Thursday 21 December 2017

'ਸਤਿਕਾਰ ਕਮੇਟੀ' ਮਾਰਕਾ ਟਾਊਟ ਹੁਣ ਮੇਲਿਆਂ ਦੀ ਮੁਖਾਲਫਤ ਤੇ ਉਤਰੇ

SATKAR COMMITTEE BRAND OF TOUTS NOW OPPOSING POLITICAL CONFERENCES ON JOR MELAS
ਕੀ 'ਗੁਰੂ-ਗ੍ਰੰਥ-ਸਾਹਿਬ-ਸਤਿਕਾਰ-ਕਮੇਟੀਆਂ' ਵਾਲੇ ਦੱਸਣਗੇ ਕਿ ਜਦੋਂ ਗੁਰਬਾਣੀ ਦੀ ਬੇਅਦਬੀ ਹੋ ਰਹੀ ਸੀ ਓਦੋਂ ਤੁਸੀ ਕਿਥੇ ਸੀ? ਕੀ ਵਜ੍ਹਾਂ ਹੋ ਗਈ ਸੀ ਕਿ ਤੁਸੀ ਇਕ ਅਖਬਾਰੀ ਬਿਆਨ ਵੀ ਨਹੀ ਸੀ ਦੇ ਪਾਏ? 

ਵੀਰੋ ਮੈਂ ਕਿਸੇ ਬਾਦਲ ਦਲ ਦਾ ਦਾ ਸਮਰਥਕ ਨਹੀ ਹਾਂ। ਮੇਰੇ ਹਿਸਾਬ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਇਨਾਂ ਦੀ ਸਰਕਾਰ ਦੀ ਸਹਿਮਤੀ ਨਾਲ ਹੋਈ ਹੈ। ਪਰ ਮੈਂ ਸੰਗਤ ਨੂੰ ਨਕਲੀ ਸਤਿਕਾਰ ਕਮੇਟੀਆਂ ਬਾਰੇ ਸੁਚੇਤ ਕਰਨਾਂ ਲੋੜਦਾ ਹਾਂ। ਯਾਦ ਰਹੇ ਰਾਜਨੀਤਕ ਕਾਨਫ੍ਰੰਸਾਂ ਕਰਕੇ ਜੋੜ ਮੇਲਿਆਂ ਵਿਚ ਗਿਣਤੀ ਵਧਦੀ ਹੈ। ਥਾਂਈ ਥਾਂਈ ਧਾਰਮਿਕ ਪ੍ਰਚਾਰ ਹੋ ਰਿਹਾ ਹੁੰਦਾ ਹੈ ਸੰਗਤ ਵਿਚ ਚੰਗਾ ਸੁਨੇਹਾ ਜਾਂਦਾ ਹੈ। ਦਾਸ ਪਿਛਲੇ 17 ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਪ੍ਰਚਾਰ ਕਰਦਾ ਹੈ। ਰਾਜਨੀਤਕ ਕਾਨਫਰੰਸਾਂ ਇਸ ਪ੍ਰਚਾਰ ਵਿਚ ਵੱਡੀ ਸਹਾਈ ਹੋਈਆਂ ਹਨ।ਇਨਾਂ ਸਾਨੂੰ ਮੌਕਾ ਦਿਤਾ ਪ੍ਰਚਾਰ ਕਰਨ ਦਾ। ਅਸੀ ਪੈਫਲਿਟ ਵੰਡੇ। ਸੀਡੀਆਂ ਵੇਚੀਆਂ। ਭਾਈ ਰਾਜਨੀਤਕ ਲੀਡਰ ਮਾੜੇ ਹੋਣਗੇ ਪਰ ਇਨਾਂ ਕਾਨਫ੍ਰੰਸਾਂ ਵਿਚ ਆਮ ਲੋਕ ਪਹੁੰਚਦੇ ਹਨ।
ਸਤਿਕਾਰ ਕਮੇਟੀ ਟਾਊਟ ਆਨੇ ਬਹਾਨੇ ਪ੍ਰਚਾਰ ਵਿਚ ਰੁਕਾਵਟ ਪਾਉਣਾ ਚਾਹੁੰਦੇ ਨੇ। ਕੀ ਕਦੀ ਇਨਾਂ ਮੇਲਿਆਂ ਮੌਕੇ ਸ਼ਰਾਬਬੰਦੀ ਦੀ ਹਮਾਇਤ ਕੀਤੀ ਹੈ? ਨਹੀ। ਸਾਡਾ ਸਭ ਤੋਂ ਵੱਡਾ ਇਨਾਂ ਕਮੇਟੀਆਂ ਨੂੰ ਸਵਾਲ ਹੈ ਕਿ ਬੇਅਦਬੀ ਮੌਕੇ ਇਹ ਕਿਓ ਚੁੱਪ ਰਹੇ?
ਡੇਰਾ ਬਾਬਾ ਨਾਨਕ/ਕਰਤਾਰਪੁਰ ਦਾ ਮੇਲਾ ਕਿਸੇ ਵੇਲੇ ਪੰਜਾਬ ਦੇ ਚਾਰ ਵੱਡੇ ਮੇਲਿਆਂ ਵਿਚੋਂ ਗਿਣਿਆ ਜਾਂਦਾ ਸੀ। 1984 ਤੋਂ ਬਾਦ ਬਾਦਲ/ਟੋਹੜਾ ਜੁੰਡਲੀ ਨੇ ਓਥੇ ਰਾਜਨੀਤਿਕ ਕਾਨਫ੍ਰੰਸ ਕਰਨੀ ਬੰਦ ਕਰ ਦਿਤੀ ਜਿਸ ਕਾਰਨ ਸੰਗਤ ਦੀ ਹਾਜਰੀ ਵਿਚ ਵੱਡੀ ਕਮੀ ਆਈ। ਹੁਣ ਪ੍ਰਚਾਰ ਹੋਣ ਕਰਕੇ ਫਿਰ ਗਿਣਤੀ ਵਿਚ ਚੜ੍ਹਤ ਆਈ ਹੈ। ਪਰ ਓਹੋ ਜੇ ਕਾਨਫ੍ਰੰਸ ਹੋਵੇ ਤਾਂ ਮੇਲੇ ਦਾ ਵੱਡਾ ਪ੍ਰਚਾਰ ਹੋ ਜਾਂਦਾ ਹੈ। ਯਾਦ ਰੱਖੋ ਗੁਰਮਤ ਨਾਲ ਸਬੰਧਤ ਮੇਲੇ ਦੀ ਵਿਰੋਧਤਾ ਗੈਰ ਸਿੱਖ ਹੀ ਕਰ ਸਕਦਾ ਹੈ।

No comments:

Post a Comment