Sunday 25 June 2017

ਆਰ ਐਸ ਐਸ ਦਾ ਨਿਸ਼ਾਨਾ ਹੈ ਗ੍ਰੰਥੀਆਂ ਨੂੰ ਪੰਥ ਖਿਲਾਫ ਭੜਕਾਉਣਾ

ਅੰਤਮ ਨਿਸ਼ਾਨਾ ਹੈ ਗਲੀ ਮੁਹੱਲੇ ਦੇ ਗੁਰਦੁਆਰਿਆਂ ਨੂੰ ਸਰਕਾਰੀ ਕੰਟਰੋਲ ‘ਚ ਲਿਆਉਣਾ

After 'Beadbi' the next Programme of RSS is to Instigate Granthis to Rise against Khalsa Panth

Ultimate Aim is the bring all Gurdwaras (Even those in the streets) under the Govt Control
ਆਪਾਂ ਸਭ ਜਾਣਦੇ ਹਾਂ ਕਿ ਆਰ ਐਸ ਐਸ ਸਰਕਾਰੀ ਖੁਫੀਆ ਅਜੈਂਸੀਆਂ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਰਹੀ ਹੈ। ਕਹਿਣ ਤੋਂ ਮਤਲਬ ਪੰਜਾਬ ਸਰਕਾਰ ਨੂੰ ਵੀ ਇਸ ਸਾਜਿਸ਼ ਦਾ ਸਾਰਾ ਗਿਆਨ ਹੁੰਦਾ ਹੈ। ਪਿਛੇ 2015 ਆਖਰੀ ਮਹੀਨਿਆਂ ਦੌਰਾਨ ਤਾਂ ਇਨ੍ਹਾਂ ਖੁਰਾਫਾਤੀਆਂ ਨੇ ਅੱਤ ਕਰ ਦਿਤੀ ਸੀ। ਸੰਗਤਾਂ ਸੜ੍ਹਕਾਂ ਤੇ ਉਤਰ ਆਈਆਂ ਸਨ। ਓਦੋਂ ਫਿਰ ਸਰਕਾਰੀ ਟਾਊਟਾਂ ਨੇ ਝੱਟ ਅੰਦੋਲਨ ਦੀ ਵਾਗਡੋਰ ਆਪਣੇ ਹੱਥ ਲੈ ਲਈ ਸੀ ਤੇ ਹੌਲੀ ਹੌਲੀ ਗੁਰਸਿੱਖਾਂ ਨੂੰ ਸੜਕਾਂ ਤੋਂ ਪਰੇ ਕਰ ਦਿਤਾ ਸੀ। ਨਾਲ ਹੀ ਟਾਊਟਾਂ ਨੇ 10 ਨਵੰਬਰ ਨੂੰ ਚੱਬਾ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਸੱਦ ਲਿਆ ਸੀ। ਭੋਲੀਆਂ ਸੰਗਤਾਂ ਨੇ ਲੱਖਾਂ ਵਿਚ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।
