Friday 17 November 2017

ਭਗਤ ਸਿੰਘ, ਸਰਾਭਾ ਬਨਾਮ ਮੌਜੂਦਾ ਦੌਰ ਦੇ ਸ਼ਹੀਦ

BHAGAT SINGH AND SARABHA VS. MARTYRS OF PRESENT ERA

ਇੰਟਰਨੈਟ ਤੇ ਕਾਮਰੇਡ ਲਿਖਾਰੀ ਤੇ ਸਰਕਾਰੀ ਪ੍ਰਾਪੇਗੰਡਾ ਅਫਸਰ ਅੱਜ ਪੱਬਾਂ ਭਾਰ ਹੋਏ ਪਏ ਨੇ ਗਦਰੀ ਬਾਬਿਆਂ ਤੇ ਸਰਾਭੇ ਦੀ ਸ਼ਹਾਦਤ ਨੂੰ ਉਜਾਗਰ ਕਰਨ। ਕਲ੍ਹ ਇਸੇ ਸ਼੍ਰੇਣੀ ਦੇ ਇਕ ਅਫਸਰ ਨਾਲ ਸਾਡਾ ਟਾਕਰਾ ਹੋ ਗਿਆ ਜਦੋਂ ਅਸਾਂ ਟਿੱਪਣੀ 'ਚ ਕਹਿ ਦਿਤਾ ਕਿ ਕਿਸੇ ਮੌਜੂਦਾ ਦੌਰ ਦੇ ਸ਼ਹੀਦ ਨੂੰ ਵੀ ਯਾਦ ਕਰ ਲਿਆ ਕਰੋ।

ਸਾਡੀ ਇਸ ਟਿੱਪਣੀ ਤੇ ਝੱਟ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ। ਕਈਆਂ ਨੇ ਸਾਡਾ ਡੱਟ ਕੇ ਖੰਡਣ ਕੀਤਾ ਤੇ ਕਈਆਂ ਨੇ ਸਲਾਹਿਆ। ਇਕ ਤੀਸਰੀ ਸ਼੍ਰੇਣੀ ਵੀ ਉਭਰੀ ਜਿਸ ਕਿਹਾ ਕਿ ਸ਼ਹੀਦ ਸ਼ਹੀਦ ਹੀ ਹੁੰਦਾ ਹੈ ਭਾਵੇ ਕਿਸੇ ਵੀ ਦੌਰ ਜਾਂ ਜਮਾਤ ਦਾ ਹੋਵੇ।
ਆਓ ਇਸ ਦਿਲਚਸਪ ਮੁੱਦੇ ਤੇ ਜਰਾ ਵਿਚਾਰ ਕਰੀਏ ਕਿ ਪੰਜਾਬੀਆਂ ਲਈ ਕਿਹੜਾ ਸ਼ਹੀਦ ਆਦਰਸ਼ (ਆਈਡੀਅਲ) ਬਣਨ ਦੀ ਕਾਬਲੀਅਤ ਰੱਖਦਾ ਹੈ।
ਸਭ ਤੋਂ ਪਹਿਲਾਂ ਤਾਂ ਵੀਚਾਰ ਹੋਵੇ ਕਿ ਆਖਿਰ ਸ਼ਹੀਦ ਕੌਣ ਕਹਾਉਦਾ ਹੈ।
ਸ਼ਹੀਦ ਦਾ ਮਤਲਬ ਹੁੰਦਾ ਹੈ ਗਵਾਹ। ਤਾਂ ਹੀ ਆਪਾਂ ਕੋਰਟਾਂ ਕਚਿਹਰੀਆਂ 'ਚ ਵਕੀਲਾਂ ਨੂੰ ਆਮ ਹੀ ਇਹ ਗਲ ਕਹਿੰਦੇ ਸੁਣਦੇ ਹਾਂ, "ਸੁੱਚਾ ਸਿੰਘਾ 14 ਨੂੰ ਤੇਰੀ ਸ਼ਹਾਦਤ ਈ, ਗੈਰ ਹਾਜਰ ਨਾਂ ਹੋਈ।" ਸੋ ਸ਼ਹੀਦ ਉਹ ਬੰਦਾ ਹੁੰਦਾ ਹੈ ਜੋ ਆਪਣੀ ਮੌਤ ਦਾ ਗਵਾਹ ਬਣੇ। ਮਤਲਬ ਜਦੋ ਕੋਈ ਬੰਦਾ ਇਹ ਸੋਚ ਕੇ ਚਲੇ ਕਿ ਉਹਦਾ ਅਕੀਦਾ (ਸੋਚ) ਸੱਚਾ ਹੈ, ਭਾਵੇ ਕਿ ਉਹਦੀ ਸੋਚ ਨੂੰ ਸਮਾਜ ਜਾਂ ਸਰਕਾਰ ਵਲੋ ਮਾਨਤਾ ਨਹੀ ਮਿਲ ਰਹੀ। ਕੋਈ ਉਹਦੇ ਪਿੱਠ ਤੇ ਆਉਣ ਨੂੰ ਤਿਆਰ ਨਹੀ, ਉਹਦੀ ਗਵਾਹੀ ਦੇਣ ਨੂੰ ਤਿਆਰ ਨਹੀ। ਉਹ ਬੰਦਾ ਫਿਰ ਆਪਣੀ ਜਾਨ ਦੇ ਕੇ ਇਹ ਸਾਬਤ ਕਰਦਾ ਹੈ ਕਿ ਉਹਦਾ ਅਕੀਦਾ ਸੱਚਾ ਹੈ। ਉਹ ਖੁੱਦ ਗਵਾਹੀ ਭਰਦਾ ਹੈ।
