Monday 24 July 2017

ਸਿੱਖੀ ਦੇ ਗੜ੍ਹ ਤੇ ਸਮੈਕ ਦਾ ਹੱਲਾ

SMACK INVASION ON THE SIKH CENTRE


ਪਰਸੋਂ ਪੰਜਾਬ ਦੇ ਦਿੱਲ, ਸਿੱਖੀ ਦੇ ਗੜ੍ਹ, ਤਰਨ ਤਾਰਨ ਦੇ ਇਲਾਕੇ ਵਿਚ ਜਾਣ ਦਾ ਮੌਕਾ ਮਿਲਿਆ। ਹਾਲਾਤ ਵੇਖ ਕੇ ਦਿਲ ਸਹਿਮ ਗਿਆ। ਬਰਬਾਦੀ ਜੋਰਾਂ ਸ਼ੋਰਾਂ ਨਾਲ ਚਲ ਰਹੀ ਹੈ। ਸਮੈਕ ਪੂਰੇ ਜੋਬਨ ਤੇ ਹੈ।
ਅਸਾਂ ਲੋਕਾਂ ਕੋਲੋ ਪੁਛਿਆ ਕਿ ਸਰਕਾਰ ਬਦਲਨ ਨਾਲ ਕੋਈ ਫਰਕ ਪਿਆ ਹੈ? ਅਗਲਿਆ ਦਾ ਜਵਾਬ ਸੀ, "ਜੀ ਹਾਂ, ਫਰਕ ਹੈ। ਵਪਾਰੀ ਬਦਲ ਗਏ ਨੇ।"

