Sunday 31 December 2017

ਸਮਾਧੀ ਤੇ ਸਿੱਖ ਸਿਧਾਂਤ

SIKHISM AND HINDU CONCEPT OF SAMADHI


ਕਲ੍ਹ ਅਸਾਂ ਇਸ ਮਜਮੂਨ ਤੇ ਜਦੋਂ ਪੋਸਟ ਪਾਈ (ਵੇਖੋ ਨਾਲ ਦਿਤਾ ਰੇਖਾ-ਚਿਤ੍ਰ) ਤਾਂ ਕੁਝ ਗੁਰਸਿੱਖਾਂ ਦੇ ਇਤਰਾਜ ਪ੍ਰਾਪਤ ਹੋਏ ਨੇ। ਅਸੀ ਵੀ ਮਹਿਸੂਸ ਕੀਤਾ ਕਿ ਪੋਸਟ ਪਾਉਣ ਤੋਂ ਪਹਿਲਾਂ,  ਸਾਨੂੰ ਚਾਹੀਦਾ ਸੀ ਦੱਸਣਾ ਕਿ 'ਸਮਾਧੀ' ਕਿਸ ਨੂੰ ਕਹਿੰਦੇ ਨੇ।

ਸਮਾਧੀ - ਭਗਵਾਨ ਨਾਲ ਜੋਗ (ਜੁੜਨ) ਵਾਸਤੇ ਹਿੰਦੂ ਧਰਮ ਦਾ ਵੱਡਾ ਹਿੱਸਾ 'ਹੱਠ-ਜੋਗ' ਨੂੰ ਸਹੀ ਰਸਤਾ ਮੰਨਦਾ ਹੈ। ਸਰੀਰ ਨੂੰ ਤਸੀਹੇ ਦੇ ਦੇ ਕੇ ਹੱਠ-ਜੋਗੀ ਆਪਣੇ ਰੱਬ ਨੂੰ ਇਹ ਦਸਣਾ ਚਾਹੁੰਦੇ ਨੇ ਕਿ ਵੇਖ ਤੇਰੀ ਪ੍ਰਾਪਤ ਲਈ ਅਸੀ ਕਿੰਨੇ ਗੰਭੀਰ ਹਾਂ। ਕੋਈ ਸਾਰੀ ਉਮਰ ਇਕ ਲੱਤ ਤੇ ਖਲੋਦਾ ਹੈ, ਕੋਈ ਇਕ ਬਾਂਹ ਉਤੇ ਨੂੰ ਚੁੱਕੀ ਰੱਖਦਾ ਹੈ, ਕੋਈ ਉਲਟਾ ਲਮਕਦਾ ਰਹਿੰਦਾ ਹੈ, ਕੋਈ ਦਰੱਖਤ ਤੇ ਚੜਿਆ ਰਹਿੰਦਾ ਹੈ, ਕੋਈ ਰੋਟੀ ਦਾ ਤਿਆਗ ਕਰ ਦਿੰਦਾ ਹੈ ਉਹ ਪੌਣਅਹਾਰੀ ਕਹਿਲਾਂਦਾ ਹੈ, ਕੋਈ ਸਿਰਫ ਦੁੱਧ ਦੇ ਆਸਰੇ ਜੀਵਨ ਬਿਤਾਉਦਾ ਹੈ- ਦੁੱਧਾਧਾਰੀ, ਕੋਈ ਦੁਆਲੇ ਅੱਗ ਬਾਲ ਕੇ ਬੈਠਾ ਰਹਿੰਦਾ ਹੈ ਆਦਿ ਆਦਿ। ਹੱਠ ਜੋਗ ਤਹਿਤ ਕਈ ਲੋਕ ਤਾਂ ਉਚੀ ਥਾਂ ਤੋਂ ਛਾਲ ਮਾਰਕੇ ਜਾਨ ਵੀ ਦੇ ਦਿੰਦੇ ਹਨ। ਕੋਈ ਆਪਣੀ ਜੁਬਾਨ ਕਟਵਾ ਦਿੰਦਾ ਹੈ। ਦੱਖਣ ਵਿਚ ਹਿੰਦੂ ਧਰਮ ਦੇ ਸੱਤਵੇ ਜੋਤੀਲਿੰਗ ਮੰਦਰ ਸ੍ਰੀਸੈਲਮ (ਆਧਰਾ ਪ੍ਰਦੇਸ) ਵਿਚ ਅੰਗ (ਅੱਖਾਂ, ਹੱਥ, ਪੈਰ ਆਦਿ) ਦਾਨ ਕਰਨ ਦੀ ਪ੍ਰਥਾ ਜੋਰਾਂ ਤੇ ਹੁੰਦੀ ਸੀ।
