Sunday, 12 August 2018

ਖੁਫੀਆ ਅਜੈਂਸੀਆਂ ਖੁਦ ਖਾਲਿਸਤਾਨ ਦੀ ਗਲ ਕਿਓ ਕਰਦੀਆਂ ਨੇ?

WHY DO INDIAN SECRET AGENCIES TALK KHALISTAN ?


ਤੇ ਫਿਰ ਸਾਨੂੰ ਮਾਣ ਡਾ. ਗਾਂਧੀ ਤੇ

ਪਤਾ ਜੇ ਭਲਾ ਖੁਫੀਆ ਅਜੈਂਸੀਆਂ ਖੁਦ ਖਾਲਿਸਤਾਨ ਦੀ ਗਲ ਕਿਓ ਕਰਦੀਆਂ ਨੇ?


ਇਵੇ ਆਂ ਤਾਂ ਫਿਰ ਇਵੇ ਸਹੀ!

Thursday, 9 August 2018

ਖਾਲਿਸਤਾਨ ਨਾਂ ਦੀ ਸਨਅੱਤ

THE INDUSTRY CALLED KHALISTAN

ਹਫਤਾ ਪਹਿਲਾਂ ਭਾਵ ਪਹਿਲੀ ਅਗਸਤ ਨੂੰ ਪੰਜਾਬ ਦੇ ਉਘੇ ਕਾਂਗਰਸੀ ਪ੍ਰਤਾਪ ਬਾਜਵਾ ਨੇ ਪਾਰਲੀਮੈਂਟ ਵਿਚ ਦੁਹਾਈ ਦਿਤੀ ਕਿ ਭਾਰਤ ਨੂੰ ਬਚਾਇਆ ਜਾਵੇ ਕਿਉਕਿ ਟ੍ਰਿਬਿਊਨ ਅਖਬਾਰ ਨੇ 31 ਜੁਲਾਈ ਨੂੰ ਖਬਰ ਛਾਪੀ ਹੈ ਕਿ ਪੰਜਾਬ ਵਿਚੋਂ 26000 ਕ੍ਰੋੜ ਰੁਪਿਆ ਸਲਾਨਾ ਬਾਹਰ ਜਾ ਰਿਹਾ ਹੈ। ਪੰਜਾਬ ਦੇ ਵਿਦਿਆਰਥੀ ਬਾਹਰ ਦੇਸਾਂ ਵਿਚ ਪੜ੍ਹਨ ਦੀਆਂ ਫੀਸਾਂ ਦੇ ਰੂਪ ਵਿਚ ਭੇਜ ਰਹੇ ਹਨ।
Bajwa's Speech in Lok Sabha on 1-8-18

https://www.facebook.com/PartapSBajwa/videos/1797590526997900/

Monday, 6 August 2018

ਅਖੇ 2020 ਆਈ ਐਸ ਆਈ ਦਾ ਕਾਰਾ ਹੈ। ਪੰਜਾਬ ਅੱਜ ਖੁਫੀਆ ਅਜੈਂਸੀਆਂ ਲਈ ਖੇਡ ਦਾ ਮੈਦਾਨ ਬਣ ਚੁੱਕਾ ਹੈ।

LO AND BEHOLD! 2020 IS HANDIWORK OF ISI

Punjab has become a Play Ground for Agencies

ਅਖੇ 2020 ਆਈ ਐਸ ਆਈ ਦਾ ਕਾਰਾ ਹੈ।

 ਪੰਜਾਬ ਅੱਜ ਖੁਫੀਆ ਅਜੈਂਸੀਆਂ ਲਈ ਖੇਡ ਦਾ ਮੈਦਾਨ ਬਣ ਚੁੱਕਾ ਹੈ। 


ਪੂਰਬੀ ਪੰਜਾਬ ਵਿਚ ਜਦੋਂ ਅਜੈਂਸੀਆਂ ਖੇਡਦੀਆਂ ਹਨ ਤਾਂ ਇਹ ਇਲਜਾਮ ਲਾ ਦਿੰਦੀਆਂ ਹਨ ਪਾਕਿਸਤਾਨ ਦੀ ਆਈ ਐਸ ਆਈ ਤੇ। ਓਧਰ ਪਾਕਿਸਤਾਨ ਵਿਚ ਆਈ ਐਸ ਆਈ ਜਦੋਂ ਧਮਾਕੇ ਕਰਦੀ ਹੈ ਤਾਂ ਇਲਜਾਮ ਭਾਰਤੀ ਖੁਫੀਆ ਅਜੈਂਸੀ ਰਾਅ ਤੇ ਲਗਦਾ ਹੈ।
ਆਹ ਹੇਠਾਂ ਅਸੀ ਕੁਝ ਖਬਰਾਂ ਦੀਆਂ ਕਤਰਨਾਂ ਦੇ ਰਹੇ ਹਾਂ ਜਿਸ ਤੋਂ ਤੁਹਾਨੂੰ ਅੰਦਾਜ਼ਾ ਲਗ ਜਾਏਗਾ ਕਿ ਕਿਹੋ ਜਿਹੀ ਖੇਡ ਚਲ ਰਹੀ ਹੈ ਪੰਜਾਬ ਨਾਲ। ਸਾਨੂੰ ਸਭ ਤੋਂ ਵੱਡਾ ਦੁਖ ਇਹ ਹੈ ਕਿ ਸਾਡੇ ਲੀਡਰ ਵਲੋਂ ਇਸ ਬਾਬਤ ਪੰਜਾਬੀਆਂ ਨੂੰ ਸੁਚੇਤ ਕਰਨ ਦੇ ਬਿਜਾਏ, ਸਗੋ ਅਜੈਂਸੀਆਂ ਦੇ ਮੋਹਰੇ ਬਣੇ ਹੋਏ ਹਨ।