8-10 ਘੰਟੇ ਚਲੇ ਸਰਬਤ ਖਾਲਸਾ ਦੇ ਸੰਮੇਲਨ ਵਿਚ ਫਿਰ ਟਾਊਟਾਂ ਨੇ ਬੇਅਦਬੀ ਦੇ ਮਸਲੇ ਦਾ ਜਿਕਰ ਹੀ ਨਾਂ ਛਿੜਨ ਦਿਤਾ। ਸਗੋਂ ਅਕਾਲ ਤਖਤ ਦੇ ਸਮਾਨਅੰਤਰ ਆਪਣਾ ਜਥੇਦਾਰ ਐਲਾਨ ਦਿਤਾ। ਜਥੇਦਾਰ ਵੀ ਅਜਿਹਾ ਬੰਦਾ ਐਲਾਨ ਦਿਤਾ ਜਿਸ ਦਾ ਸਾਰਾ ਪੰਥ ਸਤਿਕਾਰ ਕਰਦਾ ਹੈ ਕਹਿਣ ਤੋਂ ਮਤਲਬ ਭਾਈ ਜਗਤਾਰ ਸਿੰਘ ਹਵਾਰਾ ਜੋ ਪਾਪੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਜੇਲ ਵਿਚ ਬੰਦ ਹੈ। ਟਾਊਟਾਂ ਨੇ ਇਕ ਢੇਮ ਨਾਲ ਕਈ ਪੰਛੀ  ਮਾਰਨੇ ਚਾਹੇ। ਟਾਊਟਾਂ ਨੇ ਨਾਲ ਹੀ ਐਲਾਨ ਕਰ ਦਿਤਾ ਕਿ ਕਿਉਕਿ ਭਾਈ ਹਵਾਰਾ ਜੇਲ ਵਿਚ ਉਹਨਾਂ ਦੀ ਥਾਂ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ  ਐਲਾਨਿਆ ਜਾਂਦਾ ਹੈ। ਪਰ ਜਥੇਦਾਰ ਹਵਾਰਾ ਨੇ ਟਾਊਟਾਂ ਦੀਆਂ ਚਾਲਾਂ ਤੇ ਪਾਣੀ ਫੇਰ ਦਿਤਾ। ਉਸ ਨੇ ਆਪਣੀ ਅਜਾਦ ਬਣਦੀ ਰਾਹ ਅਖਤਿਆਰ ਕਰ ਲਈ। ਟਾਊਟ ਟੋਲਾ ਤੜਫ ਉਠਿਆ।
ਜਦੋਂ ਕਿ ਧਿਆਨ ਸਿੰਘ ਮੰਡ ਉਹ ਸ਼ਖਸ਼ ਹੈ ਜਿਸ ਨੂੰ ਪੰਥ ਨੇ 1999 ਵਿਚ ਲੋਕ ਸਭਾ ਦੀ ਮੈਂਬਰੀ ਲਈ ਚੁਣਿਆ ਸੀ ਪਰ ਇਸ ਨੇ ਤੇ ਸਰਦਾਰ ਮਾਨ ਨੇ ਪੰਥ ਦੀ ਕਿਰਪਾਨ ਦੀ ਸਾਰੀ ਦੁਨੀਆਂ ਵਿਚ ਬਦਨਾਮੀ ਕੀਤੀ ਸੀ ਜਦੋਂ ਇਨਾਂ ਨੇ ਐਲਾਨ ਕੀਤਾ ਸੀ ਕਿ ਅਸੀ ਲੋਕ ਸਭਾ ਵਿਚ ਤਾਂ ਜਾਵਾਂਗੇ ਜੇ ਸਾਨੂੰ 3 ਫੁੱਟ ਲੰਮੀ ਕਿਰਪਾਨ ਅੰਦਰ ਖੜਨ ਦਿਤੀ ਜਾਵੇ। ਪਰ ਨਾਲ ਹੀ ਇਨਾਂ ਨੇ ਗੁਪ ਚੁੱਪ ਤਰੀਕੇ ਕਸਮ ਵੀ ਚੁੱਕ ਲਈ ਨਹੀ ਤਾਂ ਮੈਂਬਰੀ ਖਤਮ ਹੁੰਦੀ ਸੀ। ਉਂਜ ਧਿਆਨ ਸਿੰਘ ਮੰਡ ਸ਼ਹੀਦਾਂ ਦੇ ਪ੍ਰਵਾਰ ਵਿਚੋਂ ਹੈ। ਇਸ ਦੇ ਪ੍ਰਵਾਰ ਦੇ ਦੋ ਤਿੰਨ ਬੰਦੇ ਸੰਘਰਸ਼ ਵਿਚ ਸ਼ਹੀਦ ਹੋ ਚੁੱਕੇ ਹਨ। ਪਰ ਬਦਕਿਸਮਤੀ ਨਾਲ ਅਜੈਂਸੀਆਂ ਨੇ ਇਹੋ ਜਿਹੇ ਵਿਕਾਊ ਬੰਦਿਆਂ ਨੂੰ ਮੋਹਰੇ ਲਾਇਆ ਹੋਇਆ ਹੈ।
ਪਿਛੇ ਜਿਹੇ ਫੇਸਬੁੱਕ ਤੇ ਇਕ ਭਾਈ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਦੇ ਖਿਲਾਫ ਪੋਸਟ ਪਾ ਦਿਤੀ ਤੇ ਜਨਰਲ ਨੂੰ ਡਾਕੂ ਪਾਨ ਸਿੰਘ ਦੇ ਬਰਾਬਰ ਲਿਆ ਖੜਾ ਕੀਤਾ। ਜਦੋਂ ਅਸੀ ਉਸ ਭਾਈ ਦੀ ਲਾਹ ਪਾਹ ਕੀਤੀ ਤਾਂ ਪਤਾ ਲਗਾ ਕਿ ਉਹ ਸ਼ਹੀਦ ਕੁਲਵੰਤ ਸਿੰਘ ਖੁਖਰਾਣਾ ਦਾ ਕਪੂਤ ਹੈ। ਉਸ ਨੇ ਇਕ ਕਮੈਂਟ ਵਿਚ ਲਿਖ ਦਿਤਾ ਕਿ “ਕੁਝ ਲੋਕ ਮੈਨੂੰ ਜੀਂਦਿਆਂ ਨਹੀ ਵੇਖਣਾ ਚਾਹੁੰਦੇ।“ ਦੁਰ ਫਿਟੇ ਮੂੰਹ। ਇਹ ਤਾਂ ਹਾਲਤ ਹੈ ਇਨਾਂ ਲਾਲਚੀ ਬੰਦਿਆ ਦੀ। ਯਾਦ ਰੱਖੋ ਅਜੈਂਸੀਆਂ ਓਦੋਂ ਹੀ ਬੰਦੇ ਨੂੰ ਵਰਤਦੀਆਂ ਹਨ ਜਦੋਂ ਤੁਸੀ ਲਾਲਚ ਵਿਚ ਆ ਕੇ ਗਲਤ ਕੰਮ ਕਰੋਗੇ ਤਾਂ। ਤੁਸੀ ਚੁੱਪ ਚਾਪ ਸੱਚਾ ਜੀਵਨ ਬਤੀਤ ਕਰੋ ਤਾਂ ਅਗਲਿਆ ਨੂੰ ਕੋਈ ਦਿਕਤ ਨਹੀ। ਜਦੋਂ ਤੁਸੀ ਸ਼ਹੀਦੀਆਂ ਦਾ ਮੁੱਲ ਵਟਾਉਣਾ ਚਾਹੋ ਤਾਂ ਇਹ ਕੁਝ ਹੁੰਦਾ ਹੈ। ਪਰ ਇਨਾਂ ਫੁਕਰਿਆਂ ਨੂੰ ਤਾਂ ਟੌਹਰ ਚਾਹੀਦੈ। ਬੰਦੇ ਪੁਛੇ ਭਈ ਤੇਨੂੰ ਫੇਸਬੁਕ ਬਗੈਰ ਰੋਟੀ ਨਹੀ ਹਜ਼ਮ ਹੁੰਦੀ।
