Thursday 29 June 2017

ਜਦੋਂ ਟੈਕਸ ਰੇਟ 12% ਤੋਂ 5% ਹੋਇਆ ਤਾਂ ਇੰਸਪੈਕਟਰਸ਼ਾਹੀ ਤੜਫ ਉਠੀ

WHEN TAX RATE WAS REDUCED BUREAUCRACY SENT SOS

G.S.T  - Officers/Politician doen't want that India should be Corruption Free 

GST - ਭਾਰਤ ਦਾ ਨੇਤਾ ਤੇ ਅਫਸਰਸ਼ਾਹੀ ਨਹੀ ਚਾਹੁੰਦੀ ਕਿ ਟੈਕਸ ਰੇਟ ਘਟੇ ਤੇ ਬਲੈਕ ਮਨੀ ਖਤਮ ਹੋ ਜਾਵੇ


ਸੱਚੀ ਗਲ ਤਾਂ ਇਹ ਹੈ ਕਿ ਚਾਹੇ ਕਾਂਗਰਸ ਹੋਵੇ ਜਾਂ ਬੇ ਜੀ ਪੀ, ਦਿੱਲੋ ਹੋ ਕੇ ਬਲੈਕ ਮਨੀ ਖਤਮ ਕਰਨਾਂ ਹੀ ਨਹੀ ਚਾਹੁੰਦੀਆਂ। ਨੋਟ ਬੰਦੀ ਤੋਂ ਬਾਦ ਜੀ ਐਸ ਟੀ ਕਨੂੰਨ ਲਿਆਉਣ ਤੋਂ ਲਗਿਆਂ ਸੀ ਕਿ ਸਰਕਾਰ ਸ਼ਾਇਦ ਕਾਲਾ ਧੰਨ ਮੁੱਕਾਉਣ ਬਾਬਤ ਗੰਭੀਰ ਹੈ। ਜੇ ਇਨਾਂ ‘ਚ ਦ੍ਰਿਸ਼ਟੀ ਹੁੰਦੀ ਤਾਂ ਪਹਿਲਾਂ ਹਿਸਾਬ ਲਾ ਲੈਂਦੇ ਕਿ ਕਿੰਨਾ ਵਪਾਰ ਬਲੈਕ ਵਿਚ ਚਲਦਾ ਹੈ ਤੇ ਉਹਦੇ ਮੁਤਾਬਿਕ ਟੈਕਸ ਦਾ ਰੇਟ ਇਕਦਮ ਘੱਟ ਕਰ ਦਿੰਦੇ। ਸਰਕਾਰ ਦੀ ਕੁਲੈਕਸ਼ਨ ਓਨੀ ਹੀ ਹੋ ਜਾਣੀ ਤੇ ਵਪਾਰੀ ਨੂੰ ਟੇਕਸ ਦੇਣ ਦੀ ਆਦਤ ਪੈ ਜਾਣੀ ਸੀ। ਮਤਲਬ ਜਿਹੜਾ 12- 18% ਰਖਿਆ ਹੈ ਉਨੂੰ ਸਿਰਫ 5-7% ਤੇ ਲੈ ਆਉਦੇ।  ਇਹਨਾਂ ਮੂਰਖਾਂ ਦੇ ਟੈਕਸ ਰੇਟ ਉਹ ਹੁੰਦੇ ਹਨ ਜੋ ਇੰਗਲੈਂਡ ਅਮਰੀਕਾ ਜਰਮਨ ਜਪਾਨ ਦੇ। ਭਾਵ ਇਥੇ ਆ ਕੇ ਵੀ ਉਨਾਂ ਦੀ ਨਕਲ ਕਰਦੇ ਹਨ। ਇਨਾਂ ਨੂੰ ਪਤਾ ਨਹੀ ਉਹ ਸਰਕਾਰਾਂ ਆਪਣੇ ਨਾਗਰਿਕ ਨੂੰ ਉਸ 12% ਵਿਚੋਂ ਕਿੰਨੀ ਸਹੂਲਤ ਦਿੰਦੀਆਂ ਹਨ। ਆ ਹੇਠਾਂ ਦਿਤੇ ਵਾਕਿਆ ਤੋਂ ਤੁਹਾਨੂੰ ਰਿਸ਼ਵਤਖੋਰੀ ਨਿਜਾਮ ਦਾ ਪਤਾ ਲਗ ਜਾਏਗਾ ਕਿ ਕਿਵੇ ਲੀਡਰ ਤੇ ਅਫਸਰਸ਼ਾਹੀ ਨਹੀ ਚਾਹੁੰਦੀ ਕਿ ਬਲੈਕ ਮਨੀ ਖਤਮ ਹੋਵੇ।ਜਿੰਨੀ ਦਿਨੀ ਮੈਂ ਫੈਕਟਰੀਆਂ  ਤੇ ਇੰਸਪੈਕਟਰ ਹੁੰਦਾ ਸੀ (1980-90) ਇਕ ਵਪਾਰੀ ਨੇ ਮੈਨੂੰ ਸੱਚੀ ਘਟਨਾ ਕੁਝ ਇਸ ਤਰਾਂ ਸੁਣਾਈ।

