Thursday 13 September 2018

SHOULD INDIA WISH GOOD OF ITS MILLIONS POOR, SHE WILL HAVE TO ACCEPT EXISTENCE OF ITS NEIGHBOURS

ਜੇ ਕ੍ਰੋੜਾਂ ਭਾਰਤੀਆਂ ਦਾ ਭਲਾ ਕਰਨਾਂ ਹੈ ਤਾਂ ਭਾਰਤ ਨੂੰ ਗਵਾਂਢੀਆਂ ਦੀ ਹੋਂਦ
ਸਵੀਕਾਰ ਕਰਨੀ ਪਵੇਗੀ 

Do you know India is 2nd poorest country in world yet its defense expenditure is 5th largest?
ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਗਰੀਬ ਮੁਲਕ ਹੈ :ਦੂਜੇ ਨੰਬਰ ਤੇ ਪਰ ਜਦੋਂ ਫੌਜਾਂ ਤੇ ਖਰਚੇ ਦੀ ਗਲ ਆਉਦੀ ਹੈ ਤਾਂ ਇਹ ਮੋਹਰਲਿਆਂ ਵਿਚੋਂ ਹੈ? 

ਅੰਗਰੇਜੀ ਤੇ ਪੰਜਾਬੀ : ਦੋਵਾਂ ਵਿਚ ਖਬਰ
Both in English and Punjabi


Amritsar, Sept. 12,  B.S.Goraya  the founder preacher of Kartarpur Corridor Movement and head of Sangat Langha Kartarpur, a group agitating for peace corridor since 2003 has claimed the relevance of Kartarpur corridor in view of latest statement of World Bank.

The World Bank has issued statement on the % age  of population living below the daily income of $ 5.5. According to this statement India with 87% population position is second lowest. The condition of Pakistan (at 5th place) and Bangladesh (at 4 th) is no better. Goraya says that it is shameful for us Indians that in terms of defence expenditure we stand in the first five nations of the world.
He says the civilised world laughs at us that we have millions who sleep without food and at the same time we boast of being nuclear nations.

He says today chauvinism is at its peak in this sub-continent.  25 to 30% of the total budget expenditure of these nations is spent on defence. This shows that we are struggling to maintain status quo i.e we don’t want improvement on the conditions of poor. The civilised people interpret it in this way that we don’t want that the millions be enlightened so that they don't seek their rights tomorrow. Otherwise why we are not for a change?

Today  a big part of our population is deprived from basic education and health services.
Under these circumstances the only solution is that something be done to normalise relations with our neighbours. Proposal of Kartarpur Corridor is a step in this direction.

Recently,  on Aug. 30, Dr. Mohd. Faisal a spokesman of newly formed Pakistan Govt said that relations of India and Pakistan are in a complex state but there is need to make a beginning and that Kartarpur Corridor proposal is a one small step on this endeavour. This very statement and a section of Indian press was infuriated.

Goraya has blamed that Indian media is squarely responsible for hype of chauvinism in Indian society.

Today 28 countries of Europe have opened borders for their respective citizens. The civilised world today understands that the human weakness of will to rule over others is the biggest obstacle on road to development. So much so the U.K whose empire would not see sun-set is fed up of keeping nations under its thumb.  Thus whenever there is any demand of independence it would immediately conduct a referendum.

Goraya says we should at least take a step towards peace. Take for example the case of Kartarpur sahib Corridor, security of India is least threatened because it is we the Indian citizens who will go in the Pakistan territory. Their territory will be exposed to us. Opposition of this proposal lays bare our weak mentality and hatred.

Our relations with neighbours have been tense for the last 70 years. Of course this  tension is not new but we have to accept that Islam is a reality in this sub-continent. We will have to explore avenues of peaceful coexistence if we really want welfare of our silence millions.
We will have to look into history. There we will find Bhagat Kabir, Guru Nanak showing us way. Is Kartarpur sahib not an enough signal? We have an Islamic tomb of the Baba besides two samadhis the Hindu tombs.

Goraya says that the fact that Kartarpur is spread in two countries, needs to be understood.
It may be noted that in the initial Partition Plan of June 3, 1947 the whole of Gurdaspur district went to Pakistan which meant going of whole Kartarpur in Pakistan.  India disagreed on this plan and later Gurdaspur was bisected allotting Shakargarh Tehsil to Pakistan and rest to India. Now Kartarpur stands divided, equally between Pakistan and India. One samadhi (Dera Baba Nanak) going to India.
We should appreciate this historic gesture, says Goraya.

