Thursday 8 February 2018

ਖਾਲਿਸਤਾਨ : ਕਨੇਡਾ ਨਹੀ, ਮੇਡ 'ਨ ਇੰਡੀਆ

KHALISTAN : NO CANADA, MADE IN INDIA


ਦਿੱਲੀ ਤੋਂ ਛਪਦੇ ਇਕ ਅੰਗਰੇਜੀ ਰਸਾਲੇ 'ਆਉਟਲੁੱਕ' ਨੇ ਆਪਣੇ ਨਵੇ ਅੰਕ ਦੀ ਜਿਲਦ ਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਫੋਟੋ ਲਾ ਕੇ ਕਿਹਾ ਹੈ ਕਿ ਕਨੇਡਾ ਖਾਲਿਸਤਾਨ ਨੂੰ ਹਵਾ ਦੇ ਰਿਹਾ ਹੈ।  ਆਓ ਵਿਚਾਰ ਕਰੀਏ ਕਿ ਖਾਲਿਸਤਾਨ ਨੂੰ ਕੀ ਕਨੇਡਾ ਬਣਾ ਰਿਹਾ ਹੈ ਕਿ ਹਿੰਦੁਸਤਾਨ।

ਉਂਜ ਸਾਨੂੰ ਇਹ ਵੇਖ ਖੁੱਸ਼ੀ ਹੋਈ ਕਿ ਰਸਾਲੇ ਦਾ ਨਾਂ ਵੀ ਪੂਰਾ ਢੁੱਕਦਾ ਹੈ: ਆਉਟਲੁੱਕ ਜਾਂ ਆਊਟਲੁੱਕ ਇੰਡੀਆ ਭਾਵ ਹਿੰਦੁਸਤਾਨ ਦਾ ਨਜਰੀਆਂ।
ਅਤੇ ਐਨ ਇਹੋ ਹੀ ਹੈ ਭਾਰਤ ਦਾ ਨਜਰੀਆ। ਕਿ ਆਪਣੀ ਪੀੜੀ ਥੱਲੇ ਕਦੀ ਸੋਟਾ ਨਹੀ ਫੇਰਨਾ ਤੇ ਡਾਂਗ ਨੂੰ ਬਾਹਰ ਘੁੰਮਾਈ ਜਾਣਾਂ ਕਿਉਕਿ ਇਨਾਂ ਨੂੰ ਪਤਾ ਹੁੰਦੈ ਕਿ  ਅਸਲੀ ਸੱਪ ਤਾਂ ਇੰਨਾਂ ਨੇ ਥੱਲੇ ਲੁਕਾਇਆ ਹੁੰਦਾ ਹੈ।
ਕਿਉਕਿ ਇੰਡੀਅਨ ਆਉਟਲੁੱਕ ਕਹਿ ਰਿਹਾ ਹੈ ਕਿ ਕਨੇਡਾ ਖਾਲਿਸਤਾਨ ਨੂੰ ਹਵਾ ਦੇ ਰਿਹਾ ਹੈ ਅਸੀ ਭਾਰਤੀ ਨਜਰੀਏ ਨੂੰ ਸ਼ੀਸ਼ਾ ਦਿਖਾ ਦੱਸਣਾ ਚਾਹੁੰਦੇ ਹਾਂ ਕਿ ਖਾਲਿਸਤਾਨ ਨੂੰ ਸੁਰਜੀਤ ਹਿੰਦੁਸਤਾਨ ਹੀ ਕਰ ਰਿਹਾ ਹੈ ਤੇ ਐਵੇ ਦੂਸਰਿਆਂ ਤੇ ਦੋਸ਼ ਨਾਂ ਮੜੋ।
