Friday, 3 November 2017

ਟੋਪੀਵਾਲੇ ਬਾਂਦਰਾਂ ਤੋਂ ਖਬਰਦਾਰ

BEWARE OF COPY CATS

ਜਿਹੜੇ ਅੰਨੇਵਾਹ ਪੋਸਟਾਂ ਸ਼ੇਅਰ ਕਰੀ ਜਾਂਦੇ ਨੇ।

ਇੰਟਰਨੈਟ ਵੀ ਕਮਾਲ ਦੀ ਸ਼ੈਅ ਆ। ਇਸ ਨਾਲ ਖਬਰ ਬਿਜਲੀ ਦੀ ਸਪੀਡ ਤੇ ਪਹੁੰਚਦੀ ਹੈ। ਵੱਟਸਐਪ ਤੇ ਸ਼ੇਅਰ ਕਰਨਾਂ ਤਾਂ ਹੋਰ ਵੀ ਆਸਾਨ। ਬਸ ਇਕ ਪੋਟਾ ਮਾਰਿਆ ਤਾਂ ਪੋਸਟ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਇਹ ਬਹੁਤ ਵੱਡਾ ਇੰਨਕਲਾਬ ਹੈ; ਗਿਆਨ ਵਿਚ ਵਾਧਾ।ਅੱਜ ਝੂਠ ਵਾਸਤੇ ਮੁਸੀਬਤ ਹੋਈ ਪਈ ਹੈ।ਹੋਰ ਕੁਝ ਸਮਾਂ ਉਡੀਕੋ, ਸਮਾਜ ਵਿਚੋਂ ਝੂਠ ਦੇ ਪੈਰ ਲਗਣੇ ਹੀ ਮੁਸ਼ਕਲ ਹੋ ਜਾਣੇ ਨੇ।

