Tuesday 10 November 2015

ਸ਼ੇਰਾਂ ਦੀ ਕੌਮ ਦੇ ਗੱਦਾਰ ਲੀਡਰ – ਬੇਅਦਬੀ ਬਾਬਤ ਕੌਮ ਨੂੰ ਕੋਈ ਪ੍ਰੋਗਰਾਮ ਨਾਂ ਦਿਤਾ

ਸ਼ੇਰਾਂ ਦੀ ਕੌਮ ਦੇ ਗੱਦਾਰ ਲੀਡਰ – ਬੇਅਦਬੀ ਬਾਬਤ ਕੌਮ ਨੂੰ ਕੋਈ ਪ੍ਰੋਗਰਾਮ ਨਾਂ ਦਿਤਾ 


ਸ੍ਰੀ ਗੁਰੂ ਗ੍ਰੰਥ ਸਾਹਿਬ ਥਾਂ ਥਾਂ ਹੋ ਰਹੀ ਬੇਅਦਬੀ ਦੇ ਸਬੰਧ ਵਿਚ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਲੱਖਾਂ ਦੀ ਤਾਦਾਦ ਵਿਚ ਗੁਰਸਿੱਖ ਜੱਦਜਹਿਦ ਕਰਕੇ ਅੰਮ੍ਰਿਤਸਰ ਪਹੁੰਚੇ। ਹੱਥ ਕੀ ਲੱਗਾ? ਅਸੀ ਬਾਰ ਬਾਰ ਦੁਹਾਈ ਦੇ ਰਹੇ ਹਾਂ ਕਿ ਖਾਲਸਾ ਜੀ ਤੁਹਾਡੀ ਲੀਡਰਸ਼ਿਪ ਅਗਵਾਹ ਹੋ ਚੁੱਕੀ ਹੈ।  ਸਿੱਧੀ ਜਿਹੀ ਗਲ ਹੈ ਸਰਬੱਤ ਖਾਲਸਾ ਕਨਵੀਨ ਹੀ ਸਰਕਾਰੀ ਬੰਦਿਆਂ ਜਾਂ ਸਿਧਾ ਇਹ ਕਹਿ ਲਓ ਸਰਕਾਰ ਨੇ ਕੀਤਾ। ਤੇ ਤੁਹਾਡੇ ਪੱਲੇ ਕੀ ਪੈਣਾ ਸੀ?  ਹੋ ਰਹੀ ਬੇਅਦਬੀ ਬਾਰੇ ਕੀ ਕਦਮ ਚੁੱਕਿਆ ਇਨਾਂ ਸਰਕਾਰੀ ਟਾਊਟਾਂ ਨੇ?
ਹੋ ਰਹੀ ਬੇਅਦਬੀ ਦਾ ਵੀ ਮਤਿਆਂ ਵਿਚ ਖੰਡਨ ਨਹੀ ਕੀਤਾ ਜੋ ਤਕਨੀਤੀ ਤੌਰ ਤੇ ਜਰੂਰੀ ਸੀ। ਕੁਦਰਤੀ ਹੈ ਮੁਲਾਜਮ ਬੰਦਾ ਇਹ ਮਤਾ ਕਿਵੇ ਪਾਸ ਕਰਦਾ ਕਿ ਬੇਅਦਬੀ ਵਾਸਤੇ ਸਰਕਾਰ ਜਿੰਮੇਵਾਰ ਹੈ। ਜਰੂਰਤ ਸੀ ਸਰਕਾਰ ਨੂੰ ਸਖਤ ਤਾੜਨਾ ਦੇਣ ਦੀ। ਇਹ ਵੀ ਮਤਾ ਹੋਣਾ ਚਾਹੀਦਾ ਸੀ ਕਿ ਇਹ ਸਰਬੱਤ ਖਾਲਸਾ ਹੋ ਰਹੀ ਬੇਅਦਬੀ ਦੇ ਸਬੰਧ ਵਿਚ ਜੁੜਿਆ ਹੈ।
ਜਿਥੋਂ ਤਕ ਜਥੇਦਾਰਾਂ ਦੇ ਬਦਲਣ ਦਾ ਸਬੰਧ ਹੈ ਇਹ ਵੀ ਇਕ ਸ਼ੋਸ਼ਾ ਹੀ ਹੈ ਕਿਉਕਿ ਬਾਦਲ ਦਲ ਨੇ ਇਹ ਮਨਜੂਰ ਨਹੀ ਕਰਨਾਂ। ਬਾਦਲ ਨੇ ਇਹੋ ਦਲੀਲ ਦੇਣੀ ਹੈ ਕਿ ਪੰਥ ਦਾ ਵੱਡਾ ਹਿੱਸਾ ਇਸ ਸੰਮੇਲਨ ਵਿਚ ਸ਼ਾਮਲ ਨਹੀ ਸੀ। ਹਾਂ ਇਸ ਮਤੇ ਨਾਲ ਇਕ ਸੰਦੇਸ਼ ਜਰੂਰ ਜਾਏਗਾ ਕਿ ਜਥੇਦਾਰਾਂ ਨੂੰ ਇਕ ਹੱਦ ਤਕ ਹੀ ਚਿਮਚਾਗਿਰੀ ਕਰਨੀ ਚਾਹੀਦੀ ਹੈ। ਥੋੜਾ ਬਹੁਤ ਗੁਰਦਾ ਤਾਂ ਹੋਵੇ। ਉਂਜ ਵੀ ਭਾਈ ਹਵਾਰਾ ਜੇਲ ਵਿਚ ਹੈ ਤੇ ਧਿਆਨ ਸਿੰਘ ਮੰਡ ਹੁਰਾਂ ਦੇ ਪ੍ਰਵਾਰ ਨੇ ਸੰਘਰਸ਼ ਵਿਚ ਕੁਰਬਾਨੀਆਂ ਦਿਤੀਆਂ ਹੋਇਆਂ ਹਨ ਪਰ ਜਿਥੋਂ ਤਕ ਉਨਾਂ ਦੀ ਖੁੱਦ ਦੀ ਗਲ ਹੈ ਸਾਨੂੰ ਨਹੀ ਲਗਦਾ ਕਿ ਸਮੁਚੀ ਕੌਮ ਦਾ ਲੀਡਰ ਬਣਨ ਵਾਸਤੇ ਉਨਾਂ ਦਾ ਕੋਈ ਉਚਾ ਨਜਰੀਆ (ਵੀਜ਼ਨ) ਹੋਵੇ। ਜਨਾਬ ਜੀ 1989 ਵਿਚ ਐਮ ਪੀ ਵੀ ਬਣੇ ਸਨ। 

