Saturday 11 November 2017

ਰਾਵੀ ਫੋਂਟ ਕਰਕੇ ਪੰਜਾਬੀ ਦਾ ਜਲੂਸ ਨਿਕਲ ਰਿਹਾ ਹੈ

RAVI UNICODE FONT FAILS TO CONVERT PUNJABI APPROPRIATELY


ਵਿੰਡੋਅ ਵਿਚ ਆਏ ਗੁਰਮੁਖੀ ਦੇ ਯੂਨੀਕੋਡ ਫੋਂਟ ਵਿਚ ਗੰਭੀਰ ਤਰੁੱਟੀਆਂ ਨੇ। ਇਸ ਫੋਂਟ ਵਿਚ ਗੁਰਮੁੱਖੀ ਨੂੰ ਦੇਵਨਾਗਰੀ ਰੂਪ ਵਿਚ ਹੀ ਪੇਸ਼ ਕੀਤਾ ਗਿਆ ਹੈ ਤੇ ਨਕਸ਼ਾ (ਲੇਅ ਆਊਟ) ਬਿਲਕੁਲ ਦੇਵਨਾਗਰੀ ਵਾਲਾ ਹੀ ਰੱਖਿਆ ਜਿਸ ਕਰਕੇ ਕੰਪਿਊਟਰ ਜਦੋਂ ਭਾਸ਼ਾ ਬਦਲਦਾ ਹੈ ਤਾਂ ਪੰਜਾਬੀ ਦਾ ਪੂਰਾ ਜਲੂਸ ਨਿਕਲ ਜਾਂਦਾ ਹੈ। ਮਿਸਾਲ ਵਜੋਂ ਗੂਗਲ ਨੇ ਜੋ ਗੂਗਲ-ਮੈਪ (ਨਕਸ਼ੇ) ਜਾਰੀ ਕੀਤੇ ਹਨ ਉਹਦੇ ਤੇ ਭਾਸ਼ਾ ਬਦਲਣ ਦੀ ਗੁਜਾਇੰਸ਼ ਵੀ ਹੈ। ਭਾਵ ਤੁਸੀ ਨਕਸ਼ਾ ਜਿਹੜੀ ਮਰਜੀ ਭਾਸ਼ਾ ਵਿਚ ਪੜੋ: ਹਿੰਦੀ ਉੜਦੂ ਮਰਾਠੀ ਪੰਜਾਬੀ ਆਦਿ ਵਿਚ। ਕਿਉਕਿ ਪੰਜਾਬੀ ਵਿਚ  (  ੱ ) ਅਧਿਕ ਦੀ ਵਰਤੋਂ ਹੈ ਜਿਹੜੀ ਦੇਵਨਾਗਰੀ ਵਿਚ ਨਹੀ ਹੈ ਤੇ ਉਹ ਅੱਖਰ ਹੀ ਡਬਲ ਜਾਂ ਨਾਲ ਅੱਧਾ ਕਰਕੇ ਪਾ ਦਿੰਦੀ ਹੈ। ਸੋ ਕੰਮਿਊਟਰ ਜੋ ਪੰਜਾਬੀ 'ਚ ਨਕਸ਼ੇ ਕਨਵਰਟ ਕਰਦਾ ਹੈ ਉਹ ਗੁਰਮੁਖੀ ਦੇ ਦੋਹਰੇ ਦੋਹਰੇ ਅੱਖਰ ਪਾ ਦਿੰਦਾ ਹੈ। ਹੋਰ ਵੀ ਅਨੇਕਾਂ ਥਾਵਾਂ ਤੇ ਇਸ ਫੋਂਟ ਤੋਂ ਦਿਕਤਾਂ ਆ ਰਹੀਆਂ ਹਨ। ਇਸ ਸਬੰਧ ਵਿਚ ਅਸਾਂ ਫੇਸਬੁੱਕ ਤੇ ਪੋਸਟ ਪਾਈ ਸੀ ਜਿਸ ਤੇ ਲੁਧਿਆਣਾ ਦੇ ਧੀਰਜ ਖੰਨਾ ਨੇ ਕੋਸ਼ਿਸ਼ ਕੀਤੀ ਕਿ ਕੋਈ ਮਾਹਿਰਾਨਾਂ ਸੁਝਾਅ ਮਿਲ ਸਕਣ। ਅਸੀ ਉਹ ਪੋਸਟ ਦੀ ਨਕਲ ਇਥੇ ਰਿਕਾਰਡ ਵਜੋਂ ਪਾ ਰਹੇ  ਹਾਂ। 
Khanna Dhiraj Khanna
22 October at 03:41 ·

An Appeal to Captain Amrinder Singh CM ਕੈਪਟਨ ਦੇ ਦਾਦਾ ਨੇ ਪੰਜਾਬੀ ਦਾ ਪਹਿਲਾ ਟਾਈਪਰਾਈਟਰ ਬਣਵਾਇਆ ਸੀ। ਅੱਜ ਕੈਪਟਨ ਨੂੰ ਅਪੀਲ ਹੈ ਕਿ ਗੁਰਮੁਖੀ ਦਾ ਸਹੀ ਯੂਨੀਕੋਡ ਫੋਂਟ ਵਿੰਨਡੋਅ ਵਿਚ ਪਵਾਉਣ ਦਾ ਹੁਕਮ ਜਾਰੀ ਕਰੇ।
Courtesy - Bhabishan Singh Goraya

Top comments
Karam Dhaliwal

 Bhabishan Singh Goraya ਕਰਮ ਧਾਲੀਵਾਲ ਤੁਸੀ ਅਜੇ ਵੀ ਇਹੋ ਸਾਬਤ ਕੀਤਾ ਹੈ ਕਿ ਕੋਈ ਟੈਕਨੀਕਲ ਹੈਂਡ ਨਹੀ ਹੋ। ਸਿਰਫ ਆਪਣੀ ਹਊਮੇ ਕਰਕੇ ਹੀ ਇਹੋ ਜਿਹੇ ਜਵਾਬ ਲਿਖ ਰਹੇ ਹੋ। ਪਿਛਲੀ ਵਾਰੀ ਤੁਸੀ ਪੋਸਟ 'ਚ ਕਿਹਾ ਸੀ ਕਿ ਅਇਨੇ ਦਿਨ ਇਨੂੰ (ਮੈਨੂੰ ਜਵਾਬ ਨਹੀ ਆਉੜਿਆ) ਇਸ ਕਰਕੇ ਤੁਰੰਤ ਜਵਾਬ ਦੇ ਰਿਹਾ ਹਾਂ।
ਜਵਾਬ:-
1. ਏਹਨੂੰ ਦੱਸੋ…..? ਰਾਵੀ ਅਤੇ ਹੋਰ ਫੋਂਟ ਅਮਰੀਕਾ ਦੇ ਰਘੂਨਾਥ ਜੋਸ਼ੀ ਦੀ ਰਹਿਨੁਮਾਈ 'ਚ ਡੀਵੈੱਲਪ ਹੋਏ ਸਨ। ਭਾਰਤ ਸਰਕਾਰ ਦੇ ਮਾਹਿਰਾ ਨੇ ਪੂਰਾ ਕੋਆਰਡੀਨੇਟ ਕੀਤਾ ਸੀ।
2. "ਏਹ ਪਤਾ ਨੀ…." ਤੁਸੀ ਪੰਜਾਬੀ ਲਿਖਦੇ ਨਹੀ ਇਸ ਕਰਕੇ ਤੁਹਾਨੂੰ ਮੁਸ਼ਕਲ ਨਹੀ ਨਹੀ ਆਈ। ਪੁਛੋ ਜਿਹੜੇ ਮਿੰਟ ਮਿੰਟ ਤੇ ਕਨਵਰਟ ਕਰ ਰਹੇ ਨੇ।
3. "ਜਮਾਂ ਗਲਤ….." ਹਰ ਮੋਬਾਈਲ ਫੋਨ ਵਰਤਣ ਵਾਲੇ ਕੋਲੋ ਪੁਛੋ। ਆਹ ਵੇਖੋ ਰਾਵੀ ਦੇ ਅਨੁਸਾਰ ਫਿਰ ਜਿਹੜਾ ਗੂਗਲ ਨੇ ਕੀਬੋਅਡ ਬਣਾਇਆ ਹੈ (ਸਕਰੀਨ ਸ਼ਾਅਟ-1) ਸਰਾਸਰ ਦੇਵਨਾਗਰੀ ਦਾ ਲੇ-ਆਉਟ। ਲੱਭੋ ਸਾਡਾ ਙ ਤੇ ਞ। ਗੁਰਮੁਖੀ ਲਈ ਪੈਂਤੀ ਤੇ ਲਗਾ ਮਾਤਰਾਂ ਪਹਿਲਾਂ ਆਉਣੀਆਂ ਚਾਹੀਦੀਆਂ ਨੇ।
4. "ਇਹ ਸਾਰੇ ਅੱਖਰ"……… ਮੈਨੂੰ ਦੱਸੋ ਗੁਰਮੁੱਖੀ ਦੇ ਕਿਹੜੇ ਕਾਇਦੇ ਵਿਚ ਅ ਆ ਇ ਈ ਮੁਹਾਰਨੀ ਆਉਦੀ ਹੈ? ਸਾਡੇ ਕੰਨਾ ਲਾਵਾਂ ਦੁਲਾਵਾਂ ਹੋੜਾ ਕਨੋੜਾ ਵਗੈਰਾ ਹੁੰਦੇ ਨੇ। " ਅ ਆ ਇ ਈ" ਦੇਵਨਾਗਰੀ ਦੀ ਮੁਹਾਰਨੀ ਹੈ। ਇਸ ਦਾ ਨਤੀਜਾ ਵੇਖਣਾ ਹੈ ਤਾਂ ਗੂਗਲ ਤੇ ਜਾ ਕੇ ਆਪਣੀ ਭਾਸ਼ਾ ਅੰਗਰੇਜੀ ਦੇ ਬਿਜਾਏ ਪੰਜਾਬੀ ਕਰਕੇ ਵੇਖੋ। ਗੂਗਲ ਮੈਪ ਤੇ ਫਿਰ ਪੰਜਾਬੀ ਦਾ ਹਾਲ ਵੇਖੋ। ਨਿਰਾ ਜਲੂਸ ਕੱਢਿਆ ਪਿਆ ਮਾਂ ਬੋਲੀ ਪੰਜਾਬੀ ਦਾ। ਜਿਥੇ ਵੀ ੱ (ਅਧਿਕ) ਆਉਦਾ ਹੈ ਓਥੇ ਦੋਹਰੇ ਅੱਖਰ ਪਾਏ ਹੋਏ ਨੇ। (ਤੁਸੀ ਅਸਲ ਮੁਸ਼ਕਲ ਸਮਝੇ ਨਹੀ। ਜਾਂ ਫਿਰ ਮੇਰੇ ਸਮਝਾਉਣ ਦਾ ਤਰੀਕਾ ਗਲਤ ਹੋ ਸਕਦਾ ਵਾ) ਮੈਂ ਕਿਉਕਿ ਗੁਜਰਾਤ ਵਿਚ ਰਿਹਾ ਹਾਂ ਗੁਜਰਾਤ ਦਾ ਨਕਸ਼ੇ ਦਾ ਸਕਰੀਨ ਸ਼ਾਟ ਦੇ ਰਿਹਾ ਵਾਂ। ਵੇਖੋ 'ਵਾਂਕਾਨੇਰ' ਦਾ ਕੀ ਬਣਿਆ (


5. "ਮੇਰੇ ਖਿਆਲ ……" ਇਹੋ ਤਾਂ ਮੇਰਾ ਸਵਾਲ ਹੈ। ਰਾਵੀ ਫੌਂਟ ਨਿਰਾ ਸਿਆਪਾ ਹੈ।
6. "ਦੱਸ ਕਿਹੜੀ ਪੰਗਤੀ ਲਿਖਣੀ".. ਆਹ ਹੇਠਾਂ ਇਕ ਦੋ ਪਵਿਤਰ ਤੁੱਕਾਂ (Screen Shot-2) ਗੁਰੂ ਗ੍ਰੰਥ ਸਾਹਿਬ ਤੋਂ ਨੇ ਕਿਰਪਾ ਕਰਕੇ ਦੱਸਣਾ ਕਿ ਇਨਾਂ ਨੂੰ ਰਾਵੀ ਫੋਂਟ ਵਿਚ ਕਿਵੇ ਲਿਖਣਾ ਵਾ। ਮੈਂ ਸਵਾਲ ਫਿਰ ਦੁਹਰਾ ਦਿਆ ਕਿ ਤਰੀਕਾ ਦੱਸਣਾ ਕਿ ਕਿਵੇ ਕਨਵਰਟ ਕਰਨਾਂ ਵਾ? ਜੁਗਾੜ ਕਰਕੇ ਤਾਂ ਕੁਝ ਵੀ ਕੀਤਾ ਜਾ ਸਕਦਾ ਵਾ।

