Friday 18 May 2018

ਨਰਾਇਣ ਦਾਸ ਉਦਾਸੀ ਦੇ ਇਲਜਾਮ ਇਤਹਾਸਿਕ ਸੱਚਾਈ ਤੋਂ ਦੂਰ, ਸਿਰਫ ਸ਼ਰਾਰਤ ਹੈ

ਨਰਾਇਣ ਦਾਸ ਉਦਾਸੀ ਦੇ ਇਲਜਾਮ ਇਤਹਾਸਿਕ ਸੱਚਾਈ ਤੋਂ ਦੂਰ, ਸਿਰਫ ਸ਼ਰਾਰਤ ਹੈ

Reply to Narain Das Udasi's Allegations

 ਇਲਜਾਮਾਂ ਦਾ ਜਵਾਬ 

ਇਸ ਅਖੌਤੀ ਸਾਧ ਨੇ ਜੋ ਇਲਜਾਮ ਗੁਰੂ ਅਰਜਨ ਦੇਵ ਜੀ ਤੇ ਲਾਏ ਨੇ ਉਹ ਇਸ ਪ੍ਰਕਾਰ ਨੇ:
1. ਗੁਰੂ ਸਾਹਿਬ ਨੇ ਭਗਤ ਬਾਣੀ ਵਿਚ ਅਦਲਾ ਬਦਲੀ ਕੀਤੀ ਹੈ ਭਾਵ ਜੋ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵੀਦਾਸ, ਭਗਤ ਕਬੀਰ ਸਾਹਿਬ ਜਾਂ ਭਗਤ ਨਾਮਦੇਵ ਜੀ ਦੀ ਬਾਣੀ ਹੈ ਉਹ ਇਨਾਂ ਭਗਤਾਂ ਦੀ ਅਸਲ ਬਾਣੀ ਨਹੀ। ਮਤਲਬ ਅਸਲ ਬਾਣੀ ਕੁਝ ਹੋਰ ਹੈ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹੋਰ ਹੈ।
2. ਗੁਰੂ ਸਾਹਿਬ ਦੀ ਜੋ ਸ਼ਹੀਦੀ ਹੋਈ ਹੈ ਅਖੇ ਉਹ ਇਸ ਕਰਕੇ ਹੋਈ ਹੈ ਕਿਉਕਿ ਬੈਕੁੰਠਾਂ ਵਿਚ ਬੈਠੇ ਭਗਤਾਂ ਨੇ ਗੁਰੂ ਸਾਹਿਬ ਨੂੰ ਸਰਾਪ ਦਿਤਾ।ਅਖੇ "ਭਗਤਾਂ ਦੀ ਬਦਦੁਆ ਲਗੀ ਹੈ ਸ਼ਰਾਪ ਲੱਗਾ ਹੈ।"
ਆਓ ਵੀਚਾਰ ਕਰੀਏ ਕਿ ਅਸਲ ਬਾਣੀ ਕਿਹੜੀ ਹੈ? ਕਿ ਕੀ ਇਸ ਦੇ ਇਲਜਾਮ ਵਿਚ ਕੋਈ ਸਚਾਈ ਹੈ?

