Saturday 17 November 2018

ਉਹ ਖਬਰਾਂ ਜਿੰਨਾਂ ਕਰਕੇ ਲਾਂਘਾ ਅੰਦੋਲਨ ਸ਼ੁਰੂ ਹੋਇਆ

THE NEWS WHICH PROMPTED TO START MOVEMENT FOR CORRIDOR 

ਕਰਤਾਰਪੁਰ ਲਾਂਘਾ ਲਹਿਰ -ਲੀਡਰਾਂ ਤੇ ਕੁਝ ਪਤ੍ਰਕਾਰਾਂ ਬਾਰੇ ਵੀ

ਹਰਪਾਲ ਸਿੰਘ ਭੁੱਲਰ ਫਿਰੋਜਪੁਰ ਦੁਆਰਾ ਲਿਖਤ,
ਸਾਡੀ ਸੰਭਾਲੀ ਹੋਈ, 4 ਦਸੰਬਰ, 2000 ਦੀ ਅਜੀਤ ਅਖਬਾਰ ਦੀ ਕਤਰਨ।
ਜਿਸ ਵਿਚ ਛਪੀ ਕਰਤਾਰਪੁਰ ਦੀ ਫੋਟੋ ਨੂੰਅਸੀ ਆਪਣੇ ਪਰਚਿਆਂ
ਤੇ ਇਸ਼ਤਿਹਾਰਾਂ ਵਿਚ ਖੂਬ ਵਰਤਿਆ। ਇਮਾਰਤ ਦੀ ਖਸਤਾ ਹਾਲਤ ਨੋਟ ਕੀਤੀ ਜਾਵੇ।

ਅੰਮ੍ਰਿਤਸਰ, 14 ਨਵੰਬਰ।  ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਅਤੇ ਲਿਖਾਰੀ ਬੀ. ਐਸ. ਗੁਰਾਇਆ ਨੇ ਪ੍ਰੈਸ ਨੋਟ ਜਾਰੀ ਕਰਕੇ ਇਸ ਅੰਦੋਲਨ ਨਾਲ ਸਬੰਧਤ ਕੁਝ ਦਿਲਚਸਪ ਟਿਪਣੀਆਂ ਕੀਤੀਆਂ ਨੇ।
ਗੁਰਾਇਆ ਲਿਖਦਾ ਹੈ ਕਿ ਕਿਉਕਿ ਮੇਰੀ ਸਰਕਾਰੀ ਨੌਕਰੀ ਖਟਾਈ ਵਿਚ ਪੈ ਗਈ ਸੀ ਅਤੇ ਲਾਂਘਾ ਅੰਦੋਲਨ ਤੋਂ ਹੀ ਮੇਰੀ ਰੋਜੀ ਰੋਟੀ ਚਲਦੀ ਆਈ ਹੈ ਜਿਸ ਕਰਕੇ ਮੈਂ ਇਸ ਲਹਿਰ ਨਾਲ ਲਗਾਤਾਰ ਜੁੜਿਆ ਰਿਹਾ ਤੇ ਕਈ ਉਤਾਰ ਚੜਾਅ ਵੇਖੇ ਹਨ।