Saturday, 4 August 2018

ਓਨੂੰ ਕਹਿ ਦੇ ਪਾਪਾ ਘਰ ਨਹੀ

ਅੰਦਰੋਂ ਇਕ ਦੂਜੇ ਦੇ ਕੱਟੜ ਵਿਰੋਧੀ
ਪਰ  ਸ਼ੁਭਚਿੰਤਕ ਹੋਣ ਦਾ ਡਰਾਮਾ ਕਰਦੇ ਹੋਏ ਲੀਡਰ।
TELL HIM PAPA IS AWAY

ਹੁਣੇ ਹੁਣੇ ਮਸਖਰਾ -ਫੰਨਕਾਰ ਤੋਂ ਪੰਜਾਬੀਆਂ ਦੇ ਰਹਿਨੁਮਾ ਬਣੇ ਭਗਵੰਤ ਮਾਨ ਐਮ ਪੀ ਵਾਸਤੇ ਬੜੀ ਮੁਸ਼ਕਲ ਦੀ ਘੜੀ ਆਈ ਸੀ। ਕਿਉਕਿ ਜਨਾਬ ਪਿਛਲੇ 5-6 ਸਾਲਾਂ ਤੋਂ ਅਕਾਲੀਆਂ ਤੇ ਲਤੀਫੇ ਸੁਣਾ ਸੁਣਾ ਲੋਕਾਂ ਦੇ ਢਿੱਡੀ ਪੀੜਾਂ ਪਾ ਰਹੇ ਸਨ। ਇਨਾਂ ਦਾ ਮੁੱਖ ਨਿਸ਼ਾਨਾ ਹੁੰਦਾ ਸੀ ਬਿਕਰਮ ਮਜੀਠਿਆ ਤੇ ਉਸਦਾ ਚਿੱਟਾ। ਪਰ ਭਗਵੰਤ ਦੇ ਲੀਡਰ ਲਾਲਾ ਕੇਜਰੀਵਾਲ ਨੇ ਬਿਨਾਂ ਉਸ ਦੀ ਸਲਾਹ ਲਏ 15 ਮਾਰਚ 2018 ਨੂੰ ਮਜੀਠੀਏ ਤੋਂ ਬਿਨਾਂ ਸ਼ਰਤ ਮਾਫੀ ਮੰਗ ਲਈ। ਇਸ ਘਟਨਾ ਨਾਲ ਭਗਵੰਤ ਦੀ ਸਾਰੀ ਸਿਆਸਤ ਖੂਹ ਖਾਤੇ ਵਿਚ ਪੈ ਗਈ। ਭਗਵੰਤ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਤਾ। ਮਾਰਚ ਤੋਂ ਲੈ ਕੇ ਅਖੀਰ ਜੁਲਾਈ ਤਕ ਭਗਵੰਤ ਦਾ ਅਸਤੀਫਾ ਵਿਚੇ ਲਮਕਿਆ ਰਿਹਾ। ਨਾਂ ਕੇਜਰੀਵਾਲ ਨੇ ਮਨਜੂਰ ਕੀਤਾ ਤੇ ਨਾਂ ਭਗਵੰਤ ਨੇ ਵਾਪਸ ਲਿਆ।

Friday, 3 August 2018

ਕੇਜਰੀਵਾਲ ਤੇ ਅਜੀਤ ਡੋਵਾਲ

ARVIND KEJRIWAL AND SUPER SPY AJIT DOVAL 


ਗਲ 2012 ਦੀ ਹੈ। ਤਰਨ ਤਾਰਨ ਲਾਗਲੇ ਪਿੰਡ ਦੇ ਇਕ ਮਸ਼ਹੂਰ ਟਾਊਟ (ਬ. ਸਿੰਘ) ਦਾ ਮੈਨੂੰ ਸਵੇਰੇ ਸਵੇਰੇ ਫੋਨ ਆਇਆ।ਕਹਿਣ ਲੱਗਾ:-
 "ਓਏ ਗੁਰਾਇਆ! ਅੱਜ ਆ ਗਿਆ ਈ ਮੌਕਾ ਤੇਰੇ ਵਾਸਤੇ। ਦਿੱਲੀ 'ਚ ਪਾਰਟੀ ਖੜੀ ਹੋਣ ਜਾ ਰਹੀ ਹੈ। ਚਲ ਸਾਡੇ ਨਾਲ। ਐਵੇ ਤਰਲੇ ਮਾਰਦੈ ਰਹਿੰਦੇ। ਹੁਣ ਲੋਹਾ ਗਰਮ ਈ।"
ਮੈਂ ਮਾਫੀ ਮੰਗੀ ਤੇ ਕਿਹਾ ਕਿ ਗੰਜੀ ਨੇ ਨਹੌਣਾ ਕੀ ਤੇ ਨਿਚੋੜਨਾ ਕੀ? ਜਦੋਂ ਉਸ ਜਿੱਦ ਕੀਤੀ ਤਾਂ ਮੈਂ ਉਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਜਿਸ ਹਾਲ ਵਿਚ ਹਾਂ ਬਹੁਤ ਖੁਸ਼ ਹਾਂ।
ਟਾਊਟ ਨੂੰ ਮੇਰੇ ਤੇ ਬੜਾ ਤਰਸ ਵਾਲਾ ਗੁੱਸਾ ਆਇਆ। ਉਸ ਕਚੀਚੀਆਂ ਖਾਧੀਆਂ।
ਖੈਰ ਜੀ ਬਾਦ ਵਿਚ ਆਪਾਂ ਝਾੜੂ ਪਾਰਟੀ ਦਾ ਜਨਮ ਤੇ ਇਹਦੀ ਤਰੱਕੀ ਵੇਖਦੇ ਹਾਂ। ਕਹਿਣ ਤੋਂ ਮਤਲਬ ਆਪਾਂ ਨੂੰ ਪਹਿਲੇ ਦਿਨ ਤੋਂ ਪਤਾ ਹੈ ਕਿ ਖੁਫੀਆ ਅਜੈਂਸੀਆਂ ਨੇ ਹੀ ਝਾੜੂ ਪਾਰਟੀ ਖੜੀ ਕੀਤੀ ਸੀ।

