Thursday 25 May 2017

ਦਿੱਲੀ ਲਿਖੀ ਗਈ ਸੀ, ਜਰਮਨ ਗੁਰਦੁਆਰਾ ਦੇ ਡਰਾਮੇ ਦੀ ਸਕ੍ਰਿਪਟ

Script of Frankfurt Gurdwara Drama was written at Delhi


14 ਮਈ ਨੂੰ ਜਰਮਨ ਦੇ ਸ਼ਹਿਰ ਫ੍ਰੈਂਕਫਰਟ ਦੇ ਗੁਰਦੁਆਰੇ ਵਿਚ ਜੋ ਘਟਨਾ ਘਟੀ ਭਾਵ ਪ੍ਰਚਾਰਕ ਪੰਥਪ੍ਰੀਤ ਸਿੰਘ ਨੂੰ ਸਟੇਜ ਤੇ ਟੋਕਿਆ, ਟਕੋਰਿਆ ਗਿਆ, ਪੱਗਾਂ ਲਥੀਆਂ, ਪੁਲਿਸ ਗੁਰਦੁਆਰੇ ਵਿਚ ਦਾਖਲ ਹੋਈ, ਸਿੱਖੀ ਦੀ ਕੌਮਾਂਤਰੀ ਪੱਧਰ ਤੇ ਬਦਨਾਮੀ ਹੋਈ। ਇਹ ਸਭ ਕੁਝ ਦੀ ਸਾਜਿਸ਼ ਭਾਰਤ ਵਿਚ ਹੀ ਘੜੀ ਗਈ ਸੀ। ਇਹ ਐਨ ਓਸੇ ਕੜੀ ਦਾ ਹਿੱਸਾ ਹੈ ਜਿਸ ਤਹਿਤ ਥਾਂਈ ਥਾਂਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਇਸ ਕਰਤੂਤ ਵਿਚ ਜਿੰਨੇ ਸ਼ਾਮਲ ਸਨ ਸਭ ਆਰ ਐਸ ਐਸ (ਵਿਚੇ ਭਾਰਤੀ ਖੁਫੀਆ ਅਜੈਂਸੀਆਂ) ਦੇ ਗੁਪਤ ਅਜੈਂਟ ਜਾਂ ਟਾਊਟ ਹਨ। ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ ਕਿਉਕਿ ਲਗਦੈ ਕਿ ਮੁਖ ਮੰਤਰੀ ਅਮਰਿੰਦਰ ਸਿੰਘ ਆਰ ਐਸ ਐਸ ਅਗੇ ਅੜ ਗਿਆ ਹੈ ਕਿ ਇਹ ਕੁਝ ਨਹੀ ਚਲੇਗਾ। ਬਦਕਿਸਮਤੀ ਨਾਲ ਬਾਦਲ ਬੇਅਦਬੀ ਮੌਕੇ ਡਟਿਆ ਨਹੀ ਸੀ। ਹਾਲਾਂਕਿ ਉਹਦੇ ਕਾਰਜਕਾਲ ਦੌਰਾਨ ਪੰਜਾਬ ਦੇ ਆਰ ਐਸ ਐਸ ਮੁਖੀ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਕਤਲ ਇਨਾਂ ਕਾਰਨਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਸੋ ਫ੍ਰੈਕਫ੍ਰਟ ਦੀ ਘਟਨਾ ਦਾ ਸਬੰਧ ਸਿੱਧਾ ਬੇਅਦਬੀਆਂ ਨਾਲ ਜੁੜਿਆ ਹੋਇਆ ਹੈ। ਇਸ ਗਲ ਨੂੰ ਸਮਝਣ ਲਈ ਆਓ ਇਸ ਡਰਾਮੇ ਵਿਚ ਸ਼ਾਮਲ ਐਕਟਰਾਂ ਨੂੰ ਸਮਝੀਏ।

ਇਸ ਨਾਟਕ ਦੇ ਮੁੱਖ ਪਾਤਰ ਹੇਠ ਲਿਖੇ ਹਨ:-

1. ਪ੍ਰਚਾਰਕ ਪੰਥਪ੍ਰੀਤ ਸਿੰਘ
2. ਫ੍ਰੈਕਫਰਟ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ
3. ਪ੍ਰਚਾਰਕ ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਜਾਂ ਪ੍ਰੰਥਪ੍ਰੀਤ ਦੀ ਵਿਰੋਧੀ ਟੀਮ
4. ਟਕਸਾਲ ਦੇ ਕਾਰਕੁੰਨ ਤੇ ਸ਼੍ਰਧਾਲੂ ਸਿੱਖ 