ਇਹ ਸ਼ਰਾਰਤੀ ਨਰਾਇਣ ਦਾਸ ਕਲ੍ਹ ਦੇ ਯੂ.ਪੀ ਵਿਚ ਛਪੇ ਕਿਸੇ ਗ੍ਰੰਥ ਨੂੰ ਅਸਲੀ ਮੰਨ ਰਿਹਾ ਹੈ ਤੇ 400 ਸਾਲ ਪੁਰਾਣੇ ਸਰਬ ਪ੍ਰਵਾਨਤ ਤੇ ਅਸਲੀ ਗ੍ਰੰਥ ਤੇ ਸ਼ੱਕ ਜ਼ਾਹਿਰ ਕਰ ਰਿਹਾ ਹੈ। ਜੇ ਸੱਚਾ ਵਿਦਵਾਨ ਹੁੰਦਾ ਤਾਂ ਪਹਿਲਾਂ ਸਾਬਤ ਕਰਦਾ ਕਿ ਆਹ ਜੇ ਅਸਲੀ ਤੇ ਆਹ ਜੇ ਨਕਲੀ। ਪਰ ਇਹਦੀ ਤਾਂ ਸਿਰਫ ਸ਼ਰਾਰਤ ਹੈ ਸਿੱਖਾਂ ਵਿਚ ਭਰਮ ਪੈਦਾ ਕਰਨ ਲਈ ਤੇ ਕੌਮ ਵਿਚ ਵੰਡੀਆਂ ਪਾਉਣ ਲਈ।
ਵਿਦਵਾਨਾਂ ਵਾਸਤੇ ਇਹ ਬਹੁਤ ਵੱਡਾ ਮਸਲਾ (ਇਸ਼ੂ) ਹੁੰਦਾ ਹੈ ਕਿ ਕਿਸੇ ਇਤਹਾਸਿਕ ਵਿਅੱਕਤੀ ਦੀ ਅਸਲ ਰਚਨਾ ਕਿਹੜੀ ਹੈ। ਕਿਉਕਿ ਜਿਥੇ ਸਮੇਂ ਤੇ ਭੂਗੋਲਿਕ ਦੂਰੀਆਂ ਹੋਣ, ਜਿਥੇ ਬਾਰ ਬਾਰ ਉਤਾਰੇ ਹੋਣ, ਓਥੇ ਅਕਸਰ ਤਬਦੀਲੀ ਮਿਲਦੀ ਹੀ, ਮਿਲਦੀ ਹੈ। ਇਹ ਗਲ ਲਗ ਪਗ ਸਾਰੇ ਇਤਹਾਸਿਕ ਗ੍ਰੰਥਾਂ ਤੇ ਲਾਗੂ ਹੁੰਦੀ ਹੈ।
ਮਿਸਾਲ ਦੇ ਤੌਰ ਤੇ ਸੰਨ 2000 ਵਿਚ ਬਾਈਬਲ ਦੀ 1500 ਸਾਲ ਪੁਰਾਣੀ, ਚਮੜੇ ਤੇ ਸੁਨਿਹਰੀ ਅੱਖਰਾਂ ਨਾਲ ਲਿਖੀ ਨਕਲ ਮਿਲੀ ਹੈ ਜਿਸ ਨੇ ਈਸਾਈਮਤ ਵਿਚ ਭੜਥੂ ਪਾ ਦਿਤਾ ਹੈ ਕਿਉਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਈਸਾ ਮਸੀਹ ਨੂੰ ਕੋਈ ਸੂਲੀ ਵੂਲੀ ਤੇ ਨਹੀ ਸੀ ਚੜ੍ਹਾਇਆ ਗਿਆ। ਇਸ ਵਿਚ ਇਕ ਗਲ ਹੋਰ ਵੀ ਜ਼ਾਹਰ ਹੈ ਕਿ ਪ੍ਰਭੂ ਯੀਸੂ ਕੋਈ ਖੁਦਾ ਦਾ ਪੁੱਤਰ ਨਹੀ ਸੀ। ਕਹਿਣ ਤੋਂ ਮਤਲਬ 2000 ਸਾਲਾਂ ਵਿਚ ਕਿੰਨੀਆਂ ਤਬਦੀਲੀਆਂ ਆ ਗਈਆਂ।

https://www.sunnyskyz.com/good-news/665/1500-Year-Old-Bible-Found-In-Turkey-Is-Stirring-Up-Controversy-About-Christianity

ਵੇਦਾਂ ਦੀ ਅਬਾਰਤ ਇਕ ਦੂਸਰੇ ਨਾਲ ਨਹੀ ਮਿਲਦੀ। ਪੁਰਾਣਾਂ ਦਾ ਹਾਲ ਤਾਂ ਬਹੁਤਾ ਹੀ ਮਾੜਾ ਹੈ। ਇਕ ਨਕਲ ਵਿਚ ਕੁਝ ਲਿਖਿਆ ਹੁੰਦਾ ਹੈ ਦੂਸਰੀ ਵਿਚ ਕੁਝ।
ਅੰਗਰੇਜ ਇੰਨੀ ਗਲੀ ਬਹੁਤ ਸੁਚੇਤ ਹਨ ਪਰ ਫਿਰ ਵੀ ਸ਼ੈਕਸਪੀਅਰ ਦੇ ਨਾਵਲਾਂ ਵਿਚ ਵੀ ਕਿਤੇ ਕਿਤੇ ਫਰਕ ਆ ਜਾਂਦਾ ਹੈ।
ਇਸ ਪੱਖੋ ਮੁਸਲਮਾਨ ਬਹੁਤ ਸੁਚੇਤ ਹਨ ਤੇ ਓਨਾਂ ਨੇ ਕੁਰਾਨ ਵਿਚ ਤਬਦੀਲੀਆਂ ਦੀ ਇਜਾਜਤ ਨਹੀ ਦਿਤੀ। ਉਹ ਵੀ ਕੋਈ ਇਕ ਦਿਨ 'ਚ ਨਹੀ ਹੋ ਗਿਆ। ਹੋਇਆ ਇਸ ਤਰਾਂ ਕਿ ਹਜਰਤ ਮੁਹੰਮਦ ਸਾਹਿਬ ਸੰਨ 632 'ਚ ਚਲਾਣਾ ਕਰ ਗਏ। ਕੋਈ 30 ਕੁ ਸਾਲਾਂ ਬਾਦ ਖਲੀਫਾ ਉਠਮਾਨ ਨੇ ਜਦੋਂ ਵੇਖਿਆ ਕਿ ਕੁਰਾਨ ਦੇ ਵੱਖ ਵੱਖ ਰੂਪ ਬਜਾਰ ਵਿਚ ਆ ਗਏ ਨੇ ਤਾਂ ਉਹਦਾ ਹਿਰਦਾ ਤੜਫ ਉਠਿਆ। ਓਦੋਂ ਫਿਰ ਉਠਮਾਨ ਨੇ ਬਾਈਬਲ ਦਾ ਸਟੈਂਡਰਡ ਰੂਪ ਪ੍ਰਵਾਨ ਕੀਤਾ ਤੇ ਬਾਕੀ ਸਭ ਸੁਟਵਾ ਦਿਤੇ।
Last Abode of Bhagat Namdev sahib
at Ghuman district Gurdaspur
Khuralgarh where Bhagat Ravdas sahib used
to stay. This is near Garh Shankar Nawashehar