Friday, 27 July 2018

ਅਸੀ ਕਿਓ ਨਾਂ ਕਰੀਏ ਗੋਰਿਆਂ ਤੇ ਮੁਸਲਮਾਨਾਂ ਦੀਆਂ ਤਾਰੀਫਾਂ?

 WHY SHOULDN'T WE PRAISE WHITES AND MUSLIMS?
ਪਰਸੋਂ ਮੇਰੀ ਪੋਸਟ ਤੇ ਇਕ ਟਾਊਟ ਬਹੁਤ ਤੜਫਿਆ। ਅਖੇ ਤੁਸੀ ਸਿੱਖ ਭਾਰਤ ਦੇ ਖਿਲਾਫ ਤੇ ਅੰਗਰੇਜਾਂ ਤੇ ਮੁਸਲਮਾਨਾਂ ਦੇ ਚਿਮਚੇ ਬਣ ਗਏ ਹੋੇ। ਮੈਂ ਕਹਿਨਾਂ ਭਾਈ ਜੀ ਅਸੀ ਤਾਂ ਸਾਰਾ ਕੁਝ ਕੁਰਬਾਨ ਕਰਕੇ ਆਪਣੀ ਕਿਸਮਤ ਦੀ ਡੋਰ ਦਿੱਲੀ ਹੱਥ ਫੜਾ ਦਿਤੀ ਸੀ। ਪਰ ਦਿੱਲੀ ਨੇ ਜੋ ਕੁਝ ਸਾਨੂੰ ਦਿਤਾ ਉਹ ਕਿਸੇ ਨੂੰ ਭੁੱਲਿਆ ਨਹੀ।
ਗਲ ਪੱਗ ਤੇ ਕੇਸਾਂ ਦੀ ਹੀ ਲੈ ਲਓ।ਪੁਰਾਤਨ ਹਿੰਦੂ ਗ੍ਰੰਥਾਂ ਵਿਚ ਕੇਸਾਂ ਨੂੰ ਬਹੁਤ ਅਹਿਮੀਅਤ ਦਿਤੀ ਗਈ ਹੈ ਤੇ ਮੰਨਿਆ ਗਿਆ ਹੈ ਕਿ ਜੇ ਕਿਸੇ ਨੂੰ ਪਤਿਤ ਕਰਨਾਂ ਹੋਵੇ ਤਾਂ ਉਹਦੇ ਵਾਲ ਕੱਟ ਦਿਓ। ਕਿਸੇ ਔਰਤ ਨੂੰ ਬੇਇਜਤ ਕਰਨ ਵੇਲੇ ਉਹਦੀ ਗੁੱਤ ਮੁੰਨ ਦਿਤੀ ਜਾਂਦੀ ਸੀ ਤੇ ਮਰਦ ਦੀਆਂ ਦਾੜੀ ਮੁੱਛਾਂ। (ਜੇ ਕਿਸੇ ਨੂੰ ਸ਼ੱਕ ਹੈ ਤਾਂ ਅਸੀ ਸ਼ਾਸਤਰਾਂ ਦੇ ਹਵਾਲੇ ਵੀ ਦੇ ਸਕਦੇ ਹਾਂ।)

Sunday, 22 July 2018

ਡੇਰਾ ਬਾਬਾ ਨਾਨਕ ਦੀ ਚਲ ਰਹੀ ਕਾਰ ਸੇਵਾ ਮੌਕੇ ਪ੍ਰਗਟ ਹੋਏ ਦੋ ਪੁਰਾਤਨ ਖੂਹਾਂ ਨੂੰ ਬਾਬਿਆਂ ਢਾਹ ਦਿਤਾ

TWO MEDIEVAL WELLS APPEARED DURING KARSEWA OF DERA BABA NANAK GURDWARA HAVE BEEN DESTROYED BY KARSEWA BABA

ਡੇਰਾ ਬਾਬਾ ਨਾਨਕ ਦੀ ਚਲ ਰਹੀ ਕਾਰ ਸੇਵਾ ਮੌਕੇ ਪ੍ਰਗਟ ਹੋਏ ਦੋ ਪੁਰਾਤਨ ਖੂਹਾਂ ਨੂੰ ਬਾਬਿਆਂ ਢਾਹ ਦਿਤਾ 