ਅਗਲੀ ਗੱਲ: ਨਿਜੀ ਦੁਸ਼ਮਣੀ ਜਾਂ ਆਪਣੀ ਕਿਸੇ ਵਾਸ਼ਨਾ ਜਿਵੇ ਕਾਮ ਵਾਸ਼ਨਾ, ਲੋਭ, ਲਾਲਚ ਵਿਚ ਆ ਕੇ ਜਿਹੜਾ ਬੰਦਾ ਜਾਨ ਦੇ ਦੇਵੇ ਉਹ ਸ਼ਹੀਦ ਨਹੀ ਕਹਾ ਸਕਦਾ। ਉਹ ਖੁਦਕੁਸ਼ੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਕਿਸੇ ਦਾ ਲਵ ਅਫੇਅਰ ਹੋਵੇ ਤੇ ਉਹ ਜਾਨ ਦੇ ਦੇਵੇ ਤਾਂ ਸਹੀਦ ਦੀ ਸ਼੍ਰੇਣੀ ਵਿਚ ਨਹੀ ਆਵੇਗਾ।
ਕਿਉਕਿ ਸ਼ਹਾਦਤ ਦੀ ਪ੍ਰਭਾਸ਼ਾ ਹੈ: ਜਦੋਂ ਕੋਈ ਬੰਦਾ ਨੇਕ ਇਰਾਦੇ, ਨਾਲ ਆਪਣੀ ਕੌਮ, ਆਪਣੇ ਸਮਾਜ ਵਾਸਤੇ ਕੋਈ ਕੁਰਬਾਨੀ ਕਰੇ ਜਿਸ ਵਿਚ ਉਨੂੰ ਅਹਿਸਾਸ ਹੋਵੇ ਕਿ ਇਸ ਕੁਰਬਾਨੀ ਵਿਚ ਉਹਦੀ ਮੌਤ ਆਉਣੀ ਨਿਸਚਤ ਹੈ ਉਹ ਸ਼ਹੀਦ ਕਹਾਏਗਾ।
ਪ੍ਰੀਭਾਸ਼ਾ ਤੋਂ  ਚਾਰ ਗਣਕ (ਫੈਕਟਰ) ਉਪਜਦੇ ਹਨ:
1. ਬੰਦੇ ਦਾ ਨੇਕ ਇਰਾਦਾ ਹੋਵੇ,
2. ਕੁਰਬਾਨੀ ਕੌਮ/ਸਮਾਜ ਹਿੱਤ ਵਿਚ ਹੋਵੇ,
3. ਬੰਦੇ ਕੋਲ ਬਚ ਨਿਕਲ ਦਾ ਬਦਲ (ਆਪਸ਼ਨ) ਹੋਵੇ, ਪਰ ਉਹ ਜਾਣ ਬੁੱਝ ਕੇ ਮੌਤ ਨੂੰ ਗਲ ਲਾਏ
ਸੋ ਉਤੇ ਦਿਤੀ ਧਾਰਾ 3 ਦੇ ਅਨੁਸਾਰ ਫੌਜ ਜਾਂ ਪੁਲਿਸ ਵਿਚ ਜੋ ਜਵਾਨ ਮਰਦੇ ਹਨ ਉਹ ਸ਼ਹੀਦ ਦੀ ਸ਼੍ਰੇਣੀ ਵਿਚ ਨਹੀ ਆਉਣਗੇ।
ਅਗਲੀ ਗਲ ਇਨਕਲਾਬੀ ਲੋਕ ਜਿਹੜੇ ਫੜੇ ਜਾਣ ਤੇ ਬਾਦ ਵਿਚ ਵਕੀਲ ਕਰਕੇ ਕੇਸ ਦੀ ਪੈਰਵਾਈ ਕਰਨ ਭਾਵ ਕਚਿਹਰੀ ਵਿਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨ ਕਿ ਓਨਾਂ ਇਹ ਕੰਮ ਨਹੀ ਕੀਤਾ ਉਹ ਆਦਰਸ਼ ਸਹੀਦ ਦੀ ਸ਼੍ਰੇਣੀ ਤੋਂ ਵਾਂਝੇ ਹੋ ਜਾਣਗੇ। ਇਸ ਮਸਲੇ ਤੇ ਆ ਕੇ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਅਤੇ ਸੁੱਖਾ ਜਿੰਦਾ ਦੀ ਸ਼ਹਾਦਤ ਆਦਰਸ਼ਕ ਹੈ। ਫਿਰ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਬਾਰ ਬਾਰ ਕੋਰਟਾਂ ਨੂੰ ਕਹਿ ਰਿਹਾ ਹੈ ਕਿ ਉਨੂੰ ਫਾਂਸੀ ਦਿਤੀ ਜਾਏ ਜਾਂ ਛੱਡ ਦਿਤਾ ਜਾਏ ਉਹ ਜਿੰਦਾ ਸ਼ਹੀਦ ਦੀ ਸ਼੍ਰੇਣੀ ਵਿਚ ਆਏਗਾ। ਜਦੋਂ ਕਿ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਨੇ ਵਕੀਲ ਕਰ ਕੇ ਕੇਸ ਲੜੇ ਸਨ।
ਕੌਮ/ਸਮਾਜ ਦੇ ਹਿੱਤ ਵਿਚ ਸ਼ਹਾਦਤ