ਜਦੋਂ ਵੀ ਲਹਿਰ ਨੂੰ ਹੁਲਾਰਾ ਮਿਲਦਾ ਹੈ ਤਾਂ ਕਈ ਲੋਕਾਂ ਨੂੰ ਇਸ ਨਾਲ ਜੁੜਨ ਲਈ ਝਰਨਾਹਟ ਜਾਂ ਖੁਰਕ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਬਰਸਾਤੀ ਡੱਡੂਆਂ ਨੇ ਫਾਇਦੇ ਦੀ ਥਾਂ ਲਹਿਰ ਨੂੰ ਅਕਸਰ ਨੁਕਸਾਨ ਹੀ ਪਹੁੰਚਾਇਆ ਹੈ। ਜਿਵੇ ਤੁਸਾਂ ਪੜਿਆ ਹੋਵੇਗਾ, ਅੱਜ ਕਲ ਹੀ, ਭਾਵ ਸਤੰਬਰ ਦੇ ਮਹੀਨੇ ਜਦੋਂ ਲਾਂਘਾ ਅੰਦੋਲਨ ਨੇ ਨਵਜੋਤ ਸਿੱਧੂ ਦੀ ਜੱਫੀ ਕਰਕੇ ਜੋਰ ਫੜਿਆ ਤਾਂ ਇਕ ਦਿਨ ਮਾਲਵੇ ਦੇ ਇਕ ਉਘੇ ਲੀਡਰ ਜਗਮੀਤ ਬਰਾੜ ਨੇ ਬਿਆਨ ਜਾਰੀ ਕਰ ਦਿਤਾ ਕਿ ਉਹ ਲਾਂਘੇ ਲਈ ਪੰਜਾਬ ਮਾਰਚ ਕਰਨਗੇ।
 ਪਰ ਜਿਓ ਹੀ ਉਨਾਂ (ਬਰਾੜ ਸਾਹਿਬ) ਨੇ  ਵੇਖਿਆ ਕਿ ਸਰਕਾਰ ਦੀ ਲਾਂਘੇ ਤੇ ਨਜਰ ਸਵੱਲੀ ਨਹੀ ਤਾਂ ਮਾਰਚ ਵੀ ਠੁੱਸ ਹੋ ਗਈ।
ਏਸੇ ਤਰਾਂ ਅਗਸਤ 2004 ਵਿਚ ਉਘੇ ਖਾਲਿਸਤਾਨੀ ਸਵੱਰਗੀ ਜਗਜੀਤ ਸਿੰਘ ਚੌਹਾਨ ਨੇ ਬਿਆਨ ਜਾਰੀ ਕਰ ਦਿਤਾ ਸੀ ਕਿ ਫਲਾਣੀ ਤਾਰੀਕ ਤਕ ਲਾਂਘਾ ਖੋਲੋ ਨਹੀ ਤੇ ਮੈਂ ਫਲਾਣੇ ਦਿਨ ਨੂੰ ਕੰਢਿਆਲੀ ਤਾਰ ਟੱਪਾਂਗਾ।
ਅਜਿਹੀਆਂ ਇਕ ਨਹੀ ਦਰਜਨਾਂ ਉਦਾਹਰਣਾਂ ਹਨ। ਕਈਆਂ ਤੇ ਤਾਂ ਚੁਟਕਲੇ ਵੀ ਬਣਦੇ ਹਨ। ਸਿਰਫ ਇਥੇ ਹੀ ਭਾਰਤ ਤੋਂ ਬਾਹਰ ਦੇ ਵੀ ਕਈ ਸੱਜਣ ਗਾਹੇ ਬਿਗਾਹੇ ਪਸੀਨਿਓ ਪਸੀਨੀ ਹੋਏ ਹਨ ਤੇ ਛੇਤੀ ਛੇਤੀ ਹੀ ਠੰਡੇ ਹੁੰਦੇ ਗਏ।
ਇਹੋ ਕਾਰਨ ਹੈ ਅਸੀ ਲੋਕ ਕਈ ਵਾਰ ਲਾਂਘੇ ਦੇ ਅਸਲ ਸ਼ੁਭਚਿੰਤਕਾਂ ਨੂੰ ਪਛਾਣ ਨਹੀ ਪਾਉਦੇ। ਨਵਜੋਤ ਸਿੱਧੂ ਨੇ ਸਾਨੂੰ 10-12 ਸਾਲ ਪਹਿਲਾਂ ਹੀ ਕਈ ਵਾਰੀ ਕਿਹਾ ਸੀ ਕਿ ਆਉ ਲਾਂਘੇ ਬਾਰੇ ਗਲ ਕਰੀਏ।ਸਾਨੂੰ ਪਛਤਾਵਾ ਹੈ, ਕਿਉਕਿ ਅਸੀ ਸਿੱਧੂ ਨੂੰ ਗੰਭੀਰਤਾ ਨਾਲ ਨਾਂ ਲਿਆ।

