Monday 2 July 2018

ਸਾਰਾ ਪੰਜਾਬ ਆਪਣੇ ਅਫਗਾਨੀ ਸਿੱਖ ਵੀਰਾਂ ਦੇ ਨਾਲ ਹੈ।

OUR AFGHAN SIKH BROTHERS WE ARE WITH YOU


RIP MY DEPARTED AFGAN BROS - ਅੱਜ ਸਵੇਰੇ ਉਠਦਿਆਂ ਹੀ ਅਗਫਾਸਿਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੀ ਬੰਬ ਧਮਾਕੇ ਰਾਂਹੀ ਮਾਰੇ ਜਾਣ ਦੀ ਗਲ ਸੁਣਕੇ ਮੈਂ ਹੱਕਾ ਬੱਕਾ ਰਹਿ ਗਿਆ ਵਾਂ। ਮੈਂ ਸਮਝਦਾ ਵਾਂ ਇਹ ਵੀ ਕਿਸੇ ਅਜਿਹੀ ਤਾਕਤ ਦਾ ਹੀ ਕਾਰਾ ਹੋਵੇਗਾ ਜਿਸ ਨੇ ਕਸ਼ਮੀਰ ਦੇ ਚਿੱਟੀਸਿੰਘਪੁਰਾ ਦਾ ਕਤਲਾਮ ਕਰਵਾਇਆ ਸੀ। ਮੈਨੂੰ ਅਹਿਸਾਸ ਹੈ ਮੁਸਲਮਾਨ ਮੁਲਕਾਂ ਵਿਚ ਵੱਸ ਰਹੇ ਸਾਡੇ ਵੀਰ ਬੜੇ ਜਿੰਮੇਵਾਰਾਨਾਂ ਤਰੀਕੇ ਨਾਲ ਵਿਚਰਦੇ ਹਨ। ਦਰਅਸਲ ਪਹਿਲੇ ਦਿਨ ਤੋਂ ਹੀ ਭਾਵ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਸਾਨੂੰ ਮਿਸਾਲਾਂ ਮਿਲ ਜਾਂਦੀਆਂ ਨੇ ਕਿ ਤੁਸੀ ਇਸ ਤਰਾਂ ਖਿੜੇ ਰਹਿਣਾ ਹੈ ਜਿਵੇ ਚਿੱਕੜ ਵਿਚ ਕਮਲ ਖਿੜਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹੜਾ ਵਿਰੋਧੀ ਇਲਾਕਾ ਨਹੀ ਸੀ ਗਾਹਿਆ? ਹਰ ਥਾਂ ਵਿਰੋਧ ਹੋਣ ਦੇ ਬਾਵਜੂਦ ਉਹ ਖਿੱੜੇ।