ਹੁਣ ਮੰਨ ਲਓ ਕੋਈ ਭੋਲਾ ਭਾਲਾ ਬੰਦਾ ਅਜਿਹਾ ਕੰਮ ਕਰ ਜਾਏ ਜਿਸ ਵਿਚ ਕੌਮ ਦਾ ਭਲਾ ਨਾਂ ਹੋਵੇ ਪਰ ਉਹ ਬੰਦਾ ਜਰੂਰ ਆਪਣੀ ਜਾਨ ਦੇ ਦੇਵੇ। ਭਾਵ ਉਹ ਦਿੱਲੋਂ ਸੱਚਾ ਹੋਵੇ ਉਹ ਵੀ ਅਦ੍ਰਸ਼ਕ ਸ਼ਹੀਦ ਨਹੀ ਅਖਵਾਏਗਾ। ਸਾਡੇ ਹਿਸਾਬ ਸਰਾਭਾ, ਤੇ ਭਗਤ ਸਿੰਘ ਇਸ ਸ਼ਰੇਣੀ ਵਿਚ ਆਉਣਗੇ।
ਸਰਾਭਾ ਤੇ ਭਗਤ ਸਿੰਘ  ਤੇ ਗਦਰੀ ਬਾਬੇ- ਇਹ ਸਾਰੀ ਸ਼੍ਰੇਣੀ ਓਨਾਂ ਪੰਜਾਬੀਆਂ ਦੀ ਹੈ ਜੋ ਅੰਗਰੇਜਾਂ ਤੋਂ ਅਜਾਦੀ ਚਾਹੁੰਦੇ ਸਨ ਤੇ ਭਾਰਤੀਆਂ ਦਾ ਰਾਜ ਮੰਗਦੇ ਸਨ। ਇਨਾਂ ਭੋਲਿਆਂ ਨੂੰ ਇਨਾਂ ਪਤਾ ਨਹੀ ਸੀ ਕਿ ਭਾਰਤ ਵੱਖਰੀਆਂ ਵੱਖਰੀਆਂ ਕੌਮਾਂ ਦਾ ਮਿਲਗੋਭਾ ਹੈ, ਇਥੇ ਨਾਗੇ, ਅਸੱਮੀਏ, ਬੰਗਾਲੀ, ਬੰਗਾਲੀ ਮੁਸਲਮਾਨ, ਬਿਹਾਰੀ, ਓੜੀਏ, ਆਂਧਰੇ, ਤੈਲਗੂ, ਤਮਿਲ, ਮਲਿਆਲਮ, ਮਰਾਠੇ, ਗੁਜਰਾਤੀ, ਰਾਜਸਥਾਨੀਏ, ਮੱਧ ਭਾਰਤੀਏ, ਪਹਾੜੀਏ, ਸਿੰਧੀ, ਪੰਜਾਬੀ ਮੁਸਲਮਾਨ, ਸਿੱਖ, ਪਠਾਣ, ਕਸ਼ਮੀਰੀ ਆਦਿ ਕੌਮਾਂ ਨੇ। ਇਹ ਭੋਲੇ ਲੋਕ ਇਹ ਕੁਝ ਮੰਗ ਰਹੇ ਸਨ ਜਿਵੇ ਇਸ਼ਲਿਸ਼, ਫਰੈਂਚ, ਇਟਾਲੀਅਨ, ਜਰਮਨ, ਰੂਸੀ ਆਦਿ ਦਾ ਸਾਂਝਾ ਰਾਜ।
ਨਤੀਜਾ ਤੁਹਾਡੇ ਸਭ ਦੇ ਸਾਹਮਣੇ ਹੈ। ਇਹ ਲੋਕ ਗਲਤ ਸਾਬਤ ਹੋ ਚੁੱਕੇ ਹਨ। ਕਿਉਕਿ ਘੱਟੋ ਘੱਟ ਜਿਥੋਂ ਤਕ ਪੰਜਾਬ ਦਾ ਸਬੰਧ ਹੈ ਅੰਗਰੇਜਾਂ ਦਾ ਰਾਜ ਹਿੰਦੂ ਰਾਜ ਨਾਲੋਂ ਬਿਹਤ੍ਰ ਸਾਬਤ ਹੋ ਚੁੱਕਾ ਹੈ ਕਿਉਕਿ ਮੌਜੂਦਾ ਭਾਰਤੀ ਸਰਕਾਰੀ ਦੁਨੀਆਂ ਦੀਆਂ ਭ੍ਰਿਸ਼ਟ ਸਰਕਾਰਾਂ ਵਿਚੋਂ ਇਕ ਗਿਣੀਆਂ ਜਾ ਰਹੀਆ ਹਨ।
ਵਿਕਾਸ ਦੀ ਹਾਲਤ ਇਹ ਹੈ ਕਿ 1947 ਵਿਚ ਭਾਰਤੀ ਰੁਪਿਆ ਪੌਂਡ ਦੇ ਬਰਾਬਰ ਸੀ ਅੱਜ ਇਕ ਪੌਂਡ ਖਰੀਦਣ ਵਾਸਤੇ ਤੁਹਾਨੂੰ 80 ਰੁਪਏ ਦੇਣੇ ਪੈਂਦੇ ਹਨ। 1947 ਤੋਂ ਪਹਿਲਾਂ ਇਨਸਾਫ ਦੀ ਇਹ ਹਾਲਤ ਸੀ ਕਿ ਕਤਲ ਕੇਸ ਦਾ ਫੈਸਲਾ ਸਾਲ ਡੇਢ ਵਿਚ ਆ ਜਾਂਦਾ ਸੀ ਜਦੋਂ ਕਿ ਅੱਜ ਔਸਤਨ ਤਿੰਨ ਸਾਲ ਲਗਦੇ ਨੇ। ਕਿਤੇ ਕਿਤੇ ਜਿਥੇ ਕੋਈ ਕਾਤਲ ਤਾਕਤਵਰ ਹੋਵੇ ਓਥੇ ਉਹ 10-15 ਸਾਲ ਵੀ ਖਿੱਚ ਜਾਂਦਾ ਹੈ। ਦਿੱਲੀ ਕਤਲਾਮ ਦੇ ਕਾਤਲ 33 ਸਾਲਾਂ ਬਾਦ ਵੀ ਅਜਾਦ ਨੇ। ਮਨੁੱਖੀ ਹੱਕਾਂ ਪੱਖੋ ਵੀ ਹਿੰਦੂ ਭਾਰਤ ਦੁਨੀਆਂ ਦੀਆਂ ਮਾੜੀਆਂ ਕੌਮਾਂ ਵਿਚੋਂ ਗਿਣਿਆ ਜਾਂਦਾ ਹੈ। ਅੰਗਰੇਜਾਂ ਜਾਤ ਪਾਤ ਦੀ ਨਫਰਤ ਘਟਾਉਣ ਦੀ ਕੋਸ਼ਿਸ਼ ਕੀਤੀ ਪਰ ਹਿੰਦੂ ਹਕੂਮਤ ਨੇ ਉਨੂੰ ਉਤਸ਼ਾਹ ਦਿਤਾ ਹੈ। ਹਿੰਦੂ ਹਕੂਮਤ ਨੇ ਡੇਰੇਦਾਰਾਂ ਨੂੰ ਵੱਡਾ ਉਤਸ਼ਾਹ ਦਿਤਾ ਹੈ।
ਸਾਡੇ ਕਹਿਣ ਤੋਂ ਮਤਲਬ ਅੰਗਰੇਜ ਦੀ ਹਕੂਮਤ ਹਿੰਦੂ ਹਕੂਮਤ ਨਾਲੋਂ ਚੰਗੀ ਸੀ।
ਸੋ ਸਾਡੇ ਸਰਾਭੇ ਤੇ ਭਗਤ ਸਿੰਘ ਭੁੱਲੜ ਸਨ ਜਿਹਨਾਂ ਦੀ ਦੂਰ ਦ੍ਰਿਸ਼ਟੀ (ਵਿਜਿਨ) ਨਹੀ ਸੀ। ਇਨਾਂ ਭੋਲਿਆਂ ਨੇ ਕਦੀ ਕਲਪਨਾ ਹੀ ਨਾਂ ਕੀਤੀ ਕਿ ਅੰਗਰੇਜਾਂ ਤੋਂ ਮਗਰੋਂ ਕਿਹੋ ਜਿਹਾ ਭਾਰਤ ਹੋਵੇਗਾ।
ਦੂਸਰੇ ਪਾਸੇ ਫਿਰ ਓਹ ਲੋਕ ਜਿਹੜੇ ਆਪਣੀ ਕੌਮ ਦੀ ਭਲਾਈ ਲਈ ਕੰਮ ਕਰਦੇ ਹਨ ਉਹ ਹਰ ਹਾਲਤ ਵਿਚ ਬਿਹਤ੍ਰ ਹਨ। ਮੈਂ ਕਦੀ ਵੀ ਹਥਿਆਰਬੰਦ ਸੰਘਰਸ਼ ਦੀ ਵਕਾਲਤ ਨਹੀ ਕਰਦਾ। ਪਰ 1980 ਵੇ ਦੌਰ ਵਿਚ ਜਿਹੜੇ ਪੰਜਾਬੀਆਂ ਨੇ ਕਾਂਗਰਸ ਦੇ ਖਿਲਾਫ ਸ਼ੰਘਰਸ਼ ਕੀਤਾ ਤੇ ਜਾਂਨਾਂ ਦਿਤੀਆਂ ਉਹ ਇਨਾਂ ਗਦਰੀ ਬਾਬਿਆਂ ਤੋਂ ਬਿਹਤ੍ਰ ਹਨ। ਫਿਰ ਖੁੱਦ ਇਕ ਸਰਕਾਰੀ ਖੁਫੀਆ ਅਫਸਰ ਮਲੋਏ ਕ੍ਰਿਸ਼ਨ ਧਰ ਨੇ ਆਪਣੀ ਕਿਤਾਬ ਵਿਚ ਸਪੱਸ਼ਟ ਕਰ ਦਿਤਾ ਹੈ ਕਿ ਖਾਲਿਸਤਾਨੀ ਦੌਰ ਵਿਚ ਜਿਹੜੀਆਂ ਬੇਗੁਨਾਹ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਸਨ ਭਗਤ ਸਿੰਘ, ਸਰਾਭਾ ਬਨਾਮ ਮੌਜੂਦਾ ਦੌਰ ਦੇ ਸ਼ਹੀਦ
ਇੰਟਰਨੈਟ ਤੇ ਕਾਮਰੇਡ ਲਿਖਾਰੀ ਤੇ ਸਰਕਾਰੀ ਪ੍ਰਾਪੇਗੰਡਾ ਅਫਸਰ ਅੱਜ ਪੱਬਾਂ ਭਾਰ ਹੋਏ ਪਏ ਨੇ ਗਦਰੀ ਬਾਬਿਆਂ ਤੇ ਸਰਾਭੇ ਦੀ ਸ਼ਹਾਦਤ ਨੂੰ ਉਜਾਗਰ ਕਰਨ। ਕਲ੍ਹ ਇਸੇ ਸ਼੍ਰੇਣੀ ਦੇ ਇਕ ਅਫਸਰ ਨਾਲ ਸਾਡਾ ਟਾਕਰਾ ਹੋ ਗਿਆ ਜਦੋਂ ਅਸਾਂ ਟਿੱਪਣੀ 'ਚ ਕਹਿ ਦਿਤਾ ਕਿ ਕਿਸੇ ਮੌਜੂਦਾ ਦੌਰ ਦੇ ਸ਼ਹੀਦ ਨੂੰ ਵੀ ਯਾਦ ਕਰ ਲਿਆ ਕਰੋ।
ਸਾਡੀ ਇਸ ਟਿੱਪਣੀ ਤੇ ਝੱਟ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ। ਕਈਆਂ ਨੇ ਸਾਡਾ ਡੱਟ ਕੇ ਖੰਡਣ ਕੀਤਾ ਤੇ ਕਈਆਂ ਨੇ ਸਲਾਹਿਆ। ਇਕ ਤੀਸਰੀ ਸ਼੍ਰੇਣੀ ਵੀ ਉਭਰੀ ਜਿਸ ਕਿਹਾ ਕਿ ਸ਼ਹੀਦ ਸ਼ਹੀਦ ਹੀ ਹੁੰਦਾ ਹੈ ਭਾਵੇ ਕਿਸੇ ਵੀ ਦੌਰ ਜਾਂ ਜਮਾਤ ਦਾ ਹੋਵੇ।