Not only this, many other places which are revered by all the 3 communities came exactly on border line, e.g Sheikh Brahm Tomb at Khemkaran (Tarn Taran) and Chamleal of R.S.Pura which have been visited by pilgrims ignoring borders.  Today however people remain deprived of the visit to Baba Buleh Shah of Kasur and Baba Farid of Pak Patan.

Goraya claims with the opening of Kartarpur Corridor, tension between nations will end. Let us shed ego and spread love. The world knows where we stand.


----------------------------------
PHOTOS
--------------------------------

1. A rare photo of Kartarpur before 1965. Later the dome was bombarded during Indo-Pak war.
ਕਰਤਾਰਪੁਰ 1965 ਤੋਂ ਪਹਿਲਾਂ ਦੀ ਦੁਰਲੱਭ ਫੋਟੋ। ਬਾਦ ਵਿਚ ਫੌਜੀ ਬੰਬਾਰੀ ਵੇਲੇ ਉੱਚਾ ਗੁੰਬਦ ਢੱਠ ਗਿਆ ਸੀ।

3. Samadhi of Baba Dalip Singh Minhas of Chamleal, R.S.Pura, J &K
ਬਾਬਾ ਦਲੀਪ ਸਿੰਹ ਮਿਨਹਾਸ ਦੀ ਸਮਾਧ ਚਮਲਿਆਲ, ਆਰ ਐਸ ਪੁਰਾ।

2. Tomb of Sheikh Brahm at zero-line on Indo-Pak border
ਐਨ ਜ਼ੀਰੋ ਲਾਈਨ ਤੇ ਮੌਜੂਦ ਬਾਬਾ ਸ਼ੇਖ ਬ੍ਰਹਮ ਦੀ ਮਜਾਰ, ਖੇਮਕਰਨ।

4. Queues for telescopes on border to have darshan of kartarpur
ਕਰਤਾਰਪੁਰ ਦੇ ਦਰਸ਼ਨਾਂ ਲਈ ਦੂਰਬੀਨ ਵਾਸਤੇ ਲੱਗੀਆਂ ਲਾਈਨਾਂ
---------------------------------- 

ਜੇ ਕ੍ਰੋੜਾਂ ਭਾਰਤੀਆਂ ਦਾ ਭਲਾ ਕਰਨਾਂ ਹੈ ਤਾਂ ਭਾਰਤ ਨੂੰ ਗਵਾਂਢੀਆਂ ਦੀ ਹੋਂਦ ਸਵੀਕਾਰ ਕਰਨੀ ਪਵੇਗੀ 