7. "ਲਿਖਿਆ ਜਾਂਦਾ"….. ਜਵਾਬ ਉਤੇ ਤਰਤੀਬ 3 ਤੇ ਆ ਚੁੱਕਾ ਹੈ।
8. "ਪੰਜਾਬੀ ਏਹਨੂੰ … ਨਹੀ ਆਉਂਦੀ"… ਅਫਸੋਸ ਮੇਰੇ ਕੋਲ 'ਢੁਕਵਾ' ਦੇ ਸ਼ਬਦ ਜੋੜ 'ਢੁਕਣਾ' ਗਲਤੀ ਨਾਲ ਲਿਖੇ ਗਏ। ਪਰ ਵੀਰ ਜੀ ਜਦੋਂ ਤੁਸੀ ਮੇਰੀ ਗਲਤੀ ਕੱਢ ਰਹੇ ਹੋ ਤਾਂ ਘੱਟੋ ਘੱਟ ਆਪ ਤਾਂ ਲਿਖਣ ਲੱਗੇ ਗਲਤੀ ਨਾਂ ਕਰੋ। ਇਹ ਸਾਬਤ ਹੋ ਰਿਹਾ ਹੈ ਤੁਸੀ ਤਾਂ ਆਦਤਨ ਹੀ ਗਲਤ ਲਿਖਦੇ ਹੋ। ਆਹ ਵੇਖੋ ਤੁਹਾਡੇ ਸਪੈਲਿੰਗ… (ਸਹੀ ਸ਼ਬਦ ਜੋੜ ਬ੍ਰੈਕਟਾਂ ਵਿਚ)
.......ਏਹਨੂੰ (ਇਹਨੂੰ) ਮਾਈਕਰਸਾਫਟ (ਮਾਈਕਰੋਸਾਫਟ) ਆਲਿਆਂ (ਵਾਲਿਆਂ) ਚੜਨੀ (ਚੜ੍ਹਨੀ) ਕੇਹੜੇ (ਕਿਹੜੇ) ਪੰਜਾਬੀਆਆਂ (ਪੰਜਾਬੀਆਂ) ਨੀ (ਨਹੀਂ) ਚ ('ਚ) ਏਹ (ਇਹ)
9.ਸਾਡੇ ਕਹੇ ਤੇ ਯੂਨੀਕੋਡ ਵਾਲਿਆਂ ਨੋਟਿਸ ਨਹੀ ਲੈਣਾ। ਜਦੋਂ ਕੋਈ ਸਤਿਕਾਰਤ ਸੰਸਥਾ ਜਾਂ ਸਰਕਾਰ ਕਹੇ ਤਾਂ ਝੱਟ ਨੋਟਿਸ ਲੈਣਗੇ। ਇਸ ਗਲ ਦੀ ਤੁਹਾਨੂੰ ਸਮਝ ਨਹੀ ਹੈ। ਬਾਕੀ ਵੀਰਾਂ/ਭੈਣਾਂ ਨੂੰ ਪਤਾ ਹੈ ਕਿ ਮੈਂ ਕਿੰਨਾ ਕੁ ਚਿਮਚਾ ਵਾਂ।
ਕਿਸੇ ਵੀ ਗੰਭੀਰ ਮੁੱਦੇ ਤੇ ਚਰਚਾ ਕਿਸੇ ਅਸਲੀ ਬੰਦੇ ਨਾਲ ਕੀਤੀ ਜਾ ਸਕਦੀ ਹੈ। ਤੁਹਾਡੀ ਆਈ ਡੀ ਝੂਠੀ ਹੈ। ਨਾਂ ਤੁਸਾਂ ਆਪਣਾ real name ਪਤਾ ਦਿਤਾ, ਨਾਂ ਅਸਲੀ ਫੋਟੋ, ਨਾਂ ਕੋਈ ਫੋਨ ਆਦਿ। ਮੰਨ ਲਓ ਤੁਸੀ ਬਹਿਸ ਵਿਚੋਂ ਦੌੜ ਜਾਂਦੇ ਹੋ। ਆਈ ਡੀ ਡੀਲੀਟ ਕਰ ਦਿੰਦੇ ਹੋ ਤਾਂ ਸਾਡੀ ਮਿਹਨਤ ਤਾਂ ਵਿਅੱਰਥ ਹੋ ਗਈ ਨਾਂ। ਸੋ ਕਾਕਾ ਜੀ ਅਸਲੀ ਆਈ ਡੀ ਦਾ ਮਤਲਬ ਹੁੰਦਾ ਹੈ ਜਿੰਮੇਵਾਰੀ। ਤੁਸੀ ਆਦਤਨ ਜਿੰਮੇਵਾਰ ਵਿਅੱਕਤੀ ਨਹੀ ਲਗਦੇ।

Bhabishan Singh Goraya Google indic board as it appears on mobile phones

 
Bhabishan Singh Goraya Gurbani can't be conveniently converted to Ravi font. Here are just 2 examples. Tell the principle how will u


Bhabishan Singh Goraya Ravi is just in Devnagari font layout. Look how it converts. Map of a part of Gujrat where once I stayed. Do u want their our coming generations should get this heritage of Punjabi from us?Karam Dhaliwal ਜਦੋਂ ਤੇਨੂੰ ਕੋਈ ਦੱਸਦਾ, ਓਦੋਂ ਤੂੰ ਓਸਨੂੰ ਥੋਥਾ ਚਨਾ ਦੱਸਦਾ , Komal Brar ਦੀ ਗੱਲ ਸੁਣੀ ਪੂਰੀ ਤੈਂ? ਜਿਵੇਂ ਤੇਰੀ ਬੋਲੀ ਆ, ਓਵੇਂ ਕੌਣ ਸਮਝਾਉਦਾ, ਸ਼ੌਕ ਨੀ ਹੁੰਦਾ ਕਿਸੇ ਨੂੰ ਬੇਜਤੀ ਕਰਾਣ ਦਾ! ਤੇਰੇ ਅਰਗੇ ਬੱਸ ਏਹੀ ਚਾਹੁਦੇ ਵੀ ਲੋਕ ਤੇਰੀ ਹਾ ਚ ਹਾ ਮਿਲਾਈ ਜਾਣ, ਕੋਈ ਸਮਝਾਵੇ ਨਾ, ਆਵਦੀ ਫਿਲਾਸਫੀ ਆਵਦੇ ਕੋਲ ਰੱਖ। ਤੇਰੇ ਕੱਲੇ ਦਾ ਮੋਬੈਲ ਅਲਹਿਦਾ! ਹੋਰ ਵੀ ਦੁਨੀਆ ਵਰਤਦੀ ਆ । ਜੇਹੜਾ ਕੀਬੋਰਡ ਤੂੰ ਪਾਇਆ, ਮੈਂ ਵੀ ਵਰਤਦਾ, ਞ ਙ ਆਹ ਦੇਖ, ਤਿਨ ਬਿੰਦੀਆਂ ਚੋਂ ਨਿਕਲਦੇ ਆ, ਫੇਰ ਹਰ ਜਗਾ ਬਕਵਾਸ ਮਾਰੀ ਜਾਨਾ, ਵੀ ਏਹ ਹੈਨੀ, ਜਾਣਦਾ ਹੋਇਆ ਵੀ ਗਲਤ ਗਾਈਡ ਕਿਉਂ ਕਰ ਰਿਹਾਂ? ਉਲਟਾ ਹਰੇਕ ਨੂੰ ਗੈਰ-ਜਿੰਮੇਵਾਰਾਨਾ ਕੈਹਣ ਲੱਗ ਜਾਨਾ। Gagan Rajiana Khanna Dhiraj Khanna


Karam Dhaliwal ਮੈਂ ਪੰਜਾਬੀ ਕਾਹਲੀ ਚ ਲਿਖ ਰਿਹਾ, ਤਾਂ ਸਬਦ ਗਲਤ ਹੋ ਰਹੇ ਆ, ਜੇ ਕੋਈ ਮੁਕਾਬਲਾ ਕਰਨਾ ਹੋਇਆ ਤਾਂ ਦੱਸਦੀ ਸਹੀ ਟਾਈਪਿੰਗ ਦਾ,
Karam Dhaliwal ਰਹੀ ਗੱਲ ਕਨਵਰਟ ਦੀ, ਜੇ ਸੁਰੂ ਤੋਂ ਬੰਦਾ ਰਾਵੀ ਚ ਟਾਈਪ ਕਰੇ, ਕਨਵਰਟ ਦੀ ਲੋੜ ਕੀ ਆ? ਏਹ ਤੇਰੇ ਅਰਗਿਆਂ ਨੂੰ ਪੈਂਦੀ ਆ ਵੀ ਟਾਈਪਿੰਗ ਕਰਨਾ ਵੀ ਹੋਰ ਫੌਂਟ ਚ ਬਾਦ ਚ ਕਨਵਰਟ ਦਾ ਰੌਲਾ ਪਾਈ ਜਾਣਾ। ਮੈਨੂੰ ਵੀ 5 ਸਾਲ ਹੋਗੇ, ਕਦੇ ਲੋੜ ਨੀ ਪਈ, ਸੁਰੂ ਤੋਂ

Gagan Rajiana ਮਿੱਟੀ ਪਾਓ ।।। ਮੈਥੋਂ ਕੋਈ ਐਕਸ਼ਨ ਲਿਆ ਜਾਣਾ ।।। ਆਥਣੇ ਜੇ ਮੈਂ ਪਰਚਾ ਦਰਜ ਕਰਾ ਦੇਣਾ ।


Bhabishan Singh Goraya  ਕਰਮ ਧਾਲੀਵਾਲ ਜੀ ਇਹ ਰੁੱਖੇਪਣ ਦੀ ਸ਼ੁਰੂਆਤ ਵੇਖੋ ਕਿਥੋਂ ਸ਼ੁਰੂ ਹੋਈ ਹੈ। ਜਰਾ ਕੁ ਪਿਛੇ ਜਾਓ। ਆਪਣੀ ਪਹਿਲੀ ਲਾਈਨ ਪੜੋ। ਓਹਦੇ ਬਾਵਜੂਦ ਦਾਸ ਨੇ ਜਿਹੜਾ ਪਹਿਲਾ ਜਵਾਬ ਦਿਤਾ ਸੀ ਮੈਂ ਫਿਰ ਵੀ ਪੂਰਾ ਝੁੱਕ ਗਿਆ ਸੀ ਕਿ ਕੋਈ ਗਲ ਤੁਰਨੀ ਚਾਹੀਦੀ ਹੈ। ਫਿਰ ਤੀਸਰਾ ਜਵਾਬ ਜਦੋਂ ਆਇਆ ਫਿਰ ਵੀ ਰੁੱਖਾਪਣ ਜਾਰੀ ਰਿਹਾ। ਇਹ ਮਸਲੇ ਹਊਮੇ ਦੇ ਹੁੰਦੇ ਨੇ ਜਦੋਂ ਆਪਾਂ ਅਗਲੇ ਨੂੰ ਟਿੱਚ ਸਮਝਣ ਲਗ ਪੈਂਦੇ ਆਂ। ਚਲੋ ਆਓ ਹੁਣ ਆਪਾਂ ਰੁਖਾਪਣ ਮੁੱਕਾ ਕੇ ਗਲ ਕਰਦੇ ਆਂ। ਜਿਹੜੇ ਮੈਂ ਸਵਾਲ ਕੀਤੇ ਨੇ ਕਿਰਪਾ ਹੋਵੇ ਜੇ ਕੋਈ ਸੱਜਣ ਓਨਾਂ ਨੂੰ ਐਕਸਪਲੈਨ ਕਰੋ। ਆਓ ਆਪਣੀ ਨਿੱਜੀ ਹਊਮੈ ਛੱਡ ਕੇ ਗਲ ਕਰੀਏ। ਜਿਵੇ ਮੈਂ ਅਰਜ ਕੀਤੀ ਹੈ ਕਿ ਵੇਖੋ ਅੱਜ ਦੇ ਸਿਸਟਮ ਕਿਵੇ ਕਨਵਰਟ ਕਰ ਰਹੇ ਨੇ ਅੰਗਰੇਜੀ ਨੂੰ ਪੰਜਾਬੀ ਵਿਚ। ਗੂਗਲ ਮੈਪ ਦੀ ਮੈਂ ਉਦਾਹਰਣ ਦਿਤੀ ਹੈ। ਜਲੂਸ ਨਿਕਲਿਆ ਪਿਆ ਮਾਂ ਬੋਲੀ ਪੰਜਾਬੀ ਦਾ। ਫਿਰ ਗੁਰਬਾਣੀ ਦੀ ਵੀ ਦਿਤੀ ਹੈ। ਹੋਰ ਵੀ ਅਨੇਕਾਂ ਮਸਲੇ ਰਾਵੀ ਫੋਂਟ ਦੇ। ਮੈਂ ਦਿਲੋਂ ਚਾਹੁੰਨਾ ਵਾ ਕਿ ਕੋਈ ਇਸ ਲਾਈਨ ਦਾ ਬੰਦਾ ਗਲ ਬਾਤ ਵਿਚ ਸ਼ਾਮਲ ਹੋਵੇ।
+++++++++
Khanna Dhiraj Khanna ---Mr Karam Dhaliwal you can give your views but can't pass any judgment.
 22 October at 23:49
Avtar Urapar ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਜੀ ।
· 22 October at 06:16

