Friday 3 November 2017

ਜਵਾਬ....ਜੇ ਤਸਵੀਰਾਂ ਨੂੰ ਮੰਨਦੇ ਨਹੀ ਤਾਂ ਕਾਹਦੀ ਬੇਅਦਬੀ?

ਜੇ ਤਸਵੀਰਾਂ ਨੂੰ ਮੰਨਦੇ ਨਹੀ ਤਾਂ ਕਾਹਦੀ ਬੇਅਦਬੀ? ਆਹ ਪੜੋ ਜਵਾਬ।

WHY YOU FEEL HURT WHEN YOU DON'T BELIEVE IN IMAGES?
HERE IS ANSWER
ਇਕ ਭਾਈ ਕਹਿੰਦਾ ਕਿ ਜੇ ਤੁਸੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਮੰਨਦੇ ਨਹੀ ਤੇ ਜਦੋਂ ਇਨ੍ਹਾਂ ਤਸਵੀਰਾਂ ਦੀ ਬੇਅਦਬੀ ਹੁੰਦੀ ਹੈ ਤਾਂ ਤੁਹਾਨੂੰ ਗੁੱਸਾ ਕਿਓ ਆਉਦਾ ਹੈ?


 ਧਿਆਨ ਰਹੇ ਬਜਾਰ ਵਿਚ ਜੋ ਗੁਰੂ ਸਾਹਿਬਾਨ (1469-1708 ਈ.) ਦੀਆਂ ਤਸਵੀਰਾਂ ਚਲ ਰਹੀਆ ਹਨ ਇਹ ਪੇਟਿੰਗਜ਼ ਹਨ। ਕੈਮਰਾ ਬਹੁਤ ਬਾਦ ਵਿਚ ਈਜਾਦ ਹੋਇਆ ਸੀ (1820 ਈ. ਦੇ ਲਾਗੇ) ਇਹ ਸਭ ਹੱਥ ਨਾਲ ਬਣਾਈਆਂ ਹੋਈਆਂ ਹਨ। ਇਹ ਕਲਾਕਾਰ ਦੀ ਕਲਪਨਾ ਹੁੰਦੀ ਹੈ। ਉਹ ਫਿਰ ਜਿਹੋ ਜਿਹੀ ਮਰਜੀ ਤਸਵੀਰ ਬਣਾ ਲੈਂਦਾ ਹੈ।ਹਾਲਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਇਤਹਾਸ ਵਿਚ ਕਿਸੇ ਸਖਸ਼ੀਅਤ ਬਾਰੇ ਜੋ ਜਾਣਕਾਰੀ ਮਿਲਦੀ ਹੈ ਤਸਵੀਰ ਕੁਝ ਢੁਕਵੀ ਹੋਵੇ।
ਮੈਨੂੰ ਯਾਦ ਹੈ 1977 ਵਿਚ ਦਿੱਲੀ ਇਕ ਸਿੱਖ ਆਰਟਿਸਟ (ਸ. ਗਿੱਲ) ਦੀ ਮੈਂ ਮੰਡੀ ਹਾਉਸ ਪਰਦਰਸ਼ਨੀ ਵੇਖੀ। ਹੌਲੀ ਹੌਲੀ ਉਹਦੇ ਨਾਲ ਨੇੜਤਾ ਹੋਈ। ਇਕ ਵਾਰ ਉਸ ਦੇ ਘਰ ਜਾਣ ਦਾ ਮੌਕਾ ਮਿਲਿਆ। ਮੈਂ ਵੇਖ ਕੇ ਹੈਰਾਨ ਹੋ ਗਿਆ ਕਿ ਬਾਲਾ ਪ੍ਰੀਤਮ ਗੁਰੂ ਹਰਕਿਸ਼ਨ ਸਾਹਿਬ ਦੀ ਜੋ ਉਸ ਨੇ ਫੋਟੋ ਬਣਾਈ ਸੀ ਉਹਦੀ ਸ਼ਕਲ ਕੁਝ ਗਿੱਲ ਦੇ ਮੁੰਡੇ ਨਾਲ ਰਲਦੀ ਸੀ। ਮੈਂ ਇਸ ਤੇ ਸਵਾਲ ਕੀਤਾ ਤਾਂ ਉਹ ਮੰਨ ਗਿਆ। ਕਹਿੰਦਾ ਗੁਰੂ ਸਾਹਿਬਾਨ ਦੇ ਕਿਹੜੇ ਕਿਸੇ ਕਲਾਕਾਰ ਨੇ ਦਰਸ਼ਨ ਕੀਤੇ ਹਨ। ਅਸੀ ਕਲਪਣਾ ਹੀ ਕਰਦੇ ਹਾਂ।