ਅਸਲ ਘਟਨਾ ਤੋਂ ਕੋਈ 15-20 ਦਿਨ ਪਹਿਲਾਂ ਪੰਥਪ੍ਰੀਤ ਦੇ ਫ੍ਰੈਕਫਰਟ ਜਰਮਨ ਵਿਚ ਹੋ ਰਹੇ ਪ੍ਰੋਗਰਾਮ ਬਾਰੇ ਇੰਟਨੈਟ ਤੇ ਪ੍ਰਚਾਰ ਸ਼ੁਰੂ ਹੋ ਗਿਆ। 
ਆਰ ਐਸ ਐਸ (ਵਿਚੇ ਭਾਰਤੀ ਖੁਫੀਆ ਅਜੈਂਸੀਆਂ) ਜਦੋ ਕਿਸੇ ਗਲ ਦਾ ਪ੍ਰਚਾਰ ਕਰਦੀ ਹੈ ਤਾਂ ਪ੍ਰਚਾਰਕ ਦੋ ਧੜਿਆਂ ਵਿਚ ਵੰਡੇ ਜਾਂਦੇ ਹਨ। ਇਕ ਧੜਾ ਪਹਿਲਾਂ ਖਬਰ ਦਿੰਦਾ ਹੈ ਦੂਸਰਾ ਧੜਾ ਵਿਰੋਧਤਾ ਕਰਦਾ ਹੈ। ਇੰਟਰਨੈਟ ਤੇ ਬਹਿਸਬਾਜੀ ਛੇੜੀ ਜਾਂਦੀ ਹੈ, ਇਕ ਦੂਸਰੇ ਨੂੰ ਗਾਲ ਮੰਦਾ ਬੋਲਿਆ ਜਾਂਦਾ ਹੈ। ਮਸਲਾ ਇਕ ਦਮ ਭਖਾਅ ਦਿਤਾ ਜਾਂਦਾ ਹੈ। ਇਸ ਕੇਸ ਵਿਚ ਵੀ ਐਨ ਇਹੋ ਕੁਝ ਹੋਇਆ। ਫੇਸਬੁੱਕ ਤੇ ਬੈਠੇ ਟਾਊਟਾਂ ਨੇ ਦੁਹਾਈ ਪਾ ਦਿਤੀ ਕਿ ਦਸਮ ਬਾਣੀ ਦਾ ਵਿਰੋਧੀ ਪੰਥਪ੍ਰੀਤ ਜਰਮਨ ਵਿਚ ਪਹੁੰਚ ਕੇ ਗੁਰਸਿੱਖਾਂ ਨੂੰ ਵੰਗਾਰ ਰਿਹਾ ਹੈ। ਗੁਰਪ੍ਰੀਤ ਕੈਲੀਫੋਰਨੀਆਂ ਨਾਂ ਦੇ ਅਖੌਤੀ ਪ੍ਰਚਾਰਕ ਨੇ ਫਿਰ ਪੰਥਪ੍ਰੀਤ ਨੂੰ ਵੰਗਾਰਿਆ। ਕਿ ਜਿਸ ਮਰਜੀ ਗੁਰਦੁਆਰੇ ਵਿਚ ਆ ਕੇ ਸਾਡੇ ਨਾਲ ਬਹਿਸ ਕਰੋ। ਮੈਨੂੰ ਯਾਦ ਹੈ ਇਕ ਪਾਠਕ ਨੇ ਬੜਾ ਸੋਹਣਾ ਲਿਖਿਆ ਸੀ ਕਿ ਇਸ ਬਹਿਸਬਾਜੀ ਵਿਚ ਤੁਸੀ ਗੁਰਦੁਆਰਾ ਕਿਓ ਚੁਣ ਰਹੇ ਹੋ। ਹੋਰ ਕਿਸੇ ਥਾਂ ਬਹਿਸ ਕਿਓ ਨਹੀ ਕਰਦੇ। ਗੁਰਪ੍ਰੀਤ ਹੁਰਾਂ ਕੋਈ ਜਵਾਬ ਨਾਂ ਦਿਤਾ।