Khanna Dhiraj Khanna ਤੁਹਾਡੇ ਮੁਂਹ ਵਿਚ ਘਿਓ ਸ਼ਕਰ ਜੀ !
----
Karam Dhaliwal ਬਕਵਾਸ ਪੋਸਟ, ਜੇ ਕਿਸੇ ਵਿਸ਼ੇ ਦੀ ਜਨਕਾਰੀ ਨ ਹੋਵੇ, ਫਾਰਵਰਡ ਨਾ ਕਰੋ
 22 October at 21:59
Khanna Dhiraj Khanna ਜੇ ਤੁਹਾਨੂ Bhabishan Singh Goraya ਜੀ ਦੀ ਮੰਗ ਸਹੀ ਨਹੀਂ ਲੱਗਦੀ ਤਾਂ ਕੋਈ ਤਰਕ ਦੇਓ ?

Bhabishan Singh Goraya
ਕਰਮ ਧਾਲੀਵਾਲ ਜੀ ਕੀ ਗਲ ਅਸਾਂ ਗਲਤ ਕਹੀ ਹੈ?
Komal Brar Viral Post ਬਾਰੇ 23 October at 17:20

ਜੇ ਤੁਹਾਨੂੰ ਕਿਸੇ ਵਿਸ਼ੇ ਵਿੱਚ ਮੁਹਾਰਿਤ ਹੈ ਤੇ ਕਿਤੇ ਗਲਤ ਜਾਣਕਾਰੀ ਵਾਲੀ ਕੋਈ ਪੋਸਟ ਦੇਖ ਲਵੋ ਤਾਂ ਗੁੱਸਾ ਤੇ ਉਦਾਸੀ ਸੁਭਾਵਿਕ ਹੈ।

ਹੋਇਆ ਕੀ?
21 ਅਕਤੂਬਰ 2017, ਕਿਸੇ ਭਗਤ ਨੇ ਬਿਨਾਂ ਸਿਰੋਂ-ਪੈਰੋਂ ਇੱਕ ਪੋਸਟ ਪਾਈ ਅਖੇ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਕਿ ਵਿੰਡੋਜ਼ ਵਿੱਚ ਪੰਜਾਬੀ ਫੌਂਟ ਪਵਾਏ ਜਾਣ। ਇਸੇ ਪੋਸਟ ਵਿੱਚ ਕਿਸੇ ਫੌਂਟਾ ਦਾ ਜ਼ਿਕਰ ਕੀਤਾ ਅਖੇ ਇਸ ਵਿੱਚ ਙ, ਞ, ੜ ਹੈਨੀ।

ਤਾਂ ਫੇਰ ਗਲਤੀ ਕੀ ਹੈ?
ਗਲਤ ਇਹ ਆ ਕਿ ਅਜਿਹੀ ਪੋਸਟ ਪਾਉਣ ਵਾਲੇ ਕਿਸੇ ਇੱਕ-ਅੱਧੇ ਕਿੱਤੇ ਚ ਮਾਹਿਰ ਹੁੰਦੇ ਹਨ ਪਰ ਪ੍ਰਧਾਨਗੀ ਹੋਰ ਵਿਸ਼ਿਆਂ ਵਿੱਚ ਵੀ ਘੋਟਦੇ ਹਨ। ਕੀ ਅਜਿਹੀ ਪੋਸਟ ਪਾਉਮ ਤੋਂ ਪਹਿਲਾਂ ਖੁਦ ਖੋਜ ਕੀਤੀ, ਗੁੱਗਲ ਸਰਚ ਕੀਤੀ, ਕਿਸੇ ਕੰਪਿਊਟਰ ਮਾਹਿਰ ਨੂੰ ਪੁੱਛਿਆ। ਬਿੱਲਕੁਲ ਨਹੀਂ, ਕਿਉਂਕ ਜੇ ਅਜਿਹਾ ਹੁੰਦਾ ਤਾਂ ਸ਼ਾਇਦ ਪੋਸਟ ਨਾ ਬਣਾਉਦਾ।

ਫੇਰ ਸਮਝਾਦੋ ਜਨਾਬ?
ਜਨਾਬ ਕਿੱਥੇ-ਕਿੱਥੇ ਕਿਹਨੂੰ-ਕਿਹਨੂੰ ਸਮਝਾਈ ਜਾਈਏ। ਸ਼ੋਸ਼ਲ-ਮੀਡੀਆ 'ਤੇ ਪਾਈ ਕੋਈ ਵੀ ਪੋਸਟ ਅੱਖਾਂ ਬੰਦ ਕਰਕੇ ਭਗਤਾਂ ਦੁਆਰਾ ਹਜ਼ਾਰਾਂ ਵਾਰ ਫਾਰਵਰਡ ਹੋ ਜਾਂਦੀ ਆ। ਪੋਸਟ ਬਣਾਉਣ ਵਾਲੇ ਤੇ ਫਾਰਵਰਡ ਕਰਨ ਵਾਲਿਆਂ ਦਾ ਕੋਈ ਫਰਜ਼ ਨਹੀਂ ਕਿ ਜਿਹੜੀ ਪੋਸਟ ਪਾ ਰਹੇ ਹਨ ਜਾਂ ਫਾਰਵਰਡ ਕਰ ਰਹੇ ਹਨ, ਉਸ ਵਿਚਲੀ ਜਾਣਕਾਰੀ ਲੈ ਲਈ ਜਾਵੇ।

ਹੋ ਸਕਦਾ ਉਸਨੂੰ ਜਾਣਕਾਰੀ ਹੋਵੇ?
ਜੀ ਬਿਲਕੁਲ ਹੋ ਸਕਦਾ। ਜਾਣਦੇ ਹੋਣ ਦੇ ਬਾਵਜੂਦ ਵੀ ਕਈ ਅਕਸਰ ਆਪਣੇ ਨਿੱਜੀ ਮੁਨਾਫੇ ਲਈ ਊਲ-ਜਲੂਲ ਪੋਸਟਾਂ ਬਣਾਉਣਦੇ ਰਹਿੰਦੇ ਹਨ। ਇਨਾਂ ਵਿੱਚ ਹੇਠ ਲਿਖੇ ਲੋਕ ਹੁੰਦੇ ਹਨ-
-ਆਪਣੀ ਆਦਤ ਨਾ ਬਦਲਣ ਵਾਲੇ
-ਪੋਸਟ ਬਣਾਉਣ ਵਾਲੇ ਦੇ ਜ਼ੀ-ਹਜ਼ੂਰੀਏ
-ਕਿਤੋਂ ਪੁੱਛਣਾ ਵੀ ਨੀ ਤੇ ਫੇਰ ਆਖਣਾ ਸਾਨੂੰ ਕੋਈ ਦੱਸਦਾ ਨੀ
-ਜੇ ਕੋਈ ਦੱਸਦਾ ਤਾਂ "ਮੈਂ ਨਾ ਮਾਨੂੰ" ਪ੍ਰਵਿਰਤੀ ਵਾਲੇ
-ਅੱਖਾਂ ਬੰਦ ਕਰਕੇ ਫਾਰਵਰਡ ਕਰਨ ਵਾਲੇ

ਹੁਣ ਪੂਰੀ ਜਾਣਕਾਰੀ ਦਿਉ ਜੀ ਪੰਜਾਬੀ ਫੌਂਟਾ ਬਾਰੇ?
ਜਨਾਬ ਯੂਨੀਕੋਡ ਤਕਨੀਕ ਨਾ ਹੁੰਦੀ ਤਾਂ ਅੱਜ ਜੋ ਪੰਜਾਬੀ ਜਾਂ ਹੋਰ ਭਾਸ਼ਾਵਾਂ ਅਸੀ ਕੰਪਿਊਟਰ-ਮੋਬਾਇਲਾਂ-ਪੈਡਾਂ-ਪਬਲਿਕਸਕਰੀਨਾਂ-ਇੰਟਰਨੈੱਟ ਤੇ ਦੇਖ ਰਹੇ ਹਾਂ, ਉਹ ਅਸੰਭਵ ਸਨ। ਯੂਨੀਕੋਡ ਦਾ ਮਤਲਬ ਹਰ ਇੱਕ ਅੱਖਰ ਨੂੰ ਇੱਕ ਖਾਸ ਕੋਡ ਪ੍ਰਦਾਨ ਕਰਨਾ ਤਾਂ ਕਿ ਉਹ ਬ੍ਰਹਿਮੰਡ ਦੇ ਹਰ ਕੋਨੇ ਵਿੱਚ ਉਸੇ ਤਰ੍ਹਾਂ ਦਿਖੇ। ਬਾਕੀ ਫੌਂਟ ਸਿਰਫ਼ ਪ੍ਰਿੰਟਿੰਗ ਤੱਕ ਹੀ ਸੀਮਤ ਹੋਕੇ ਰਹਿ ਜਾਂਦੇ ਹਨ। ਅਜਿਹੀਆਂ ਪੋਸਟਾਂ ਬਣਾਉਣ ਵਾਲੇ ਕਿਸੇ ਹੋਰ ਫੌਂਟਾਂ ਵਿੱਚ ਕੰਮ ਕਰਦੇ ਹੁੰਦੇ ਹਨ ਤੇ ਕਿਸੇ ਨਵੀਂ ਤਕਨੀਕ ਵਿੱਚ ਕੰਮ ਕਰਨਾ ਉਨ੍ਹਾਂ ਨੂੰ ਕੱਚੇ ਕਰੇਲੇ ਖਾਣਾ ਲੱਗਦਾ ਹੈ। ਜੋ ਰੌਲਾ ਅੱਖਰਾਂ ਦਾ ਪਾ ਰਹੇ ਹਨ, ਉਹ ਇਸ ਕਰਕੇ ਹੈ ਕਿ ਵੱਖੋ-ਵੱਖ ਮੋਬਾਇਲ ਕੰਪਨੀਆਂ ਆਪੋ-ਆਪਣੇ ਕੀਬੋਰਡ ਬਣਾ ਦਿੰਦੀਆਂ ਹਨ, ਹੋ ਸਕਦਾ ਕਿਸੇ ਕੀਬੋਰਡ ਵਿੱਚ ਕੁੱਝ ਅੱਖਰ ਨਾ ਹੋਣ, ਜਾਂ ਓਹਲੇ ਰੱਖੇ ਹੋਣ।