1.ਯਾਦ ਰਹੇ ਖਾਲਿਸਤਾਨ ਦਾ ਸੰਕਲਪ ਓਦੋਂ ਪੈਦਾ ਹੋਇਆ ਸੀ ਜਦੋਂ ਹਿੰਦੂਆਂ ਨੇ ਸੈਂਕੜੇ ਸਾਲ ਦੀ ਗੁਲਾਮੀ ਨੂੰ ਪੂਰੀ ਤਰਾਂ ਸਵੀਕਾਰ ਕਰ ਲਿਆ ਹੋਇਆ ਸੀ। ਓਦੋਂ ਹੀ ਸਿੱਖ ਦਸਮ ਪਾਤਸ਼ਾਹ ਦੇ ਖਹਿੜੇ ਪੈ ਗਏ ਕਿ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਰਾਜ ਦੀ ਬਖਸ਼ਸ਼ ਕਰੋ। ਓਦੋਂ ਹੀ ਫਿਰ ਰਾਜ ਕਰੇਗਾ ਖਾਲਸਾ ਗੁਰੂ ਸਾਹਿਬ ਨੇ ਰਚਿਆ ਸੀ,  ਜਿਸ ਨੂੰ ਸਿੱਖ ਸੁਭਾਅ ਸ਼ਾਮ ਟਾਹਰਾ ਲਾ ਲਾ ਗਾਉਦੇ ਨੇ।
2. ਫਿਰ ਚਮਤਕਾਰ ਹੋਇਆ। ਇਸ ਛੋਟੀ ਜਿਹੀ ਕੌਮ ਨੇ 1710 ਈ ਵਿਚ ਇਕ ਖਿੱਤਾ ਅਜਾਦ ਕਰਵਾ ਦਿਤਾ। ਪਰ ਛੇਤੀ ਹੀ ਗੁਲਾਮ ਹੋ ਗਏ ਤੇ 1765ਈ ਦੇ ਆਸ ਪਾਸ ਛੋਟੀਆਂ ਮੋਟੀਆਂ ਰਿਆਸਤਾਂ ਕਾਇਮ ਕਰ ਲਈਆਂ। ਜਿਸ ਦਾ ਨਤੀਜਾ 1799 ਈ. ਵਿਸ਼ਾਲ ਖਾਲਸਾ ਰਾਜ ਦੀ ਸਥਾਪਣਾ ਵਿਚ ਨਿਕਲਿਆ । ਭਾਵ 1765 ਈ (ਲਗਪਗ) ਤੋਂ 1849 ਈ.  ਤਕ ਖਾਲਿਸਤਾਨ ਹਕੀਕਤ ਸੀ।
ਸਿੱਖੀ ਧਰਮਾਂ ਜਾਤਾਂ ਵਿਚ ਭੇਦਭਾਵ ਨਹੀ ਮੰਨਦੀ। ਆਪਣੇ ਰਾਜ ਦੌਰਾਨ ਸਾਡੇ ਸਾਰੇ ਵਜੀਰ ਜਾਂ ਤਾਂ ਮੁਸਲਮਾਨ ਸਨ ਜਾਂ ਫਿਰ ਹਿੰਦੂ। ਸਿੱਖ ਸਿਰਫ ਫੌਜਾਂ ਵਿਚ। ਭਾਵ ਅਸੀ ਭਰੋਸਾ ਕਰਦੇ ਹਾਂ। ਆਊਟਲੁੱਕ ਨੂੰ ਪੜ੍ਹ ਕੇ ਸ਼ਾਇਦ ਸ਼ਰਮ ਆਏ ਕਿ ਓਦੋਂ ਖਾਲਿਸਤਾਨ ਨਾਲ ਓਨਾਂ ਲੋਕਾਂ ਨੇ ਗੱਦਾਰੀ ਕੀਤੀ ਜਿਹੜੇ ਅੱਜ ਹਿੰਦੁਸਤਾਨ ਵਿਚ ਹਕੂਮਤਾਂ ਮਾਣ ਰਹੇ ਨੇ: ਜੰਮੂ ਦੇ ਡੋਗਰੇ ਤੇ ਯੂਪੀ ਮੂਲ ਦੇ ਤੇਜ ਸਿੰਘ ਲਾਲ ਸਿੰਘ ਜਿਹੇ ਕੁਝ ਬ੍ਰਾਹਮਣ। (ਓਦੋਂ ਕਿਸੇ ਵੀ ਪੰਜਾਬੀ ਮੁਸਲਮਾਨ ਨੇ ਖਾਲਿਸਤਾਨ ਨਾਲ ਗੱਦਾਰੀ ਨਾਂ ਕੀਤੀ)
1849 ਈ. ਖਾਲਿਸਤਾਨ ਗੁਲਾਮ ਹੋ ਗਿਆ।
3. ਆਉਟਲੁੱਕ ਵਾਲਿਆਂ ਨੂੰ ਗੁਲਾਮੀ ਤੇ ਅਜਾਦੀ ਵਿਚ ਫਰਕ ਨਹੀ ਸੀ ਪੈਂਦਾ ਕਿਉਕਿ ਹਜਾਰਾਂ ਸਾਲ ਦੀ ਗੁਲਾਮੀ ਵਿਚ ਰਹਿ ਕੇ ਹਿੰਦੁਸਤਾਨੀਆ ਨੇ ਆਪਣੇ ਆਪ ਨੂੰ ਢਾਲ ਰੱਖਿਆ ਸੀ। ਓਦੋਂ ਫਿਰ ਅੰਗਰੇਜਾਂ ਖਿਲਾਫ ਜੋ ਖੜੇ ਹੋਏ ਉਹ ਖਾਲਿਸਤਾਨੀ ਹੀ ਸਨ। ਆਊਟਲੁੱਕ ਨੂੰ ਪੜ੍ਹ ਕੇ ਸ਼ਾਇਦ ਸ਼ਰਮ ਆਏ ਕਿ ਜਿਹੜਾਂ ਇਹ ਕਹਿ ਰਹੇ ਨੇ 'ਖਾਲਿਸਤਾਨ ਮੇਡ 'ਨ ਕਨੈਡਾ' ਕਿ ਜਦੋਂ 1946 ਵਿਚ ਕੈਬੀਨਿਟ ਮਿਸ਼ਨ ਭਾਰਤ ਆਇਆ ਸੀ ਉਸ ਨੇ ਹਕੂਮਤ ਦੀਆਂ ਤਿੰਨ ਵਾਰਸ ਧਿਰਾਂ ਗਿਣੀਆਂ ਸਨ:
ੳ. ਹਿੰਦੂ, ਅ. ਮੁਸਲਮਾਨ ਤੇ ੲ. ਸਿੱਖ।
4. ਆਉਟਲੁੱਕ ਨੂੰ ਨਹੀ ਪਤਾ ਕਿ ਭਾਰਤ ਦੀ ਅਜਾਦੀ ਖਾਤਰ ਫਾਂਸੀ ਦੇ ਰੱਸਿਆਂ ਨੂੰ ਚੁੰਮਣ ਵਾਲੇ 86% 'ਅਜਾਦੀ ਘੁਲਾਟੀਏ'  ਖਾਲਿਸਤਾਨੀ ਲੋਕ ਹੀ ਸਨ।
5. ਆਊਟਲੁੱਕ ਅਜਾਦ ਹੋਣਾ ਸੀ। ਖਾਲਿਸਤਾਨੀਆਂ ਨੂੰ ਅੰਗਰੇਜਾਂ ਨੇ ਸੱਦਾ ਦਿਤਾ ਸੀ ਕਿ ਬੇਸ਼ੱਕ ਵੱਖਰਾ ਮੁਲਕ ਬਣਾਓ , ਭਾਰਤ ਨਾਲ ਹੋ ਲਓ ਜਾਂ ਫਿਰ ਪਾਕਿਸਤਾਨ ਦਾ ਹਿੱਸਾ ਬਣ ਜਾਓ। ਓਦੋਂ ਖਾਲਿਸਤਾਨੀਆਂ ਨੇ ਭਾਰਤ ਨੂੰ ਚੁਣਿਆ। ਕਿਉਕਿ ਖਾਲਿਸਤਾਨੀ ਭੋਲੇ ਹਨ ਤੇ ਆਊਟਲੁੱਕ ਦੇ ਛਲਾਏ ਵਿਚ ਆ ਗਏ। ਕਿਉਕਿ ਓਦੋਂ ਪੰਡਤ ਨਹਿਰੂ ਕਹਿ ਰਹੇ ਸਨ ਕਿ ਸਾਨੂੰ ਕੋਈ ਦਿੱਕਤ ਨਹੀ ਹੋਵੇਗੀ ਜੇ ਭਾਰਤ ਦੇ ਉਤਰ ਵਿਚ ਸਿੱਖ ਦਾ ਆਪਣਾ ਖੁਦ ਦਾ ਰਾਜ ਬੇਸ਼ੱਕ ਹੋਵੇ। ਕਿਉਕਿ ਓਦੋਂ ਤੁਸੀ ਖਾਲਿਸਤਾਨੀ ਨੂੰ ਆਪਣੀ 'ਖੜਗ ਭੁਜਾ' (ਤਲਵਾਰ ਵਾਲੀ ਬਾਂਹ) ਗਿਣਦੇ ਸੀ। ਓਦੋਂ ਗਾਂਧੀ ਤੇ ਪਟੇਲ ਨੇ ਵੀ ਕੁਝ ਅਜਿਹੇ ਹੀ ਵਾਇਦੇ ਕੀਤੇ ਸਨ।
ਪ੍ਰਧਾਨ ਮੰਤਰੀ ਸਿੱਖ ਸੰਗਤ ਵਿਚ ਸਿਰ ਢੱਕ ਕੇ ਗਿਆ ਸੀ
ਜਿਸ ਤੇ ਆਉਟਲੁੱਕ ਸੜ੍ਹ ਕੇ ਕੋਲਾ ਹੋ ਗਿਆ।

ਖਾਲਿਸਤਾਨੀਆਂ ਆਪਣੀ ਕਿਸਮਤ ਹਿੰਦੁਸਤਾਨ ਨਾਲ ਗੰਢ ਲਈ।
6. ਤੁਸੀ ਤਾਂ ਬੜੇ ਅਕ੍ਰਿਤਘਣ ਨਿਕਲੇ। ਅਜਾਦੀ ਮਿਲਦਿਆਂ ਸਾਰ ਹੀ ਅੱਖਾਂ ਫੇਰ ਲਈਆਂ। ਪੰਡਤ ਨਹਿਰੂ ਨੇ ਉਸ ਵੇਲੇ ਜੋ ਲਫਜ਼ ਕਹੇ ਐਨ ਉਹ 'ਆਊਟਲੁੱਕ' ਦਾ ਹੀ ਨਜਰੀਆ ਹਨ, "ਹੁਣ ਸਮਾਂ ਬਦਲ ਗਿਆ ਹੈ।" ਕੀ ਕੋਈ ਕੌਮ ਇਸ ਤਰਾਂ ਨੰਗਾ ਚਿੱਟਾ ਦਗਾ ਕਰੇਗੀ?
7. ਵਿਸਾਹਘਾਤ ਦੀ ਦਾਸਤਾਨ ਬੜੀ ਲੰਮੀ ਹੈ। ਆਊਟਲੁੱਕ ਸੁਣਦਾ ਸੁਣਦਾ ਕਿਤੇ ਅੱਕ ਨਾਂ ਜਾਵੇ ਕਿ ਕਿਵੇ ਭਾਸ਼ਾ ਦੇ ਅਧਾਰ ਤੇ ਬਾਕੀ ਥਾਂਵੀ ਸੂਬੇ ਬਣਾਏ ਜਾਂ ਰਹੇ ਸਨ ਪਰ ਖਾਲਿਸਤਾਨੀਆਂ ਨੂੰ ਉਹ ਸੂਬਾ ਲੈਣ ਲਈ 1949 ਤੋਂ 1966 ਤਕ ਸੰਘਰਸ਼ ਕਰਨਾਂ ਪਿਆ ਸੀ। ਭਾਈ ਏਨਾ ਚਿਰ ਕਿਓ ਲਾਇਆ ਸੀ? ਕਿਤੇ ਕਨੇਡਾ ਵਾਲਿਆਂ ਦੇ ਕਹੇ ਤੇ ਕੀਤਾ ਤੁਸਾਂ ਇਹ ? ਸ਼ਾਇਦ ਆਊਟਲੁੱਕ ਨੂੰ ਪਤਾ ਨਹੀ ਕਿ ਹਿੰਦੁਸਤਾਨ ਦੇ ਇਤਹਾਸ ਦੀ ਸਭ ਤੋਂ ਵੱਡੀਆਂ ਗ੍ਰਿਫਤਾਰੀਆਂ ਓਦੋਂ ਹੀ ਹੋਈਆਂ ਸਨ। ਜਦੋਂ ਪੰਜਾਬ (ਹਰਿਆਣਾ ਵੀ) ਦੀਆਂ ਜੇਲਾਂ  ਉਛਲ ਗਈਆਂ ਸਨ ਤੇ ਕੈਦੀਆਂ ਨੂੰ ਯੂ ਪੀ ਦੀਆਂ ਜੇਲਾਂ ਵਿਚ ਡੱਕਣਾ ਪਿਆ ਸੀ।
