Monday 5 February 2018

ਅਕਾਲੀ ਦਲ ਨੇ ਜਾਰੀ ਕੀਤੀ ਟਾਈਟਲਰ ਦੀ ਸੀ ਡੀ| ਉਹ 100 ਸਿੱਖ ਮਾਰਨ ਦੀ ਗਲ ਕਰ ਰਿਹਾ ਹੈ।

JAGDISH TYTLER CONFESSING KILLING OF 100 SIKHS AND APPOINTING JUDGES OF HIS CHOICE
 ਲਗਦੈ ਕੋਈ ਚੋਣ ਆਉਣ ਵਾਲੀ ਹੈ।  ਲਓ ਜੀ ਇਕ ਵਾਰ ਫਿਰ ਜੁੱਤੀਆਂ ਖਾਣ ਲਈ ਤਿਆਰ ਹੋ ਜਾਓ

ਜਗਦੀਸ਼ ਟਾਈਟਲਰ ਨੇ ਖਾਧੀ ਪੀਤੀ 'ਚ ਆਪਣਾ ਗੁਨਾਹ ਕਬੂਲਿਆ। ਪੀ ਟੀ ਸੀ ਤੇ ਗਲ ਚਲ ਰਹੀ ਹੈ (15-25 ਤਰੀਖ 5-2-18) ਕਹਿੰਦਾ 100 ਸਿੱਖ ਮੈਂ ਮਾਰਿਆ।
ਕਹਿੰਦਾ ਜਿਹੜੇ ਜੱਜਾਂ ਨੇ 84 ਕਤਲੇਆਮ ਦਾ ਕੇਸ ਵੇਖਣਾ ਸੀ ਦੋ ਵਾਰੀ ਉਹ ਜੱਜ ਵੀ ਮੈਂ ਆਪ ਲੁਆਏ।
ਅੱਜੇ ਕਲ ਪਰਸੋਂ ਟਾਈਟਲਰ ਨੇ ਹੋਸ਼ੋ ਹਵਾਸ਼ ਵਿਚ ਬਿਆਨ ਦਿਤਾ ਸੀ ਕਿ ਪਹਿਲੀ ਨਵੰਬਰ 1984 'ਚ ਜਦੋਂ ਕਤਲੇਆਮ ਚਲ ਰਿਹਾ ਸੀ ਤਾਂ ਰਾਜੀਵ ਗਾਂਧੀ ਖੁੱਦ ਇਲਾਕਿਆਂ ਵਿਚ ਘੁੰਮ ਰਿਹਾ ਸੀ । ਮਤਲਬ ਕਤਲੇਆਮ ਦੀ ਨਿਗਰਾਨੀ (ਸੁਪਰਵਿਜਨ) ਕਰ ਰਿਹਾ ਸੀ। (ਸਾਡੇ ਚਿਮਚੇ ਉਸ ਹਕੂਮਤ ਕੋਲੋ ਇਨਸਾਫ ਦੀ ਮੰਗ ਕਰਦੇ ਹਨ ਜਿਥੋ ਦਾ ਹੁਕਮਰਾਨ ਆਪ ਨਿਰਦੋਸ਼ ਲੋਕਾਂ ਦਾ ਕਤਲ ਕਰਾਉਦਾ ਹੈ)