ਯੂਨੀਕੋਡ ਤਕਨੀਕ 30 ਸਾਲ ਪਹਿਲਾਂ ਤੋਂ ਸ਼ੁਰੂ ਹੋਈ, ਓਦੋਂ ਇਹ ਕਿੱਥੇ ਸੀ। ਅੱਜ ਇਹ ਅਜਿਹੀਆਂ ਪੋਸਟਾਂ ਇਸ ਕਰਕੇ ਪਾ ਰਹੇ ਹਨ ਕਿਉਂਕਿ ਟਾਈਪਿੰਗ ਟੈਸਟਾਂ ਵਿੱਚ ਇਸਦੀ ਵਰਤੋਂ ਸ਼ੁਰੂ ਹੋ ਗਈ ਹੈ ਜੋ ਕਿ 20 ਸਾਲ ਪਹਿਲਾਂ ਹੋਣਾ ਚਾਹੀਦਾ ਸੀ। ਕਿਸਦਾ ਕੰਮ ਸੀ ਇਹ, ਪੰਜਾਬ ਸਰਕਾਰ, ਭਾਸ਼ਾ ਮਹਿਕਮਿਆਂ ਦਾ। ਵਿੰਡੋਜ਼ XP ਤੋਂ ਯੂਨੀਕੋਡ ਕੀਬੋਰਡ ਤੇ ਫੌਂਟ ਬਣ ਗਏ ਸਨ। ਇਹੋ ਗੱਲ ਮੈਂ ਸੰਨ 2002 ਤੋਂ ਲੋਕਾਂ ਨੂੰ ਸਮਝਾਉਣ ਲੱਗਾਂ ਲੋਕਾਂ ਨੂੰ ਕਿ ਬਾਕੀ ਫੌਂਟਾ ਦਾ ਖਹਿੜਾ ਛੱਡਦੋ, ਪਰ ਨਹੀਂ ਆਪਣੇ ਗਿਆਨੀਆਂ ਨੂੰ ਕਿਸੇ Expert ਬੰਦੇ ਦੀ ਸਲਾਹ ਲੈਣ ਚ ਬੇਇਂਜ਼ਤੀ ਮਹਿਸੂਸ ਹੁੰਦੀ ਹੈ। ਯੂਨੀਕੋਡ ਦੇ ਅਨੇਕਾਂ ਫਾਇਦਿਆਂ ਨੂੰ ਦੇਖਦੇ ਹੋਏ ਇੱਕ ਦਿਨ ਸਭ ਨੂੰ ਇਹ ਅਪਨਾਉਣੀ ਹੀ ਪੈਣੀ ਹੈ।

ਯੂਨੀਕੋਡ ਬਾਰੇ ਇਸ ਤੋਂ ਜ਼ਿਆਦਾ ਜਾਣਕਾਰੀ ਲੈਣੀ ਤਾਂ ਲਿੰਕ ਦੇਖੋ-

ਯੂਨੀਕੋਡ ਪੰਜਾਬੀ
https://www.blogger.com/blogger.g...

ਵਿੰਡੋਜ਼ XP ਵਿੱਚ ਯੂਨੀਕੋਡ ਪੰਜਾਬੀ ਲੋਡ ਕਰਨਾ
https://www.blogger.com/blogger.g...

ਯੂਨੀਕੋਡ ਆਰਗੇਨਾਈਜ਼ੇਸ਼ਨ
http://unicode.org

ਕੋਮਲ ਬਰਾੜ
(ਕੰਪਿਊਟਰ, ਇੰਟਰਨੈੱਟ ਤੇ ਪੰਜਾਬੀ ਭਾਸ਼ਾ ਮਾਹਿਰ)
ਈ-ਮੇਲ komalbrar@gmail.com

Khanna Dhiraj Khanna Komal Brar ਜੀ, ਪੋਸਟ ਪ੍ਰਤੀ ਇਨਾ ਗੰਭੀਰ ਹੋਣ ਲਈ ਸ਼ੁਕਰੀਆ ! ਤੁਹਾਡੇ ਇਸ ਕਮੈਂਟ ਨਾਲ ਘੱਟ ਤੋਂ ਘੱਟ ਹਜ਼ਾਰਾਂ ਸਜਣਾਂ ਨੂਂੰ ਫਾਇਦਾ ਹੋਵੇ ਗਾ ! ਪਰ ਜੇ ਇਹ ਪੋਸਟ ਨਾਂ ਪਾਈ ਹੁਂਦੀ ਤਾਂ ਇਹ ਸੱਭ ਨਹੀਂ ਹੋ ਸਕਣਾਂ ਸੀ !
Bhabishan Singh Goraya Komal Brar ਜੀ ਸ਼ੁਕਰੀਆ ਕਰਮ ਧਾਲੀਵਾਲ ਜੀ। ਵਿਸ਼ਵਾਸ ਕਰਨਾਂ ਦਾਸ ਨੇ ਕੰਪਿਊਟਰ ਦੀ ਕੋਈ ਟਰੇਨਿੰਗ ਨਹੀ ਲਈ ਹੋਈ। ਸੋ ਮੇਰੇ ਬਾਰੇ ਜੋ ਤੁਸਾਂ ਕੰਮੈਂਟ ਦਿਤੇ ਹਨ ਉਹ 100% ਠੀਕ ਹਨ ਜੀ। ਮੈਨੂੰ ਫੇਸਬੁਕ ਤੇ ਆਪਣਾ ਨਾਂ ਚਲਦਾ ਵੇਖਣਾ ਚੰਗਾ ਲਗਦਾ ਹੈ ਜੀ।
ਲਿਖਾਰੀ ਹੋਣ ਕਰਕੇ 1997 'ਚ ਜਦੋਂ ਫੋਂਟ ਦੀ ਜਰੂਰਤ ਮਹਿਸੂਸ ਹੋਈ ਤੇ ਔਖਿਆਂ ਹੋ ਕੇ ਅਸਾਂ ਆਪਣੀ ਜਰੂਰਤ ਅਨੁਸਾਰ ਫੋਂਟ ਵੀ ਬਣਾਇਆ ਸੀ। (ਫੋਂਟ ਦਾ ਨਾਂ ਜੇ ਦੱਸ ਦਿਤਾ ਤਾਂ ਸਾਡੀ ਅਗਲੀ ਗਲ ਬਾਤ ਵਿਚ ਵਿਗਨ ਪੈ ਸਕਦਾ ਹੈ। ਸੋ ਅਜੇ ਨਾਂ ਪੁਛਣਾ)
ਬਾਕੀ ਕਰਮ ਜੀ ਅਸੀ ਯੂਨੀਕੋਡ ਸਿਸਟਮ ਦੀ ਨੁਕਤਾਚੀਨੀ ਨਹੀ ਕੀਤੀ। ਇਹ ਤਾਂ ਇਨਕਲਾਬ ਹੈ। ਇਸ ਨੇ ਤਾਂ ਦੂਰੀਆਂ ਖਤਮ ਕਰ ਦਿਤੀਆਂ ਹਨ।
ਅਸੀ ਬੇਨਤੀ ਕੀਤੀ ਹੈ ਕਿ ਦੂਸਰੀਆਂ ਭਾਸ਼ਾਵਾਂ ਵਰਗਾ ਗੁਰਮੁਖੀ ਦਾ ਆਪਣਾ ਫੋਂਟ ਹੋਵੇ। ਸਾਡਾ ਵਿਰੋਧ ਰਾਵੀ ਫੋਂਟ ਤੇ ਹੈ। ਅਮਰੀਕਾ ਵਾਲੇ ਜੋਸ਼ੀ ਸਾਹਿਬ ਨੇ ਜੋ ਦੇਵਨਾਗਰੀ ਦਾ ਮੰਗਲ ਫੋਂਟ ਡੀਜਾਈਨ ਕੀਤਾ ਸੀ ਐਨ ਓਸੇ ਖਾਂਚੇ ਵਿਚ ਉਨਾਂ ਗੁਰਮੁੱਖੀ ਦਾ ਫੋਂਟ ਪਾ ਕੇ ਪਬਲਿਸ਼ ਕਰ ਦਿਤਾ ਹੈ। ਇਹ ਮੂਲ ਵਿਚ ਮੰਗਲ ਫੋਂਟ ਹੀ ਹੈ ਜੀ। ਗੁਰਮੁਖੀ ਦੇ ਲਗਾ ਮਾਤਰਾ ਦਾ ਸਿਧਾਂਤ ਦੇਵਨਾਗਰੀ ਤੋਂ ਵੱਖਰਾ ਹੈ ਜੀ। ਅਸੀ ਗੁਰਮੁਖੀ ਸਿੱਖਣ ਵੇਲੇ "ਅ ਆ ਇ ਈ ਉ ਊ" ਦੀ ਮੁਹਾਰਨੀ ਨਹੀ ਬੋਲਦੇ ਜੀ। ਅਸੀ ਕੱਕਾ ਖੱਖਾ ਗੱਗਾ ਫਿਰ ਕੰਨੇ ਸਿਹਾਰੀ ਬਿਹਾਰੀ ਦੀ ਗਲ ਕਰਦੇ ਹਾਂ। ਕਹਿਣ ਤੋਂ ਭਾਵ ਕਿ ਗੁਰਮੁਖੀ ਦੀਆਂ ਲਗਾਂ ਮਾਤਰਾਂ ਅਜਾਦ ਹਨ। ਪਰ ਦੇਵਨਾਗਰੀ ਵਿਚ ਅਜਿਹਾ ਨਹੀ ਹੈ ਜੀ। ਮੰਗਲ/ਰਾਵੀ ਨੇ ਕੁਝ ਭਾਰਤੀ ਲਿਪੀਆਂ ਨੂੰ ਆਪਸ ਵਿਚ ਕਨਵਰਟ ਕਰਨਾਂ ਤਾਂ ਆਸਾਨ ਕਰ ਦਿਤਾ ਪਰ ਗੁਰਮੁੱਖੀ ਨਾਲ ਜਿਆਦਤੀ ਕਰ ਗਿਆ ਹੈ। ਅਸੀ ਚਾਹੁੰਨੇ ਹਾਂ ਬੇਸ਼ੱਕ ਇਹ ਫੋਂਟ ਵੀ ਜਾਰੀ ਰਹੇ ਪਰ ਗੁਰਮੁਖੀ ਦਾ ਅਸਲ ਫੋਂਟ ਵੀ ਵਿਨਡੋਅ ਤੇ ਹੋਵੇ।
ਮੈਂ ਦਿਲੋਂ ਚਾਹੁੰਨਾ ਹਾਂ ਕਿ ਆਪ ਜੀ ਨਾਲ ਗਲ ਬਾਤ ਅੱਗੇ ਜਾਰੀ ਰਹੇ।
 23 October at 17:52

Komal Brar Bhabishan Singh Goraya
ਵੈਸੇ ਮੈਂ ਇਹ ਪੋਸਟ ਪਾਉਣੀ ਨਹੀਂ ਸੀ ਚਾਹੁੰਦਾ ਕਿਉਂਕਿ ਤੁਸੀਂ ਉਪਰੋਕਤ ਕੁਮੈਂਟ 'ਚ ਇਹ ਤਾਂ ਮੰਨਿਆ ਕਿ ਤੁਹਾਨੂੰ ਕੰਪਿਊਟਰ ਦੀ ਜਾਣਕਾਰੀ ਨਹੀਂ ਪਰ ਜੋ ਮੰਨਣ ਵਾਲੀ ਗੱਲ ਸੀ ਕਿ ਤੁਹਾਡੀ ਕੈਪਟਨ ਵਾਲੀ ਬੇਨਤੀ ਦੀਆਂ ਦੋਨੋਂ ਗੱਲਾਂ (ਵਿੰਡੋਜ਼ 'ਚ ਫੌਂਟ ਤੇ ੜ ਵਗੈਰਾ) ਗਲਤ ਹਨ, ਨਹੀਂ ਲਿਖਿਆ। ਇਹੀ ਤਾਂ ਮੁੱਖ Problem ਹੈ ਪੁਰਾਣੇ ਬੰਦਿਆਂ ਦੀ (ਖਾਸ ਕਰਕੇ ਜਿਨ੍ਹਾਂ ਦੀ ਜਵਾਨੀ ਵੇਲੇ ਕੰਪਿਊਟਰ ਨਹੀਂ ਸੀ)। ਜਦੋਂ ਕੋਈ ਹੋਰ ਦੱਸਦਾ, ਓਦੇਂ ਕਹਿ ਦੇਣਾ ਕਿ ਛੱਡੋ ਸ਼ੇਰਾ, ਸਾਡੀ ਉਮਰ ਲੰਘ ਗਈ, ਨਾਲੇ ਨਵੀਂ ਤਕਨੀਕ ਵਰਤੀ ਵੀ ਜਾਣੀ ਤੇ ਆਪੇ ਗਲਤ-ਮਲਤ ਕਸੀਦੇ ਲਿਖੀ ਜਾਣੇ। ਕਿਸੇ ਵੀ ਵਿਸ਼ੇ ਵਿੱਚ ਜਾਣਕਾਰੀ ਲਈ ਆਪਣੇ ਸਰਕਲ ਚੋਂ ਕਿਸੇ ਮਾਹਿਰ ਨੂੰ ਪੁੱਛੋ, ਸਰਕਲ ਵਿੱਚ ਕੋਈ ਵਿਸ਼ਾ ਮਾਹਿਰ ਨਹੀਂ ਗੁੱਗਲ ਸਰਚ ਕਰੋ, ਗੁੱਗਲ ਬਾਰੇ ਨਹੀਂ ਪਤਾ ਤਾਂ ਕਿਤਾਬਾਂ ਪੜ੍ਹੋ, ਫੇਸਬੁੱਕ-ਵੱਟਸਐਪ ਤੇ ਵੱਖੋ-ਵੱਖ ਵਿਸ਼ਿਆਂ ਦੇ ਗਰੁੱਪ ਬਣੇ ਹਨ, Join ਕਰੋ, ਇਹ ਵੀ ਨੀ ਹੋ ਸਕਦਾ ਤਾਂ ਵਿਸ਼ੇ ਦੇ ਪ੍ਰੋਫੈਸ਼ਨਲਾਂ ਤੋਂ ਕੋਚਿੰਗ ਲਓ। ਅਗਲਾ ਕਾਰਣ ਮੇਰਾ ਇਹ ਪੋਸਟ ਨਾ ਪਾਉਣ ਬਾਰੇ ਸੋਚਣ ਦਾ ਇਹ ਹੈ ਕਿ ਤੁਹਾਡੀ ਪੋਸਟ ਰਾਜਨੀਤੀ ਗਰੁੱਪ ਵਿੱਚ ਦਿਖੀ, ਇੱਥੇ ਪੋਸਟ ਪਾਉਣ ਦਾ ਮਕਸਦ ਜਾਂ ਤਾਂ ਰਾਜੇ ਪ੍ਰਤੀ ਭਗਤੀ ਜਾਂ ਫੇਰ ਵਿਰੋਧਾਭਾਸ। ਮਾਫ ਕਰਨਾ ਮੈਂ ਸਿੱਧੇ-ਸਿੱਧੇ ਸ਼ਬਦਾਂ 'ਚ ਗੱਲ ਕਰਨੀ ਪਸੰਦ ਕਰਦਾਂ, ਕੋਈ ਸ਼ਬਦ ਖਰਵਾ ਲੱਗੇ ਤਾਂ ਹਲਕੇ ਚ ਈ ਲੈਣਾ, ਹੋਰ ਕਿਤੇ...

