Wednesday 18 November 2015

ਸੀ ਬੀ ਆਈ ਇਨਕੁਆਰੀ -ਕਾਂਗਰਸ ਦੇ ਹੱਥ ਪੈਰ ਕਿਓ ਫੁੱਲਣੇ ਸ਼ੁਰੂ ਹੋ ਗਏ ਨੇ?

ਸੀ ਬੀ ਆਈ ਇਨਕੁਆਰੀ -ਕਾਂਗਰਸ ਦੇ ਹੱਥ ਪੈਰ ਕਿਓ ਫੁੱਲਣੇ ਸ਼ੁਰੂ ਹੋ ਗਏ ਨੇ?

ਗੁਰਬਾਣੀ ਦੀ ਬੇਅਦਬੀ ਦਾ ਮਾਮਲਾ- ਓਹੋ ਗਲ ਹੋਈ ਜਿਸ ਦਾ ਮੈਨੂੰ ਸ਼ੱਕ ਸੀ।

ਮੈਂ ਬਾਰ ਬਾਰ ਲਿਖਦਾ ਆ ਰਿਹਾ ਹੈ ਕਿ ਗੁਰਬਾਣੀ ਦੀ ਬੇਅਦਬੀ ਸਰਕਾਰੀ ਗੁਪਤ ਅਜੈਂਸੀ ਕਰਵਾ ਰਹੀ ਹੈ। ਪੰਜਾਬ ਦੇ ਸਾਰੇ ਪਤ੍ਰਕਾਰ ਇਸ ਅਜੈਂਸੀ ਦੇ ਕਰਿੰਦਿਆਂ ਨੂੰ ਜਾਣਦੇ ਹਨ। ਓਹ ਲੋਕ ਜਿੰਨਾਂ ਨੂੰ ਮੈਂ ਟਾਊਟ ਲਿਖਦਾ ਵਾਂ ਉਹ ਅਜੈਂਸੀ ਦੇ ਕਾਰਕੁੰਨ ਹਨ। ਇਹ ਓਹੋ ਲੋਕ ਹਨ ਜੋ:-
1. ਪਿਆਰੇ ਭਨਿਆਰੇ ਦੀ ਪਿੱਠ ਤੇ ਹਨ।
2. ਜੋ ਕਦੀ ਕਾਲੇ ਕੱਚੇ ਗੈਂਗ ਵਿਚ ਸ਼ਾਮਲ ਹੁੰਦੇ ਨੇ
3. ਜੋ ਬਾਹਰਲੇ ਮੁਲਕਾਂ ਵਿਚ ਖਾਲਿਸਤਾਨ ਦੀ ਲਹਿਰ ਦਾ ਜਲੂਸ ਕੱਢਦੇ (ਨੀਂਵਾ ਦਿਖਾਉਦੇ) ਰਹਿੰਦੇ ਨੇ।
4. ਜੋ ਸਿੱਖੀ ਤੇ ਬਾਰ ਬਾਰ ਹਮਲੇ ਕਰਦੇ ਰਹਿੰਦੇ ਨੇ।
5. ਗਿਣੀ ਮਿਥੀ ਸਾਜਿਸ਼ ਤਹਿਤ ਇਹ ਕਾਂਗਰਸ ਪਾਰਟੀ ਦਾ ਪੱਖ ਪੂਰਦੇ ਨੇ ਤੇ ਬਦਲੇ ਵਿਚ ਕਾਂਗਰਸ ਇਨਾਂ ਨੂੰ ਰਾਜਨੀਤਕ ਮਦਦ ਪਹੁੰਚਾਉਦੀ ਹੈ। ਅਜੇ ਤਕ ਇਸ ਗੁਪਤ ਅਜੈਂਸੀ ਦੇ ਭਾਜਪਾ ਨਾਲ ਗੂੜੇ ਸਬੰਧ ਨਹੀ ਬਣੇ।
ਤੇ ਅੱਗੇ ਪੜਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਤੁਹਾਨੂੰ ਪਤਾ ਹੈ ਕਿ ਗੁਰਬਾਣੀ ਦੀ ਹੋ ਰਹੀ ਬੇਅਦਬੀ ਨੂੰ ਤਿੰਨ ਚਾਰ ਮਹੀਨੇ ਹੋ ਗਏ ਨੇ। ਕਾਂਗਰਸ ਪਾਰਟੀ ਨੇ ਅੱਜ ਤਕ ਇਨੂੰ ਗੰਭੀਰਤਾ ਨਾਲ ਨਹੀ ਲਿਆ। ਬਸ ਮਾੜਾ ਮੋਟਾ ਰਾਜਨੀਤਕ ਬਿਆਨ ਦਈ ਜਾ ਰਹੇ ਨੇ ਬਾਦਲ ਦੇ ਖਿਲਾਫ।
ਇਨਾਂ ਦੇ ਛੋਟੇ ਕਾਰਕੁੰਨਾਂ ਕੋਲੋ ਗਲਤੀ ਹੋ ਗਈ ਜਦੋਂ ਇਨਾਂ ਨੇ ਬਰਗਾੜੀ ਮਾਮਲੇ ਵਿਚ ਮੰਗ ਕਰ  ਦਿਤੀ ਕਿ ਬੇਅਦਬੀ ਦਾ ਮਸਲਾ ਕੇਂਦਰੀ ਅਜੈਂਸੀ ਸੀ ਬੀ ਆਈ ਦੇ ਹਵਾਲੇ ਕੀਤਾ ਜਾਵੇ। ਅੰਨਾ ਕੀ ਭਾਲੇ ਦੋ ਅਖੀਆਂ। ਬਾਦਲ ਤਾਂ ਪਹਿਲਾਂ ਹੀ ਗਲੋਂ ਗਲਾਵਾਂ ਲਾਹੁੰਣਾ ਚਾਹੁੰਦਾ ਸੀ। ਉਸ ਨੂੰ ਵੀ ਪਤਾ ਹੈ ਕਿ ਕਰਤੂਤ ਕੇਂਦਰੀ ਅਜੈਂਸੀ ਦੀ ਹੀ ਹੈ। ਉਸ ਨੇ ਝੱਟ ਕੇਸ ਸੀ ਬੀ ਆਈ ਦੇ ਹਵਾਲੇ ਕਰ ਦਿਤਾ ਤੇ ਆਪਣੀ ਪੁਲਿਸ ਨੂੰ ਜਿੰਮੇਵਾਰੀ ਤੋਂ ਫਾਰਗ ਕਰਵਾ ਲਿਆ। ਇਥੇ ਬਾਦਲ ਨੇ ਹੱਦ ਦਰਜੇ ਦਾ ਮੱਕਾਰ ਤੇ ਡਰਪੋਕ ਹੋਣ ਦਾ ਫਿਰ ਆਪਣਾ ਸਬੂਤ ਦੇ ਦਿਤਾ।  