ਉਂਜ ਜੇ ਜੇਲ ਅੰਦਰ ਬੈਠੇ ਕਿਸੇ ਸਿੰਘ ਨੂੰ ਜਥੇਦਾਰ ਦੀ ਪਦਵੀ ਨਾਲ ਨਿਵਾਜਣਾ ਬਣਦਾ ਹੈ ਤਾਂ ਉਹ ਹੈ ਬਲਵੰਤ ਸਿੰਘ ਰਾਜੋਆਣਾ ਜਿੰਨੇ  ਭਾਰਤ ਦੇ ਇਨਸਾਫ ਓਤੇ ਦਲੇਰੀ ਨਾਲ ਥੁਕਿਆ ਹੈ ਅਤੇ ਰਹਿਮ ਦੀ ਭੀਖ ਨਹੀ ਮੰਗੀ ਕਿਤੋਂ ਵੀ। ਜਦੋਂ ਕਿ ਵੀਰ ਹਵਾਰੇ ਹੁਰੀ ਅਜੈਂਸੀਆਂ ਦੇ ਅਸਰ ਤਹਿਤ ਹਨ। ਉਂਝ ਅਸੀ ਹਵਾਰੇ ਦਾ ਵੀ ਸਤਿਕਾਰ ਕਰਦੇ ਹਾਂ। ਇਨਾਂ ਲੋਕਾਂ ਨੇ ਕੌਮ ਲਈ ਵੱਡੀ ਕੁਰਬਾਨੀ ਕੀਤੀ ਹੈ।


ਬਾਕੀ ਅਮਰੀਕ ਸਿੰਘ ਅਜਨਾਲਾ ਨਵਾਂ ਨਵਾਂ ਸਰਗਰਮ ਹੋਇਆ ਹੈ। ੳੇੁਸ ਤੇ ਕੋਈ ਦਾਗ ਨਹੀ ਹੈ। ਦਾਦੂਵਾਲ ਨੰਗਾ ਪਹਿਲਾਂ ਹੀ ਹੋ ਚੁੱਕਾ ਹੈ ਇਕ ਟੈਲੀਫੂਨ ਟੇਪਿੰਗ ਵਿਚ ਇਹ ਕਿਵੇ ਇਕ ਗੁਰਸਿੱਖ ਨੂੰ ਕਹਿ ਰਿਹਾ ਹੈ ਕਿ ਉਹ ਸਰਸੇ ਵਾਲੇ ਦੇ ਕੇਸ ਵਿਚ ਸਾਧ ਦੇ ਹੱਕ ਵਿਚ ਬਹਿ ਜਾਵੇ। ਜੇਲ ਵਿਚ ਜਾਣ ਉਪਰੰਤ ਇਹਦੀ ਵੀ ਫੂਕ ਨਿਕਲ ਚੁੱਕੀ ਹੈ।