ਕੌਣ ਹੈ ਪੰਥਪ੍ਰੀਤ ਸਿੰਘ- 

Panthpreet (middle) honouring Inder Singh Ghagga
ਖਾਲਸਾ ਪੰਥ ਵਿਚ ਸਿਰਫ ਦੋ ਤਿੰਨ ਹੀ ਅਖੌਤੀ ਜਾਤਾਂ ਹਨ ਜਿੰਨਾਂ ਦੀ ਲਗਪਗ ਸਾਰੀ ਦੀ ਸਾਰੀ ਪੰਜਾਬ ਵਿਚਲੀ ਅਬਾਦੀ ਸਿੱਖ ਹੈ। ਮਿਸਾਲ ਦੇ ਤੌਰ ਤੇ ਜੱਟ ਸਾਰੇ ਸਿੱਖ ਹਨ।ਏਸੇ ਤਰਾਂ ਜਿੰਨਾਂ ਨੂੰ ਆਪਾਂ ਰਾਮਗੜੀਏ ਕਹਿਨੇ ਆ ਉਹ ਵੀ ਸਾਰੇ ਸਿੱਖ ਹੀ ਹਨ। ਪਰ ਕੁਝ ਜਾਤਾਂ ਅਜਿਹੀਆਂ ਹਨ ਜਿੰਨਾਂ ਦੀ ਅਬਾਦੀ ਰਲਣੀ ਮਿਲਵੀ ਹੈ ਜਿਵੇ ਖਤਰੀ ਅਰੋੜੇ ਜਾਂ ਭਾਟੀਏ। ਇਨਾਂ ਪ੍ਰਵਾਰਾਂ ਦੇ ਵਿਆਹ ਸ਼ਾਦੀਆਂ ਅਮੂਮਨ ਹਿੰਦੂ ਸਿੱਖਾਂ ਵਿਚ ਹੁੰਦੀਆਂ ਰਹਿੰਦੀਆਂ ਹਨ।ਆਪਣੇ ਧਾਰਮਿਕ ਵਿਰੋਧੀ ਦੀ ਚਾਲ ਕਰਕੇ ਹੀ ਇਨਾਂ ਵਿਚੋਂ ਫਿਰ ਕੁਝ ਕੁਝ ਲੋਕ ਕੱਟੜ ਕਿਸਮ ਦੇ ਸਿੱਖ ਤੇ ਹਿੰਦੂ ਹੁੰਦੇ ਹਨ। ਫਿਰ ਇਨਾਂ ਵਿਚ ਬਹੁਲਤਾ ਓਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਸਿੱਖੀ ਨੂੰ ਸੁਤੰਤਰ ਧਰਮ ਨਹੀ ਗਿਣਦੇ। ਅਜਿਹੀ ਸੋਚ ਜਿਥੇ ਹੁੰਦੀ ਹੈ ਓਥੇ ਆਰ ਐਸ ਐਸ ਵਾਸਤੇ ਪੈਰ ਪਸਾਰਨਾ ਸੌਖਾ ਹੋ ਜਾਂਦਾ ਹੈ। ਕਿਉਕਿ ਆਪਣੀਆਂ ਸ਼ਾਖਾਵਾਂ ਵਿਚ ਆਰ ਐਸ ਐਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਣਗਾਨ ਦੇਸ਼ ਭਗਤ ਵਜੋਂ ਕਰਦੀ ਹੈ: ਰਾਣਾ ਪ੍ਰਤਾਪ, ਝਾਂਸੀ ਦੀ ਰਾਣੀ, ਤਾਂਤੀਆ ਤੋਪੈ ਦੀ ਸ਼੍ਰੇਣੀ ਵਿਚ ਰੱਖ ਕੇ। 
A hate page on Facebook against the extreme missionaries
ਸ਼ਇਦ ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਾਲਵੇ ਵਿਚ ਕੁਝ ਬਣੀਏ ਪ੍ਰਵਾਰ ਵੀ ਸਿੱਖ ਹਨ। ਜਿਥੋਂ ਤਕ ਹਿੰਦੂ ਧਰਮ ਤੇ ਸਿੱਖ ਧਰਮ ਦੇ ਸਬੰਧਾਂ ਦਾ ਸਵਾਲ ਹੈ ਬਣੀਏ ਸਿੱਖਾਂ ਦੀ ਸਥਿਤੀ ਵੀ ਖਤਰੀਆਂ ਤੇ ਅਰੋੜਿਆਂ ਵਾਲੀ ਹੀ ਹੈ ਮਤਲਬ ਕਿ ਇਹ ਵੀ ਸਿੱਖੀ ਨੂੰ ਸਤੰਤਰ ਮਜ਼੍ਹਬ ਨਹੀ ਗਿਣਦੇ। ਪ੍ਰਚਾਰਕ ਪੰਥਪ੍ਰੀਤ ਵੀ ਏਸੇ ਸ਼੍ਰੇਣੀ ਵਿਚੋ ਹੀ ਹੈ। ਬਣੀਆ ਹੈ। ਪਰ ਜਰੂਰੀ ਨਹੀ ਕਿ ਬੰਦਾ ਜਾਤ ਤੋਂ ਪਛਾਣਿਆ ਜਾਵੇ। ਆਓ ਤੁਹਾਨੂੰ ਪੰਥਪ੍ਰੀਤ ਬਾਰੇ ਅਗਲਾ ਸਬੂਤ ਦਈਏ।
ਆਰ ਐਸ ਐਸ  ਜਾਂ ਅਜੈਂਸੀਆਂ ਓਥੇ ਪੈਰ ਪਸਾਰਦੀਆਂ ਹਨ ਜਿਥੇ ਕੋਈ ਪੰਗਾ ਹੋਵੇ ਭਾਵ ਵਿਚਾਰਧਾਰਾ ਦਾ ਮੱਤਭੇਦ ਹੋਵੇ। 