ਪਿਛੇ ਜਿਹੇ ਇਕ ਲਿਖਾਰੀ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ੇਖ ਫਰੀਦ ਦੀ ਬਾਣੀ ਜੋ ਪੱਛਮੀ ਤੇ ਪੂਰਬੀ ਪੰਜਾਬ ਵਿਚ ਪ੍ਰਚਲਤ ਹੈ ਇਹ ਸ਼ੁੱਧ ਨਹੀ। ਇਸ ਵਿਚ ਸ਼ੇਖ ਇਬਰਾਹੀਮ ਦੀ ਬਾਣੀ ਵੀ ਹੈ ਜੋ ਆਪਣੀ ਬਾਣੀ ਵਿਚ ਸੰਬੋਧਨ ਫਰੀਦ ਨੂੰ ਹੀ ਹੁੰਦੇ ਹਨ।
ਕਹਿਣ ਤੋਂ ਮਤਲਬ ਇਹ ਆਪਾਂ ਕਿਵੇ ਸੋਚ ਲਿਆ ਕਿ ਮਹਾਰਾਸ਼ਟਰ ਦੇ ਭਗਤ ਨਾਮਦੇਵ ਸਾਹਿਬ ਦੀ ਮੂਲ ਬਾਣੀ ਦੇ ਉਤਾਰਿਆਂ ਵਿਚ ਵਕਤ ਤੇ ਦੂਰੀ ਨਾਲ ਫਰਕ ਕਿਵੇ ਨਹੀ ਪਿਆ ਹੋਵੇਗਾ?
ਭਗਤ ਜੀ ਦੀ ਜੋ ਯੂ. ਪੀ ਜਾਂ ਬੰਗਾਲ ਵਿਚ ਵਾਣੀ ਜਾਂ ਬਾਣੀ ਪ੍ਰਚਲਤ ਰਹੀ ਹੈ ਉਸ ਦਾ ਮਹਾਰਾਸ਼ਟਰ ਵਿਚ ਪ੍ਰਚਲਤ ਬਾਣੀ ਨਾਲੋਂ ਡਾਹਢਾ ਅੰਤਰ ਹੈ।
ਅੱਗੇ ਆਓ ਭਗਤ ਜੀ ਦੀ ਮਹਾਰਾਸ਼ਟਰ ਵਿਚ ਪ੍ਰਚਲਤ ਬਾਣੀ ਦਾ ਪੰਜਾਬ ਜਾਂ ਯੂ ਪੀ ਵਿਚ ਪ੍ਰਚਲਤ ਬਾਣੀ ਨਾਲ ਟਾਕਰਾ ਕਰਦੇ ਹਾਂ।
 ਮਹਾਰਾਸ਼ਟਰ ਵਿਚ ਜੋ ਬਾਣੀ ਅੱਜ ਪ੍ਰਚਲਤ ਹੈ ਉਸ ਵਲ ਨਿਗਾਹ ਮਾਰੋ ਉਹ ਸ਼ੁਧ ਮਰਾਠੀ ਹੈ:


ਅਜਿਹੀ ਮਰਾਠੀ ਜੋ ਕਿਸੇ ਵੀ ਤਰਾਂ 700 ਸਾਲ ਪੁਰਾਣੀ ਨਹੀ ਲਗਦੀ। ਕਹਿਣ ਤੋਂ ਮਤਲਬ ਇਸ ਵਿਚ ਮਿਲਾਵਟ ਹੁੰਦੀ ਗਈ, ਤੇ ਲਗਾਤਾਰ ਹੁੰਦੀ ਗਈ।  ਉਸ ਦੀ ਸ਼ੁਧਤਾ ਨੂੰ ਬਰਕਰਾਰ ਰੱਖਣ ਵਾਸਤੇ ਕੋਈ ਵੀ ਵਾੜ ਨਹੀ ਸੀ।
ਦੂਸਰੇ ਪਾਸੇ ਜੋ ਭਗਤ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਸ ਦੁਆਲੇ ਗੁਰੂ ਅਰਜਨ ਦੇਵ ਜੀ ਨੇ ਕਿਲੇ ਦੀ ਕੰਧ ਕੱਢ ਦਿਤੀ ਤੇ ਜੋ 400 ਸਾਲਾਂ  ਪਹਿਲਾਂ ਪੰਜਾਬ ਵਿਚ ਪ੍ਰਚਲਤ ਸੀ ਐਨ ਓਹੋ ਬਾਣੀ ਹੈ।
ਹੁਣ ਸਵਾਲ ਉਠਦਾ ਹੈ ਕਿ ਭਗਤ ਜੀ ਦੀ ਮਹਾਰਾਸ਼ਟਰ ਵਿਚ ਬਾਣੀ ਸ਼ੁਧ ਮਰਾਠੀ ਵਿਚ ਹੈ ਤੇ ਗੁਰੂ ਗ੍ਰੰਥ ਸਾਹਿਬ ਵਿਚ ਜੋ ਦਰਜ ਹੈ ਉਹ ਹਿੰਦੁਸਤਾਨੀ ਬੋਲੀ ਵਿਚ ਹੈ, ਅਜਿਹਾ ਫਰਕ ਕਿਓ?
1. ਪਹਿਲੀ ਗਲ ਤਾਂ ਜਿਹੜਾ ਉਪਰ ਅਸੂਲ ਆਇਆ ਹੈ ਕਿ ਸਮੇਂ ਦੇ ਦੂਰੀ ਦੇ ਹਿਸਾਬ ਮਿਲਾਵਟ ਇਕ ਤਰਾਂ ਨਾਲ ਕੁਦਰਤੀ ਹੈ।
2. ਭਗਤ ਜੀ ਚੋਖਾ ਸਮਾਂ ਪੰਜਾਬ ਰਹੇ। ਕਿਹਾਂ ਜਾਦਾ ਹੈ ਕਿ ਘੁਮਾਣ ਜਿਲਾ ਗੁਰਦਾਸਪੁਰ ਵਿਖੇ ਹੀ ਉਨਾਂ ਨੇ ਅੰਤਮ ਸਵਾਸ ਲਏ। ਇਥੇ ਹੀ ਓਨਾਂ ਦਾ ਦੇਹੁਰਾ ਮੌਜੂਦ ਹੈ। ਹੁਣ ਸਵਾਲ ਉਠਦਾ ਹੈ ਕਿ ਕੀ ਭਗਤ ਜੀ ਨੇ ਆਪਣੀ ਮਰਾਠੀ ਵਾਲੀ ਬਾਣੀ ਹੀ ਪੰਜਾਬ ਵਿਚ ਗਾਈ ਸੀ? ਨਹੀ। ਮਹਾਰਾਸ਼ਟਰ ਤੋਂ ਬਾਹਰ ਭਗਤ ਜੀ ਨੇ ਆਪਣੀ ਰਚਨਾ ਹਿੰਦੁਸਤਾਨੀ ਵਿਚ ਕੀਤੀ ਹੋਵੇਗੀ।
ਫਿਰ ਭਗਤ ਜੀ ਜੋ ਲੰਮਾ ਸਮਾਂ ਪੰਜਾਬ ਵਿਚ ਰਹੇ ਉਨਾਂ ਦੀ ਬਾਣੀ ਵਿਚ ਪੰਜਾਬੀ ਛੋਹ ਆਉਣੀ ਕੁਦਰਤੀ ਬਣ ਜਾਂਦੀ ਹੈ।
ਐਨ ਏਹੋ ਅਸੂਲ ਭਗਤ ਰਵਿਦਾਸ ਤੇ ਭਗਤ ਕਬੀਰ ਸਾਹਿਬ ਦੀ ਬਾਣੀ ਤੇ ਲਾਗੂ ਹੁੰਦਾ ਹੈ।
ਇਤਹਾਸਿਕ ਤੌਰ ਤੇ ਇਹ ਸਾਬਤ ਹੈ ਕਿ ਇਹ ਦੋਵੇ ਭਗਤ ਪੰਜਾਬ ਵਿਚ ਵੀ ਆਏ। ਦੱਬੇ ਕੁਚਲੇ ਲੋਕਾਂ ਦਾ ਪੰਜਾਬ ਵਿਚ ਉਂਜ ਵੀ ਸਾਹ ਸੌਖਾ ਸੀ। ਇਸ ਦੇ ਕੁਝ ਇਲਾਕਿਆਂ ਵਿਚ ਤਾਂ ਲੱਗ ਪੱਗ ਅੱਧੇ ਲੋਕ  (50%) ਉਂਜ ਹੀ ਸ਼ੂਦਰ ਸਮਾਜ ਨਾਲ ਸਬੰਧ ਰਖਦੇ ਸਨ। ਸੋ ਇਨਾਂ ਤਿੰਨਾਂ ਸਤਿਕਾਰਤ ਭਗਤਾਂ ਦਾ ਪੰਜਾਬ ਵਿਚ ਪ੍ਰਵਾਨਤ ਹੋਣਾ ਕੁਦਰਤੀ ਬਣ ਜਾਂਦਾ ਹੈ। ਉਨਾਂ ਦੀ ਬਾਣੀ ਵਿਚ ਪੰਜਾਬੀ ਦੀ ਛੋਹ ਹੋਣੀ ਵੀ ਕੁਦਰਤੀ ਹੈ।