ਖੈਰ ਮੰਡ ਬਾਰੇ ਦਸਦਿਆਂ ਮੇਰੀ ਗਲ ਬਾਹਰ ਨਿਕਲ ਗਈ।
ਮੰਡ ਹੁਰੀ ਬਸ ਅਕਾਲ ਤਖਤ ਦੇ ਸਮਾਨਅੰਤਰ ਜਥੇਦਾਰ ਬਣ ਗਏ ਤੇ ਬੇਅਦਬੀ ਦਾ ਮਸਲਾ ਇਨਾਂ ਵਾਸਤੇ ਮੁੱਕ ਗਿਆ। ਉਂਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਸਤੂਰ ਜਾਰੀ ਰਹੀ।
ਖੈਰ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਿਆ ਹੈ। ਇਹ ਖਾਲਿਸਤਾਨ ਦੀ ਲਹਿਰ ਦਾ ਕੱਟੜ ਵਿਰੋਧੀ ਹੈ ਪਰ ਅੰਦਰੋਂ ਸਿੱਖੀ ਲਈ ਵੱਡੀ ਸ਼ਰਧਾ ਰਖਦਾ ਹੈ।
ਪਿਛਲੀ ਵਾਰੀ ਜਦੋਂ ਇਹ ਮੁਖ ਮੰਤਰੀ ਬਣਿਆ ਤਾਂ ਆਰ ਐਸ ਐਸ ਦੀ ਮਦਦ ਨਾਲ ਕੁਝ ਲੋਕਾਂ ਨੇ ਸਮਾਜ ਵਿਚ ਨਫਰਤ ਫੈਲਾਉਣੀ ਚਾਹੀ। ਮਸਲਾ ਹਰਿਆਣੇ ਦਾ ਸੀ ਤੇ ਮੁਜਾਹਰੇ ਪੰਜਾਬ ਵਿਚ ਕਰਨਾਂ ਚਾਹੁੰਦੇ ਸਨ ਕੁਝ ਲੋਕ। ਉਸ ਵੇਲੇ ਇਸ ਕੈਪਟਨ ਨੇ ਨਿਹੰਗਾ ਵਾਲਾ ਬਿਆਨ ਦਿਤਾ ਕਿ “ਤੁੰਨ ਕੇ ਰੱਖ ਦਿਆਂਗੇ” ਅਗਲੇ ਦਿਨ ਮੁਜਾਹਰੇ ਬੰਦ ਹੋ ਗਏ।ਫਿਰ ਤੱਲ੍ਹਣ ਜਲੰਧਰ ਦੇ ਗੁਰਦੁਆਰੇ ਦਾ ਮਸਲਾ ਉਠਿਆ । ਕੈਪਟਨ ਦੇ ਇਕ ਦਬਕੇ ਨਾਲ ਹੱਲ ਹੋ ਗਿਆ।
ਐਤਕਾਂ ਇਸ ਦੇ ਮੁੱਖ ਮੰਤਰੀ ਬਣਨ ਤੇ ਅਸਾਂ ਭਵਿਖਬਾਣੀ ਕੀਤੀ ਸੀ ਕਿ ਕੈਪਟਨ ਦੇ ਦੌਰ ਵਿਚ ਬੇਅਦਬੀਆਂ ਨਹੀ ਹੋਣਗੀਆਂ। ਹੁਣ ਤਕ ਤਿੰਨ ਚਾਰ ਮਹੀਨਿਆਂ ਵਿਚ ਕੋਈ 12-13 ਕੇਸ ਬੇਅਦਬੀਆਂ ਦੇ ਹੋਏ ਨੇ ਪਰ ਹਰ ਥਾਂ ਪੁਲਿਸ ਨੇ ਦੋਸ਼ੀ ਨੂੰ ਧਰ ਲਿਆਂਦਾ ਹੈ। ਇਕ ਦੋ ਕੇਸਾਂ ਵਿਚ ਪੁਲਿਸ ਹੁਣ ਤਕ ਨਾਕਾਮ ਰਹੀ ਹੈ। ਪਰ ਬਾਦਲ ਦੇ  ਰਾਜ ਵੇਲੇ ਤਾਂ ਉਤੋਂ ਹੁਕਮ ਆ ਜਾਂਦਾ ਸੀ ਕਿ ਬੰਦਾ ਛੱਡ ਦਿਓ। ਜਿਵੇ ਬਰਗਾੜੀ ਮਸਲੇ ਵਿਚ ਰੁਪਿੰਦਰ ਤੇ ਜਸਵਿੰਦਰ ਭਰਾਵਾਂ ਨੂੰ ਪੁਲਿਸ ਨੇ ਸਬੂਤ ਹੋਣ ਦੇ ਬਾਵਜੂਦ ਵੀ ਛੱਡ ਦਿਤਾ ਸੀ।
ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਬਾਦਲ ਚਿਮਚਾਗਿਰੀ ਵਿਚ ਇਸ ਹੱਦ ਤਕ ਗਿਰ ਜਾਂਦਾ ਹੈ ਕਿ ਜਦੋਂ ਆਰ ਐਸ ਐਸ ਇਨੂੰ ਬਹਿਣ ਵਾਸਤੇ ਕਹਿੰਦੀ ਹੈ ਤਾਂ ਇਹ ਸਿੱਧਾ ਲੰਮਾ ਹੀ ਪੈ ਜਾਂਦਾ ਹੈ। ਪਿਛੇ ਜਿਹੇ ਇਕ ਵੇਰਾਂ ਜਲੰਧਰ ਪਤ੍ਰਕਾਰਾਂ ਨਾਲ ਗੱਲਾਂ ਬਾਤਾਂ ਕਰਦਿਆਂ ਇਸ ਨੇ ਕਹਿ ਦਿਤਾ ਕਿ ਬੀਜੇਪੀ ਨਾਲ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ ਹੈ। ਪੱਤ੍ਰਕਾਰ ਨੇ ਪੁੱਛ ਲਿਆ ਕਿ ਪਤਨੀ ਕੌਣ ਹੈ ਇਹ ਅੱਗੋਂ ਜਵਾਬ ਦਿੰਦਾ ਕਿ ਇਹ ਗਲ ਹੁਣ ਤੁਸੀ ਆਪੇ ਸਮਝ ਲਓ।
ਮੇਰਾ ਕਹਿਣ ਦਾ ਮਤਲਬ ਕੈਪਟਨ ਆਰ ਐਸ ਐਸ ਅੱਗੇ ਥੋੜੀ ਕੀਤਿਆਂ ਗੋਡੇ ਨਹੀ ਟੇਕਦਾ। ਇਹ ਬਾਦਲਾਂ ਜਿੰਨਾਂ ਤਾਕਤ ਦਾ ਭੁੱਖਾ ਨਹੀ ਹੈ। ਜਰੂਰਤ ਪੈਣ ਤੇ ਅਹੁਦਾ ਪਰਾਂ ਵਗਾਹ ਮਾਰ ਸਕਦਾ ਹੈ।ਆਰ ਐਸ ਐਸ ਬੇਵਸ ਹੋ ਗਈ ਹੈ ਬੇਅਦਬੀ ਦੇ ਮਸਲੇ ਵਿਚ।
ਸੋ ਬੇਅਦਬੀ ਚੰਗੀ ਤਰਾਂ ਕਰਾ ਕੇ ਜਿਹੜਾ ਆਰ ਐਸ ਐਸ ਦਾ ਅਗਲਾ ਪ੍ਰੋਗਰਾਮ ਸੀ ਉਹ ਉਨਾਂ ਨੇ ਹੁਣੇ ਹੀ ਐਲਾਨ ਦਿਤਾ ਹੈ।

ਆਰ ਐਸ ਐਸ ਦਾ ਅਗਲਾ ਪ੍ਰੋਗਰਾਮ ਕੀ ਸੀ?