ਲਾਂਘੇ ਤੇ ਪਹਿਲੀ ਖਬਰ, ਟ੍ਰਿਬਿਊਨ ਅਖਬਾਰ 19 ਨਵੰਬਰ, 2000
ਨਿਰਾ ਸਿੱਧੂ ਹੀ ਨਹੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਂਘੇ ਨਾਲ ਡੂੰਘੀ ਸ਼ਰਧਾ ਰਹੀ ਹੈ। 2003 ਵਿਚ ਇਕ ਵੇਰਾਂ ਰਮਦਾਸ (ਜਿਲਾ ਅੰਮ੍ਰਿਤਸਰ) ਵਿਚ ਇਨਾਂ ਦੀ ਰੈਲੀ ਸੀ। ਅਸੀ ਕਰਤਾਰਪੁਰ ਦਾ ਪੋਸਟਰ ਰੈਲੀ ਵਿਚ ਵੇਚ ਰਹੇ ਸੀ। ਸੁਖਜਿੰਦਰ ਰੰਧਾਵਾ ਮੈਨੂੰ ਬਾਹੋ ਫੜ੍ਹ ਸਟੇਜ ਤੇ ਕੈਪਟਨ ਕੋਲ ਲੈ ਗਏ। ਕੈਪਟਨ ਨੇ ਸਾਨੂੰ ਸਟੇਜ ਤੇ ਆਪਣੇ ਨਾਲ ਬੈਠਾ ਲਿਆ। ਕੈਪਟਨ ਮੈਨੂੰ ਸਤਿਕਾਰ ਦੇ ਰਹੇ ਸੀ ਤੇ ਮੇਰਾ ਧਿਆਨ ਆਪਣੇ ਸਟਾਲ ਵਲ ਸੀ।ਲੋਕ ਮੇਰਾ ਸਮਾਨ ਚੁੱਕੀ ਜਾ ਰਹੇ ਸਨ। ਅਸੀ ਸਟੇਜ ਛੱਡ ਹੇਠਾਂ ਦੌੜ ਆਏ।
ਸਾਨੂੰ ਯਾਦ ਹੈ ਜਦੋਂ ਪਹਿਲੀ  ਸਤੰਬਰ 2004 ਨੂੰ ਨਿਊ ਅੰਮ੍ਰਿਤਸਰ ਵਿਖੇ ਸ਼ਤਾਬਦੀ ਸਮਾਗਮ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਤਾਂ ਲਾਂਘੇ ਦੀ ਮੰਗ ਤਰੀਕੇ ਨਾਲ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਕੋਲ ਉਠਾਉਣੀ ਸੀ ਪਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਹ ਮਸਲਾ ਕੈਪਟਨ ਕੋਲੋਂ ਝਟਕੇ ਨਾਲ ਖੋਹ ਲਿਆ। ਕੈਪਟਨ ਦੀ ਸਕੀਮ ਤੇ ਬਾਦਲ ਨੇ ਪੋਚਾ ਫੇਰ ਦਿਤਾ।
ਜੇ ਲੀਡਰਾਂ ਦਾ ਅਜਿਹਾ ਰਵੱਈਆ ਰਿਹਾ ਹੈ ਤਾਂ ਸਾਡੇ ਪਤ੍ਰਕਾਰਾਂ ਦਾ ਵੀ ਕੁਝ ਅਜਿਹਾ ਹੀ। ਪਰ 20 ਕੁ ਸਾਲ ਦੇ ਅਰਸੇ ਵਿਚ ਜਿੰਨਾਂ ਨੇ ਇਸ ਅੰਦੋਲਨ ਨੂੰ ਉਬਜੈਕਟਿਵਲੀ (ਭਾਵ ਜਿਵੇ ਹੈ, ਤਿਵੇ) ਕਵਰ ਕੀਤਾ ਉਸ ਵਿਚ ਕੁਝ ਇਕ ਹੀ ਪਤ੍ਰਕਾਰਾਂ ਦੇ ਨਾਂ ਆਉਦੇ ਹਨ।
