TO MAKE AKALI DAL A SECULAR PARTY THE DAL HAS CHANGED ITS FLAG FROM BLUE TO SAFFRON, IN ALL FAIRNESS THE DAL SHOULD ALSO CHANGE ITS NAME AND SUBSTITUTE AKALI WORD WITH SOME OTHER APPROPRIATE WORD
ਨਿਸ਼ਾਨ ਸਾਹਿਬ ਤਾਂ ਬਦਲ ਤਾਂ। ਹੁਣ ਅਕਾਲੀ ਦਲ ਆਪਣਾ ਨਾਂ ਵੀ ਬਦਲ ਲਵੇ---ਪਹਿਲਾਂ ਸ਼ੂਦਰ ਨੂੰ ਘੋੜ ਸਵਾਰੀ ਤੇ ਸ਼ਾਸਤਰ ਰੱਖਣ ਦੀ ਇਜਾਜਤ ਨਹੀ ਸੀ ਹੁੰਦੀ। ਦਸਮ ਪਾਤਸ਼ਾਹ ਨੇ ਹੁਕਮ ਕੀਤਾ ਕਿ ਮੇਰਾ ਹਰ ਸਿੱਖ ਸ਼ਾਸਤਰ ਬੰਨ ਕੇ ਘੋੜੇ ਤੇ ਸਵਾਰ ਹੋ ਕੇ ਆਵੇ। ਕਿਉਕਿ ਸਿੱਖ ਸਿਧਾਂਤ ਵਿਚ ਹਊਮੇ ਨੂੰ ਤਿਆਗਣਾ ਹੀ ਨਿਰੰਕਾਰ ਦੀ ਪ੍ਰਾਪਤੀ ਦਾ ਸਾਧਨ ਹੈ, ਗੁਰੂ ਸਾਹਿਬ ਨੇ ਹਰ ਓਹ ਚੀਜ ਅਪਣਾਈ ਜਿਸ ਵਿਚ ਹਊਮੇ ਨਾਂ ਹੋਵੇ। ਹਰ ਗੁਰਸਿਖ ਨੂੰ ਚਾਹੇ ਉਸਦਾ ਕੁਝ ਵੀ ਪਿਛੋਕੜ ਸੀ ਉਸ ਨੂੰ ਹੁਕਮ ਕੀਤਾ ਕਿ ਉਹ ਸੋਨੇ ਚਾਂਦੀ ਦੀ ਥਾਂ ਲੋਹਾ (ਸਰਬ ਲੋਹ) ਅਖਤਿਆਰ ਕਰੇ। ਸ਼ੂਦਰ ਸੋਨੇ ਦਾ ਗਹਿਣਾ ਨਹੀ ਪਾ ਸਕਦਾ ਸੀ। ਉਸ ਵਾਸਤੇ ਲੋਹਾ ਮਨਜੂਰ ਸੀ। ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਹੁਕਮ ਕਰ ਦਿਤਾ ਕਿ ਤੁਹਾਡਾ ਕੜਾ ਲੋਹੇ ਦਾ ਹੋਵੇ। ਫਿਰ ਸ਼ੂਦਰ ਸਫੈਦ, ਲਾਲ ਤੇ ਭਗਵਾ ਜਾਂ ਹੋਰ ਰੰਗ ਦਾ ਕਪੜਾ ਨਹੀ ਪਹਿਨ ਸਕਦਾ ਸੀ ਬ੍ਰਾਹਮਣ ਨੇ ਉਸ ਵਾਸਤੇ ਸਿਰਫ ਨੀਲਾ ਰੰਗ ਹੀ ਪ੍ਰਵਾਨ ਕੀਤਾ ਸੀ। ਗੁਰੂ ਸਾਹਿਬ ਨੇ ਹੁਕਮ ਕਰ ਦਿਤਾ ਕਿ ਉਹਦਾ ਸ਼ਾਸਤਰਧਾਰੀ ਘੋੜ ਸਵਾਰ ਸਿੱਖ ਹੁਣ ਨੀਲਾ ਬਸਤਰ ਹੀ ਪਹਿਨੇਗਾ। ਨਿਸ਼ਾਨ ਸਾਹਿਬ ਵੀ ਨੀਲਾ ਹੀ ਕਰ ਦਿਤਾ। ਓਧਰ ਪਠਾਣਾਂ ਦੇ ਕੁਝ ਕੁਨਬੇ ਵੀ ਨੀਲਾ ਪਹਿਨਦੇ ਸਨ ਤੇ ਯੁੱਧ ਵੇਲੇ ਨੀਲੀ ਪੁਸ਼ਾਕ ਰਖਦੇ ਸਨ ਇਸ ਕਰਕੇ ਛੇਵੇ ਪਾਤਸ਼ਾਹ ਵੇਲੇ ਹੀ ਸੂਰਬੀਰ ਸਿੱਖਾਂ ਦੀ ਪੁਸ਼ਾਕ ਨੀਲੀ ਕਰ ਦਿਤੀ ਗਈ ਸੀ। 