ਅਗਲਾ ਪ੍ਰੋਗਰਾਮ ਸੀ ਗੁਰਦੁਆਰੇ ਦੇ ਗ੍ਰੰਥੀਆਂ ਨੂੰ ਸਰਕਾਰੀ ਨਿਯਮਾਂ ਵਿਚ ਪਰੋਣ ਦਾ। ਉਨਾਂ ਨੂੰ ਵਧੀਆ ਤਨਖਾਹ ਦੁਆ ਕੇ ਗਲੀ ਮਹੱਲੇ ਦੇ ਗੁਰਦੁਆਰੇ ਤੇ ਵੀ ਕੰਟਰੋਲ ਕਰਨ ਦਾ।ਜਿਵੇ ਓਨਾਂ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਹੈ। ਉਨਾਂ ਦਾ ਨਿਸ਼ਾਨਾ ਹੈ ਸਾਰੇ ਗੁਰਦੁਆਰਿਆਂ ਨੂੰ ਸਰਕਾਰੀ ਕੰਟਰੋਲ ਵਿਚ ਲਿਆਉਣ ਦਾ। ਇਸ ਬਾਬਤ ਸਰਕਾਰ ਨੇ ਇਕ ਬਿੱਲ ਵੀ ਤਿਆਰ ਕੀਤਾ ਹੋਇਆ ਹੈ, “ਆਲ ਇੰਡੀਆ ਗੁਰਦੁਆਰਾ ਐਕਟ” ਇਸ ਦੀ ਕਾਪੀ ਦਾਸ ਦੇ ਹੱਥ ਵੀ ਕਿਸੇ ਤਰਾਂ ਲਗ ਗਈ। ਇਥੇ ਬਾਦਲ ਦੀ ਸਿਫਤ ਕਰਨੀ ਬਣਦੀ ਹੈ ਕਿ ਬਾਦਲ ਨੇ ਇਹ ਕਨੂੰਨ ਲਿਆਉਣ ਤੋਂ ਨਾਹ ਕਰ ਦਿਤੀ ਸੀ। ਭਾਵ ਇਸ ਦੇ ਹੱਕ ਵਿਚ ਨਹੀ ਸੀ ਖਲੋਤਾ।
ਸੋ ਆਰ ਐਸ ਐਸ ਨੇ ਆਪਣੇ ਟਾਊਟਾਂ ਰਾਂਹੀ ਕੱਚਾ ਪੱਕਾ ਪ੍ਰੋਗਰਾਮ ਅੱਗੇ ਤੋਰਨ ਵਾਸਤੇ ਹੁਣੇ ਹੀ ਯਤਨ ਸ਼ੁਰੂ ਕਰ ਦਿਤੇ ਹਨ।
ਪਿਛਲੇ ਮਹੀਨੇ ਤੋਂ ਤੁਸਾਂ ਵੇਖਿਅ ਹੋਵੇਗਾ ਫੇਸਬੁੱਕ ਟਵਿਟਰ ਆਦਿ ਤੇ ਸਾਰੇ ਟਾਊਟ ਗ੍ਰੰਥੀਆਂ ਲਈ ਬੜਾ ਹੇਜ ਜਗਾ ਰਹੇ ਸਨ। ਜਿਵੇਂ:

“ਗਾਇਕ ਨੂੰ ਘੰਟੇ ਦੇ ਪ੍ਰੋਗਰਾਮ ਲਈ ਲੱਖ ਰੁਪਿਆ

ਪਰ ਗੁਰੂ ਦੇ ਵਜੀਰ ਦੀ ਮਹੀਨੇ ਦੀ ਤਨਖਾਹ 3500 ਰੁਪਏ

ਤੇ ਨਾਲੇ ਤੁਸੀ ਕਹਿੰਦੇ ਹੋ ਰਾਜ ਕਰੇਗਾ ਖਾਲਸਾ”


ਇਨਾਂ ਦਾ ਨਿਸ਼ਾਨਾ ਸੀ ਕਿ ਗ੍ਰੰਥੀਆਂ ਨਾਲ ਹੇਜ ਜਗਾ ਕੇ ਉਨਾਂ ਨੂੰ ਆਪਣੇ ਨਾਲ ਜੋੜ ਲਈਏ ਤਾਂ ਫਿਰ ਸਾਰੇ ਗੁਰੁਦਆਰਾ ਨਿਜਾਮ ਖਿਲਾਫ ਬਗਾਵਤ ਕਰਵਾ ਦਈਏ। ਫਿਰ ਸਰਕਾਰ ਨੂੰ ਬਹਾਨਾ ਮਿਲ ਜਾਏਗਾ ਗਲੀ ਮੁਹੱਲੇ ਦੇ ਗੁਰਦੁਆਰਿਆ ਵਿਚ ਦਖਲਅੰਦਾਜ਼ੀ ਕਰਨ ਦਾ।