ਪ੍ਰੰਪਰਾ - 

ਗੁਰੂ ਗ੍ਰੰਥ ਸਾਹਿਬ ਕੋਈ ਪ੍ਰਾਈਵੇਟ ਦਸਤਾਵੇਜ ਤਾਂ ਹੈ ਨਹੀ। ਜਿਲਤ ਬਣਨ ਦੇ ਤੁਰੰਤ ਬਾਦ ਹੀ ਇਹ ਸਮਾਜ ਦੇ ਹਰ ਤਬਕੇ ਤਕ ਪਹੁੰਚ ਚੁੱਕਾ ਸੀ। ਇਸ ਖਿਲਾਫ ਸਰਕਾਰੇ ਦਰਬਾਰੇ ਸ਼ਕਾਇਤਾਂ ਵੀ ਹੋਈਆਂ ਸਨ। ਕੁਝ ਭਗਤਾਂ ਨੂੰ ਗਿਲਾ ਵੀ ਸੀ ਕਿ ਉਨਾਂ ਦੀ ਰਚਨਾ ਨੂੰ ਗ੍ਰੰਥ ਵਿਚ ਸ਼ਾਮਲ ਨਹੀ ਕੀਤਾ ਗਿਆ। ਪਰ ਇਹ ਸ਼ਕਾਇਤ ਕਿਸੇ ਨਾਂ ਕੀਤੀ ਕਿ ਇਸ ਵਿਚ ਮੂਲ ਲਿਖਤ ਨੂੰ ਬਦਲ ਦਿਤਾ ਗਿਆ ਹੈ।
ਹੁਣ ਸਵਾਲ ਉਠਦਾ ਹੈ ਕਿ ਮੰਨ ਲਓ ਗੁਰੂ ਸਾਹਿਬ ਨੇ ਭਗਤ ਨਾਮਦੇਵ ਦੀ ਬਾਣੀ ਵਿਚ ਅਦਲ ਬਦਲ ਕੀਤਾ ਤੇ ਕੀ ਉਹ ਸਬੰਧਤ ਸਮਾਜ ਦੀ ਨਿਗਾਹ ਵਿਚ ਨਹੀ ਪਿਆ ਹੋਵੇਗਾ? ਅਜਿਹਾ ਸੋਚਣਾ ਵੀ ਗਲਤ ਹੈ।
ਏਸੇ ਕਰਕੇ ਹੀ ਇਤਹਾਸ ਦਾ ਅਸੂਲ ਬਣਿਆ ਹੋਇਆ ਹੈ ਕਿ ਪ੍ਰੰਪਰਾ ਤੇ ਓਨਾਂ ਚਿਰ ਉਗਲੀ ਨਾਂ ਉਠਾਓ ਜਦ ਤਕ ਇਹਨੂੰ ਝੂਠ ਸਾਬਤ ਨਹੀ ਕਰ ਸਕਦੇ। (Tradition is always correct unless otherwise proved)
ਸੋ ਨਰਾਇਣ ਦਾਸ ਨੂੰ ਚਾਹੀਦਾ ਹੈ ਕਿ ਪਹਿਲਾਂ ਖੋਜ ਕਰੇ ਕਿ ਅਸਲੀ ਜਾਂ ਮੂਲ ਬਾਣੀ ਕਹਿੜੀ ਹੈ। ਇਹ ਨਹੀ ਕਿ ਯੂ ਪੀ ਵਿਚ ਕਿਸੇ ਨੇ, ਗਏ-ਪਰਸੋਂ ਕਿਤਾਬ ਛਾਪ ਦਿਤੀ ਤੇ ਨਰਾਇਣ ਦਾਸ ਨੇ 400 ਸਾਲ ਪੁਰਾਣੇ ਦਸਤਾਵੇਜ ਤੇ ਉਂਗਲੀ ਉਠਾ ਦਿਤੀ। ਅਜਿਹੀ ਗਲ ਕੋਈ ਫੁਕਰਾ ਬੰਦਾ ਹੀ ਕਰੇਗਾ।