ਅਸੀ ਟ੍ਰੀਬਿਊਨ ਅਖਬਾਰ ਦੇ ਵਰਿੰਦਰ ਵਾਲੀਆ ਤੇ ਸੋਹਣ ਸਿੰਘ ਖਾਸਾਂਵਾਲੀ ਨੂੰ ਨਹੀ ਭੁੱਲ ਸਕਦੇ ਜਿੰਨਾਂ ਦੀ ਖਬਰ ਕਰਕੇ ਸਾਨੂੰ ਲਾਂਘੇ ਲਈ ਅੰਦੋਲਨ ਸ਼ੁਰੂ ਕਰਨ ਦਾ ਉਤਸ਼ਾਹ ਮਿਲਿਆ।
ਵਾਲੀਆ ਨੇ 16 ਨਵੰਬਰ ਸੰਨ 2000 ਨੂੰ ਨਨਕਾਣਾ ਸਾਹਿਬ ਤੋਂ ਹੀ ਖਬਰ ਦੇ ਦਿਤੀ ਸੀ ਕਿ ਪਾਕਿਸਤਾਨ ਲਾਂਘਾ ਖੋਲਣ ਨੂੰ ਤਿਆਰ ਹੈ। ਇਨਾਂ ਨੇ ਓਥੋਂ ਹੀ ਦਿਲੀ ਫੋਨ ਕਰਕੇ ਭਾਰਤ ਸਰਕਾਰ ਦਾ ਇਸ ਤੇ ਨਜਰੀਆਂ ਜਾਨਣਾ ਚਾਹਿਆ ਤਾਂ ਸਰਕਾਰ ਨੇ ਕਹਿ ਦਿਤਾ "ਨੋ ਕੰਮੈਂਟਜ਼।" ਹੈਰਾਨੀ ਦੀ ਗਲ ਅੱਜ 19 ਸਾਲ ਦੇ ਅਰਸੇ ਬਾਦ ਵੀ ਕੇਂਦਰ ਸਰਕਾਰ ਓਥੇ ਹੀ ਖੜੀ ਹੈ।
14 ਅਪ੍ਰੈਲ 2001 ਨੂੰ ਜਦੋਂ ਡੇਰਾ ਬਾਬਾ ਨਾਨਕ ਸਰਹੱਦ ਤੇ ਕੁਲਦੀਪ ਸਿੰਘ ਵਡਾਲਾ ਸਾਹਿਬ ਦੀ ਦਰਸ਼ਨ ਅਭਿਲਾਖੀ ਸੰਸਥਾ ਤੇ ਜਸਵਿੰਦਰ ਸਿੰਘ ਦੀ ਅਕਾਲ ਪੁਰਖ ਦੀ ਫੌਜ ਨੇ ਪਹਿਲੀ ਲਾਂਘਾ ਅਰਦਾਸ ਕੀਤੀ ਤੇ ਇਸ ਤੇ ਕਿਸੇ ਵੀ ਅਖਬਾਰ ਨੇ ਖਬਰ ਨਾਂ ਲਾਈ। ਓਦੋਂ ਵੀ ਵਰਿੰਦਰ ਵਾਲੀਆ ਨੇ ਹਫਤਾ ਪਹਿਲਾਂ (9-4-2001) ਅਖਬਾਰ ਦੇ ਪਹਿਲੇ ਪੰਨੇ (ਫਰੰਟ ਪੇਜ) ਤੇ ਇਸ ਅੰਦੋਲਨ ਬਾਰੇ ਲਿਖ ਦਿਤਾ ਸੀ।
