Saturday 3 February 2018

ਬਾਦਲ ਦੇ ਬਚਾਅ ਲਈ 'ਹਿੱਟ ਬਿਫੋਰ ਹਿੱਟ'

HIT BEFORE HIT TO PROTECT BADAL
ਸੱਟ ਤੋਂ ਪਹਿਲਾਂ ਸੱਟ

ਸ਼ਹੀਦਾਂ ਦੀ ਪਾਰਟੀ ਅਕਾਲੀ ਦਲ ਜੋ ਸਦੀ ਪਹਿਲਾਂ ਗੁਰਧਾਮਾਂ ਦੀ ਹੋ ਰਹੀ ਬੇਅਦਬੀ ਕਾਰਨ ਪੈਦਾ ਹੋਈ ਸੀ ਪਰ ਪਿਛੇ ਓਸੇ ਬੇਅਦਬੀ ਵਿਚ ਆਪ ਭਾਈਵਾਲ ਬਣ ਗਈ। ਕਾਰਨ : ਪਾਰਟੀ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹਿੰਦੂ ਮੁਤੱਸਵੀ ਤਾਕਤਾਂ ਦੀ ਮੁੱਠੀ ਵਿਚ ਹਨ। ਕਿਉਕਿ ਅਗਲਿਆਂ ਨੂੰ ਪਤਾ ਕਿ ਕੁਰਸੀ ਤੇ ਕੁਣਬਾ ਬਾਦਲ ਦੀ ਕਮਜੋਰੀ ਹੈ ਤੇ ਹੁਣ ਇਕ 'ਕ' ਹੋਰ ਵੀ ਜੁੜ ਚੁੱਕਾ ਹੈ: ਕਾਰੋਬਾਰ (ਬਿਜਨਸ)। ਓਦੋਂ ਅਗਲਿਆਂ ਸਿਰਫ ਬਾਦਲ ਨੂੰ ਭਰੋਸੇ ਵਿਚ ਲੈ ਕੇ ਮਨੁੱਖਤਾਵਾਦੀ ਵਿਚਾਰਧਾਰਾ ਦੀ ਥਾਂ ਥਾਂ ਬੇਅਦਬੀ ਕਰਵਾਈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਮੁੱਚੀ ਪਾਰਟੀ ਵਿਚ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ।