ਪਰ ਜੋਗੀਆਂ ਵਿਚ ਇਕ ਸਹਿਜ ਜੋਗ ਵੀ ਹੈਗਾ। ਇਸ ਵਿਚ ਸਰੀਰ ਨੂੰ ਕਸ਼ਟ ਨਹੀ ਦਿਤਾ ਜਾਂਦਾ ਬਸ ਧਿਆਨ ਸ਼ਿਵ ਜੀ ਤੇ ਲਾਉਣਾ ਹੁੰਦਾ ਹੈ। ਚੌਕੜੀ ਵੀ ਖਾਸ ਹੁੰਦੀ ਹੈ। ਇਕ ਲੱਤ ਉਤੇ ਦੂਸਰੀ।
ਮੱਧ ਕਾਲ ਵਿਚ ਸਹਿਜ ਜੋਗ ਵਿਚ ਹੀ ਇਕ ਦੂਸਰੀ ਸ਼੍ਰੇਣੀ ਦਾ ਵਿਕਾਸ ਹੁੰਦਾ ਹੈ ਜੋ ਚੌਕੜੀ ਮਾਰ ਕੇ, ਨਾਲ ਰਾਮ ਰਾਮ ਜਾਂ ਕੋਈ ਹੋਰ ਸ਼ਬਦ ਮੂੰਹੋ ਬੋਲਦੇ ਹਨ। ਪਰ ਬੋਲਦੇ ਬੋਲਦੇ ਜਦੋਂ ਥੱਕ ਜਾਂਦੇ ਹਨ ਤਾਂ ਸ਼ਬਦ ਬੋਲਣਾ ਬੰਦ ਕਰ ਦਿੰਦੇ ਹਨ। ਇਹ ਚੁੱਪ ਚੁੱਪੀਤੇ ਘੰਟਿਆਂ ਬੱਧੀ ਬੈਠੇ ਰਹਿੰਦੇ ਹਨ ਤੇ ਧਿਆਨ ਮੱਥੇ ਤੇ ਕੇਂਦਰਤ ਕਰਦੇ ਹਨ।
ਸੂਰਤ ਬੱਝਣ ਨਾਲ ਇਹ ਲੋਕ ਸਰੀਰ ਅੰਦਰ ਚਲ ਰਹੀਆਂ ਕ੍ਰਿਆਵਾਂ ਨੂੰ ਸੁਣ ਸਕਦੇ ਹੁੰਦੇ ਹਨ। (ਇਨਾਂ ਸਤਰਾਂ ਦੇ ਲਿਖਾਰੀ ਨੇ ਵੀ ਕਦੇ ਜੋਗੀਆਂ ਦਾ ਸੰਗ ਕੀਤਾ ਸੀ ਤੇ ਨਾਦ-ਜੋਤ ਸੁਣ ਤੇ ਵੇਖ ਸਕਦਾ ਹੈ। ਇਹ ਦਾਸਰਾ ਬਿਨਾਂ ਸਰੀਰੇ ਦੇ ਕਿਸੇ ਅੰਗ ਨੂੰ ਛੂਹੇ ਆਪਣੀ ਨਬਜ ਗਿਣ ਸਕਦਾ ਹੈ।)
ਸੁਰਤ ਦੇ ਬੱਝਣ ਦੀ ਫਿਰ ਅਗਲੀ ਸਟੇਜ ਹੁੰਦੀ ਹੈ ਜਿਸ ਵਿਚ ਬੰਦਾ ਆਪਣੀ ਪਾਚਣ ਪ੍ਰਣਾਲੀ ਤੇ ਮੂਤਰ ਪਰਨਾਲੀ ਦੀ ਹਲਚਲ ਵੀ ਸੁਣ ਵੇਖ ਸਕਦਾ ਹੈ। ਹੋਰ ਸੁਰਤ ਅੱਗੇ ਜਾਣ ਨਾਲ ਬੰਦਾ ਆਪਣਾ ਨਰਵਸ ਸਿਸਟਮ ਵੀ ਮਹਿਸੂਸ ਕਰ ਸਕਦਾ ਹੈ। ਨਰਵਸ ਸਿਸਟਮ ਨੂੰ ਮਹਿਸੂਸ ਕਰਨ ਤੇ ਅਲੌਕਿਕ ਨਜ਼ਾਰੇ ਬੰਦਾ ਵੇਖਦਾ ਹੈ।
ਸੋ ਇਸ ਪ੍ਰਕਾਰ ਜੋਗੀ ਲੋਕ ਘੰਟਿਆਂ ਬੱਧੀ ਸਰੀਰ ਤੇ ਧਿਆਨ ਲਾਈ ਬਹਿੰਦੇ ਹਨ ਤੇ ਇਸੇ ਨੂੰ ਹੀ ਰੱਬ ਦਾ ਰਾਹ ਸਮਝੀ ਜਾਂਦੇ ਹਨ।(ਅਜ ਕਲ ਦੇ ਜੋਗੀ ਏਸੇ ਨੂੰ ਨਾਮ ਕਹੀ ਜਾਂਦੇ ਹਨ)