ਕੁਝ ਤੱਥ ਸਕੂਨ ਦਿਵਾਉਣ ਵਾਲੇ ਵੀ ਸਨ। ਮੌਤਾਂ ਵੀ ਜੋਰ ਸ਼ੋਰ ਨਾਲ ਹੋ ਰਹੀਆਂ ਹਨ। ਪਰ ਅਮੂਮਨ ਅਰਥੀਆਂ ਓਨਾਂ ਘਰਾਂ ਤੋਂ ਉੱਠ ਰਹੀਆਂ ਹਨ ਜਿਥੇ ਸਮੈਕ ਵਿਕਦੀ ਹੈ।
ਪਿੰਡਾਂ ਵਿਚ ਜਾ ਕੇ ਜੇ ਕੋਈ ਤੱਥ ਇਕੱਠੇ ਕਰੇ ਤਾਂ ਬੜੀਆਂ ਦਿਲਚਸਪ ਗੱਲਾਂ ਸਾਹਮਣੇ ਆਉਣਗੀਆਂ। ਮੇਰੇ ਦੋ ਤਿੰਨ ਸਰੋਤਾਂ ਨੇ ਜੋ ਗੱਲਾਂ ਦੱਸੀਆਂ ਉਨਾਂ ਦਾ ਸਾਰ ਕੁਝ ਇਸ ਪ੍ਰਕਾਰ ਹੈ:-
ਅਖੇ ਲੀਡਰ ਸਿੱਧੇ ਤੌਰ ਤੇ ਸਮੈਕ ਦੇ ਧੰਧੇ ਵਿਚ ਸ਼ਾਮਲ ਨਹੀ ਹਨ। ਹਾਂ ਉਹ ਫੜੇ ਬੰਦੇ ਨੂੰ ਛਡਾਉਣ ਜਾਂਦੇ ਹਨ। ਪੁਲਿਸ ਪੈਸਾ ਲੈ ਕੇ ਬੰਦਾ ਛਡਦੀ ਹੈ। ਹੋ ਸਕਦੇ ਉਸ ਪੈਸੇ ਵਿਚ ਲੀਡਰ ਦਾ ਹਿੱਸਾ ਵੀ ਹੋਵੇ।
ਇਕ ਸਮੈਕੀਆਂ ਫੜਿਆ ਗਿਆ। ਜੇਲ ਹੋ ਗਈ। ਪਿਛੇ ਉਹਦੇ ਛੋਟੇ ਭਰਾ ਨੇ ਕੰਮ ਸਾਂਭ ਲਿਆ। ਛੋਟਾ ਭਰਾ ਸਾਰਾ ਦਿਨ ਆਪ ਵੀ ਜਹਾਜ ਤੇ ਚੜਿਆ ਝੂਟੇ ਹੀ ਲੈਂਦਾ ਰਹੇ। ਇਕੱਠਾ ਹੀ ਹੁਲਾਰਾ ਲੈਣ ਖਾਤਰ ਉਸ ਨੇ ਮੋਟੀ ਹੀ ਖਾ ਲਈ। ਬਸ ਜੀ, ਗੱਡਿਆਂ ਦੇ ਗੱਡੇ ਸਰੂਰ ਆਇਆ ਤੇ ਬਾਦ ਵਿਚ ਅੱਲਾ ਨੂੰ ਪਿਆਰਾ ਹੋ ਗਿਆ।
ਜੇਲ ਗਏ ਭਰਾ ਨੇ ਝੱਟ ਦਰਖਾਸਤ ਦੇ ਦਿਤੀ ਕਿ ਭਰਾ ਦਾ ਭੋਗ ਪਾਉਣਾ ਜਮਾਨਤ ਤੇ ਰਿਹਾ ਕੀਤਾ ਜਾਵੇ। ਰਿਹਾ ਹੋ ਗਿਆ। ਘਰ ਬਾਦ ਵਿਚ ਵੜਿਆ ਆਉਦੇ ਸਾਰ ਲਗੀ ਲਾਈਨ ਨੂੰ ਪੁੜੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਪੁਲਿਸ ਨੇ ਝੱਟ ਦਬੋਚ ਲਿਆ। ਖੈਰ 40000 ਦਿਤੇ ਤੇ ਖਲਾਸੀ ਕਰਵਾਈ।
ਇਕ ਹੋਰ ਬੜਾ ਦਿਲਚਸਪ ਵਾਕਿਆ ਸਾਹਮਣੇ ਆਇਆ। ਇਕ ਚੋਟੀ ਦਾ ਖਿਲਾੜੀ। ਬਾਹਰ ਗਿਆ। ਮੈਚ ਖੇਡੇ। 2 ਕ੍ਰੋੜ ਰੁਪਏ ਬਣਾ ਕੇ ਲੈ ਆਇਆ। ਆਉਦੇ ਸਾਰ ਕ੍ਰੋੜ ਦੀ ਥੋਕ ਵਿਚ ਲੈ ਲਈ। ਹੋ ਗਿਆ ਕੰਮ ਜੋਰਾਂ ਸ਼ੋਰਾਂ ਤੇ ਸ਼ੁਰੂ। ਪੁੜੀ ਤੇ ਪੁੜੀ ਦੇ ਪੁੜੀ। ਲਾਈਨਾਂ ਹੀ ਲਗੀਆਂ ਰਹਿਣ। ਇਹ ਗਲ ਭਲਾ ਕਿੰਨਾ ਕੁ ਚਿਰ ਗੁਝੀ ਰਹਿਣੀ ਸੀ।
ਰੰਗੇ ਹੱਥੀ ਦਬੋਚਿਆ ਗਿਆ ਖਿਲਾੜੀ। ਕਹਿੰਦੇ ਪੂਰਾ ਕ੍ਰੋੜ ਦੇ ਕੇ ਛੁਟਿਆ। ਇਲਾਕੇ ਵਿਚ ਇਸ ਗਲ ਦਾ ਸਭ ਨੂੰ ਪਤਾ ਹੈ, ਸਿਰਫ ਸੀ ਆਈ ਡੀ ਵਾਲਿਆ ਨੂੰ ਅਜੇ ਪਤਾ ਨਹੀ ਲੱਗਾ। ਕਹਿੰਦੇ ਉਹ ਫੇਸਬੁੱਕ ਤੋਂ ਸਮੈਕ ਲੱਭਣ ਗਏ ਹੋਏ ਨੇ।