ਬਾਦਲ ਨੇ ਨਿਰਪੱਖ ਜਾਂਚ ਨਾਂ ਕਰਵਾ ਕੇ ਖੁੱਦ ਅਕਾਲੀ ਦਲ ਤੇ ਸਿੱਖਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਤੇ ਲਓ। ਸੀ ਬੀ ਆਈ ਨੇ ਕੇਸ ਆਪਣੇ ਹੱਥ ਲੈਣ ਦਾ ਜਿਵੇ ਫੈਸਲਾ ਕੀਤਾ ਤਾਂ ਕਾਂਗਰਸ ਨੂੰ ਹੱਥਾਂ ਪੈਰਾ ਦੀ ਪੈ ਗਈ। ਅੱਜ ਹੀ ਅਖਬਾਰ ਵਿਚ ਖਬਰ ਆਈ ਹੈ ਕਿ ਕੇਸ ਸੀ ਬੀ ਆਈ ਕੋਲ ਪਹੁੰਚ ਗਿਆ। ਇਹ ਵੇਖੋ ਝੱਟ ਇਨਾਂ ਨੇ ਫੈਸਲਾ ਕਰ ਲਿਆ ਹੈ ਕਿ ਸੀ ਬੀ ਆਈ ਦੀ ਪੜਤਾਲ ਦੀ ਵਿਰੋਧਤਾ ਕੀਤੀ ਜਾਵੇ। ਸੋ ਇਹ ਪੰਥ ਦੁਸ਼ਮਣ ਰਾਸ਼ਟਰਪਤੀ ਨੂੰ 19 ਨੂੰ ਮਿਲਣ ਜਾ ਰਹੇ ਨੇ ਕਿ ਕੇਸ ਸੀ ਬੀ ਆਈ ਤੋਂ ਹਟਾ ਕੇ ਜੱਜ ਦੇ ਹਵਾਲੇ ਕੀਤਾ ਜਾਵੇ। ਅੱਜ ਦੀ ਟ੍ਰੀਬਿਊਨ ਅਖਬਾਰ ਦੀ ਖਬਰ ਦੇ ਰਿਹਾ ਵਾਂ। ਭਾਈ ਪੁਲਿਸ ਨੂੰ ਆਪਣਾ ਕੰਮ ਤਾਂ ਕਰ ਲੈਣ ਦਿਓ।ਜੇ ਗਲਤ ਕਰੇਗੀ ਤਾਂ ਕੋਰਟਾਂ ਕਚਿਹਰੀਆਂ ਹੈਗੀਆਂ ਨੇ। 
ਇਹੋ ਜਿਹੇ ਕੇਸਾਂ ਵਿਚ ਇਨਕੁਆਰੀ ਕਮਿਸ਼ਨਾਂ ਬਾਰੇ ਆਪਾ ਜਾਣਦੇ ਹੀ ਹਾਂ। ਕਿ ਕਿਸੇ ਮਾਮਲੇ ਨੂੰ ਘੀਂਗੇ ਪਾਉਣਾ ਹੋਵੇ ਤਾਂ ਕਮਿਸ਼ਨ ਬਣਾ ਦਿਓ। ਪੰਜ ਸਾਲ ਇਨਕੁਆਰੀ ਚਲਦੀ ਰਹੂ। ਆਪੇ ਮਸਲਾ ਖਤਮ ਹੋ ਜਾਏਗਾ। 84 ਦੇ ਕਤਲੇਆਮ ਕੇਸ ਵਿਚ ਵਿਚ ਕਾਂਗਰਸ ਨੇ ਇਹੋ ਕੜੀ ਘੋਲੀ ਸੀ। ਹੁਣ ਤਕ ਕੋਈ 10-11 ਕਮਿਸ਼ਨ ਬਣਾ ਕੇ ਮਾਮਲਾ ਖਤਮ ਕਰ ਲਿਆ ਹੈ। 
ਸੋ ਮੇਰੀ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਕਾਂਗਰਸ ਦੀ ਇਸ ਚਾਲ ਦੇ ਖਿਲਾਫ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਅਵਾਜ ਲਾਓ।  ਸ਼ਰਾਰਤੀ ਤੱਤ ਨੰਗਾ ਹੋਵੇ। ਯਾਦ ਰਹੇ ਸੀ ਬੀ ਆਈ ਨੇ ਅੱਜ ਤਕ ਬਹੁਤਾ ਕਰਕੇ ਆਪਣੀ ਸਾਖ ਬਚਾ ਕੇ ਰੱਖੀ ਹੋਈ ਹੈ। ਸਿਰਫ ਰਾਜਨੀਤਕ ਕੇਸ ਜਿਥੇ ਹੁਕਮਰਾਨ ਪਾਰਟੀ ਦੇ ਲੀਡਰ ਫਸੇ ਹੋਣ ਓਥੇ ਕਿਤੇ ਕਿਤੇ ਇਹਦਾ ਅਕਸ ਖਰਾਬ ਹੋਇਆ ਹੈ ਪਰ ਬਹੁਤਾ ਕਰਕੇ ਠੀਕ ਹੀ ਹੈ। ਮੇਰਾ ਹੁਣ ਤਕ ਦਾ ਤਜੱਰਬਾ ਕਹਿੰਦਾ ਹੈ ਕਿ ਸੀ ਬੀ ਆਈ ਵਿਚ ਦਖਲ ਅੰਦਾਜ਼ੀ ਕਰਨ ਵਿਚ ਸਰਕਾਰ ਨੂੰ ਚੋਖੀ ਤਕਲੀਫ ਹੁੰਦੀ ਹੈ। ਨਾਲ ਹੀ ਮੈਂ ਸਪੱਸਟ ਕਰਦਾ ਹਾਂ ਕਿ ਦਖਲ ਅੰਦਾਜੀ ਸੰਭਵ ਜਰੂਰ ਹੈ। ਪਰ ਔਖੀ ਹੈ।

