Sunday, 18 June 2017

ਪੰਜਾਬ ਵਿਚ ਰੇਲ ਦਾ ਇਤਹਾਸ- ਕਿਹੜੀ ਲਾਈਨ ਕਦੋਂ ਵਿਛੀ

HISTORY OF RAILWAYS IN PUNJAB

Which Track Laid When? 


ਸੰਨ 1971 ਵਿਚ ਭਾਰਤੀ ਫੌਜ ਨੇ ਜਦੋਂ ਕਰਤਾਰਪੁਰ ਵਾਲਾ ਰੇਲ-ਪੁੱਲ ਫਨਾ ਕੀਤਾ, ਮੇਰੀ ਮਾਂ ਸਾਨੂੰ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ- ਜੱਸੜ ਰੇਲਵੇ ਲਾਈਨ ਪੈਣ ਦੀ ਕਹਾਣੀ ਬੜੀ ਉਤਸੁਕਤਾ ਤਹਿਤ ਦੱਸਿਆ ਕਰਦੀ ਸੀ। ਕਹਿਣਾ, ਜਦੋਂ ਰਾਵੀ ਤੇ ਪੁਲ ਬੱਝ ਰਿਹਾ ਸੀ ਤਾਂ ਕੋਠੀ ਗਾਲੀ ਜਾਣੀ ਸੀ। ਜਦੋਂ ਕਰੇਨ ਦੀ ਟੋਕਰੀ ਥੱਲੇ ਗਈ ਤਾਂ ਇਕ ਲੋਹੇ ਦੀ ਪੇਟੀ ਮਿਲੀ। ਠੇਕੇਦਾਰ ਚੁੱਪ ਚੁਪੀਤੇ ਉਹ ਪੇਟੀ ਲੈ ਕੇ ਲਹੌਰ ਖਿਸਕ ਗਿਆ। ਪੁੱਲ ਬਹੁਤ ਵਧੀਆ ਫੌਲਾਦ ਦਾ ਬਣਿਆ ਸੀ। ਓਤੋਂ ਰੇਲ ਜਾਂਦੀ ਸੀ ਥੱਲੇ ਸੜਕ ਹੁੰਦੀ ਸੀ। ਅੱਜ ਫਿਰ ਮੈਂ ਫੋਲਾ ਫੋਲਾਈ ਕੀਤੀ ਕਿ ਪਤਾ ਲਗੇ ਕਿ ਇਹ ਲਾਈਨ ਕਦੋਂ ਪਈ ਸੀ। ਸੋਚਿਆ, ਪੰਜਾਬ ਦੀ ਬਾਕੀ ਲਾਈਨਾਂ ਬਾਰੇ ਵੀ ਵੀਰਾਂ ਭੈਣਾਂ ਨੂੰ ਉਤਸੁਕਤਾ ਹੋਵੇਗੀ ਹੀ। ਸੋ ਪੜੋ