ਅਸੀ ਜਿਆਦਾ ਲੰਮੀ ਕਹਾਣੀ ਨਹੀ ਲਿਖਦੇ ਸਿਰਫ ਇਕ ਦੋ ਸਵਾਲ ਕਰਦੇ ਹਾਂ।
1. ਜਗਦੀਸ਼ ਟਾਈਟਰ ਹੁਣੇ ਹੁਣੇ ਇਕਬਾਲੀਆਂ ਹੋਇਆ ਹੈ ਕਿ ਮੈਂ ਸੌ ਸਿੱਖ ਮਾਰੇ। ਚਲੋ ਇਹ ਵੀ ਛੱਡੋ। ਸਾਨੂੰ ਇਹ ਦੱਸ ਦਿਓ ਕਿ ਦਿੱਲੀ ਵਿਚ ਜਿਹੜੇ 3000 ਸਿੱਖ ਮਾਰੇ ਸਨ ਉਹਨਾਂ ਦਾ ਕੀ ਦੋਸ਼ ਸੀ? ਕੀ ਕਨੇਡਾ ਭਾਰਤ ਤੇ ਦਬਾਅ ਪਾ ਰਿਹਾ ਹੈ ਜਿਹੜਾ 33 ਸਾਲਾਂ ਤਕ ਵੀ ਆਊਟਲੁੱਕ ਨੇ ਇਨਸਾਫ ਨਹੀ ਦਿਤਾ? ਕੀ ਆਉਟਲੁੱਕ ਨੂੰ ਇਸ ਬੇਇਨਸਾਫੀ ਤੇ ਸ਼ਰਮ ਨਹੀ ਆਉਦੀ? ਕਿਤੇ ਇਹ ਪੱਖਪਾਤ ਤਾਂ ਨਹੀ?
2. ਦੂਸਰੇ ਪਾਸੇ ਜਿਹੜੇ ਮੁੰਡੇ 1984 ਦੇ ਕਤਲਾਮ ਦੇ ਰੋਹ ਵਿਚ ਖੜੇ ਹੋਏ ਸਨ ਤੁਸਾਂ ਓਨਾ ਦੀ ਆੜ ਵਿਚ 35000 ਜਵਾਨ ਘਰਾਂ 'ਚੋਂ ਕੱਢ ਕੱਢ ਕਤਲ ਕਰ ਦਿਤਾ। ਕੀ ਇਹ ਵੀ ਕਨੇਡਾ ਦੇ ਕਹਿਣ ਤੇ ਕੀਤਾ ਸੀ ਜੇ? ਓਦੋਂ ਤੁਸਾਂ ਕਨੂੰਨ ਛਿੱਕੇ ਟੰਗ ਦਿਤਾ ਸੀ ਤੇ ਪੁਲਸੀਆਂ ਨੂੰ ਜੁਡੀਸ਼ੀਅਲ ਤਾਕਤਾਂ ਵੀ ਦੇ ਦਿਤੀਆਂ ਸਨ। ਕਿਸੇ ਵੀ ਕੌਮ ਦਾ ਕਿਰਦਾਰ ਔਖੀ ਘੜੀ ਵੇਲੇ ਪਰਖਿਆ ਜਾਂਦਾ ਹੈ। ਅੰਦਰ ਝਾਤੀ ਮਾਰੋ।
3. ਕੁਦਰਤ ਨੇ ਪੰਜਾਬ ਨੂੰ ਪਾਣੀ ਦਿਤਾ ਹੈ ਰਾਜਸਥਾਨ ਨੂੰ ਖਣਿਜਾਂ ਨਾਲ ਨਵਾਜਿਆ ਹੈ। ਈਰਖਾ ਵਿਚ ਆ ਕੇ ਤੁਸੀ ਪਾਣੀ ਨੂੰ ਦੂਰ ਦੁਰੇਡੇ ਖੜ੍ਹਨ ਦੀਆਂ ਸਾਜਿਸ਼ਾ ਰਚ ਰਹੇ ਹੋ। ਹਾਲਾਂ ਕਿ 70% ਪਾਣੀ ਰਸਤੇ ਵਿਚ ਹੀ ਵਾਸ਼ਪ (ਭਾਫ) ਬਣ ਜਾਂਦਾ ਜਾਂ ਜੀਰ ਜਾਂਦਾ ਹੈ।
