Why should RSS desecrate Guru Granth Sahib?
ਇਕ ਵੀਰ (ਦਵਿੰਦਰ ਸਿੰਘ) ਨੂੰ ਗਿਲਾ ਹੈ ਕਿ ਮੈਂ ਗੱਲੇ ਕਥੇ, ਸਿੱਖੀ ਦੀ ਹਰ ਤਕਲੀਫ ਲਈ ਆਰ ਐਸ ਐਸ ਨੂੰ ਹੀ ਜਿੰਮੇਵਾਰ ਠਹਿਰਾਉਦਾ ਹਾਂ। ਵੀਰ ਕਹਿੰਦਾ ਕਿ ਆਰ ਐਸ ਐਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਕੀ ਮਿਲਦਾ ਹੈ? ਪਹਿਲੀ ਗਲ ਤਾਂ ਸਾਡਾ ਵੀਰ ਆਰ ਐਸ ਐਸ ਨੂੰ ਸਿਰਫ ਓਤੋਂ ਓਤੋਂ ਹੀ ਸਮਝਦਾ ਹੈ।ਆਰ ਐਸ ਐਸ ਦੀ ਗੁਪਤ ਪਾਲਿਸੀ ਦਾ ਉਨੂੰ ਗਿਆਨ ਨਹੀ।
ਪਰ ਮੁੱਖ ਜਵਾਬ ਕੁਝ ਇਸ ਤਰਾਂ ਹੈ: ਗੁਰੂ ਨਾਨਕ ਨੇ ਜਿਹੜਾ ਆਪਣੇ ਆਪ ਨੂੰ ‘ਨੀਚਾਂ ਅੰਦਰ ਨੀਚ ਜਾਤ’ ਲਿਖ ਦਿਤਾ ਹੈ, ਸਾਰਾ ਪੁਆੜਾ ਇਸ ਗਲ ਦਾ ਹੈ।ਭਾਵ ਸਿੱਖੀ ਦਾ ਜਿਹੜਾ ਮਨੁੱਖਤਾਵਾਦੀ ਪੱਖ ਹੈ ਭਾਵ ਜਾਤ (ਇਥੋ ਤਕ ਕਿ ਧਰਮ ਵੀ) ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀ ਕਰਨਾਂ, ਇਹ ਆਰ ਐਸ ਐਸ ਨੂੰ ਬਹੁਤ ਚੁੱਬਦਾ ਹੈ। ਅੱਜ ਇੰਟਰਨੈਟ ਨੇ ਆਰ ਐਸ ਐਸ ਲਈ ਹੋਰ ਵੀ ਮੁਸੀਬਤਾਂ ਖੜੀਆਂ ਕਰ ਦਿਤੀਆਂ ਨੇ। ਦੱਬੇ ਕੁਚਲੇ ਲੋਕਾਂ ਨੇ ਇਨਾਂ ਨੂੰ ਸਮਝਣਾ ਸ਼ੁਰੂ ਕਰ ਦਿਤਾ ਹੈ। ਲੋਕਾਂ ਦਾ ਝੁਕਾਅ ਸਮਝਣ ਉਪਰੰਤ ਬੁਖਲਾਹਟ ਵਿਚ ਫਿਰ ਇਹ ਗੁਰੂ ਗ੍ਰੰਥ ਨੂੰ ਬੇਅਦਬ ਕਰਕੇ ਸਕੂਨ ਮਹਿਸੂਸ ਕਰ ਰਹੀ ਹੈ। ਇਹ ਸਮਝਦੀ ਹੈ ਕਿ ਇਸ ਤਰਾਂ ਕਰਕੇ ਇਹ ਸਿੱਖਾਂ ਨੂੰ ਜਲੀਲ ਕਰ ਰਹੀ ਹੈ। ਇਹ ਭੁੱਲ ਗਈ ਹੈ ਕਿ ਚੋਰੀ ਵੱਡੇ ਤੋਂ ਵੱਡੇ ਬਾਦਸ਼ਾਹ ਦੇ ਵੀ ਹੁੰਦੀ ਆਈ ਹੈ। ਚੋਰੀ ਛੁਪੇ ਤਾਂ ਦੁਸ਼ਮਣ ਪਾਰਲੀਮੈਂਟ ਤੇ ਵੀ ਹਮਲਾ ਕਰ ਚੁੱਕੇ ਨੇ। ਸੋ ਇਸ ਵਿਚ ਸਿੱਖ ਆਪਣੀ ਬੇਇਜਤੀ ਨਹੀ ਸਮਝਦੇ। ਸਗੋਂ ਸਾਨੂੰ ਅਹਿਸਾਸ ਹੋ ਰਿਹਾ ਹੈ ਕਿ ਸਾਡੇ ਗ੍ਰੰਥ ਵਿਚ ਕੁਝ ਤਾਂ ਸਿਫਤ ਹੈ ਜੋ ਵਿਰੋਧੀ ਨੂੰ ਇਹ ਚੁੱਭਦਾ ਹੈ।