 
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿਛੇ ਬਿਆਨ ਦਿਤਾ ਕਿ ਪੰਜਾਬ ਵਿਚੋਂ ਜੋ ਟੈਕਸ ਇਕੱਠਾ ਹੁੰਦਾ ਹੈ ਉਹ ਸਾਰਾ ਕੇਂਦਰ ਹੀ ਹੜੱਪ ਜਾਂਦਾ ਹੈ ਪੰਜਾਬ ਨੂੰ 100 ਰੁਪਏ ਵਿਚੋਂ ਸਿਰਫ 86 ਪੈਸੇ ਹੀ ਮੋੜੇ ਜਾਂਦੇ ਹਨ ਆਪਣਾ ਖਰਚਾ ਕੱਢਣ ਲਈ ਪੰਜਾਬ ਫਿਰ ਸ਼ਰਾਬ ਤੋਂ ਇਕੱਠੀ ਹੋਈ ਐਕਸਾਈਜ ਆਦਿ ਤੇ ਨਿਰਭਰ ਰਹਿੰਦਾ ਹੈ
ਮਿਲਟ੍ਰੀ ਅਫਸਰ ਪੰਜਾਬ ਪੁਲਿਸ ਦੇ ਡੀ ਆਈ ਜੀ ਨੂੰ
ਦੱਸ ਰਹੇ ਨੇ ਕਿੰਨਾ ਹਾਲਾਤਾਂ ਵਿਚ ਪੁਲ ਤੋੜਨਾ ਪਿਆ
 ਇੰਗਲੈਂਡ ਨਿਵਾਸੀ ਇਕ ਸਿੱਖ ਵਿਦਵਾਨ ਬੌਬੀ ਸਿੰਘ ਬਾਂਸਲ ਨੇ ਪਿਛੇ ਜਿਹੇ ਗੁਰੂ ਨਾਨਕ ਯੂਨੀਵਰਸਿਟੀ ਵਿਚ ਆਪਣੇ ਲੈਕਚਰ ਦੌਰਾਨ ਦੱਸਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਦੀ ਦੁਨੀਆਂ ਦਾ ਸਭ ਤੋਂ ਅਮੀਰ ਰਾਜਾਂ ਵਿਚੋਂ ਇਕ ਸੀ ਹੋਰ ਤੇ ਹੋਰ ਇਹ ਤਾਂ ਆਪਾਂ ਜਾਣਦੇ ਹਾਂ ਕਿ ਪੜਾਈ ਪੱਖੋ ਸ਼ੇਰੇ ਪੰਜਾਬ ਦਾ ਪੰਜਾਬ ਇੰਗਲੈਂਡ ਨਾਲੋਂ ਬਿਹਤਰ ਸੀ ਅੱਜ  ਇਹ ਗਲ ਪੜ੍ਹ ਕੇ ਤੁਸੀ ਮੇਰੇ ਤੇ ਹੱਸੋਗੇ ਪਰ ਜੇ ਫਿਰ ਵੀ ਸ਼ੱਕ ਹੈ ਤਾਂ 1881 ਵਿਚ ਇਕ ਅੰਗਰੇਜ ਐਜੂਕੇਸ਼ਨੇਲਿਸਟ ਵਿਦਵਾਨ ਜੀ ਡਬਲਯੂ ਲਿਟਨੇਰ ਦੀ ਲਿਖੀ ਕਿਤਾਬ ਵੇਖ ਲਓ
ਪੰਜਾਬ ਬਾਰੇ ਸੋਚ ਕੇ ਓਦੋਂ ਗੋਰਿਆਂ ਦੇ ਮੂੰਹ ਵਿਚ ਪਾਣੀ ਆਉਦਾ ਸੀ ਪਰ ਪਤਾ ਸੀ ਕਿ ਜਿੰਨਾ ਚਿਰ ਸ਼ੇਰੇ ਪੰਜਾਬ ਜੀਂਦਾ ਹੈ ਉਹਨਾਂ ਦਾ ਕੋਈ ਵੀ ਸਪਨਾ ਪੂਰਾ ਨਹੀ ਹੋ ਸਕਦਾ
ਸ਼ੇਰ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਗੋਰਿਆਂ ਨੇ ਅੰਦਰੋ ਭੰਨ ਤੋੜ ਸ਼ੁਰੂ ਕਰ ਦਿਤੀ ਅੱਜ ਗੱਲ ਨੰਗੀ ਹੋ ਚੁੱਕੀ ਹੈ ਕਿ ਡੋਗਰਿਆਂ, ਤੇਜ ਸਿੰਘ, ਲਾਲ ਸਿੰਘ ਜਿਹਿਆਂ ਨੂੰ ਉਨਾਂ ਪਹਿਲਾਂ ਹੀ ਖਰੀਦ ਲਿਆ ਸੀ ਉਂਜ ਹੈਰਾਨੀ ਦੀ ਗਲ ਇਹ ਹੈ ਕਿ ਕੋਈ ਵੀ ਪੰਜਾਬੀ ਚਾਹੇ ਉਹ ਮੁਸਲਮਾਨ ਹੋਵੇ ਜਾਂ ਹਿੰਦੂ ਜਾਂ ਸਿੱਖ ਗੋਰਿਆਂ ਕੋਲੋ ਨਹੀ ਸੀ ਖਰੀਦਿਆ ਗਿਆ
ਜਦੋਂ ਫਿਰ 1849 ‘ ਗੋਰਿਆਂ ਨੇ ਪੰਜਾਬ ਤੇ ਕਬਜਾ ਕੀਤਾ ਤਾਂ ਜਨਤਾ ਨੂੰ ਪ੍ਰਭਾਵਤ ਕਰਨ ਲਈ ਵੱਖ ਵੱਖ ਹਰਬੇ ਵਰਤੇ ਉਨਾਂ ਛੇਤੀ ਹੀ ਭਾਪ ਲਿਆ ਕਿ ਪੰਜਾਬੀ ਲੋਕ ਨਵੀ ਟੈਕਨਾਲੋਜੀ ਤੋਂ ਬਹੁਤ ਪ੍ਰਭਾਵਤ ਹੋ ਰਹੇ ਨੇ ਗੋਰਿਆਂ ਨੇ ਬਾਕੀ ਦਾ ਹਿੰਦੁਸਤਾਨ ਛੱਡ ਝੱਟ ਟੈਕਲੋਜੀਕਲ ਵਿਕਾਸ ਦਾ ਮੂੰਹ ਪੰਜਾਬ ਵਲ ਮੋੜ ਦਿਤਾ ਪੜ ਕੇ ਹੈਰਾਨ ਹੋਵੋਗੇ ਕਿ ਗੋਰੇ ਦੇ ਹਿੰਦੁਸਤਾਨ ਵਿਚ ਪਹਿਲੀ ਰੇਲ 16 ਅਪਰੈਲ 1853 ਨੂੰ ਬੰਬੇ ਤੋਂ ਠਾਣੇ ਤਕ ਚਲੀ ਸੀ ਪਰ ਅੰਮ੍ਰਿਤਸਰ ਲਹੌਰ ਨੂੰ 1861 ਵਿਚ ਹੀ ਜੋੜ ਦਿਤਾ ਗਿਆ ਸੀ ਭਾਰਤ ਦੇ ਬਾਕੀ ਵੱਡੇ ਵੱਡੇ ਸ਼ਹਿਰਾਂ ਵਿਚ ਰੇਲ ਕੁਝ ਬਾਦ ਵਿਚ ਹੀ ਗਈ
ਖੈਰ ਜੀ ਰਾਜਨੀਤੀ ਦੀਆਂ ਗੱਲਾਂ ਛੱਡੋ ਤੇ ਹੇਠਾਂ ਪੜੋ ਪੰਜਾਬ ਦੀ ਕਿਹੜੀ ਰੇਲਵੇ ਲਾਈਨ ਕਦੋਂ ਵਿਛੀ ਭਾਵ ਕਦੋਂ ਉਹਦਾ ਉਦਘਾਟਨ ਹੋਇਆ ਮਤਲਬ ਕਦੋਂ ਘੁੰਡ ਚੁੱਕਾਈ ਹੋਈ