ਮਨਜੀਤ ਸਿੰਘ ਜੀ ਕੇ ਨੇ ਵੀਡਿਓ ਚਿਪ ਜਾਰੀ ਕੀਤੀ ਹੈ ਕਿ ਟਾਈਟਲਰ ਕਹਿ ਰਿਹਾ ਹੈ ਕਿ ਪਾਰਟੀ ਨੇ ਮੈਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਵਾਇਦਾ ਕੀਤਾ ਸੀ। ਟਾਈਟਲਰ ਦੁੱਖੀ ਹੋਇਆ ਇਹ ਗੱਲਾਂ ਕਹਿ ਰਿਹਾ ਹੈ ਕਿ ਪਾਰਟੀ ਨੇ ਜਿਹੜੇ ਮੇਰੇ ਨਾਲ ਵਾਇਦੇ ਕੀਤੇ ਸਨ ਉਹ ਨਿਭਾ ਨਹੀ ਰਹੀ।
ਉਹ ਦੁੱਖੀ ਹਿਰਦੇ ਨਾਲ ਕਹਿ ਰਿਹਾ ਹੈ ਕਿ ਮੇਰੇ 150 ਕ੍ਰੋੜ ਰੁਪੀਆ ਵੀ ਮਾਰਿਆ ਗਿਆ।
ਸਾਡੇ ਵਾਸਤੇ ਇਹ ਕੋਈ ਅਣਹੋਣੀ ਗਲ ਨਹੀ। ਇਹ ਨੰਗਾ ਚਿੱਟਾ ਸੱਚ ਹੈ ਕਿ ਕਤਲੇਆਮ ਸਰਕਾਰ ਨੇ ਆਪ ਕਰਵਾਇਆ ਸੀ। ਜਦੋਂ ਇਸ ਜੁਲਮੀ ਕਤਲੇਆਮ ਖਿਲਾਫ ਪੰਜਾਬ ਦੇ ਮੁੰਡਿਆਂ ਨੇ ਆਪਣਾ ਰੋਹ ਵਿਖਾਉਣਾ ਚਾਹਿਆ ਤਾਂ ਸਰਕਾਰ ਨੇ 35000 ਮੁੰਡਾ ਪੰਜਾਬ ਵਿਚ ਮਾਰ ਘੱਤਿਆ। ਪਰ ਦਿੱਲੀ ਦੇ ਕਾਤਲਾਂ ਨੂੰ ਸੇਕ ਨਹੀ ਲੱਗਣ ਦਿਤਾ।
ਕਹਿਣ ਤੋਂ ਮਤਲਬ ਉਮੀਦ ਦੀ ਆਸ ਰਖਣਾ ਵੱਡੀ ਬੇਵਕੂਫੀ ਤੇ ਬੇਸ਼ਰਮੀ ਹੈ। ਅਸੀ ਤਾਂ ਹੀ ਲਗਾਤਾਰ ਇਸ ਸੋਚ ਦੇ ਹਾਮੀ ਰਹੇ ਹਾਂ ਕਿ ਕਾਂਗਰਸ ਜਾਂ ਭਾਜਪਾ ਦਾ ਭਾਰਤ ਸਿੱਖਾਂ ਨੂੰ ਇਨਸਾਫ ਨਹੀ ਦੇ ਸਕਦਾ ਤੇ ਮੰਗ ਕਰਦੇ ਆਏ ਹਾਂ ਕਿ ਇਹ ਸਭ ਦੇ (ਹਿੰਦੁਸਤਾਨ ਦੇ ਬਸ਼ਿੰਦਿਆਂ ਦੇ ਵੀ) ਹੱਕ ਵਿਚ ਹੋਵੇਗਾ ਕਿ ਸੰਵਿਧਾਨ ਵਿਚ ਤਰਮੀਮ ਕਰਕੇ ਸੰਘੀ ਢਾਂਚਾ ਅਖਤਿਆਰ ਕਰਕੇ ਪੰਜਾਬ ਨੂੰ ਇਕ ਤਰਾਂ ਨਾਲ ਵੱਖਰਾ ਕਰ ਦਿਤਾ ਜਾਵੇ। ਫੌਜ ਤੇ ਕਰੰਸੀ ਬੇਸ਼ੱਕ ਰੱਖ ਲਵੇ।