ਗੁਰਮਤ ਨੇ ਇਸ ਜੋਗ ਮਤ ਦਾ ਖੰਡਨ ਕੀਤਾ ਹੈ ਤੇ ਬਾਰ ਬਾਰ (ਹਜਾਰਾਂ ਵਾਰੀ) ਗੁਰੂ ਸਾਹਿਬ ਨੇ ਲਿਖਿਆ ਹੈ ਕਿ ਬਿਨਾਂ ਸ਼ਬਦ ਦੇ ਧਿਆਨ ਲਾਉਣੇ ਵਿਅੱਰਥ ਹਨ। ਉਂਜ ਵੀ ਕਿਸੇ ਨੂੰ ਖੁਸ਼ ਕਰਨਾਂ ਹੋਵੇ ਤਾਂ ਉਸ ਦੀ ਸਿਫਤ ਕੀਤੀ ਜਾਂਦੀ ਹੈ ਉਸ ਦੇ ਗੁਣ ਉਹਦੇ ਮੂੰਹ ਤੇ ਬੋਲੇ ਜਾਂਦੇ ਹਨ।"ਵਿਣੁ ਗੁਣ ਕੀਤੇ ਭਗਤਿ ਨ ਹੋਇ ॥" -ਜਪੁਜੀ।  ਇਸ ਕਰਕੇ ਸਿੱਖੀ ਦਾ ਮਾਰਗ ਬਿਲਕੁਲ ਕੁਦਰਤੀ ਹੈ। ਸੋ ਸਿਫਤ ਸਲਾਹ ਜਾਂ ਜੱਸ ਜਾਂ ਉਸਤਤ ਜਾਂ ਕੀਰਤੀ ਜਾਂ ਗੁਣ ਗਾਉਣੇ ਸਿੱਖੀ ਵਿਚ ਨਾਮ ਜਪਣਾ ਕਹਾਉਦਾ ਹੈ। ਇਹ ਬਹਿੰਦਿਆਂ, ਉਠਦਿਆਂ, ਕੰਮ ਕਰਦਿਆਂ ਵੀ ਕੀਤਾ ਜਾ ਸਕਦਾ ਹੈ। ਨਾਮ ਦਾ ਮਤਲਬ ਹੀ ਸਿਫਤ ਜਾਂ ਗੁਣ ਹੁੰਦਾ ਹੈ।
ਸੋ ਜੇ ਤਾਂ ਚੌਕੜੀ ਮਾਰ ਕੇ ਨਾਮ ਜਪਣਾ ਭਾਵ ਗੁਰਬਾਣੀ ਪਾਠ ਕਰਨਾ ਹੈ ਤਾਂ ਇਹ ਸਿੱਖੀ ਅਨੁਕੂਲ ਹੈ ਤੇ ਜੇ ਵੈਸੇ ਹੀ ਧਿਆਨ ਲਾਈ ਜਾਣਾ ਹੈ ਤਾਂ ਉਹ ਜੋਗਮਤ ਵਿਚ ਆ ਜਾਂਦਾ ਹੈ।
ਜੋਗੀ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜੋ ਨਜਾਰੇ ਤੂੰ ਸਰੀਰ ਤੇ ਧਿਆਨ ਲਾ ਕੇ ਵੇਖਣਾ ਚਾਹੁੰਦੈ ਉਹ ਤੂੰ ਨਾਮ ਜਪਣ ਭਾਵ ਜੱਸ ਗਾਉਣ, ਸੁਣਨ ਜਾਂ ਪੜ੍ਹਨ ਨਾਲ ਵੈਸੇ ਹੀ ਪ੍ਰਾਪਤ ਕਰ ਸਕਦਾ ਹੈ।"ਸੁਣਿਐ ਜੋਗ ਜੁਗਤਿ ਤਨਿ ਭੇਦ ॥" -ਜਪੁਜੀ
ਜਿਹੜੇ ਸੱਜਣ ਇਹ ਵੇਖਣਾ ਚਾਹੁੰਦੇ ਹਨ ਕਿ ਨਾਮ ਦਾ ਮਤਲਬ ਸਿਫਤ ਸਲਾਹ ਹੁੰਦਾ ਹੈ ਉਹ ਹੇਠ ਦਿਤੇ  ਲਿੰਕ ਤੋਂ ਹੋਰ ਸਬੰਧਤ ਲਿਕ ਵੇਖ ਲੈਣ। (ਰਾਧਾ ਸਵਾਮੀ ਜੋਗਮਤ ਮਤ ਬਾਰੇ ਪੰਜਾਬ ਮੋਨੀਟਰ ਨੇ ਕਾਫੀ ਲੇਖ ਲਿਖੇ ਹੋਏ ਹਨ। ਸੱਜਣ ਲਿੰਕ ਤੋਂ ਬਾਦ ਲਿੰਕ ਖੋਜ ਲੈਣ, ਵੈਬਸਾਈਟ ਤੋਂ।)
ਨਾਮ ਕੀ ਹੈ?  ਗੁਰਬਾਣੀ ਕੀ ਹੈ?
ਸੁਣਿਐ ਜੋਗ ਜੁਗਤਿ ਤਨਿ ਭੇਦ ॥"
ਅੱਜ ਦੇ ਜੋਗੀ


No comments:

Post a Comment