂ ਦੇਖ ਰਿਹਾਂ ਫੇਸਬੁੱਕ ਤੇ ਨੌਵੇ ਪਾਤਸ਼ਾਹ ਬਾਬਤ ਬਹਿਸ ਛਿੜੀ ਹੋਈ ਹੈ ਉਨਾਂ ਦੇ ਭੋਰੇ (ਅੰਡਰ ਗ੍ਰਾਉਂਡ ਕਮਰਾ) ਬਾਰੇ। ਮੈਂ ਸਮਝਦਾ ਹਾਂ ਇਹ ਬਹਿਸਬਾਜੀ ਜਾਂ ਵਾਦ ਵਿਵਾਦ ਬਿਲਕੁਲ ਹੀ ਬੇਲੋੜਾ ਹੈ। ਖਾਸ ਕਰਕੇ ਜਦੋਂ ਸਾਡੇ ਕੋਲ ਨੌਵੇ ਪਾਤਸ਼ਾਹ ਦੀ ਆਪਣੀ ਲਿਖਤ ਮੌਜੂਦ ਹੈ।  ਅਗਲੀ ਗਲ ਕਿ ਕੀ ਪੁਰਾਣੇ ਸਮਿਆਂ ਵਿਚ ਲੋਕ ਭੋਰੇ ਜਾਂ ਗੁਫਾਵਾਂ ਸਿਰਫ ਭਗਤੀ ਕਰਨ ਵਾਸਤੇ ਵੀ ਬਣਾਉਦੇ ਸਨ? ਨਹੀ। 



ੋਇਸ ਗਲ ਨੂੰ ਸਮਝਣ ਤੋਂ ਪਹਿਲਾਂ ਸ਼ਾਇਦ ਪਾਠਕ ਵਾਸਤੇ ਇਹ ਜਾਨਣਾ ਵੀ ਜਰੂਰੀ ਹੈ ਕਿ ਜਿਹੜਾ ਬੰਦਾ (ਮੈਂ: ਬੀ ਐਸ ਗੁਰਾਇਆ) ਇਹ ਗਲ ਕਹਿ ਰਿਹਾ ਹੈ ਉਹਦੀ ਆਪਣੀ ਕੀ ਔਕਾਤ ਹੈ। ਦਾਸ ਇਸ ਬਾਬਤ ਅਰਜ ਕਰਨਾ ਚਾਹੁੰਦਾ ਹੈ ਕਿ ਪੁਰਾਤਨ ਇਮਾਰਤਾਂ (ਆਰਕੇਓਲੋਜੀ) ਦੀ ਪੜਾਈ ਇਸ ਗਰੀਬੜੇ ਦੀ ਖਾਸ ਰੁਚੀ ਰਹੀ ਹੈ। ਸਿਰਫ ਹੁਣ ਤੋਂ ਹੀ ਨਹੀ। ਦਾਸ ਦੇ ਲੇਖ ਭਾਰਤ ਦੇ ਮਸ਼ਹੂਰ ਅੰਗਰੇਜੀ ਅਖਬਾਰਾਂ (ਇੰਡੀਅਨ ਐਕਸਪ੍ਰੈਸ, ਪਾਇਨੀਅਰ ਆਦਿ) ਤੇ ਪੁਰਾਤਤਵ ਵਿਚ ਪੂਰਾ ਦਾ ਪੂਰਾ ਪੰਨਾ ਸੰਨ 1986 ਤੋਂ  ਛਪ ਚੁੱਕੇ ਨੇ। ਦੋ ਸਾਲ ਪਹਿਲਾਂ ਹੀ ਟਾਈਮਜ ਆਫ ਇੰਡੀਆ ਵਿਚ ਦਾਸ ਪੁਰਾਤਤਵ ਦੇ ਕੰਮ ਬਾਬਤ ਲਗ ਪਗ ਪੂਰਾ ਪੇਜ ਹੀ ਖਬਰ ਛਪੀ ਸੀ (ਪਤ੍ਰਕਾਰ ਯੁਧਬੀਰ ਰਾਨਾ ਅੰਮ੍ਰਿਤਸਰ ਦੇ ਰਾਂਹੀ) ਵਲਟੋਹੇ (ਪੱਟੀ) ਲਾਗੇ ਦਾਸ ਇਕ ਬੋਧੀ ਸਤੂਪ ਦੀ ਖੋਜ ਕਰ ਚੁੱਕਾ ਹੈ। ਰਾਜਾਸਾਂਸੀ ਹਵਾਈ ਅੱਡੇ ਲਾਗੇ ਛੀਨਿਆਂ ਦੇ ਥੇਹ ਨੂੰ ਖੋਜ ਕੇ ਦੱਸਿਆਂ ਹੈ ਕਿ ਕਿਵੇ ਇਹ ਕਿਸੇ ਵੇਲੇ ਇਲਾਕੇ ਦੀ ਰਾਜਧਾਨੀ ਰਿਹਾ ਹੈ। ਪਿਛਲੇ ਸਾਲ ਹੀ ਅੰਮ੍ਰਿਤਸਰ ਦੇ ਲਾਗੇ ਦਾਸ ਨੇ ਪਿੰਡ ਝੀਤਾ ਵਿਖੇ 1500 ਸਾਲ ਪੁਰਾਣੀ ਕੰਧ ਲੱਭੀ ਸੀ। ਇਨਾਂ ਬਾਬਤ ਕੁਝ ਵੀਡੀਓ ਵੀ ਤੁਸੀ ਵੇਖ ਸਕਦੇ ਹੋ।