ਦਰਬਾਰ ਸਾਹਿਬ ਦੀ ਇਮਾਰਤ ਜੋ ਛੇਤੀ ਹੀ ਅਲੋਪ ਹੋ ਜਾਏਗੀ।
ਨਾਲ ਇਸ਼ਾਰੇ ਦਿਤੇ ਹਨ ਜਿਥੋਂ ਖੂਹ ਨੰ. 2 ਅਤੇ 3 ਮਿਲੇ ਹਨ।

ਅੰਮ੍ਰਿਤਸਰ, 21 ਜੁਲਾਈ -- ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਮੁਖ ਸੇਵਾਦਾਰ ਬੀ. ਐਸ. ਗੁਰਾਇਆ ਨੇ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੀ ਚਲ ਰਹੀ ਕਾਰ ਸੇਵਾ ਤੇ ਸਵਾਲ ਖੜਾ ਕਰ ਦਿਤਾ ਹੈ। ਗੁਰਾਇਆ ਨੇ ਤਸਵੀਰਾਂ ਭੇਜ ਕੇ ਇਲਜਾਮ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦੋ ਪੁਰਾਤਨ ਖੂਹਾਂ ਨੂੰ ਢਾਹ ਦਿਤਾ ਹੈ ਜਿੰਨਾਂ ਨਾਲ ਗੁਰੂ ਨਾਨਕ ਸਾਹਿਬ ਦੀ ਯਾਦ ਜੁੜੀ ਹੋਈ ਹੈ। ਗੁਰਾਇਆ ਦਾ ਕਹਿਣਾ ਹੈ ਕਿ ਢਾਹੇ ਗਏ ਖੂਹ ਉਸ ਖੂਹ ਨਾਲੋ ਪੁਰਾਣੇ ਹਨ ਜਿਸ ਨੂੰ ਸੰਵਾਰਨ ਦੀ ਗਲ ਕਹੀ ਜਾ ਰਹੀ ਹੈ । ਗੁਰਾਇਆ ਨੇ ਦਰਬਾਰ ਸਾਹਿਬ ਦੇ ਇਤਹਾਸ ਬਾਰੇ ਬੜੀ ਦਿਲਚਸਪ ਜਾਣਕਾਰੀ ਵੀ ਭੇਜੀ ਹੈ।

Wednesday, 4 July 2018

ਤੁਸੀ ਚਿੱਟਾ ਚਿੱਟਾ ਪਏ ਕੂਕਦੇ ਓ! ਮੇਰੇ ਇਲਾਕੇ ਦੀ ਜਵਾਨੀ ਤਾਂ ਮੈਡੀਕਲ ਸਟੋਰਾਂ 'ਚ ਖੱਪ ਗਈ

 YOU CRY CHITTA CHITTA! WHILE MY VILLAGE SWALLOWED BY CHEMISTS


ਤੁਸੀ ਚਿੱਟਾ ਚਿੱਟਾ ਦੀ ਦੁਹਾਈ ਦਈ ਜਾ ਰਹੇ ਹੋ। ਤੁਸੀ ਹੋ ਵੀ ਬਿਲਕੁਲ ਦਰੁੱਸਤ, ਕਿਉਕਿ ਅੱਜ 'ਚਿੱਟਾ' ਲਫਜ ਸਮੱਗਲਰ-ਲੀਡਰ- ਪੁਲਿਸ ਦੇ ਗੱਠਜੋੜ ਦਾ ਪ੍ਰਤੀਕ ਜੁ ਬਣ ਚੁੱਕਾ ਹੈ। ਪਰ ਜਦੋਂ ਮੈਂ ਆਪਣੇ ਇਲਾਕੇ (ਮੇਰਾ ਪਿੰਡ ਅਲਾਵਲਪੁਰ, ਨੇੜੇ ਕਲਾਨੌਰ ਜਿ. ਗੁਰਦਾਸਪੁਰ) ਵਲ ਧਿਆਨ ਮਾਰਦਾ ਹਾਂ ਤਾਂ ਕੀ ਵੇਖਦਾ ਹਾਂ ਇਸ ਛੋਟੇ ਜਿਹੇ ਪਿੰਡ ਵਿਚ ਅੱਧਾ ਦਰਜਨ ਜਵਾਨ ਕੈਪਸੂਲਾਂ ਤੇ ਖੰਘ ਦੀ ਦਵਾਈ ਨੇ ਖਾਧੇ ਨੇ। (ਕੁੱਕੂ, ਗੁੱਲਾ, ਮ੍ਹੱਪ, ਬੰਸਾ, ਉਹਦਾ ਮੁੰਡਾ, ਇਕ ਜਵਾਨ ਵਹੁਟੀ।)
ਕਿਉਕਿ ਕੁਝ ਦਵਾਈਆਂ ਵੀ ਨਸ਼ੇ ਦਾ ਝਟਕਾ ਦਿੰਦੀਆਂ ਹਨ।
ਕਿਉਕਿ ਪੰਜਾਬ ਦੇ ਡਾਕਟਰਾਂ ਨੂੰ ਆਪਣਾ ਖੁੱਦ ਦਾ ਹਸਪਤਾਲ ਖੋਹਲਣ ਦੀ ਕਾਹਲੀ ਆ। www.ਕਰਤਾਰਪੁਰ ਡਾਟ ਕਾਮ ਤੇ ਜਾ ਅਖੀਰ ਤਕ ਪੜੋ ਕਿਵੇ ਗਲ ਜਾ ਮੁਕਦੀ ਆ ਬਾਦਲ ਸਾਹਿਬ ਤੇ।

