Thursday 20 September 2018

ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ?

HOW KARTARPUR CORRIDOR MOVEMENT ORIGINATED

1994 ਵਿਚ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਵਿਚ ਜਾਣ ਵਾਲੇ ਸ਼ਰਧਾਲੂ ਕੋਈ 3000 ਸਨ ਤੇ ਜਥੇ ਦੇ ਆਗੂ ਮਨਜੀਤ ਸਿੰਘ ਕਲਕੱਤਾ ਸਕੱਤਰ ਸ਼੍ਰੋਮਣੀ ਕਮੇਟੀ ਸਨ।ਦਾਸ ਨੂੰ ਵੀ ਇਸ ਜਥੇ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਓਦੋਂ ਮੈਂ ਈ ਐਸ ਆਈ ਵਿਚ ਬਤੌਰ ਮੈਨੇਜਰ ਬਟਾਲੇ ਲੱਗਾ ਹੋਇਆ ਸੀ।

 

21995 ਤੋਂ ਪਹਿਲਾਂ ਦਾ ਕਰਤਾਰਪੁਰ ਸਾਹਿਬ।
ਭਬੀਸ਼ਨ ਸਿੰਘ ਗੁਰਾਇਆ 
B.S.GORAYA

Also read story in English

(I am posting this here to lay the record straight because newspapers often make factual mistakes.) ਮੇਰਾ ਸਰਹੱਦੀ ਪਿੰਡ ਅਲਾਵਲਪੁਰ, ਹਾਲਾਂ ਕਰਤਾਰਪੁਰ ਸਾਹਿਬ ਤੋਂ 9 ਕਿ. ਮੀ. ਹਟਵਾ ਹੈ ਪਰ 1965 ਦੀ ਜੰਗ ਤੋਂ ਪਹਿਲਾਂ ਕਰਤਾਰਪੁਰ ਦਾ ਪੰਜ ਮੰਜਲੀ ਗੁੰਬਦ ਨਜਰ ਆਇਆ ਕਰਦਾ ਸੀ। ਮੇਰੇ ਨਾਨਕੇ ਵੀ ਕਰਤਾਰਪੁਰ ਲਾਗੇ ਸਨ। ਮੇਰੀ ਮਾਂ ਬੜੇ ਮਾਣ ਨਾਲ ਕਿਹਾ ਕਰਦੀ ਸੀ ਕਿ ਅਸੀ ਮਹਾਰਾਜਾ ਪਟਿਆਲਾ ਦੀਆਂ ਰਾਣੀਆਂ (ਕੈਪਟਨ ਅਮਰਿੰਦਰ ਸਿੰਘ ਦੀਆਂ ਦਾਦੀਆਂ) ਨਾਲ 1928-30 ਵਿਚ ਕਰਤਾਰਪੁਰ ਦੀ ਹੋਈ ਕਾਰਸੇਵਾ ਵਿਚ ਹਿੱਸਾ ਲਿਆ ਸੀ। ਲਗ ਪਗ ਓਨਾਂ ਹੀ ਦਿਨਾਂ ਵਿਚ ਦਰਿਆ ਰਾਵੀ ਤੇ ਦੋ ਮੰਜਲਾ ਪੁਲ ਬਣਿਆ ਸੀ ਜਿਸ ਬਾਬਤ ਵੀ ਇਲਾਕੇ ਵਿਚ ਬੜੀਆਂ ਦੰਦ ਕਥਾਵਾਂ ਮਸ਼ਹੂਰ ਸਨ ਕਿ ਨੀਂਹ ਪੁੱਟਦਿਆਂ ਇਕ ਵੱਡੀ ਪੇਟੀ ਨਿਕਲੀ ਸੀ।
1994 ਵਿਚ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਵਿਚ ਜਾਣ ਵਾਲੇ ਸ਼ਰਧਾਲੂ ਕੋਈ 3000 ਸਨ ਤੇ ਜਥੇ ਦੇ ਆਗੂ ਮਨਜੀਤ ਸਿੰਘ ਕਲਕੱਤਾ ਸਕੱਤਰ ਸ਼੍ਰੋਮਣੀ ਕਮੇਟੀ ਸਨ।ਦਾਸ ਨੂੰ ਵੀ ਇਸ ਜਥੇ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਓਦੋਂ ਮੈਂ ਈ ਐਸ ਆਈ ਵਿਚ ਬਤੌਰ ਮੈਨੇਜਰ ਬਟਾਲੇ ਲੱਗਾ ਹੋਇਆ ਸੀ। ਅਟਾਰੀ ਤੋਂ ਦੁਪਿਹਰ ਦੀ ਚਲੀ ਰੇਲ ਅਗਲੇ ਸਵੇਰੇ 4 ਵਜੇ ਪੰਜਾ ਸਾਹਿਬ ਪਹੁੰਚੀ।
