Tuesday 22 May 2018

ਨਰਾਇਣ ਦਾਸ ਦੀ ਮਾਫੀ ਨੂੰ ਕਨੂੰਨੀ ਮਾਨਤਾ ਨਹੀ।

ਇਕ ਹੋਰ ਮਖੌਲ ਕੀਤਾ ਹੈ ਨਰੈਣੇ ਨੇ ਖਾਲਸਾ ਪੰਥ ਨਾਲ

ਨਰਾਇਣੇ ਨੇ ਸ਼ਰਾਰਤ ਇਹ ਕੀਤੀ ਹੈ ਕਿ ਮਾਫੀ ਵਾਲੀ ਸਿਰਫ ਆਡੀਓ ਜਾਰੀ ਕੀਤੀ ਹੈ ਭਾਵ ਜਿਸ ਵਿਚ ਉਹਦੀ ਫੋਟੋ ਨਹੀ ਆਉਦੀ ਸਿਰਫ ਅਵਾਜ ਹੈ। ਮਾਫੀਨਾਮੇ ਵਿਚ ਉਸ ਨੇ ਆਪਣੀ ਸ਼ਨਾਖਤ ਨਹੀ ਕਰਵਾਈ।

ਬਾਕੀ ਜਿਹੜੀ ਚਿੱਠੀ ਉਸ ਨੇ ਅਕਾਲ ਤਖਤ ਜਥੇਦਾਰ ਨੂੰ ਲਿਖੀ ਹੈ ਅਜਿਹੇ ਦਸਤਾਵੇਜ ਨੂੰ ਕਦੀ ਵੀ ਕਨੂੰਨੀ ਮਾਨਤਾ ਨਹੀ ਹੁੰਦੀ। ਮਤਲਬ ਇਹ ਕਿ ਨਰੈਣਾ ਕਲ੍ਹ ਨੂੰ ਇਹ ਕਹਿ ਸਕਦਾ ਹੈ ਕਿ ਮੈਂ ਤਾਂ ਕੋਈ ਮਾਫੀ ਨਹੀ ਮੰਗੀ। ਉਤਰ ਵਜੋਂ ਜੇ ਸਿੱਖ ਉਹ ਚਿੱਠੀ ਦਿਖਾਉਣਗੇ ਤਾਂ ਅਗਲਾ ਕਹੇਗਾ ਇਹ ਤਾਂ ਮੇਰੀ ਨਹੀ। ਜੇ ਵੀਡਿਓ ਸੁਣਾਉਣਗੇ ਤਾਂ ਕਹਿ ਸਕਦਾ ਇਹ ਮੇਰੀ ਅਵਾਜ ਨਹੀ।
ਅਸੀ ਸਰਕਾਰੀ ਦਫਤਰ ਵਿਚ ਕੰਮ ਕੀਤਾ ਹੈ। ਅਜਿਹੇ ਮਸਲੇ ਵਿਚ ਬੰਦੇ ਦੀ ਸ਼ਨਾਖਤ ਜਰੂਰੀ ਹੁੰਦੀ ਹੈ। ਉਹ ਨਾਂ ਤਾਂ ਆਡੀਓ ਵਿਚ ਹੋ ਰਹੀ ਹੈ ਤੇ ਨਾਂ ਹੀ ਉਹਦੇ ਲਿਖੇ ਅਖਾਉਤੀ ਮਾਫੀਨਾਮੇ ਵਿਚ।
ਇਸ ਅਸੂਲ ਦਾ ਜਥੇਦਾਰਾਂ ਨੂੰ ਭਲੀ ਭਾਂਤੀ ਪਤਾ ਹੈ ਪਰ ਉਹ ਜਾਣ ਬੁੱਝ ਕੇ ਘੇਸ ਵੱਟ ਗਏ ਹਨ ਤਾਂ ਕਿ ਕੇਸ ਨਾਂ ਕਰਨਾਂ ਪਏ।
ਫਿਰ ਚਿੱਠੀ ਦੇ ਵੀ ਇਕ ਪਾਸੇ ਸੰਤ ਨਰਾਇਣ ਦਾਸ ਜੀ ਲਿਖਿਆ ਹੈ। ਕੋਈ ਵੀ ਬੰਦਾ ਆਪਣੇ ਆਪ ਨੂੰ ਕਦੀ ਜੀ ਨਹੀ ਲਿਖਦਾ। ਇਸ ਤੇ ਨਰੈਣਾ ਇਸ਼ਾਰਾ ਦੇ ਰਿਹਾ ਹੈ ਕਿ ਮਾਫੀਨਾਮਾ ਮੈਂ ਨਹੀ ਲਿਖਿਆ।
ਮੇਰੀ ਭੋਲੀ ਕੌਮ ਤੇ ਬੇਈਮਾਨ ਲੀਡਰ
ਨਰੈਣੇ ਦੇ ਆਏ ਆਡਿਓ ਤੇ ਮਾਫੀਨਾਮਾ ਹੇਠਾਂ (ਜਾਂ ਕਰਤਾਰਪੁਰ ਡਾਟ ਕਾਮ ਤੇ ਜਾ ਕੇ ਵੇਖ ਸਕਦੇ ਹੋ)






No comments:

Post a Comment