ਅਖੇ "ਭਗਤ ਨਾਮਦੇਵ ਅੱਲਾਹ ਲਫਜ਼ ਆਪਣੀ ਬਾਣੀ ਵਿਚ ਨਹੀ ਵਰਤ ਸਕਦਾ"

ਨਰਾਇਣ ਦਾਸ ਕਹਿ ਰਿਹਾ ਹੈ ਕਿ ਭਗਤ ਜੀ ਨੂੰ ਜਦੋਂ ਅੱਲਾਹ ਕਹਿਣ ਵਾਸਤੇ ਮਜਬੂਰ ਕੀਤਾ ਗਿਆ ਸੀ ਤਾਂ ਉਨਾਂ ਮਰਨਾਂ ਮਨਜੂਰ ਕੀਤਾ ਸੀ ਅੱਲਾਹ ਨਹੀ ਸੀ ਕਿਹਾ। ਇਸ ਮੂਰਖ (ਸ਼ਾਇਦ ਸ਼ੈਤਾਨ) ਬੰਦੇ ਨੂੰ ਇਨਾਂ ਨਹੀ ਪਤਾ ਕਿ ਧਰਮ ਪ੍ਰੀਵਰਤਨ ਵੱਖਰਾ ਮਸਲਾ ਹੈ ਤੇ ਅੱਲਾਹ ਕਹਿਣਾ ਵਖਰਾ ਹੈ। 'ਅੱਲਾਹ' ਰੱਬ ਦਾ ਨਾਂ ਹੈ। ਜਰੂਰੀ ਨਹੀ ਕਿ ਭਗਤ ਜੀ ਨੇ ਹਰ ਥਾਂ ਵਿਠੁੱਲ ਲਫਜ ਵੀ ਵਰਤਿਆ ਹੈ। ਓਨਾਂ ਰੱਬ ਦੇ ਅਨੇਕਾਂ ਨਾਂ ਆਪਣੀ ਬਾਣੀ ਵਿਚ ਲਏ ਹਨ।
ਦਸਮ ਪਾਤਸ਼ਾਹ ਜਿੰਨਾਂ ਨੇ ਜਬਰੀ ਧਰਮ ਪ੍ਰਵਰਤਣ ਦਾ ਡੱਟ ਕੇ ਵਿਰੋਧ ਕੀਤਾ ਸੀ ਉਹਨਾਂ ਨਿਰੰਕਾਰ ਦੇ ਅਨੇਕਾਂ (ਸੈਕੜੇ) ਮੁਸਲਮਾਨਾਂ ਨਾਂ ਆਪਣੀ ਬਾਣੀ ਵਿਚ ਲਿਖੇ ਹਨ: ਵੇਖੋ ਜਾਪ ਸਾਹਿਬ।