ਆਓ ਇਸ ਦਿਲਚਸਪ ਮੁੱਦੇ ਤੇ ਜਰਾ ਵਿਚਾਰ ਕਰੀਏ ਕਿ ਪੰਜਾਬੀਆਂ ਲਈ ਕਿਹੜਾ ਸ਼ਹੀਦ ਆਦਰਸ਼ (ਆਈਡੀਅਲ) ਬਣਨ ਦੀ ਕਾਬਲੀਅਤ ਰੱਖਦਾ ਹੈ।
ਸਭ ਤੋਂ ਪਹਿਲਾਂ ਤਾਂ ਵੀਚਾਰ ਹੋਵੇ ਕਿ ਆਖਿਰ ਸ਼ਹੀਦ ਕੌਣ ਕਹਾਉਦਾ ਹੈ।
ਸ਼ਹੀਦ ਦਾ ਮਤਲਬ ਹੁੰਦਾ ਹੈ ਗਵਾਹ। ਤਾਂ ਹੀ ਆਪਾਂ ਕੋਰਟਾਂ ਕਚਿਹਰੀਆਂ 'ਚ ਵਕੀਲਾਂ ਨੂੰ ਆਮ ਹੀ ਇਹ ਗਲ ਕਹਿੰਦੇ ਸੁਣਦੇ ਹਾਂ, "ਸੁੱਚਾ ਸਿੰਘਾ 14 ਨੂੰ ਤੇਰੀ ਸ਼ਹਾਦਤ ਈ, ਗੈਰ ਹਾਜਰ ਨਾਂ ਹੋਈ।" ਸੋ ਸ਼ਹੀਦ ਉਹ ਬੰਦਾ ਹੁੰਦਾ ਹੈ ਜੋ ਆਪਣੀ ਮੌਤ ਦਾ ਗਵਾਹ ਬਣੇ। ਮਤਲਬ ਜਦੋ ਕੋਈ ਬੰਦਾ ਇਹ ਸੋਚ ਕੇ ਚਲੇ ਕਿ ਉਹਦਾ ਅਕੀਦਾ (ਸੋਚ) ਸੱਚਾ ਹੈ, ਭਾਵੇ ਕਿ ਉਹਦੀ ਸੋਚ ਨੂੰ ਸਮਾਜ ਜਾਂ ਸਰਕਾਰ ਵਲੋ ਮਾਨਤਾ ਨਹੀ ਮਿਲ ਰਹੀ। ਕੋਈ ਉਹਦੇ ਪਿੱਠ ਤੇ ਆਉਣ ਨੂੰ ਤਿਆਰ ਨਹੀ, ਉਹਦੀ ਗਵਾਹੀ ਦੇਣ ਨੂੰ ਤਿਆਰ ਨਹੀ। ਉਹ ਬੰਦਾ ਫਿਰ ਆਪਣੀ ਜਾਨ ਦੇ ਕੇ ਇਹ ਸਾਬਤ ਕਰਦਾ ਹੈ ਕਿ ਉਹਦਾ ਅਕੀਦਾ ਸੱਚਾ ਹੈ। ਉਹ ਖੁੱਦ ਗਵਾਹੀ ਭਰਦਾ ਹੈ।
ਅਗਲੀ ਗੱਲ: ਨਿਜੀ ਦੁਸ਼ਮਣੀ ਜਾਂ ਆਪਣੀ ਕਿਸੇ ਵਾਸ਼ਨਾ ਜਿਵੇ ਕਾਮ ਵਾਸ਼ਨਾ, ਲੋਭ, ਲਾਲਚ ਵਿਚ ਆ ਕੇ ਜਿਹੜਾ ਬੰਦਾ ਜਾਨ ਦੇ ਦੇਵੇ ਉਹ ਸ਼ਹੀਦ ਨਹੀ ਕਹਾ ਸਕਦਾ। ਉਹ ਖੁਦਕੁਸ਼ੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਕਿਸੇ ਦਾ ਲਵ ਅਫੇਅਰ ਹੋਵੇ ਤੇ ਉਹ ਜਾਨ ਦੇ ਦੇਵੇ ਤਾਂ ਸਹੀਦ ਦੀ ਸ਼੍ਰੇਣੀ ਵਿਚ ਨਹੀ ਆਵੇਗਾ।
ਕਿਉਕਿ ਸ਼ਹਾਦਤ ਦੀ ਪ੍ਰਭਾਸ਼ਾ ਹੈ: ਜਦੋਂ ਕੋਈ ਬੰਦਾ ਨੇਕ ਇਰਾਦੇ, ਨਾਲ ਆਪਣੀ ਕੌਮ, ਆਪਣੇ ਸਮਾਜ ਵਾਸਤੇ ਕੋਈ ਕੁਰਬਾਨੀ ਕਰੇ ਜਿਸ ਵਿਚ ਉਨੂੰ ਅਹਿਸਾਸ ਹੋਵੇ ਕਿ ਇਸ ਕੁਰਬਾਨੀ ਵਿਚ ਉਹਦੀ ਮੌਤ ਆਉਣੀ ਨਿਸਚਤ ਹੈ ਉਹ ਸ਼ਹੀਦ ਕਹਾਏਗਾ।
ਪ੍ਰੀਭਾਸ਼ਾ ਤੋਂ  ਚਾਰ ਗਣਕ (ਫੈਕਟਰ) ਉਪਜਦੇ ਹਨ:
1. ਬੰਦੇ ਦਾ ਨੇਕ ਇਰਾਦਾ ਹੋਵੇ,
2. ਕੁਰਬਾਨੀ ਕੌਮ/ਸਮਾਜ ਹਿੱਤ ਵਿਚ ਹੋਵੇ,