ਅੰਮ੍ਰਿਤਸਰ, 12 ਸਤੰਬਰ ....ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਪ੍ਰਚਾਰਕ ਤੇ ਸੰਗਤ ਲਾਂਘਾ ਕਰਤਾਰਪੁਰ ਜੱਥੇ ਦੇ ਮੁੱਖੀ ਬੀ. ਐਸ. ਗੁਰਾਇਆ ਨੇ ਪ੍ਰੈਸ ਨੋਟ ਜਾਰੀ ਕਰਕੇ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਅੱਜ ਦੇ ਹਾਲਾਤਾਂ ਮੁਤਾਬਿਕ ਲਾਂਘੇ ਦਾ ਖੁੱਲਣਾ ਕਿੰਨਾ ਢੁੱਕਵਾਂ ਹੈ।ਉਨਾਂ ਨੇ ਆਲਮੀ ਬੈਂਕ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਦਿੰਦੇ ਹੋਏ ਦਸਿਆ ਹੈ ਕਿ ਕਿਵੇ ਭਾਰਤ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਵਿਚੋਂ ਦੂਸਰੇ ਨੰਬਰ ਤੇ ਹੈ। ਅੱਜ ਭਾਰਤ ਦੀ ਕੁਲ ਅਬਾਦੀ ਦਾ 87% ਉਹ ਲੋਕ ਹਨ ਜਿੰਨਾ ਦੀ ਰੋਜਾਨਾ ਆਮਦਨ ਸਾਢੇ ਪੰਜ ਡਾਲਰ ਭਾਵ 385 ਰੁਪਏ ਤੋਂ ਵੀ ਘੱਟ ਹੈ। ਗਰੀਬੀ ਪੱਖੋ ਪੰਜਵੇ ਨੰਬਰ ਤੇ ਖੜੇ ਪਾਕਿਸਤਾਨ (ਅਤੇ ਚੌਥੇ ਤੇ ਬੰਗਲਾਦੇਸ਼) ਦੀ ਹਾਲਤ ਵੀ ਇਹੋ ਜਿਹੀ ਹੀ ਹੈ। ਕਿੰਨੇ ਸ਼ਰਮ ਵਾਲੀ ਗਲ ਹੈ ਕਿ ਜਦੋਂ ਫੌਜੀ ਬੱਜਟ ਦੀ ਗਲ ਆਉਦੀ ਹੈ ਤਾਂ ਭਾਰਤ ਦੁਨੀਆਂ ਦੇ ਪੰਜ ਸਿਖਰਲੇ ਮੁਲਕਾਂ ਵਿਚ ਆ ਜਾਂਦਾ ਹੈ।
ਅੱਜ ਸੱਭਿਅਕ ਦੁਨੀਆ ਦੇ ਲੋਕ ਇਸ ਉਪਮਹਾਂਦੀਪ ਦੇ ਲੋਕਾਂ ਤੇ ਹੱਸਦੇ ਹਨ ਕਿਉਕਿ ਇਕ ਪਾਸੇ ਤਾਂ ਸਾਡੇ ਘਰ ਖਾਣ ਨੂੰ ਨਹੀ ਤੇ ਦੂਸਰੇ ਪਾਸੇ ਅਸੀ ਸਭ ਤੋਂ ਖਤਰਨਾਕ ਹੱਥਿਆਰ (ਐਟਮ ਬੰਬ) ਚੁੱਕੀ ਫਿਰਦੇ ਹਾਂ। ਗੁਰਾਇਆ ਨੇ ਦੱਸਿਆ ਕਿ ਪਿਛੇ ਜਦੋਂ ਉਹ ਇੰਗਲੈਂਡ ਗਿਆ ਤਾਂ ਇਕ ਦਸਵੀ ਦੇ ਗੋਰੇ ਵਿਦਿਆਰਥੀ ਨੇ ਮੇਰੇ ਕੋਲੋਂ ਪੁਛਿਆ ਕਿ ਜਦੋਂ ਤੁਹਾਡੇ ਲੱਖਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ ਤਾਂ ਤੁਸੀ ਐਟਮ ਬੰਬ ਕਿਓ ਬਣਾ ਲਿਆ ਹੈ?