ਪਿਛੇ ਮਾਘੀ ਮੌਕੇ ਮੁਕਤਸਰ ਵਿਚ ਪੰਥ ਦਾ ਰੋਸ ਖੁਫੀਆ ਅਜੈਂਸੀਆਂ ਦੇ ਧਿਆਨ (ਨੋਟਿਸ) ਵਿਚ ਆ ਗਿਆ। ਅਗਲਿਆਂ ਨੂੰ ਸਮਝ ਵਿਚ ਆ ਗਿਆ ਕਿ ਸਾਰੇ ਅਕਾਲੀ ਗਰਕੇ ਨਹੀ ਹਨ। ਬਹੁਤਿਆਂ ਵਿਚ ਅਣਖ ਦੇ ਕਣ ਅਜੇ ਵੀ ਬਾਕੀ ਹਨ। ਅਗਲਿਆਂ ਨੂੰ ਮਹਿਸੂਸ ਹੋ ਗਿਆ ਕਿ ਅਕਾਲੀ ਦਲ ਵਿਚ ਬਗਾਵਤ ਕਿਸੇ ਵੇਲੇ ਵੀ ਹੋ ਸਕਦੀ ਹੈ।
ਪਾਰਟੀ ਵਿਚ ਬਗਾਵਤ ਨੂੰ ਰੋਕਣ ਦਾ ਅਜੈਂਸੀਆਂ ਕੋਲ ਅਜਮਾਇਆ ਹੋਇਆ ਹੱਥਕੰਡਾ ਮੌਜੂਦ ਹੈ। ਕੀ ਹੈ ਉਹ ਹੱਥਕੰਡਾ? ਉਹ ਹੱਥਕੰਡਾ ਹੈ ਅਖੌਤੀ ਗਰਮਦਲੀਆਂ (ਜਾਂ ਟਾਊਟਾਂ) ਰਾਂਹੀ ਬਾਦਲ ਖਿਲਾਫ ਬਗਾਵਤ ਦਾ ਬਿਗਲ। ਤੇ ਇਹ ਹੱਥਕੰਡਾ ਅਗਲੇ ਕਈ ਵਾਰ ਅਜਮਾ ਚੁੱਕੇ ਹਨ। ਅਮੂਮਨ ਬਾਦਲ ਖਿਲਾਫ ਬਗਾਵਤੀ ਬਿਆਨ ਸ. ਸਿਮਰਨਜੀਤ ਸਿੰਘ ਮਾਨ ਕੋਲੋ ਦੁਆਏ ਜਾਂਦੇ ਰਹੇ ਹਨ। ਪਰ ਕੁਝ ਸਮੇਂ ਤੋਂ ਮਾਨ ਸਾਹਿਬ ਅਜੈਂਸੀਆਂ ਦੀਆਂ ਸਾਰੀਆਂ ਗੱਲਾਂ ਮੰਨਣ ਤੋਂ ਆਕੀ ਹੋ ਗਏ ਹਨ। 
ਇਸ ਦੇ ਮੱਦੇਨਜਰ ਸਰਕਾਰ ਨੇ ਆਪਣੇ ਕੁਝ ਪੁਰਾਣੇ ਟਾਊਟਾਂ ਰਾਂਹੀ ਇਕ ਨਵੀ ਜਥੇਬੰਦੀ ਖੜੀ ਕੀਤੀ ਹੈ: ਯੂਨਾਈਟਡ ਅਕਾਲੀ ਦਲ। ਸੋ ਹੁਣ ਜਦੋਂ ਕਦੀ ਵੀ ਬਾਦਲ ਖਿਲਾਫ ਬਗਾਵਤ ਦਾ ਧੂੰ ਨਜਰ ਆਏਗਾ। ਯੂਨਾਈਟਡ ਅਕਾਲੀ ਦਲ ਹਰਕਤ ਵਿਚ ਆਏਗਾ ਤੇ ਬਾਗੀ ਸੁਰ ਰੱਖਣ ਵਾਲੇ ਅਕਾਲੀਆਂ ਦੀ ਫੂਕ ਕੱਢ ਦੇਵੇਗਾ। ਉਹ ਕਿਵੇ? ਯੂਨਾਈਟਡ ਦਲ  ਬਾਰੇ ਜਾਗਰੂਕ ਸਿੱਖਾਂ ਨੂੰ ਪਤਾ ਹੈ ਕਿ ਉਹ ਸਰਕਾਰੀ ਮੁਖਬਰ ਨੇ। ਤੇ ਜਦੋਂ ਮੁਖਬਰ-ਸਰਕਾਰੀ ਬਾਦਲ ਦੀ ਵਿਰੋਧਤਾ ਕਰਨਗੇ ਬਾਦਲ ਦੀ ਸਾਖ (ਕ੍ਰੇਡੇਬਿਲਿਟੀ) ਸਿੱਖਾਂ ਵਿਚ ਆਪਣੇ ਆਪ ਬਣੇਗੀ।