ਸਿੰਘ ਸਭਾ ਲਹਿਰ ਨੇ ਗੁਰਮਤ ਦੀ ਉਹ ਸੋਚ ਦਿਤੀ ਜਿੰਨੂ ਅਜ ਕਲ ਮਿਸ਼ਨਰੀ ਕਹਿ ਕੇ ਸੱਦਿਆ ਜਾਂਦਾ ਹੈ। ਭਾਵ ਜਿਸ ਵਿਚ ਕਰਮ ਕਾਂਡਾਂ ਆਦਿ ਦਾ ਖੰਡਨ ਹੈ। ਜੋ ਨਿਰੋਲ ਗੁਰਮਤ ਦੀ ਗਲ ਕਰਦੀ ਹੈ ਜੋ ਗੁਰੂ ਪੰਥ ਨੂੰ ਸੁਤੰਤਰ ਗਿਣਦੀ ਆਈ ਹੈ। ਸਿੱਧੇ ਲਫਜ਼ਾਂ ਵਿਚ ਸਮਝ ਲਓ ਕਿ ਇਹ ਡੇਰਾਵਾਦ ਦੇ ਖਿਲਾਫ ਰਹੀ ਹੈ। ਅਕਾਲੀ ਦਲ ਵੀ ਏਸੇ ਸੋਚ ਦੀ ਉਪਜ ਹੈ।
ਦਸਮ ਗ੍ਰੰਥ ਦੀ ਬਾਣੀ ਬਾਬਤ ਫਿਰ 1980ਵੇ ਦਹਾਕੇ ਵਿਚ ਕੁਝ ਮਸ਼ੀਨਰੀ ਲੋਕਾਂ ਨੇ ਜਿਆਦਾ ਹੀ ਕੱਟੜ (ਐਕਸਟ੍ਰੀਮ) ਸੋਚ ਅਪਣਾ ਲਈ। ਜਿਸ ਦਾ ਸ਼੍ਰਧਾਲੂ ਸਿੱਖਾਂ ਨੇ ਵਿਰੋਧ ਕੀਤਾ। ਇਸ ਵਿਚਾਰਧਾਰਕ ਮੱਤਭੇਦ ਵਿਚ ਫਿਰ ਆਰ ਐਸ ਐਸ  ਜਾਂ ਅਜੈਂਸੀਆਂ ਨੂੰ ਪੈਰ ਪਸਾਰਨ ਦਾ ਮੌਕਾ ਮਿਲ ਗਿਆ ਕਿਉਕਿ ਖਾਲਿਸਤਾਨ ਦੀ ਲਹਿਰ ਜੋ ਚਲ ਰਹੀ ਸੀ। ਏਸੇ ਕਾਰਨ ਕਰਕੇ ਮਿਸ਼ਨਰੀਆਂ ਦੀ ਇਕ ਵੱਡੀ ਫੌਜ ਤੇ ਆਰ ਐਸ ਐਸ  ਜਾਂ ਅਜੈਂਸੀਆਂ ਦਾ ਕਬਜਾ ਹੋ ਗਿਆ। 1990 ਦਾ ਦਹਾਕਾ ਇਸ ਫੌਜ ਦੀ ਪੂਰੀ ਚੜ੍ਹਤ ਦਾ ਸਮਾਂ ਸੀ ਜਿਸ ਦੌਰਾਨ ਇਨਾਂ ਨੇ ਦੁਨੀਆਂ ਭਰ ਵਿਚ ਆਪਣੇ ਕਾਰਕੁੰਨ ਖੜੇ ਕੀਤੇ। ਇਨਾਂ ਦਾ ਮੁੱਖ ਮੰਤਵ ਹੈ ਖਾਲਿਸਤਾਨ ਦੀ ਲਹਿਰ ਨੂੰ ਕਾਊੂਟਰ ਕਰਨਾਂ। 
RSS's faithful Panthpreet says desecration of SGGS is done by
external agencies. Read Pakistan
ਇਸ ਗਰੂਪ ਦੀ ਨੀਂਹ ਤਾਂ ਖਾਲਿਸਤਾਨ ਦੀ ਲਹਿਰ ਨੂੰ ਕਾਊਟਰ ਕਰਨ ਵਾਸਤੇ ਰੱਖੀ ਸੀ। ਪਰ ਵਕਤ ਪਾ ਕੇ ਸਰਕਾਰ ਨੇ ਮਹਿਸੂਸ ਕੀਤਾ ਕਿ ਸਿੱਖ ਧਰਮ ਦੀ ਬੁਨਿਆਦ ਵਿਚ ਹੀ ਵੱਖਵਾਦ ਹੈ ਕਿਉਕਿ ਗੁਰੂ ਸਾਹਿਬਾਨ ਨੇ ਵੀ ਸਿੱਖੀ ਨੂੰ ਸੁਤੰਤਰ ਧਰਮ ਵਜੋ ਥਾਂਈ ਥਾਂਈ ਤਸਲੀਮ ਕੀਤਾ ਹੋਇਆ ਹੈ। ਸੋ ਖਾਲਿਸਤਾਨ ਦੇ ਨਾਲ ਨਾਲ ਇਹ ਸਿੱਖ ਧਰਮ ਦੀ ਵਿਰੋਧਤਾ ਤੇ ਵੀ ਉਤਰ ਆਏ ਹਨ।
ਆਰ ਐਸ ਐਸ  ਜਾਂ ਅਜੈਂਸੀਆਂ ਦੀ ਦੇਖ ਰੇਖ ਹੇਠਾਂ ਚਲ ਰਹੇ ਇਸ ਗੈਂਗ ਦਾ ਮੁੱਖੀ ਗੁਰਤੇਜ ਸਿੰਘ ਸਾਬਕਾ ਆਈ ਏ ਐਸ ਹੈ। ਬਾਕੀ ਮੁਖ ਲੀਡਰ ਹਨ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ, ਗੁਰਦਰਸ਼ਨ ਸਿੰਘ ਢਿੱਲੋਂ, ਜੋਗਿੰਦਰ ਸਿੰਘ ਸਪੋਕਸਮੈਨ, ਗੁਰਬਖਸ ਸਿੰਘ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੂੰਦਾ (ਪੂਰਾ ਨਾਂ ਯਾਦ ਨਹੀ) ਹਰਜਿੰਦਰ ਸਿੰਘ ਦਲਗੀਰ ਤੇ ਪੰਥਪ੍ਰੀਤ ਸਿੰਘ। ਇਨਾਂ ਵਿਚੋਂ ਕੁਝ ਇਕ ਨੇ ਤਾਂ ਹੋਰ ਵੀ ਐਕਸਟ੍ਰੀਮ ਸਟੈਂਡ ਲੈ ਲਿਆ। ਘੱਗੇ ਨੇ ਤਾਂ ਆਪਣੀਆਂ ਕਿਤਾਬਾਂ ਵਿਚ ਸਿੱਧਾ ਹੀ  ਲਿਖ ਦਿਤਾ ਕਿ ਨਿਤਨੇਮ ਜਾਂ ਪਾਠ ਜਾਂ ਸਿਮਰਨ ਕਰਨ ਦਾ ਕੋਈ ਫਾਇਦਾ ਨਹੀ ਹੁੰਦਾ। ਜੇ ਹੁੰਦਾ ਹੋਵੇ ਤਾਂ ਗੁਰੂ ਸਹਿਬਾਨ ਨੂੰ ਤਖਲੀਫਾਂ ਨਾਂ ਝਲਣੀਆਂ ਪੈਦੀਆਂ। ਇਨਾਂ ਦੇ ਇਕ ਕਾਰਕੁੰਨ (ਗੁਰਬਚਨ ਸਿੰਘ ਜਿਓੁਣਵਾਲਾ) ਨੇ ਤਾਂ ਗੁਰੂ ਗੋਬਿੰਦ ਸਿੰਘ ਰਚਿਤ ਜਾਪ ਸਾਹਿਬ ਜੋ ਨਾਮ (ਸਿਫਤ ਸਾਲਾਹ) ਵਿਚ ਸਭ ਤੋਂ ਉਤਮ ਗਿਣਿਆ ਜਾਂਦਾ ਹੈ ਦਾ ਲਿਖਤੀ ਤੌਰ ਤੇ ਮਖੌਲ ਉੱਡਾ ਦਿਤਾ।