ਵੈਸਾਖੀ (14 ਅਪ੍ਰੈਲ 1994) ਨੂੰ ਬੇਨਜ਼ੀਰ ਭੁੱਟੋ ਸਰਕਾਰ ਦੇ ਵਜੀਰ ਸਰਦਾਰ ਫਤਹਿ ਮੁਹੰਮਦ ਹਸਨੀ (ਬਲੋਚ) ਤੇ ਔਕਾਫ ਬੋਅਡ ਦੇ ਆਲਾ ਅਫਸਰ ਪੰਜਾ ਸਾਹਿਬ ਵਿਖੇ ਪਹੁੰਚੇ। ਹਸਨੀ ਜਦੋਂ ਸੰਗਤ ਨੂੰ ਸੰਬੋਧਨ ਕਰ ਰਿਹਾ ਸੀ ਤਾਂ ਉਨੂੰ ਕੋਈ ਵੀ ਸੁਣਨ ਨੂੰ ਤਿਆਰ ਸੀ। ਜਿਆਦਾ ਤਰ ਸੰਗਤ ਖੜੀ ਸੀ। ਮੈਂ ਕਲਕੱਤਾ ਸਾਹਿਬ ਨੂੰ ਸੁਚੇਤ ਕੀਤਾ ਕਿ ਇਹ ਅਗਲੇ ਦੀ ਬੇਇਜਤੀ ਹੋ ਰਹੀ ਹੈ। ਕੱਲਕਤੇ ਨੇ ਮੈਨੂੰ ਹੁਕਮ ਕਰ ਦਿਤਾ ਕਿ ਤੂੰ ਬੈਠਾ ਕੇ ਵੇਖ ਲੈ ਜੇ ਕੋਈ ਬਹਿੰਦਾ ਹੈ ਤਾਂ।
{{{{{ਸੱਚੀ ਗਲ ਇਹ ਹੈ ਕਿ ਕਰਨ ਕਰਾਉਣ ਵਾਲਾ ਕਰਤਾਰ ਆਪ ਹੈ। ਉਹ ਕਿਸੇ ਬਹਾਨੇ ਗਲ ਤੋਰਦਾ ਹੈ। ਬੰਦੇ ਤਾਂ ਸਭ ਮੋਹਰੇ ਹੁੰਦੇ ਨੇ। ਓਦੋਂ ਜਦੋਂ ਸੰਗਤਾਂ ਨੇ ਪਾਕਿਸਤਾਨੀ ਵਜੀਰ ਦੀ ਇਕ ਤਰਾਂ ਨਾਲ ਬੇਇਜਤੀ ਕਰ ਦਿਤੀ ਸੀ ਤਾਂ ਪਾਕਿਸਤਾਨੀ ਆਲਾ ਫਾਲਾ ਬਹੁਤ ਔਖਾ ਹੋ ਗਿਆ ਸੀ। ਉਨਾਂ ਦੇ ਡਾਇਰੈਕਟਰ ਨੇ ਮੇਰਾ ਨਾਲ ਗਿਲਾ ਕੀਤਾ ਕਿ ਵੇਖੋ ਤੁਹਾਡੇ ਸਿੱਖ ਲੋਕ ਕਿੰਨੇ ਮੂਰਖ ਨੇ, ਸਾਡੇ ਸਾਹਿਬ ਦੀ ਬੇਇਜਤੀ ਕਰ ਦਿਤੀ ਹੈ।(ਹਾਲਾਂ ਇਸ ਵਿਚ ਕਸੂਰ ਵਜੀਰ ਦਾ ਵੀ ਸੀ। ਛੋਟੀ ਉਮਰ ਦਾ, ਉਹ ਬਿਲਕੁਲ ਅਨਾੜੀ ਸੀ ਓਦੋਂ। ਪੰਜਾਬੀ ਤਾਂ ਛੱਡੋ ਅਗਲੇ ਨੂੰ ਉੜਦੂ ਵੀ ਨਹੀ ਸੀ ਚੰਗੀ ਤਰਾਂ ਬੋਲਣਾ ਆ ਰਿਹਾ) ਅਸਾਂ ਉਨਾਂ ਨੂੰ ਸਮਝਾਇਆ ਕਿ ਇਥੋਂ ਦਾ ਇੰਤਜਾਮ ਤੁਹਾਡਾ ਹੈ। ਸੰਗਤ ਨੂੰ ਜਿਵੇ ਕਹੋਗੇ ਲੋਕ ਓਸੇ ਤਰਾਂ ਕਰਦੇ ਹਨ।ਵੇਖੋ ਨਾਂ ਅਸੀ ਜਦੋਂ ਸੰਗਤ ਨੂੰ ਕਿਹਾ ਤਾਂ ਸਾਰਿਆਂ ਨੇ ਚੁੱਪ ਚਾਪ ਵਜੀਰ ਦੀ ਗਲ ਸੁਣੀ ਹੈ। ਡਾਇਰੈਕਟਰ ਫਿਰ ਵੀ ਜਿੱਦ ਕਰ ਰਿਹਾ ਸੀ ਕਿ ਨਹੀ ਸਿੱਖ ਹੁੰਦੇ ਹੀ ਮੂਰਖ ਨੇ। ਬਸ ਇਥੋਂ ਹੀ ਗਲ ਅੱਗੇ ਤੁਰ ਪਈ। ਅਸੀ ਕਿਹਾ ਕਿ ਤੁਸੀ ਵੀ ਕਿਹੜੇ ਸਿਆਣੇ ਹੋ। ਇਕ ਪਾਸੇ ਤੁਸੀ ਕਹਿ ਰਹੇ ਹੋ ਕਿ ਅਸੀ ਸਿੱਖਾਂ ਨਾਲ ਸਬੰਧ ਸੁਧਾਰਨਾ ਚਾਹੁੰਦੇ ਹਾਂ ਪਰ ਉਹ ਚੀਜਾਂ ਸਿੱਖਾਂ ਨੂੰ ਨਹੀ ਵਿਖਾਉਦੇ ਜਿਸ ਨਾਲ ਸਿੱਖ-ਮੁਸਲਿਮ ਨੇੜਤਾ ਹੋਵੇ।}}}}}}
ਮੈਂ ਵਜੀਰ ਨੂੰ ਬੇਨਤੀ ਕਰਕੇ ਮਾਈਕ ਆਪਣੇ ਹੱਥ ਲਿਆ ਤੇ ਸੰਗਤ ਨੂੰ ਵਜੀਰ ਦੀ ਅਹਿਮੀਅਤ ਬਾਰੇ ਦੱਸਿਆ। ਸੰਗਤ ਬਹਿ ਗਈ ਤੇ ਬੜੇ ਪਿਆਰ ਸਤਿਕਾਰ ਨਾਲ ਪਾਕਿਸਤਾਨੀ ਵਜੀਰ ਦੀ ਗਲ ਸੁਣੀ। ਉਹ ਬਾਰ ਬਾਰ ਕਹਿ ਰਿਹਾ ਸੀ ਕਿ ਅਸੀ ਸਿੱਖਾਂ ਨਾਲ ਚੰਗੇ ਸਬੰਧ ਬਣਾਉਣ ਦੇ ਚਾਹਵਾਨ ਹਾਂ।
ਇਸ ਦੀਵਾਨ ਤੋਂ ਬਾਦ ਗੁਰਦੁਆਰਾ ਸਾਹਿਬ ਵਲੋ ਪਾਕਿਸਤਾਨੀ ਆਲਾ ਟੀਮ ਅਤੇ ਯਾਤਰਾ ਜਥੇ ਦੇ ਮੁੱਖੀਆਂ ਲਈ ਚਾਹ ਪਾਣੀ ਦਾ ਇੰਤਜਾਮ ਕੀਤਾ ਹੋਇਆ ਸੀ। ਪਾਕਿਸਤਾਨੀ ਅਫਸਰਾਂ ਦੇ ਕਹਿਣ ਤੇ ਬਾਦ ਵਿਚ ਮੈਨੂੰ ਵੀ ਸ਼ਾਮਲ ਕਰ ਲਿਆ ਗਿਆ।
ਚਾਹ ਪਾਣੀ ਮੌਕੇ, ਅਫਸਰਾਂ ਨੇ ਗਿਲਾ ਕੀਤਾ ਕਿ ਸਿੱਖਾਂ ਨੇ ਸਾਡੇ ਵਜੀਰ ਦੀ ਤੌਹੀਨ ਕੀਤੀ ਹੈ ਜਿਹੜਾ ਲੈਕਚਰ ਮੌਕੇ ਖਲੋ ਗਏ ਸਨ। ਅਸਾਂ ਕਿਹਾ ਕਿ ਪਾਕਿਸਤਾਨ ਵਿਚ ਇੰਤਜਾਮ ਤੁਹਾਡਾ ਹੈ। ਅਸੀ ਤਾਂ ਇਥੇ ਪ੍ਰਾਹੁਣੇ ਹਾਂ। ਕਲਕੱਤੇ ਨੇ ਮੇਰੀ ਗਲ ਦੀ ਪ੍ਰੋੜਤਾ ਕੀਤੀ। ਅਸਾਂ ਕਿਹਾ ਜੇ ਸੰਗਤ ਨੂੰ ਅਸਾਂ ਵਜੀਰ ਸਾਹਿਬ ਬਾਰੇ ਦੱਸਿਆ ਤਾਂ ਦੇਖੋ ਕਿਨਾਂ ਸਤਿਕਾਰ ਕੀਤਾ ਹੈ ਸਿੱਖਾਂ ਨੇ। ਸਾਡੀ ਇਸ ਗਲ ਨੇ ਸਬੰਧਿਤ ਪਾਕਿਸਤਾਨੀ ਅਫਸਰਾਂ ਦੀ ਹਾਲਤ ਖਸਤਾ ਕਰ ਦਿੱਤੀ। ਉਹ ਫਿਰ ਵੀ ਕਹਿ ਰਹੇ ਸਨ ਕਿ ਨਹੀ ਜੀ ਸਿੱਖ ਹੁੰਦੇ ਹੀ ਝੱਲੇ ਨੇ।
ਗਲ ਨੇ ਕੁਝ ਅਜਿਹਾ ਮੋੜ ਲਿਆ ਕਿ ਅਸਾਂ ਨੂੰ ਕਹਿਣਾ ਪੈ ਗਇਆ ਕਿ ਮੁਸਲਮਾਨ ਵੀ ਤਾਂ ਸਾਡੇ ਹੀ ਭਰਾ ਹਨ, ਸਿਆਣੇ ਨਹੀ ਹਨ। ਉਸ ਵਕਤ ਫਿਰ ਕਲਕੱਤੇ ਨੇ ਮੈਨੂੰ ਉਤਸ਼ਾਹ ਦਿੱਤਾ ਕਿ ਕਰੋ ਗਲ, ਦੱਸੋ ਕਿਵੇ ਪਾਕਿਸਤਾਨੀ ਮੂਰਖ ਹਨ। ਫਿਰ ਇਸ ਦਾਸਰੇ ਨੇ ਕਰਤਾਰਪੁਰ ਸਾਹਿਬ ਬਾਰੇ ਸਾਰੀ ਅਵਸਥਾ ਬਿਆਨ ਕੀਤੀ। ਕਿ ਇਕ ਪਾਸੇ ਤੁਸੀ ਸਿੱਖਾਂ ਦੇ ਮੁਸਲਮਾਨਾਂ ਸਬੰਧ ਸੁਧਾਰਨਾ ਚਾਹੁੰਦੇ ਹੋ ਦੂਸਰੇ ਪਾਸੇ ਉਹ ਥਾਵਾਂ ਨਹੀ ਵਿਖਾਉਦੇ ਜਿੰਨਾਂ ਨਾਲ ਸਿੱਖ-ਮੁਸਲਿਮ ਪ੍ਰੇਮ ਵਧਦਾ ਹੈ।