ਏਹੋ ਜਿਹੀਆਂ ਫੋਟੋਆਂ ਲਾ ਲਾ ਦੱਸਿਆ ਕਿ ਕਨੇਡਾ ਖਾਲਿਸਤਾਨ ਨੂੰ ਹਵਾ ਦੇ ਰਿਹਾ ਹੈ।

4. ਸਾਜਿਸ਼ ਤਹਿਤ ਪੰਜਾਬ ਦੇ ਕਾਰਖਾਨੇ ਤੁਸੀ ਬਾਹਰ ਕੱਢੇ ਨੇ। ਭਾਵ ਸਾਨੂੰ ਤਾਂ ਤੁਹਾਡੇ ਤੇ ਭਰੋਸਾ ਹੈ ਪਰ ਤੁਸੀ ਆਪ ਹੀ ਇਕ ਤਰਾਂ ਨਾਲ ਖਾਲਿਸਤਾਨ ਬਣਾਉਣ ਦੀ ਤਿਆਰੀ ਕਰ ਰਹੇ ਹੋ। ਕਿਤੇ ਤੁਹਾਡੇ ਇਸ ਆਊਟਲੁੱਕ ਪਿਛੇ ਵੀ ਕਨੇਡਾ ਦਾ ਹੀ ਹੱਥ ਤਾਂ ਨਹੀ?
5. 10 ਸਾਲਾਂ ਬਾਦ ਮਰਦਮ ਸ਼ੁਮਾਰੀ (ਜਨ ਗਣਨਾ) ਹੁੰਦੀ ਹੈ। ਨਵੀ ਗਿਣਤੀ ਵਿਚ ਪੰਜਾਬੀਆਂ ਦਾ ਗ੍ਰੋਥ ਰੇਟ ਖਤਰਨਾਕ ਹੱਦ ਤਕ ਥੱਲੇ ਡਿੱਗਾ ਹੈ ਭਾਵ ਸਿਰਫ 8% ਰਹਿ ਗਿਆ ਹੈ ਜਦੋਂ ਕਿ ਭਾਰਤ ਦੀ ਔਸਤ 18% ਹੈ। ਤੁਸੀ ਇਸ ਨੂੰ ਸੁਧਾਰਨ ਵਾਸਤੇ ਕੀ ਕੀਤਾ? ਕੀ ਸਰਕਾਰ ਦਾ ਫਰਜ ਨਹੀ ਬਣਦਾ ਕਿ ਵਾਧਾ ਦਰ ਦੀ ਭਾਰਤ ਵਿਚ ਇਕਸਾਰਤਾ ਨੂੰ ਯਕੀਨੀ ਬਣਾਏ? ਇਸ ਮਸਲੇ ਤੇ ਘੇਸ ਮਾਰੀ ਰਖਣਾ ਕੀ ਇਹ ਤੁਹਾਡਾ ਪੱਖ ਪਾਤ ਨਹੀ?
6. ਉਂਜ ਤੁਸੀ ਕਹਿੰਦੇ ਥੱਕਦੇ ਨਹੀ ਕਿ ਸਾਡਾ ਜੀ 'ਲਿਖਤੀ ਸੰਵਿਧਾਨ' ਪਰ ਜਦੋਂ ਟੈਕਸਾਂ ਦੇ ਬਟਵਾਰੇ ਦੀ ਗਲ ਆਉਦੀ ਹੈ ਓਦੋਂ ਤੁਹਾਡਾ ਲਿਖਤੀ ਅਸੂਲ ਕਿਥੇ ਜਾਂਦਾ? ਕੀ ਤੁਸੀ ਸੂਬਿਆਂ ਨਾਲ ਭੇਦ ਭਾਵ ਨਹੀ ਕਰਦੇ? ਕੀ ਪੰਜਾਬ ਸਰਕਾਰ ਨੂੰ ਤਨਖਾਹਾਂ ਦੇਣ ਦੇ ਲਾਲੇ ਅਕਸਰ ਨਹੀ ਪੈਂਦੇ? ਤੁਸੀ ਪੰਜਾਬ ਦਾ ਸ਼ੋਸ਼ਣ ਕਰ ਰਹੇ ਹੋ। ਕੀ ਇਹ ਕਨੇਡਾ ਦੇ ਕਹੇ ਤੇ ਹੋ ਰਿਹਾ ਹੈ?
