Thursday 22 October 2015

ਬਾਦਲ ਪੂਰੀ ਤਰਾਂ ਪੰਥ ਵਿਰੋਧੀ ਤਾਕਤ ਦੇ ਸ਼ਿਕੰਜੇ 'ਚ ਆ।

ਬਾਦਲ ਪੂਰੀ ਤਰਾਂ ਪੰਥ ਵਿਰੋਧੀ ਤਾਕਤ ਦੇ ਸ਼ਿਕੰਜੇ 'ਚ ਆ। 

ਘਵੱਦੀ ਪਿੰਡ ਵਿਚ ਜਿਹੜੇ ਫੜੇ ਨੇ ਓਹਨਾਂ ਨੇ ਵਿਚੋਲੇ ਦਾ ਨਾਂ ਲੈ ਦਿਤਾ ਸੀ। ਪੁਲਿਸ ਹੁਣ ਉਸ ਤੀਸਰੇ ਬੰਦੇ ਬਾਰੇ ਕੋਈ ਜਿਕਰ ਨਹੀ ਕਰ ਰਹੀ। ਬਰਗਾੜੀ ਵਾਲੇ ਮਾਮਲੇ 'ਚ ਜਿਹੜੇ ਰੁਪਿੰਦਰ ਤੇ ਜਸਵਿੰਦਰ ਫੜੇ ਨੇ ਉਨਾਂ ਦੀ ਗੁਪਤ ਗਲ ਬਾਤ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਚੋਰੀ ਹੋਏ ਗੁਰੂ ਗ੍ਰੰਥ ਦੀ ਬੀੜ ਵੀ ਓਨਾਂ ਕੋਲ ਹੈ। ਕਿਉਕਿ ਉਹ ਪਾੜੇ ਹੋਏ ਪਤਰਿਆਂ ਤੇ ਬਾਕੀ ਦੀ ਗਲ ਕਰ ਰਹੇ ਨੇ। ਹੁਣ ਜਦੋਂ ਦਬਾਅ ਵਧਿਆ ਹੈ ਤਾਂ ਪਿੰਡ ਦੇ ਲੋਕਾਂ ਦੀ ਰਾਇ ਨੂੰ ਤਰਜੀਹ ਦਿਤੀ ਜਾ ਰਹੀ ਹੈ। ਓਏ ਭੋਲਿਓ ਬੰਦਾ ਤਾਂ ਆਪਣੇ ਜੀ ਦੀ ਕਸਮ ਨਹੀ ਦੇ ਸਕਦਾ ਲੋਕ ਬਗਾਨਿਆਂ ਦੀ ਹਾਮੀ ਭਰ ਰਹੇ ਨੇ। ਕੀ ਲੋਕਾਂ ਨੂੰ ਆਪਣੇ ਧੀਆਂ ਪੁਤਰਾਂ ਬਾਰੇ ਪਤਾ ਹੁੰਦੈ ਕਿ ਉਹ ਕੀ ਕੁਝ ਕਰ ਰਹੇ ਨੇ। ਮੈਨੂੰ ਲਗ ਰਿਹਾ ਸ਼ਾਇਦ ਪੁਲਿਸ ਓਨਾਂ ਨੂੰ ਵੀ ਛੱਡ ਦੇਵੇ। ਪੂਰੀ ਟਾਊਟ ਆਰਮੀ ਓਨਾਂ ਮੁੰਡਿਆਂ ਦੀ ਪਿੱਠ ਤੇ ਆ ਖਲੋਤੀ ਹੈ। ਇਹ ਤਾਂ ਨਿੱਝਰ ਪੁਰੇ ਵਾਲੇ ਗ੍ਰੰਥੀ ਨੂੰ ਵੀ ਨਿਰਦੋਸ਼ ਦੱਸ ਰਹੇ ਨੇ। ਬੰਦਾ ਉਨੂੰ ਪੁਛੇ ਭਈ ਤੂ ਪਿੰਡ ਬਾਠ ਕੀ ਕਰਨ ਗਿਆ ਸੀ? ਸੋ ਸੰਗਤਾਂ ਨੂੰ ਬੇਨਤੀ ਹੈ ਕਿ ਸੁਚੇਤ ਰਹੋ ਟਾਊਟਾਂ ਦੀਆਂ ਗੱਲਾਂ ਵਿਚ ਨਾਂ ਆਓ। ਪੁਲਿਸ ਨੇ ਤਫਤੀਸ਼ ਠੀਕ ਕੀਤੀ ਹੈ ਅੱਗੇ ਪੁਲਿਸ ਤੇ ਰਾਜਨੀਤਕ ਦਬਾਅ ਆ ਪਿਆ ਹੈ ਤੇ ਅਗਲੀ ਕਾਰਵਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ।