3. ਬੰਦੇ ਕੋਲ ਬਚ ਨਿਕਲ ਦਾ ਬਦਲ (ਆਪਸ਼ਨ) ਹੋਵੇ, ਪਰ ਉਹ ਜਾਣ ਬੁੱਝ ਕੇ ਮੌਤ ਨੂੰ ਗਲ ਲਾਏ
ਸੋ ਉਤੇ ਦਿਤੀ ਧਾਰਾ 3 ਦੇ ਅਨੁਸਾਰ ਫੌਜ ਜਾਂ ਪੁਲਿਸ ਵਿਚ ਜੋ ਜਵਾਨ ਮਰਦੇ ਹਨ ਉਹ ਸ਼ਹੀਦ ਦੀ ਸ਼੍ਰੇਣੀ ਵਿਚ ਨਹੀ ਆਉਣਗੇ।
ਅਗਲੀ ਗਲ ਇਨਕਲਾਬੀ ਲੋਕ ਜਿਹੜੇ ਫੜੇ ਜਾਣ ਤੇ ਬਾਦ ਵਿਚ ਵਕੀਲ ਕਰਕੇ ਕੇਸ ਦੀ ਪੈਰਵਾਈ ਕਰਨ ਭਾਵ ਕਚਿਹਰੀ ਵਿਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨ ਕਿ ਓਨਾਂ ਇਹ ਕੰਮ ਨਹੀ ਕੀਤਾ ਉਹ ਆਦਰਸ਼ ਸਹੀਦ ਦੀ ਸ਼੍ਰੇਣੀ ਤੋਂ ਵਾਂਝੇ ਹੋ ਜਾਣਗੇ। ਇਸ ਮਸਲੇ ਤੇ ਆ ਕੇ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਅਤੇ ਸੁੱਖਾ ਜਿੰਦਾ ਦੀ ਸ਼ਹਾਦਤ ਆਦਰਸ਼ਕ ਹੈ। ਫਿਰ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਬਾਰ ਬਾਰ ਕੋਰਟਾਂ ਨੂੰ ਕਹਿ ਰਿਹਾ ਹੈ ਕਿ ਉਨੂੰ ਫਾਂਸੀ ਦਿਤੀ ਜਾਏ ਜਾਂ ਛੱਡ ਦਿਤਾ ਜਾਏ ਉਹ ਜਿੰਦਾ ਸ਼ਹੀਦ ਦੀ ਸ਼੍ਰੇਣੀ ਵਿਚ ਆਏਗਾ। ਜਦੋਂ ਕਿ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਨੇ ਵਕੀਲ ਕਰ ਕੇ ਕੇਸ ਲੜੇ ਸਨ।
ਕੌਮ/ਸਮਾਜ ਦੇ ਹਿੱਤ ਵਿਚ ਸ਼ਹਾਦਤ
ਹੁਣ ਮੰਨ ਲਓ ਕੋਈ ਭੋਲਾ ਭਾਲਾ ਬੰਦਾ ਅਜਿਹਾ ਕੰਮ ਕਰ ਜਾਏ ਜਿਸ ਵਿਚ ਕੌਮ ਦਾ ਭਲਾ ਨਾਂ ਹੋਵੇ ਪਰ ਉਹ ਬੰਦਾ ਜਰੂਰ ਆਪਣੀ ਜਾਨ ਦੇ ਦੇਵੇ। ਭਾਵ ਉਹ ਦਿੱਲੋਂ ਸੱਚਾ ਹੋਵੇ ਉਹ ਵੀ ਅਦ੍ਰਸ਼ਕ ਸ਼ਹੀਦ ਨਹੀ ਅਖਵਾਏਗਾ। ਸਾਡੇ ਹਿਸਾਬ ਸਰਾਭਾ, ਤੇ ਭਗਤ ਸਿੰਘ ਇਸ ਸ਼ਰੇਣੀ ਵਿਚ ਆਉਣਗੇ।
ਸਰਾਭਾ ਤੇ ਭਗਤ ਸਿੰਘ  ਤੇ ਗਦਰੀ ਬਾਬੇ- ਇਹ ਸਾਰੀ ਸ਼੍ਰੇਣੀ ਓਨਾਂ ਪੰਜਾਬੀਆਂ ਦੀ ਹੈ ਜੋ ਅੰਗਰੇਜਾਂ ਤੋਂ ਅਜਾਦੀ ਚਾਹੁੰਦੇ ਸਨ ਤੇ ਭਾਰਤੀਆਂ ਦਾ ਰਾਜ ਮੰਗਦੇ ਸਨ। ਇਨਾਂ ਭੋਲਿਆਂ ਨੂੰ ਇਨਾਂ ਪਤਾ ਨਹੀ ਸੀ ਕਿ ਭਾਰਤ ਵੱਖਰੀਆਂ ਵੱਖਰੀਆਂ ਕੌਮਾਂ ਦਾ ਮਿਲਗੋਭਾ ਹੈ, ਇਥੇ ਨਾਗੇ, ਅਸੱਮੀਏ, ਬੰਗਾਲੀ, ਬੰਗਾਲੀ ਮੁਸਲਮਾਨ, ਬਿਹਾਰੀ, ਓੜੀਏ, ਆਂਧਰੇ, ਤੈਲਗੂ, ਤਮਿਲ, ਮਲਿਆਲਮ, ਮਰਾਠੇ, ਗੁਜਰਾਤੀ, ਰਾਜਸਥਾਨੀਏ, ਮੱਧ ਭਾਰਤੀਏ, ਪਹਾੜੀਏ, ਸਿੰਧੀ, ਪੰਜਾਬੀ ਮੁਸਲਮਾਨ, ਸਿੱਖ, ਪਠਾਣ, ਕਸ਼ਮੀਰੀ ਆਦਿ ਕੌਮਾਂ ਨੇ। ਇਹ ਭੋਲੇ ਲੋਕ ਇਹ ਕੁਝ ਮੰਗ ਰਹੇ ਸਨ ਜਿਵੇ ਇਸ਼ਲਿਸ਼, ਫਰੈਂਚ, ਇਟਾਲੀਅਨ, ਜਰਮਨ, ਰੂਸੀ ਆਦਿ ਦਾ ਸਾਂਝਾ ਰਾਜ।