ਇਕ ਹੋਰ ਕੇਸ ਸੁਣ ਲਓ।
ਝੋਨਾ ਵੇਚ ਕੇ ਇਕ ਜਵਾਨ ਨੇ 15 ਲੱਖ ਦੀ ਸਮੈਕ ਖਰੀਦ ਲਈ। ਸੋਚਿਆ ਆਪਾਂ ਖੁਦ ਕਾਹਨੂੰ ਪੁੜੀ ਪੁੜੀ ਕਰਕੇ ਵੇਚਣੀ ਹੈ ਇਕੱਠੀ ਦੀ ਇਕੱਠੀ ਅਗਾਂਹ ਸਪਲਾਈ ਕਰ ਦਿੰਨੇ ਆਂ। ਸੌਦਾ 19 ਲੱਖ 'ਚ ਹੋ ਗਿਆ। 4 ਲੱਖ ਨਕਦ ਦੇ ਗਿਆ। ਬਾਕੀ 15 ਦਿਨ ਬਾਦ।
15 ਛੱਡ, 20 ਦਿਨ ਛੱਡ, ਮਹੀਨਾ ਨਿਕਲ ਗਿਆ। ਬੰਦੇ ਦੇ ਪਿੰਡ ਗਏ। ਲੋਕੀ ਕਹਿਣ ਇਸ ਨਾਂ ਦਾ ਤਾਂ ਬੰਦਾ ਹੀ ਇਸ ਪਿੰਡ ਵਿਚ ਕੋਈ ਨਹੀ । ਤੂ ਫਲਾਣੀ ਕਾਰ ਵਾਲਾ ਕਹਿੰਦਾ। ਸਾਡੇ ਪਿੰਡ ਵਿਚ ਤਾਂ ਕਿਸੇ ਨੇ ਅੱਜ ਤਕ ਮਰੂਤੀ ਵੀ ਨਹੀ ਖਰੀਦੀ।
ਮਤਲਬ ਕੀ? ਜਿਹੜਾ ਬੰਦਾ ਲੈ ਕੇ ਗਿਆ ਸੀ ਉਹਦਾ ਪਤਾ ਟਿਕਾਣਾ ਗਲਤ ਨਿਕਲ ਗਿਆ। ਜਿਹੜਾ ਨਾਲ ਲੈ ਕੇ ਆਇਆ ਸੀ ਉਹ ਕਹਿੰਦਾ ਮੈਂ ਤਾਂ ਉਨੂੰ ਜਾਣਦਾ ਹੀ ਨਹੀ। ਉਹਨੇ ਮੇਰੇ ਕੋਲੋ ਤੇਰਾ ਐਡਰੈਸ ਪੁਛਿਆ ਮੈਂ ਉਨੂੰ ਤੇਰੇ ਘਰ ਪਹੁੰਚਾ ਦਿਤਾ। 15 ਲੱਖ ਮਾਰੇ ਗਏ। ਕੁਝ ਦਿਨਾਂ ਬਾਦ ਸਮੈਕੀਆਂ ਖੁੱਦ ਵੀ ਅੱਲਾ ਨੂੰ ਪਿਆਰਾ ਹੋ ਗਿਆ। ਇਕ ਭਰਾ ਪਹਿਲਾਂ ਮਰ ਮੁਕ ਗਿਆ ਸੀ ਸਰੂਰ ਲੈਂਦਾ। ਹੁਣ ਤੀਸਰੇ ਦੀ ਵਾਰੀ ਹੈ। ਕਹਿੰਦਾ 15 ਲੱਖ ਕੱਢ ਕੇ ਬੰਦ ਕਰ ਦੇਣੀ ਆ।
ਸਾਰੀਆਂ ਗੱਲਾਂ ਸੁਣਨ ਤੋਂ ਬਾਦ ਇਹੋ ਨਤੀਜਾ ਨਿਕਲਦਾ ਹੈ ਕਿ ਇਸ ਗੋਰਖ ਧੰਦੇ ਵਿਚ ਪੁਲਿਸ ਹੀ ਸਭ ਤੋਂ ਵੱਧ ਦੋਸ਼ੀ ਹੈ ਤੇ ਦੂਸਰੇ ਦੋਸ਼ੀ ਨੇ ਮਾਪੇ ਜਿਹੜੇ ਆਪਣੇ ਬੱਚਿਆਂ ਪ੍ਰਤੀ ਲਾਪਰਵਾਹ ਰਹਿੰਦੇ ਨੇ। ਜਿਹੜੇ ਉਨਾਂ ਨੂੰ ਬਿਨਾਂ ਕਾਰਨ ਹੀਰੋ ਹਾਂਡੇ ਲੈ ਲੈ ਦੇ ਰਹੇ ਨੇ। ਜਹਾਨ ਤੋਂ ਔਂਤਰੇ ਜਾ ਰਹੇ ਨੇ ਇਹ ਬੇਵਕੂਫ ਮਾਪੇ ਜਿਹੜੇ ਰੋਜ ਖੌਪਿਓ ਵੇਲੇ ਘੁੱਟ ਘੁੱਟ ਲਾ ਲੈਂਦੇ ਨੇ।
ਮੈਡੀਕਲ ਸਟੋਰਾਂ ਵਾਲਿਆ ਦਾ ਵੀ ਇਹੋ ਹਾਲ ਹੈ। ਜਿਹੜੇ ਕੈਪਸੂਲ ਤੇ ਟੀਕੇ ਵੇਚ ਰਹੇ ਨੇ ਇਨਾਮ ਨਾਲੋ ਨਾਲ ਓਨਾਂ ਨੂੰ ਵੀ ਮਿਲ ਰਹੇ ਨੇ। ਖੂਬ ਮਰ ਰਹੇ ਨੇ।