ਇਹ ਸੱਚ ਹੈ ਕਿ ਸਾਡੇ ਉਪ ਮਹਾਂਦੀਪ ਵਿਚ ਫੋਕੇ ਰਾਸ਼ਟਰਵਾਦ ਦਾ ਬੋਲ ਬਾਲਾ ਹੈ। ਅੱਜ ਉਪ ਮਹਾਂਦੀਪ ਦੇ ਦੇਸ਼ਾਂ ਦੇ ਕੁਲ ਬਜਟ ਦੇ ਖਰਚੇ ਦਾ 25 ਤੋਂ 30% ਹਿੱਸਾ ਫੌਜਾਂ ਤੇ ਖਰਚ ਹੋ ਰਿਹਾ ਹੈ। ਇਹ ਇਹੋ ਸਾਬਤ ਕਰਦਾ ਹੈ ਕਿ ਅਸੀ ਮੌਜੂਦਾ ਹਾਲਾਤਾਂ ਨੂੰ ਬਣਾਏ ਰੱਖਣ  ਦੇ ਹਾਮੀ ਹਾਂ। ਭਾਵ ਅਸੀ ਚਾਹੁੰਨੇ ਹਾਂ ਕਿ ਕਿਤੇ ਸਾਡੇ ਗਰੀਬ ਲੋਕਾਂ ਦੀ ਹਾਲਤ ਸੁਧਰ ਨਾਂ ਜਾਏ। ਕਿਉਕਿ ਜਦੋਂ ਅਗਲੇ ਸਵਾਲ ਕਰਦੇ ਨੇ ਕਿ ਫੌਜਾਂ ਤੇ ਏਨਾਂ ਖਰਚਾ ਕਿਓ ਤਾਂ ਜਵਾਬ ਇਹੋ ਬਣਦਾ ਹੈ। ਅਸੀ ਤਬਦੀਲੀ ਦੇ ਹੱਕ ਵਿਚ ਕਿਓ ਨਹੀ ਹਾਂ?
ਅੱਜ ਸਾਡੇ ਕ੍ਰੋੜਾਂ ਲੋਕਾਂ ਨੂੰ ਮੁਢਲੀ ਸਿਹਤ ਤੇ ਸਿਖਿਆ ਸਹੂਲਤਾਂ ਵੀ ਉਪਲਬਧ ਨਹੀ ਹਨ। ਰੋਜਗਾਰ ਦੀ ਤਾਂ ਗਲ ਹੀ ਛੱਡੋ।
ਇਨਾਂ ਮਸਲਿਆਂ ਦਾ ਇਕੋ ਇਕ ਹੱਲ ਇਹ ਹੈ ਕਿ ਗਵਾਂਢੀ ਦੇਸਾਂ ਵਿਚ ਆਪਸ ਵਿਚ ਅਮਨ ਸ਼ਾਂਤੀ ਤੇ ਸੂਝ ਬੂਝ ਹੋਵੇ। ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਤਜਵੀਜ ਇਸੇ ਦਿਸ਼ਾ ਵਲ ਇਕ ਕਦਮ ਹੈ।
ਗੁਰਾਇਆ ਨੇ ਦੱਸਿਆ ਕਿ ਪਿਛੇ 30 ਅਗਸਤ ਨੂੰ ਪਾਕਿਸਤਾਨ ਦੀ ਨਵੀ ਸਰਕਾਰ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਜਦੋਂ ਬਿਆਨ ਦਿਤਾ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧ ਬੜੇ ਉਲਝੇ ਹੋਏ ਹਨ ਅਤੇ ਜਰੂਰਤ ਹੈ ਹੌਲੀ ਹੌਲੀ ਅਮਨ ਵਲ ਕਦਮ ਪੁੱਟਣ ਦੀ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਤਜਵੀਜ ਉਨਾਂ ਅਮਨ ਪੁਲਾਘਾਂ ਵਿਚੋਂ ਇਕ ਹੋ ਸਕਦੀ ਹੈ, ਤਾਂ ਬਸ ਇਨੀ ਗਲ ਤੇ ਹੀ ਭਾਰਤ ਦਾ ਕੁਝ ਮੀਡੀਆ ਭੜ੍ਹਕ ਉਠਿਆ ਸੀ।