ਇਨਾਂ ਦੀ ਦ੍ਰਿਸ਼ਟੀ ਦੀ ਇਕ ਹੋਰ ਉਦਾਹਰਣ ਦਿਆਂ। ਭਗਤ ਸਿੰਘ ਇਕ ਜਗਾਂ ਲਿਖਦਾ ਹੈ ਕਿ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਭਾਸ਼ਾ ਦੀ ਲਿਪੀ ਹਿੰਦੀ ਵਾਲੀ ਕਰ ਲੈਣ।
ਨਤੀਜਾ ਤੁਹਾਡੇ ਸਭ ਦੇ ਸਾਹਮਣੇ ਹੈ। ਇਹ ਲੋਕ ਗਲਤ ਸਾਬਤ ਹੋ ਚੁੱਕੇ ਹਨ। ਕਿਉਕਿ ਘੱਟੋ ਘੱਟ ਜਿਥੋਂ ਤਕ ਪੰਜਾਬ ਦਾ ਸਬੰਧ ਹੈ ਅੰਗਰੇਜਾਂ ਦਾ ਰਾਜ ਹਿੰਦੂ ਰਾਜ ਨਾਲੋਂ ਬਿਹਤ੍ਰ ਸਾਬਤ ਹੋ ਚੁੱਕਾ ਹੈ ਕਿਉਕਿ ਮੌਜੂਦਾ ਭਾਰਤੀ ਸਰਕਾਰੀ ਦੁਨੀਆਂ ਦੀਆਂ ਭ੍ਰਿਸ਼ਟ ਸਰਕਾਰਾਂ ਵਿਚੋਂ ਇਕ ਗਿਣੀਆਂ ਜਾ ਰਹੀਆ ਹਨ।
ਵਿਕਾਸ ਦੀ ਹਾਲਤ ਇਹ ਹੈ ਕਿ 1947 ਵਿਚ ਭਾਰਤੀ ਰੁਪਿਆ ਪੌਂਡ ਦੇ ਬਰਾਬਰ ਸੀ ਅੱਜ ਇਕ ਪੌਂਡ ਖਰੀਦਣ ਵਾਸਤੇ ਤੁਹਾਨੂੰ 80 ਰੁਪਏ ਦੇਣੇ ਪੈਂਦੇ ਹਨ। 1947 ਤੋਂ ਪਹਿਲਾਂ ਇਨਸਾਫ ਦੀ ਇਹ ਹਾਲਤ ਸੀ ਕਿ ਕਤਲ ਕੇਸ ਦਾ ਫੈਸਲਾ ਸਾਲ ਡੇਢ ਵਿਚ ਆ ਜਾਂਦਾ ਸੀ ਜਦੋਂ ਕਿ ਅੱਜ ਔਸਤਨ ਤਿੰਨ ਸਾਲ ਲਗਦੇ ਨੇ। ਕਿਤੇ ਕਿਤੇ ਜਿਥੇ ਕੋਈ ਕਾਤਲ ਤਾਕਤਵਰ ਹੋਵੇ ਓਥੇ ਉਹ 10-15 ਸਾਲ ਵੀ ਖਿੱਚ ਜਾਂਦਾ ਹੈ। ਦਿੱਲੀ ਕਤਲਾਮ ਦੇ ਕਾਤਲ 33 ਸਾਲਾਂ ਬਾਦ ਵੀ ਅਜਾਦ ਨੇ। ਮਨੁੱਖੀ ਹੱਕਾਂ ਪੱਖੋ ਵੀ ਹਿੰਦੂ ਭਾਰਤ ਦੁਨੀਆਂ ਦੀਆਂ ਮਾੜੀਆਂ ਕੌਮਾਂ ਵਿਚੋਂ ਗਿਣਿਆ ਜਾਂਦਾ ਹੈ। ਅੰਗਰੇਜਾਂ ਜਾਤ ਪਾਤ ਦੀ ਨਫਰਤ ਘਟਾਉਣ ਦੀ ਕੋਸ਼ਿਸ਼ ਕੀਤੀ ਪਰ ਹਿੰਦੂ ਹਕੂਮਤ ਨੇ ਉਨੂੰ ਉਤਸ਼ਾਹ ਦਿਤਾ ਹੈ। ਹਿੰਦੂ ਹਕੂਮਤ ਨੇ ਡੇਰੇਦਾਰਾਂ ਨੂੰ ਵੱਡਾ ਉਤਸ਼ਾਹ ਦਿਤਾ ਹੈ।
ਸਾਡੇ ਕਹਿਣ ਤੋਂ ਮਤਲਬ ਅੰਗਰੇਜ ਦੀ ਹਕੂਮਤ ਹਿੰਦੂ ਹਕੂਮਤ ਨਾਲੋਂ ਚੰਗੀ ਸੀ।
ਸੋ ਸਾਡੇ ਸਰਾਭੇ ਤੇ ਭਗਤ ਸਿੰਘ ਭੁੱਲੜ ਸਨ ਜਿਹਨਾਂ ਦੀ ਦੂਰ ਦ੍ਰਿਸ਼ਟੀ (ਵਿਜਿਨ) ਨਹੀ ਸੀ। ਇਨਾਂ ਭੋਲਿਆਂ ਨੇ ਕਦੀ ਕਲਪਨਾ ਹੀ ਨਾਂ ਕੀਤੀ ਕਿ ਅੰਗਰੇਜਾਂ ਤੋਂ ਮਗਰੋਂ ਕਿਹੋ ਜਿਹਾ ਭਾਰਤ ਹੋਵੇਗਾ।