ਮੂਲ ਵਿਚ ਦੋਸ਼ੀ ਨੇ ਸਰਕਾਰੀ ਅਜੈਂਸੀਆ ਇੰਜੈਲੀਜੈਂਸ ਬਿਊਰੋ ਤੇ ਰਾਅ। ਕਿਸੇ ਅਜੰਡੇ ਤਹਿਤ ਸਿੱਖੀ ਦੇ ਗੜ ਤੇ ਹਮਲਾ ਚਲ ਰਿਹਾ ਹੈ। ਜੇ ਇਹ ਦਾਸਰਾ ਦੋ ਘੰਟੇ ਵਿਚ ਇਹ ਜਾਣਕਾਰੀ ਹਾਸਲ ਕਰ ਸਕਦਾ ਹੈ ਤਾਂ ਭਲਾ ਸੀ ਆਈ ਡੀ ਵਾਲੇ ਕਿਓ ਨਹੀ? ਪਰ ਚਾਹਤ ਹੋਵੇ ਤਾਂ ਹੀ ਨਾ। ਬਾਕੀ ਕੈਪਟਨ ਦੀਆਂ ਐਵੇ ਫੜਾਂ ਨੇ ਕੁਰਸੀ ਖਾਤਰ। ਕਿਸੇ ਨੂੰ ਨਹੀ ਫਿਕਰ ਪੰਜਾਬ ਦਾ। ਅਗਲੇ ਕਹਿੰਦੇ ਨੇ ਮਾਪਿਆਂ ਨੂੰ ਫਿਕਰ ਨਹੀ ਤਾਂ ਸਾਨੂੰ ਜਿਆਦਾ।
ਪੁਲਿਸ ਵਾਲੇ ਕਹਿੰਦੇ ਜੀ ਮਾਲ ਉਤੇ ਪਹੁੰਚਾਣਾ ਹੁੰਦਾ ਹੈ। ਮੋਟੀ ਰਕਮ ਸਿਰਫ ਸਮੈਕੀਏ ਦਿੰਦੇ ਨੇ।ਅਖੇ ਇਥੇ ਕਿਹੜੇ ਰੋਜ ਕਤਲ ਹੋ ਰਹੇ ਨੇ ਜਿਹੜੇ ਕੋਈ ਲੱਖ ਦੋ ਲੱਖ ਦੇਵੇ। ਨਾਲੇ ਸਾਨੂੰ ਕਿਹੜਾ ਵਿਆਹ ਮੌਕੇ ਸਗਨ ਪੈਂਦਾ। ਅਸੀ ਤਾਂ ਫਿਰ ਇਵੇ ਹੀ ਲੈਣੇ ਹੁੰਦੇ ਨੇ।
ਖੁਸ਼ਖਬਰੀ!
ਲੀਡਰਾਂ ਦੇ ਆਪਣੇ ਬੱਚੇ ਵੀ ਵਾਧੂ ਸਰੂਰ ਲੈ ਰਹੇ ਨੇ ਤੇ ਨਾਲ ਹੀ ਪੁਲਸੀਆਂ ਦੇ ਮੁੰਡੇ। ਨਾਲੇ ਦੱਸਿਆ ਕਿ ਅਕਾਲੀ ਲੀਡਰਾਂ ਨੇ ਸਮੈਕ ਦੇ ਫੈਲਾਅ ਵਿਚ ਵੱਡਾ ਰੋਲ ਅਦਾ ਕੀਤਾ ਹੈ। ਤਰਨ ਤਾਰਨ ਦੇ ਇਕ ਲੀਡਰ ਦਾ ਨਾਂ ਸਭ ਤੋਂ ਉਤੇ ਹੈ।

+++++++++++++
The following posted on 30-07-17

CONGRATULATIONS!! FACEBOOK WINS. - The Police is forced to name the drug smugglers. As u know the police has in the past been catching only couriers of drugs and would not touch the big smugglers because they have their godfathers either in Chandigarh or Delhi. It is for the first time that the Police has named the smugglers for whom the drug consignment was meant for. (This I will say is the strength of social media) But will the Govt ask the police why it ignored the smugglers in the past?
 
No comments:

Post a Comment