Monday 13 November 2017

ਬਸ ਸਿਰ ਅੜਾਈ ਜਾਓ।

“Never try to outstubborn a cat.”

 ਕੰਮਰੇਟਾਂ ਤੇ ਮਸ਼ੀਨਰੀਆਂ ਦੀ ਹੋਈ ਮੀਟਿੰਗ
ਕਾਮਰੇਡ ਕਰਮ ਸਿੰਘ ਤੇ ਸਰਬਇੰਦਰ ਸਿੰਘ ਮਿਸ਼ਨਰੀ ਦੋਵੇ ਇਕੋ ਪਿੰਡ ਦੇ ਨੇ। ਕੰਮਰੇਟ ਦੇ ਮੁੰਡੇ ਨੇ ਕਿਤੇ ਕਾਲਜ ਵਿਚ ਸੁਣ ਲਿਆ ਕਿ ਸਇੰਸ ਸੰਪੂਰਨ ਨਹੀ ਤੇ ਅਜੇ ਬਹੁਤ ਕੁਝ ਖੋਜ ਹੋਣਾ ਬਾਕੀ ਹੈ ਅਤੇ ਲੋਕਾਂ ਨੂੰ ਚਾਹੀਦਾ ਕਿ ਹਜਾਰਾਂ ਸਾਲ ਪੁਰਾਣੇ ਧਾਰਮਿਕ ਸਿਧਾਂਤਾਂ ਦਾ ਮਖੌਲ ਨਾਂ ਉਡਾਇਆ ਜਾਏ। ਕੰਮਰੇਟ ਨੇ ਮੁੰਡੇ ਦਾ ਮੂੰਹ ਤੇ ਇਹ ਕਹਿ ਕੇ ਬੰਦ ਕਰਾ 'ਤਾ ਕਿ ਤੇਰਾ ਟੀਚਰ ਕੋਈ ਪ੍ਰਾਪੇਗੰਡਾ ਮਾਸਟਰ ਹੋਊ ਕਿਉਕਿ ਕੈਪੀਟਲਇਜ਼ਮ ਬਹੁਤ ਹੱਥ ਕੰਡੇ ਵਰਤ ਰਿਹਾ ਹੈ।
ਪਰ ਅਗਲੇ ਹੀ ਦਿਨ ਮੁੰਡੇ ਨੇ ਕੁਝ ਵੀਡੀਓ ਵਿਖਾ ਦਿਤੇ ਜਿਸ ਕਰਕੇ ਕਰਮ ਸਿੰਘ ਤਾਂ ਸੁੰਨ ਹੋ ਗਿਆ।
ਕਰਮਾ (ਸਰਬਇੰਦਰ ਸਿੰਘ ਮਿਸ਼ਨਰੀ ਨੂੰ) - ਗਲ ਪੁਛਣ ਲਗਾਂ। ਆਹ ਯਾਰ ਆਪਣੇ ਥੋੜੇ ਬਹੁਤੇ ਵਿਚਾਰ ਮਿਲਦੇ ਨੇ। ਨਾਲੇ ਸਾਡਾ ਵੱਡਾ ਕਾਮਰੇਡ ਕਹਿੰਦਾ ਹੁੰਦੈ, ਕਿ "ਆ ਮਸ਼ੀਨਰੀ ਆਪਣੇ ਹੀ ਬੱਚੇ ਨੇ"। ਯਰ ਕੀ ਦੱਸਾਂ ਕਲ੍ਹ ਮੁੰਡਿਆਂ ਨੇ ਮੇਰਾ ਬੁਰਾ ਹਾਲ ਕਰ ਤਾ। ਉਹ ਮਬਾਇਲ ਤੇ ਵੀਡੀਓ ਵਖਾ ਰਹੇ ਸੀ ਕਿ ਅਖੇ ਇਕ ਡਾਇਨਮੋ ਨਾਂ ਦੇ ਬੰਦੇ ਨੇ ਲੰਡਣ ਦੀ ਥੇਮਜ਼ ਨਦੀ ਪਾਣੀ ਤੇ ਤੁਰ ਕੇ ਪਾਰ ਕੀਤੀ। ਮੈਨੂੰ ਸਮਝ ਨੀ ਆਈ। ਮੈਂ ਕਹਿ ਦਿਤਾ ਇਹ ਨਕਲੀ ਵੀਡੀਓ ਆ। ਫਿਰ ਓਨਾਂ ਨੇ ਥਾਈਲੈਂਡ ਵਿਚ ਵਰਿਆ ਮੱਛੀਆਂ ਦਾ ਮੀਂਹ ਵਿਖਾ ਦਿਤਾ। ਯਾਰਾ ਮੈਨੂੰ ਤਾਂ ਗਲ ਨੀ ਆਈ। ਮੁੰਡੇ ਮੈਨੂੰ ਧੱਕੇ ਨਾਲ ਗੁਰਦੁਆਰੇ ਲੈ ਗਏ ਤੇ ਫਿਰ ਮੈਂ ਵੀ ਮੱਥਾ ਟੇਕ ਤਾ।