ਹੁਣ ਤੁਸੀਂ ਸੋਚੋਗੇ ਕਿ ਫੇਰ ਮੈਂ ਇਹ ਪੋਸਟ ਕਿਉਂ ਪਾ ਰਿਹਾਂ..! ਸਿਰਫ਼ ਤੁਹਾਡੀ ਇੱਕ ਲਾਈਨ ਕਰਕੇ ਕਿ ਤੁਸੀਂ ਲਿਖਿਆ 1997 ਵਿੱਚ ਤੁਸੀਂ ਆਪਣਾ ਫੌਂਟ ਬਣਾਇਆ ਜਾਂ ਕੋਸ਼ਿਸ਼ ਕੀਤੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਨਵੀਂ ਤਕਨੀਕ ਦੀ ਚਾਹਿਤ ਤਾਂ ਹੈ ਤੁਹਾਡੇ ਵਿੱਚ ਪਰ ਜੋ ਦਿਸ਼ਾ ਚਾਹੀਦੀ ਸੀ, ਉਹ ਨਹੀਂ ਫੜੀ। ਜੇ 20 ਸਾਲ ਪਹਿਲਾਂ ਤੁਸੀਂ ਫੌਂਟ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕਿਵੇਂ ਹੋ ਸਕਦਾ ਕਿ ਕਿਸੇ ਨਾਲ ਅੱਜ ਤੱਕ ਗੱਲਬਾਤ ਨਾ ਕੀਤੀ ਹੋਵੇ ਜਾਂ ਕਿਸੇ ਨੇ ਤੁਹਾਨੂੰ ਰਾਇ ਨਾ ਦਿੱਤੀ ਹੋਵੇ। ਖੈਰ ਇਹ ਵੀ ਛੱਡੋ ਅਸਲ ਗੱਲ ਇਹ ਹੈ ਕਿ ਸਾਰਾ ਕੁੱਝ ਸਮਝਣ ਲਈ ਜੜ੍ਹ ਤੋਂ ਜਾਣਕਾਰੀ ਜ਼ਰੂਰੀ ਹੈ ਜਿਵੇਂ ਕਿ ਵਿੰਡੋਜ਼ ਦੀ ਫੌਂਟ ਤਕਨੀਕ, 8-bit, 16-bit ਚਿੰਨ੍ਹ ਕੀ ਹੁੰਦਾ, ਫੌਂਟ ਕਿਵੇਂ ਬਣਦੇ ਹਨ, ਫੌਂਟਾਂ ਤੋਂ ਸ਼ਬਦ ਤੇ ਸ਼ਬਦਾਂ ਤੋਂ ਫਾਈਲ ਕਿਵੇਂ ਬਣਦੀ ਹੈ, ਕੰਪਿਊਟਰ ਵਿੱਚ ਡਾਟਾ ਕਿਵੇਂ ਸਟੋਰ ਹੁੰਦਾ ਹੈ, ਬਾਈਨਰੀ ਭਾਸ਼ਾ ਕੀ ਹੈ, ASCII ਸੈੱਟ ਕੀ ਹੈ, ਡਾਟਾਬੇਸ ਕੀ ਹੁੰਦਾ ਹੈ, ਸਾਫਟਵੇਅਰ ਕਿਵੇਂ ਬਣਦੇ ਹਨ ਤੇ ਅਨੇਕਾਂ ਹੋਰ ਤਕਨੀਕੀ ਗੱਲਾਂ। ਇਸ ਕਰਕੇ ਤੁਹਾਡੀ ਪੂਰੀ ਤਰ੍ਹਾਂ ਸ਼ੰਕਾ-ਨਵਿਰਤੀ ਕਰਨਾ ਤਾਂ ਅਸੰਭਵ ਹੈ ਤੇ ਸ਼ਾਇਦ ਇਸੇ ਕਰਕੇ ਕੰਪਿਊਟਰ ਜਾਂ ਵਿੋੰਡੋਜ਼ ਮਾਹਿਰ ਗੈਰ-ਤਕਨੀਕੀ ਬੰਦਿਆਂ ਨਾਲ ਬਹਿਸਬਾਜ਼ੀ ਨਹੀਂ ਕਰਦੇ। ਆਮ ਜ਼ਿੰਦਗੀ ਦੇ ਮੁੱਦਿਆਂ ਦੀ ਤਰ੍ਹਾਂ ਥੋੜ੍ਹੇ ਸ਼ਬਦਾਂ ਵਿੱਚ ਸਮਝਾਉਣਾ ਬਹੁਤ-ਬਹੁਤ ਮੁਸ਼ਕਲ ਹੁੰਦਾ ਹੈ ਤੇ ਜੜ੍ਹ ਤੋਂ ਸਮਝਾਈਏ ਤਾਂ ਫੇਰ ਤੁਸੀਂ ਕਹੋਗੇ, ਛੱਡੋ ਸ਼ੇਰਾ ਹੁਣ ਸਾਡੇ ਕੰਮ ਦੀਆਂ ਗੱਲਾਂ ਨੀ ਏਹ... ਜੇ ਵਾਕਿਆ ਈ ਤੁਸੀਂ ਪੰਜਾਬੀ ਫੌਂਟਾ ਨੂੰ ਪੂਰੀ ਤਰ੍ਹਾਂ ਸਮਝਨਾ ਹੈ ਤਾਂ ਤੁਹਾਨੂੰ ਕਿਸੇ ਸਾਫ਼ਟਵੇਅਰ ਡਿਵੈਲਪਰ ਜਾਂ ਡਾਟਾਬੇਸ ਡਿਜ਼ਾਈਨਰ ਨਾਲ ਮਿਲਕੇ ਕੰਮ ਕਰਨਾ ਪਵੇਗਾ।

ਦੂਸਰਾ ਫੌਂਟਾ ਤੇ ਭਾਸ਼ਾਵਾਂ ਬਾਰੇ ਸਮਝਾਉਣ ਲਈ ਤਸਵੀਰਾਂ-ਵੀਡੀਓ, ਸਾਫਟਵੇਅਰ ਵੀ ਦਿਖਾਣਾ ਜ਼ਰੂਰੀ ਹੈ ਜੋ ਕਿ ਪੋਸਟ ਰਾਹੀਂ ਸੰਭਵ ਨਹੀਂ। ਉਮੀਦ ਹੈ ਮੇਰੀ ਪਹਿਲੀ ਪੋਸਟ ਵਿੱਚ ਦਿੱਤਾ ਲਿੰਕ "ਯੂਨੀਕੋਡ ਪੰਜਾਬੀ" ਪੜ੍ਹ ਲਿਆ ਹੋਵੇਗਾ, ਕਿਉਂਕਿ ਗੱਲ ਉਸਤੋਂ ਅੱਗੇ ਤੁਰੇਗੀ। ਮੇਰੀ ਯੋਗਤਾ ਬਾਰੇ ਜੇ ਤੁਸੀਂ ਪੁੱਛਣਾ ਚਾਹਵੋਂ ਤਾਂ ਸਿਰਫ ਤਜ਼ਰਬਾ ਕਹਾਂਗਾ। ਕੰਮ ਬਾਰੇ ਪੁੱਛਣਾ ਚਾਹੋ ਤਾਂ ਦਿਹਾੜੀ ਕਹਾਂਗਾ, ਇਸੇ ਲਈ ਦਿਨੇ ਸਮਾਂ ਨਹੀਂ ਲੱਗਦਾ ਲਿਖਣ ਦਾ। ਜੋ ਪੋਸਟ ਲਿਖਣੀ ਸ਼ੁਰੂ ਕੀਤੀ ਹੈ, ਉਹ ਲੰਬੀ ਬਣ ਰਹੀ ਹੈ, ਇਸ ਲਈ ਅੱਗੇ ਕੱਲ੍ਹ ਪੋਸਟ ਕਰਾਂਗਾ ਤਾਂ ਕਿ ਕੁੱਝ ਦੱਸਣਾ ਰਹਿ ਨਾ ਜਾਵੇ। ਪੋਸਟ ਪਾਉਣ ਤੋਂ ਬਾਦ ਗੱਲ ਤੁਹਾਡੇ ਤੇ ਆ, ਕਿ ਕਿਸ ਲੈਵਲ ਤੱਕ ਸਮਝੋਗੇ। ਕਈ ਸਾਲਾਂ ਦਾ ਜੋ ਕਹਿਣਾ-ਲਿਖਣਾ ਸੀ, ਕੱਲ੍ਹ ਵਾਲੀ ਪੋਸਟ ਵਿੱਚ ਮਿਲੇਗਾ।