ਮੈਂ ਉਸ ਅਫਸਰ ਦਾ ਨਾਂ ਭੁੱਲ ਚੁੱਕਾ ਹਾਂ ਜਿਸ ਨੇ ਕਰਤਾਰਪੁਰ ਬਾਰੇ ਬਹੁਤ ਦਿਲਚਸਪੀ ਵਿਖਾਈ। ਚਾਹ ਪਾਣੀ ਮੌਕੇ ਖੁੱਲੀਆਂ ਵੀਚਾਰਾਂ ਹੋ ਰਹੀਆਂ ਸਨ, ਕਿ ਸਿੱਖਾਂ ਦੇ ਪਾਕਿਸਤਾਨ ਨਾਲ ਸਬੰਧ ਕਿਵੇ ਬਿਹਤ੍ਰ ਹੋਣ। ਓਥੇ ਦੋਵਾਂ ਕੌਮਾਂ ਦੇ ਖਰਵੇ ਇਤਹਾਸ ਤੇ ਵੀ ਝਾਤਾਂ ਮਾਰੀਆਂ ਜਾ ਰਹੀਆਂ ਸਨ। ਸਿੱਖ ਜੱਥੇ ਵਿਚੋਂ ਇਕ ਜਣੇ ਨੇ ਖੁੱਦ ਹੀ ਟਿੱਪਣੀ ਕਰ ਦਿਤੀ ਕਿ ਹੁਣ ਸਿੱਖਾਂ ਨੂੰ ਸਮਝ ਆ ਗਈ ਹੈ ਕਿ ਹਕੂਮਤ ਕੁਝ ਹੋਰ ਹੁੰਦੀ ਹੈ ਤੇ ਮਜ੍ਹਬ ਕੁਝ ਹੋਰ। ਉਸ ਦਾ ਕਹਿਣਾ ਸੀ ਕਿ ਸਿੱਖ ਅੱਜ ਇੰਦਰਾ ਗਾਂਧੀ ਤੇ ਹਿੰਦੂਆਂ ਦਰਮਿਆਨ ਫਰਕ ਨੂੰ ਸਮਝਦੇ ਨੇ। ਅੱਜ ਸਿੱਖਾਂ ਨੂੰ ਪਤਾ ਲੱਗ ਚੁੱਕੇ ਹੈ ਕਿ ਔਰੰਗਜੇਬ ਤੇ ਆਮ ਮੁਸਲਮਾਨ ਵਿਚ ਫਰਕ ਹੁੰਦਾ ਹੈ।
ਓਥੇ ਅਸਾਂ ਵੀ ਵੀਚਾਰ ਰੱਖੇ ਕਿ ਕਿਵੇ ਸਮਾਜਕ ਪੱਧਰ ਤੇ ਸਿੱਖ ਹਿੰਦੂਆਂ ਦੇ ਬਹੁਤ ਨੇੜੇ ਨੇ। ਰਿਸ਼ਤੇ ਨਾਤੇ, ਜੰਮਣਾ ਮਰਨਾਂ ਸਾਂਝਾ ਹੈ। ਪਰ ਮਜ੍ਹਬੀ ਵਿਚਾਰਧਾਰਾ ਇਸਲਾਮ ਦੇ ਕਾਫੀ ਨੇੜੇ ਹੈ। ਇਸ ਮੌਕੇ ਤੇ ਅਸਾਂ ਸੁਝਾਅ ਦਿਤਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਮੁਸਲਮਾਨਾਂ ਕਬਰ ਹੈ ਉਹ ਵੀ ਸਿੱਖਾਂ ਨੂੰ ਵਿਖਾਇਆ ਕਰੋ। ਜਿਵੇ ਹੀ ਅਸਾਂ ਇਹ ਸੁਝਾਅ ਦਿਤਾ ਤਾਂ ਪਾਕਿਸਤਾਨੀ ਟੀਮ ਸੁਣ ਕੇ ਅਚੰਭੇ ਵਿਚ ਪੈ ਗਈ ਕਿ ਬਾਬੇ ਦੀ ਕਬਰ ਵੀ ਹੈਗੀ ਆ ਅਤੇ ਉਹ ਵੀ ਪਾਕਿਸਤਾਨ ਵਿਚ? ਸਾਡੇ ਕੋਲੋ ਸਾਰੀ ਤਫਸੀਲ ਓਨਾਂ ਹਾਸਲ ਕੀਤੀ।  