ਮਸ਼ੀਨਰੀ- ਸੱਚੀ ਗਲ ਆ। ਭਾ ਜੀ, ਆਹ ਮੋਬਾਈਲ ਨੇ ਤਾਂ ਜੀਣਾ ਹਰਾਮ ਕਰ ਦਿਤਾ। ਇਕ ਔਹ ਟੀ ਵੀ ਤੇ ਡਿਸਕਵਰੀ ਚੈਨਲ ਚਲ ਰਹੀ ਹੈ। ਓਹ ਵੀ ਇਹੋ ਜਿਹੀਆਂ ਗੱਲਾਂ ਵਿਖਾ ਰਹੇ ਨੇ। ਮੈਨੂੰ ਆਪ ਨੀ ਸਮਝ ਆਉਦਾ ਜਵਾਕਾਂ ਨੂੰ ਕੀ ਜਵਾਬ ਦਈਏ। ਮੈਂ ਹੁਣੇ ਆਪਣੇ ਉਸਤਾਦ ਇੰਦਰ ਸਿੰਘ ਘੱਗਾ ਕੋਲੋ ਪੁਛਦੈ ਕੀ ਕੀਤਾ ਜਾਵੇ।
(ਸਰਬਇੰਦਰ ਘੱਗੇ ਨੂੰ ਫੋਨ ਲਾ ਕੇ ਸਾਰੀ ਗਲ ਦਸਦੈ ਤੇ ਨਾਲੇ ਯਾਦ ਦਿਵਾਉਦੈ ਕਿ ਕਿਵੇ ਘੱਗੇ ਨੇ ਗੁਜਰਾਤ ਦੇ ਸ਼ਹਿਰ ਭੜੋਚ ਦੀ ਉਸ ਸਾਖੀ ਦਾ ਮਖੌਲ ਉਡਾਇਆ ਸੀ ਜਿਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਨੇ ਚੱਦਰ ਦੀ ਹੀ ਬੇੜੀ ਬਣਾ ਕੇ ਨਰਬਦਾ ਨਦੀ ਪਾਰ ਕਰ ਲਈ ਸੀ।)
ਇੰਦਰ ਸਿੰਘ ਘੱਗਾ- ਗਲ ਤੁਹਾਡੀ ਠੀਕ ਆ। ਪਰ ਇਹਦਾ ਇਹੋ ਹਲ ਹੈ ਕਿ ਅਗਲੇ ਨੂੰ ਕਹਿ ਦਿਓ ਵੀਡੀਓ ਤੇ ਫੋਟੋ ਨਕਲੀ ਹੈ। ਅੱਜ ਕਲ ਫੋਟੋਸ਼ਾਪ ਰਾਂਹੀ ਜੋ ਮਰਜੀ ਬਣਾ ਲਓ। ਹੱਲ ਇਹੋ ਹੈ, ਓਸੇ ਵੇਲੇ ਬਹਿਸ ਕਰਨ ਵਾਲੇ ਬੰਦੇ ਦਾ ਸਿਰ ਖੋਤੇ ਤੇ ਲਾ ਕੇ ਓਨੂੰ ਫੋਟੋ ਦਿਖਾ ਦਿਓ। ਅਗਲੇ ਨੂੰ ਸਾਬਤ ਕਰਨ ਦੇ ਚੱਕਰ 'ਚ ਉਲਝਾਅ ਦਿਓ। ਅਗਲੇ ਨੂੰ ਲੱਕੜਸਿਰਾ ਕਹਿ ਕੇ ਉਹਦਾ ਮਖੌਲ ਉਡਾ ਦਿਓ। ਇਸ ਸਿਧਾਂਤ ਨੂੰ ਚੰਗੀ ਤਰਾਂ ਸਮਝ ਲਓ ਕਿ ਬਹੁਤੀ ਜਨਤਾ ਝੱਲੀ ਹੀ ਹੁੰਦੀ ਹੈ। ਬਸ ਨਿਰਭਰ ਕਰਦਾ ਹੈ ਕਿ ਇਨਾਂ ਨੂੰ ਬਣਾਉਣ ਵਾਲਾ ਕਿੰਨਾ ਇੰਟੈਲੀਜੈਂਟ ਆ। ਲੈਨਿਨ ਨੇ 1910 ਵਿਚ ਸੁਪਨਾ ਵਿਖਾਇਆ ਤੇ ਰੂਸੀ ਜਨਤਾ ਨੇ ਸੁਫਨੇ ਵਿਚ ਹੀ 80 ਸਾਲ ਕੱਢ ਲਏ ਸਨ। ਨਾਲੇ ਵੀਰਾ! ਸਾਨੂੰ ਤਨਖਾਹ ਵੀ ਤਾਂ ਲੋਕਾਂ ਨੂੰ ਮੂਰਖ ਬਣਾਉਣ ਦੀ ਹੀ ਮਿਲਦੀ ਹੈ। ਗਲ ਭੁੰਝੇ ਨਾਂ ਪੈਣ ਦਿਓ। ਬਸ ਸਿਰ ਅੜਾਈ ਜਾਓ।  