ਜੇ ਅਜੇ ਵੀ ਨਹੀ ਗਲ ਸਮਝ ਆਈ ਤਾਂ ਹੇਠ ਦਿਤੀ ਉਦਾਹਰਣ ਤੋਂ ਗਲ ਸਪੱਸ਼ਟ ਹੋ ਜਾਏਗੀ।
ਸੰਨ 2015 ਵਿਚ ਜਦੋਂ ਥਾਂਈ ਥਾਂਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਤੇ ਲੋਕਾਂ ਨੇ ਸੜ੍ਹਕਾਂ ਜਾਮ ਕਰਨੀਆਂ ਸ਼ੁਰੂ ਕਰ ਦਿਤੀਆਂ ਸਨ। ਸਰਕਾਰ ਨੂੰ ਖੁਫੀਆ ਰਿਪੋਰਟਾਂ ਮਿਲੀਆਂ ਸਨ ਕਿ ਇਨਾਂ ਮੁਜਾਹਰਿਆਂ ਵਿਚ ਅਕਾਲੀ ਦਲ ਦੇ ਲੀਡਰਾਂ ਦਾ ਗੁਪਤ ਹੱਥ ਨਾਲ ਸੀ।
ਸਰਕਾਰ ਨੂੰ ਸਾਫ ਲਗ ਰਿਹਾ ਸੀ ਕਿ ਬਾਦਲ ਖਿਲਾਫ ਉਹਦੀ ਪਾਰਟੀ ਕਿਸੇ ਵੇਲੇ ਵੀ ਬਗਾਵਤ ਕਰ ਦੇਵੇਗੀ। ਅਜਿਹੇ ਹਾਲਾਤਾਂ ਵਿਚ ਖੁਫੀਆ ਅਜੈਂਸੀਆਂ ਜੋ ਪਹਿਲ ਕਰ ਜਾਂਦੀਆਂ ਹਨ ਉਸ ਨੂੰ 'ਹਿੱਟ ਬਿਫੋਰ ਹਿੱਟ' (ਸੱਟ ਤੋਂ ਪਹਿਲਾਂ ਸੱਟ) ਦੀ ਕਾਰਵਾਈ ਕਿਹਾ ਜਾਂਦਾ ਹੈ।
ਸੋ ਉਸ ਵੇਲੇ 10 ਨਵੰਬਰ 2015 ਨੂੰ ਅਜੈਂਸੀਆਂ ਨੇ ਚੱਬਾ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਦਾ ਇਕੱਠ ਬੁਲਾ ਲਿਆ।  ਬਾਦਲ ਨੂੰ ਗਾਲਾਂ ਕੱਢੀਆਂ ਗਈਆਂ। ਕੌਮੀ ਗੱਦਾਰ ਐਲਾਨਿਆ ਗਿਆ। ਪਰ ਬੇਅਦਬੀ ਦੇ ਮਸਲੇ ਤੇ ਗਲ ਟਾਲ ਦਿਤੀ ਗਈ। ਗੋਂਗਲੂਆਂ ਤੋਂ ਮਿੱਟੀ ਝਾੜ ਦਿਤੀ ਗਈ। ਕੌਮ ਨੂੰ ਚੁੱਪ ਕਰਾ ਤਾ। ਜਥੇਦਾਰ ਦੁਬਿਧਾ ਵਿਚ ਪੈ ਗਏ ਕਿ ਕੀ ਕੀਤਾ ਜਾਵੇ। ਸੜਕਾਂ ਤੇ ਜਾਮ ਲਗਣੇ ਬੰਦ ਹੋ ਗਏ। (ਐਤਕਾਂ ਅਜੈਂਸੀਆਂ ਦੰਗ ਰਹਿ ਗਈਆਂ ਸਰਦਾਰ ਮਾਨ ਨੇ ਅਜੈਂਸੀਆਂ ਦਾ ਮੋਹਰਾ ਬਣਨ ਤੋਂ ਨਾਹ ਕਰ ਦਿਤੀ)
ਯਾਦ ਕਰੋ ਐਨ ਏਹੋ ਕੁਝ ਸੰਨ 2006 ਵਿਚ ਕੱਥੂਨੰਗਲ ਵਿਖੇ ਹੋਇਆ ਸੀ ਪਰ ਓਦੋਨ ਸਿਮਰਨਜੀਤ ਸਿੰਘ ਮਾਨ ਨੇ ਪੂਰਾ ਜੋਸ਼ ਵਿਖਾਇਆ ਸੀ ਓਦੋਂ ਮਾਨ ਦੀ ਪੱਗ ਤਕ ਲਾਹ ਦਿਤੀ ਗਈ ਸੀ।