ਗੁਰਾਇਆ ਨੇ ਕਿਹਾ ਕਿ ਉਪ ਮਹਾਂਦੀਪ ਵਿਚ ਉਭਰ ਚੁੱਕੀ ਫੋਕੀ ਦੇਸ਼ ਭਗਤੀ (ਸ਼ਾਵਨਇਜ਼ਮ) ਲਈ ਇਥੋਂ ਦਾ ਮੀਡੀਆ ਹੀ ਜਿੰਮੇਵਾਰ ਹੈ।
ਅੱਜ ਯੂਰਪ ਦੇ 28 ਮੁਲਕਾਂ ਨੇ ਆਪਣੇ ਨਾਗਰਿਕਾਂ ਲਈ ਸਰਹੱਦਾਂ ਖੋਲ ਦਿਤੀਆਂ ਨੇ। ਸਭਿਅਕ ਦੁਨੀਆ ਨੂੰ ਸਮਝ ਆ ਗਈ ਹੈ ਕਿ ਦੂਸਰੀ ਕੌਮਾਂ ਤੇ ਰਾਜ ਕਰਨ ਦੀ ਮਨੁੱਖੀ ਬਿਰਤੀ ਵਿਕਾਸ ਵਿਚ ਵੱਡੀ ਰੁਕਾਵਟ ਬਣਦੀ ਹੈ। ਉਹੋ ਇੰਗਲੈਂਡ ਜਿਸ ਦੇ ਰਾਜ ਵਿਚ ਕਦੀ ਸੂਰਜ ਨਹੀ ਸੀ ਡੁਬਦਾ ਅੱਜ ਦੂਸਰੇ ਮੁਲਕਾਂ ਨੂੰ ਆਪਣੇ ਥੱਲੇ ਰੱਖਣ ਤੋਂ ਅੱਕ ਗਿਆ ਹੈ। ਜਦੋਂ ਵੀ ਅਜਾਦੀ ਦੀ ਮੰਗ ਉਠਦੀ ਹੈ ਤਾਂ ਝੱਟ ਰਾਇ ਸ਼ੁਮਾਰੀ ਕਰਵਾ ਦਿੰਦਾ ਹੈ।
ਗੁਰਾਇਆ ਨੇ ਕਿਹਾ ਹੈ ਕਿ ਸਾਨੂੰ ਅਮਨ ਵਲ ਘੱਟੋ ਘੱਟ ਇਕ ਕਦਮ ਤਾਂ ਪੁੱਟ ਕੇ ਵੇਖਣਾ ਚਾਹੀਦਾ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਹੀ ਗਲ ਲੈ ਲਓ। ਇਸ ਵਿਚ ਭਾਰਤ ਨੂੰ ਜਰਾ ਜਿੰਨਾ ਵੀ ਖਤਰਾ ਨਹੀ, ਕਿਉਕਿ ਸਾਡੇ ਨਾਗਰਿਕਾਂ ਨੇ ਪਾਕਿਸਤਾਨ ਦੀ ਹੱਦ ਅੰਦਰ ਜਾਣਾ ਹੈ ਨਾਂ ਕਿ ਉਨਾਂ ਆਉਣਾ।
ਪਿਛਲੇ 70 ਸਾਲਾਂ ਦੌਰਾਨ ਸਾਡੀ ਗਵਾਂਢੀਆਂ ਨਾਲ ਬਣ ਨਹੀ ਪਾਣੀ। ਇਹ ਤਲਖੀ ਨਵੀ ਨਹੀ ਹੈ। ਇਸਲਾਮ ਅੱਜ ਉਪ ਮਹਾਂਦੀਪ ਦੀ ਸਚਾਈ ਹੈ ਤੇ ਇਹਦੀ ਹੋਂਦ ਨੂੰ ਮਾਨਤਾ ਦੇਣੀ ਪਵੇਗੀ ਜੇ ਆਪਾਂ ਅਮਨ ਸ਼ਾਂਤੀ ਨਾਲ ਰਹਿਣਾ ਹੈ ਤਾਂ। ਸਾਨੂੰ ਰਸਤੇ ਲਭਣੇ ਪੈਣਗੇ ਜੇ ਆਪਾਂ ਗਰੀਬ ਲੋਕਾਂ ਦੀ ਸਾਰ ਲੈਣੀ ਹੈ ਤਾਂ।
ਜੇ ਲੋਕ ਭਲਾਈ ਸਾਡੇ ਹਿਰਦੇ ਵਿਚ ਹੋਵੇ ਤਾਂ ਸਾਨੂੰ ਭਗਤ ਕਬੀਰ ਸਾਹਿਬ, ਗੁਰੂ ਨਾਨਕ  ਤੇ ਬਾਬਾ ਫਰੀਦ ਦਾ ਰਾਹ ਅਖਤਿਆਰ ਕਰਨਾਂ ਪਵੇਗਾ। ਕੀ ਕਰਤਾਰਪੁਰ ਸਾਹਿਬ ਇਸ ਮਸਲੇ ਤੇ ਇਸ਼ਾਰਾ ਨਹੀ ਹੈ? ਇਥੇ ਗੁਰੂ ਨਾਨਕ ਦੀ ਇਕ ਕਬਰ ਦੇ ਨਾਲ ਨਾਲ ਦੋ ਸਮਾਧਾਂ ਵੀ ਹਨ।