HISTORY OF RAILWAYS IN PUNJAB
Sl.
No.
From
To
Date of Inauguration (or construction period if available)
1.
Amritsar
Lahore
1861
2.
Amritsar
Ambala Cant
1862-1870
3.
Ambala Cantt.
Ludhiana
21-10-1869
4.
Jalandhar Cantt.
Beas
15-11-1869
5.
Jalandhar Cantt.
Ludhiana
1870
6.
Rajpura
Patiala
1-11-1884
7.
Patiala
Bathinda
13-10-1889
8.
Amritsar
Dinanagar
1-1-1884
9.
Dinanagar
Pathankot
18-6-1884
10.
Jammu
Sialkot (Pak)
15-3-1890
11.
Bathinda
Raiwind (Pak)
15-4-1883  to
1899
12.
Raiwind
Hussainiwala
15-4-1883  to 15-12-1883
13.
Ferozpur Cantt
Ferozpur City
1-10-1888
14.
Firozpur City
Hussainiwala
1-10-1892
15.
Delhi
Ambala
1-3-1891
16.
Ambala
Kalka
1-3-1891
17.
Narwana
Kaithal
1-2-1899
18.
Kaithal
Kurukshetra
1-12-1910
19.
Ludhiana
Jakhal
1-1-1901
20.
Kalka
Simla
1903
21.
Ludhiana
Firozpur Cantt.
1905
22.
Firozpur
McLoed Ganj Rd. (Pak)
1906
23.
Amritsar
Patti
1906
24.
Patti
Kasur (Pak)
1910
25.
Jalandhar
Kapurthala
23-6-1912
26.
Kapurthala
Firozpur
11-8-1912
27.
Phillaur
Lohian Khas
1913
28.
Jalandhar City
Mukerian
1915
29.
Phagwara
Rahon
1915
30.
Jakhal
Hissar
1915
31.
Jind
Panipat
1916
32.
Batala
Qadian
1928
33.
Verka
Dera Baba Nanak
1929 (2 years)
..

No comments:

Post a Comment