ਹਰਿਆਣੇ ਦੇ ਸ਼ਹਿਰ ਜਮਨਾ ਨਗਰ (ਜਗਾਧਰੀ) ਵਿਚ ਭਾਂਡੇ ਬਣਾਉਣ ਦੀ ਵੱਡੀ ਸਨਅਤ ਹੈ।
ਹਰਦਵਾਰੀ ਲਾਲ ਗਰਗ ਜਗਾਧਰੀ ਭਾਂਡਾ ਸਨਅੱਤ ਜਥੇਬੰਦੀ ਦਾ ਪ੍ਰਧਾਨ ਹੁੰਦਾ ਸੀ।
ਜਮਨਾ ਪ੍ਰਸਾਦਿ ਮਿੱਤਲ  (ਦੋਵੇ ਫਰਜੀ ਨਾਂ) ਹਰਿਆਣਾ ਸਰਕਾਰ ਦਾ ਨਵਾ ਨਵਾ ਬਣਿਆ ਟੈਕਸੇਸ਼ਨ ਮੰਤਰੀ ਸੀ।
ਜਮਨਾ ਪ੍ਰਸਾਦਿ ਇਕ ਦਿਨ ਦਿੱਲੀ ਗਿਆ ਤਾਂ ਕਨਾਟ ਪਲੇਸ ਚਹਿਲ ਕਦਮੀ ਕਰ ਰਿਹਾ ਸੀ ਕਿ ਓਥੇ ਹੋਟਲ ਵਿਚ ਉਨੂੰ ਹਰਦਵਾਰੀ ਲਾਲ ਮਿਲ ਗਿਆ। ਉਹ ਪੁਰਾਣੇ ਵਾਕਿਫ ਸਨ। ਦੋਵੇ ਇਕੱਠੇ ਇਕੋ ਟੇਬਲ ਤੇ ਹੋ ਗਏ। ਖਾਂਦੇ ਪੀਂਦੇ ਰਹੇ। ਹਰਦੁਆਰੀ ਨੇ ਕਿਹਾ ਕਿ ਜਮਨਾ ਪ੍ਰਸਾਦਿ ਅੱਜ ਕਲ ਤਾਂ ਤੁਹਾਡੀ ਖੂਬ ਚਾਂਦੀ ਹੈ। ਮੰਤਰੀ ਕਹਿਣ ਲੱਗਾ ਹਾਂ ਭਈ। ਜਦੋਂ ਜਿਆਦਾ ਦਿੱਲ ਦੀਆਂ ਗੱਲਾਂ ਹੋਈਆਂ ਤਾਂ ਹਰਦੁਆਰੀ ਨੇ ਪੁੱਛ ਲਿਆ ਕਿ ਜਗਾਧਰੀ ਤੋਂ ਕਿੰਨਾ ਮਾਲ ਹਰ ਮਹੀਨੇ ਪਹੁੰਚਦਾ ਹੈ।ਜਮਨਾ ਪ੍ਰਸਾਦਿ ਨੇ ਸਾਫ ਹੀ ਨਾਹ ਕਰ ਦਿਤੀ ਕਿ “ਅਜੇ ਤਕ ਤਾਂ ਕਿਸੇ ਨੇ ਦੁੱਕੀ ਨਹੀ ਦਿਤੀ। ਬਸ ਆਹ ਹੋਟਲਾਂ ਆਦਿ ਦੇ ਛੋਟੇ ਮੋਟੇ ਖਰਚੇ ਇੰਨਸਪੈਕਟਰ ਭਰ ਦਿੰਦੇ ਨੇ।“   ਹਰਦੁਆਰੀ ਹੈਰਾਨ ਰਹਿ ਗਿਆ “ਇਹ ਕਿਸ ਤਰਾਂ ਹੋ ਸਕਦੇ। ਤੁਹਾਡੇ ਚਾਰ ਪੰਜ ਇੰਨਸਪੈਕਟਰ ਤਾਂ ਜਗਾਧਰੀ ਵਿਚ ਹੀ ਲੱਗੇ ਹੋਏ ਨੇ ਮਾਲ ਇਕੱਠਾ ਕਰਨ।“ ਮਨਿਸਟਰ ਨੂੰ ਵੀ ਖੁਰਕ ਹੋ ਉਠੀ ਕਿ ਮਹਿਕਮੇ ਵਿਚ ਇਹ ਕੁਝ ਹੁੰਦਾ ਹੈ। ਹਰਦੁਆਰੀ ਨੇ ਇੰਨਸਪੈਕਟਰਾਂ ਦਾ ਸਾਰਾ ਰਾਜ ਖੋਲ ਦਿਤਾ।
ਮੰਤਰੀ ਕਹਿਣ ਲੱਗਾ ਅਗੇ ਤੋਂ ਇੰਸਪੈਕਟਰ ਤੇਰੇ ਕੋਲੋ ਪੁਛ ਕੇ ਚਲਿਆ ਕਰਨਗੇ।
ਭਾਂਡਾ ਸਨਅਤ ਦੀ ਇਕ ਮੁਸ਼ਕਲ ਸੀ ਕਿ ਉਨਾਂ ਨੂੰ ਦੋ ਨੰਬਰ ਵਿਚ ਮਾਲ ਭੇਜਣ ਵਿਚ ਬਹੁਤ ਦਿੱਕਤ ਆਉਦੀ ਸੀ। ਟਰਾਂਸਪੋਰਟਰ ਤੇ ਟੈਕਸ ਮਹਿਕਮਾ ਬਹੁਤ ਖੱਜਲ ਕਰਦਾ ਸੀ।