Monday, 2 July 2018

ਸਾਰਾ ਪੰਜਾਬ ਆਪਣੇ ਅਫਗਾਨੀ ਸਿੱਖ ਵੀਰਾਂ ਦੇ ਨਾਲ ਹੈ।

OUR AFGHAN SIKH BROTHERS WE ARE WITH YOU


RIP MY DEPARTED AFGAN BROS - ਅੱਜ ਸਵੇਰੇ ਉਠਦਿਆਂ ਹੀ ਅਗਫਾਸਿਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੀ ਬੰਬ ਧਮਾਕੇ ਰਾਂਹੀ ਮਾਰੇ ਜਾਣ ਦੀ ਗਲ ਸੁਣਕੇ ਮੈਂ ਹੱਕਾ ਬੱਕਾ ਰਹਿ ਗਿਆ ਵਾਂ। ਮੈਂ ਸਮਝਦਾ ਵਾਂ ਇਹ ਵੀ ਕਿਸੇ ਅਜਿਹੀ ਤਾਕਤ ਦਾ ਹੀ ਕਾਰਾ ਹੋਵੇਗਾ ਜਿਸ ਨੇ ਕਸ਼ਮੀਰ ਦੇ ਚਿੱਟੀਸਿੰਘਪੁਰਾ ਦਾ ਕਤਲਾਮ ਕਰਵਾਇਆ ਸੀ। ਮੈਨੂੰ ਅਹਿਸਾਸ ਹੈ ਮੁਸਲਮਾਨ ਮੁਲਕਾਂ ਵਿਚ ਵੱਸ ਰਹੇ ਸਾਡੇ ਵੀਰ ਬੜੇ ਜਿੰਮੇਵਾਰਾਨਾਂ ਤਰੀਕੇ ਨਾਲ ਵਿਚਰਦੇ ਹਨ। ਦਰਅਸਲ ਪਹਿਲੇ ਦਿਨ ਤੋਂ ਹੀ ਭਾਵ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਸਾਨੂੰ ਮਿਸਾਲਾਂ ਮਿਲ ਜਾਂਦੀਆਂ ਨੇ ਕਿ ਤੁਸੀ ਇਸ ਤਰਾਂ ਖਿੜੇ ਰਹਿਣਾ ਹੈ ਜਿਵੇ ਚਿੱਕੜ ਵਿਚ ਕਮਲ ਖਿੜਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹੜਾ ਵਿਰੋਧੀ ਇਲਾਕਾ ਨਹੀ ਸੀ ਗਾਹਿਆ? ਹਰ ਥਾਂ ਵਿਰੋਧ ਹੋਣ ਦੇ ਬਾਵਜੂਦ ਉਹ ਖਿੱੜੇ।

Friday, 22 June 2018

ਜਥੇਦਾਰ ਵਡਾਲਾ ਦਾ ਚਲਾਣਾ- ਨਾਂ ਪੂਰਾ ਹੋਣ ਵਾਲਾ ਘਾਟਾ

JATHEDAR WADALA WAS A GEM OF AN AKALI


ਵੈਸਾਖੀ 1994 'ਚ ਮੈਂ ਪਾਕਿਸਤਾਨ ਵਿਛੜੇ ਗੁਰਧਾਮਾਂ ਦੀ ਯਾਤਰਾ ਤੇ ਗਿਆ। ਸ. ਮਨਜੀਤ ਸਿੰਘ ਕਲਕੱਤੇ ਜਥੇ ਦੇ ਮੋਹਰੀ ਸਨ। ਹਾਲਾਤ ਹੀ ਕੁਝ ਅਜਿਹੇ ਬਣੇ ਕਿ ਪੰਜਾ ਸਾਹਿਬ ਵਿਖੇ ਪਾਕਿਸਤਾਨੀ ਅਧਿਕਾਰੀਆਂ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਅੰਤਮ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਬਾਰੇ ਗੱਲਾਂ ਹੋਈਆਂ। ਸਿੱਖਾਂ ਦਾ ਕਰਤਾਰਪੁਰ ਬਾਬਤ ਨਜਰੀਆ ਵੇਖ, ਪਾਕਿਸਤਾਨੀਆਂ ਇਵੇਂ ਮਹਿਸੂਸ ਕੀਤਾ ਜਿਵੇ ਸਰਕਾਰ ਨੂੰ ਕੋਈ ਸੋਨੇ ਦੀ ਖਾਣ ਮਿਲ ਜਾਂਦੀ ਹੈ। ਸਾਨੂੰ ਅਹਿਸਾਸ ਹੋ ਗਿਆ ਕਿ ਪਾਕਿਸਤਾਨ ਕਰਤਾਰਪੁਰ ਨੂੰ ਖੋਲ ਸਕਦਾ ਹੈ।

Tuesday, 19 June 2018

ਪੜੋ। ਗੁਰਬਾਣੀ ਦੀ ਬੇਅਦਬੀ ਕਰਾਉਣ ਵਿਚ ਸਿਰਸੇ-ਵਾਲੇ ਨੂੰ ਕੀ ਫਾਇਦਾ ਮਿਲਦਾ ਹੈ?