 ਸਗੋਂ ਇਨਾਂ ਨੇ ਤਾਂ ਬੱਚਿਆਂ ਦੇ ਕਾਤਲ ਕੇ ਪੀ ਐਸ ਗਿੱਲ ਨੂੰ ਵੀ ਮਾਫ ਕਰਨ ਦਾ ਰਾਹ ਪੱਧਰਾ ਕੀਤਾ ਹੈ।

ਬਾਕੀ ਬਾਦਲ ਤੇ ਮੱਕੜ ਨੇ ਜਿਹੜੇ ਆਪਣੇ ਆਪ ਨੂੰ ਸਨਮਾਨ ਦਿਵਾਏ ਹੋਏ ਸਨ ਉਨਾਂ ਨੂੰ ਰੱਦ ਕਰਨਾ ਉਂਜ ਚੰਗਾ ਫੈਸਲਾ ਹੈ। ਇਨਾਂ ਦੀ ਹਕੂਮਤ ਵਿਚ ਪੰਥ ਦੀ ਦੁਰਗਤੀ ਹੋਈ ਪਈ ਹੈ ਤੇ ਇਹ ਆਪਣੇ ਆਪ ਨੂੰ ਪੰਥ ਰਤਨ ਦੇ ਰਹੇ ਸਨ।


 ਪਿੰਡਾਂ ਦੇ ਅਨਪੜ੍ਹ ਗੁਰਮੁਖ ਪਿਆਰਿਆਂ ਨੂੰ ਤਾਂ ਇਨਾਂ ਲੂਬੜ ਟਾਊਟਾਂ  ਦੀਆਂ ਚਾਲਾਂ ਦੀ ਸਮਝ ਨਹੀ ਪਰ ਸਾਡੀ ਨੌਜਵਾਨ ਪੀੜੀ ਆਪਣੀ ਜੁੰਮੇਵਾਰੀ ਸਮਝੇ। ਬਾਹਰ ਬੈਠਾ ਸਿੱਖ, ਟਾਊਟ ਲੀਡਰਸ਼ਿਪ ਤੋਂ ਸੁਚੇਤ ਹੋਵੇ। ਆਹ ਫੇਸਬੁੱਕ ਵੱਟਸਅਪ ਵਗੈਰਾ ਤੇ ਤੁਹਾਨੂੰ ਮਿੰਟ ਮਿੰਟ ਦੀ ਖਬਰ ਮਿਲਦੀ ਹੈ। ਜਰੂਰਤ ਹੈ ਹੁਣ ਤੁਸੀ ਜਾਗਰੂਕ ਹੋਵੋ।  ਬਾਕੀ ਨਿਰਾਸ਼ ਨਹੀ ਹੋਣਾ। ਇਨਾਂ ਦੇ ਦਿਨ ਪੁੱਗ ਚੁੱਕੇ ਹਨ। ਹਮੇਸ਼ਾਂ ਵਾਸਤੇ ਸਾਰੇ ਲੋਕਾਂ ਨੂੰ ਮੂਰਖ ਨਹੀ ਬਣਾਇਆ ਜਾ ਸਕਦਾ। ਸਾਡੀ ਭਵਿਖਬਾਣੀ ਨੋਟ ਕਰ ਲਓ ਸਾਲ ਦੇ ਅੰਦਰ ਅੰਦਰ ਇਨਾਂ ਟਾਊਟਾਂ ਨੂੰ ਸੰਗਤਾਂ ਘਰੀ ਬੈਠਾ ਦੇਣਗੀਆਂ। ਇਨਾਂ ਨੇ ਜੋ ਕਰਨਾਂ ਸੀ ਕੀਤਾ ਪਰ ਫਿਰ ਵੀ ਸਾਡੀ ਜਿੱਤ ਹੈ ਜੋ ਸੰਗਤਾਂ ਨੇ ਜੋਸ਼ ਤੇ ਇਕੱਠ ਦਿਖਾਇਆ ਹੈ ਵਿਰੋਧੀ ਨੂੰ ਪਿੱਸੂ ਪੈ ਗਏ ਨੇ। ਇਸ ਹਾਰ ਵਿਚ ਵੀ ਸਾਡੀ ਫਤਹਿ ਹੈ। 
ਅੱਜ ਜੋ ਮਤੇ ਪਾਸ ਕੀਤੇ ਇਨਾਂ ਟਾਊਟਾਂ ਨੇ ਉਹ ਅਸੀ ਬਲਤੇਜ ਪੰਨੂੰ ਜੀ ਦੀ ਪੋਸਟ ਤੋਂ ਕਾਪੀ ਕਰਕੇ ਹੇਠਾਂ ਦਿਤੇ ਹਨ ਜੀ। ਆਪੇ ਪੜ ਲਓ:-