ਹਰਦੁਆਰੀ ਕਹਿਣ ਲੱਗਾ ਜੇ ਇੰਨੇ ਹੀ ਮਿਹਰਬਾਨ ਹੋ ਤਾਂ ਮੇਰੀ ਗ੍ਰੰਟੀ ਕਿ ਹਰ ਮਹੀਨੇ ਤੁਹਾਡੇ ਕੋਲ ਲੱਖ ਰੁਪਿਆ ਪਹੁੰਚ ਜਾਇਆ ਕਰੇਗਾ।
ਜਮਨਾ ਪ੍ਰਸਾਦਿ ਕਹਿਦਾ ਮੈਨੂੰ ਮਰਵਾ ਨਾਂ ਦਈ ਕਿਤੇ। ਮੇਰਾ ਰਾਜਨੀਤਕ ਜੀਵਨ ਹੀ ਨਾਂ ਕਿਤੇ ਇਸ ਦੋਸਤੀ ਵਿਚ ਮੁੱਕ ਜਾਏ।
ਖੈਰ ਜੀ ਸਾਰਾ ਕੁਝ ਤਹਿ ਹੋ ਗਿਆ। ਹਫਤੇ ਬਾਦ ਹਰਦੁਆਰੀ ਚੰਡੀਗੜ ਪਹੁੰਚ ਗਿਆ। ਜਮਨਾ ਪ੍ਰਸਾਦਿ ਡਰੇ। ਹਰਦੁਆਰੀ ਕਹਿਣ ਲੱਗਾ ਤੁਸੀ ਮੇਰੀ ਗਲ ਮੰਨੋ ਤੁਹਾਡੇ ਮਹਿਕਮੇ ਦਾ ਟੈਕਸ ਫੰਡ ਵੀ ਦੂਣਾ ਹੋ ਜਾਏਗਾ। ਮੰਤਰੀ ਨੇ ਆਪਣੇ ਪੀ ਐਸ ਰਾਂਹੀ ਪਤਾ ਕੀਤਾ ਕਿ ਜਗਾਧਰੀ ਤੋਂ ਕੁਲ ਕਿੰਨਾਂ ਟੈਕਸ ਇਕੱਠਾ ਹੁੰਦਾ ਹੈ ਸਾਲ ਦਾ। ਜਵਾਬ ਮਿਲਿਆ ਕਿ 2 ਕ੍ਰੋੜ ਸਲਾਨਾ।ਹਰਦੁਆਰੀ ਕਹਿੰਦਾ ਕਿ ਮੇਰੀ ਗ੍ਰੰਟੀ ਕਿ ਤੁਹਾਡਾ ਟੈਕਸ 5 ਕ੍ਰੋੜ ਟੱਪ ਜਾਏਗਾ। ਮੰਤਰੀ ਕਹਿੰਦਾ ਉਹ ਕਿਵੇ? ਹਰਦੁਆਰੀ ਕਹਿੰਦਾ ਬਸ ਇਕ ਛੋਟੀ ਜਿਹੀ ਖੇਚਲ ਕਰੋ। ਤੁਹਾਡਾ ਟੈਕਸ ਰੇਟ 12% ਹੈ ਇਨੂੰ ਘਟਾ ਕੇ ਸਿੱਧਾ ਹੀ 5% ਕਰ ਦਿਓ। ਮੰਤਰੀ ਨੂੰ ਇਕ ਦਮ ਕੰਬਣੀ ਛਿੜ ਪਈ। ਉਹਨੇ ਸਬੰਧਤ ਸੈਕਟਰੀ ਨੂੰ ਸੱਦਿਆ ਕਿ ਜੇ ਸਾਨੂੰ 2 ਕ੍ਰੋੜ ਦੇ ਬਿਜਾਏ 5 ਕ੍ਰੋੜ ਮਿਲੇ ਤਾਂ ਕੀ ਮਾੜਾ? ਸੈਕਟ੍ਰੀ ਕਹਿੰਦਾ ਇਹ ਸੰਭਵ ਨਹੀ? ਕੋਲ ਬੈਠਾ ਹਰਦੁਆਰੀ ਕਹਿਣ ਲੱਗਾ ਕਿ ਤੁਸੀ ਹਰ ਮਹੀਨੇ ਪ੍ਰਾਪਤ ਹੋਏ ਟੈਕਸ ਨੂੰ ਰੀਵਿਉ ਕਰਦੇ ਰਿਹਾ ਕਰਿਓ। ਹਰ ਕੋਈ ਲਾਜਵਾਬ ਸੀ।
ਤੇ ਲਓ ਜੀ ਟੈਕਸ ਰੇਟ 5% ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ।