WHAT DOES SIRSA-BABA GAIN IN GURBANI DESECRATION?


ਵਿਦਿਆਰਥੀ ਨੂੰ ਪਹਾੜੇ ਨਾਂ ਆਉਦੇ ਹੋਣ ਤੇ ਤੁਸੀ ਉਨੂੰ ਗੁਣਾਂ ਜਾਂ ਭਾਗ ਕਰਨਾਂ ਸਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਫੇਲ ਹੀ ਹੋਵੋਗੇ। ਪ੍ਰਚਾਰਕ ਦੇ ਤੌਰ ਤੇ ਇਹ ਗਲ ਮੇਰੇ ਤੇ ਪੂਰੀ ਢੁੱਕਦੀ ਹੈ।
ਗੱਲ ਕੁਝ ਇਸਤਰਾਂ ਹੋਈ ਕਿ ਪਰਸੋਂ ਬੇਅਦਬੀ ਬਾਰੇ ਗੱਲਾਂ ਚਲ ਰਹੀਆਂ ਸਨ ਕਿ ਵੀਰ ਗੁਰਿੰਦਰ ਸਿੰਘ ਨੇ ਸਵਾਲ ਕਰ ਦਿਤਾ, "ਸਰਸੇ ਵਾਲੇ ਨੂੰ ਕੀ ਮਜਬੂਰੀ ਸੀ ਕਿ ਉਹ ਬੇਅਦਬੀ ਕਰਵਾਉਦਾ? ਉਹ ਕਿਓ ਕਰਵਾਏਗਾ?"
ਗੁਰਿੰਦਰ ਦਾ ਸਵਾਲ ਠੀਕ ਸੀ। ਕਸੂਰ ਸਾਡਾ ਵੀ ਨਹੀ, ਕਿਉਕਿ ਅਸੀ ਇਹ ਗਲ ਸੈਂਕੜੇ ਵਾਰੀ ਲਿਖ ਚੁੱਕੇ ਹਾਂ ਕਿ ਸਿਰਸੇ ਵਾਲੇ ਸਾਧ ਨੂੰ ਬੇਅਬਦੀ ਕਰਵਾਉਣ ਨਾਲ ਕੀ ਮਿਲਣਾ ਸੀ?
ਸੋ ਸੁਣੋ ਸਿਰਸੇ ਵਾਲਾ ਕੀ ਹਾਸਲ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ:-

Saturday, 9 June 2018

ਕਰਤਾਰਪੁਰ ਲਾਂਘੇ ਦੀ ਮੰਗ ਅਕਾਲੀਆਂ ਪ੍ਰਧਾਨ ਮੰਤਰੀ ਕੋਲ ਉਠਾਈ

AKALIS RAISE CORRIDOR ISSUE WITH PRIME MINISTER

ਸ਼ੁਕਰ ਹੈ ਵਾਹਿਗੁਰੂ ਦਾ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਅਕਾਲੀ ਦਲ ਨੇ ਕਲ੍ਹ (8 ਜੂਨ 2018) ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲ ਕੇ ਉਠਾਈ ਹੈ। ਲਾਂਘੇ ਦੀ 17 ਸਾਲ ਪੁਰਾਣੀ ਲਹਿਰ ਵਿਚ ਇਹ ਪਹਿਲੀ ਵਾਰ ਹੋਇਆ ਹੈ। ਅਕਾਲੀ ਦਲ ਨੇ ਉਂਜ ਪਹਿਲੀ ਅਕਤੂਬਰ 2010 ਨੂੰ ਅਸੈਂਬਲੀ ਵਿਚ ਮਤਾ ਵੀ ਲਿਆਂਦਾ ਸੀ ਜੋ ਸਰਬਸੰਪਤੀ ਨਾਲ ਪਾਸ ਹੋਇਆ। ਉਸ ਉਪਰੰਤ ਅਕਾਲੀ ਦਲ ਲਾਂਘੇ ਦੀ ਮੰਗ ਤੇ ਬਿਲਕੁਲ ਚੁੱਪ ਹੋ ਗਿਆ। ਚੋਣਾਂ ਮੌਕੇ ਜਾਰੀ ਹੋਣ ਵਾਲੇ ਮੈਨੀਫੈਸਟੋ ਵਿਚੋਂ ਵੀ ਲਾਂਘੇ ਦੀ ਮੰਗ ਦੀ ਮੱਦ ਉਡ ਗਈ। ਹਾਂ ਜਦੋਂ ਜਦੋਂ ਲਾਂਘੇ ਦੀ ਮੰਗ ਜੋਰ ਫੜ੍ਹਦੀ, ਸ਼੍ਰੋਮਣੀ ਕਮੇਟੀ ਲਾਂਘਾ ਮਨਜੂਰ ਕਰਨ ਲਈ ਕੇਂਦਰ ਸਰਕਾਰ ਨੂੰ ਲਿਖਦੀ ਆਈ ਹੈ।