Komal Brar Bhabishan Singh Goraya ਤਹਾਡੇ ਕਮੈਂਟ ਦੇ ਇੰਤਜ਼ਾਰ ਚ
Khanna Dhiraj Khanna Bhabishan Singh Goraya ji
Bhabishan Singh Goraya
Bhabishan Singh Goraya ਨੈੱਟ ਤੇ ਅੱਜ ਕਲ ਗਲ ਆਮ ਹੀ ਗਲ ਹੋ ਗਈ ਹੈ ਲੋਕੀ ਆਪਣੀ ਪਛਾਣ ਛੁਪਾ ਕੇ ਜਾਹਲੀ ਜਿਹੇ ਨਾਂ ਰੱਖ ਲੈਂਦੇ ਹਨ। ਮੇਰਾ ਅੰਦਾਜ਼ਾ ਹੈ ਇਹ ਕਮਲ ਬਰਾੜ ਵੀ ਕੋਈ ਜਾਹਲੀ ਨਾਂ ਹੈ। ਜਿਸ ਤਰੀਕੇ ਨਾਲ ਇਹ ਪੰਜਾਬੀ ਦੀ ਮੁਖਾਲਫਤ ਕਰ ਰਿਹਾ ਹੈ ਇਹ ਤਾਂ ਕੋਈ ਗੈਰ ਪੰਜਾਬੀ ਹੀ ਕਰ ਸਕਦਾ ਹੈ। ਰਾਵੀ ਫੋਂਟ ਦੇ ਮੁਤੱਲਕ ਸਾਡੀ ਪੋਸਟ ਹੈ। ਅਸੀ ਲਿਖਿਆ ਹੈ ਕਿ ਇਹ ਗੁਰਮੁਖੀ ਨੂੰ ਸੁਤੰਤਰ ਲਿਪੀ ਧਿਆਨ ਵਿਚ ਰੱਖ ਕੇ ਨਹੀ ਬਣਾਇਆ ਗਿਆ ਹੈ ਤੇ ਸਿੱਧਾ ਦੇਵਨਾਗਰੀ ਦੇ ਮੰਗਲ ਫੋਂਟ ਦੀ ਲੈਅ-ਆਊਟ ਵਿਚ ਫਿਟ ਕਰ ਦਿਤਾ ਹੈ। ਕਮਲ ਹੋਰ ਈ ਕਹਾਣੀਆਂ ਪਾਈ ਜਾਂਦਾ ਹੈ।ਇਨੂੰ ਕਿਹਨੇ ਕਿਹਾ ਹੈ ਕਿ ਯੂਨੀਕੋਡ ਵਿਚ ਫੋਂਟ ਸੁਤੰਤਰ ਵਿਕਸਤ ਨਹੀ ਹੋ ਸਕਦਾ? ਇਨੂੰ ਕਿਹਨੇ ਕਹਿ ਦਿਤਾ ਕਿ ਅ ਆ ਇ ਈ ਉ ਊ ਦੀ ਮੁਹਾਰਨੀ ਪੰਜਾਬੀ ਲਈ ਜਰੂਰੀ ਹੈ? ਇਨੂੰ ਕਿਹੜੇ ਮੂਰਖ ਨੇ ਪੜਾਇਆ ਕਿ ਪੰਜਾਬੀ ਦਾ ਕੋਈ ਅਜਿਹਾ ਯੂਨੀਕੋਡ ਫੋਂਟ ਨਹੀ ਬਣ ਸਕਦਾ ਜਿਹਦੇ ਵਿਚ ਗੁਰਬਾਣੀ ਸੰਪੂਰਨ ਲਿਖੀ ਜਾ ਸਕੇ? ਇਨੂੰ ਕਿੰਨੇ ਕਿਹਾ ਕਿ ਯੂਨੀਕੋਡ ਵਿਚ ਲਗਾ ਮਾਤਰਾਂ ਸੁਤੰਤਰ ਟਿਕ ਨਹੀ ਸਕਦੀਆਂ? ਭਾਈ ਸਾਡਾ ਸਿੱਧਾ ਜਿਹਾ ਵਿਰੋਧ ਹੈ ਰਾਵੀ ਫੋਂਟ ਨਾਲ ਜਿਸ ਵਿਚ ਕੁਝ ਇਕ ਖਾਮੀਆਂ ਅਸਾਂ ਨੋਟ ਕੀਤੀਆ ਹਨ ਜੋ ਸੰਖੇਪ ਵਿਚ ਅਸਾਂ ਇਸ ਪੋਸਟ ਵਿਚ ਦਿਤੀਆਂ ਹਨ। ਇਹ ਨਕਲੀ ਵਿਦਵਾਨ ਅਸਲ ਮੁੱਦੇ ਤੇ ਆਉਣ ਦੀ ਬਿਜਾਏ ਆਪਣਾ ਇੰਮਪ੍ਰੈਸ਼ਨ ਬਣਾਉਣਾ ਤੇ ਜਿਆਦਾ ਫੋਕਸ ਕਰ ਰਿਹਾ ਹੈ। ਐਂਵੇ ਟੱਪੀ ਜਾਂਦਾ। ਭਾਈ ਊਲ ਜਲੂਲ ਜੋ ਗੱਲਾਂ ਕਰਦਾਂ ਹੈ ਤੂੰ ਤਰਕ ਦੇ ਕਿ ਕਿਸਤਰਾਂ ਇਹ ਸੰਭਵ ਨਹੀ। ਯੂਨੀਕੋਡ ਵਿਚ ਤਾਂ ਮੁਸ਼ਕਲ ਤੋਂ ਮੁਸ਼ਕਲ ਲਿਪੀਆਂ ਵੀ ਡਵੈਲੱਪ ਹੋ ਗਈਆਂ ਨੇ ਜਦੋਂ ਕਿ ਗੁਰਮੁੱਖੀ ਤਾਂ ਸਿੱਧੀ ਸਾਦੀ ਲਿਪੀ ਹੈ। ਆਪਣੀ ਅਗਲੀ ਨਕਲੀ ਵਿਦਵਤਾ ਝਾੜਨ ਤੋਂ ਪਹਿਲਾਂ ਕਿਰਪਾ ਕਰਕੇ ਆਪਣਾ ਫੋਨ ਨੰ. ਲਿਖ ਭੇਜਣਾ। ਕੋਸ਼ਿਸ਼ ਕਰਾਂਗਾ ਤੈਨੂੰ ਸਮਝਾਉਣ ਦੀ। ਜਿਆਦਾ ਟਾਈਪ ਕਰਨਾਂ ਇਸ ਬੁਢੇ ਬੰਦੇ ਵਾਸਤੇ ਸੰਭਵ ਨਹੀ। ਹਾਂ ਭਾਈ ਜੇ ਤੇਰੀ ਤਨਖਾਹ ਮੁਖਾਲਫਤ ਤੇ ਮੁਨ੍ਹਸਰ ਕਰਦੀ ਹੈ ਤਾਂ ਫਿਰ ਵੱਖਰੀ ਗਲ। ਫਿਰ ਤੂੰ ਆਪਣਾ ਰਾਗ ਅਲਾਪੀ ਜਾ।

Komal Brar ਬਹੁਤ ਸੋਭਦੀ ਆ ਜੀ ਤਹਾਡੀ ਬੋਲੀ... ਗਲਤੀ ਕਰਲੀ ਬਾਬਿਓ ਤਹਾਨੂੰ ਸਮਝਾ ਕੇ, ਮੈਂ ਤਾਂ ਤੇਰੀ ਆਈ ਡੀ ਤੇ ਪੋਸਟਾਂ ਤੇ ਤੇਰੀ ਦਿਲਚਸਪੀ ਦੇਖ ਕੇ ਸਮਝਾਉਣ ਦਾ ਯਤਨ ਕੀਤਾ, ਅਗਲੀ ਪੋਸਟ ਬਣਾਈ ਜਾਨਾ ਜਿਹਦੇ ਚ ਫੌਟਾਂ ਬਾਰੇ ਸਾਰਾ ਕੁਸ਼ ਸੀ, ਪਰ ਸ਼ੈਦ ਤੇਰੇ ਖੋਪੜ ਨੂੰ ਤਰਕ ਸਮਝ ਨੀ ਆ ਰਿਹਾ। ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਤੇਰੇ ਅਰਗੇ ਨੇ ਨਾ ਕਿਸੇ ਨੂੰ ਪੁੱਛਣਾ, ਨਾ ਕਿਸੇ ਦੀ ਸੁਣਨੀ। ਜਵਾਬ 20 ਦਿਨ ਬਾਦ ਸੁੱਝਿਆ, ਤਾਂਹੀ ਤੇਰੇ ਅਰਗੇ ਗਲੇ ਖੁੰਡਾਂ ਨਾਲ ਕੋਈ ਮੱਥਾ ਨੀ ਲਾਉਂਦਾ... ਤੈਂ ਰਾਜੇ ਤੋਂ ਈ ਪਵਾਈਂ ਫੌਂਟ...

Komal Brar Rikka Akal Joat Singh Gagan Rajiana Gurpreet Ranouta Malkit Singh Sidhu Abhimanyu Singh Harchand ਸ੍ਰ ਅਮਰੀਕ ਸਿੰਘ ਰਾਜਿਆਣਾ

Gagan Rajiana
Gagan Rajiana Mere saw nal jehdi mang uthi a font pao di... Y bandyan ne sira krta post ala ta... Bas on wale 3-4 dahakyan ch Kam hoju... Wese v Hale Punjab ch galian nalian Da Kam adhura pya tem ta lagda e a

---image----
Gagan Rajiana ਸਰਕਾਰਾਂ ਸੁਰਕੁਰਾਂ ਮੁਰਦਾਬਾਦ । ਇਹਨਾਂ ਨੇ ਇੱਥੇ ਹਿੰਦੀ ਚਲਾਉਣੀ ਆ ਬਸ। ਇਹ ਤਾਂ ਪਹਿਲੀ ਜਮਾਤ ਤੋਂ ਚਲਦਾ ਆ ਰਿਹਾ "ਧ" ਧਨੁਸ਼ ਜਦੋਂ ਕਿ ਪੰਜਾਬੀ ਚ ਕਰਮਾਂ ਆਲੇਓ ਧਨੁਸ਼ ਨੀ ਤੀਰ ਕਮਾਨ ਹੁੰਦਾ।।।

Akal Joat Singh Rikka Gurian sahab ji
Komal Brar is real name and real I'd
I don't know anything about fonts

Bhabishan Singh Goraya ਅਸਾਂ ਸਿੱਧਾ ਜਿਹਾ ਮਸਲਾ ਉਠਾਇਆ ਗੁਰਮੁਖੀ ਦਾ ਯੂਨੀਕੋਡ ਰਾਵੀ ਫੋਂਟ ਜੋ ਜਨਾਬ ਰਘੁਨਾਥ ਜੋਸ਼ੀ ਹੁਰਾਂ ਬਣਾਇਆ ਅਜਾਦ ਫੋਂਟ ਨਹੀ ਹੈ। ਜੋਸ਼ੀ ਨੇ ਸਭ ਕੁਝ ਦੇਵਨਾਗਰੀ ਦੇ ਫੋਂਟ ਮੰਗਲ ਦੀ ਕੁਲ ਲੇਅ ਆਊਟ ਵਿਚ ਹੀ ਇਨੂੰ ਫਿਟ ਕਰ ਦਿਤਾ ਹੈ। ਆਹ ਮੁੰਡਾ ਜਿਹੜਾ ਆਪਣੇ ਆਪ ਨੂੰ ਕਮਲ ਬਰਾੜ ਕਹਿੰਦਾ ਸਾਨੂੰ ਲੱਗਾ ਕਿ ਇਹ ਕੋਈ ਟੈਕਨੀਕਲ ਬੰਦਾ ਹੈ ਤੇ ਸ਼ਾਇਦ ਕੋਈ ਗਲ ਤੋਰੂ। (ਹਾਲਾਂ ਮੈਂ ਫੇਸਬੁੱਕ ਤੇ ਫੇਕ ਆਈ ਡੀਜ਼ ਤੋਂ ਦੂਰ ਰਹਿੰਨਾ ਵਾਂ) ਪਰ ਸਾਰਾ ਕੁਝ ਪੜ੍ਹਨ ਤੇ ਥੋਥਾ ਚਣਾ ਹੀ ਨਿਕਲਿਆ। ਸਾਰੀ ਰਾਤ ਰਮਾਇਣ ਸੁਣਦਾ ਰਿਹਾ ਤੇ ਸਵੇਰੇ ਕਹਿੰਦੇ ਬੇਬੇ ਆ ਸੀਤਾ ਕੌਣ ਸੀ। ਇਹੋ ਜਿਹੇ ਫੁਕਰੇ ਲੋਕ ਰਾਂਹਾਂ ਵਿਚ ਖੱਡੇ ਖੋਦ ਕੇ ਖੁਸ਼ ਹੁੰਦੇ ਨੇ। ਸਾਨੂੰ ਯੂਨੀਕੋਡ ਬਾਰੇ ਲੈਕਚਰ ਦਈ ਗਿਆ। ਮੂਰਖਾ ਤੂੰ ਮਸਲਾ ਤਾਂ ਸਮਝ। ਦੁਨੀਆਂ ਦੀਆਂ ਗੁੰਝਲਦਾਰ ਲਿਪੀਆਂ ਯੂਨੀਕੋਡ 'ਚ ਆ ਗਈਆਂ ਨੇ। ਗੁਰਮੁਖੀ ਤਾਂ ਸਿੱਧੀ ਸਾਦੀ ਹੈ। ਅਗਾਹ ਮੈਂ ਹੁਣ ਇਸ ਧੀਰਜ ਦੀ ਪੋਸਟ ਵਲ ਕੋਈ ਧਿਆਨ ਨਹੀ ਦੇਣਾ। ਵਕਤ ਬਰਬਾਦ ਕੀਤਾ।
Sorry Dhiraj Khanna Dhiraj Khanna