ਆਰ ਐਸ ਐਸ ਸਮਝਦੀ ਹੈ ਕਿ ਅਸਾਂ ਬੁੱਧਮਤ ਇਥੋਂ ਮਿਟਾ ਦਿਤਾ ਅਖੇ ਸਿੱਖੀ ਕਿਹੜੇ ਬਾਗ ਦੀ ਮੂਲੀ ਹੈ। ਪਰ ਇਸ ਨੂੰ ਇਹ ਅਹਿਸਾਸ ਨਹੀ ਕਿ ਭਗਵਾਨ ਬੁੱਧ ਦਾ ਮੂਲ ਉਪਦੇਸ ਕਿਤੇ ਵੀ ਮੌਜੂਦ ਨਹੀ ਜਦੋਂ ਕਿ ਸਿੱਖੀ ਦਾ ਫਨੀਅਰ ਨਾਗ ਜਿਸ ਨੇ 1430 ਕੁੰਡਲੀਆਂ ਮਾਰੀਆਂ ਹੋਈਆ ਨੇ ਅੱਜ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚ ਚੁੱਕਾ ਹੈ। ਲੱਖ ਕੋਸ਼ਿਸ਼ਾਂ ਦੇ ਬਾਦ ਵੀ ਇਸ ਵਿਚ ਮਿਲਾਵਟ ਕਰਨ ਵਿਚ ਇਹ ਨਾਕਾਮਯਾਬ ਰਹੀ ਹੈ।
ਆਰ ਐਸ ਐਸ ਨੂੰ ਮਾਣ ਹੈ ਕਿ ਕੋਈ 10-15 ਹਜਾਰ (ਵਿਕਾਊ) ਸਿੱਖਾਂ ਨੂੰ ਆਪਣੇ ਨਾਲ ਗੁਪਤ ਤੌਰ ਤੇ ਜੋੜ ਚੁੱਕੀ ਹੈ ਤੇ ਉਨਾਂ ਸਿੱਖਾਂ ਨੂੰ ਹੀ ਬੇਅਦਬੀ ਲਈ ਵਰਤ ਰਹੀ ਹੈ। ਪਰ ਇਹ ਭੁੱਲ ਗਈ ਹੈ ਕਿ ਇੰਦਰਾ ਗਾਂਧੀ ਨੂੰ ਮਾਰਨ ਵਾਲਾ ਸਤਵੰਤ ਸਿੰਘ ਤੁਹਾਡੇ ਪ੍ਰੀਤਮ ਸਿੰਘ ਭਿੰਡਰ ਨੇ ਹੀ ਭਰਤੀ ਕੀਤਾ ਸੀ। ਔਰੰਗਜੇਬ ਨੇ ਲੱਖਾਂ ਹਿੰਦੂ ਆਪਣੇ ਚਿਮਚੇ ਬਣਾਏ ਹੋਏ ਸਨ: ਸਵਾਈ ਮਾਨ ਸਿੰਘ ਵਰਗੇ। ਪਰ 1710 ਈ ਵਿਚ ਉਹ ਸਾਰੇ ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਭੁਗਤ ਗਏ ਸਨ।
ਐ ਆਰ ਐਸ ਐਸ! ਸਿੱਖੀ ਨੂੰ ਤੂੰ ਆਪਣੀ ਖੜਗ ਭੁਜਾ ਦਸਦੀ ਆਈਂ ਏ। ਤੂ ਬਾਂਹ ਨਹੀ ਭੰਨ ਰਹੀ। ਤੂੰ ਖੁੱਦਕਸ਼ੀ ਕਰ ਰਹੀ ਏ। ਤੈਨੂੰ ਪਤਾ ਨਹੀ ਦੁਨੀਆਂ ਦੇ ਆਉਣ ਵਾਲੇ ਹਾਲਾਤਾਂ ਦਾ। ਤੂੰ ਹਕੂਮਤ ਦੇ ਨਸ਼ੇ ਵਿਚ ਹੈ। ਤੂੰ ਭੁੱਲੀ ਪਈ ਐਂ ਅੱਜ ਲੱਖਾਂ ਲੋਕ ਹਿੰਦੋਸਤਾਨ ਵਿਚ ਰਾਤ ਨੂੰ ਭੁੱਖੇ ਸੌਂਦੇ ਨੇ। (ਗੁਰੂ ਗ੍ਰੰਥ ਸਾਹਿਬ ਨੂੰ ਸੱਪ ਕਹਿਣ ਤੇ ਗੁਰਸਿੱਖ ਮਾਫ ਕਰਨ। ਯਾਦ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਵਿਚ ਕੁਝ ਇਹੋ ਜਿਹੀ ਭਾਸ਼ਾ ਵਿਚ ਔਰੰਗਜੇਬ ਨੂੰ ਜਵਾਬ ਦਿਤਾ ਸੀ)
ਯਾਦ ਰਹੇ ਜਰਮਨੀ ਦੇ ਗੁਰਦੁਆਰੇ ਦੀ ਘਟਨਾਂ ਵਿਚ ਵੀ ਆਰ ਐਸ ਐਸ ਦਾ ਸਿੱਧਾ ਰੋਲ ਹੈ।
No comments:
Post a Comment