Friday, 1 June 2018

ਬਲਿਊ ਸਟਾਰ ਦਾ ਅਸਲ ਮਕਸਦ ਸੀ ਸਿੱਖਾਂ ਨੂੰ ਸਬਕ ਸਿਖਾਉਣਾ

 TEACH SIKHS A LESSON WAS  AIM OF BLUE START OPERATION


ਬਲਿਊ ਸਟਾਰ - ਹਾਲਾਤਾਂ ਦੀ ਗਹਿਰਾਈ ਵਿਚ ਜਾਓ ਤਾਂ ਪਤਾ ਲਗਦਾ ਹੈ ਕਿ ਜੂਨ 1984 ਦਾ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਸੰਤ ਭਿੰਡਰਾਂਵਾਲੇ ਨੂੰ ਬਾਹਰ ਕੱਢਣ ਲਈ ਨਹੀ ਸੀ। ਇਹਦਾ ਮਕਸਦ ਸੀ, ਸਿੱਖਾਂ ਨੂੰ ਸਬਕ ਸਿਖਾਉਣਾ। ਸੰਤਾਂ ਨੂੰ ਹਰਮੰਦਰ ਸਾਹਿਬ ਕੰਪਲੈਕਸ ਵਿਚ ਡੇਰਾ ਜਮਾਉਣ ਲਈ ਖੁੱਦ ਅਕਾਲੀ ਦਲ ਦੇ ਪ੍ਰਧਾਨ (ਸੰਤ ਲੋਗੋਂਵਾਲ) ਨੇ ਜੁਲਾਈ 1982 ਵਿਚ ਆਪ ਸੱਦਾ ਦਿਤਾ ਸੀ। (ਬਾਦ ਵਿਚ ਸਾਬਤ ਹੋ ਗਿਆ ਸੀ ਕਿ ਸੰਤ ਲੋਗੋਂਵਾਲ ਅੰਦਰਖਾਤੇ ਸਰਕਾਰ ਨਾਲ ਰਲੇ ਹੋਏ ਸਨ।) ਸਿੱਖ ਪੁਲਿਸ ਅਫਸਰ ਅੱਜ ਦੱਸ ਰਹੇ ਨੇ ਕਿ 1982 -83 ਵੇਲੇ ਉਤੋਂ ਹੁਕਮ ਸਨ ਕਿ ਸੰਤਾਂ ਨੂੰ ਗ੍ਰਿਫਤਾਰ ਨਹੀ ਕਰਨਾਂ।

Sunday, 27 May 2018

ਕੌਮਾਂ ਦੀ ਤਕਦੀਰ

DESTINY OF A NATION
ਸਿੱਖਾਂ ਦੀ ਤਕਦੀਰ

ਪਸੰਦ ਹਰ ਬੰਦੇ ਦੀ ਆਪਣੀ ਵੱਖਰੀ ਹੀ ਹੁੰਦੀ ਹੈ। ਅਸੀ ਦੋਵੇ ਜੀਅ ਕਦੀ ਇਕੱਠੇ ਬਹਿ ਕੇ ਟੀ ਵੀ ਨਹੀ ਵੇਖਦੇ। ਮਿਸਿਜ ਨੂੰ ਸਟੇਜ ਸ਼ੋਅ ਪਸੰਦ ਨੇ ਤੇ ਮੈਨੂੰ ਡਿਸਕਵਰੀ (ਬੀ.ਬੀ.ਸੀ ਦੇ) ਚੈਨਲ।
 ਪਿਛੇ ਭੈਣ ਜੀ ਘਰ ਆਏ ਤਾਂ ਮਿਸਿਜ਼ ਨੇ ਭੈਣ ਕੋਲ ਆਪਣਾ ਵਿਰੋਧ ਜਿਤਾ ਹੀ ਦਿਤਾ। ਮੈਂ ਓਸ ਵੇਲੇ ਹਿਸਟਰੀ ਚੈਨਲ ਤੇ ਪ੍ਰੋਗਰਾਮ 'ਫੋਰਜਿਡ ਇਨ ਫਾਇਰ' (ਅਹਿਰਣ ਦੇ ਉਤੇ ਤੇ ਵਦਾਣ ਦੀ ਸੱਟ ਤੇ) ਵੇਖ ਰਿਹਾ ਸੀ।
ਭੈਣ ਕਹਿਣ ਲੱਗੀ ਕਿ ਇਹ ਲੁਹਾਰਾ ਪ੍ਰੋਗਰਾਮ ਕਿਓ ਵੇਖ ਰਿਹਾ ਏ? ਮੈਂ ਕਿਹਾ ਭੈਣ ਜੀ ਇਹ ਪ੍ਰਗਰਾਮ ਹੈ ਕਿ ਪੁਰਾਤਨ ਹਥਿਆਰ ਕਿਹੋ ਜਿਹੇ ਹੁੰਦੇ ਸਨ ਤੇ ਅੱਜ ਉਨਾਂ ਨੂੰ ਬਣਾਉਣ ਦਾ ਮੁਕਾਬਲਾ ਹੈ। ਜਿਹੜਾ ਲੁਹਾਰ ਜਿੱਤ ਜਾਂਦਾ ਹੈ ਉਨੂੰ 10000 ਡਾਲਰ (ਪੌਣੇ ਸੱਤ ਲੱਖ ਰੁਪਏ) ਦਾ ਇਨਾਮ ਮਿਲਦਾ ਹੈ। ਮੈਂ ਦੱਸਿਆ ਕਿ ਇਸ ਮੁਕਾਬਲੇ ਵਿਚ ਕਦੀ ਭਾਰਤੀ ਹਥਿਆਰ ਵੀ ਬਣਾਏ ਜਾਂਦੇ ਹਨ। ਕਿਰਪਾਨ, ਖੰਡਾ, ਚੱਕਰ, ਕਟਾਰ, ਕਰਦ, ਕੁਹਾੜੀ, ਖੰਜਰ, ਖੁਖਰੀ ਆਦਿ ਘੜਦੇ ਵੇਖਣ ਵਿਚ ਮੈਨੂੰ ਮਜਾ ਆਉਦਾ ਹੈ। 'ਫੋਰਜਿਡ ਇਨ ਫਾਇਰ' ਵਿਚ ਹਾਲਾਂ ਸਾਰੇ ਮੁਲਕਾਂ ਦੇ ਹਥਿਆਰ ਘੜਨ ਦੇ ਮੁਕਾਬਲੇ ਦਿਖਾਉਦਾ ਹੈ।