ਸਾਡੀ ਇਹ ਗਲ ਸੁਣਕੇ ਪਾਕਿਸਤਾਨੀਆਂ ਨੇ ਮੂੰਹ ਤੇ ਉਂਗਲਾ ਰੱਖ ਲਈਆਂ।ਵਜ਼ੀਰ ਅਫਸਰਾਂ ਵਲ ਅੱਖਾਂ ਪਾੜ ਪਾੜ ਵੇਖ ਰਿਹਾ ਸੀ। ਅਗਲਿਆਂ ਨੇ ਓਸੇ ਵੇਲੇ ਕਰਤਾਰਪੁਰ ਸਾਹਿਬ ਦਾ ਸਾਰਾ ਪਤਾ ਟਿਕਾਣਾ ਸਮਝ ਲਿਆ।
ਓਦੋਂ ਕਰਤਾਰਪੁਰ ਸਾਹਿਬ ਇਮਾਰਤ ਦੀ ਹਾਲਤ ਖਰਾਬ ਸੀ। ਦੋ ਜੰਗਾਂ ਹੋਣ ਕਰਕੇ, ਬੁਲੰਦ ਗੁੰਬਦ ਢੱਠ ਚੁੱਕਾ ਸੀ। ਦਰਵਾਜੇ ਖਿੜਕੀਆਂ ਵੀ ਅਲੋਪ ਹੋ ਚੁੱਕੇ ਸਨ। ਗੁਰਦੁਆਰਾ ਸਾਹਿਬ ਅੰਦਰ ਨਾਲ ਦੇ ਪਿੰਡ ਦੇ ਈਸਾਈ ਚਰਾਗ ਬੱਤੀ ਕਰਦੇ ਸਨ ਕਿਉਕਿ ਗਾਹੇ ਬਿਗਾਹੇ ਇਸ ਅਸਥਾਨ ਦੇ ਮੁਸਲਮਾਨ ਸ਼ਰਧਾਲੂ ਵੀ ਆ ਜਾਇਆ ਕਰਦੇ ਸਨ। ਨਾਲਦੇ ਪਿੰਡ (ਮਿਆਣੀਆਂ) ਦੇ ਇਕ ਮੁਸਲਮਾਨ ਪੀਰ ਹਰ ਸਾਲ 100 ਰੁਪਏ ਦਾ ਕੜਾਹ ਪ੍ਰਸ਼ਾਦਿ ਚੜਾਇਆ ਕਰਦੇ ਸਨ।
ਕਿਉਕਿ ਅਜੇ ਕੰਢਿਆਲੀ ਤਾਰ ਨਹੀ ਸੀ ਲੱਗੀ ਇਲਾਕੇ ਦੇ ਸਿਰ ਫਿਰੇ ਸ਼ਰਧਾਲੂ ਕਦੀ ਰਾਤ ਬਰਾਤੇ ਕਰਤਾਰਪੁਰ ਫੇਰਾ ਮਾਰ ਆਇ ਕਰਦੇ ਸਨ। ਪਿੰਡ ਭਗਠਾਣਾ ਬੋੜਾਂ ਵਾਲੇ ਦੇ ਬਾਵਾ ਸਿੰਘ ਜਦੋਂ ਰਾਤ ਓਥੇ ਗਇਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਤਰਾਂ ਸੰਤੋਖਿਆ ਹੋਇਆ ਸੀ ਉਹ ਉਸ ਤੋਂ ਬਰਦਾਸ਼ਤ ਨਾਂ ਹੋਇਆ ਤੇ ਚੁੱਪ ਚੁਪੀਤੇ ਬੀੜ ਨੂੰ ਉਹ ਚੁੱਕ ਲਿਆਇਆ।
ਪਾਕਿਸਤਾਨ ਨੇ ਤੁਰੰਤ 1995 ਅਤੇ 1997 ਵਿਚ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਕਰਵਾਈ। ਪਰ ਪੰਜ ਮੰਜਲੇ ਗੁੰਬਦ ਦੇ ਥਾਂ ਹੁਣ ਤਿੰਨ ਮੰਜਲਾ ਹੀ ਕਰ ਦਿਤਾ।