ਅਮ੍ਰਿਤਸਰ ਨਜ਼ਦੀਕ ਪਿੰਡ ਚੱਬਾ ਵਿੱਚ ਸਰਬੱਤ ਖਾਲਸਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਇੱਕਤਰ ਹੋਈ ਸੰਗਤ ਦੀ ਹਾਜ਼ਰੀ ਵਿੱਚ
 13 ਮਤੇ ਪਾਸ ਕੀਤੇ ਗਏ ਹਨ ਜਿਨ੍ਹਾਂ ਵਿੱਚ


 1. -ਮੌਜੂਦਾ ਤਖਤਾਂ ਦੇ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਉਨ੍ਹਾਂ ਦੇ ਲਾਂਭੇ ਕੀਤਾ ਜਾਂਦਾ ਹੈ।
 2. -ਸ੍ਰੀ ਅਕਾਲ ਤਖਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ ਜਾਂਦਾ ਹੈ ਅਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਲਾਇਆ ਜਾਂਦਾ ਹੈ।
 3. ਅਮਰੀਕਰ ਸਿੰਘ ਅਜਨਾਲਾ ਤਖਤ ਕੇਸਗੜ੍ਹ ਅਤੇ ਬਲਜੀਤ ਸਿੰਘ ਦਾਦੂਦਾਲ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹੈ।
 4. -ਕੇ ਪੀ ਐਸ ਗਿੱਲ ਅਤੇ ਕੇ ਐਸ ਬਰਾੜ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਵੰਬਰ 20 ਤੱਕ ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਸਪਸ਼ਟੀਕਰਨ ਮੰਗਿਆ ਜਾਂਦਾ ਹੈ।
 5. -ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਪ੍ਰਭੂਸਤਾ ਨੂੰ ਬਣਾਈ ਰੱਖਣ ਲਈ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਰਾਇ ਨਾਲ ਗੰਭੀਰ ਯਤਨ ਕੀਤੇ ਜਾਣ।
 6. -ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਤੋਂ ਫਖਰੇ ਕੌਮ, ਪੰਥ ਰਤਨ ਵਾਪਿਸ ਲਿਆ ਜਾਂਦਾ ਹੈ ਅਤੇ ਅਵਤਾਰ ਸਿੰਘ ਮੱਕੜ ਤੋਂ ਸ਼ਰੋਮਣੀ ਸੇਵਕ ਦਾ ਐਵਾਰਡ ਵਾਪਿਸ ਲਿਆ ਜਾਂਦਾ ਹੈ।
 7. -ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਇਸ ਲਈ 30 ਨਵੰਬਰ ਤੱਕ ਖਰੜੇ ਸਬੰਧੀ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ।
 8. -ਸਮੂਹ ਸਗਤਾਂ, ਗੰ੍ਰਥੀ ਸਿੰਘਾਂ ਅਤੇ ਕਮੇਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸਿਖੀ ਰਵਾਇਤਾਂ ਮੁਤਾਬਿਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਜਾਂਦਾ ਹੈ।
 9. -ਸਰਕਾਰ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀ ਜੇਲ੍ਹਾਂ ਵਿੱਚੋਂ ਰਿਹਾਅ ਕੀਤੇ ਜਾਣ, ਸੂਰਤ ਸਿੰਘ ਖਾਲਸਾ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਇਸ ਦੇ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ
 10. -ਸ਼ਰੋਮਣੀ ਗੁਰਦਵਾਰਾ ਕਮੇਟੀ ਦੀ ਨਵੀਂ ਚੋਣ ਕਰਵਾਕੇ ਜਮਹੂਰੀਅਤ ਬਹਾਲ ਕਰਵਾਓਣ ਦਾ ਸੱਦਾ ਦਿੱਤਾ ਜਾਂਦਾ ਹੈ।
 11. -ਸਿੱਖਾਂ ਨੂੰ ਵੱਖਰੇ ਸਰਵ ਪ੍ਰਵਾਨਿਤ ਕੈਲੰਡਰ ਦੀ ਲੋੜ ਹੈ।
 12. -ਹਰਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਮਿਲੇ ਅਤੇ ਦਰਬਾਰ ਸਾਹਿਬ ਸਮੂਹ ਵਿੱਚ ਕਿਸੇ ਵੀ ਮੁਲਕ ਦਾ ਕਾਨੂੰਨ ਲਾਗੂ ਨਾ ਹੋਵੇ।
 13. -ਇੱਕਠ ਛੱਬੀ ਜਨਵਰੀ 1986 ਨੂੰ ਹੋਏ ਸਰਬਤ ਖਾਲਸਾ ਦੇ ਮਤਿਆਂ ਨੂੰ ਸਹਿਮਤੀ ਦਿੰਦਾ ਹੈ।
 14. -ਜਾਤਾਂ ਤੇ ਅਧਾਰਿਤ ਗੁਰਦਵਾਰੇ ਅਤੇ ਸ਼ਮਸ਼ਾਨਘਾਟ ਖਤਮ ਕਰਨ ਦੇ ਯਤਨ ਕੀਤੇ ਜਾਣ