ਜਗਾਧਰੀ ਦਾ ਕਾਰਖਾਨੇਦਾਰ ਇਕ ਦਮ ਜੋਸ਼ ਵਿਚ ਆ ਗਿਆ। ਉਨੂੰ ਪਤਾ ਸੀ ਕਿ 5% ਟੈਕਸ ਰੇਟ ਨਾਲ ਉਹ ਭਾਰਤ ਦੀ ਕਿਸੇ ਵੀ ਹੋਰ ਸ਼ਹਿਰ ਦੀ ਸਨਅਤ ਨੂੰ ਚਿੱਤ ਕਰ ਦੇਵੇਗਾ। ਕਾਰਖਾਨੇਦਾਰਾਂ ਨੇ ਪੂਰਾ ਪੂਰਾ ਬਿੱਲ ਬਣਾਉਣਾ ਸ਼ੁਰੂ ਕਰ ਦਿਤਾ। ਹਰ ਕੋਈ ਖੁਸ਼ ਸੀ।
ਸਰਕਾਰ ਦਾ ਟੈਕਸ ਕਲੈਕਸ਼ਨ ਸਿੱਧਾ ਹੀ 4 ਗੁਣਾਂ ਵਧ ਗਿਆ।
ਪਰ ਨਾਲ ਹੀ ਮੁਸ਼ਕਲ ਹੋ ਗਈ। ਲੋਕਾਂ ਨੇ ਇੰਸਪੈਕਟਰਾਂ ਨੂੰ ਲਿਫਾਫਾ ਦੇਣਾ ਬੰਦ ਕਰ ਦਿਤਾ। (ਵਪਾਰੀ ਬਹੁਤ ਸਾਫ ਗਲ ਕਰਦਾ ਹੈ ਕਿ ਦੱਸ ਤੂੰ ਕੀ ਮੇਰਾ ਫਾਇਦਾ ਕਰਦਾ ਹੈ ਤਾਂ ਤੈਨੂੰ ਵੀ ਲਿਫਾਫਾ ਦਿੰਦਾ ਹਾਂ।)
ਜਦੋਂ ਇੰਸਪੈਕਟਰ ਨੂੰ ਕੁਝ ਨਹੀ ਮਿਲੇਗਾ ਤਾਂ ਉਹ ਕਮਿਸ਼ਨਰ ਨੂੰ ਆਪਣੇ ਕੋਲੋ ਤਾਂ ਦੇਣੋ ਰਿਹਾ। ਰਿਸਵਤਖੋਰੀ ਦਾ ਸਾਰਾ ਨਿਜਾਮ ਤਹਿਸ ਨਹਿਸ ਹੋਣ ਲਗ ਗਿਆ। ਸਬੰਧਤ ਲੋਕ ਚੀਕ ਉਠੇ। ਇੰਨੇ ਨੂੰ 6 ਮਹੀਨੇ ਹੋ ਚੁੱਕੇ ਸਨ 5% ਹੋਏ ਨੂੰ।
ਇਹ ਘੁਸਰ ਮੁਸਰ ਬਾਕੀ ਦੀਆਂ ਸਨਅਤਾਂ ਵਿਚ ਵੀ ਹੋਣੀ ਸ਼ੁਰੂ ਹੋ ਗਈ।
ਝੱਟ ਰਿਸ਼ਵਤਖੋਰੀ ਨਜਾਮ ਇਕੱਠਾ ਹੋਇਆ ਤੇ ਜਮਨਾ ਪ੍ਰਸਾਦਿ ਦੇ ਕਿਸੇ ਦੂਸਰੇ ਮਿਤ੍ਰ ਰਾਂਹੀ ਸਿੱਧਾ 5 ਲੱਖ ਮਹੀਨੇ ਦਾ ਦੇਣਾ ਤਹਿ ਕਰ ਦਿਤਾ।
ਉਤੋਂ ਜਮਨਾ ਪ੍ਰਸਾਦਿ ਨੂੰ ਦਿਲੀਓ ਮਨਿਸਟਰੀ ਤੋਂ ਵੀ ਚਿੱਠੀ ਆ ਗਈ ਕਿ ਕੋਈ ਅਜਿਹਾ ਕੰਮ ਨਾਂ ਕਰੋ ਜਿਸ ਦੀ ਵਜਾ ਕਰਕੇ ਵਪਾਰ ਦਾ ਸੰਤੋਲਨ ਵਿਗੜੇ। ਅਜਿਹਾ ਨਾਂ  ਹੋਵੇ ਕਿ ਜਗਾਧਰੀ ਦੀ ਸਨਅਤ ਬਾਕੀ ਸ਼ਹਿਰਾਂ ਦੀ ਸਨਅਤ ਨੂੰ ਖਾ ਜਾਵੇ।
ਛੇਤੀ ਹੀ ਫਿਰ ਨੋਟੀਫਿਕੇਸ਼ਨ ਨਿਕਲ ਗਿਆ ਕਿ ਭਾਂਡੇ ਤੇ ਟੈਕਸ ਰੇਟ 12% ਹੀ ਰਹੇਗਾ।
ਸੋ ਸਰਕਾਰਾਂ ਹੀ ਨਹੀ ਚਾਹੁੰਦੀਆ ਕਿ ਬਲੈਕ ਮਨੀ ਖਤਮ ਹੋਵੇ। ਇਹ ਹਿੰਦੁਸਤਾਨ ਦੇ ਗਰੀਬ ਲੋਕਾਂ ਦੀ ਬਦਕਿਸਮਤੀ ਹੈ।