ਹੁਣ ਬਾਦਲ ਹਕੂਮਤ ਤੋਂ ਬਾਹਰ ਹੈ। ਅਕਾਲੀਆਂ ਵਿਚ ਘੁਸਰ ਮੁਸਰ ਫਿਰ ਜੋਰਾਂ ਤੇ ਹੈ। ਮਾਘੀ ਮੌਕੇ ਇਹ ਧੂੰਆਂ ਸੰਙਣਾ ਦਿੱਸ ਰਿਹਾ ਸੀ।
ਅਜੈਂਸੀਆਂ ਨੇ ਤੁਰੰਤ ਪ੍ਰੋਗਰਾਮ ਉਲੀਕਿਆ ਹੈ ਤੇ ਕਲ੍ਹ 4 ਫਰਵਰੀ 2018 ਨੂੰ ਅੰਮ੍ਰਿਤਸਰ ਵਿਖੇ, ਟਾਊਟ ਬਨਾਮ ਯੂਨਾਈਟਡ ਅਕਾਲੀ ਦਲ ਇਕੱਠ ਹੋਣ ਜਾ ਰਿਹਾ ਹੈ। ਜਿਸ ਵਿਚ ਪੰਜਾਬ ਭਰ ਦੇ ਟਾਊਟ ਜਨਤਾ ਨੂੰ ਲੈ ਕੇ ਪਹੁੰਚ ਰਹੇ ਨੇ। ਬਾਦਲ ਨੂੰ ਗਾਲ੍ਹਾਂ ਕੱਢੀਆਂ ਜਾਣਗੀਆਂ। ਉਨੂੰ ਫਿਰ ਪੰਥ ਦਾ ਗੱਦਾਰ ਐਲਾਨਿਆ ਜਾਵੇਗਾ। ਮੀਡੀਏ 'ਚ ਖਬਰ ਆਏਗੀ। ਬਾਗੀ ਸੁਰਾਂ ਉਲਝਣ ਵਿਚ ਪੈ ਜਾਣਗੀਆਂ ਕਿਉਕਿ ਜਦੋਂ ਲੋਕ ਪੁਛਣਗੇ ਤਾਂ ਉਹਨਾਂ ਨੂੰ ਇਹੋ ਕਹਿਣਾ ਪੈਣਾ ਕਿ ਇਹ ਯੂਨਾਈਟਡ ਵਾਲੇ ਸਰਕਾਰੀ ਟਾਊਟ ਹਨ। ਭਾਵ ਮੁਖਬਰ ਲੋਕ ਹੀ ਬਾਦਲ ਦੇ ਖਿਲਾਫ ਹਨ। ਸੋ ਜਿਹੜਾ ਬਾਦਲ ਦੇ ਖਿਲਾਫ ਉਠੇਗਾ ਉਸ ਤੇ ਮੁਖਬਰ ਹੋਣ ਦਾ ਠੱਪਾ ਲਗੇਗਾ ਤੇ ਬਾਗੀ ਮੂੰਹ ਲਵੇਟ ਕੇ ਚੁੱਪ ਕਰ ਰਹਿਣਗੇ। ਜਿਵੇ ਬੇਅਦਬੀ ਮੌਕੇ ਹੋਇਆ ਸੀ।ਅਗਲੇ ਆਪਣੇ ਵਫਾਦਾਰ ਬੰਦਿਆਂ ਨੂੰ ਕੁਝ ਇਸ ਤਰਾਂ ਬਚਾਅ ਕੇ ਰੱਖਦੇ ਨੇ। ਤਾਂ ਹੀ ਤਾਂ ਮੈਂ ਕਹਿੰਦਾ ਰਹਿੰਨਾ ਵਾਂ ਕਿ ਟਾਊਟ ਵਰਤਾਰੇ ਨੂੰ ਪਛਾਣੋਂ ਪੰਜਾਬੀਓ।
ਹੁਣ ਸਮਝ ਆਈ ਹਿੱਟ ਬਿਫੋਰ ਹਿੱਟ
ਬੇਇਜਤੀ ਹੋਣ ਤੇ ਕੋਈ ਐਕਟਰ ਹੀ ਮੁਸਕਰਾ ਸਕਦਾ ਹੈ।
ਕੱਥੂਨੰਗਲ ਵਿਖੇ ਸਿਮਰਨਜੀਤ ਸਿੰਘ ਮਾਨ ਦੀ ਪੱਗ ਲਾਹੀ ਗਈ।

---------- ----------
ਐਵੇ ਯਬਲੀਆਂ ਨੇ ਇਹ
---------- ----------


No comments:

Post a Comment