ਪਰ ਟਾਊਟਾਂ ਨੂੰ ਇਸ ਬਾਬਤ ਫੇਸਬੁੱਕ ਆਦਿ ਤੇ ਲੋਕਾਂ ਨੇ ਸਪੋਰਟ ਨਾਂ ਕੀਤਾ ਕਿਉਕਿ ਉਨਾਂ ਨੂੰ ਪਤਾ ਹੈ ਕਿ:
ਗ੍ਰੰਥੀ ਬਣਦਾ ਵੀ ਓਹ ਹੈ ਜਿਸ ਦਾ ਕਿਤੇ ਵੀ ਨੌਂਹ ਨਹੀ ਅੜਦਾ। ਜਿਹੜਾ ਫੌਜ ਵਿਚ ਭਰਤੀ ਨਹੀ ਹੋ ਸਕਦਾ। ਜਿਹੜਾ ਬਿਜਲੀ ਬੋਅਡ ਜਾਂ ਪੁਲਿਸ ਵਿਚ ਨਹੀ ਜਾ ਸਕਦਾ। ਜਿਹੜਾ ਡਰਾਈਵਰੀ ਦਾ ਮੁਸ਼ਕਲ ਕੰਮ ਨਹੀ ਕਰਦਾ। ਇਹ ਉਹ ਬੰਦਾ ਹੁੰਦਾ ਹੈ ਜਿਸ ਨੇ ਉਨੀਦਰੇ ਨਹੀ ਹੰਢਾਏ ਹੁੰਦੇ। ਜਿਹੜਾ ਅਠਵੀ ਵਿਚੋਂ ਫੇਲ ਹੋਇਆ ਹੁੰਦਾ ਹੈ। ਉਹ ਫਿਰ ਸੌਖਾ ਕੰਮ ਲਭਦਾ ਹੈ।ਜਿਹਦੇ ਵਿਚ ਮਿਹਨਤ ਨਾਂ ਹੋਵੇ। ਪਰ ਗੁਰੂ ਘਰ ਨਿਥਾਵਿਆਂ ਵਾਸਤੇ ਵੀ 24 ਘੰਟੇ ਖੁੱਲਾ ਹੈ। ਬਿਨਾਂ ਸਿੱਖੀ ਨੂੰ ਪੜੇ ਸਮਝੇ ਉਹ ਫਿਰ ਗ੍ਰੰਥੀ ਬਣ ਜਾਂਦਾ ਹੈ। ਗੁਰੂ ਸਾਹਿਬ ਦਾ ਚਿਮਚਾ ਬਣਨ ਦੇ ਬਿਜਾਏ ਕਦੀ ਉਹ ਪ੍ਰਧਾਨ ਸਾਹਿਬ ਦੀ ਚਿਮਚਾਗਿਰੀ ਕਰਦਾ ਹੈ। ਉਂਜ ਜਿਹੜੇ ਗ੍ਰੰਥੀ ਗੁਰੂ ਦੇ ਚਿਮਚੇ ਨੇ ਸੰਗਤ ਓਨਾਂ ਦੇ ਪੈਰ ਧੋ ਧੋ ਪੀਂਦੀ ਹੈ। ਜਿੰਨਾਂ ਨੇ ਸਿੱਖ ਇਤਹਾਸ ਸਮਝਿਆ, ਜਿੰਨਾਂ ਕੀਰਤਨ ਸਿਖਿਆ, ਜਿੰਨਾਂ ਗੁਰਬਾਣੀ ਸਿੱਖੀ ਉਹ ਆਦਰ ਯੋਗ ਬਣ ਗਏ। ਜਿਹੜੇ ਗੁਰੂ ਦੇ ਪਿਆਰੇ ਨੇ ਉਨਾਂ ਨੇ 5 -5 ਲੱਖ ਦੇ ਲਾਲਚਾਂ ਨੂੰ ਠੋਕਰ ਮਾਰੀ ਤੇ ਗੁਰਬਾਣੀ ਦੀ ਰਾਖੀ ਕੀਤੀ। ਆਰ ਐਸ ਐਸ ਤੇ ਅਜੈਂਸੀਆਂ ਹੈਰਾਨ ਰਹਿ ਗਈਆਂ ਗ੍ਰੰਥੀਆਂ ਦਾ ਜ਼ਜ਼ਬਾ ਵੇਖ ਕੇ।