ਇਸ ਅੰਦੋਲਨ ਬਾਰੇ ਜਿਸ ਪਤ੍ਰਕਾਰ ਨੇ ਸਭ ਤੋਂ ਵੱਧ ਉਤਸੁਕਤਾ ਵਿਖਾਈ ਉਹ ਹਨ ਟਾਈਮਜ ਆਫ ਇੰਡੀਆ ਦੇ ਯੁਧਵੀਰ ਰਾਣਾ। ਪਰ ਰਾਣਾ ਸਾਹਿਬ ਹਮੇਸ਼ਾ ਇਕ ਹੀ ਗਲ ਤੇ ਅੜੇ ਰਹਿੰਦੇ, "ਮੈਂ ਨਹੀ ਮੰਨਦਾ ਪਾਕਿਸਤਾਨ ਲਾਂਘਾ ਦੇ ਸਕਦਾ ਹੈ।" ਮੈਨੂੰ ਨਹੀ ਲਗਦਾ ਕਿ ਅੱਜ ਵੀ ਓਨਾਂ ਆਪਣੀ ਜਿੱਦ ਛੱਡੀ ਹੋਵੇ। ਪਰ ਉਨਾਂ ਖਬਰਾਂ ਖੂਬ ਲਾਈਆਂ।
ਸਿੱਖ ਅਕਾਲੀ ਦਲ ਨੂੰ ਆਪਣੀ ਪਾਰਟੀ ਮੰਨਦੇ ਆਏ ਹਨ।(ਅਸੀ ਵੀ ਓਨਾਂ ਵਿਚੋਂ ਹੀ ਰਹੇ ਹਾਂ।) ਅੱਜ ਅਕਾਲੀ ਦਲ ਦੀ ਸਿਖਰ ਲੀਡਰਸ਼ਿਪ ਦਾ ਲਾਂਘੇ ਬਾਰੇ ਗੁਪਤ ਅਜੈਂਡਾ ਲਗ ਪਗ ਨੰਗਾ ਹੋ ਹੀ ਚੁੱਕਾ ਹੈ। ਤੇ ਮਜ਼ੇ ਦੀ ਗਲ। ਸਿੱਖ ਜਿਸ ਅਖਬਾਰ (ਭਾਵ ਅਜੀਤ) ਨੂੰ ਆਪਣੀ ਅਖਬਾਰ ਮੰਨਦੇ ਹਨ, ਲਾਂਘੇ ਬਾਰੇ ਉਸ ਦਾ ਨਜਰੀਆਂ ਵੀ ਐਨ ਓਹੋ ਹੈ ਜੋ ਅਕਾਲੀ ਦਲ ਦਾ।
ਸੋ ਇਹ ਰਾਜਨੀਤਕ ਖੇਡ ਹਾਥੀ ਦੇ ਦੰਦਾਂ ਸਮਾਨ ਹੈ ਜਿਥੇ ਵਿਖਾਵੇ ਵਾਲੇ ਹੋਰ ਤੇ ਖਾਣਾ ਚਬਾਉਣ ਵਾਲੇ ਦੰਦ ਵੱਖਰੇ ਹੁੰਦੇ ਹਨ।
(ਕਿਉਕਿ ਇਸ ਪ੍ਰੈਸ ਨੋਟ ਵਿਚ ਕੁਝ ਵਿਅੱਕਤੀਆਂ ਤੇ ਅਖਬਾਰਾਂ ਤੇ ਟਿਪਣੀਆਂ ਹਨ ਇਸ ਕਰਕੇ ਕਿਸੇ ਵੀ ਅਖਬਾਰ ਨੇ ਇਹ ਖਬਰ ਨਹੀ ਲਾਈ ਕਿਉਕਿ ਅਗਲੇ ਵਾਧੂ ਦੇ ਮਾਣ ਹਾਨੀ ਕੇਸਾਂ ਤੋਂ ਬਚਦੇ ਹਨ)


ਲਾਂਘਾ ਅੰਦੋਲਨ ਤੇ ਸਭ ਤੋਂ ਪਹਿਲੀ ਖਬਰ, ਟ੍ਰਿਬਿਊਨ ਅਖਬਾਰ 9-4-2001
-------------------------

ਅਕਾਲ ਪੁਰਖ ਫੌਜ ਵਲੋਂ ਕੀਤੀ ਅਰਦਾਸ ਦੀ ਇਕ ਹੋਰ ਕਤਰਨ ਵੀ ਮੇਰੇ ਰਿਕਾਰਡ ਵਿਚ ਮੌਜੂਦ ਹੈ। ਅਫਸੋਸ ਵਡਾਲਾ ਸਾਹਿਬ ਵਾਲੀ ਅਰਦਾਸ ਦੀ ਖਬਰ ਮੇਰੇ ਕੋਲ ਮੌਜੂਦ ਨਹੀ ਹੈ।

 


No comments:

Post a Comment