ਵੇਖੋ ਕਿਵੇ ਵਿਰੋਧੀ ਤੱਤ ਪਾਕਿਸਤਾਨ ਜਾਣ ਵਾਲੇ ਜੱਥਿਆਂ ਲਈ ਰੁਕਾਵਟਾਂ ਪਾਉਦੇ ਹਨ।
ਨਹਿਰੂ ਲਿਆਕਤ ਅਲੀ ਖਾਨ ਸਮਝੌਤੇ ਦੇ ਅਨੁਕੂਲ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਲਿਖਤੀ ਯਕੀਨ ਦਿਵਾਇਆ ਸੀ ਕਿ ਭਾਰਤ ਸਰਕਾਰ ਹਰ ਹੀਲੇ ਸਾਲ ਵਿਚ ਚਾਰ ਵਾਰੀ ਸਿੱਖ ਜਥਿਆਂ ਨੂੰ ਪਾਕਿਸਤਾਨ ਭੇਜਣ ਵਿਚ ਸਹਾਈ ਹੋਵੇਗੀ।ਕੁਲ ਮਿਲਾ ਕਿ ਭਾਰਤ ਸਰਕਾਰ ਨੇ ਆਪਣੇ ਇਸ ਵਾਇਦੇ ਨੂੰ ਨਿਭਾਇਆ ਹੀ ਹੈ ਸਿਵਾਏ ਕੁਝ ਮੌਕਿਆਂ ਦੇ। ਹਾਲਾਂ ਕਾਰਗਿਲ ਯੁੱਧ ਉਪਰੰਤ ਕੁਝ ਸਮੇਂ ਲਈ ਜਥੇ ਜਾਣੇ ਬੰਦ ਰਹੇ ਸੀ ਪਰ ਇਹਦੇ ਲਈ ਰੁਕਾਵਟ ਖੁੱਦ ਸ਼੍ਰੋਮਣੀ ਕਮੇਟੀ ਨੇ ਪਾਈ ਤੇ ਪਾਕਿਸਤਾਨ ਖਿਲਾਫ ਬਹਾਨਾ ਲਾ ਕੇ ਜਥੇ ਬੰਦ ਕਰੀ ਰੱਖੇ ਸਨ। ਓਦੋਂ ਵੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਨ। ਪਿਛਲੇ ਮਹੀਨੇ (18 ਫਰਵਰੀ) ਨੂੰ ਇਕ ਸਪੈਸ਼ਲ ਜਥੇ ਨੂੰ ਭਾਰਤ ਸਰਕਾਰ ਨੇ ਮਨਜੂਰੀ ਨਹੀ ਸੀ ਦਿੱਤੀ ਤੇ ਕਿਹਾ ਸੀ ਕਿ ਸਰਕਾਰ ਸਾਲ ਵਿਚ 4 ਜਥੇ ਭੇਜਣ ਲਈ ਪਾਬੰਦ ਹੈ ਨਾਲੇ ਕਿਹਾ ਸੀ ਕਿ ਕਰੋਨਾ ਦੇ ਮੱਦੇ ਨਜਰ ਨਾ-ਮਨਜੂਰ ਕੀਤਾ ਹੈ। ਭਾਰਤ ਸਰਕਾਰ ਦੀ ਇਸ ਨਾ-ਮਨਜੂਰੀ ਤੇ ਹਰ ਸਿੱਖਾਂ ਨੇ ਸਰਕਾਰ ਨੂੰ ਭੰਡਿਆ ਸੀ।
ਪਰ ਪਾਕਿਸਤਾਨ ਵਿਰੋਧੀ ਤੱਤ ਇਸ ਨਾ-ਮਨਜੂਰੀ ਤੇ ਪ੍ਰਸੰਨ ਹੋਏ ਸਨ। ਦਰ ਅਸਲ ਇਹ ਤੱਤ ਚਾਹੁੰਦੇ ਹੀ ਨਹੀ ਕਿ ਸਿੱਖ ਪਾਕਿਸਤਾਨ ਜਾਣ।