Thursday, 24 May 2018

ਬੇਅਦਬੀ ਦੇ ਕੇਸ: ਆਖਿਰ ਕੀ ਬਣਿਆ ਸੀ.ਬੀ.ਆਈ ਪੜਤਾਲ ਦਾ?

WHAT BECAME OF CBI ENQUIRY INTO SACRILEGE CASES

ਪੰਜਾਬ ਵਿਚ, ਸੰਨ 2015 ਤੋਂ ਸ਼ੁਰੂ ਹੋ ਕੇ, ਕੋਈ 150 ਕੇਸ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਹੋ ਚੁੱਕੇ ਹਨ।

ਪੰਜਾਬ ਸਰਕਾਰ ਨੇ 2 ਨਵੰਬਰ 2015 ਨੂੰ ਬੇਅਬਦੀ ਕੇਸ ਕੇਂਦਰੀ ਜਾਂਚ ਅਜੈਂਸੀ ਦੇ ਹਵਾਲੇ ਕਰ ਦਿਤੇ ਸਨ।

ਫਿਰ 24 ਮਈ 2016 ਨੂੰ ਸੀ ਬੀ ਆਈ ਨੇ ਮੁਜਰਮਾਂ ਬਾਰੇ ਇਤਲਾਹ ਦੇਣ ਵਾਲੇ ਮੁਖਬਰ ਲਈ 10 ਲੱਖ ਦਾ ਇਨਾਮ ਦੇਣ ਦਾ ਵੀ ਐਲਾਨ ਕਰ ਦਿਤਾ।
ਉਸ ਤੋਂ ਬਾਦ ਸੀ ਬੀ ਆਈ ਵੀ ਚੁੱਪ ਹੋ ਜਾਂਦੀ ਹੈ। ਅਕਾਲੀ ਦਲ ਜੋ ਸਿੱਖੀ ਦੇ ਨਾਂ ਤੇ ਵੋਟਾਂ ਲੈਂਦਾ ਹੈ ਉਹ ਵੀ ਚੁੱਪ। ਪੰਜਾਬ ਦੀ ਕਾਂਗਰਸ ਸਰਕਾਰ ਵੀ ਚੁੱਪ। ਤੇ ਬੇਅਦਬੀ ਮਾਮਲੇ ਵੇਲੇ ਉਭਰੇ ਮੁਤਵਾਜੀ ਜਥੇਦਾਰ ਵੀ ਚੁੱਪ। ਸਿੱਖਾਂ ਦੀ ਪਾਰਲੀਮੈਂਟ ਕਹਾਉਣ ਵਾਲੀ ਸ਼੍ਰੋਮਣੀ ਕਮੇਟੀ ਵੀ ਚੁੱਪ। ਰੋਜ ਰੋਜ ਖਬਰਾਂ 'ਚ ਰਹਿਣ ਵਾਲੀ ਦਮਦਮੀ ਟਕਸਾਲ ਤੇ ਦਲ ਖਾਲਸਾ ਵੀ ਚੁੱਪ। ਆਖਿਰ ਇਹ ਚੁੱਪ ਦੀ ਕੀ ਮਤਲਬ ਹੈ। ਕਿਓ ਨਹੀ ਸਾਡੇ ਚੁੱਣੇ ਹੋਏ ਐਮ ਪੀ, ਐਮ ਐਲ ਏ ਤੇ ਹੋਰ ਨੁੰਮਾਇਦੇ ਇਹ ਮਸਲਾ ਸਬੰਧਿਤ ਸਭਾਵਾਂ ਦੀਵਾਨਾਂ ਵਿਚ ਚੁੱਕਦ?
ਕਿਓ ਨਹੀ ਪੁਛਿਆ ਜਾ ਰਿਹਾ ਕਿ ਭਾਈ ਉਸ ਸੀ ਬੀ ਆਈ ਪੜਤਾਲ ਦਾ ਕੀ ਬਣਿਆ? ਕੌਣ ਹੈ ਗੁਨਾਹਗਾਰ ਜੋ ਸਾਰੀ ਮਨੁੱਖਤਾ ਦੇ ਸਾਂਝੇ ਗ੍ਰੰਥ ਦੀ ਬੇਅਦਬੀ ਕਰ ਰਿਹਾ ਹੈ?
ਹੇਠਾਂ ਸਬੰਧਤ ਖਬਰਾਂ ਦੀ ਹੂਬਹੂ ਨਕਲ ਪੇਸ਼ ਕਰ ਦਿਤੀ।