ਕੁਦਰਤੀ ਹੈ ਕਿ ਇਹਨਾਂ ਲੋਕਾਂ ਨੂੰ ਅਕਾਲ ਤਖਤ ਦਾ ਸਿਧਾਂਤ ਬਹੁਤ ਚੁਭਦਾ ਹੈ ਤੇ ਸ਼੍ਰੋਮਣੀ ਕਮੇਟੀ ਆਦਿ ਤੇ ਤਵਾ ਲਾਉਦੇ ਰਹਿੰਦੇ ਹਨ ਪਰ ਪਾਠਕ ਪੜ੍ਹ ਕੇ ਹੈਰਾਨ ਹੋਣਗੇ ਕਿ ਕਈ ਵਾਰੀ ਇਹਨਾਂ ਦੀਆਂ ਕਿਤਾਬਾਂ ਹੀ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਲਗੇ ਸਟਾਲਾਂ ਤੇ ਵਿਕ ਰਹੀਆਂ ਹੁੰਦੀਆਂ ਹਨ। (ਕਿਉਕਿ ਕਮੇਟੀ ਨੂੰ ਹੁਕਮ ਉਤੋਂ ਆ ਜਾਂਦਾ ਹੈ।) ਪਿਛੇ ਜਿਹੇ ਯੂ ਟੂਬ ਤੇ ਹੋਈ ਬਹਿਸ ਵਿਚ ਇਕ ਭੋਲੇ ਟਾਊਟ ਦੇ ਮੂਹੋ ਨਿਕਲ ਹੀ ਗਿਆ ਸੀ ਕਿ ਕਿਤਾਬਾਂ ਛਪਵਾਉਣ ਵਿਚ ਸਾਨੂੰ ਪੈਸੇ ਦੀ ਅਗਲੀ ਕਮੀ ਨਹੀ ਆਉਣ ਦਿੰਦੇ। 
ਕੁਦਰਤੀ ਹੈ ਏਸੇ ਗੈਂਗ ਨੂੰ ਫਿਰ ਰਾਜਨੀਤਕ ਲਹਿਰਾਂ ਨੂੰ ਕਾਊਟਰ ਕਰਨ ਲਈ ਵਰਤਿਆ ਜਾਂਦਾ ਹੈ। ਪੰਜਾਬ ਵਿਚ ਜਦੋਂ ਵੀ ਲਹਿਰ ਉਠਦੀ ਹੈ ਤਾਂ ਇਹ ਲੋਕ ਝੱਟ ਉਸ ਵਿਚ ਸ਼ਾਮਲ ਹੋਣ ਦੀ ਕਰਦੇ ਹਨ ਤਾਂ ਕਿ ਸਰਕਾਰ ਨੂੰ ਕੋਈ ਔਖ ਨਾਂ ਆਵੇ। ਪਿਛੇ ਬੇਅਦਬੀ ਮੌਕੇ ਜਦੋਂ ਲੋਕ ਸੜਕਾਂ ਤੇ ਆ ਗਏ ਸਨ ਤਾਂ ਝੱਟ ਇਨਾਂ ਨੇ ਲੋਕ ਵਿਰੋਧ ਦੀ ਵਾਗਡੋਰ ਸਾਂਭ ਲਈ ਸੀ।ਤੇ ਲਹਿਰ ਨੂੰ ਖਤਮ ਕਰ ਦਿਤਾ ਸੀ। ਸਾਲ ਪਹਿਲਾਂ ਜਲੰਧਰ ਦੇ ਕਪੂਰਥਲਾ ਰੋਡ ਤੇ ਜਦੋਂ ਸ਼ਰਧਾਲੂ ਸੜਕ ਬਲਾਕ ਕਰਕੇ ਧਰਨਾਂ ਲਾਈ ਬੈਠੇ ਸਨ ਤਾਂ ਇਨਾਂ ਜਦੋਂ ਧਰਨੇ ਦੀ ਵਾਗਡੋਰ ਆਪਣੇ ਹੱਥ ਲੈਣੀ ਚਾਹੀ ਤਾਂ ਵਿਰੋਧ ਹੋ ਗਿਆ। ਬਾਦ ਵਿਚ ਇਨਾਂ ਸ਼ਰਧਾਲੂ ਲੀਡਰ ਨੂੰ ਪੁਲਿਸ ਦੀ ਮਦਦ ਨਾਲ ਓਥੋ ਖਦੇੜ ਦਿਤਾ ਸੀ। ਕਿਤੇ ਕਿਤੇ ਇਹ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਨਾਂ ਹੇਠ ਵੀ ਵਿਚਰਦੇ ਹਨ।
ਸਾਬਕਾ ਖਾਲਿਸਤਾਨੀ ਅੱਤਵਾਦੀਆਂ ਨੂੰ ਵੀ ਮੁੱਖ ਧਾਰਾ ਵਿਚ ਲਿਆ ਕੇ ਏਸੇ ਸ਼੍ਰੇਣੀ ਵਿਚ ਵਰਤਿਆ ਜਾਂਦਾ ਹੈ। ਓਤੋਂ ਓਤੋਂ ਉਹ ਖਾਲਿਸਤਾਨ ਦਾ ਨਾਹਰਾ ਮਾਰਦੇ ਹਨ। ਜਿਥੇ ਕਿਤੇ ਵੀ ਕੋਈ ਖਾਲਿਸਤਾਨ ਦਾ ਸਮਰਥਕ ਹੁੰਦਾ ਹੈ ਉਸ ਦੀ ਨਿਸ਼ਾਨਦੇਹੀ ਕਰਕੇ ਫਿਰ ਉਸ ਨੂੰ ਸਮਝਾ ਬੁਝਾ ਦਿਤਾ ਜਾਂਦਾ ਹੈ।
ਏਸੇ ਟਾਊਟ ਸ਼੍ਰੇਣੀ ਵਿਚੋਂ ਹੀ ਹੈ ਪੰਥਪ੍ਰੀਤ ਸਿੰਘ।