ਕੁਝ ਇਕ ਵਿਦਵਾਨ ਲੋਕਾਂ ਦੇ ਵਿਚਾਰ ਜਿਹੜੇ ਠੀਕ ਤੇ ਜਿੱਦੀਏ ਲੋਕਾਂ ਨੂੰ ਬਕਵਾਸ ਲਗਦੇ ਨੇ:


“The stubbornly doubter always wants to be heard
by listens to nothing and misconstrues everything.”
― Toba Beta, My Ancestor Was an Ancient Astronaut

“Do I forget, or do I refuse to remember?”
― Craig D. Lounsbrough  

“There is a fine line between stubbornness and stupidity as well as intensity and insanity.”
― Brittany Burgunder

“Never underestimate a determined woman!”
― Nyki Mack

“Ignorance is my refusal to think outside the box of my fears.”
― Craig D. Lounsbrough

“If I choose to take the pen from God and write the story of my life without Him, I better have plenty of erasers and a whole lot of white-out. Better yet, I should invest in a good shredder.”
― Craig D. Lounsbrough

“It's useless to lecture a human.”
― Rick Riordan, The Lightning Thief 

“Never try to outstubborn a cat.”
― Robert A. Heinlein, Time Enough for Love

“She can't help it,' he said. 'She's got the soul of a poet and the emotional makeup of a junkyard dog.”
― Stephen King, Under the Dome 

No comments:

Post a Comment