7. ਕੀ ਤੁਸੀ ਪੰਜਾਬੀ ਭਾਸ਼ਾ ਨਾਲ ਵਿਤਕਰਾ ਨਹੀ ਕਰ ਰਹੇ? ਕੀ ਪੰਜਾਬੀ ਦੀ ਉਹੋ ਹਾਲਤ ਹੈ ਜੋ ਤਮਿਲਨਾਡੂ ਵਿਚ ਤਮਿਲ ਜਾਂ ਬੰਗਾਲ ਵਿਚ ਬੰਗਾਲੀ ਦੀ? ਕੀ ਤੁਸੀ ਪੰਜਾਬੀ ਦੋ ਭਾਸ਼ੀ ਸੂਬਾ ਬਣਾਉਣੀ ਦੀ ਸਾਜਿਸ਼ ਤੇ ਨਹੀ ਚਲ ਰਹੇ?
8.  ਇਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਚੀਨ ਅੰਦਰ ਮੌਜੂਦ ਕੈਲਾਸ਼ ਮੰਦਰ ਵਾਸਤੇ ਰਸਤਾ ਮੰਗਦੇ ਹਨ ਤੇ ਦੂਸਰੇ ਪਾਸੇ ਸਿੱਖਾਂ ਨੂੰ ਪਾਕਿਸਤਾਨ ਅੰਦਰਲੇ ਆਪਣੇ ਗੁਰਦੁਆਰਿਆਂ ਦੇ ਦਰਸ਼ਨਾਂ ਮੌਕੇ ਤੁਸੀ ਰੁਕਾਵਟਾਂ ਖੜੀਆਂ ਕਰਦੇ ਹੋ ਜਦੋ ਕਿ ਪਾਕਿਸਤਾਨ ਯਾਤਰਾਵਾਂ ਦੇ ਹੱਕ ਵਿਚ ਹੈ। ਬਹੁਤ ਤੰਗਦਿਲ ਹੋ ਤਸੀ।
9. ਅਜਾਦੀ ਵੇਲੇ ਪੰਜਾਬ ਪੜ੍ਹਾਈ ਪੱਖੋ ਭਾਰਤ ਵਿਚ ਪੰਜਵੇ ਨੰਬਰ ਤੇ ਸੀ। 1971 ਵਿਚ 11ਵੇਂ ਨੰਬਰ ਤੇ ਅੱਜ ਮਰਦ ਸਾਖਰਤਾ ਪੱਖੋ ਪੰਜਾਬ ਭਾਰਤ ਵਿਚ 25ਵੇ ਨੰਬਰ ਤੇ ਤੁਸਾਂ ਪਹੁੰਚਾ ਦਿਤਾ। ਤੁਸੀ ਖਾੜਕੂਵਾਦ ਨੂੰ ਰੋਕ ਸਕਦੇ ਹੋ ਪਰ ਸਕੂਲਾਂ ਵਿਚ ਵੱਜਦੀ ਨਕਲ ਨਹੀ। ਦਰ ਅਸਲ ਤੁਸੀ ਪੰਜਾਬ ਨਾਲ ਈਰਖਾ ਕਰਦੇ ਹੋ ਤੇ ਜਾਣ ਬੁੱਝ ਪੰਜਾਬ ਦਾ ਸਿਖਿਆ ਢਾਂਚਾ ਤੁਸਾਂ ਤਹਿਸ ਨਹਿਸ ਕੀਤਾ ਹੈ।
 ਅਗਲਿਆਂ ਦੇ ਮੁਲਕ ਵਿਚ ਫਰੀਡਮ ਆਫ ਐਕਸਪ੍ਰੈਸ਼ਨ ਮੌਜੂਦ ਹੈ
ਤੁਸੀ ਤਾਂ ਵਿਰੋਧੀ ਅਵਾਜ਼ ਨੂੰ ਹਰ ਤਰੀਕੇ ਦਬਾਉਦੇ ਹੋ।