ਗੁਰੂ ਗ੍ਰੰਥ ਸਾਹਿਬ ਦਾ ਤਾਂ ਸਿਧਾਂਤ ਹੀ ਨਕਲੀ ਬਾਣੀ ਪਛਾਨਣ ਤੋਂ ਸ਼ੁਰੂ ਹੁੰਦਾ ਹੈ।

ਗੁਰੂ ਨਾਨਕ ਪਾਤਸ਼ਾਹ ਦਾ ਬੇਦੀ ਪ੍ਰਵਾਰ ਕਰਤਾਰਪੁਰ (ਡੇਰਾ ਬਾਬਾ ਨਾਨਕ) ਆ ਵਸਿਆ ਸੀ। ਜਦੋਂ ਗੁਰੂ ਸਾਹਿਬ ਦੇ ਪੋਤਰੇ ਧਰਮ ਚੰਦ ਦਾ ਦਿਹਾਂਤ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਉਹਦੀ ਮਕਾਣੇ ਡੇਰਾ ਬਾਬਾ ਨਾਨਕ ਗਏ। ਓਥੇ ਹੀ ਕੁਝ ਗੁਰਸਿੱਖਾਂ ਨੇ ਸ਼ਕਾਇਤ ਕੀਤੀ ਕਿ ਗੁਰੂ ਨਾਨਕ ਦੇ ਨਾਂ ਤੇ ਵੱਖ ਵੱਖ     ਲੋਕ ਬਾਣੀ ਰਚ ਰਹੇ ਹਨ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਅਸਲੀ ਬਾਣੀ ਦੀ ਜਿਲਦ ਬਣਾ ਦਿਤੀ ਜਾਏ ਤਾਂ ਕਿ ਮਿਲਾਵਟ ਤੋਂ ਬਚਿਆ ਜਾ ਸਕੇ। ਅੱਜ ਵੀ ਉਹ ਸਥਾਨ (ਥੜਾ ਸਾਹਿਬ) ਮੌਜੂਦ ਹੈ ਜਿਥੇ ਬਹਿ ਕੇ ਇਹ ਵਿਚਾਰਾਂ ਹੋਈਆਂ ਸਨ।
ਸੋ ਗੁਰੂ ਸਾਹਿਬ ਦੇ ਤਾਂ ਸਾਹਮਣੇ ਸਵਾਲ ਹੀ ਅਸਲੀ ਤੇ ਨਕਲੀ ਬਾਣੀ ਦਾ ਸੀ। ਸਾਹਿਬ ਨੇ ਇਸ ਬਾਬਤ ਵੱਡਾ ਉਪਰਾਲਾ ਕੀਤਾ। ਕਈ ਗੁਰਸਿੱਖਾਂ ਦੀਆਂ ਡਿਊਟੀਆਂ ਲੱਗੀਆਂ ਕਿ ਥਾਂ ਥਾਂ ਤੋਂ ਜਾ ਕੇ ਗੁਰਬਾਣੀ/ਭਗਤ ਬਾਣੀ ਇਕੱਠੀ ਕੀਤੀ ਜਾਵੇ। ਇਤਹਾਸ ਵਿਚ ਤਾਂ ਇਥੋਂ ਤਕ ਆਉਦਾ ਹੈ ਕਿ ਗੁਰੂ ਸਾਹਿਬ ਨੇ ਸ੍ਰੀ ਲੰਕਾ (ਸੰਗਲਾ ਦੀਪ) ਤਕ ਗੁਰ ਸਿੱਖ ਭੇਜੇ ਤਾਂ ਕਿ ਅਸਲੀ ਬਾਣੀ ਪ੍ਰਾਪਤ ਕੀਤੀ ਜਾ ਸਕੇ।
ਸੋ ਨਰਾਇਣ ਦਾਸ ਦਾ ਇਹ ਬਹੁਤ ਵੱਡਾ ਗੁਨਾਹ ਹੈ। ਉਨੂੰ ਚਾਹੀਦਾ ਪਹਿਲਾਂ ਮੂਲ ਬਾਣੀ ਲੱਭੇ ਤੇ ਫਿਰ ਕਿੰਤੂ ਪ੍ਰੰਤੂ ਕਰੇ।
ਗੁਰੂ ਸਾਹਿਬ ਦੀ ਸ਼ਹਾਦਤ - ਇਸ ਨਰਾਇਣ ਦਾਸ ਨੂੰ ਚਾਹੀਦੈ ਕਿ ਤੁੱਜਕ ਇ ਜਹਾਂਗੀਰੀ ਭਾਵ ਜਹਾਂਗੀਰ ਦੀ ਸਵੈ ਜੀਵਨੀ ਪੜੇ ਜਿਸ ਵਿਚ ਉਸ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਕਾਰਨ ਲਿਖੇ ਹਨ ਉਸ ਦਾ ਸਭ ਤੋਂ ਵੱਡਾ ਗਿਲਾ ਇਹ ਹੈ ਕਿ ਕੁਝ ਮੁਸਲਮਾਨ ਵੀ ਗੁਰੂ ਦੇ ਮੁਰੀਦ ਬਣਦੇ ਜਾਂ ਰਹੇ ਹਨ।
ਇਸ ਨਰਾਇਣ ਦਾਸ ਜਿਹੇ ਗੁਨਾਹਗਾਰ ਬੰਦੇ ਕੋਲੋ ਪੁਛਿਆ ਜਾਵੇ ਕਿ ਭਗਤ ਨਾਮਦੇਵ ਜਾਂ ਭਗਤ ਕਬੀਰ ਜੀ ਨੂੰ ਜੋ ਵਕਤੀ ਸਰਕਾਰ ਨੇ ਤਸੀਹੇ ਦਿਤੇ ਉਹਦਾ ਕੀ ਕਾਰਨ ਸੀ? ਗੁਰੂ ਤੇਗ ਬਹਾਦਰ ਦੀ ਸ਼ਹਾਦਤ ਕਿਓ ਹੋਈ? ਗੁਰੂ ਨਾਨਕ ਸਾਹਿਬ ਨੂੰ ਕਿਓ ਜੇਲ ਖਾਨੇ ਸੁਟਿਆ ਗਿਆ?
ਇਸ ਗੁਨਾਹਗਾਰ ਬੰਦੇ ਨੇ ਉਨਾਂ ਲੱਖਾਂ ਸ਼ਹੀਦਾਂ ਦੀ ਤੌਹੀਨ ਕੀਤੀ ਹੈ ਜਿੰਨਾਂ ਨੂੰ ਮੁਸਲਮਾਨ ਹੁਕਮਰਾਨਾਂ ਜਿੰਨਾਂ ਵਿਚ ਮਹਿਮੂਦ ਗਜਨੀ ਤੋਂ ਲੈ ਕੇ ਗੌਰੀ, ਐਬਕ, ਖਿਲਜੀ, ਤੁਗਲਕ, ਸੁਲਤਾਨ ਤੇ ਮੁਗਲ ਹਕੂਮਤ ਵੇਲੇ ਧਾਰਮਿਕ ਕਾਰਨਾਂ ਕਰਕੇ ਸ਼ਹੀਦ ਕੀਤਾ ਗਿਆ।