ਪਰ ਜਿਵੇ ਕਹਿੰਦੇ ਆ, "ਨੀਮ ਹਕੀਮ ਖਤਰਾ ਏ ਜਾਨ" ਇਹੋ ਤਾਕਤਵਰ ਸ਼ੈਅ (ਮੋਬਾਈਲ ਜਾਂ ਕੰਪਿਊਟਰ) ਜਦੋ ਕਿਸੇ ਬਾਂਦਰ ਦੇ ਹੱਥ ਲੱਗ ਜਾਏ ਤਾਂ ਫਿਰ ਕਹਿਣਾ ਹੀ ਕੀ। ਤੇ ਜੇ ਕਿਤੇ ਬਾਂਦਰ ਦੀ ਸ਼ੇਅਰ ਕੀਤੀ ਪੋਸਟ ਤੇ ਸ਼ਾਬਾਸ਼, ਬੱਲੇ ਬੱਲੇ ਜਾਂ ਗੁਡ ਮਿਲ ਜਾਏ, ਬੱਸ ਫਿਰ ਤਾਂ ਰੱਬ ਹੀ ਬਚਾਏ। ਵੇਖੋ ਫਿਰ ਜਿਵੇ ਇਕ ਟਹਿਣੀ ਤੋਂ ਛੜੱਪਾ ਦੂਸਰੀ ਤੇ ਮਾਰਦਾ ਫਿਰ ਹਰ ਐਰੀ ਗੈਰੀ ਪੋਸਟ ਸ਼ੇਅਰ ਕਰੀ ਜਾਂਦਾ ਹੈ। ਬਸ ਕਿਲੀ ਦੱਬੀ ਜਾਂਦਾ, ਦੱਬੀ ਜਾਂਦਾ। ਪੰਜਾਬ ਵਿਚ ਤਾਂ ਇਹ ਮੁਸੀਬਤ ਹੋਰ ਵੀ ਜਿਆਦਾ ਹੈ, ਕਿਉਕਿ ਪੰਜਾਬ ਦੇ ਸਕੂਲਾਂ ਵਿਚ ਨਕਲ ਦਾ ਚਲਣ ਸਾਲਾਂ ਤੋਂ ਹੈ।
ਇਨਾਂ ਹੀ ਬਾਂਦਰਾਂ ਨੇ ਫਿਰ ਦੂਸਰੀਆਂ ਭਾਸ਼ਾਵਾਂ ਦੀ ਵੀਡੀਓਜ ਤੇ ਪੋਸਟਾਂ ਦੀ ਪੰਜਾਬ ਵਿਚ ਭਰਮਾਰ ਲੈ ਆਂਦੀ ਹੈ।
ਕਹਿਣ ਤੋਂ ਮਤਲਬ ਇਹ ਨਕਲਚੀ ਬਾਂਦਰ ਜਾਂ ਬੇਵਕੂਫ ਲੋਕ ਗਲਤ ਪੋਸਟਾਂ ਵੀ ਸ਼ੇਅਰ ਕਰੀ ਜਾਂਦੇ ਨੇ। ਅੱਜ ਹੀ ਇਕ ਬਹੁਤ ਮਾੜੀ ਪੋਸਟ ਸਾਡੇ ਗਰੁੱਪ ਤੇ ਆਈ। ਅਸੀ ਭਾਈ ਨੂੰ ਮਨੇਰੇ ਹੀ ਫੋਨ ਕਰ ਦਿਤਾ। ਕਹਿੰਦਾ ਜੀ ਰਾਤੀ ਪੀਤੀ ਸੀ ਪਤਾ ਨਹੀ ਕੁਝ ਗਲਤ ਪੈ ਗਿਆ ਹੋਵੇਗਾ। ਇਹੋ ਜਿਹੇ ਲੋਕ ਫਿਰ ਆਪਣੇ ਪਰਵਾਰ (ਧੀਆਂ ਭੈਣਾਂ ਬਚਿਆਂ) ਵਿਚ ਗੰਦੀਆਂ ਫੋਟੋਆਂ ਤਕ ਵੀ ਭੇਜ ਦਿੰਦੇ ਨੇ।
ਇਹਦਾ ਹੱਲ ਕੀ ਹੈ? ਮੇਰੀ ਸਰੋਤਿਆਂ ਨੂੰ ਸਲਾਹ ਹੈ ਕਿ ਜਦੋਂ ਪਤਾ ਲਗ ਜਾਏ ਕਿ ਪੋਸਟ ਪਾਉਣ ਵਾਲਾ ਨਕਲਚੀ ਬਾਂਦਰ ਹੈ ਭਾਵ ਅਧਪੜ੍ਹ ਹੈ ਉਨੂੰ ਉਤਸ਼ਾਹ ਨਾਂ ਦਿਤਾ ਜਾਏ। ਜਿੰਮੇਵਾਰ ਲੋਕਾਂ ਦੀਆਂ ਪੋਸਟਾਂ ਨੂੰ ਹੀ ਉਤਸ਼ਾਹ ਦਿਓ। ਸ਼ੇਅਰ ਸਿਰਫ ਉਹੋ ਕਰੇ ਜਿਹੜਾ ਪੜਿਆ ਲਿਖਿਆ ਹੈ। (ਨਕਲ ਮਾਰ ਕੇ ਪੜਿਆ ਨਹੀ। ਨਹੀ ਤਾਂ ਬਾਦ ਵਿਚ ਮਾਫੀ ਮੰਗਣੀ ਪੈਂਦੀ ਹੈ।) ਬਾਂਦਰਾਂ ਨੂੰ ਸਮਝਾਇਆ ਜਾਏ ਭਾਈ ਇਸ ਤਰਾਂ ਨਾਂ ਕਰੋ ਆਪਣੇ ਪ੍ਰਵਾਰ ਵਾਸਤੇ ਨਮੋਸ਼ੀ ਨਾਂ ਖੱਟੋ।