ਅਖੌਤੀ ਗੁਰਪ੍ਰੀਤ ਕੈਲੀਫੋਰਨੀਆ- 

Hate page on Facebook about Gurpreet Singh
Gurpreet before he became preacher. Some one has written that h
his real name is Neeraj Kumar


ਪੰਥਪ੍ਰੀਤ ਦਾ ਵਿਰੋਧ ਕਰਨ ਵਿਚ ਸਭ ਤੋਂ ਅੱਗੇ ਆਇਆ ਗੁਰਪ੍ਰੀਤ ਸਿੰਘ ਕੈਲੀਫੋਰਨੀਆ। 
ਜਿਵੇ ਕੁਝ ਮਿਸ਼ਨਰੀ ਦਸਮ ਬਾਣੀ ਦਾ ਵਿਰੋਧ ਕਰਦੇ ਹਨ ਓਸੇ ਤਰਕ ਤੇ ਦਸਮ ਬਾਣੀ ਪੱਖੀ ਵੀ ਇਕ ਵੱਡਾ ਗੈਂਗ ਆਰ ਐਸ ਐਸ  ਜਾਂ ਅਜੈਂਸੀਆਂ ਨੇ ਖੜਾ ਕੀਤਾ ਹੋਇਆ ਹੈ। ਇਸ ਗੈਂਗ ਦਾ ਇਕ ਵੱਡਾ ਟਾਊਟ ਹੋਇਆ ਹੈ ਖੰਨੇ ਦਾ ਸਿਆਣੀ ਉਮਰ ਦਾ ਗਿਆਨੀ ਧਰਮ ਸਿੰਘ ਨਿਹੰਗ।ਆਰ ਐਸ ਐਸ  ਜਾਂ ਅਜੈਂਸੀਆਂ  ਦੀ ਮਦਦ ਨਾਲ ਉਸ ਨੇ ਆਪਣੀ ਇਕ ਜਥੇਬੰਦੀ ਬਣਾਈ ਹੋਈ ਹੈ ‘ਸੱਚ ਖੋਜ ਅਕੈਡਮੀ’।  ਸਰਕਾਰੀ ਖੇਡ ਦੌਰਾਨ ਇਹ ਗੈਂਗ ਦਸਮ ਗ੍ਰੰਥ ਦੀ ਪੈਰਵਾਈ ਕਰਦਾ ਹੈ। ਖਾਲਿਸਤਾਨ ਦੀ ਲਹਿਰ ਦਾ ਇੰਟਰਨੈਂਟ ਤੇ ਵਿਰੋਧ ਇਨਾਂ ਦਾ ਮੁਖ ਟੀਚਾ ਰਿਹਾ ਹੈ।
ਇਕ ਵੇਰਾਂ ( 1997-98 ਦੀ ਗਲ) ਧਰਮ ਸਿੰਘ ਨਿਹੰਗ ਸਾਡੇ ਘਰ ਵੀ ਸ਼ਾਮੀ ਆ ਗਿਆ। ਸਾਰੀ ਰਾਤ ਮੇਰਾ ਸਿਰ ਖਾਂਦਾ ਰਿਹਾ। ਅਸਾਂ ਓਨੂੰ ਸਾਫ ਕਿਹਾ ਕਿ ਅਸੀ ਲਿਖਾਰੀ (ਅਖਬਾਰ ਨਵੀਸ)  ਹਾਂ ਸਾਡਾ ਧਰਮ ਓਬਜੈਕਟਿਵ (Objective Reporting ਜਿਵੇ ਦਿਸਦਾ ਹੈ ਤਿਵੇ ਰਿਪੋਰਟ ਕਰਨਾਂ) ਪਹੁੰਚ ਰਾਂਹੀ ਸੱਚ ਲਿਖਣਾ ਹੁੰਦਾ ਹੈ। ਖਾਲਿਸਤਾਨ ਲੈਣਾਂ ਜਾਂ ਨਾਂ ਲੈਣਾ ਇਹ ਲੋਕਾਂ ਤਹਿ ਕਰਨਾਂ ਹੈ। ਸਾਡੀ ਜਿੰਮੇਵਾਰੀ ਹੈ, ਸਿਰਫ ਰਿਪੋਰਟਿੰਗ ਕਰਨੀ। ਅਸੀ ਅਜਿਹੇ ਕਿਸੇ ਅੰਦੋਲਨ ਦੇ ਵਿਰੋਧ ਆਦਿ ਵਿਚ ਨਹੀ ਲਿਖ ਸਕਦੇ। ਮੁਖਬਰਾਂ ਵਿਚ ਘੱਟ ਹੀ ਕਿਤੇ ਵਿਦਵਾਨ ਬੰਦੇ ਮਿਲਦੇ ਹਨ ਪਰ ਨਿਹੰਗ ਦਾ ਗਿਆਨ ਕਾਫੀ ਵਿਸ਼ਾਲ ਲਗਾ। ਸਾਨੂੰ ਅਫਸੋਸ ਕਿ ਨਿਹੰਗ ਵਾਸਤੇ ਸੁੱਖੇ ਦਾ ਇੰਤਜਾਮ ਨਾਂ ਕਰ ਸਕੇ ਨਹੀ ਤਾਂ ਹੋਰ ਵੀ ਜਾਣਕਾਰੀ ਮਿਲਣੀ ਸੀ।ਇਸ ਨਿਹੰਗ ਨੇ ਵੀ ਜਪੁਜੀ ਸਾਹਿਬ ਦਾ ਟੀਕਾ ਕੀਤਾ ਹੈ। ਜੋ ਯਬਲੀਆਂ ਇਸ ਨੇ ਟੀਕੇ ਵਿਚ ਮਾਰੀਆਂ ਹਨ ਉਸ ਤੋਂ ਲਗਦੈ ਕਿ ਕਿਤੇ ਸੁੱਖੇ ਦੀ ਡੋਜ਼ ਵੱਧ ਘੱਟ ‘ਚ ਲਿਖਿਆ ਗਿਆ ਹੈ।
ਧਰਮ ਸਿੰਘ ਦੀ ਜਥੇਬੰਦੀ ਦੇ ਲੋਕ ਕੋਈ ਜਿਆਦਾ ਪੜੇ ਲਿਖੇ ਨਹੀ ਹਨ। ਖਾਲਿਸਤਾਨ ਦਾ ਵਿਰੋਧ ਕਰਨ ਮੌਕੇ ਇਹ ਬਹੁਤ ਹਲਕੇ ਹਥਿਆਰਾਂ ਤੇ ਵੀ ਉਤਰ ਆਉਦੇ ਹਨ। ਯਾਹੂ ਗਰੂਪਾਂ ਤੇ ਇਹ ਅਮੂਮਨ ਕੁੜੀਆਂ ਵਾਲੇ ਨਾਂ ਰਖਕੇ ਪ੍ਰਾਪੇਗੰਡਾ ਕਰਦੇ ਆਏ ਹਨ।
ਏਸੇ ਸ਼੍ਰੇਣੀ ਵਿਚੋਂ ਹੀ ਹੈ ਗੁਰਪ੍ਰੀਤ ਕੈਲੀਫੋਰਨੀਆਂ ਜੋ ਖੁੱਦ ਹਿੰਦੂ ਪ੍ਰਵਾਰ ਦਾ ਹੀ ਜੰਮਪਲ ਹੈ। ਇਕ ਵੇਰਾਂ ਇਸ ਫੁਕਰੇ ਨੇ ਪਿਸਤੌਲ (ਸਾਫ ਕਰਦੇ ਹੋਏ) ਦਿਖਾ ਕੇ ਧਮਕੀ ਦਿੰਦੇ ਹੋਏ ਵੀਡਿਓ ਨੈੱਟ ਤੇ ਪਾਈ। ਜਿਸ ਦਾ ਖੂਬ ਪ੍ਰਚਾਰ ਹੋਇਆ।
ਪੰਥਪ੍ਰੀਤ ਦੇ ਵਿਰੋਧ ਦਾ ਨਾਟਕ ਇਹ ਵੀ ਕਰਦਾ ਹੈ। ਜਿਵੇ ਦਾਸ ਨੇ ਲਿਖਿਆ ਹੈ ਕਿ ਇਹ ਡਰਾਮਾ ਹੈ, ਸੋ ਐਕਟਰ ਦੋਵੇ ਪਾਸੇ ਸਰਕਾਰੀ ਹੀ ਹੈਨ।
ਫਿਰ ਜਰੂਰਤ ਪੈਣ ਤੇ ਕੁਝ ਇਕ ਟਕਸਾਲ ਦੇ ਲੀਡਰਾਂ ਨੂੰ ਵਰਤ ਲਿਆ ਜਾਂਦਾ ਹੈ। ਟਕਸਾਲ ਦੇ ਵੱਡੇ ਲੀਡਰ ਤਾਂ ਪਹਿਲਾਂ ਹੀ ਸਰਕਾਰ ਦੇ ਵਫਾਦਾਰ ਬਣ ਚੁੱਕੇ ਹਨ। ਨਾਨਕਸ਼ਾਹੀ ਜੰਤਰੀ ਨੂੰ ਖਤਮ ਕਰਨ ਵਾਸਤੇ ਟਕਸਾਲ ਦੇ ਮੁੱਖੀ ਨੂੰ ਹੀ ਵਰਤਿਆ ਗਿਆ ਸੀ। ਟਕਸਾਲ ਵਿਚ ਉਂਜ ਬਹੁ ਗਿਣਤੀ ਸ਼ਰਧਾਲੂਆਂ ਦੀ ਹੀ ਹੈ।
ਸੋ ਜਦੋਂ ਕੋਈ ਪੁਆੜਾ ਪਾਉਣਾ ਹੁੰਦਾ ਹੈ। ਦੋਵੇਂ ਪਾਸੇ ਦੇ ਐਕਟਰਾਂ ਦੀਆਂ ਟੀਮਾਂ ਕੰਟ੍ਰੋਵਰਸ਼ੀਅਲ ਬਿਆਨ ਤੇ ਆਪਣਾ ਗਰਮ ਗਰਮ ਪ੍ਰਤੀਕਰਮ ਦਿੰਦੀਆਂ ਹਨ। ਸ਼ਰਧਾਲੂ  ਫਿਰ ਐਕਸ਼ਨ ਲਈ ਤਿਆਰ ਹੋ ਜਾਂਦੇ ਹਨ। ਫ੍ਰੈਕਫਰਟ ਗੁਰਦੁਆਰਾ ਕਾਂਡ ਵਿਚ ਵੀ ਇਹ ਕੁਝ ਵਾਪਰਿਆ।