ਨਰਾਇਣ ਦਾਸ ਨੇ ਇਹ ਗੁਨਾਹ ਕਿਓ ਕੀਤਾ?

ਕਾਰਨ ਸਾਫ ਹੈ। ਕਿਉਕਿ ਗੁਰਬਾਣੀ ਦੀ ਬੇਅਦਬੀ ਦੀ ਇਕ ਗਿਣੀ ਮਿਥੀ ਮੁਹਿੰਮ ਚਲ ਰਹੀ ਹੈ ਨਰਾਇਣ ਦਾਸ ਓਸੇ ਸ਼ੈਤਾਨ ਮੁਹਿੰਮ ਦਾ ਮੋਹਰਾ ਹੈ।
ਇਸ ਕੇਸ ਵਿਚ ਵੀ ਇੰਟਰਨੈਟ ਤੇ ਅਸਾਂ ਵੇਖਿਆ ਕਿ ਨਰਾਇਣ ਦਾਸ ਦੀ ਵੀਡੀਓ ਨੂੰ ਟਾਊਟ ਲੋਕ ਧੜਾ ਧੜਾ ਸ਼ੇਅਰ ਕਰ ਰਹੇ ਹਨ। ਜਿਸ ਤਰਾਂ ਦੂਸਰੇ ਬੇਅਦਬੀ ਕੇਸਾਂ ਵਿਚ ਉਹ ਕਰਦੇ ਹਨ।

ਇਸ ਬੇਅਦਬੀ ਵਿਚ ਸਾਜਿਸ਼ ਜਿਆਦਾ ਡੂੰਘੀ ਹੈ।

ਇਸ ਵਿਚ ਸ਼ੈਤਾਨ ਦਾ ਨਿਸ਼ਾਨਾ ਹੈ ਸਿੱਖਾਂ ਵਿਚ ਪਾਟਕ ਪਾਉਣਾ ਹੈ। ਸਿੱਖਾਂ ਤੇ ਬਾਬਾ ਸ੍ਰੀ ਚੰਦ ਦੇ ਉਦਾਸੀਆਂ/ ਕਬੀਰ ਪੰਥੀਆਂ/ ਰਵੀਦਾਸੀਆਂ ਤੇ ਨਾਮਦੇਵ ਪੰਥੀਆਂ ਦਰਮਿਆਨ ਤਲਖੀ ਪੈਦਾ ਕਰਨਾਂ।
ਦਰ ਅਸਲ ਆਰ ਐਸ ਐਸ ਨੂੰ ਸਿੱਖੀ ਦਾ ਦਲਿਤ ਪੱਖੀ ਹੋਣਾ ਬਹੁਤ ਚੁੱਭਦਾ ਹੈ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ,
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਬਸ ਇਹੋ ਆਰ ਐਸ ਐਸ ਨੂੰ ਖਾਈ ਜਾ ਰਿਹਾ ਹੈ।
------------------------

ਨਰਾਇਣ ਦਾਸ ਉਦਾਸੀ ਦੇ ਇਲਜਾਮ
Narain Das's baseless allegations. original



No comments:

Post a Comment