ਸੋ ਆਓ ਆਪਾਂ ਵੇਖੀਏ ਤਾਂ ਸਹੀ ਸੀ ਬੀ ਆਈ ਕੀ ਕਰਦੀ ਹੈ। ਕੁਝ ਨਾਂ ਨਾਲੋ ਕੁਝ ਚੰਗਾ ਹੁੰਦਾ ਹੈ। ਬਾਕੀ ਇਸ ਮੁਲਕ ਵਿਚ ਸਿੱਖਾਂ ਨਾਲ ਇਨਸਾਫ ਕਿਥੇ?

ਕਿਉਕਿ ਕਰਤੂਤ ਕੇਂਦਰੀ ਗੁਪਤ ਅਜੈਂਸੀ ਦੀ ਹੈ ਇਸ ਕਰਕੇ ਆਰ ਐਸ ਐਸ ਵੀ ਇਸ ਮਾਮਲੇ ਤੇ ਬਾਦਲ ਦੇ ਖਿਲਾਫ ਹੋ ਗਈ ਹੈ ਕਿ ਮਾਮਲੇ ਸਹੀ ਢੰਗ ਨਾਲ ਨਜਿਠਣ ਦੀ ਬਿਜਾਏ ਸੀ ਬੀ ਆਈ ਦੇ ਹਵਾਲੇ ਕਿਓ ਕੀਤਾ ਹੈ।


Please also see:-


No comments:

Post a Comment