ਇਸ ਤੋਂ ਬਾਦ ਜਦੋਂ ਵੀ ਜਥਾ ਜਾਏ ਤਾਂ ਓਕਾਫ ਬੋਅਡ ਐਲਾਨ ਕਰਿਆ ਕਰੇ ਕੇ ਪਾਕਿਸਤਾਨ ਸਰਕਾਰ ਕਰਤਾਰਪੁਰ ਨੂੰ ਖੋਲਣ ਦਾ ਵੀਚਾਰ ਕਰ ਰਹੀ ਹੈ। ਓਨਾਂ ਨੇ ਇਥੋਂ ਤਕ ਵੀ ਇਸ਼ਾਰਾ ਦੇ ਦਿਤਾ ਕਿ ਇਸ ਤੱਕ ਖੁੱਲਾ ਲਾਂਘਾ ਵੀ ਬਣਾਇਆ ਜਾ ਸਕਦਾ ਹੈ। ਅਜਿਹੀ ਇਕ ਖਬਰ 1999 ਵਿਚ ਡੇਰਾ ਬਾਬਾ ਨਾਨਕ ਦੇ ਸੋਹਣ ਸਿੰਘ ਖਾਸਾਂਵਾਲੀ ਨੇ ਲਾਈ। ਪਰ ਕੋਈ ਵੀ ਸਿੱਖ ਲੀਡਰ ਇਸ ਪਾਸੇ ਧਿਆਨ ਨਹੀ ਸੀ ਦੇ ਰਿਹਾ।
ਪਾਕਿਸਤਾਨ ਵਜੀਰ ਜਨਾਬ ਸਰਦਾਰ ਫਤਹਿ ਮੁਹੰਮਦ ਹਸਨੀ ਦੀ ਅੱਜ ਦੀ ਫੋਟੋ। 1994 ਵਿਚ ਉਹ ਜਵਾਨ ਸਨ।
ਖਬਰ ਨੂੰ ਪੜ੍ਹਨ ਉਪਰੰਤ ਅਸੀ ਸਿੱਖ ਲੀਡਰਾਂ ਤਕ ਪਹੁੰਚ ਬਣਾਉਣੀ ਸ਼ੁਰੂ ਕੀਤੀ ਤਾਂ ਕਿ ਉਹ ਮੰਗ ਕਰਨ ਕਿ ਕਰਤਾਰਪੁਰ ਸਾਹਿਬ ਖੁੱਲਣਾ ਚਾਹੀਦਾ। ਕਿਉਕਿ ਸਾਨੂੰ ਰਾਜਨੀਤਕ ਸਮਝ ਨਹੀ ਸੀ ਇਸ ਕਰਕੇ ਜਿਆਦਾ ਟੇਕ ਅਸਾਂ ਸਰਦਾਰ ਸਿਮਰਨਜੀਤ ਸਿੰਘ ਦੀ ਪਾਰਟੀ ਤੇ ਰੱਖੀ ਪਰ ਬਾਦਲ ਤੇ ਟੌਹੜਾ ਗਰੂਪਾਂ ਨੂੰ ਵੀ ਟੋਹਦੇ ਰਹੇ। 
ਫਿਰ 4 ਦਸੰਬਰ ਸੰਨ 2000 ਨੂੰ ਅਜੀਤ ਅਖਬਾਰ ਦੇ ਧਰਮ ਤੇ ਵਿਰਸਾ ਸਪਲੀਮੈਂਟ ਵਿਚ ਹਰਪਾਲ ਸਿੰਘ ਭੁੱਲਰ ਫਿਰੋਜਪੁਰ ਦਾ ਲੇਖ ਛੱਪਿਆ ਜਿਸ ਨੇ ਸਾਫ ਇਸ਼ਾਰਾ ਦਿਤਾ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਨੂੰ ਨਿਰਾ ਖੋਲ ਹੀ ਨਹੀ ਰਿਹਾ, ਲਾਂਘਾ ਵੀ ਦੇ ਸਕਦਾ ਹੈ।