ਪੰਜਗਰਾਈਂ ਵਾਲਿਆਂ ਮੁੰਡਿਆਂ ਦੀ ਗਲ ਬਾਤ ਆਪੇ ਸੁਣ ਲਓ।




ਇਹ ਰੁਪਿੰਦਰ ਪੂਰਾ ਚਲਦਾ-ਪੁਰਜਾ ਬੰਦਾ ਹੈ। ਕੋਈ ਭੋਲਾ ਭਾਲਾ ਨਹੀ ਹੈ। ਆਹ ਜਿਹੋ ਜਿਹੇ ਰਾਜਨੀਨਕ ਟਟਪੂਝੀਏ ਹੁੰਦੇ ਨੇ ਓਹੋ ਜਿਹਾ ਲਗਦਾ ਮੈਨੂੰ। ਆਹ ਫੋਟੋਆਂ ਆਪੇ ਵੇਖ ਲਓ। 


ਅਕਾਲ ਤਖਤ ਦੇ ਜਥੇਦਾਰ ਨਾਲ। 


ਖੂਨਦਾਨ ਕਰਦਾ ਹੋਇਆ ਰੁਪਿੰਦਰ



ਜੇ ਆਮ ਨਾਗਰਿਕ ਹੀ ਦੋਸ਼ੀ ਬਾਰੇ ਦੱਸ ਸਕਦਾ ਹੈ ਤਾਂ ਪੁਲਿਸ ਦੀ ਕੀ ਜਰੂਰਤ ਰਹਿ ਗਈ।


ਦੋ ਭਰਾ ਜਿੰਨਾਂ ਦੀ ਗਲ ਬਾਤ ਪੁਲਿਸ ਨੇ ਇੰਟਰਸੈਪਟ ਕੀਤੀ ਹੈ ਜਿਸ ਵਿਚ ਲਗਦਾ ਹੈ ਕਿ ਬੇਅਦਬ ਕੀਤਾ ਗੁਰੂ ਗ੍ਰੰਥ ਸਾਹਿਬ ਤੇ ਪਾੜੇ ਹੋਏ ਪਤਰੇ ਓਨਾਂ ਕੋਲ ਹਨ, ਭਾਵ  (ਰੁਪਿੰਦਰ/ ਜਸਵਿੰਦਰ) ਬਾਬਤ ਮੈਂ ਦੇਖ ਰਿਹਾ ਟਾਊਟ ਤਬਕਾ ਪੂਰੀ ਤਰਾਂ ਬੁਖਲਾਇਆ ਪਿਆ ਹੈ। ਪੁਲਿਸ ਵੀ ਮਾਮਲੇ ਵਿਚ ਜੋਸ਼ ਨਹੀ ਦਿਖਾ ਰਹੀ। ਮੈਨੂੰ ਸ਼ੱਕ ਹੈ ਕਿ ਇਹ ਰੁਪਿੰਦਰ ਵੀ ਭਾਵੇ ਗੁਪਤ ਅਜੈਂਸੀ ਦਾ ਮੋਹਰਾ ਹੋਵੇ। ਕਿਉਕਿ ਇਨਾਂ ਦੇ ਕੇਸ ਵਿਚ ਪੁਲਿਸ ਢਿੱਲੀ ਪਈ  ਜਾਪਦੀ ਹੈ। ਪਿਛੇ ਸਾਬਕਾ ਠਾਣੇਦਰ ਗੁਰਬਖਸ ਸਿੰਘ ਕਾਲਾ ਅਫਗਾਨਾ ਜਿਹੜਾ ਰਿਸ਼ਵਤ ਦੇ ਕੇਸ ਵਿਚ ਰੰਗੇ ਹੱਥੀ ਫੜਿਆ ਗਿਆ ਸੀ। ਜਮਾਨਤ ਲੈ ਕੇ ਇਹ ਬਾਹਰ ਦੌੜ ਗਿਆ। ਅਦਾਲਤ ਨੇ ਇਨੂੰ ਭਗੌੜਾ ਕਰਾਰ ਦੇ ਦਿਤਾ। ਓਹਦੇ ਬਾਵਜੂਦ ਕਈ ਸਾਲਾਂ ਬਾਦ ਇਹ ਪੰਜਾਬ ਆਇਆ ਪਰ ਪੁਲਿਸ ਨੇ ਉਨੂੰ ਗ੍ਰਿਫਤਾਰ ਨਹੀ ਕੀਤਾ ਕਿਉਕਿ ਉਹ ਵੀ ਸਿੱਖ ਵਿਰੋਧੀ ਅਜੈਂਸੀ ਦਾ ਮੋਹਰਾ ਬਣ ਚੁੱਕਾ ਸੀ। ਪਿਛੇ ਸਪੋਕਸਮੈਨ ਦੇ ਜੋਗਿੰਦਰ ਸਿੰਘ ਤੇ ਵੀ ਗੁਰੂ ਨਾਨਕ ਪਾਤਸ਼ਾਹ ਬਾਬਤ ਤੌਹੀਨ ਭਰੇ ਸ਼ਬਦ ਵਰਤਣ ਤੇ ਕੇਸ ਰਜਿਸਟਰ ਹੋਇਆ। ਪਰ ਇਸ ਨੂੰ ਵੀ ਗ੍ਰਿਫਤਾਰ ਨਹੀ ਸੀ ਕੀਤਾ ਗਿਆ। ਇੰਦਰ ਘੱਗਾ ਤੇ ਸਰਬਜੀਤ ਧੂੰਦਾ ਆਦਿ ਟਾਊਟ ਤਾਂ ਅਕਸਰ ਗੁਰਮਤ ਦਾ ਮਖੌਲ ਉਡਾਉਦੇ ਰਹਿੰਦੇ ਨੇ ਇਨਾਂ ਤੇ ਕਦੀ ਕੇਸ ਰਜਿਸਟਰ ਨਹੀ ਹੁੰਦਾ। ਘੱਗੇ ਤੇ ਜਰੂਰ ਹੋਇਆ ਸੀ ਪਰ ਉਹ ਵੀ ਹਿੰਦੂਮਤ ਦੀ ਜਦੋਂ ਇਨੇ ਤੌਹੀਨ ਕੀਤੀ। ਓਦੋਂ ਪੂਰੀ ਟਾਊਟ ਫੌਜ ਇਦੀ ਪਿੱਠ ਤੇ ਆਣ ਖਲੋਤੀ ਸੀ। ਅਜਿਹੇ ਇਕ ਨਹੀ ਅਨੇਕਾਂ ਕੇਸ ਹਨ ਕਿ ਪੰਜਾਬ ਸਰਕਾਰ ਥਰਡ ਅਜੈਂਸੀ ਦੇ ਕਾਰਕੁੰਨਾਂ ਦੀਆਂ ਕਰਤੂਤਾਂ ਸਾਹਮਣੇ ਬੇਵੱਸ ਹੋ ਜਾਂਦੀ ਹੈ। ਸੋ ਗੁਰਮੁਖ ਪਿਆਰਿਓ ਜਿਆਦਾ ਉਮੀਦ ਨਹੀ ਕਿ ਸਰਕਾਰ ਕੁਝ ਕਰ ਪਾਏਗੀ। ਮੈਂ ਸਮਝਦਾ ਹਾਂ ਜੇ ਕੇਸ ਸੀ ਬੀ ਆਈ ਕੋਲ ਜਾਂਦਾ ਹੈ ਤਾਂ ਕੁਝ ਉਮੀਦ ਕੀਤੀ ਜਾ ਸਕਦੀ ਹੈ। ਕੁਲ ਮਿਲਾ ਕੇ ਸੀ ਬੀ ਆਈ ਦਾ ਅਕਸ ਥੋੜਾ ਠੀਕ ਹੀ ਹੈ।