ਸੋ ਜਦੋਂ ਕਿਸੇ ਤਸਵੀਰ ਦਾ ਬਹੁਤ ਚਲਨ ਹੋ ਜਾਏ ਤਾਂ ਉਹ ਉਸ ਸਖਸ਼ੀਅਤ ਦਾ ਨਿਸ਼ਾਨ (SYMBOLਸਿਮਬਲ) ਬਣ ਜਾਂਦੀ ਹੈ। ਹਿੰਦੁਸਤਾਨ ਦਾ ਨਿਸ਼ਾਨ ਤਿਰੰਗਾ ਝੰਡਾ ਹੈ। ਪਰ ਤਿਰੰਗਾ ਹਿੰਦੁਸਤਾਨ ਦੀ ਤਸਵੀਰ ਨਹੀ। ਜੇ ਕਿਸੇ ਨੇ ਹਿੰਦੁਸਤਾਨ ਨੂੰ ਨਫਰਤ ਦਿਖਾਉਣੀ ਹੋਵੇ ਤਾਂ ਉਹ ਤਿਰੰਗੇ ਦੀ ਬੇਅਦਬੀ ਕਰਦਾ ਹੈ। ਸਤਿਕਾਰ ਦਿਖਾਉਣਾ ਹੋਵੇ ਤਾਂ ਸਲੂਟ ਮਾਰਦਾ।
ਸੋ ਬਜਾਰ ਵਿਚ ਜੋ ਗੁਰੂ ਸਾਹਿਬਾਨ ਦੀਆਂ ਪੇਟਿੰਗਜ਼ ਨੇ ਉਹ ਅਸਲੀ ਤਸਵੀਰਾਂ ਨਹੀ। ਪਰ ਇਕ ਤਰਾਂ ਨਾਲ ਉਹਨਾਂ ਦੀ ਸਖਸ਼ੀਅਤ ਦੇ ਨਿਸ਼ਾਨ ਬਣ ਚੁੱਕੀਆਂ ਹਨ। ਕੋਈ ਗੁਰੂ ਦਾ ਸਿੱਖ ਨਿਸ਼ਾਨ ਦੀ ਬੇਅਦਬੀ ਬਰਦਾਸ਼ਤ ਨਹੀ ਕਰ ਸਕਦਾ। ਅਸੀ ਘਰਾਂ ਵਿਚ ਇਹ ਪੇਂਟਿੰਗਜ਼ ਜਾਂ ਨਿਸ਼ਾਨ (ਇਹ ਝੰਡੇ) ਕਦੀ ਲਾ ਲੈਂਦੇ ਹਾਂ ਪਰ ਹਰਗਿਜ਼ ਇਨਾਂ ਤਸਵੀਰਾਂ ਨੂੰ ਪੂਜਦੇ ਨਹੀ।
--------------------
NOTE -
ਸਾਡੇ ਇਨ੍ਹਾਂ ਕੰਮੈਂਟ ਤੇ ਇਕ ਵੀਰ ਨੇ ਲਿਖਿਆ- ਭਾਜੀ ਮੈਂ ਨਹੀ ਸਮਝਦਾ ਕਿ ਚਿਹਰਾ ਵੀ ਕਦੀ ਸਿਮਬਲ ਦੇ ਤੌਰ ਤੇ ਵਰਤਿਆ ਜਾਂਦਾ ਹੈ। ਸਾਡਾ ਸਿਮਬਲ ਤਾਂ ਖੰਡਾ ਚੱਕਰ ਹੈ।
ਕਾਕਾ ਜੀ ਤੁਸੀ ਜਿੱਦ ਕਰ ਰਹੇ ਹੋ। ਚਿਹਰਾ ਤਾਂ ਅਕਸਰ ਨਿਸ਼ਾਨ (ਸਿਮਬਲ) ਵਜੋਂ ਵਰਤਿਆ ਹੀ ਜਾਂਦਾ ਹੈ।ਕਦੀ ਵੇਖਿਆ ਜੇ ਰੇਲਾਂ ਦਾ ਜਿਹੜਾ ਸਿਰਫ ਜਨਾਨਾ ਡੱਬਾ ਹੋਵੇ ਉਹਦੇ ਤੇ ਜਨਾਨਾ ਚਿਹਰਾ ਦਿਤਾ ਹੁੰਦਾ ਹੈ। ਪਬਲਕ ਥਾਵਾਂ ਤੇ ਜਾਓ ਜਿਹੜਾ ਰਸਤਾ ਜਨਾਨਾ ਹੋਵੇ ਓਥੇ ਜਨਾਨਾ ਚਿਹਰਾ ਦਿਤਾ ਜਾਂਦਾ ਵਾ। ਮਰਦਾਨੇ ਥਾਂ ਤੇ ਮਰਦ ਚਿਹਰਾ। ਨਿਸ਼ਾਨ ਵਜੋਂ ਚਿਹਰਾ ਤਾਂ ਆਮ ਹੀ ਵਰਤਿਆ ਜਾਂਦਾ ਹੈ।
 

No comments:

Post a Comment