Baltej Pannu
------------


ਹੋਰ ਕਲ ਅਸੀ ਲਿਖਿਆ ਸੀ ਕਿ ਇਹ ਸਰਕਾਰ ਹੀ ਸਰਬੱਤ ਖਾਲਸਾ ਕਰਵਾ ਰਹੀ ਹੈ ਉਹ ਛੋਟਾ ਜਿਹਾ ਲੇਖ ਵੀ ਹੇਠਾਂ ਪੜ ਲਓ ਜੀ:-

 http://www.kartarpur.com/2015/11/blog-post.html


ਹੇਠਾਂ ਕੁਝ ਫੋਟੋਆਂ ਨੇ ਜੋ ਇਸ ਸਰਕਾਰੀ ਸਰਬੱਤ ਖਾਲਸਾ ਵਿਚ ਸੰਗਤਾਂ ਦਾ ਜੋਸ਼ ਦਰਸਾ ਰਹੀਆਂ ਨੇ। ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰ ਲਓ, ਜਿੰਨਾਂ ਦੇ ਸਿਰ ਤੇ ਪੰਥ ਜਿੰਦਾ ਹੈ।
ਆਹ ਹੋਰ ਵੇਖੋ ਰੋਸ਼ਨੀ ਦੀ ਕਿਰਨ ਆਈ। ਅਸੀ ਦੁਹਾਈ ਦੇ ਰਹੇ ਹਾਂ ਕਿ ਸਿੱਖੋ ਨਿਸ਼ਾਨ ਸਾਹਿਬ ਦਾ ਰੰਗ ਭਗਵਾ ਜਾਂ ਬਸੰਤੀ ਨਹੀ ਹੈ। ਸਿੱਖੀ ਰੰਗ ਨੀਲਾ ਜਾਂ ਪੀਲਾ ਹੈ। ਤੇ ਦੇਖੋ ਅਸਰ। ਸੋ ਵੀਰੋ ਨਿਰਾਸ਼ ਨਹੀ ਹੋਣਾ। ਪ੍ਰਚਾਰ ਅਸਰ ਦਿਖਾਉਦਾ ਹੈ। ਟਾਈਮ ਜਰੂਰ ਲਗਦਾ ਹੈ । ਸੋ ਕਮਰ ਕੱਸੇ ਕਰ ਲਓ।

1 comment:

 1. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ll
  ਦਸ਼ਮੇਸ਼ ਅਕਾਲੀ ਦਲ ਵੱਲੋਂ ਸਰਬੱਤ ਖ਼ਾਲਸਾ ਵਿੱਚ ਪਾਸ ਕੀਤੇ ਮੱਤੇ ਦਾ ਸੁਆਗਤ ਕੀਤਾ ਜਾਂਦਾ ਹੈ ।
  ਹੋਈ ਵੱਡੀ ਕੁਤਾਹੀ :- ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਕੀਤਾ ਬਰਖ਼ਾਸਤ, ਪਰ ਨਵੇਂ ਜੱਥੇਦਾਰ ਦੀ ਨਵ ਨਿਯੁਕਤੀ ਨਹੀਂ ਕੀਤੀ ਗਈ ।
  ਯਾਦ ਕਰਵਾਉਣ ਤੋਂ ਵੀ ਧਿਆਨ ਨਹੀਂ ਦਿੱਤਾ ਗਿਆ ।
  ਦਸ਼ਮੇਸ਼ ਅਕਾਲੀ ਦਲ ਵੱਲੋਂ ਸਰਬੱਤ ਖ਼ਾਲਸਾ ਤੋਂ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਦੀ ਮੰਗ ਕੀਤੀ ਜਾਂਦੀ ਹੈ ।#sarbatkhalsa2015

  ReplyDelete