8 November at 05:05
Komal Brar
Komal Brar Khanna Dhiraj Khanna ਜੀ, ਇਹ ਆਖਰੀ ਕੁਮੈਂਟ ਆ ਮੇਰਾ... ਮੈਂ ਤਾਂ ਤੁਹਾਡੀ ਸ਼ੇਅਰ ਕੀਤੀ ਪੋਸਟ ਤੇ ਕੁਮੈਂਟ ਕੀਤਾ ਸੀ, ਪਤਾ ਵੀ ਨੀ ਸੀ ਕਿ ਕਿਹਨੇ ਬਣਾਈ ਆ... ਫੇਰ ਤੁਸੀਂ ਏਹਨੂੰ ਮੈਨਸ਼ਨ ਕੀਤਾ, ਫੇਰ ਜਦ ਏਸ #### ਨੇ ਦਿਲਚਸਪੀ ਦਿਖਾਈ ਤਾਂ ਏਹਦਾ ਕੰਮ ਦੇਖਿਆ ਜੋ ਚੰਗਾ ਲੱਗਾ... ਮੈਂ ਤਾ ਕਿਤੇ ਨੀ ਲਿਖਿਆ ਏਹਦੀ ਆਈਡੀ ਫੇਕ ਆ, ਏਹਦੀ ਪੜਾਈ ਰੱਦੀ ਆ, ਏਹਦੇ ਉਸਤਾਦਾਂ ਬਾਰੇ ਬੁਰਾ ਨੀ ਕਿਹਾ... ਏਹ ਕਿਉਂ ਜਾ ਰਿਹਾ ਫਰ... ਏਹੀ ਤਮੀਜ਼ ਸਿੱਖੀ ਏਹਨੇ ਅਜੇ ਤੱਕ... ਵਰਾਇਟੀ ਪਤਾ ਨੀ ਕੇਹੜੀ ਏਹ... ਏਹੋ ਜੇ ### ਬੱਸ ਫੋਨ ਰਾਹੀਂ ਧਮਕੀਆਂ ਦੇਣ ਜੋਗੇ ਆ... ਨੰਬਰ ਦੇ ਨੰਬਰ ਦੇ ਕਰੀ ਜਾਂਦਾ... ਮੇਰੇ ਮੈਸੇਂਜ਼ਰ ਚ ਮੈਸਜ਼ ਕਰ-ਕਰ ਬਕਵਾਸ ਕਰੀ ਜਾਂਦਾ, ਕਿਤੇ ਦਿਖਾਉਣੇ ਹੋਣ ਏਹਦੇ ਪ੍ਰਸੰਸਕਾਂ ਨੂੰ...
ਸਹੀ ਸੋਚ ਨਾਲ ਮੈਂ ਤਕਨੀਕੀ ਜਾਣਕਾਰੀ ਦੇਤੀ, ਹੋਰ ਕੋਈ ਹੋਵੇ ਐਨੀ ਬਾਰੀਕੀ ਚ ਨੀ ਜਾਂਦਾ... ਪਰ ਏਹੋ ਜੇ ਰਾਜਨੀਤੀਵਾਨਾਂ ਨੇ ਪਹਿਲਾਂ ਸੋਚਿਆ ਹੁੰਦਾ ਵੀ ਆਪਣੀ ਅੜੀ ਤੇ ਅੜੇ ਰਹਿਣਾ, ਤਾਂਹੀ ਗੱਲ ਪਾਸੇ ਕਰੀ ਜਾਂਦਾ... ਜੇ ਮੈਂ 1 ਲਾਈਨ ਚ ਉੱਤਰ ਦੇਂਦਾ ਤਾਂ ਏਹੋ ਜੇ ਕੈਂਹਦੇ ਵੇਰਵਾ ਦੇ ਤਰਕ ਦੇ, ਜੇ ਵੇਰਵਾ ਦਿੱਤਾ ਤਾਂ ਕੈਹਣਾ ਬਕਵਾਸ ਮਾਰ ਰਿਹਾ... ਪਹਿਲਾਂ ਪੂਰੀ ਗੱਲ ਤਾਂ ਸੁਣਲੈ, ਤੇਰੀ ਗੱਲ "ਤੇ ਵੀ ਆਂਜਾਂਗੇ... ਪਰ ਨਹੀਂ ਡਰਦੇ ਆ ਵੀ ਕਿਤੇ ਸਹੀ ਲਾਜਿਕ ਨਾ ਲਾਦੇ ਕੋਈ... ਤੇ ਆਪਣਾ ਮੁੱਦਾ ਲੀਹ ਤੋਂ ਨਾ ਲੈਜੇ ਜਿਹਦੇ ਸਿਰ 'ਤੇ ਰੋਟੀਆਂ ਸੇਕੀਆਂ ਜਾ ਰਹੀਆਂ...
ਮੇਰੀ ਲਿਖੀ ਜਾਣਕਾਰੀ ਤੁਸੀਂ ਵੀ ਪੜੀ ਤੇ ਤੁਹਾਨੂੰ ਕੁੱਝ ਸਮਝ ਆਗੀ ਸ਼ਾਇਦ... ਮੈਂ ਵੀ ਖਤਮ ਕਰਦਾ ਏਹ ਗੱਲਬਾਤ, ਏਹੋ ਜੇ ਮਾਹਿਰ ਬਣਨ ਨਾਲੋਂ ਅਸੀਂ ਥੋਥੇ ਚਣੇ ਈ ਚੰਗੇ ਆਂ... ਅੱਗੋਂ ਤੋਂ ਆਪਣੇ ਤਕਨੀਕੀ ਹਾਣੀਆਂ ਨੂੰ ਵੀ ਸਲਾਹ ਦੇਨਾਂ ਕਿ ਕਦੇ ਕਿਸੇ ਖੁੰਡ ਨੂੰ ਸਲਾਹ ਨਾ ਦੇਣ ਲੱਗਜਿਓ... ਜੇ ਕੋਈ ਪਰਸਨਲੀ ਪਹੁੰਚ ਕਰਦਾ ਜਾਂ ਕਿਸੇ ਤਕਨੀਕੀ ਗਰੁੱਪ ਚ ਪੁੱਛੇ ਤਾਂ ਦੱਸੋ, ਰਾਜਨੀਤਕ ਗਰੁੱਪਾਂ ਚ ਸਮਾਂ ਖਰਾਬ ਨਾ ਕਰਿਓ...

· 8 November at 11:57

Komal Brar Gagan Rajiana Karam Dhaliwal
· 8 November at 12:15 ·
Khanna Dhiraj Khanna Komal Brar ਜੀ, ਦਿਲੋ ਦਿਮਾਗ ਤੇ ਟੇਨਸ਼ਨ ਨਾਂ ਪਾਓ, ਬਾਕੀ ਕਈ ਵਾਰੀ ਫ੍ਰੀਕੁਐਂਸੀ ਹੀ ਨਹੀਂ ਮਿਲ ਪਾਂਦੀ ! ਤੁਹਾਡੀਆਂ ਟਿਪੱਣੀਆਂ ਵੀ ਮਹੱਤਵਪੂਰਨ ਹਨ । ਸ਼ੁਕਰੀਆ ਜੀ
 8 November at 12:08
Gagan Rajiana
Gagan Rajiana ਬਰਾੜਾ ਇਹ ਬਾਹਲਾ ਬੋਲਦਾ ਯਾਰ। ਔਖਾ ਇਹਦਾ ਕੀ ਚੱਕਿਆ ਤੇਰਾ ਜਵਾਕਾਂ ਨੂੰ ਧਮਕੀਆਂ ਦੇਈ ਜਾਨਾਂ । komal ਧਮਕੀਆਂ ਦੇ print ਆਊਟ ਕੱਢ ਕੇ ਪਰਚਾ ਦਰਜ ਕਰਾ ਦਿਨੇ ਆ ਫੇਰ ਲੋਟ ਆਉ।। ਹੱਦ ਹੋਈ ਪਈ ਆ ਇਹਦੇ ਆਲੀ

Karam Dhaliwal
Karam Dhaliwal ਛੱਡੋ ਯਾਰ, ਟੈਮ ਖਰਾਬ ਨਾ ਕਰੋ। ਏਹ ਬੰਦਾ ਈ ਹੋਰ ਚੀਜ਼ ਆ। ਏਹਦੇ ਨਾਲ ਏਸ ਵਿਸ਼ੇ ਤੇ ਗੱਲ ਕਰੀਦੀ ਜਵਾਬ ਨੀ ਦਿੰਦਾ। ਤੀਏ ਕੁ ਦਿਨ ਨਵਾਂ ਮੁੱਦਾ ਚਾਹੀਦਾ ਹੁੰਦੇ ਐਹੋ ਜਿਆ ਨੂੰ, ਸਟੈਂਡ ਕੋਈ ਨੀ ਹੁੰਦਾ। ਏਹ ਚਾਹੁੰਦਾ ਈ ਨੀ ਸਮਝਨਾ। ਆਹ ਏਹਦੀ ਪੋਸਟ ਦੇਖਲੋ ਅੱਗੇ
++++++++++++++++++
Lachhmi Devi ਪਰ ਜਦੋਂ ਤੁਸੀ ਯੂਨੀਕੋਡ ਸਿਸਟਮ ਤਹਿਤ ਰਾਵੀ ਫੌਂਟ ਚ ਟਾਈਪ ਕਰਦੇ ਹੋ ਤਾਂ ਪੰਜਾਬੀ ਚ ਟਾਈਪ ਕੀਤਾ ਡਾਟਾ ਦੁਨੀਆ ਭਰ ਦੇ ਕਿਸੇ ਵੀ ਕੰਪਿਊਟਰ 'ਤੇ ਪੜ੍ਹਿਆ ਜਾ ਸਕਦਾ ਹੈ ਤੇ ਅਗਰ ਜਾਂਚ ਹੋਵੇ ਤਾਂ ਗੁਰਮੁਖੀ ਦਾ ਹਰ ਅੱਖਰ ਟਾਈਪ ਕੀਤਾ ਜਾ ਸਕਦਾ ਹੈ।
ਧੰਨਵਾਦ
 8 November at 12:13
ਅਨਪੜ੍ਹ ਜਿਮੀਂਦਾਰ Aman Alam Arvinder Singh ਇਸ ਬਾਰੇ ਕੀ ਖਿਆਲ ਹੈ?
· Reply · 23 October at 09:23

Aman Alam ਬਾਈ ਜਾਪਦਾ ਹੈ ਕਿ ਅੱਜਕਲ੍ਹ ਦੇ ਪੰਜਾਬੀ ਪੜ੍ਹਾਉਣ ਦੇ ਢੰਗ 'ਚ ਕਿਧਰੇ ਕੋਈ ਗੜਬੜ ਹੈ ਸ਼ਾਇਦ, ਕਦੇ ਨਹੀਂ ਦੱਸਿਆ ਜਾਂਦਾ ਕਿ ਲਗਾਂ ਮਾਤਰਾ, ਪ੍ਹੈਰੀ ਪਾਉਣ ਵਾਲੇ ਅੱਖਰ, ਟਿੱਪੀ, ਅੱਧਕ, ਬਿੰਦੀ ਵੀ ਪੰਜਾਬੀ ਪੈਂਤੀ ਦਾ ਹਿੱਸਾ ਹੈ, ਅਤੇ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ (ਮਿਸਾਲ ਵਜੋਂ ਸਿਹਾਰੀ, ਬਿਹਾਰੀ 'ਚੋਂ ਕਿਸ ਨਾਲ ਟਿੱਪੀ ਲੱਗਣੀ ਤੇ ਕਿੱਥੇ ਬਿੰਦੀ ਨਾਲ 'ਵਾਜ਼ ਉਹੀ ਆਉਣੀ ਹੈ)... ਮੁਹਾਰਨੀ ਹੁਣ ਕੌਣ ਕੌਣ ਪੜ੍ਹਿਆ ਹੈ ਸਕੂਲ 'ਚ। ਕੀਬੋਰਡ ਬਣਾਉਣ ਵਾਲਿਆਂ ਨੇ ਗਾਹ ਪਾ ਛੱਡਿਆ ਈ, ਇਹ ਬੇਸ਼ੱਕ ਸਮੱਸਿਆ ਹੈ, ਪਰ ਪੰਜਾਬੀ ਤੇ ਅੰਗਰੇਜ਼ੀ ਨੂੰ ਬਰਾਬਰ ਕਰਨਾ ਔਖਾ ਵੇ...
24 October at 06:05

3 comments:

  1. This comment has been removed by the author.

    ReplyDelete
  2. ਮੇਰੀ ਗ਼ੁਸਤਾਖੀ ਮਾਫ਼ ਕਰਨਾ ਜੀ। ਕੀ ਹਰ ਗੱਲ ਵਿੱਚ ਰੁੱਖਾਪਣ ਵਿਖਾਉਣਾ ਸਾਡੇ ਪੰਜਾਬੀਆਂ ਦੇ ਹੀ ਹਿੱਸੇ ਆਉਣਾ ਸੀ। ਬਾਕੀ ਵੀ ਦੇਸ਼ ਹਨ ਅਤੇ ਲੋਕ ਹਨ। ਦੁਨੀਆਾਂ ਵਿੱਚ ਪੜ੍ਹੇ-ਲਿਖੇ ਲੋਕ ਘੱਟ ਹਨ ਤੇ ਸਕੂਲ ਨਾ ਜਾ ਕੇ ਸਿੱਖਣ ਵਾਲੇ ਲੋਕ ਜ਼ਿਆਦਾ ਹਨ, ਜਿਨ੍ਹਾਂ ਨੂੰ ਅਸੀਂ-ਤੁਸੀਂ ਆਪਣੀ ਭਾਸ਼ਾ ਵਿੱਚ ਅਨਪੜ੍ਹ ਲੋਕ ਕਹਿੰਦੇ ਹਾਂ। ਪਰ ਇਨ੍ਹਾਂ ਵਿੱਚ ਵਧੀਆ ਗੱਲਾਂ ਇਹ ਹਨ ਕਿ ਉਹ ਨਾ ਪੜ੍ਹ-ਲਿਖ ਕੇ ਵੀ ਦੂਜਿਆਂ ਨਾਲ ਕਿਵੇਂ ਸਲੂਕ ਕਰਨਾ ਹੈ, ਜਾਣਦੇ ਹਨ। ਉਹ ਸਮਾਜ ਵਿੱਚ ਸੁਹਣੇ ਤਰੀਕੇ ਨਾਲ ਵਿਚਰਨ ਵਾਲਾ ਗੁਣ ਨਹੀਂ ਛੱਡਦੇ, ਭਾਵੇਂ ਜਿੰਨੀਂ ਮਰਜ਼ੀ ਔਖੀ ਘੜੀ ਆ ਜਾਵੇ। ਪਰ ਇਸ ਪੋਸਟ ਵਿੱਚ ਕੁੱਝ ਇੱਕ-ਦੋ ਨੇ ਤਾਂ ਆਪਣੇ ਵਿਉਹਾਰ ਅਤੇ ਬੋਲ-ਚਾਲ ਦੇ ਸਲੀਕੇ ਦੀਆਂ ਧੱਜੀਆਂ ਹੀ ਉਡਾਈਆਂ ਹੋਈਆਂ ਹਨ। ਤੁਹਾਨੂੰ ਕਿਸੇ ਦੀ ਗੱਲ ਚੰਗੀ ਲੱਗੇ ਜਾਂ ਨਾ ਲੱਗੇ. ਇਹ ਤੁਹਾਡੀ ਸੋਚ ਹੈ, ਤੁਹਾਡੀ ਚੋਣ (choice) ਹੈ, ਤੁਹਾਡੀ ਅਜ਼ਾਦੀ ਹੈ। ਪਰ ਤੁਹਾਨੂੰ ਹਰਗਿਜ਼ ਵੀ ਅਜ਼ਾਦੀ ਨਹੀਂ ਹੈ ਕਿ ਤੁਸੀਂ ਕਿਸੇ ਹੋਰ ਦੀ ਬੇਇਜ਼ਤੀ ਕਰੋ। ਤੁਸੀਂ ਕਿਸੇ ਦੇ ਖ਼ਿਆਲਾਂ ਨਾਲ ਸਹਿਮਤ ਹੋ ਜਾਂ ਨਹੀਂ, ਤੁਹਾਨੂੰ ਜਬਰਦਸਤੀ ਨਾਲ ਸਹਿਮਤ ਹੋਣ ਨੂੰ ਨਹੀਂ ਕਿਹਾ ਗਿਆ, ਕਿਉਂਕਿ ਤੁਹਾਡੀ ਵੀ ਆਪਣੀ ਸੋਚ ਹੈ ਅਤੇ ਖ਼ਿਆਲ ਹਨ। ਪਰ ਸਮਾਜ ਵਿੱਚ ਵਿਚਰਦੇ ਸਮੇਂ ਆਪਣੇ ਸੀਮਾ ਵਿੱਚ ਰਹਿ ਕੇ ਹੀ ਗੱਲ ਕਰੋ ਤੇ ਸਭ ਤੋਂ ਪਹਿਲਾਂ ਦੂਜਿਆਂ ਦੀ ਇੱਜ਼ਤ ਕਰੋ। ਕੀ ਤੁਸੀਂ ਮੇਰੀ ਗੱਲ ਸਮਝਣ ਦੀ ਯੋਗਤਾ ਰੱਖਦੇ ਹੋ? ਜੇ ਰਾਜਨੀਤਕ ਪੱਧਰ ਉੱਤੇ ਅਤੇ ਕਿਸੇ ਦੀ ਕੋਸ਼ਸ਼ ਨਾਲ ਗੁਰਮੁਖੀ ਨੂੰ ਗੰਣਨਾਯੰਤਰ ਤੇ ਲਿੱਖਣਾ ਹੋਰ ਅਸਾਨ ਬਣਾਉਣ ਦਾ ਉਪਰਾਲਾ ਹੋ ਰਿਹਾ ਹੈ ਤਾਂ ਸਾਨੂੰ ਸਾਰਿਆਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ।
    ਗੁਰਮੁਖੀ (ਅਸਲੀ ਨਾਂ ਗੁਰਮੁਖੀ ਹੀ ਹੈ ਨਾ ਕਿ ਪੰਜਾਬੀ। ਪੰਜਾਬੀ ਨਾਂ ਤਾਂ ਪੰਜਾਬ ਸੂਬਾ ਬਣਨ ਤੋਂ ਬਾਅਦ ਦਿੱਤਾ ਗਿਆ, ਜਿਵੇਂ ਵਿਆਹ ਬਾਅਦ ਔਰਤ ਦਾ ਨਾਂ ਬਦਲ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਨੇ ਗੁਰਮੁਖੀ ਬੋਲੀ ਨੂੰ ਵੀ ਆਪਣੀ ਵਿਆਹੀ ਔਰਤ ਸਮਝ ਕੇ ਨਾਂ ਬਦਲ ਦਿੱਤਾ ਜਿਵੇਂ ਉਸ ਦੇ ਜਾਇਆਂ ਨੇ ਗ਼ਲਤ ਨਾਂ ਰੱਖ ਦਿੱਤਾ ਹੋਵੇ।) ਆਪਣੀ ਮਾਂ ਨਾਲ ਘਰ ਵਿੱਚ ਭਾਵੇਂ ਜਿਵੇਂ ਮਰਜ਼ੀ ਬੋਲਦੇ ਹੋ (ਵੈਸੇ ਤਾਂ ਅਕਲਮੰਦ ਲੋਕ ਗ਼ਲਤ ਤਰੀਕੇ ਨਾਲਅਤੇ ਗ਼ਲਤ ਸ਼ਬਦ ਬੋਲਦੇ ਹੀ ਨਹੀਂ) ਪਰ ਬਾਹਰ ਲੋਕਾਂ ਵਿੱਚ ਉਸ ਨਾਲ ਸੁਹਣੇ ਤਰੀਕੇ ਨਾਲ ਬੋਲ ਕੇ ਉਸ ਦੀ ਇਜ਼ਤ ਬਣਾਉਂਦੇ ਹੋਵੋਗੇ। ਇਸੇ ਤਰ੍ਹਾਂ ਗੁਰਮੁਖੀ ਵੀ ਸਾਡੀ ਮਾਂ ਹੈ, ਸਾਡੇ ਗੁਰੂ ਸਾਹਿਬਾਨ ਦੀ ਬੋਲੀ ਹੈ (ਕਿਧਰੇ ਇਹ ਨਾ ਪੁੱਛ ਬੈਠੋਓ ਕੌਣ ਗੁਰੂ ਸਾਹਿਬਾਨ), ਗੁਰਮੁਖੀ ਹੈ। ਇਸ ਨੂੰ ਬੋਲਣ ਵੇਲੇ ਜਿਵੇਂ ਮਰਜ਼ੀ ਬੋਲੋ, ਪਰ ਲਿਖਣ ਵੇਲੇ ਇਸ ਨੂੰ ਪੂਰੇ ਇੱਜ਼ਤ ਮਾਣ ਨਾਲ ਲਿਖੋ। ਇੱਕ ਦੋ ਪੋਸਟਾਂ ਵਿੱਚ ਗੁਰਮੁਖੀ ਨੂੰ ਲਿੱਖਣ ਵੇਲੇ ਧੱਜੀਆਂ ਉਡਾਈਆਂ ਗਈਆਂ ਹਨ। ਅਗਲੀ ਪੋਸਟ ਵਿੱਚ ਇਨ੍ਹਾਂ ਗ਼ਲਤੀਆਂ ਨੂੰ ਸਾਹਮਣੇ ਲਿਆਇਆ ਜਾਵੇਗਾ। ਮੈਂ ਇਹ ਸਭ ਟਕਸਾਲੀ ਭਾਸ਼ਾ (ਪੰਜਾਬੀ ਸੂਬੇ ਦੀ ਸਰਬਸਮੰਤੀ ਨਾਲ ਮੰਨੀ ਅਤੇ ਪਰਵਾਣਤ ਭਾਸ਼ਾ/ਬੋਲੀ ਹੈ ਜੀ, ਇਸ ਵਿੱਚ ਕੋਈ ਝੱਗੜਾ ਨਾ ਪਾਉਣਾ ਜੀ।) ਵਿੱਚ ਲਿਖਿਆ ਹੈ। ਮੈ ਕਿਸੇ ਨੂੰ ਆਪਣੀ ਗੱਲ ਨਾਲ ਸਹਿਮਤ ਹੋਣ ਨੂੰ ਨਹੀਂ ਕਿਹਾ, ਜੇ ਹੋ ਸਕਿਆ ਤਾਂ ਆਪਣਾ ਚਿੱਤ ਠੰਡਾ ਹੀ ਰੱਖਣਾ, ਏਵੇਂ ਤੱਤੇ ਨਾ ਹੋਈ ਜਾਣਾ ਜੀ। ਇਸ ਮੰਚ ਤੇ ਅਸੀਂ ਜੰਗ ਜਿੱਤਣ ਲਈ ਨਹੀਂ ਆਏ, ਮਸਲਾ ਰੱਖਿਆ ਹੈ, ਠੰਡੇ ਦਿਮਾਗ਼ ਨਾਲ ਸੋਚ-ਸਮਝ ਕੇ ਜਵਾਬ ਦਿਆ ਕਰੋ। ਗੁਰੂ ਸਾਹਿਬਾਨ ਅਤੇ ਸਿਆਣੇ ਲੋਕਾਂ ਨੇ ਠੀਕ ਕਿਹਾ ਹੈ ਮੂਰਖਾਂ ਨਾਲ ਮੱਥਾ ਨਹੀਂ ਲਾਇਦਾ, ਇਹ ਨਿਰਾ ਵਕਤ ਦੀ ਬਰਬਾਦੀ ਹੈ। ਆਪਣੇ ਇਸ ਮਸਲੇ ਨੂੰ ਕਿਰਪਾ ਕਰਕੇ ਕਿਸੇ ਹੋਰ ਮੰਚ ਤੇ ਵੀ ਸਾਂਝਾ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਸ ਸਮੱਸਿਆ ਨੂੰ ਪੁਚਾਇਆ ਜਾ ਸਕੇ ਤੇ ਇਸ ਦਾ ਹੱਲ ਲੱਭਣ ਵਿੱਚ ਘੱਟ ਤੋਂ ਘੱਟ ਦੇਰੀ ਹੋਵੇ। ਤੁਸੀਂ ਸਿੱਖਨੈਟ ਵਰਗੀਆਂ ਸੰਸਥਾਵਾਂ ਨਾਲ ਵੀ ਰਾਬਤਾ ਕਾਇਮ ਕਰੋ। ਅੰਮਰਿੰਦਰ ਨੂੰ ਬਾਰ-ਬਾਰ ਲਿਖ ਕੇ ਦਿਓ। ਕਿਸੇ ਹੋਰ ਸਿਆਸੀ ਨੇਤਾ ਨੂੰ ਵੀ ਫੜ੍ਹ ਵੇਖੋ। ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਵੀ ਉਦਾਹਰਣਾਂ ਦੇ ਕੇ ਲਿਖ ਭੇਜੋ। ਕਹਿੰਦੇ ਹਨ, ਰੱਸੀ ਦੇ ਬਾਰ-ਬਾਰ ਪੱਥਰ ਤੇ ਘਿੱਸਣ ਨਾਲ ਪੱਥਰ ਵਿੱਚ ਵੀ ਨਿਸ਼ਾਨ ਪੈ ਜਾਂਦੇ ਹਨ।

    ReplyDelete