ਜੇ ਪੜੇ ਲਿਖੇ ਹੋ, ਠੀਕ ਹੈ ਜਿ ਕਿਸੇ ਦੂਸਰੀ ਜੁਬਾਨ ਦੀ ਚੰਗੀ ਪੋਸਟ ਆਈ ਹੈ ਤਾਂ ਜਰਾ ਹੱਥ ਹਿਲਾਓ। ਉਹਨੂੰ ਪੰਜਾਬੀ ਵਿਚ ਟਾਈਪ ਕਰੋ। ਕੁਝ ਆਪਣੀ ਕਮਾਈ ਦਾ ਹਿੱਸਾ ਵੀ ਪਾਓ। ਪੋਸਟ ਨੂੰ ਸ਼ੇਅਰ ਕਰਨ ਵਿਚ ਤੁਹਾਡੀ ਕੀ ਬਹਾਦਰੀ? ਮਾਂ ਬੋਲੀ ਦੇ ਸੱਚੇ ਸਪੂਤ ਬਣੋ। ਬੇਗਾਨੀ ਬੋਲੀ ਦਾ ਵੀਡਿਓ ਕਿਤੇ ਘੱਟ ਹੀ ਪਾਓ। ਯਾਦ ਰੱਖੋ। ਅੰਗਰੇਜੀ ਕੌਮਾਂਤਰੀ ਬੋਲੀ ਹੈ ਉਹਦੇ ਨਾਲ ਸਾਡਾ ਕੋਈ ਮੁਕਾਬਲਾ ਨਹੀ। ਸਿਰਫ ਹਿੰਦੀ ਹੀ ਸਾਡੀ ਮਾਂ ਬੋਲੀ ਦੇ ਹੱਕ ਤੇ ਡਾਕਾ ਮਾਰ ਰਹੀ ਹੈ। ਅਸੀ ਹਿੰਦੀ ਨੂੰ ਵੀ ਨਫਰਤ ਨਹੀ ਕਰਦੇ, ਆਪਣੇ ਘਰ ਸੁਖੀ ਸਾਂਦੀ ਵੱਸੇ।ਪਰ ਸਾਡੀ ਮਾਂ ਦਾ ਹੱਕ ਨਾਂ ਮਾਰੇ। ਸਾਡੀ ਮਾਂ ਪੰਜਾਬ ਦੀ ਰਾਣੀ ਹੈ ਗੋਲੀ ਨਹੀ। ਸਾਨੂੰ ਇਸ ਤੇ ਮਾਣ ਹੈ।
ਖੈਰ ਟੋਪੀਵਾਲੇ ਵੀਰੋ! ਅਸੀ ਤੁਹਾਡੀ ਤਾਕਤ  ਨੂੰ ਸਲੂਟ ਮਾਰਦੇ ਹਾਂ।ਤੁਸੀ ਮਹਾਨ ਹੋ! ਬਾਕੀ ਦਾ ਤਾਂ ਪਤਾ ਨਹੀ ਘੱਟੋ ਘੱਟ ਸਾਡੇ ਗਰੂਪ ਨੂੰ ਹੀ ਮਾਫ ਕਰ ਦਿਓ। ਉਂਜ ਵੀਰੋ ਆਪਣੇ ਸਮਾਜ ਤੇ ਰਹਿਣ ਕਰੋ। ਠੀਕ ਹੈ 8ਵੀ, 10ਵੀ ਜੇ ਨਕਲ ਮਾਰ ਕੇ ਕਰ ਵੀ ਲਈ ਸੀ ਤਾਂ ਉਹ ਨਕਲ ਇਥੇ ਨਾਂ ਬੀਜੋ। ਆਪਣੀ ਮਾਂ ਬੋਲੀ ਪੰਜਾਬੀ ਤੇ ਹੀ ਤਰਸ ਕਰ ਲਓ। ਬਗਾਨੀ ਬੋਲੀਆਂ ਦੀਆਂ ਪੋਸਟਾਂ ਤਾਂ ਹਰਗਿਜ਼ ਸ਼ੇਅਰ ਨਾਂ ਕਰਨਾਂ। ਸਲਾਹ ਹੈ ਕਿ ਪੋਸਟ ਸਿਰਫ ਪੜਿਆ ਲਿਖਿਆ ਬੰਦਾ ਹੀ ਪਾਏ ਜਿਹੜਾ ਘੱਟੋ ਘੱਟ ਨੈੱਟ ਤੇ ਪੰਜਾਬੀ ਲਿਖਣ ਦੀ ਮੁਹਾਰਤ ਰਖਦਾ ਹੈ। ਸੋ ਟੋਪੀਵਾਲੇ ਸ਼ੇਰੋ ਸਾਡੇ ਪੰਜਾਬੀ ਗਰੀਬਾਂ ਤੇ ਰਹਿਮ ਕਰ ਦੇਣਾ ਅਸੀ ਤਾਂ ਪਹਿਲਾਂ ਹੀ ਚੁਫੇਰੇ ਸੰਘਰਸ਼ ਕਰ ਰਹੇ ਹਾਂ।ਤੁਸੀ ਤਾਂ ਸਾਡੇ ਆਪਣੇ ਹੋ। ਤੁਸੀ ਤਾਂ ਤਰਸ ਕਰੋ ਪੰਜਾਬ ਤੇ।

No comments:

Post a Comment