ਦੂਸਰੇ ਪਾਸੇ ਫਿਰ ਓਹ ਲੋਕ ਜਿਹੜੇ ਆਪਣੀ ਕੌਮ ਦੀ ਭਲਾਈ ਲਈ ਕੰਮ ਕਰਦੇ ਹਨ ਉਹ ਹਰ ਹਾਲਤ ਵਿਚ ਬਿਹਤ੍ਰ ਹਨ। ਮੈਂ ਕਦੀ ਵੀ ਹਥਿਆਰਬੰਦ ਸੰਘਰਸ਼ ਦੀ ਵਕਾਲਤ ਨਹੀ ਕਰਦਾ। ਪਰ 1980 ਵੇ ਦੌਰ ਵਿਚ ਜਿਹੜੇ ਪੰਜਾਬੀਆਂ ਨੇ ਕਾਂਗਰਸ ਦੇ ਖਿਲਾਫ ਸ਼ੰਘਰਸ਼ ਕੀਤਾ ਤੇ ਜਾਂਨਾਂ ਦਿਤੀਆਂ ਉਹ ਇਨਾਂ ਗਦਰੀ ਬਾਬਿਆਂ ਤੋਂ ਬਿਹਤ੍ਰ ਹਨ। ਫਿਰ ਖੁੱਦ ਇਕ ਸਰਕਾਰੀ ਖੁਫੀਆ ਅਫਸਰ ਮਲੋਏ ਕ੍ਰਿਸ਼ਨ ਧਰ ਨੇ ਆਪਣੀ ਕਿਤਾਬ ਵਿਚ ਸਪੱਸ਼ਟ ਕਰ ਦਿਤਾ ਹੈ ਕਿ ਖਾਲਿਸਤਾਨੀ ਦੌਰ ਵਿਚ ਜਿਹੜੀਆਂ ਬੇਗੁਨਾਹ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਸਨ ਉਹ ਸਾਡੀ ਸਟ੍ਰਾਟੇਜੀ (ਦਾਅ ਪੇਚ) ਦੀ ਨੀਤੀ ਦਾ ਹਿੱਸਾ ਸਨ। ਉਹਦੀ ਕਿਤਾਬ ਪੜ ਕੇ ਸਗੋਂ ਮੇਰੀ ਮੁੰਡਿਆਂ ਨਾਲ ਹਮਦਰਦੀ ਪੈਦਾ ਹੋਈ ਹੈ। ਪਹਿਲਾਂ ਅਸੀ ਇਹੋ ਸੋਚਦੇ ਸੀ ਕਿ ਇਹ ਮੁੰਡੇ ਨਹਾਇਤ ਗਲਤ ਹਨ ਜੋ ਨਿਰਦੋਸ਼ ਪੁਲਸ ਪ੍ਰਵਾਰਾਂ ਤੇ ਬੱਸਾਂ ਵਿਚੋਂ ਕੱਢ ਕੱਢ ਹਿੰਦੂਆਂ ਨੂੰ ਮਾਰ ਰਹੇ ਹਨ।
ਬਾਕੀ ਕਿਉਕਿ ਯੂ ਐਨ ਓ ਵੀ ਮੰਨਦਾ ਹੈ ਕਿ ਕਿਸੇ ਕੌਮ ਦੀ ਬਿਹਤ੍ਰੀ ਉਸ ਦੇ ਆਪਣੇ ਖੁੱਦ ਦੇ ਰਾਜ ਵਿਚ ਹੈ। ਸ਼ਰੀਕ ਕਿੰਨਾ ਵੀ ਈਮਾਨਦਾਰ ਹੋਵੇ ਉਹ ਨਾਲ ਦੇ ਸ਼ਰੀਕ ਨੂੰ ਇਨਸਾਫ ਨਹੀ ਦੇ ਸਕਦਾ।
ਵੇਖੋ ਸਰਕਾਰੀ ਪ੍ਰਾਪੇਗੰਡਾ ਮੁਲਾਜਮਾਂ (ਟਾਊਟਾਂ) ਨੇ ਤੇ ਗਦਰੀ ਬਾਬਿਆਂ ਦੇ ਇਤਹਾਸ ਨੂੰ ਤਰਜੀਹ ਦੇਣੀ ਹੋਈ ਕਿਉਕਿ ਅਗਲਿਆਂ ਦੀ ਤਨਖਾਹ ਹੀ ਇਸ ਤੇ ਨਿਰਭਰ ਕਰਦੀ ਹੈ ਪਰ ਸਾਡੀ ਮੂਰਖ ਜਨਤਾ ਔਖੇ ਹੋ ਹੋ ਟਾਊਟਾਂ ਦੀਆਂ ਅਜਿਹੀਆਂ ਪੋਸਟਾਂ ਨੂੰ ਸ਼ੇਅਰ ਕਰਦੀ ਹੈ।
(ਨੋਟ- ਕਿਰਪਾ ਕਰਕੇ ਆਪਣੇ ਕੰਮੈਂਟ ਹੇਠਾਂ ਹੀ ਦੇ ਦੇਣੇ ਕਿਉਕਿ ਇਹ ਪੋਸਟ ਫੇਸਬੁੱਕ (ਕਈ ਗਰੁਪਾਂ), ਵੱਟਜ਼ਐਪ, ਟਵਿਟ੍ਰ ਆਦਿ ਕਈ ਸਾਈਟਾਂ ਤੇ ਪਾਈ ਜਾ ਰਹੀ ਹੈ)
(ਕਨੂੰਨੀ ਹਵਾਲਾ- ਭਾਰਤ ਵਿਚ ਕੋਈ ਜਮਾਤ ਵੀ ਲੋਕਤੰਤਰੀ ਤਰੀਕੇ ਨਾਲ ਆਪਣਾ ਰਾਜ ਸਥਾਪਤ ਕਰ ਸਕਦੀ ਹੈ)

No comments:

Post a Comment