ਸੋ ਬੀ ਜੇ ਪੀ ਸਰਕਾਰ ਨੂੰ ਮੌਕਾ ਮਿਲਿਆ ਸੀ ਹਿੰਦੁਸਤਾਨ ਨੂੰ ਬਲੈਕ ਮਨੀ ਮੁਕਤ ਕਰਨ ਦਾ। ਇਨਾਂ ਸਿਰਫ ਡਰਾਮਾ ਕੀਤਾ ਹੈ। ਦਿਲੋ ਇਹ ਵੀ ਨਹੀ ਚਾਹੁੰਦੇ। ਜੇ ਚਾਹੁੰਦੇ ਹੁੰਦੇ ਤਾਂ ਟੈਕਸ ਦਾ ਰੇਟ ਅੱਧਾ ਕਰ ਦਿੰਦੇ। ਜਿਸ ਨਾਲ ਲੋਕਾਂ ਨੂੰ ਇਕ ਨੰਬਰ ਵਿਚ ਧੰਧਾ ਕਰਨ ਦੀ ਆਦਤ ਪਾ ਕੇ ਫਿਰ ਬੇਸ਼ਕ ਰੇਟ ਵਧਾ ਲੈਂਦੇ। ਪਰ ਕਰਨ ਹੀ ਕਿਓ?

No comments:

Post a Comment