10. ਸੂਰਬੀਰਾਂ ਦੀ ਧਰਤੀ ਜਾਣਿਆ ਜਾਂਦਾ ਸੀ ਪੰਜਾਬ ਜਿਸ ਨੂੰ ਤੁਸਾਂ ਡਰੱਗ ਸਟੇਟ ਬਣਾ ਦਿਤਾ। ਮਿਸਾਲ ਦੇ ਤੌਰ ਤੇ ਤਸਕਰ ਸ਼੍ਰੇਆਮ ਕਹਿੰਦੇ ਹਨ ਕਿ ਅਸੀ ਫਲਾਣੇ ਬੰਦੇ ਦੇ ਘਰ ਮਹੀਨਿਆਂ ਬੱਧੀ ਰਹਿੰਦੇ ਆਏ ਹਾਂ। ਪਰ ਤੁਸੀ ਅਜਿਹੇ ਬੰਦਿਆਂ ਨੂੰ ਵਜੀਰੀਆਂ ਬਖਸ਼ਦੇ ਹੋ।
11. ਪੜ੍ਹ ਕੇ ਮੇਰੇ ਤਾਂ ਰੌਂਗਟੇ ਖੜੇ ਹੋ ਗਏ ਕਿ ਰਾਜਸਥਾਨ ਵਿਚ ਪੰਜਾਬੀ ਲੋਕਾਂ ਦੇ ਜਮੀਨ ਖਰੀਦਣ ਤੇ ਪਾਬੰਦੀ ਹੈ। ਇਹ ਕਿਓ ਭਾਈ, ਇਹਦੀ ਕੀ ਤੁੱਕ ਹੈ? ਇਹ ਕਿਤੇ ਕਨੇਡਾ ਦੇ ਕਹੇ ਕਹਾਏ ਤਾਂ ਨਹੀ ਤੁਸੀ ਕੀਤਾ?
ਆਊਟਲੁੱਕ ਨੇ ਆਪਣੇ ਇਸ ਅੰਕ 12 ਫਰਵਰੀ ਲਿਖਿਆ ਹੈ ਜਦੋਂ ਕਿ ਇਹ 31 ਜਨਵਰੀ ਨੂੰ ਹੀ ਜਾਰੀ ਹੋ ਗਿਆ ਸੀ। ਤੇ ਐਨ ਓਸੇ ਦਿਨ ਜਗਦੀਸ਼ ਟਾਈਟਲਰ ਨੇ ਬਿਆਨ ਦਿਤਾ ਸੀ ਕਿ ਪਹਿਲੀ ਨਵੰਬਰ 1984 ਵਾਲੇ ਦਿਨ ਪ੍ਰਧਾਨ ਮੰਤਰੀ ਥਾਂਈ ਥਾਂਈ ਜਾ ਸਿੱਖ ਕਤਲੇਆਮ ਦੀ ਆਪ ਨਿਗਰਾਨੀ ਕਰ ਰਿਹਾ ਸੀ। ਵਾਹ ਭਈ ਵਾਹ।
ਹੋ ਸਕਦਾ ਰਾਜੂ ਗਾਂਧੀ ਦੀ ਇਸ ਕਾਰਵਾਈ ਵਿਚ ਵੀ ਕਨੇਡਾ ਦਾ ਹੱਥ ਹੋਵੇ! ਹਨਾਂ?
30-30 ਸਾਲਾਂ ਤਕ ਕਤਲਾਂ ਦਾ ਇਨਸਾਫ ਤੁਸੀ ਨਾਂ ਦਿਓ ਤੇ ਖਾਲਿਸਤਾਨ ਨੂੰ ਹਵਾ ਕਨੇਡਾ ਦੇ ਰਿਹਾ।
ਵਾਹ ਭਈ ਵਾਹ। ਇਹ ਸਿਰਫ ਇੰਡੀਅਨ ਆਉਟਲੁੱਕ ਜਾਂ ਨਜਰੀਆ ਹੀ ਹੋ ਸਕਦਾ ਹੈ। - ਬੀ. ਐਸ. ਗੁਰਾਇਆ, ਅੰਮ੍ਰਿਤਸਰ 

ਆਹ ਹੈ ਆਉਟਲੁੱਕ ਰਿਸਾਲੇ ਦਾ ਲਿੰਕ (magazine in English: Outlook)1 comment:

  1. Wah Guraya saab g... tusi te outlook di asli look dikha ditti......

    ReplyDelete