ਫ੍ਰੈਂਕਫ੍ਰਟ ਗੁਰਦੁਆਰਾ ਦੇ ਪ੍ਰਬੰਧਕ –

Gurdwara management participating in Indian National Day
While in Gurdwara they talk Khalistan
ਕਿਸੇ ਵੇਲੇ ਜਰਮਨੀ ਵਿਚ ਰਾਜਨੀਤਕ ਸਟੇਅ ਲੈਣਾ ਬਹੁਤ ਸੌਖਾ ਸੀ। ਬਸ ਕਿਸੇ ਖਾੜਕੂ ਜਾਂ ਸਿਮਰਨਜੀਤ ਸਿੰਘ ਮਾਨ ਜਿਹੇ ਅਖੌਤੀ ਖਾਲਿਸਤਾਨੀ ਦੀ ਚਿਠੀ ਦੇ ਅਧਾਰ ਤੇ ਹੀ ਵਸੇਬਾ ਮਿਲ ਜਾਂਦਾ ਸੀ। ਜਿਸ ਦੀ ਵਜ੍ਹਾ ਕਰਕੇ ਜਰਮਨੀ ਵਿਚ ਸੈਕੜੇ ਖਾਲਿਸਤਾਨੀ ਜਾ ਪਹੁੰਚੇ। ਖਾਲਿਸਤਾਨੀਆਂ ਦਾ ਬ੍ਰੇਨਵਾਸ਼ ਕਰਨ ਵਾਸਤੇ ਫਿਰ ਵੱਡੀ ਗਿਣਤੀ ਵਿਚ ਟਾਊਟ ਵੀ ਪਹੁੰਚ ਗਏ। ਓਥੇ ਪਹੁੰਚੇ ਲੋਕ ਫਿਰ ਉਸ ਲੀਡਰ ਦੇ ਪੱਕੇ ਵਫਾਦਾਰ ਬਣ ਜਾਂਦੇ ਸਨ ਜਿਸ ਦੀ ਚਿੱਠੀ ਕਰਕੇ ਉਹ ਪੱਕੇ ਹੋਏ ਸਨ। ਇਸ ਪ੍ਰਕਾਰ ਓਥੇ ਟਾਊਟਾਂ ਦੀ ਵੱਡੀ ਫੌਜ ਹੈ। ਹਾਲਾਤ ਇਥੋ ਤਕ ਪਹੁੰਚ ਚੁੱਕੇ ਹਨ ਕਿ ਜਰਮਨੀ ਵਿਚ ਓਥੋਂ ਦੀ ਖੁਫੀਆਂ ਅਜੈਂਸੀਆਂ ਨੇ ਕਈ ਭਾਰਤੀ ਟਾਊਟਾਂ ਨੂੰ ਸਿੱਖਾਂ ਤੇ ਜਸੂਸੀ ਕਰਦੇ ਫੜ ਵੀ ਲਿਆ ਹੈ। ਹੁਣ ਤਕ ਦੋ ਭਾਰਤੀ ਟਾਊਟਾਂ ਨੂੰ ਜੇਲ ਹੋ ਚੁੱਕੀ ਹੈ। ਕਹਿਣ ਤੋਂ ਮਤਲਬ ਕਿ ਜਰਮਨੀ ਵਿਚ ਟਾਊਟਾਂ ਦੀ ਭਰਮਾਰ ਹੈ। 
ਜਰਮਨੀ ਦੇ ਇਸ ਗੁਰਦੁਆਰੇ ਦੇ ਪ੍ਰਬੰਧਕ ਵੀ ਏਸੇ ਸ਼੍ਰੇਣੀ ਵਿਚੋਂ ਹਨ। ਉਹਦਾ ਸਬੂਤ ਕੁਝ ਇਸ ਤਰਾਂ ਹੈ:-
ਪ੍ਰਬੰਧਕ ਕਦੀ ਵੀ ਆਪਣੇ ਵਾਸਤੇ ਮੁਸੀਬਤ ਨਹੀ ਸਹੇੜਦਾ। ਗੁਰਦੁਆਰੇ ਦਾ ਪ੍ਰਬੰਧਕ ਕਦੀ ਨਹੀ ਚਾਹੇਗਾ ਕਿ ਕਿਸੇ ਪ੍ਰਚਾਰਕ ਦੀ ਵਜ੍ਹਾ ਕਰਕੇ ਕੋਈ ਬਖੇੜਾ ਖੜਾ ਹੋਵੇ। ਪਰ ਇਸ ਕੇਸ ਵਿਚ ਓਨਾਂ ਨੇ ਕੰਟ੍ਰੋਵਰਸ਼ੀਅਲ ਪ੍ਰਚਾਰਕ ਨੂੰ ਇਜਾਜਤ ਦੇ ਦਿਤੀ। 
ਇਜਾਜਤ ਤਾਂ ਦੇ ਦਿਤੀ ਪਰ ਟਾਊਟਾਂ ਦੀਆਂ ਦੋਵੇ ਟੀਮਾਂ ਨੇ (ਹੱਕ ਤੇ ਵਿਰੋਧ ਵਿਚ) ਸ਼ੋਰ ਮਚਾ ਦਿਤਾ। ਪੰਥਪ੍ਰੀਤ ਦਾ ਵਿਰੋਧ ਹੋ ਗਿਆ ਤੇ ਸਥਾਨਕ ਸੰਗਤ ਨੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਹ ਪੰਥਪ੍ਰੀਤ ਦਾ ਪ੍ਰਚਾਰ ਰੋਕ ਦੇਣ। ਪ੍ਰਬੰਧਕਾਂ ਨੇ ਵਿਰੋਧੀ ਸੰਗਤ ਨੂੰ ਕਿਹਾ ਕਿ ਸਾਨੂੰ ਸਬੂਤ ਦੇਵੋ ਕਿ ਪੰਥਪ੍ਰੀਤ ਸਿੱਖੀ ਵਿਰੋਧੀ ਹੈ। ਓਨਾਂ ਨੇ ਸਬੂਤ ਦੇਣ ਦੀ ਬਿਜਾਏ ਸਿਧਾ ਅਕਾਲ ਤਖਤ ਦੇ ਜਥੇਦਾਰ ਨੂੰ ਲਿਖ ਦਿਤਾ । ਜਥੇਦਾਰ ਨੇ ਪ੍ਰਬੰਧਕਾਂ ਨੂੰ ਸਲਾਹ ਦੇ ਦਿਤੀ ਕਿ ਅਜਿਹੇ ਪ੍ਰਚਾਰਕ ਨੂੰ ਸਮਾਂ ਨਾਂ ਦਿਤਾ ਜਾਏ ਜਿਸ ਕਰਕੇ ਬਖੇੜਾ ਖੜਾ ਹੋਵੇ ਤੇ ਸਿੱਖੀ ਨੂੰ ਹਾਨੀ ਪਹੁੰਚੇ। 