ਬੀ.ਐਸ.ਗੁਰਾਇਆ ਨੇ ਦਾਵਾ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਦਾ ਦੋ ਮੁਲਕਾਂ ਵਿਚ ਮੌਜੂਦ ਹੋਣਾਂ ਇਸ਼ਾਰਾ ਹੈ ਜਿਸ ਨੂੰ ਸਮਝਣ ਦੀ ਜਰੂਰਤ ਹੈ।
ਯਾਦ ਰਹੇ ਪਹਿਲਾਂ 3 ਜੂਨ 1947 ਦੀ ਵੰਡ ਵੇਲੇ ਗੁਰਦਾਸਪੁਰ ਜਿਲਾ ਪਾਕਿਸਤਾਨ ਨੂੰ ਆਇਆ ਸੀ। ਜਿਸਦਾ ਮਤਲਬ ਸੀ ਕਿ ਪੂਰਾ ਕਰਤਾਰਪੁਰ ਪਾਕਿਸਤਾਨ ਵਿਚ ਜਾਵੇਗਾ। ਪਰ ਵੰਡ ਦੁਬਾਰਾ ਹੋਈ। ਸ਼ਕੜਗੜ੍ਹ ਤਹਿਸੀਲ ਪਾਕਿਸਤਾਨ ਨੂੰ ਗਈ। ਹੁਣ ਕਰਤਾਰਪੁਰ ਅੱਧਾ ਪਾਕਿਸਤਾਨ ਵਿਚ ਆ ਗਿਆ ਤੇ ਅੱਧਾ ਹਿੰਦੁਸਤਾਨ ਵਿਚ।
ਗੁਰੂ ਨਾਨਕ ਦੀ ਮੁਕੱਦਸ ਕਬਰ ਤੇ ਹਿੰਦੂ ਸਮਾਧ ਪਾਕਿਸਤਾਨ ਵਿਚ ਆਈ ਤੇ ਤੀਸਰੀ ਸਮਾਧ (ਡੇਰਾ ਬਾਬਾ ਨਾਨਕ) ਹਿੰਦੁਸਤਾਨ ਵਿਚ।
ਇਸ ਇਤਹਾਸਿਕ ਇਸ਼ਾਰੇ ਨੂੰ ਤਰਜੀਹ ਦੇਵੀ ਪਵੇਗੀ।
ਸਿਰਫ ਏਨਾਂ ਹੀ ਨਹੀ। ਉਹ ਸਥਾਨ ਜਿੰਨਾਂ ਨੂੰ ਹਿੰਦੂ ਮੁਸਲਮਾਨ ਸਿੱਖ ਤਿੰਨੇ ਮੰਨਦੇ ਹਨ ਦਾ ਐਨ ਜ਼ੀਰੋ ਲਾਈਨ ਤੇ ਆਉਣਾ ਚਮਤਕਾਰ ਨਹੀ?  ਖੇਮਕਰਨ ਵਿਖੇ ਸ਼ੇਖ ਬ੍ਰਹਮ ਦੀ ਮਜਾਰ ਤੇ ਜੰਮੂ ਰਣਬੀਰ ਸਿੰਘ ਪੁਰਾ ਲਾਗੇ ਚਮਲਿਆਲ ਵਿਖੇ ਬਾਬਾ ਦਲੀਪ ਸਿੰਘ ਮਨਹਾਸ ਦੇ ਅਸਥਾਨਾਂ ਤਾਂ ਸਰਹੱਦਾਂ ਗੈਰ ਪਰਸੰਗਕ ਕੀਤੀਆਂ ਹੋਈਆਂ ਸਨ ਕਿਉਕਿ ਹੁਣ ਤਕ ਇਥੇ ਦੋਵਾਂ ਮੁਲਕਾਂ ਦੇ ਸ਼ਰਧਾਲੂ ਮੇਲਿਆਂ ਤੇ ਸ਼ਾਮਲ ਹੁੰਦੇ ਆਏ ਨੇ। ਸਰਹੱਦ ਤੇ ਹੋਰ ਵੀ ਅਨੇਕਾਂ ਅਜਿਹੇ ਸਥਾਨ ਹੈਨ। ਹਾਂ ਹਿੰਦੂ ਤੇ ਸਿੱਖ ਕਸੂਰ ਵਿਖੇ ਬਾਬੇ ਬੁੱਲੇ ਸ਼ਾਹ ਨੂੰ ਸਿਜਦਾ ਨਹੀ ਕਰ ਪਾਏ ਤੇ ਨਾਂ ਹੀ ਪਾਕ ਪੱਤਣ ਬਾਬਾ ਫਰੀਦ ਨੂੰ।
ਸਾਡਾ ਦਾਵਾ ਹੈ ਕਿ ਕਰਤਾਰਪੁਰ ਲਾਂਘਾ ਖੁੱਲਣ ਨਾਲ ਦੋਵਾਂ ਮੁਲਕਾਂ ਵਿਚ ਤਲਖੀ ਘਟੇਗੀ ਤੇ ਆਪਸੀ ਸੂਝ ਵਧੇਗੀ।

No comments:

Post a Comment