ਇਹਨਾਂ ਤੱਤਾਂ ਨੇ ਸੋਚਿਆ ਕਿਓ ਨਾਂ ਵਿਸਾਖੀ ਤੇ ਅਗਲੇ ਜੱਥੇ ਦੇ ਜਾਣ ਵਿਚ ਵੀ ਰੁਕਾਵਟ ਪਾਈ ਜਾਏ। ਸੋ ਵੇਖੋ 22 ਮਾਰਚ ਦੀ ਟ੍ਰਿਬਿਊਨ ਅਖਬਾਰ ਵਿਚ ਇਕ ਖਬਰ ਲਵਾਈ ਗਈ ਕਿ ਹੋ ਸਕਦੈ ਕਰੋਨਾ ਦੇ ਡਰ ਦੇ ਚਲਦਿਆਂ ਸਰਕਾਰ ਅਗਲੇ ਜਥੇ ਨੂੰ ਵੀ ਮਨਜੂਰੀ ਨਾਂ ਦੇਵੇ। ਫਿਰ ਖਬਰ ਵਿਚ ਜਥਾ ਨਾ ਭੇਜਣ ਦੇ ਹੱਕ ਵਿਚ ਵਕਾਲਤ ਕੀਤੀ ਗਈ ਹੈ। ਕੀ ਕਹੋਗੇ ਅਜਿਹੇ ਅਖਬਾਰ ਬਾਬਤ? ਕਰਤਾਰਪੁਰ ਲਾਂਘਾ ਬੰਦ ਕਰਾਉਣ ਵਿਚ ਵੀ ਏਹੋ ਜਿਹੇ ਤੱਤ ਹੀ ਜਿੰਮੇਵਾਰ ਹਨ ਜਿੰਨਾਂ ਤੋਂ ਪੰਜਾਬ ਸਰਕਾਰ ਡਰਦੀ ਹੈ।
ਪਰ ਇਹਨਾਂ ਦੀ ਸਾਰੀ ਸਕੀਮ ਤੇ ਪਾਣੀ ਫਿਰ ਗਿਆ ਜਦੋਂ ਅਗਲੇ ਹੀ ਦਿਨ ਭਾਰਤ ਸਰਕਾਰ ਨੇ ਵਿਸਾਖੀ ਤੇ ਜਾਣ ਵਾਲੇ ਜਥੇ ਨੂੰ ਮਨਜੂਰੀ ਦੇ ਦਿੱਤੀ।
ਸਾਨੂੰ ਯਾਦ ਇਹਨਾਂ ਹੀ ਤੱਤਾਂ ਨੇ ਏਸੇ ਅਖਬਾਰ ਵਿਚ ਦੁਹਾਈ ਪਾ ਦਿੱਤੀ ਸੀ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੰਮ੍ਰਿਤਸਰ ਲਈ ਐਸ ਈ ਜ਼ੈਡ ਖੜਾ ਕਰਨ ਦਾ ਐਲਾਨ ਕੀਤਾ ਸੀ। ਫਿਰ ਟ੍ਰਿਬਿਊਨ ਅਖਬਾਰ ਨੇ ਵੀ ਐਡੀਟੋਰੀਅਲ ਚਾੜੇ ਕਿ ਅੰਮ੍ਰਿਤਸਰ ਸਰਹੱਦੀ ਇਲਾਕਾ ਹੈ ਇਥੇ ਏਨੀ ਵੱਡੀ ਗਿਣਤੀ ਵਿਚ ਕਾਰਖਾਨੇ ਲਾਉਣੇ ਜਾਇਜ ਨਹੀ ਹਨ। ਅਗਲਿਆਂ ਨੇ ਪ੍ਰਧਾਨ ਮੰਤਰੀ ਦੇ ਕੀਤੇ ਐਲਾਨ ਤੇ ਵੀ ਪਾਣੀ ਫੇਰ ਦਿੱਤਾ ਸੀ। ਓਦੋਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ।
![]() |
https://epaper.tribuneindia.com/3035352/The-Tribune/TT-22-March-2021#page/2/1 |
![]() |
https://epaper.tribuneindia.com/3037577/The-Tribune/TT-24-March-2021#page/4/3 |
No comments:
Post a Comment