ਪ੍ਰਬੰਧਕ ਕਸੂਤੇ ਫਸ ਗਏ। ਫਿਰ ਓਨਾਂ ਓਹੀ ਕੀਤਾ ਜੋ ਇਕ ਮੁਲਾਜਮ ਬੰਦਾ ਆਪਣੇ ਮਾਲਕ ਲਈ ਕਰਦਾ ਹੈ।ਪ੍ਰਬੰਧਕ ਨੇ ਅਜੈਂਸੀ ਦੇ ਹੁਕਮ ਦੀ ਪਾਲਣਾ ਕੀਤੀ ਤੇ ਜਥੇਦਾਰ ਦਾ ਹੁਕਮ ਨਜਰਅੰਦਾਜ਼ ਕਰ ਦਿਤਾ।
------------

ਇਹਨਾਂ ਲਿੰਕਾਂ ਤੋਂ ਪੜੋ ਕਿਵੇ ਅਜੈਂਸੀਆਂ ਨੇ ਆਪਣੇ ਮੁਖਬਰ ਬਾਹਰਲੇ ਮੁਲਕਾਂ ਵਿਚ ਛੱਡੇ ਹੋਏ ਹਨ ਤੇ ਕਿਵੇਂ ਉਹ ਜਰਮਨ ਪੁਲਸ ਦੇ ਅੜਿਕੇ ਆਏ। ਪੜ੍ਹ ਕੇ ਹੈਰਾਨ ਹੋਵੋਗੇ ਕਿ ਫੇਸਬੁਕ ਤੇ ਜਰਮਨੀ ਤੋਂ ਅਨੇਕਾਂ ਲਿਖਾਰੀ ਨੇ ਪਰ ਕਿਸੇ ਵੀ ਫੇਸਬੁਕੀਏ ਨੇ ਇਹ ਜਾਣਕਾਰੀ ਕਦੀ ਸਾਂਝੀ ਨਹੀ ਕੀਤੀ। ਇਹ ਖਬਰਾਂ ਅਖਬਾਰਾਂ ਆਦਿ ਮੀਡੀਏ ਵਿਚ ਆ ਗਈਆਂ।

German police catches a tout

 One more indian tout caught by German police


ਹੁਣ ਸੁਣੋ ਕਨੇਡਾ ਦੀ ਅਦਾਲਤ ਵਿਚ ਇਕ ਪੁਲਿਸ ਅਫਸਰ ਬਿਆਨ ਦੇ ਰਿਹਾ ਹੈ ਕਿ ਭਾਰਤ ਸਰਕਾਰ ਪਤ੍ਰਕਾਰਾਂ ਨੂੰ ਰਿਸ਼ਵਤ ਦਿੰਦੀ ਹੈ ਕਿ ਸਿੱਖਾਂ ਦੀ ਬਦਨਾਮੀ ਕਰੋ।

No comments:

Post a Comment