ਹਾਂ ਕਾਲੀ ਭੇਡ ਕਿਤੇ ਲੱਖਾਂ ਵਿਚੋਂ ਇਕ ਦੋਂ ਨਿਕਲ ਹੀ ਆਉਦੀ ਹੈ। ਫਿਰ ਜਿਹੜੇ ਹੱਡ ਹਰਾਮੀ ਗ੍ਰੰਥੀ ਸੀ ਓਨਾਂ ਨੇ ਦੁਸ਼ਮਣ ਕੋਲੋ ਪੈਸੇ ਲੈ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਇਜਤੀ ਕਰਵਾਈ।
ਸੋ ਮੰਡ ਐਂਡ ਪਾਰਟੀ ਬਸ ਓਸੇ ਪ੍ਰੋਗਰਾਮ ਨੂੰ ਅੱਗੇ ਤੋਰਨਾਂ ਲੋੜਦੀ ਹੈ। ਕਿਉਕਿ ਹੋਰ ਬੇਅਦਬੀ ਇਨਾਂ ਦੇ ਵੱਸ ਵਿਚ ਨਹੀ ਰਹਿ ਗਈ। ਟਾਊਟ ਚਾਹੁੰਦੇ ਹਨ ਕਿ ਗ੍ਰੰਥੀਆਂ ਦੀ ਇਕ ਲੱਖ ਫੌਜ ਤਿਆਂਰ ਕੀਤੀ ਜਾਵੇ ਜਿਨਾਂ ਨੂੰ ਭੜਕਾ ਕੇ ਪੰਥ ਦੇ ਖਿਲਾਫ ਵਰਤਿਆ ਜਾਵੇ। ਇਨਾਂ ਦਾ ਆਖਰੀ ਨਿਸ਼ਾਨਾ ਹੈ ਗਲੀ ਮੁਹੱਲੇ ਦੇ ਗੁਰਦੁਆਰੇ ਨੂੰ ਸਰਕਾਰ ਦੇ ਕੰਟਰੋਲ ਤਹਿਤ ਲਿਆਉਣਾ। ਕਿ ਹਰ ਮਹੀਨੇ ਗੁਰਦੁਆਰਾ ਸਰਕਾਰੀ ਫੰਡ ਵਿਚ ਪੈਸਾ ਜਮਾ ਕਰਾਏ ਤੇ ਸਰਕਾਰ ਅੱਗੋਂ ਗ੍ਰੰਥੀਆਂ ਨੂੰ ਤਨਖਾਹਾਂ ਆਪ ਦੇਵੇਗੀ। ਫਿਰ ਗ੍ਰੰਥੀ ਤਹਿ ਕਰੇਗਾ ਕਿ ਤੁਸਾਂ ਗੁਰਬਾਣੀ ਦੀ ਕਥਾ ਕਰਨੀ ਹੈ ਕਿ ਨਹੀ? ਫਿਰ ਗ੍ਰੰਥੀ ਕਹਿ ਦਿਆ ਕਰੇਗਾ “ਜੀ ਤੁਸੀ ਸਿੱਖ ਇਤਹਾਸ ਨਹੀ ਸੁਣਾ ਸਕਦੇ। ਜੇ ਫਿਰ ਵੀ ਚਾਹੁੰਦੇ ਹੋ ਤਾਂ ਡੀ ਸੀ ਸਾਹਿਬ ਕੋਲੋ ਮਨਜੂਰੀ ਲੈ ਆਓ।“
ਇਹ ਨਿਸ਼ਾਨਾ ਹੈ ਮੰਡ ਪਾਰਟੀ ਦਾ।
------------------------
ਹਰ ਪੰਜਾਬੀ ਦਾ ਫਰਜ ਬਣਦਾ ਹੈ ਕਿ ਅਜਿਹੀ ਪੋਸਟ ਸ਼ੇਅਰ ਕਰੇ
-------------------------------------

No comments:

Post a Comment