ਪਰ ਸਾਡੇ ਚਿਮਚੇ ਲੀਡਰ ਸਾਨੂੰ ਬਾਰ ਬਾਰ ਜਲੀਲ ਕਰੀ ਜਾ ਰਹੇ ਨੇ। ਇਹ ਫਿਰ ਜਾ ਜਾ ਦਿੱਲੀ ਵਾਲਿਆਂ ਦੀਆਂ ਜੁੱਤੀਆਂ ਚੱਟਦੇ ਨੇ। 33 ਸਾਲ ਲਗਾਤਾਰ ਜਲੀਲ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਹੋਰ ਮੂਰਖ ਬਣਾਉਦੇ ਹਨ। ਜਦੋਂ ਵੀ ਕੋਈ ਚੋਣ ਆਉਦੀ ਹੈ ਤਾਂ ਇਹ 1984 ਦੇ ਇਨਸਾਫ ਦਾ ਨਾਹਰਾ ਮਾਰਦੇ ਹਨ ਦਾ।
ਦੂਸਰੇ ਪਾਸੇ ਹੁਕਮਰਾਨ ਹਰ ਪੱਖੋ ਪੰਜਾਬ ਨੂੰ ਨਿਚੋੜਨ ਵਿਚ ਲੱਗਾ ਹੋਇਆ ਹੈ:
1. ਦਰਿਆ ਸਾਡੇ ਖੋਹ ਲਏ ਗਏ ਹਨ।
2. ਜਨ ਗਣਨਾ (ਮਰਦਮ ਸ਼ੁਮਾਰੀ) ਵਿਚ ਸਾਡੀ ਵਾਧਾ ਦਰ ਘੱਟਕੇ 8 ਰਹਿ ਗਈ ਹੈ ਜਦੋਂ ਕਿ ਭਾਰਤ ਦੀ ਔਸਤ 18 ਹੈ। ਜਿਸਦਾ ਮਤਲਬ ਥੋੜੇ ਹੀ ਸਾਲਾਂ ਵਿਚ ਸਿੱਖ ਪੰਜਾਬ ਵਿਚ ਘੱਟ ਗਿਣਤੀ 'ਚ ਹੋ ਜਾਣਗੇ।
3. ਸਾਡੇ ਕਾਰਖਾਨੇ ਪੰਜਾਬੋਂ ਬਾਹਰ ਕੱਢ ਦਿਤੇ ਗਏ ਹਨ।
4. ਸਾਡੇ ਇਸ਼ਟ ਨੂੰ ਪਿਛੇ 2 ਸਾਲ ਗਲੀਆ ਵਿਚ ਰੋਲਿਆ ਗਿਆ ਹੈ। ਅਕਾਲੀ ਦਲ ਰਾਂਹੀ ਸਿੱਖਾਂ ਨੂੰ ਚੰਗੀ ਤਰਾਂ ਜਲੀਲ ਕੀਤਾ ਜਾ ਰਿਹਾ ਹੈ।
5. ਟੈਕਸਾਂ ਦੇ ਬਟਵਾਰੇ ਮੌਕੇ ਪੰਜਾਬ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਐਸ ਵੇਲੇ ਮੰਗਤੀ ਬਣੀ ਹੋਈ ਹੈ। ਸਾਰਾ ਟੈਕਸ ਕੇਂਦਰ ਆਪਣੇ ਕੋਲ ਲੈ ਜਾਂਦਾ ਹੈ।
6. ਪੰਜਾਬ ਨੂੰ ਦੋ-ਭਾਸ਼ਾਈ ਸੂਬਾ ਬਣਾ ਦਿਤਾ ਗਿਆ ਹੈ। ਮਾਂ ਬੋਲੀ ਪੰਜਾਬੀ ਨੂੰ ਗੋਲੀ ਬਣਾ ਕੇ ਰੱਖ ਦਿਤਾ ਗਿਆ ਹੈ।
7. ਸਿੱਖਾਂ ਨੂੰ ਪਾਕਿਸਤਾਨ ਵਿਚ ਰਹਿ ਗਏ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਵਾਂਝਿਆ ਰੱਖਿਆ ਜਾਂਦਾ ਹੈ।
8. ਉਹ ਪੰਜਾਬ ਜਿਹੜਾ ਪੜਾਈ ਪੱਖੋ 1947 ਵਿਚ ਪੰਜਵੇ ਨੰਬਰ ਤੇ ਸੀ ਅੱਜ ਮਰਦਾਂ ਦੀ ਪੜਾਈ ਦਰ (ਲਿਟਰੇਸੀ ਰੇਟ) ਪੱਖੋ ਭਾਰਤ ਵਿਚ 25 ਨੰਬਰ ਤੇ ਪਹੁੰਚ ਗਿਆ ਹੈ।