ਨਾਲ ਹੀ ਜਦੋਂ ਮੈਂ ਹਾਲਾਤਾਂ ਦਾ ਜਾਇਜਾ ਲੈਂਦਾ ਹਾਂ ਤਾਂ ਮਨ ਵਿਚ ਇਹ ਵੀ ਆਉਦਾ ਹੈ ਕਿ ਅਫਗਾਨੀ ਸਿੱਖਾਂ ਨੂੰ ਨਹੀ ਸੀ ਚਾਹੀਦਾ ਕਿ ਉਹ ਓਥੋਂ ਦੇ ਸਦਰ ਨੂੰ ਮਿਲਣ ਦਾ ਪ੍ਰੋਗਰਾਮ ਜਨਤਕ ਤੌਰ ਤੇ ਬਣਾਉਦੇ। ਖਾਸ ਕਰਕੇ ਜਦੋਂ ਕਿ ਓਥੇ ਜੰਗ ਵਾਲੇ ਹਾਲਾਤ ਹਨ। ਅਸੀ ਮੁੱਠੀ ਭਰ ਲੋਕ ਕਿਸੇ ਦੀ ਧਿਰ ਨਹੀ ਬਣ ਸਕਦੇ। ਪਰ ਹਾਲਾਤਾਂ ਦੀਆਂ ਕੀ ਮਜਬੂਰੀਆਂ ਸਨ ਇਹ ਸ਼ਾਇਦ ਬਾਦ ਵਿਚ ਪਤਾ ਚਲੇ। ਪਰ ਮਨ ਨੂੰ ਗਹਿਰੀ ਠੇਸ ਪਹੁੰਚੀ ਹੈ।
ਇਹਦੇ ਨਾਲ ਹੀ ਮੈਂ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੇ ਸੱਜਣਾਂ ਦੇ ਵਿਚਾਰਾਂ ਨਾਲ ਮੁਤਫਿਕ ਨਹੀ ਹਾਂ ਕਿ ਅਫਗਾਨਿਸਤਾਨ ਵਿਚ ਵੱਸਦੇ ਸਿੱਖਾਂ ਨੂੰ ਭਾਰਤ ਬੁੱਲਾ ਲਿਆ ਜਾਵੇ। ਇਹ ਮਸਲੇ ਦਾ ਕੋਈ ਹੱਲ ਨਹੀ। ਦੂਰ ਦ੍ਰਿਸ਼ਟੀ ਦੀ ਘਾਟ ਕਾਰਨ ਪਹਿਲਾਂ ਹੀ ਅਸੀ ਆਪਣੇ ਹਜਾਰਾਂ ਸਿੱਖ ਤੇ ਹਿੰਦੂ ਗਵਾ ਚੁੱਕੇ ਹਾਂ ਜੋ ਜਾਂ ਤਾਂ ਹਿਜਰਤ ਕਰ ਗਏ ਜਾਂ ਮੁਸਲਮਾਨ ਜਾਂ ਈਸਾਈ ਬਣ ਚੁੱਕੇ ਹਨ।
ਯਾਦ ਰਹੇ ਸਿੱਖ ਰਾਜ ਵੇਲੇ ਸਾਡੇ ਲੱਖਾਂ (ਹਜਾਰਾਂ ਨਹੀ) ਅਰੋੜੇ ਤੇ ਖੱਤਰੀ ਵੀਰ ਮੱਧ ਕਾਲ ਦੇ ਰੇਸ਼ਮ-ਮਾਰਗ-ਵਪਾਰ ਵਿਚ ਛਾਏ ਹੋਏ ਸਨ। ਪੰਜਾਬ ਤੋਂ ਬੁਖਾਰਾ ਤੱਕ ਦਾ ਸਾਰਾ ( ਸੌ ਫੀ ਸਦੀ) ਵਪਾਰ ਇਨਾਂ ਦੇ ਹੱਥ ਵਿਚ ਸੀ। ਪਰ ਬਾਦ ਵਿਚ ਅੰਗਰੇਜ ਦਾ ਰਾਜ ਆਉਣ ਕਰਕੇ ਅਗਲਿਆ ਦਾ ਕਿਲ੍ਹਾ ਮਜਬੂਤ ਨਾਂ ਰਿਹਾ ਜਿਸ ਕਰਕੇ ਹੌਲੀ ਹੌਲੀ ਉਹ ਹਿਜਰਤ ਕਰ ਗਏ। ਅਜਾਦ ਭਾਰਤ ਨੇ ਵੀ ਇਨਾਂ ਬਾਰੇ ਕੋਈ ਨੀਤੀ ਨਾਂ ਅਪਣਾਈ।
ਸਰਨਾ ਜਿਹੇ ਸੱਜਣਾ ਦਾ ਇਹ ਸੁਝਾਅ ਡਰਪੋਕਾਨਾਂ ਹੈ ਕਿ ਸਾਨੂੰ ਹੋਸਟਾਈਲ ਮੁਲਕ ਛੱਡ ਦੇਣੇ ਚਾਹੀਦੇ ਹਨ। ਕਲ੍ਹ ਨੂੰ ਸਰਨਾਂ ਸਾਹਿਬ ਕਸ਼ਮੀਰੀ ਤੇ ਪਾਕਿਸਤਾਨੀ ਸਿੱਖਾਂ ਨੂੰ ਵੀ ਇਹੋ ਰਾਇ ਦੇਣਗੇ। ਕੀ ਮੇਘਾਲਿਆ ਦੇ ਸਿੱਖਾਂ ਜਾਂ ਫਿਰ ਵਿਸ਼ਾਖਾਪਟਨਮ ਦੇ ਸਿੱਖਾਂ ਨੂੰ ਵੀ ਇਹੋ ਸਲਾਹ ਦਿਓਗੇ? ਕਿ 1984 ਵੇਲੇ ਅਸੀ ਦਿੱਲੀ ਛੱਡੀ ਸੀ? ਮੈਂ ਫਿਰ ਦੁਹਰਾਅ ਦਿਆਂ ਗੁਰੂ ਨਾਨਕ ਦੇ ਸਿੱਖ ਨੂੰ ਘੱਟ ਗਿਣਤੀ ਦੇ ਤੌਰ ਤੇ ਕੁਦਰਤੀ ਵਿਚਰਨਾ ਆਉਦਾ ਹੈ। ਸਿਰਫ ਅਸੀ ਓਦੋਂ ਨੁਕਸਾਨ ਉਠਾਉਦੇ ਹਾਂ ਜਦੋਂ ਸਾਡਾ ਕੋਈ ਖੁਦਗਰਜ ਲੀਡਰ ਗਲਤ ਫੈਸਲਾ ਲੈ ਲੈਂਦਾ ਹੈ। ਮੈਂ ਸਰਨਾ ਸਾਹਿਬ ਨੂੰ ਪੁੱਛਣਾ ਚਾਹੁੰਦੈ ਕਿ ਪੰਜਾਬ ਵਿਚ ਹੋ ਰਹੀਆਂ ਸਿੱਖਾਂ ਨਾਲ ਵਧੀਕੀਆਂ ਦੇ ਮੱਧੇ ਨਜਰ ਸਾਨੂੰ ਕਿੱਥੇ ਸੁਟੋਗੇ?
ਅੰਤ ਵਿਚ ਮੈਂ ਫਿਰ ਆਪਣੇ ਅਫਗਾਨ ਵੀਰਾਂ ਦੇ ਚਲਾਣੇ ਤੇ ਦੁਖ ਦਾ ਇਜਹਾਰ ਕਰਦਾ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਿਛੇ ਪ੍ਰਵਾਰਾਂ ਨੂੰ ਚੜ੍ਹਦੀ ਕਲਾ ਤੇ ਭਾਣਾ ਮੰਨਣ ਦਾ ਬਲ ਬਖਸ਼ੇ।- ਬੀ.ਐਸ.ਗੁਰਾਇਆ- ਕਰਤਾਰਪੁਰ ਡਾਟ ਕਾਮ

No comments:

Post a Comment