1920 ਦੇ ਦਹਾਕੇ ਵੇਲੇ ਜਦੋਂ ਬ੍ਰਹਾਮਣੀ ਮਸੰਦਾਂ ਤੋਂ ਗੁਰੂ ਘਰ ਅਜਾਦ ਕਰਵਾਏ ਤਾਂ ਉਨਾਂ ਦੇ ਭਗਵੇ ਝੰਡਿਆਂ ਦੀ ਥਾਂ ਨੀਲਾ ਤੇ ਪੀਲਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਅਕਾਲੀ ਦਲ ਨੇ ਆਪਣਾ ਨਿਸ਼ਾਨ ਨੀਲਾ ਹੀ ਰੱਖ ਲਿਆ ਤੇ ਅੱਜ ਤਕ ਨੀਲੀ ਪੱਗ ਤੇ ਨੀਲੇ ਨਿਸ਼ਾਨ ਸਾਹਿਬ ਤਹਿਤ ਹੀ ਸੰਘਰਸ਼ ਲੜਦੇ ਆਏ ਹਨ। ਕਿਉਕਿ ਸੈਂਟਰ ਸਿੱਖਾਂ ਦੀ ਵਖਰੀ ਪਛਾਣ ਨੂੰ ਹਰ ਹੀਲੇ ਮਿਟਾਉਣ ਨੂੰ ਤਰਲੋ ਮੱਛੀ ਹੋ ਰਿਹਾ ਹੈ ਤੇ ਲਗਦੈ ਕਿ ਕੁਰਸੀ ਦੇ ਲਾਲਚ ਵਿਚ ਅਕਾਲੀ ਦਲ ਵੀ ਉਸ ਨੀਤੀ ਵਿਚ ਭਾਈਵਾਲ ਹੋ ਗਿਆ ਹੈ।ਸੋ ਅਕਾਲੀ ਦਲ ਨੇ ਆਪਣਾ ਨੀਲਾ ਝੰਡਾ ਵੀ ਤਿਆਗ ਦਿਤਾ ਹੈ। ਪਿਛੇ ਜਦੋਂ ਕੇਂਦਰ ਦੀ ਖੁਫੀਆਂ ਅਜੈਸੀਆਂ ਵਲੋ ਗੁਰਬਾਣੀ ਦੀ ਬੇਅਦਬੀ ਹੋ ਰਹੀ ਸੀ ਅਕਾਲੀ ਸਰਕਾਰ ਨੇ ਉਸ ਵਿਚ ਵੀ ਮਨਫੀ ਰੋਲ ਅਦਾ ਕੀਤਾ। ਹੁਣ ਇਕ ਪਾਸੇ ਤਾਂ ਸਦਭਾਵਨਾ ਰੈਲੀਆਂ ਹੋ ਰਹੀਆਂ ਹਨ ਦੂਸਰੇ ਪਾਸੇ ਉਨਾਂ ਗੁਰਸਿੱਖਾਂ ਨੂੰ ਚੁੱਣ ਚੁੱਣ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੋ ਸੰਘਰਸ਼ ਵਿਚ ਸ਼ਾਮਲ ਸਨ। ਸੋ ਜਰੂਰਤ ਹੈ ਅਕਾਲੀ ਦਲ ਹੁਣ ਆਪਣਾ ਨਾਂ ਵੀ ਬਦਲ ਲਏ। ਸੈਕੂਲਰ ਪਾਰਟੀ ਨੂੰ ਖੂਬ ਵੋਟਾਂ ਪੈਂਦੀਆਂ ਹਨ। ਵਿਕਾਸ ਤਾਂ ਪਹਿਲਾਂ ਹੀ ਬਥੇਰਾ ਕੀਤਾ ਹੈ। ਐਤਕਾਂ ਜਿਤ ਤਾਂ ਪੱਕੀ ਹੀ ਹੈ ਕਿਉਕਿ ਵਿਰੋਧੀ ਵੋਟਾਂ ਆਪ ਤੇ ਕਾਂਗਰਸ ਵਿਚ ਵੰਡੀਆਂ ਜਾਣੀਆਂ ਹਨ। ਸੋ ਸਿੱਖਾਂ ਤੇ ਤਰਸ ਕਰਕੇ ਅਕਾਲੀ ਦਲ ਆਪਣਾ ਨਾਂ ਵੀ ਬਦਲ ਲਵੇ।

No comments:
Post a Comment