9. ਹਸਦੇ ਵਸਦੇ ਪੰਜਾਬ ਨੂੰ ਡਰੱਗ ਸਟੇਟ ਬਣਾ ਦਿਤਾ ਗਿਆ ਹੈ। ਨਸ਼ੇ ਦੀ ਤਸਕਰੀ ਵਿਚ ਦਾਗੀ ਲੀਡਰਾਂ ਨੂੰ ਅਹੁਦੇ ਬਖਸ਼ੇ ਜਾਂਦੇ ਹਨ।
10. ਪੰਜਾਬੀ ਲੋਕ ਪੰਜਾਬੋਂ ਬਾਹਰ ਜੰਮੂ ਕਸ਼ਮੀਰ, ਹਿਮਾਚਲ, ਉਤਰਾਖੰਡ ਤੇ ਰਾਜਸਥਾਨ ਆਦਿ ਵਿਚ ਜਮੀਨ ਨਹੀ ਖਰੀਦ ਸਕਦੇ। ਦੂਸਰੇ ਪਾਸੇ ਪੰਜਾਬ ਵਿਚ ਜੋਰਾਂ ਸ਼ੋਰਾਂ ਨਾਲ ਬੲ੍ਹੀਆਂ ਨੂੰ ਵਸਾਇਆ  ਜਾ ਰਿਹਾ ਹੈ।
ਅਕਾਲੀ ਤੇ ਕਾਂਗਰਸੀ ਲੀਡਰ ਚਿਮਚੇ ਬਣ ਚੁੱਕੇ  ਹਨ ਕਦੀ ਵੀ ਪੰਜਾਬ ਨਾਲ ਹੋ ਰਹੀ ਧੱਕੇਸ਼ਾਹੀ ਤੇ ਗਿੱਲਾ ਸ਼ਿਕਵਾ ਨਹੀ ਕਰਦੇ। ਅਕਾਲੀ ਦਾ ਵੱਡੇ ਲੀਡਰ ਨੂੰ ਸਿਰਫ ਆਪਣੀ ਕੁਰਸੀ, ਕੁਣਬੇ ਤੇ ਕਾਰੋਬਾਰ (ਬਿਜਨਸ) ਦਾ ਹੀ ਖਿਆਲ ਹੈ। ਉਹ ਸਾਡੇ ਜ਼ਜ਼ਬਾਤਾਂ ਨੂੰ ਚੋਣਾਂ ਮੌਕੇ ਭੁੰਨਦਾ ਤੇ ਵੋਟਾਂ ਲੈਂਦਾ ਹੈ।
ਮੈਂ ਇਹੋ ਜਿਹੇ ਚਿਮਚੇ ਲੀਡਰਾਂ ਦਾ ਖੰਡਣ ਕਰਦਾ ਹਾਂ ਜਿਹੜੇ 33 ਸਾਲਾਂ ਬਾਦ ਵੀ ਸੰਗਤਾਂ ਨੂੰ ਇਨਸਾਫ ਦਾ ਭਰੋਸਾ ਦਿਵਾ ਕੇ ਬਾਰ ਬਾਰ ਮੂਰਖ ਬਣਾ ਰਹੇ  ਹਨ। ਕਿੰਨੀ ਹੀ ਵਾਰੀ ਭਾਜਪਾ ਦੀ ਸਰਕਾਰ ਆਈ ਹੈ, ਕਿਉ ਨਹੀ ਅਕਾਲੀ ਦਲ ਨੇ ਇਨਸਾਫ ਵਾਲੀ ਮੰਗ ਸਰਕਾਰ ਕੋਲ ਰੱਖੀ। ਜਦੋਂ ਪਤਾ ਕਿ ਇਨਸਾਫ ਕਿਸਨੇ ਨਹੀ ਦੇਣਾ ਤਾਂ ਕਿਉ ਮੂਰਖ ਬਣਾਉਦੇ ਹੋ ਰੱਬ ਰੂਪ ਸੰਗਤਾਂ ਨੂੰ।

Akali Dal Releases Sting Videos That Allegedly Confirm Congress Leader Jagdish Tytler’s Role In 1984 Riots

 

 No comments:

Post a Comment