ਬਾਕੀ ਤਾਂ ਇਸ ਅੰਦੋਲਨ ਵਿਚ ਪੈਰ ਪਾਉਣ ਨੂੰ ਤਿਆਰ ਨਹੀ ਸਨ ਪਰ ਅੰਮ੍ਰਿਤਸਰ ਦਾ ਅਕਾਲ ਪੁਰਖ ਕੀ ਫੌਜ ਨਾਂ ਦਾ ਜੱਥਾ ਪਹਿਲਾਂ ਤਾਂ ਮੰਨ ਗਿਆ ਪਰ ਬਾਦ ਵਿਚ ਪੈਰ ਪਿਛੇ ਖਿੱਚ ਲਏ। ਜਿਵੇ ਕਿ ਹਰ ਸਰਕਾਰੀ ਮੁਲਾਜਮ ਹੁੰਦਾ ਅਜਿਹੇ ਰਾਜਨੀਤਕ ਕੰਮਾਂ ਤੋਂ ਡਰਦਾ ਹੈ ਅਸੀ ਵੀ ਹੱਦ ਦਰਜੇ ਤੇ ਡਰਪੋਕ ਸੀ।
ਫਰਵਰੀ 2001 ਵਿਚ ਅਕਾਲ ਤਖਤ ਸਾਹਿਬ ਤੇ ਕੋਈ ਬਾਦਲ ਵਿਰੋਧੀ ਇਕੱਠ ਹੋਇਆ ਸੀ। ਅਸੀ ਓਥੇ ਪਹੁੰਚ ਲੀਡਰਾਂ ਨਾਲ ਗਲ ਕਰਨੀ ਚਾਹੀ।ਪਰ ਕਿਤੇ ਦਾਲ ਗਲੀ ਨਾਂ। ਜੋੜਾਘਰ ਜਦੋਂ ਪਹੁੰਚੇ ਤਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਮੇਲ ਹੋ ਗਿਆ। ਉਨਾਂ ਨੂੰ ਬੇਨਤੀ ਕੀਤੀ ਤਾਂ ਉਨਾਂ ਨੇ ਸਾਨੂੰ ਜਲੰਧਰ ਆ ਕੇ ਮਿਲਣ ਲਈ ਕਿਹਾ। ਜਲੰਧਰ ਮਿਲਣ ਉਪਰੰਤ ਉਨਾਂ ਕਿਹਾ ਕਿ ਇਹ ਫੈਸਲਾ ਲੈਣ ਲਈ ਜਥੇ ਦੇ ਬਾਕੀ ਮੈਂਬਰਾਂ ਨਾਲ ਵੀ ਸਲਾਹ ਕਰਨੀ ਹੋਵੇਗੀ। ਸਾਨੂੰ ਕਹਿਣ ਲੱਗੇ ਕਿ ਤੁਸੀ 28 ਫਰਵਰੀ ਨੂੰ ਬੁਰਜ ਸਾਹਿਬ ਧਾਰੀਵਾਲ ਪਹੁੰਚਣਾ।
ਵਡਾਲਾ ਸਾਹਿਬ ਨੇ ਤਾਂ ਬੁਰਜ ਸਾਹਿਬ ਇਕ ਤਰਾਂ ਨਾਲ ਨਾਹ ਕਰ ਦਿਤੀ ਪਰ ਨਾਲ ਹੀ ਸਾਨੂੰ ਮੌਕਾ ਬਖਸ਼ ਦਿਤਾ ਕਿ ਸੰਗਤ ਨਾਲ ਵੀ ਗਲ ਕਰ ਲਓ। ਅਸਾਂ ਜਿਵੇ ਸੰਗਤ ਨੂੰ ਖਬਰ ਸੁਣਾਈ ਕਿ ਕਰਤਾਰਪੁਰ ਸਾਹਿਬ ਦੇ ਖੁੱਲਣ ਦੀ ਸੰਭਾਵਨਾ ਬਣੀ ਤਾਂ ਸੰਗਤ ਨੇ ਸਾਨੂੰ ਹੱਥਾਂ ਤੇ ਚੁੱਕ ਲਿਆ। ਸੰਗਤ ਦਾ ਅਜਿਹਾ ਜਵਾਬ ਵੇਖ ਵਡਾਲਾ ਸਾਹਿਬ ਬਾਗੋ ਬਾਗ ਹੋ ਗਏ ਤੇ ਕਰਤਾਰਪੁਰ ਲਈ ਅੰਦੋਲਨ ਵਾਸਤੇ ਤਿਆਰ ਹੋ ਗਏ।
30 ਮਾਰਚ ਨੂੰ ਫਿਰ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਦਾ ਗਠਨ ਕੀਤਾ ਤੇ 14 ਅਪਰੈਲ 2001 ਨੂੰ ਡੇਰਾ ਬਾਬਾ ਨਾਨਕ ਇਕੱਠ ਕਰਕੇ ਪਹਿਲੀ ਅਰਦਾਸ ਕੀਤੀ ਗਈ। ਉਸ ਦਿਨ ਅਕਾਲ ਪੁਰਖ ਕੀ ਫੌਜ ਜਥੇ ਨੇ ਵੀ ਅਰਦਾਸ ਕੀਤੀ। ਸੁੱਤੇ ਪਏ ਕਸਬੇ ਵਿਚ ਜੋਸ਼ ਠਾਠਾਂ ਮਾਰ ਰਿਹਾ ਸੀ। 