Click here to view youtube channel of B.S.Goraya. Please don't fail to see video 'Chhina means China' and ' Kotli Wasava Singh



ਪੰਜਾਬ ਦੇ ਕੋਈ 200 ਇਤਹਾਸਿਕ ਪਿੰਡਾਂ ਥਾਂਵਾ ਤੇ ਦਾਸ ਸਰਵੇ ਕਰ ਚੁੱਕਾ ਹੈ ਤੇ ਬਹੁਤਾ ਕੁਝ ਨੈਟ ਤੇ ਵੀ ਪਾਇਆ ਹੋਇਆ ਹੈ।



ਪੁਰਾਨੀਆਂ ਇਮਾਰਤਾਂ ਕਿਲੇ ਮਹੱਲ ਵੇਖਣ ਤੋਂ ਬਾਦ ਮੇਰਾ ਇਹ ਤਜੱਰਬਾ ਹੈ ਕਿ ਪੁਰਾਣੇ ਸਮਿਆਂ ਵਿਚ ਹਰ ਸਰਦਾ- ਪੁਜਦਾ ਬੰਦਾ ਆਪਣੇ ਘਰ ਹਵੇਲੀ ਕਿਲੇ ਮਹੱਲ ਵਿਚ ਭੋਰਾ ਜਰੂਰ ਬਣਾ ਕੇ ਰਖਦਾ ਸੀ। ਕਈ ਵਾਰੀ ਇਨਾਂ ਦੇ ਦਰਵਾਜੇ ਗੁਪਤ ਹੁੰਦੇ ਸਨ। ਆਹ ਅਜੇ 10 ਕੁ ਦਿਨ ਪਹਿਲਾਂ ਹੀ ਅਜੀਤ ਅਖਬਾਰ ਵਿਚ ਸੁਰਿੰਦਰ ਕੋਛੜ ਵੀਰ ਨੇ ਖਬਰ ਛਪਵਾਈ ਸੀ ਕਿ ਅੰਮ੍ਰਿਤਸਰ ਸ਼ਹਿਰ ਤਾਂ ਜਮੀਨ ਦੋਜ਼ ਗੁਫਾਵਾ ਨਾਲ ਭਰਿਆ ਪਿਆ ਹੈ। ਅੰਮ੍ਰਿਤਸਰ ਲਹੌਰ ਸ਼ਹਿਰ ਵਿਚ ਤਾਂ ਭੋਰਿਆ ਦੀ ਭਰਮਾਰ ਰਹੀ ਹੈ। ਅੱਜ ਵੀ ਕਿਤੇ ਭੋਰੇ ਬਚੇ ਹੋਏ ਨੇ। 
ਅੰਮ੍ਰਿਤਸਰ ਦੇ ਲਾਗਲੇ ਕਸਬੇ ਝਬਾਲ ਵਿਚ ਭੋਰੇ ਅੱਜ ਵੀ ਬਚੇ ਹੋਏ ਹਨ। ਝਬਾਲ ਦੇ ਭਾਈ ਭਾਗੋ ਦੇ ਗੁਰਧਾਮ ਦੀਆਂ ਤਸਵੀਰਾਂ ਵੀ ਹੇਠਾਂ ਦੇ ਰਿਹਾ ਹਾਂ ਏਸੇ ਬਹਾਨੇ ਤੁਸੀ ਵੀ ਦਰਸ਼ਨ ਕਰ ਲਓ। ਤੁਸੀ ਵੇਖੋਗੇ ਕਿ ਭੋਰੇ ਸਿਰਫ ਛੋਟੇ ਛੋਟੇ ਕਮਰੇ ਹੀ ਨਹੀ ਸਨ ਕਿਤੇ ਵੱਡੇ ਵੱਡੇ ਹਾਲ ਵੀ ਜਮੀਨ ਤੋਂ ਹੇਠਾਂ ਮਿਲਦੇ ਹਨ।
ਝਬਾਲ ਦੀਆਂ ਤਸਵੀਰਾਂ ਦਾ ਲਿੰਕ:

 CLICK HERE TO SEE PHOTOS OF MAI BHAGO GURDWARA AT JHABAL WHICH HAS  MAGNIFICANT UNDER GROUND ROOMS

ਵੈਸੇ ਤਾਂ ਮੈਂ ਅਨੇਕਾਂ ਥਾਂਵਾ ਓਤੇ ਭੋਰੇ ਬਣੇ ਵੇਖੇ ਨੇ ਪਰ ਇਕ ਦਮ ਜੋ ਯਾਦ ਆ ਰਿਹਾ ਓਨਾਂ ਦੇ ਲਿੰਕ ਦੇ ਰਿਹਾ ਵਾ। ਮਿਸਾਲ ਦੇ ਤੌਰ ਤੇ ਅਟਾਰੀ ਲਾਗੇ ਐਨ ਬਾਰਡਰ ਤੇ ਪਿੰਡ ਨੌਸ਼ਹਿਰਾ ਢਾਲਾ ਹੈ ਜਿਥੋਂ ਦਾ ਜੱਲਣ ਜੱਟ ਭਗਤ ਹੋਇਆ ਹੈ। ਇਹ ਪਿੰਡ ਬਿਲਕੁਲ ਹੀ ਕੰਢਿਆਲੀ ਤਾਰ ਤੇ ਸਾਹਮਣੇ ਪਾਕਿਸਤਾਨ ਦਾ ਪਿੰਡ ਪੰਢਾਣਾ ਨਜਰ ਆਉਦਾ ਹੈ। ਪੰਢਾਣੇ ਵੀ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਹੈ ਜੋ ਡਿੱਗ ਢੱਠ ਰਿਹਾ ਹੈ ਪਰ ਦੂਰੋ ਦਿਸਦਾ ਹੈ।
ਇਸੇ ਪਿੰਡ ਵਿਚ ਬੀਬੀ ਸੁੱਖੋ ਦਾ ਘਰ ਸੀ ਜੋ ਬਾਬਾ ਬੁਢਾ ਦੀ ਪੋਤਰੀ (?) ਸੀ। ਉਸ ਘਰ ਵਿਚ ਵੀ ਗੁਫਾਵਾਂ ਹੈਗੀਆਂ ਨੇ ਉਹ ਤਸਵੀਰਾਂ ਵੀ ਦੇ ਰਿਹਾ ਹਾਂ।
Click here to see the gurdwara of Bhagat Jallan Jatt at the border village Naushehra Dhala. You will also see under ground rooms at the historic house of Bibi Sukhan a grand daughter of Baba Budha ji.

ਬਾਕੀ ਮੈਨੂੰ ਦੁੱਖ ਹੈ ਜਿਸ ਹਿਸਾਬ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਜ ਵਾਦ ਵਿਵਾਦ ਖੜਾ ਕਰ ਰਿਹਾ ਹੈ। ਇਹ ਬਹੁਤ ਚੰਗਾ ਪ੍ਰਚਾਰਕ ਸੀ ਪਰ ਇਹਦੀ ਕੋਈ ਕਮਜੋਰੀ ਸਿੱਖ ਪੰਥ ਦੇ ਵਿਰੋਧੀ ਦੇ ਹੱਥ ਆ ਗਈ ਹੈ। ਇਨੂੰ ਬਾਰ ਬਾਰ ਬਲੈਕ ਮੇਲ ਕੀਤਾ ਜਾ ਰਿਹਾ ਹੈ।
ਸੋ ਇਹ ਕਹਿਣਾ ਕਿ ਗੁਰੂ ਸਾਹਿਬ ਦੇ ਘਰ ਵਿਚ ਭੋਰਾ ਸੀ ਜਾਂ ਨਹੀ ਹਾਸੋ ਹੀਣੀ ਜਿਹੀ ਗਲ ਹੈ ਕਿਉਕਿ ਓਨੀ ਦਿਨੀ ਤਾਂ ਹਰ ਪ੍ਰਭਾਵਸ਼ਾਲੀ ਸਖਸ਼ੀਅਤ ਦੇ ਅਸਥਾਨ ਤੇ ਭੋਰੇ ਹੁੰਦੇ ਹੀ ਸਨ। ਸੋ ਜਰੂਰੀ ਨਹੀ ਕਿ ਭੋਰੇ ਵਿਚ ਸਮਾਧੀ ਹੀ ਲਗਦੀ ਸੀ। ਭੋਰਾ ਗਰਮੀ ਤੇ ਸਰਦੀ ਦੋਵਾਂ ਤੋਂ ਬੰਦੇ ਨੂੰ ਬਚਾਉਦਾ ਸੀ। ਧਿਆਨ ਰਹੇ ਪਹਿਲਾਂ ਨਾਂ ਤਾਂ ਬਿਜਲੀ ਦੇ ਪੱਖੇ ਹੁੰਦੇ ਸਨ ਤੇ ਨਾਂ ਹੀ ਕੋਈ ਏ ਸੀ। ਭਾਰਤ ਵਿਚ ਕੋਈ ਅਜਿਹਾ ਕਿਲਾ ਜਾਂ ਮਹੱਲ ਨਹੀ ਜਿਸ ਵਿਚ ਭੋਰੇ ਨਾਂ ਹੋਣ। 

No comments:

Post a Comment