ਹੁਣ ਕੈਮਰਾ ਦੇ ਸਾਹਮਣੇ ਅੱਖਾਂ ਨਹੀ ਖੁਲਦੀਆਂ। । ਜਿਸ ਦੀ ਰੀੜ ਦੀ ਹੱਡੀ ਟੁੱਟ ਜਾਵੇ ਉਹ ਹਰਗਿਜ ਨਹੀ ਤੁਰ ਫਿਰ ਸਕਦਾ, ਪਰ ਕਲ ਇਨੂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ

------------------------------------


ਆਹ ਵੇਖੋ ਬਾਦਲ ਕਹਿ ਰਿਹਾ ਹੈ ਕਿ ਤਫਤੀਸ਼ ਆਖਰੀ ਪੜਾਵਾਂ ਤੇ ਪਹੁੰਚ ਚੁੱਕੀ ਹੈ ਪਰ ਅਜੇ ਸਾਜਿਸ਼ ਉਜਾਗਰ ਕਰਨਾਂ ਜਾਇਜ ਨਹੀ ਹੋਵੇਗਾ। ਕਹਿਣ ਤੋਂ ਮਤਲਬ ਜਦੋਂ ਮੁਜਾਹਰਿਆਂ ਪੂਰੇ ਚੜ੍ਹਤ ਤੇ ਸਨ ਓਦੋਂ ਪੁਲਿਸ ਨੇ ਥੋੜਾ ਬਹੁਤ ਕੰਮ ਕੀਤਾ ਤੇ ਹੁਣ ਫਿਰ ਪੁਲਿਸ ਨੂੰ ਰੋਕ ਦਿਤਾ ਗਿਆ ਹੈ।






2,  ਘਵੱਦੀ ਪਿੰਡ ਵਾਲਾ ਕੇਸ 



ਘਵੱਦੀ ਪਿੰਡ ਵਾਲੀ ਜਦੋਂ ਉਹ ਅੰਮ੍ਰਿਤਧਾਰੀ ਜਨਾਨੀ ਫੜੀ ਗਈ ਤੇ ਨਾਲ ਲਗਦਾ ਕਾਂਗਰਸੀ ਵੀ ਕਾਬੂ ਆ ਗਿਆ ਤਾਂ ਝੱਟ ਕਿਸੇ ਨੇ ਫੇਸਬੁੱਕ ਤੇ ਪੋਸਟ ਪਾ ਦਿਤੀ। ਖਬਰਾਂ ਵਿਚ ਵੀ ਆ ਗਿਆ ਕਿ ਪਿੰਡ ਦੇ ਹੀ ਕਾਂਗਰਸੀ ਨੇ ਔਰਤ ਨੂੰ ਲੱਖ ਰੁਪਿਆ ਦਵਾਇਆ ਸੀ। ਪਰ ਬਾਦ ਵਿਚ ਕਾਂਗਰਸੀ ਵਾਲੀ ਸਾਰੀ ਗਲ ਗੋਲ ਹੋ ਗਈ।
 ਇਹ ਸਾਰੀ ਗਲ ਗਹਿਰੀ ਤਫਤੀਸ਼ ਦੀ ਮੰਗ ਕਰਦੀ ਹੈ। ਹੇਠਾਂ ਉਹ ਪੋਸਟਾਂ ਹਨ ਜੋ ਫੇਸਬੁਕ ਤੇ ਪਈਆਂ। ਤੇ ਨਾਲ ਜੋ ਘਵੱਦੀ ਦਾ ਸਪੱਸ਼ਟੀਕਰਣ ਆਇਆ।








No comments:

Post a Comment