'ਸੇਵਕ ਕਉ ਸੇਵਾ ਬਨਿ ਆਈ' ਦੇ ਮਹਾਵਾਕ ਅਨੁਸਾਰ ਉਸ ਤੋਂ ਬਾਦ ਅਰਦਾਸਾਂ ਦਾ ਸਿਲਸਿਲਾ ਵਡਾਲਾ ਸਾਹਿਬ ਨੇ ਆਖਰੀ ਸਵਾਸਾਂ 5 ਜੂਨ 2018 ਤਕ ਨਿਭਾਇਆ ਜੋ ਉਨਾਂ ਤੋਂ ਬਾਦ ਨਿਰੰਤਰ ਜਾਰੀ ਹੈ। ਉਂਜ ਦਾਸਰਾ ਵਡਾਲਾ ਸਾਹਿਬ ਤੋਂ 2003 ਵਿਚ ਹੀ ਵੱਖਰਾ ਹੋ ਗਿਆ ਸੀ ਤੇ ਉਹ ਮੱਸਿਆ ਤੇ ਅਤੇ ਅਸੀ ਸੰਗਰਾਂਦ ਵਾਲੇ ਦਿਨ ਅਰਦਾਸ ਕਰਦੇ ਆ ਰਹੇ ਹਾਂ। ਵਿਚ ਜਹੇ ਸੰਗਰੂਰ ਦੇ ਬਾਬਾ ਜੰਗ ਸਿੰਘ ਨੇ ਪੁੰਨਿਆ ਤੇ ਅਰਦਾਸ ਕਰਨੀ ਆਰੰਭੀ ਪਰ ਵਿਚੇ ਛੱਡ ਗਏ। ਉਸ ਖੱਪੇ ਨੂੰ ਪੁਰ ਕਰਨ ਲਈ ਰਘਬੀਰ ਸਿੰਘ ਨੇ ਅਰਦਾਸ ਪੁੰਨਿਆ ਤੇ ਸ਼ੁਰੂ ਕਰ ਦਿਤੀ।
ਫੋਟੋ ਕੈਪਸ਼ਨਜ਼-

4. ਲਿਖਾਰੀ ਦਾਸ ਬੀ. ਐਸ. ਗੁਰਾਇਆ







Coverage in Rozanaspokesman 20-9-18







No comments:

Post a Comment